25 ਅਪ੍ਰੈਲ, 2024
29 ਅਗਸਤ,
ਸਾਡੇ ਯੂਰਪੀ ਸੰਘ (EU) ਪਾਰਦਰਸ਼ਤਾ ਪੰਨੇ ਵਿੱਚ ਜੀ ਆਇਆਂ ਨੂੰ, ਜਿੱਥੇ ਅਸੀਂ ਡਿਜੀਟਲ ਸੇਵਾਵਾਂ ਐਕਟ (DSA), ਆਡੀਓਵਿਜ਼ੁਅਲ ਮੀਡੀਆ ਸਰਵਿਸ ਡਾਇਰੈਕਟਿਵ (AVMSD), ਡੱਚ ਮੀਡੀਆ ਐਕਟ (DMA), ਅਤੇ ਅੱਤਵਾਦੀ ਸਮੱਗਰੀ ਆਨਲਾਈਨ ਨਿਯੰਤਰਣ (TCO) ਵੱਲੋਂ ਲੁੜੀਂਦੀ ਯੂਰਪੀ ਸੰਘ ਦੀ ਵਿਸ਼ੇਸ਼ ਜਾਣਕਾਰੀ ਪ੍ਰਕਾਸ਼ਿਤ ਕਰਦੇ ਹਾਂ। ਕਿਰਪਾ ਕਰਕੇ ਨੋਟ ਕਰੋ ਕਿ ਇਹਨਾਂ ਪਾਰਦਰਸ਼ਤਾ ਰਿਪੋਰਟਾਂ ਦਾ ਸਭ ਤੋਂ ਨਵੀਨਤਮ ਸੰਸਕਰਣ en-US ਲੋਕੇਲ ਵਿੱਚ ਮਿਲ ਸਕਦਾ ਹੈ।
Snap Group Limited ਨੇ DSA ਦੇ ਉਦੇਸ਼ਾਂ ਲਈ Snap B.V. ਨੂੰ ਆਪਣੇ ਕਾਨੂੰਨੀ ਨੁਮਾਇੰਦੇ ਵਜੋਂ ਨਿਯੁਕਤ ਕੀਤਾ ਹੈ। ਤੁਸੀਂ ਨੁਮਾਇੰਦੇ ਨਾਲ DSA ਲਈ dsa-enquiries [at] snapchat.com 'ਤੇ ਨਾਲ ਹੀ AVMSD ਅਤੇ DMA ਲਈ vsp-enquiries [at] snapchat.com ਅਤੇ TCO ਲਈ tco-enquiries [at] snapchat.com 'ਤੇ ਨਾਲ ਹੀ ਸਾਡੀ ਸਹਾਇਤਾ ਸਾਈਟ ਰਾਹੀਂ [ਇੱਥੇ] ਜਾਂ ਇੱਥੇ ਸੰਪਰਕ ਕਰ ਸਕਦੇ ਹੋ:
Snap B.V.
Keizersgracht 165, 1016 DP
Amsterdam, The Netherlands
ਜੇਕਰ ਤੁਸੀਂ ਕਾਨੂੰਨੀ ਅਮਲੀਕਰਨ ਵਾਲੀ ਏਜੰਸੀ ਹੋ, ਤਾਂ ਕਿਰਪਾ ਕਰਕੇ ਇੱਥੇ ਦੱਸੇ ਕਦਮਾਂ ਦੀ ਪਾਲਣਾ ਕਰੋ।
ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰਨ ਵੇਲੇ ਅੰਗਰੇਜ਼ੀ ਜਾਂ ਡੱਚ ਵਿੱਚ ਗੱਲ ਕਰੋ।
DSA ਲਈ ਅਸੀਂ ਯੂਰਪੀ ਕਮਿਸ਼ਨ ਅਤੇ ਖਪਤਕਾਰਾਂ ਅਤੇ ਮਾਰਕੀਟਾਂ (ACM) ਲਈ ਨੀਦਰਲੈਂਡ ਅਥਾਰਟੀ ਮੁਤਾਬਕ ਨਿਯੰਤਰਿਤ ਹਾਂ। AVMSD ਅਤੇ DMA ਲਈ ਅਸੀਂ ਡੱਚ ਮੀਡੀਆ ਅਥਾਰਟੀ (CvdM) ਵੱਲੋਂ ਨਿਯੰਤਰਿਤ ਹਾਂ। TCO ਲਈ ਸਾਨੂੰ ਔਨਲਾਈਨ ਅੱਤਵਾਦੀ ਸਮੱਗਰੀ ਅਤੇ ਬਾਲ ਜਿਨਸੀ ਸ਼ੋਸ਼ਣ ਸਮੱਗਰੀ (ATKM) ਦੀ ਰੋਕਥਾਮ ਲਈ ਨੀਦਰਲੈਂਡ ਅਥਾਰਟੀ ਵੱਲੋਂ ਨਿਯੰਤਰਿਤ ਕੀਤਾ ਜਾਂਦਾ ਹੈ।
Snap ਨੂੰ DSA ਦੀਆਂ ਧਾਰਾਵਾਂ 15, 24 ਅਤੇ 42 ਮੁਤਾਬਕ Snapchat ਦੀਆਂ ਅਜਿਹੀਆਂ ਸੇਵਾਵਾਂ ਲਈ Snap ਦੇ ਸਮੱਗਰੀ ਸੰਚਾਲਨ ਬਾਰੇ ਨਿਰਧਾਰਤ ਜਾਣਕਾਰੀ ਵਾਲੀਆਂ ਰਿਪੋਰਟਾਂ ਪ੍ਰਕਾਸ਼ਤ ਕਰਨ ਦੀ ਲੋੜ ਹੁੰਦੀ ਹੈ ਜਿਨ੍ਹਾਂ ਨੂੰ "ਔਨਲਾਈਨ ਪਲੇਟਫਾਰਮ" ਮੰਨਿਆ ਜਾਂਦਾ ਹੈ, ਜਿਵੇਂ ਕਿ ਸਪੌਟਲਾਈਟ, ਤੁਹਾਡੇ ਲਈ, ਜਨਤਕ ਪ੍ਰੋਫਾਈਲਾਂ, ਨਕਸ਼ੇ, ਲੈਂਜ਼ ਅਤੇ ਵਿਗਿਆਪਨ। ਇਹ ਰਿਪੋਰਟ 25 ਅਕਤੂਬਰ 2023 ਤੋਂ ਹਰੇਕ 6 ਮਹੀਨੇ ਵਿੱਚ ਪ੍ਰਕਾਸ਼ਿਤ ਕੀਤੀ ਜਾਣੀ ਲਾਜ਼ਮੀ ਹੈ।
Snap ਦੀਆਂ ਸੁਰੱਖਿਆ ਕੋਸ਼ਿਸ਼ਾਂ ਅਤੇ ਸਾਡੇ ਪਲੇਟਫਾਰਮ 'ਤੇ ਰਿਪੋਰਟ ਕੀਤੀ ਸਮੱਗਰੀ ਦੀ ਕਿਸਮ ਅਤੇ ਮਾਤਰਾ ਬਾਰੇ ਸੂਝ ਦੇਣ ਲਈ Snap ਸਾਲ ਵਿੱਚ ਦੋ ਵਾਰ ਪਾਰਦਰਸ਼ਤਾ ਰਿਪੋਰਟਾਂ ਪ੍ਰਕਾਸ਼ਤ ਕਰਦਾ ਹੈ। H2 2023 (1 ਜੁਲਾਈ - 31 ਦਸੰਬਰ) ਲਈ ਸਾਡੀ ਤਾਜ਼ਾ ਰਿਪੋਰਟ ਇੱਥੇ ਮਿਲ ਸਕਦੀ ਹੈ (1 ਅਗਸਤ 2024 ਤੱਕ ਸਾਡੇ ਔਸਤ ਮਹੀਨਾਵਾਰ ਸਰਗਰਮ ਪ੍ਰਾਪਤਕਰਤਾਵਾਂ ਦੇ ਅੰਕੜਿਆਂ ਬਾਰੇ ਨਵੀਆਂ ਜਾਣਕਾਰੀਆਂ ਨਾਲ - ਇਸ ਪੰਨੇ ਦੇ ਹੇਠਾਂ ਦੇਖੋ)। ਡਿਜੀਟਲ ਸੇਵਾਵਾਂ ਐਕਟ ਲਈ ਖਾਸ ਮਾਪਕ ਇਸ ਪੰਨੇ 'ਤੇ ਮਿਲ ਸਕਦੇ ਹਨ।
31 ਦਸੰਬਰ 2023 ਤੱਕ ਯੂਰਪੀ ਸੰਘ ਵਿੱਚ ਸਾਡੀ Snapchat ਐਪ ਦੇ 90.9 ਮਿਲੀਅਨ ਔਸਤ ਮਹੀਨਾਵਾਰ ਸਰਗਰਮ ਪ੍ਰਾਪਤਕਰਤਾ (“AMAR”) ਹਨ। ਇਸਦਾ ਮਤਲਬ ਹੈ ਕਿ ਪਿਛਲੇ 6 ਮਹੀਨਿਆਂ ਵਿੱਚ ਔਸਤ ਮੁਤਾਬਕ ਯੂਰਪੀ ਸੰਘ ਵਿੱਚ 90.9 ਮਿਲੀਅਨ ਰਜਿਸਟਰਡ ਵਰਤੋਂਕਾਰਾਂ ਨੇ ਕਿਸੇ ਦਿੱਤੇ ਮਹੀਨੇ ਦੌਰਾਨ ਘੱਟੋ-ਘੱਟ ਇੱਕ ਵਾਰ Snapchat ਐਪ ਖੋਲ੍ਹੀ ਹੈ।
ਇਹ ਅੰਕੜਾ ਮੈਂਬਰ ਰਾਜ ਮੁਤਾਬਕ ਇਸ ਤਰ੍ਹਾਂ ਵੰਡਿਆ ਹੈ:
ਇਹ ਅੰਕੜੇ ਮੌਜੂਦਾ DSA ਨਿਯਮਾਂ ਨੂੰ ਪੂਰਾ ਕਰਨ ਲਈ ਗਣਨਾ ਕੀਤੇ ਗਏ ਸਨ ਅਤੇ ਸਿਰਫ DSA ਉਦੇਸ਼ਾਂ ਲਈ ਇਨ੍ਹਾਂ 'ਤੇ ਭਰੋਸਾ ਕੀਤਾ ਜਾਣਾ ਚਾਹੀਦਾ ਹੈ। ਅਸੀਂ ਸਮੇਂ ਨਾਲ ਇਸ ਅੰਕੜੇ ਦੀ ਗਣਨਾ ਕਰਨ ਦੇ ਤਰੀਕੇ ਨੂੰ ਬਦਲਿਆ ਹੈ ਜੋ ਬਦਲਦੀ ਅੰਦਰੂਨੀ ਨੀਤੀ, ਨਿਯੰਤਰਣਕਰਤਾ ਮਾਰਗਦਰਸ਼ਨ ਅਤੇ ਤਕਨੀਕ ਕਰਕੇ ਹੋਇਆ ਹੈ ਅਤੇ ਅੰਕੜਿਆਂ ਦਾ ਮਿਆਦਾਂ ਵਿਚਕਾਰ ਤੁਲਨਾ ਕਰਨ ਦਾ ਇਰਾਦਾ ਨਹੀਂ ਹੈ। ਇਹ ਹੋਰ ਸਰਗਰਮ ਵਰਤੋਂਕਾਰ ਅੰਕੜਿਆਂ ਲਈ ਵਰਤੀਆਂ ਗਣਨਾਵਾਂ ਤੋਂ ਵੀ ਵੱਖਰਾ ਹੋ ਸਕਦਾ ਹੈ ਜੋ ਅਸੀਂ ਹੋਰ ਉਦੇਸ਼ਾਂ ਲਈ ਪ੍ਰਕਾਸ਼ਿਤ ਕਰਦੇ ਹਾਂ।
ਹਟਾਉਣ ਦੀਆਂ ਬੇਨਤੀਆਂ
ਇਸ ਮਿਆਦ ਦੌਰਾਨ, ਸਾਨੂੰ DSA ਧਾਰਾ 9 ਦੇ ਅਨੁਸਾਰ EU ਮੈਂਬਰ ਦੇਸ਼ਾਂ ਤੋਂ ਹਟਾਉਣ ਦੀਆਂ 0 ਬੇਨਤੀਆਂ ਪ੍ਰਾਪਤ ਹੋਈਆਂ।
ਜਾਣਕਾਰੀ ਦੀਆਂ ਬੇਨਤੀਆਂ
ਇਸ ਮਿਆਦ ਦੌਰਾਨ, ਸਾਨੂੰ EU ਮੈਂਬਰ ਦੇਸ਼ਾਂ ਤੋਂ ਹੇਠ ਲਿਖੀਆਂ ਜਾਣਕਾਰੀ ਦੀਆਂ ਬੇਨਤੀਆਂ ਪ੍ਰਾਪਤ ਹੋਈਆਂ:
ਜਾਣਕਾਰੀ ਦੀਆਂ ਬੇਨਤੀਆਂ ਦੀ ਪ੍ਰਾਪਤੀ ਬਾਰੇ ਅਧਿਕਾਰੀਆਂ ਨੂੰ ਸੂਚਿਤ ਕਰਨ ਲਈ ਲੱਗਾ ਦਰਮਿਆਨਾ ਸਮਾਂ 0 ਮਿੰਟ ਹੈ — ਅਸੀਂ ਪ੍ਰਾਪਤੀ ਦੀ ਪੁਸ਼ਟੀ ਕਰਨ ਵਾਲਾ ਸਵੈਚਾਲਿਤ ਜਵਾਬ ਦਿੰਦੇ ਹਾਂ। ਜਾਣਕਾਰੀ ਦੀਆਂ ਬੇਨਤੀਆਂ 'ਤੇ ਕਾਰਵਾਈ ਕਰਨ ਲਈ ਲੱਗਾ ਦਰਮਿਆਨਾ ਸਮਾਂ ~10 ਦਿਨ ਹੁੰਦਾ ਹੈ। ਇਹ ਮਾਪਕ ਉਸ ਸਮੇਂ ਦੀ ਮਿਆਦ ਨੂੰ ਦਰਸਾਉਂਦਾ ਹੈ ਜਦੋਂ Snap ਨੂੰ IR ਮਿਲਦੀ ਹੈ ਤੋਂ ਲੈ ਕੇ ਜਦੋਂ Snap ਨੂੰ ਲੱਗਦਾ ਹੈ ਕਿ ਬੇਨਤੀ ਦਾ ਪੂਰੀ ਤਰ੍ਹਾਂ ਹੱਲ ਹੋ ਗਿਆ ਹੈ ਉਸ ਸਮੇ ਤੱਕ। ਕੁਝ ਮਾਮਲਿਆਂ ਵਿੱਚ, ਇਸ ਪ੍ਰਕਿਰਿਆ ਦੀ ਲੰਬਾਈ ਕੁਝ ਹੱਦ ਤੱਕ ਇਸ ਗਤੀ 'ਤੇ ਨਿਰਭਰ ਕਰਦੀ ਹੈ ਜਿਸ ਨਾਲ ਕਾਨੂੰਨੀ ਅਮਲੀਕਰਨ ਉਨ੍ਹਾਂ ਦੀ ਬੇਨਤੀ 'ਤੇ ਪ੍ਰਕਿਰਿਆ ਕਰਨ ਲਈ ਲੋੜੀਂਦੇ Snap ਤੋਂ ਸਪਸ਼ਟੀਕਰਨ ਲਈ ਕਿਸੇ ਵੀ ਬੇਨਤੀ ਦਾ ਜਵਾਬ ਦਿੰਦੀ ਹੈ।
Snapchat 'ਤੇ ਸਾਰੀ ਸਮੱਗਰੀ ਨੂੰ ਸਾਡੀਆਂ ਭਾਈਚਾਰਕ ਸੇਧਾਂ ਅਤੇ ਸੇਵਾ ਦੀਆਂ ਮਦਾਂ ਦੇ ਨਾਲ-ਨਾਲ ਸਹਾਇਤਾ ਕਰਨ ਵਾਲੀਆਂ ਮਦਾਂ, ਸੇਧਾਂ ਅਤੇ ਵਿਆਖਿਆਕਾਰਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਸਰਗਰਮ ਪਛਾਣ ਵਿਧੀਆਂ ਅਤੇ ਗੈਰ-ਕਾਨੂੰਨੀ ਜਾਂ ਉਲੰਘਣਾ ਕਰਨ ਵਾਲੀ ਸਮੱਗਰੀ ਜਾਂ ਖਾਤਿਆਂ ਦੀਆਂ ਰਿਪੋਰਟਾਂ ਸਮੀਖਿਆ ਲਈ ਕਹਿੰਦੀਆਂ ਹਨ, ਜਿਸ 'ਤੇ ਸਾਡੀਆਂ ਔਜ਼ਾਰਾਂ ਦੀਆਂ ਪ੍ਰਣਾਲੀਆਂ ਬੇਨਤੀ 'ਤੇ ਪ੍ਰਕਿਰਿਆ ਕਰਦੀਆਂ ਹਨ, ਸੰਬੰਧਿਤ ਮੈਟਾਡੇਟਾ ਇਕੱਠਾ ਕਰਦੀਆਂ ਹਨ ਅਤੇ ਸੰਬੰਧਿਤ ਸਮੱਗਰੀ ਨੂੰ ਢਾਂਚਾਗਤ ਵਰਤੋਂਕਾਰ ਇੰਟਰਫੇਸ, ਜੋ ਕਿ ਪ੍ਰਭਾਵੀ ਅਤੇ ਕੁਸ਼ਲ ਸਮੀਖਿਆ ਕਾਰਵਾਈਆਂ ਦੀ ਸਹੂਲਤ ਲਈ ਤਿਆਰ ਕੀਤਾ ਗਿਆ ਹੈ, ਰਾਹੀਂ ਸਾਡੀ ਸੰਚਾਲਨ ਟੀਮ ਨੂੰ ਭੇਜਦੀਆਂ ਹਨ। ਜਦੋਂ ਸਾਡੀਆਂ ਸੰਚਾਲਨ ਟੀਮਾਂ ਮਨੁੱਖੀ ਸਮੀਖਿਆ ਜਾਂ ਸਵੈਚਾਲਿਤ ਤਰੀਕਿਆਂ ਰਾਹੀਂ ਇਹ ਨਿਰਧਾਰਿਤ ਕਰਦੀਆਂ ਹਨ ਕਿ ਕਿਸੇ ਵਰਤੋਂਕਾਰ ਨੇ ਸਾਡੀਆਂ ਮਦਾਂ ਦੀ ਉਲੰਘਣਾ ਕੀਤੀ ਹੈ, ਤਾਂ ਅਸੀਂ ਅਪਮਾਨਜਨਕ ਸਮੱਗਰੀ ਜਾਂ ਖਾਤੇ ਨੂੰ ਹਟਾ ਸਕਦੇ ਹਾਂ, ਸੰਬੰਧਿਤ ਖਾਤੇ ਦੀ ਦਿਖਣਯੋਗਤਾ ਨੂੰ ਖਤਮ ਜਾਂ ਸੀਮਿਤ ਕਰ ਸਕਦੇ ਹਾਂ ਅਤੇ/ਜਾਂ ਕਾਨੂੰਨੀ ਅਮਲੀਕਰਨ ਸੰਸਥਾਵਾਂ ਨੂੰ ਸੂਚਿਤ ਕਰ ਸਕਦੇ ਹਾਂ ਜਿਵੇਂ ਕਿ ਸਾਡੇ Snapchat ਸੰਚਾਲਨ, ਅਮਲੀਕਰਨ ਅਤੇ ਅਪੀਲ ਵਿਆਖਿਆਕਾਰ ਵਿੱਚ ਦੱਸਿਆ ਗਿਆ ਹੈ। ਵਰਤੋਂਕਾਰ ਜਿਨ੍ਹਾਂ ਦੇ ਖਾਤੇ ਸਾਡੀ ਸੁਰੱਖਿਆ ਟੀਮ ਵੱਲੋਂ ਭਾਈਚਾਰਕ ਸੇਧਾਂ ਦੀ ਉਲੰਘਣਾ ਲਈ ਲਾਕ ਕੀਤੇ ਗਏ ਹਨ, ਉਹ ਲਾਕ ਕੀਤੇ ਖਾਤੇ ਲਈ ਅਪੀਲ ਸਪੁਰਦ ਕਰ ਸਕਦੇ ਹਨ ਅਤੇ ਵਰਤੋਂਕਾਰ ਕੁਝ ਸਮੱਗਰੀ ਅਮਲੀਕਰਨਾਂ ਲਈ ਅਪੀਲ ਕਰ ਸਕਦੇ ਹਨ।
ਸਮੱਗਰੀ ਅਤੇ ਖਾਤਾ ਨੋਟਿਸ (DSA ਧਾਰਾ 15.1(b))
Snap ਨੇ ਵਰਤੋਂਕਾਰਾਂ ਅਤੇ ਗੈਰ-ਵਰਤੋਂਕਾਰਾਂ ਨੂੰ ਪਲੇਟਫ਼ਾਰਮ 'ਤੇ ਸਾਡੀਆਂ ਭਾਈਚਾਰਕ ਸੇਧਾਂ ਅਤੇ ਸੇਵਾ ਦੀਆਂ ਮਦਾਂ ਦੀ ਉਲੰਘਣਾ ਕਰਨ ਵਾਲੀ ਸਮੱਗਰੀ ਅਤੇ ਖਾਤਿਆਂ ਬਾਰੇ Snap ਨੂੰ ਸੂਚਿਤ ਕਰਨ ਦੀ ਇਜਾਜ਼ਤ ਦੇਣ ਲਈ ਵਿਧੀਆਂ ਲਾਗੂ ਕੀਤੀਆਂ ਹਨ, ਜਿਸ ਵਿੱਚ ਉਹ ਵੀ ਸ਼ਾਮਲ ਹੈ ਜਿਸਨੂੰ ਉਹ DSA ਧਾਰਾ 16 ਦੇ ਅਨੁਸਾਰ ਗੈਰ-ਕਾਨੂੰਨੀ ਮੰਨਦੇ ਹਨ। ਇਹ ਰਿਪੋਰਟਿੰਗ ਵਿਧੀਆਂ ਐਪ ਵਿੱਚ ਹੀ (ਭਾਵ, ਸਿੱਧੇ ਸਮੱਗਰੀ ਦੇ ਹਿੱਸੇ ਤੋਂ) ਅਤੇ ਸਾਡੀ ਵੈਬਸਾਈਟ 'ਤੇ ਉਪਲਬਧ ਹਨ।
ਸੰਬੰਧਿਤ ਮਿਆਦ ਦੌਰਾਨ, ਸਾਨੂੰ EU ਵਿੱਚ ਹੇਠ ਲਿਖੀ ਸਮੱਗਰੀ ਅਤੇ ਖਾਤਾ ਨੋਟਿਸ ਪ੍ਰਾਪਤ ਹੋਏ:
In H2’23, we handled 664,896 notices solely via automated means. All of these were enforced against our Community Guidelines because our Community Guidelines encapsulate illegal content.
In addition to user-generated content and accounts, we moderate advertisements if they violate our platform policies. Below are the total ads that were reported and removed in the EU.
ਭਰੋਸੇਯੋਗ ਫਲੈਗਰਾਂ ਦੇ ਨੋਟਿਸ (ਧਾਰਾ 15.1(b))
ਸਾਡੀ ਤਾਜ਼ਾ ਪਾਰਦਰਸ਼ਤਾ ਰਿਪੋਰਟ (H2 2023) ਦੀ ਮਿਆਦ ਲਈ, DSA ਦੇ ਤਹਿਤ ਕੋਈ ਰਸਮੀ ਤੌਰ 'ਤੇ ਨਿਯੁਕਤ ਭਰੋਸੇਯੋਗ ਫਲੈਗਰ ਨਹੀਂ ਸਨ। ਨਤੀਜੇ ਵਜੋਂ, ਇਸ ਮਿਆਦ ਵਿੱਚ ਅਜਿਹੇ ਭਰੋਸੇਯੋਗ ਫਲੈਗਰਾਂ ਵੱਲੋਂ ਸਪੁਰਦ ਕੀਤੇ ਨੋਟਿਸਾਂ ਦੀ ਗਿਣਤੀ ਸਿਫ਼ਰ (0) ਸੀ।
ਸਰਗਰਮ ਸਮੱਗਰੀ ਸੰਚਾਲਨ (ਧਾਰਾ 15.1(c))
ਸੰਬੰਧਿਤ ਮਿਆਦ ਦੌਰਾਨ, Snap ਨੇ ਆਪਣੀ ਖੁਦ ਦੀ ਪਹਿਲਕਦਮੀ 'ਤੇ ਸਮੱਗਰੀ ਸੰਚਾਲਨ ਨੂੰ ਸ਼ਾਮਲ ਕਰਨ ਤੋਂ ਬਾਅਦ EU ਵਿੱਚ ਹੇਠ ਲਿਖੀ ਸਮੱਗਰੀ ਅਤੇ ਖਾਤਿਆਂ 'ਤੇ ਕਾਰਵਾਈ ਕੀਤੀ:
Snap ਦੀ ਖੁਦ-ਪਹਿਲਕਦਮੀ ਦੇ ਸਾਰੇ ਸੰਚਾਲਨ ਯਤਨਾਂ ਨੇ ਮਨੁੱਖਾਂ ਜਾਂ ਸਵੈਚਾਲਿਤ ਦਾ ਲਾਭ ਉਠਾਇਆ। ਸਾਡੀ ਜਨਤਕ ਸਮੱਗਰੀ ਸਤਹਾਂ 'ਤੇ, ਸਮੱਗਰੀ ਆਮ ਤੌਰ 'ਤੇ ਵਿਆਪਕ ਦਰਸ਼ਕਾਂ ਨੂੰ ਵੰਡਣ ਦੇ ਯੋਗ ਹੋਣ ਤੋਂ ਪਹਿਲਾਂ ਸਵੈਚਾਲਿਤ-ਸੰਚਾਲਨ ਅਤੇ ਮਨੁੱਖੀ ਸਮੀਖਿਆ ਦੋਵਾਂ ਵਿੱਚੋਂ ਲੰਘਦੀ ਹੈ। ਸਵੈਚਾਲਿਤ ਔਜ਼ਾਰਾਂ ਦੇ ਸੰਬੰਧ ਵਿੱਚ, ਇਨ੍ਹਾਂ ਵਿੱਚ ਸ਼ਾਮਲ ਹਨ:
ਮਸ਼ੀਨ ਸਿਖਲਾਈ ਦੀ ਵਰਤੋਂ ਕਰਕੇ ਗੈਰ-ਕਾਨੂੰਨੀ ਅਤੇ ਉਲੰਘਣਾ ਕਰਨ ਵਾਲੀ ਸਮੱਗਰੀ ਦੀ ਸਰਗਰਮੀ ਨਾਲ ਪਛਾਣ;
ਹੈਸ਼-ਮਿਲਾਨ ਦੇ ਔਜ਼ਾਰ (ਜਿਵੇਂ ਕਿ PhotoDNA ਅਤੇ Google ਦਾ CSAI ਮਿਲਾਨ);
ਇਮੋਜੀ ਸਮੇਤ, ਪਛਾਣੇ ਗਏ ਅਤੇ ਨਿਯਮਿਤ ਤੌਰ 'ਤੇ ਅਪਡੇਟ ਕੀਤੀ ਅਪਮਾਨਜਨਕ ਪ੍ਰਮੁੱਖ ਸ਼ਬਦਾਂ ਦੀ ਸੂਚੀ ਦੇ ਅਧਾਰ 'ਤੇ ਸਮੱਗਰੀ ਨੂੰ ਰੱਦ ਕਰਨ ਲਈ ਅਪਮਾਨਜਨਕ ਭਾਸ਼ਾ ਦੀ ਪਛਾਣ
ਅਪੀਲਾਂ (ਧਾਰਾ 15.1(d))
ਸੰਬੰਧਿਤ ਮਿਆਦ ਦੌਰਾਨ, Snap ਨੇ ਆਪਣੀਆਂ ਅੰਦਰੂਨੀ ਸ਼ਿਕਾਇਤ-ਸੰਭਾਲ ਪ੍ਰਣਾਲੀਆਂ ਰਾਹੀਂ EU ਵਿੱਚ ਹੇਠ ਲਿਖੀ ਸਮੱਗਰੀ ਅਤੇ ਖਾਤਾ ਅਪੀਲਾਂ 'ਤੇ ਪ੍ਰਕਿਰਿਆ ਕੀਤੀ:
* ਬਾਲ ਜਿਨਸੀ ਸ਼ੋਸ਼ਣ ਨੂੰ ਰੋਕਣਾ ਪ੍ਰਮੁੱਖ ਤਰਜੀਹ ਹੈ। Snap ਕੋਲ ਇਸ ਮਸਲੇ ਲਈ ਮਹੱਤਵਪੂਰਨ ਸਰੋਤ ਹਨ ਅਤੇ ਅਜਿਹੇ ਵਤੀਰੇ ਲਈ ਕੋਈ ਵੀ ਸਹਿਣਸ਼ੀਲਤਾ ਨਹੀਂ ਹੈ। CSE ਅਪੀਲਾਂ ਦੀ ਸਮੀਖਿਆ ਕਰਨ ਲਈ ਵਿਸ਼ੇਸ਼ ਸਿਖਲਾਈ ਦੀ ਲੋੜ ਹੈ ਅਤੇ ਸਮੱਗਰੀ ਦੇ ਚਿੱਤਰਾਂ ਦੇ ਰੂਪ ਵਿੱਚ ਹੋਣ ਕਾਰਨ ਇਹਨਾਂ ਸਮੀਖਿਆਵਾਂ ਨੂੰ ਸੰਭਾਲਣ ਵਾਲੇ ਏਜੰਟਾਂ ਦੀ ਸੀਮਿਤ ਟੀਮ ਹੈ। 2023 ਦੇ ਪਤਝੜ ਦੌਰਾਨ Snap ਨੇ ਨੀਤੀ ਤਬਦੀਲੀਆਂ ਲਾਗੂ ਕੀਤੀਆਂ ਜਿਨ੍ਹਾਂ ਨੇ ਕੁਝ CSE ਅਮਲੀਕਰਨਾਂ ਦੀ ਇਕਸਾਰਤਾ 'ਤੇ ਅਸਰ ਪਾਇਆ ਅਤੇ ਅਸੀਂ ਏਜੰਟਾਂ ਦੀ ਮੁੜ-ਸਿਖਲਾਈ ਅਤੇ ਪ੍ਰਭਾਵਸ਼ਾਲੀ ਗੁਣਵੱਤਾ ਨੂੰ ਯਕੀਨੀ ਬਣਾਉਂਦਿਆਂ ਇਹਨਾਂ ਅਸੰਗਤੀਆਂ ਨੂੰ ਹੱਲ ਕੀਤਾ। ਅਸੀਂ ਉਮੀਦ ਕਰਦੇ ਹਾਂ ਕਿ ਅਗਲੀ ਪਾਰਦਰਸ਼ਤਾ ਰਿਪੋਰਟ CSE ਅਪੀਲਾਂ ਲਈ ਜਵਾਬ ਸਮੇਂ ਵਿੱਚ ਸੁਧਾਰ ਕਰਨ ਅਤੇ ਸ਼ੁਰੂਆਤੀ ਅਮਲੀਕਰਨਾਂ ਦੀ ਸ਼ੁੱਧਤਾ ਵਿੱਚ ਸੁਧਾਰ ਕਰਨ ਵੱਲ ਪ੍ਰਗਤੀ ਵਿਖਾਵੇਗੀ।
ਸਮੱਗਰੀ ਸੰਚਾਲਨ ਲਈ ਸਵੈਚਾਲਿਤ ਸਾਧਨ (ਧਾਰਾ 15.1(ਹ))
ਸਾਡੀ ਜਨਤਕ ਸਮੱਗਰੀ ਦੇ ਪੱਧਰਾਂ 'ਤੇ ਸਮੱਗਰੀ ਆਮ ਤੌਰ 'ਤੇ ਸਵੈਚਲਿਤ-ਸੰਚਾਲਨ ਅਤੇ ਮਨੁੱਖੀ ਸਮੀਖਿਆ ਦੋਵਾਂ ਵਿੱਚੋਂ ਲੰਘਦੀ ਹੈ ਇਸ ਤੋਂ ਪਹਿਲਾਂ ਕਿ ਇਹ ਵਿਆਪਕ ਦਰਸ਼ਕਾਂ ਨੂੰ ਵੰਡਣ ਦੇ ਯੋਗ ਹੋਵੇ। ਸਵੈਚਾਲਿਤ ਔਜ਼ਾਰਾਂ ਦੇ ਸੰਬੰਧ ਵਿੱਚ, ਇਨ੍ਹਾਂ ਵਿੱਚ ਸ਼ਾਮਲ ਹਨ:
ਮਸ਼ੀਨ ਸਿੱਖਿਆ ਦੀ ਵਰਤੋਂ ਕਰਦੇ ਹੋਏ ਗੈਰ-ਕਾਨੂੰਨੀ ਅਤੇ ਉਲੰਘਣਾ ਕਰਨ ਵਾਲੀ ਸਮੱਗਰੀ ਦੀ ਸਰਗਰਮ ਖੋਜ;
ਹੈਸ਼-ਮਿਲਾਨ ਔਜ਼ਾਰ (ਜਿਵੇਂ PhotoDNA ਅਤੇ Google ਦਾ CSAI ਮਿਲਾਨ);
ਇਮੋਜੀਆਂ ਸਮੇਤ ਅਪਮਾਨਜਨਕ ਪ੍ਰਮੁੱਖ ਸ਼ਬਦਾਂ ਦੀ ਪਛਾਣੀ ਅਤੇ ਨਿਯਮਿਤ ਤੌਰ 'ਤੇ ਅਪਡੇਟ ਕੀਤੀ ਸੂਚੀ ਦੇ ਅਧਾਰ 'ਤੇ ਸਮੱਗਰੀ ਨੂੰ ਰੱਦ ਕਰਨ ਲਈ ਅਪਮਾਨਜਨਕ ਭਾਸ਼ਾ ਦੀ ਪਛਾਣ।
ਸਾਰੇ ਨੁਕਸਾਨਾਂ ਲਈ ਸਵੈਚਾਲਤ ਸੰਚਾਲਨ ਤਕਨੀਕਾਂ ਦੀ ਸ਼ੁੱਧਤਾ ਲਗਭਗ 96.61% ਸੀ ਅਤੇ ਗੜਬੜ ਦਰ ਲਗਭਗ 3.39% ਸੀ।
ਅਸੀਂ ਜਾਣਦੇ ਹਾਂ ਕਿ ਸਮੱਗਰੀ ਸੰਚਾਲਨ ਨਾਲ ਜੁੜੇ ਜੋਖਮ ਹਨ ਜਿਸ ਵਿੱਚ ਆਪਣੇ ਵਿਚਾਰ ਦੇਣ ਅਤੇ ਇਕੱਠ ਕਰਨ ਦੀ ਆਜ਼ਾਦੀ ਸਬੰਧੀ ਜੋਖਮ ਹਨ ਜੋ ਸਰਕਾਰਾਂ, ਰਾਜਨੀਤਿਕ ਹਲਕਿਆਂ ਜਾਂ ਚੰਗੀ ਤਰ੍ਹਾਂ ਸੰਗਠਿਤ ਵਿਅਕਤੀਆਂ ਰਾਹੀਂ ਸਵੈਚਾਲਤ ਅਤੇ ਮਨੁੱਖੀ ਸੰਚਾਲਕ ਪੱਖਪਾਤ ਅਤੇ ਮਾੜੇ ਸਲੂਕ ਦੀਆਂ ਰਿਪੋਰਟਾਂ ਦਾ ਕਾਰਨ ਬਣ ਸਕਦੇ ਹਨ। Snapchat ਆਮ 'ਤੇ ਰਾਜਨੀਤਕ ਜਾਂ ਕਾਰਜਕਰਤਾ ਸਮੱਗਰੀ ਲਈ ਕੋਈ ਜਗ੍ਹਾ ਨਹੀਂ ਹੈ, ਖਾਸ ਕਰਕੇ ਸਾਡੇ ਜਨਤਕ ਸਥਾਨਾਂ ਵਿੱਚ।
ਫੇਰ ਵੀ, ਇਹਨਾਂ ਖਤਰਿਆਂ ਤੋਂ ਬਚਣ ਲਈ Snap ਕੋਲ ਜਾਂਚ ਅਤੇ ਸਿਖਲਾਈ ਹੈ ਅਤੇ ਕਾਨੂੰਨੀ ਅਮਲੀਕਰਨ ਅਤੇ ਸਰਕਾਰੀ ਅਥਾਰਟੀਆਂ ਸਮੇਤ ਗੈਰ-ਕਾਨੂੰਨੀ ਜਾਂ ਉਲੰਘਣਾ ਕਰਨ ਵਾਲੀ ਸਮੱਗਰੀ ਦੀਆਂ ਰਿਪੋਰਟਾਂ ਨਾਲ ਨਜਿੱਠਣ ਲਈ ਮਜ਼ਬੂਤ, ਇਕਸਾਰ ਪ੍ਰਕਿਰਿਆਵਾਂ ਹਨ। ਅਸੀਂ ਲਗਾਤਾਰ ਸਾਡੇ ਸਮੱਗਰੀ ਸੰਚਾਲਨ ਐਲਗੋਰਿਦਮਾਂ ਦਾ ਮੁਲਾਂਕਣ ਅਤੇ ਵਿਕਾਸ ਕਰਦੇ ਹਾਂ। ਹਾਲਾਂਕਿ ਆਪਣੇ ਵਿਚਾਰ ਦੇਣ ਦੀ ਆਜ਼ਾਦੀ ਨਾਲ ਜੁੜੇ ਸੰਭਾਵੀ ਨੁਕਸਾਨਾਂ ਦਾ ਪਤਾ ਲਗਾਉਣਾ ਮੁਸ਼ਕਲ ਹੈ, ਅਸੀਂ ਕਿਸੇ ਵੀ ਮਹੱਤਵਪੂਰਨ ਮੁੱਦਿਆਂ ਤੋਂ ਜਾਣੂ ਨਹੀਂ ਹਾਂ ਅਤੇ ਅਸੀਂ ਗਲਤੀਆਂ ਮਿਲਣ 'ਤੇ ਵਰਤੋਂਕਾਰਾਂ ਨੂੰ ਉਨ੍ਹਾਂ ਦੀ ਰਿਪੋਰਟ ਕਰਨ ਦੇ ਮੌਕੇ ਦਿੰਦੇ ਹਾਂ।
ਸਾਡੀਆਂ ਨੀਤੀਆਂ ਅਤੇ ਪ੍ਰਣਾਲੀਆਂ ਇਕਸਾਰ ਅਤੇ ਨਿਰਪੱਖ ਅਮਲੀਕਰਨ ਨੂੰ ਉਤਸ਼ਾਹਤ ਕਰਦੀਆਂ ਹਨ ਅਤੇ, ਜਿਵੇਂ ਕਿ ਉੱਪਰ ਦੱਸਿਆ ਗਿਆ ਹੈ, Snapchatters ਨੂੰ ਨੋਟਿਸ ਅਤੇ ਅਪੀਲ ਪ੍ਰਕਿਰਿਆਵਾਂ ਰਾਹੀਂ ਅਰਥਪੂਰਣ ਤੌਰ 'ਤੇ ਅਮਲੀਕਰਨ ਦੇ ਨਤੀਜਿਆਂ 'ਤੇ ਵਿਵਾਦ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ, ਜਿਸਦਾ ਉਦੇਸ਼ ਵਿਅਕਤੀਗਤ Snapchatter ਅਧਿਕਾਰਾਂ ਦੀ ਰੱਖਿਆ ਕਰਦੇ ਹੋਏ ਸਾਡੇ ਭਾਈਚਾਰੇ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ।
ਅਸੀਂ ਲਗਾਤਾਰ ਸਾਡੀਆਂ ਕਾਰਵਾਈ ਅਮਲੀਕਰਨ ਦੀਆਂ ਨੀਤੀਆਂ ਅਤੇ ਪ੍ਰਕਿਰਿਆਵਾਂ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਅਤੇ Snapchat 'ਤੇ ਸੰਭਾਵੀ ਤੌਰ 'ਤੇ ਨੁਕਸਾਨਦੇਹ ਅਤੇ ਗੈਰ-ਕਾਨੂੰਨੀ ਸਮੱਗਰੀ ਅਤੇ ਸਰਗਰਮੀਆਂ ਦਾ ਮੁਕਾਬਲਾ ਕਰਨ ਲਈ ਬਹੁਤ ਵਧੀਆ ਕਦਮ ਚੁੱਕੇ ਹਨ। ਇਹ ਸਾਡੀ ਤਾਜ਼ਾ ਪਾਰਦਰਸ਼ਤਾ ਰਿਪੋਰਟ ਵਿੱਚ ਸਾਡੀ ਰਿਪੋਰਟਿੰਗ ਅਤੇ ਕਾਰਵਾਈ ਕਰਨ ਦੇ ਅੰਕੜਿਆਂ ਦੇ ਵਧਦੇ ਰੁਝਾਨ ਅਤੇ ਸਮੁੱਚੇ ਤੌਰ 'ਤੇ Snapchat 'ਤੇ ਉਲੰਘਣਾਵਾਂ ਦੀ ਘੱਟਦੀ ਦਰ ਵਿੱਚ ਦਿਸਦਾ ਹੈ।
ਸਾਡੀ ਤਾਜ਼ਾ ਪਾਰਦਰਸ਼ਤਾ ਰਿਪੋਰਟ (H2 2023) ਦੀ ਮਿਆਦ ਲਈ DSA ਅਧੀਨ ਕੋਈ ਰਸਮੀ ਤੌਰ 'ਤੇ ਅਦਾਲਤ ਤੋਂ ਬਾਹਰ ਵਿਵਾਦ ਨਿਪਟਾਰਾ ਕਰਨ ਵਾਲੀਆਂ ਸੰਸਥਾਵਾਂ ਨਹੀਂ ਸਨ। ਨਤੀਜੇ ਵਜੋਂ, ਇਸ ਮਿਆਦ ਵਿੱਚ ਅਜਿਹੀਆਂ ਸੰਸਥਾਵਾਂ ਨੂੰ ਸੌਂਪੇ ਗਏ ਵਿਵਾਦਾਂ ਦੀ ਗਿਣਤੀ ਸਿਫ਼ਰ (0) ਸੀ, ਅਤੇ ਅਸੀਂ ਉਹ ਨਤੀਜੇ ਦੇਣ ਵਿੱਚ ਅਸਮਰੱਥ ਹਾਂ ਜਿੱਥੇ ਨਿਪਟਾਰੇ ਲਈ ਜਵਾਬ ਦੇਣ ਦਾ ਔਸਤ ਸਮਾਂ ਅਤੇ ਵਿਵਾਦਾਂ ਦੀ ਹਿੱਸੇ ਮੁਤਾਬਕ ਅਸੀਂ ਅਥਾਰਟੀ ਦੇ ਫੈਸਲਿਆਂ ਨੂੰ ਲਾਗੂ ਕੀਤਾ ਹੈ।
H2 2023 ਦੌਰਾਨ ਸਾਡੇ ਵੱਲੋਂ ਧਾਰਾ 23 ਦੇ ਅਨੁਸਾਰ ਕੋਈ ਵੀ ਖਾਤਾ ਮੁਅੱਤਲ ਨਹੀਂ ਕੀਤਾ ਗਿਆ। Snap ਦੀ ਭਰੋਸਾ ਅਤੇ ਸੁਰੱਖਿਆ ਟੀਮ ਕੋਲ ਵਰਤੋਂਕਾਰ ਖਾਤਿਆਂ ਲਈ ਵਾਰ-ਵਾਰ ਅਜਿਹੇ ਨੋਟਿਸਾਂ ਜਾਂ ਸ਼ਿਕਾਇਤਾਂ ਦਰਜ ਕਰਨ ਦੀ ਸੰਭਾਵਨਾ ਨੂੰ ਸੀਮਤ ਕਰਨ ਲਈ ਪ੍ਰਕਿਰਿਆਵਾਂ ਹਨ ਜੋ ਸਪੱਸ਼ਟ ਤੌਰ 'ਤੇ ਬੇਬੁਨਿਆਦ ਹਨ। ਇਹਨਾਂ ਪ੍ਰਕਿਰਿਆਵਾਂ ਵਿੱਚ ਉਹਨਾਂ ਵਰਤੋਂਕਾਰਾਂ ਨੂੰ ਰੋਕਣ ਲਈ ਨਕਲੀ ਰਿਪੋਰਟ ਬਣਾਉਣ 'ਤੇ ਪਾਬੰਦੀ ਲਗਾਉਣਾ ਅਤੇ ਈਮੇਲ ਫਿਲਟਰਾਂ ਦੀ ਵਰਤੋਂ ਸ਼ਾਮਲ ਹੈ ਜੋ ਅਜਿਹਾ ਕਰਨਾ ਜਾਰੀ ਰੱਖਣ ਲਈ ਬੇਬੁਨਿਆਦ ਰਿਪੋਰਟਾਂ ਸਪੁਰਦ ਕਰਦੇ ਹਨ। Snap ਉਹਨਾਂ ਖਾਤਿਆਂ ਦੇ ਵਿਰੁੱਧ ਢੁਕਵੀਂ ਕਾਰਵਾਈ ਕਰਦਾ ਹੈ ਜਿਵੇਂ ਕਿ ਸਾਡੇ Snapchat ਸੰਚਾਲਨ, ਅਮਲੀਕਰਨ ਅਤੇ ਅਪੀਲ ਵਿਆਖਿਆਕਾਰ ਵਿੱਚ ਦੱਸਿਆ ਗਿਆ ਹੈ) ਅਤੇ Snap ਦੀ ਖਾਤਾ ਕਾਰਵਾਈ ਦੇ ਪੱਧਰ ਬਾਰੇ ਜਾਣਕਾਰੀ ਸਾਡੀ ਪਾਰਦਰਸ਼ਤਾ ਰਿਪੋਰਟ (H2 2023) ਵਿੱਚ ਮਿਲ ਸਕਦੀ ਹੈ। ਅਜਿਹੇ ਉਪਾਵਾਂ ਦੀ ਸਮੀਖਿਆ ਅਤੇ ਨਿਗਰਾਨੀ ਜਾਰੀ ਰਹੇਗੀ।
ਸਾਡੀ ਸਮੱਗਰੀ ਸੰਚਾਲਨ ਟੀਮ ਵਿਸ਼ਵ ਭਰ ਵਿੱਚ ਕੰਮ ਕਰਦੀ ਹੈ, ਜੋ ਸਾਨੂੰ Snapchatters ਨੂੰ 24/7 ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਦੇ ਯੋਗ ਬਣਾਉਂਦੀ ਹੈ। ਹੇਠਾਂ, ਤੁਸੀਂ 31 ਦਸੰਬਰ 2023 ਤੱਕ ਸੰਚਾਲਕਾਂ ਦੀਆਂ ਭਾਸ਼ਾ ਵਿਸ਼ੇਸ਼ਤਾਵਾਂ ਮੁਤਾਬਕ ਸਾਡੇ ਮਨੁੱਖੀ ਸੰਚਾਲਨ ਸਰੋਤਾਂ ਦੀ ਵੰਡ ਨੂੰ ਵੇਖੋਗੇ (ਨੋਟ ਕਰੋ ਕਿ ਕੁਝ ਸੰਚਾਲਕ ਕਈ ਭਾਸ਼ਾਵਾਂ ਵਿੱਚ ਮਾਹਰ ਹਨ):
ਉਪਰੋਕਤ ਸਾਰਨੀ ਵਿੱਚ ਉਹ ਸਾਰੇ ਸੰਚਾਲਕ ਸ਼ਾਮਲ ਹਨ ਜੋ 31 ਦਸੰਬਰ, 2023 ਤੱਕ ਈਯੂ ਮੈਂਬਰ ਦੇਸ਼ ਦੀਆਂ ਭਾਸ਼ਾਵਾਂ ਦਾ ਸਮਰਥਨ ਕਰਦੇ ਹਨ। ਅਜਿਹੀਆਂ ਸਥਿਤੀਆਂ ਵਿੱਚ ਜਿੱਥੇ ਸਾਨੂੰ ਵਾਧੂ ਭਾਸ਼ਾ ਸਹਾਇਤਾ ਦੀ ਲੋੜ ਹੈ, ਅਸੀਂ ਅਨੁਵਾਦ ਸੇਵਾਵਾਂ ਦੀ ਵਰਤੋਂ ਕਰਦੇ ਹਾਂ।
ਸੰਚਾਲਕਾਂ ਦੀ ਭਰਤੀ ਮਿਆਰੀ ਨੌਕਰੀ ਦੇ ਵਰਣਨ ਦੀ ਵਰਤੋਂ ਕਰ ਕੇ ਕੀਤੀ ਜਾਂਦੀ ਹੈ ਜਿਸ ਵਿੱਚ ਭਾਸ਼ਾ ਦੀ ਲੋੜ ਸ਼ਾਮਲ ਹੈ (ਲੋੜ ਦੇ ਅਧਾਰ 'ਤੇ)। ਭਾਸ਼ਾ ਦੀ ਲੋੜ ਮੁਤਾਬਕ ਉਮੀਦਵਾਰ ਨੂੰ ਭਾਸ਼ਾ ਵਿੱਚ ਲਿਖਤੀ ਅਤੇ ਬੋਲਣ ਵਿੱਚ ਮੁਹਾਰਤ ਦਿਖਾਉਣ ਦੇ ਯੋਗ ਹੋਣਾ ਚਾਹੀਦਾ ਹੈ ਅਤੇ ਦਾਖਲੇ-ਪੱਧਰ ਦੇ ਅਹੁਦਿਆਂ ਲਈ ਘੱਟੋ-ਘੱਟ ਇੱਕ ਸਾਲ ਦਾ ਕੰਮ ਦਾ ਤਜ਼ਰਬਾ ਹੋਣਾ ਚਾਹੀਦਾ ਹੈ। ਵਿਚਾਰ ਕੀਤੇ ਜਾਣ ਲਈ ਉਮੀਦਵਾਰਾਂ ਨੂੰ ਵਿੱਦਿਅਕ ਅਤੇ ਪਿਛੋਕੜ ਦੀਆਂ ਲੋੜਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਉਮੀਦਵਾਰਾਂ ਨੂੰ ਉਸ ਦੇਸ਼ ਜਾਂ ਸਮੱਗਰੀ ਸੰਚਾਲਨ ਦੇ ਖੇਤਰ ਲਈ ਮੌਜੂਦਾ ਘਟਨਾਵਾਂ ਦੀ ਸਮਝ ਵੀ ਦਿਖਾਉਣੀ ਚਾਹੀਦੀ ਹੈ ਜਿਸ ਲਈ ਉਹ ਸਹਾਇਤਾ ਦੇਣਗੇ।
ਸਾਡੀ ਸੰਚਾਲਨ ਟੀਮ ਸਾਡੇ Snapchat ਭਾਈਚਾਰੇ ਦੀ ਰੱਖਿਆ ਕਰਨ ਵਿੱਚ ਮਦਦ ਕਰਨ ਲਈ ਸਾਡੀਆਂ ਨੀਤੀਆਂ ਅਤੇ ਅਮਲੀਕਰਨ ਉਪਾਅ ਲਾਗੂ ਕਰਦੀ ਹੈ। ਸਿਖਲਾਈ ਕਈ-ਹਫਤਿਆਂ ਦੀ ਮਿਆਦ ਵਿੱਚ ਦਿੱਤੀ ਜਾਂਦੀ ਹੈ, ਜਿਸ ਵਿੱਚ ਨਵੇਂ ਟੀਮ ਮੈਂਬਰਾਂ ਨੂੰ Snap ਦੀਆਂ ਨੀਤੀਆਂ, ਔਜ਼ਾਰਾਂ ਅਤੇ ਬੇਨਤੀਆਂ ਅੱਗੇ ਵਧਾਉਣ ਦੀਆਂ ਪ੍ਰਕਿਰਿਆਵਾਂ ਬਾਰੇ ਸਿੱਖਿਆ ਦਿੱਤੀ ਜਾਂਦੀ ਹੈ। ਸਿਖਲਾਈ ਤੋਂ ਬਾਅਦ, ਹਰੇਕ ਸੰਚਾਲਕ ਨੂੰ ਸਮੱਗਰੀ ਦੀ ਸਮੀਖਿਆ ਕਰਨ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਪ੍ਰਮਾਣੀਕਰਨ ਪ੍ਰੀਖਿਆ ਨੂੰ ਪਾਸ ਕਰਨੀ ਲਾਜ਼ਮੀ ਹੈ। ਸਾਡੀ ਸੰਚਾਲਨ ਟੀਮ ਆਪਣੇ ਕਾਰਜ-ਪ੍ਰਵਾਹ ਲਈ ਸੰਬੰਧਿਤ ਤਾਜ਼ਾ ਸਿਖਲਾਈ ਵਿੱਚ ਨਿਯਮਿਤ ਤੌਰ 'ਤੇ ਭਾਗ ਲੈਂਦੀ ਹੈ, ਖਾਸ ਕਰਕੇ ਜਦੋਂ ਅਸੀਂ ਨੀਤੀ-ਸੀਮਾ ਅਤੇ ਸੰਦਰਭ-ਨਿਰਭਰ ਮਾਮਲਿਆਂ ਦਾ ਸਾਹਮਣਾ ਕਰਦੇ ਹਾਂ। ਅਸੀਂ ਇਹ ਯਕੀਨੀ ਬਣਾਉਣ ਲਈ ਹੁਨਰ ਵਧਾਉਣ ਦੇ ਪ੍ਰੋਗਰਾਮ, ਪ੍ਰਮਾਣ-ਪੱਤਰ ਸੈਸ਼ਨ ਅਤੇ ਪ੍ਰਸ਼ਨਾਵਲੀਆਂ ਵੀ ਦਿੰਦੇ ਹਾਂ ਕਿ ਸਾਰੇ ਸੰਚਾਲਕਾਂ ਕੋਲ ਤਾਜ਼ਾ ਜਾਣਕਾਰੀ ਹੈ ਅਤੇ ਉਹ ਸਾਰੀਆਂ ਅਪਡੇਟ ਕੀਤੀਆਂ ਨੀਤੀਆਂ ਦੀ ਪਾਲਣਾ ਕਰਦੇ ਹਨ। ਅਖੀਰ ਵਿੱਚ ਜਦੋਂ ਮੌਜੂਦਾ ਘਟਨਾਵਾਂ ਦੇ ਅਧਾਰ 'ਤੇ ਜ਼ਰੂਰੀ ਸਮੱਗਰੀ ਰੁਝਾਨ ਸਾਹਮਣੇ ਆਉਂਦੇ ਹਨ, ਤਾਂ ਅਸੀਂ ਜਲਦੀ ਨੀਤੀ ਸਪਸ਼ਟੀਕਰਨ ਦਾ ਪ੍ਰਸਾਰ ਕਰਦੇ ਹਾਂ ਤਾਂ ਜੋ ਟੀਮਾਂ Snap ਦੀਆਂ ਨੀਤੀਆਂ ਦੇ ਅਨੁਸਾਰ ਜਵਾਬ ਦੇਣ ਦੇ ਯੋਗ ਹੋਣ।
ਅਸੀਂ ਆਪਣੀ ਸਮੱਗਰੀ ਸੰਚਾਲਨ ਟੀਮ – Snap ਦੇ “ਡਿਜੀਟਲ ਪਹਿਲੇ ਜਵਾਬ ਦੇਣ ਵਾਲੇ” – ਨੂੰ ਮਹੱਤਵਪੂਰਨ ਸਹਾਇਤਾ ਅਤੇ ਸਰੋਤ ਦਿੰਦੇ ਹਾਂ, ਜਿਸ ਵਿੱਚ ਨੌਕਰੀ ਦੌਰਾਨ ਤੰਦਰੁਸਤੀ ਸਹਾਇਤਾ ਅਤੇ ਮਾਨਸਿਕ ਸਿਹਤ ਸੇਵਾਵਾਂ ਤੱਕ ਅਸਾਨ ਪਹੁੰਚ ਸ਼ਾਮਲ ਹੈ।
ਪਿਛੋਕੜ
ਸਾਡੇ ਭਾਈਚਾਰੇ ਦੇ ਕਿਸੇ ਵੀ ਮੈਂਬਰ ਖਾਸ ਤੌਰ 'ਤੇ ਨਾਬਾਲਗਾਂ ਦਾ ਜਿਨਸੀ ਸ਼ੋਸ਼ਣ ਗੈਰ ਕਾਨੂੰਨੀ, ਘਿਣਾਉਣਾ ਅਤੇ ਸਾਡੀਆਂ ਭਾਈਚਾਰਕ ਸੇਧਾਂ ਮੁਤਾਬਕ ਪਾਬੰਦੀਸ਼ੁਦਾ ਹੈ। ਸਾਡੇ ਪਲੇਟਫਾਰਮ 'ਤੇ ਬਾਲ ਜਿਨਸੀ ਸ਼ੋਸ਼ਣ ਅਤੇ ਮਾੜੇ ਸਲੂਕ (CSEA) ਨੂੰ ਰੋਕਣਾ, ਪਛਾਣਨਾ ਅਤੇ ਖਤਮ ਕਰਨਾ Snap ਲਈ ਪ੍ਰਮੁੱਖ ਤਰਜੀਹ ਹੈ ਅਤੇ ਅਸੀਂ ਇਨ੍ਹਾਂ ਅਤੇ ਹੋਰ ਅਪਰਾਧਾਂ ਦਾ ਮੁਕਾਬਲਾ ਕਰਨ ਲਈ ਆਪਣੀਆਂ ਸਮਰੱਥਾਵਾਂ ਨੂੰ ਲਗਾਤਾਰ ਵਿਕਸਿਤ ਕਰ ਰਹੇ ਹਾਂ।
ਅਸੀਂ ਬੱਚਿਆਂ ਦੇ ਜਿਨਸੀ ਮਾੜੇ ਸਲੂਕ ਦੀਆਂ ਜਾਣੀਆਂ ਜਾਂਦੀਆਂ ਗੈਰ-ਕਾਨੂੰਨੀ ਤਸਵੀਰਾਂ ਅਤੇ ਵੀਡੀਓਜ਼ ਦੀ ਪਛਾਣ ਕਰਨ ਲਈ PhotoDNA ਸਖ਼ਤ ਹੈਸ਼-ਮਿਲਾਨ ਅਤੇ Google ਸੰਬੰਧੀ ਬੱਚਿਆਂ ਦੇ ਜਿਨਸੀ ਸ਼ੋਸ਼ਣ ਚਿੱਤਰਨ (CSAI) ਵਰਗੇ ਸਰਗਰਮ ਤਕਨੀਕੀ ਪਛਾਣ ਔਜ਼ਾਰਾਂ ਦੀ ਵਰਤੋਂ ਕਰਦੇ ਹਾਂ ਅਤੇ ਕਾਨੂੰਨ ਦੀ ਲੋੜ ਮੁਤਾਬਕ ਉਨ੍ਹਾਂ ਦੀ ਰਿਪੋਰਟ ਲਾਪਤਾ ਅਤੇ ਸ਼ੋਸ਼ਣ ਕੀਤੇ ਬੱਚਿਆਂ ਲਈ ਅਮਰੀਕੀ ਰਾਸ਼ਟਰੀ ਕੇਂਦਰ (NCMEC) ਨੂੰ ਕਰਦੇ ਹਾਂ। ਫਿਰ ਬਦਲੇ ਵਿੱਚ NCMEC ਲੋੜ ਅਨੁਸਾਰ ਘਰੇਲੂ ਜਾਂ ਅੰਤਰਰਾਸ਼ਟਰੀ ਕਾਨੂੰਨੀ ਅਮਲੀਕਰਨ ਨਾਲ ਤਾਲਮੇਲ ਕਰਦੀ ਹੈ।
ਰਿਪੋਰਟ
ਹੇਠਾਂ ਦਿੱਤਾ ਡੇਟਾ ਕਿਸੇ ਵਰਤੋਂਕਾਰ ਦੇ ਕੈਮਰਾ ਰੋਲ ਵੱਲੋਂ Snapchat 'ਤੇ ਅਪਲੋਡ ਕੀਤੇ ਮੀਡੀਆ ਦੀ PhotoDNA ਅਤੇ/ਜਾਂ CSAI ਮਿਲਾਨ ਦੀ ਵਰਤੋਂ ਕਰਕੇ ਸਰਗਰਮ ਸਕੈਨਿੰਗ ਦੇ ਨਤੀਜੇ 'ਤੇ ਅਧਾਰਿਤ ਹੈ।
ਬੱਚਿਆਂ ਦੇ ਜਿਨਸੀ ਸ਼ੋਸ਼ਣ ਨੂੰ ਰੋਕਣਾ ਪ੍ਰਮੁੱਖ ਤਰਜੀਹ ਹੈ। Snap ਇਸ ਵਾਸਤੇ ਮਹੱਤਵਪੂਰਨ ਸਰੋਤ ਦੇਣ ਲਈ ਸਮਰਪਿਤ ਹੈ ਅਤੇ ਅਜਿਹੇ ਵਤੀਰੇ ਨੂੰ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤਾ ਜਾਂਦਾ। CSE ਅਪੀਲਾਂ ਦੀ ਸਮੀਖਿਆ ਕਰਨ ਲਈ ਵਿਸ਼ੇਸ਼ ਸਿਖਲਾਈ ਦੀ ਲੋੜ ਹੈ ਅਤੇ ਏਜੰਟਾਂ ਦੀ ਸੀਮਿਤ ਟੀਮ ਹੈ ਜੋ ਸਮੱਗਰੀ ਦੇ ਗ੍ਰਾਫਿਕ ਸੁਭਾਅ ਦੇ ਕਾਰਨ ਇਨ੍ਹਾਂ ਸਮੀਖਿਆਵਾਂ ਨੂੰ ਸੰਭਾਲਦੀ ਹੈ। ਸਾਲ 2023 ਦੀ ਦੌਰਾਨ, Snap ਨੇ ਨੀਤੀ ਬਦਲਾਅ ਲਾਗੂ ਕੀਤੇ ਜਿਸਨੇ ਕੁਝ CSE ਅਮਲੀਕਰਨਾਂ ਦੀ ਸੰਗਤਤਾ ਨੂੰ ਪ੍ਰਭਾਵਿਤ ਕੀਤਾ ਹੈ; ਅਸੀਂ ਇਨ੍ਹਾਂ ਅਸੰਗਤਤਾਵਾਂ ਨੂੰ ਏਜੰਟ ਦੀ ਮੁੜ-ਸਿਖਲਾਈ ਅਤੇ ਸਖਤ ਗੁਣਵੱਤਾ ਭਰੋਸੇ ਰਾਹੀਂ ਹੱਲ ਕੀਤਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਅਗਲੀ ਪਾਰਦਰਸ਼ਤਾ ਰਿਪੋਰਟ CSE ਅਪੀਲਾਂ ਲਈ ਜਵਾਬ ਸਮੇਂ ਵਿੱਚ ਸੁਧਾਰ ਅਤੇ ਸ਼ੁਰੂਆਤੀ ਅਮਲੀਕਰਨਾਂ ਦੀ ਸ਼ੁੱਧਤਾ ਵਿੱਚ ਸੁਧਾਰ ਕਰਨ ਵਿੱਚ ਹੋਈ ਪ੍ਰਗਤੀ ਨੂੰ ਪ੍ਰਗਟ ਕਰੇਗੀ।
ਸਮੱਗਰੀ ਸੰਚਾਲਨ ਬਚਾਅ
CSEA ਦੀ ਮੀਡੀਆ ਸਕੈਨਿੰਗ ਲਈ ਲਾਗੂ ਕੀਤੇ ਸੁਰੱਖਿਆ ਉਪਾਅ ਸਾਡੀ DSA ਰਿਪੋਰਟ ਦੇ ਤਹਿਤ ਉਪਰੋਕਤ “ਸਮੱਗਰੀ ਸੰਚਾਲਨ ਦੇ ਸੁਰੱਖਿਆ ਉਪਾਅ” ਸੈਕਸ਼ਨ ਵਿੱਚ ਨਿਰਧਾਰਿਤ ਕੀਤੇ ਗਏ ਹਨ।
ਪ੍ਰਕਾਸ਼ਿਤ ਕੀਤੀ: 17 ਜੂਨ 2024
ਆਖਰੀ ਵਾਰ ਅੱਪਡੇਟ ਕੀਤੀ: 17 ਜੂਨ 2024
ਇਹ ਪਾਰਦਰਸ਼ਤਾ ਰਿਪੋਰਟ ਯੂਰਪੀ ਸੰਸਦ ਦੇ ਨਿਯਮ 2021/784 ਅਤੇ EU ਦੀ ਕੌਂਸਲ ਦੇ ਧਾਰਾ 7(2) ਅਤੇ 7(3) ਦੇ ਅਨੁਸਾਰ ਪ੍ਰਕਾਸ਼ਿਤ ਕੀਤੀ ਗਈ ਹੈ, ਜੋ ਅੱਤਵਾਦੀ ਸਮੱਗਰੀ ਦੇ ਆਨਲਾਈਨ ਪ੍ਰਸਾਰ ਨੂੰ ਸੰਬੋਧਿਤ ਕਰਦੀ ਹੈ। ਇਹ 1 ਜਨਵਰੀ ਤੋਂ 31 ਦਸੰਬਰ 2023 ਦੀ ਰਿਪੋਰਟਿੰਗ ਮਿਆਦ ਮੁਤਾਬਕ ਜਾਣਕਾਰੀ ਦਿੰਦੀ ਹੈ।
ਧਾਰਾ 7(3)(a): ਅੱਤਵਾਦੀ ਸਮੱਗਰੀ ਦੀ ਪਛਾਣ ਅਤੇ ਹਟਾਉਣ ਜਾਂ ਪਹੁੰਚ ਨੂੰ ਅਯੋਗ ਕਰਨ ਦੇ ਸੰਬੰਧ ਵਿੱਚ ਹੋਸਟਿੰਗ ਸੇਵਾ ਪ੍ਰਦਾਤਾ ਦੇ ਉਪਾਵਾਂ ਬਾਰੇ ਜਾਣਕਾਰੀ
ਧਾਰਾ 7(3)(b): ਸਮੱਗਰੀ ਦੇ ਆਨਲਾਈਨ ਦੁਬਾਰਾ ਦਿਖਾਈ ਦੇਣ ਨੂੰ ਹੱਲ ਕਰਨ ਲਈ ਹੋਸਟਿੰਗ ਸੇਵਾ ਪ੍ਰਦਾਤਾ ਦੇ ਉਪਾਵਾਂ ਬਾਰੇ ਜਾਣਕਾਰੀ ਜੋ ਪਹਿਲਾਂ ਹਟਾ ਦਿੱਤੀ ਗਈ ਹੈ ਜਾਂ ਜਿਸ ਤੱਕ ਪਹੁੰਚ ਅਯੋਗ ਕਰ ਦਿੱਤੀ ਗਈ ਹੈ ਕਿਉਂਕਿ ਇਸ ਨੂੰ ਅੱਤਵਾਦੀ ਸਮੱਗਰੀ ਮੰਨਿਆ ਗਿਆ ਸੀ, ਖਾਸ ਕਰਕੇ ਜਿੱਥੇ ਸਵੈਚਾਲਿਤ ਔਜ਼ਾਰ ਵਰਤੇ ਗਏ ਹਨ
ਅੱਤਵਾਦੀ, ਅੱਤਵਾਦੀ ਸੰਸਥਾਵਾਂ ਅਤੇ ਹਿੰਸਕ ਕੱਟੜਪੰਥੀਆਂ ਨੂੰ Snapchat ਵਰਤਣ ਦੀ ਮਨਾਹੀ ਹੈ। ਸਮੱਗਰੀ ਜੋ ਅੱਤਵਾਦ ਜਾਂ ਹੋਰ ਹਿੰਸਕ, ਅਪਰਾਧਿਕ ਕਾਰਵਾਈਆਂ ਦੀ ਵਕਾਲਤ ਕਰਦੀ, ਉਤਸ਼ਾਹਤ ਕਰਦੀ, ਮਹਿਮਾ ਕਰਦੀ ਜਾਂ ਅੱਗੇ ਵਧਾਉਂਦੀ ਹੈ, ਉਸ ਦੀ ਸਾਡੀਆਂ ਭਾਈਚਾਰਕ ਸੇਧਾਂ ਦੇ ਤਹਿਤ ਮਨਾਹੀ ਹੈ। ਵਰਤੋਂਕਾਰ ਸਾਡੀ ਐਪ ਵਿੱਚ ਰਿਪੋਰਟ ਕਰਨ ਦੇ ਮੀਨੂ ਅਤੇ ਸਾਡੀ ਸਹਾਇਤਾ ਸਾਈਟ ਰਾਹੀਂ ਉਸ ਸਮੱਗਰੀ ਦੀ ਰਿਪੋਰਟ ਕਰਨ ਦੇ ਯੋਗ ਹਨ ਜੋ ਸਾਡੀਆਂ ਭਾਈਚਾਰਕ ਸੇਧਾਂ ਦੀ ਉਲੰਘਣਾ ਕਰਦੀ ਹੈ। ਅਸੀਂ ਸਪੌਟਲਾਈਟ ਅਤੇ ਡਿਸਕਵਰ ਵਰਗੀਆਂ ਜਨਤਕ ਤਹਿਆਂ 'ਤੇ ਉਲੰਘਣਾ ਕਰਨ ਵਾਲੀ ਸਮੱਗਰੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰਨ ਲਈ ਸਰਗਰਮ ਪਛਾਣ ਵੀ ਵਰਤਦੇ ਹਾਂ।
ਭਾਵੇਂ ਅਸੀਂ ਉਲੰਘਣਾ ਕਰਨ ਵਾਲੀ ਸਮੱਗਰੀ ਬਾਰੇ ਕਿਵੇਂ ਵੀ ਸੁਚੇਤ ਹੋਈਏ, ਸਾਡੀਆਂ ਸੁਰੱਖਿਆ ਟੀਮਾਂ ਸਵੈਚਾਲਨ ਅਤੇ ਮਨੁੱਖੀ ਸੰਚਾਲਨ ਦੇ ਸੁਮੇਲ ਰਾਹੀਂ ਪਛਾਣੀ ਗਈ ਸਮੱਗਰੀ ਦੀ ਤੁਰੰਤ ਸਮੀਖਿਆ ਕਰਦੀਆਂ ਹਨ ਅਤੇ ਕਾਰਵਾਈ ਕਰਨ ਦੇ ਫੈਸਲੇ ਲੈਂਦੀਆਂ ਹਨ। ਅਮਲੀਕਰਨਾਂ ਵਿੱਚ ਸਮੱਗਰੀ ਨੂੰ ਹਟਾਉਣਾ, ਚੇਤਾਵਨੀ ਦੇਣਾ ਜਾਂ ਉਲੰਘਣਾ ਕਰਨ ਵਾਲੇ ਖਾਤੇ ਨੂੰ ਲੌਕ ਕਰਨਾ ਸ਼ਾਮਲ ਹੋ ਸਕਦਾ ਹੈ ਅਤੇ ਜੇ ਲੋੜ ਹੋਵੇ, ਤਾਂ ਖਾਤੇ ਦੀ ਕਾਨੂੰਨੀ ਅਮਲੀਕਰਨ ਨੂੰ ਰਿਪੋਰਟ ਕਰਨਾ ਸ਼ਾਮਲ ਹੋ ਸਕਦਾ ਹੈ। Snapchat 'ਤੇ ਅੱਤਵਾਦੀ ਜਾਂ ਹੋਰ ਹਿੰਸਕ ਕੱਟੜਪੰਥੀ ਸਮੱਗਰੀ ਦੇ ਦੁਬਾਰਾ ਦਿਖਾਈ ਦੇਣ ਨੂੰ ਰੋਕਣ ਲਈ, ਕਾਨੂੰਨੀ ਅਮਲੀਕਰਨ ਨਾਲ ਕੰਮ ਕਰਨ ਤੋਂ ਇਲਾਵਾ ਅਸੀਂ ਉਲੰਘਣਾ ਕਰਨ ਵਾਲੇ ਖਾਤੇ ਨਾਲ ਜੁੜੇ ਡਿਵਾਈਸ ਨੂੰ ਬਲੌਕ ਕਰਨ ਲਈ ਕਦਮ ਚੁੱਕਦੇ ਹਾਂ ਅਤੇ ਵਰਤੋਂਕਾਰ ਨੂੰ ਹੋਰ Snapchat ਖਾਤਾ ਬਣਾਉਣ ਤੋਂ ਰੋਕਦੇ ਹਾਂ।
ਅੱਤਵਾਦੀ ਸਮੱਗਰੀ ਦੀ ਪਛਾਣ ਕਰਨ ਅਤੇ ਹਟਾਉਣ ਲਈ ਸਾਡੇ ਉਪਾਵਾਂ ਸੰਬੰਧੀ ਵਾਧੂ ਵੇਰਵੇ ਸਾਡੇ ਨਫ਼ਰਤ ਭਰਿਆ ਸਮੱਗਰੀ, ਅੱਤਵਾਦ ਅਤੇ ਹਿੰਸਕ ਕੱਟੜਪੰਥੀ ਬਾਰੇ ਵਿਆਖਿਆਕਾਰ ਅਤੇ ਸਾਡੇ ਸੰਚਾਲਨ, ਅਮਲੀਕਰਨ ਅਤੇ ਅਪੀਲਾਂ ਬਾਰੇ ਵਿਆਖਿਆਕਾਰ ਵਿੱਚ ਮਿਲ ਸਕਦੇ ਹਨ।
ਧਾਰਾ 7(3)(c): ਅੱਤਵਾਦੀ ਸਮੱਗਰੀ ਦੀਆਂ ਉਨ੍ਹਾਂ ਵਸਤੂਆਂ ਦੀ ਗਿਣਤੀ ਜਿਨ੍ਹਾਂ ਨੂੰ ਹਟਾਇਆ ਗਿਆ ਜਾਂ ਜਿਨ੍ਹਾਂ ਨੂੰ ਪਹੁੰਚ ਹਟਾਉਣ ਦੇ ਆਦੇਸ਼ਾਂ ਜਾਂ ਖਾਸ ਉਪਾਵਾਂ ਤੋਂ ਬਾਅਦ ਅਯੋਗ ਕੀਤਾ ਗਿਆ, ਅਤੇ ਹਟਾਉਣ ਦੇ ਆਦੇਸ਼ਾਂ ਦੀ ਗਿਣਤੀ ਜਿੱਥੇ ਸਮੱਗਰੀ ਨੂੰ ਧਾਰਾ 3(7) ਦੇ ਪਹਿਲੇ ਉਪ-ਪੈਰੇ ਅਤੇ ਧਾਰਾ 3(8) ਦੇ ਪਹਿਲੇ ਉਪ-ਪੈਰੇ ਦੇ ਅਨੁਸਾਰ ਅਤੇ ਉਸ ਦੇ ਆਧਾਰਾਂ ਮੁਤਾਬਕ ਹਟਾਇਆ ਨਹੀਂ ਗਿਆ ਜਾਂ ਪਹੁੰਚ ਨੂੰ ਅਯੋਗ ਨਹੀਂ ਕੀਤਾ ਗਿਆ
ਰਿਪੋਰਟਿੰਗ ਮਿਆਦ ਦੌਰਾਨ, Snap ਨੂੰ ਕੋਈ ਹਟਾਉਣ ਦੇ ਆਦੇਸ਼ ਨਹੀਂ ਮਿਲੇ, ਅਤੇ ਨਾ ਹੀ ਸਾਨੂੰ ਨਿਯਮ ਦੇ ਧਾਰਾ 5 ਦੇ ਅਨੁਸਾਰ ਕੋਈ ਖਾਸ ਉਪਾਅ ਲਾਗੂ ਕਰਨ ਦੀ ਲੋੜ ਸੀ। ਇਸ ਅਨੁਸਾਰ ਸਾਨੂੰ ਵਿਧਾਨ ਅਧੀਨ ਕੋਈ ਅਮਲੀਕਰਨ ਕਾਰਵਾਈ ਕਰਨ ਦੀ ਲੋੜ ਨਹੀਂ ਸੀ।
ਹੇਠ ਦਿੱਤੀ ਸਾਰਨੀ ਵਰਤੋਂਕਾਰ ਰਿਪੋਰਟਾਂ ਅਤੇ ਸਮੱਗਰੀ ਅਤੇ ਖਾਤਿਆਂ ਦੇ ਵਿਰੁੱਧ ਸਰਗਰਮ ਪਛਾਣ ਦੇ ਅਧਾਰ 'ਤੇ ਕੀਤੀਆਂ ਅਮਲੀਕਰਨ ਦੀਆਂ ਕਾਰਵਾਈਆਂ ਦਾ ਵੇਰਵਾ ਦਿੰਦੀ ਹੈ, ਜੋ EU ਅਤੇ ਸੰਸਾਰ ਭਰ ਵਿੱਚ ਹੋਰ ਕਿਤੇ ਵੀ ਅੱਤਵਾਦ ਅਤੇ ਹਿੰਸਕ ਕੱਟੜਪੰਥੀ ਸਮੱਗਰੀ ਨਾਲ ਸੰਬੰਧਿਤ ਸਾਡੀਆਂ ਭਾਈਚਾਰਕ ਸੇਧਾਂ ਦੀ ਉਲੰਘਣਾ ਕਰਦੇ ਹਨ
ਧਾਰਾ 7(3)(d): ਧਾਰਾ 10 ਦੇ ਅਨੁਸਾਰ ਹੋਸਟਿੰਗ ਸੇਵਾ ਪ੍ਰਦਾਤਾ ਵੱਲੋਂ ਸੰਭਾਲੀਆਂ ਸ਼ਿਕਾਇਤਾਂ ਦੀ ਗਿਣਤੀ ਅਤੇ ਨਤੀਜੇ
ਧਾਰਾ 7(3)(g): ਉਹਨਾਂ ਮਾਮਲਿਆਂ ਦੀ ਗਿਣਤੀ ਜਿਨ੍ਹਾਂ ਵਿੱਚ ਹੋਸਟਿੰਗ ਸੇਵਾ ਪ੍ਰਦਾਤਾ ਨੇ ਸਮੱਗਰੀ ਪ੍ਰਦਾਤਾ ਦੀ ਸ਼ਿਕਾਇਤ ਤੋਂ ਬਾਅਦ ਸਮੱਗਰੀ ਜਾਂ ਉਸ ਤੱਕ ਪਹੁੰਚ ਨੂੰ ਬਹਾਲ ਕੀਤਾ
ਕਿਉਂਕਿ ਜਿਵੇਂ ਉੱਪਰ ਦੱਸਿਆ ਹੈ ਕਿ ਰਿਪੋਰਟਿੰਗ ਮਿਆਦ ਦੌਰਾਨ ਸਾਨੂੰ ਵਿਧਾਨ ਦੇ ਤਹਿਤ ਕੋਈ ਅਮਲੀਕਰਨ ਦੀਆਂ ਕਾਰਵਾਈਆਂ ਕਰਨ ਦੀ ਲੋੜ ਨਹੀਂ ਸੀ, ਅਸੀਂ ਵਿਧਾਨ ਦੀ ਧਾਰਾ 10 ਦੇ ਅਨੁਸਾਰ ਕੋਈ ਸ਼ਿਕਾਇਤ ਨਹੀਂ ਸੰਭਾਲੀ ਅਤੇ ਕੋਈ ਸੰਬੰਧਿਤ ਬਹਾਲੀ ਨਹੀਂ ਕੀਤੀ।
ਅੱਗੇ ਦਿੱਤੀ ਸਾਰਨੀ ਵਿੱਚ ਅਪੀਲਾਂ ਅਤੇ ਬਹਾਲੀਆਂ ਨਾਲ ਸੰਬੰਧਿਤ ਜਾਣਕਾਰੀ ਸ਼ਾਮਲ ਹੈ, ਜੋ EU ਅਤੇ ਸੰਸਾਰ ਭਰ ਵਿੱਚ ਹੋਰ ਕਿਤੇ ਵੀ ਸਾਡੀਆਂ ਭਾਈਚਾਰਕ ਸੇਧਾਂ ਦੇ ਤਹਿਤ ਕਾਰਵਾਈ ਕੀਤੀ ਅੱਤਵਾਦੀ ਅਤੇ ਹਿੰਸਕ ਕੱਟੜਪੰਥੀ ਸਮੱਗਰੀ ਨੂੰ ਸ਼ਾਮਲ ਕਰਦੀ ਹੈ।
Article 7(3)(e): the number and the outcome of administrative or judicial review proceedings brought by the hosting service provider
Article 7(3)(f): the number of cases in which the hosting service provider was required to reinstate content or access thereto as a result of administrative or judicial review proceedings
As we had no enforcement actions required under the Regulation during the reporting period, as noted above, we had no associated administrative or judicial review proceedings, and we were not required to reinstate content as a result of any such proceedings.
1 ਅਗਸਤ 2024 ਤੱਕ ਸਾਡੇ ਕੋਲ ਯੂਰਪੀ ਸੰਘ ਵਿੱਚ ਸਾਡੀ Snapchat ਐਪ ਦੇ 92.4 ਮਿਲੀਅਨ ਔਸਤ ਮਹੀਨਾਵਾਰ ਸਰਗਰਮ ਪ੍ਰਾਪਤਕਰਤਾ ("AMAR") ਹਨ। ਇਸਦਾ ਮਤਲਬ ਹੈ ਕਿ ਪਿਛਲੇ 6 ਮਹੀਨਿਆਂ ਵਿੱਚ ਔਸਤ ਮੁਤਾਬਕ ਯੂਰਪੀ ਸੰਘ ਵਿੱਚ 92.4 ਮਿਲੀਅਨ ਰਜਿਸਟਰਡ ਵਰਤੋਂਕਾਰਾਂ ਨੇ ਕਿਸੇ ਦਿੱਤੇ ਮਹੀਨੇ ਦੌਰਾਨ ਘੱਟੋ-ਘੱਟ ਇੱਕ ਵਾਰ Snapchat ਐਪ ਖੋਲ੍ਹੀ ਹੈ।
ਇਹ ਅੰਕੜਾ ਮੈਂਬਰ ਰਾਜ ਮੁਤਾਬਕ ਇਸ ਤਰ੍ਹਾਂ ਵੰਡਿਆ ਹੈ: