ਮਨੁੱਖੀ ਅਧਿਕਾਰਾਂ ਪ੍ਰਤੀ Snap ਦੀ ਵਚਨਬੱਧਤਾ
ਭਾਈਚਾਰਕ ਸੇਧਾਂ ਦੀ ਵਿਆਖਿਆਕਾਰ ਲੜੀ
ਅੱਪਡੇਟ ਕੀਤਾ: ਅਕਤੂਬਰ 2025
Snap ਮਨੁੱਖੀ ਅਧਿਕਾਰਾਂ ਦਾ ਆਦਰ ਕਰਨ ਲਈ ਵਚਨਬੱਧ ਹੈ ਜੋ ਕਿ ਕਾਰੋਬਾਰ ਅਤੇ ਮਨੁੱਖੀ ਅਧਿਕਾਰਾਂ 'ਤੇ ਸੰਯੁਕਤ ਰਾਸ਼ਟਰ ਦੇ ਸੇਧਾਂ ਦੇ ਸਿਧਾਂਤਾਂ (UNGPs) ਵਿੱਚ ਨਿਰਧਾਰਤ ਕੀਤੇ ਹਨ। ਅਸੀਂ ਮਨੁੱਖੀ ਅਧਿਕਾਰਾਂ ਦੇ ਵਿਚਾਰ ਨੂੰ ਆਪਣੀਆਂ ਭਾਈਚਾਰਕ ਸੇਧਾਂ, ਸਮੱਗਰੀ ਸੰਚਾਲਨ ਅਭਿਆਸਾਂ, ਪਾਰਦਰਸ਼ਤਾ ਰਿਪੋਰਟਿੰਗ ਅਤੇ ਪਰਦੇਦਾਰੀ ਅਭਿਆਸਾਂ ਵਿੱਚ ਸ਼ਾਮਲ ਕੀਤਾ ਹੈ, ਜਿਸ ਵਿੱਚ ਹੇਠ ਦਿੱਤੇ ਉਪਾਅ ਵੀ ਸ਼ਾਮਲ ਹਨ:
ਭਾਈਚਾਰਕ ਸੇਧਾਂ। ਅਸੀਂ ਇਸ ਬਾਰੇ ਸਾਡੀਆਂ ਭਾਈਚਾਰਕ ਸੇਧਾਂ ਅਤੇ ਜੁੜੇ ਵਿਆਖਿਆਕਾਰਾਂ ਰਾਹੀਂ ਪਾਰਦਰਸ਼ਤਾ ਰੱਖਦੇ ਹਾਂ ਕਿ ਸਾਡੇ ਪਲੇਟਫਾਰਮ 'ਤੇ ਕਿਸ ਦੀ ਇਜਾਜ਼ਤ ਹੈ ਅਤੇ ਕਿਸ ਦੀ ਇਜਾਜ਼ਤ ਨਹੀਂ ਹੈ ਅਤੇ ਅਸੀਂ ਆਪਣੀਆਂ ਸੁਰੱਖਿਆ ਟੀਮਾਂ ਨਾਲ ਮਿਲ ਕੇ ਇਹ ਯਕੀਨੀ ਬਣਾਉਣ ਲਈ ਕੰਮ ਕਰਦੇ ਹਾਂ ਕਿ ਸਥਾਨਕ ਭਾਸ਼ਾ ਅਤੇ ਸੱਭਿਆਚਾਰਕ ਬਾਰੀਕੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਨੀਤੀਆਂ ਨਿਰਪੱਖ ਅਤੇ ਬਰਾਬਰ ਤਰੀਕੇ ਨਾਲ ਅਮਲ ਕੀਤੀਆਂ ਜਾਂਦੀਆਂ ਹਨ ਅਤੇ ਵਰਤੋਂਕਾਰਾਂ ਨੂੰ ਅਪੀਲ ਪ੍ਰਕਿਰਿਆ ਦੇ ਨਾਲ-ਨਾਲ ਸਹਾਇਤਾ ਸਰੋਤ ਵੀ ਦਿੰਦੀਆਂ ਹਨ।
ਪਾਰਦਰਸ਼ਤਾ। ਅਸੀਂ ਹੋਰ ਕਾਨੂੰਨੀ ਤੌਰ 'ਤੇ ਲੋੜੀਂਦੀਆਂ ਪਾਰਦਰਸ਼ਤਾ ਰਿਪੋਰਟਾਂ ਤੋਂ ਇਲਾਵਾ ਸੁਰੱਖਿਆ, ਪਾਰਦਰਸ਼ਤਾ ਅਤੇ ਜਵਾਬਦੇਹੀ ਪ੍ਰਤੀ ਸਾਡੀ ਵਚਨਬੱਧਤਾ ਦੇ ਹਿੱਸੇ ਵਜੋਂ ਸਾਲ ਵਿੱਚ ਦੋ ਵਾਰ ਸਵੈਇੱਛਾ ਨਾਲ ਪਾਰਦਰਸ਼ਤਾ ਰਿਪੋਰਟਾਂ ਪ੍ਰਕਾਸ਼ਿਤ ਕਰਦੇ ਹਾਂ। ਅਸੀਂ ਇਨ੍ਹਾਂ ਰਿਪੋਰਟਾਂ ਨੂੰ ਆਪਣੇ ਹਿੱਤਧਾਰਕਾਂ ਲਈ ਵਧੇਰੇ ਵਿਆਪਕ ਅਤੇ ਜਾਣਕਾਰੀ ਦੇਣ ਵਾਲੀ ਬਣਾਉਣ ਦੀ ਲਗਾਤਾਰ ਕੋਸ਼ਿਸ਼ ਕਰਦੇ ਹਾਂ।
ਪਰਦੇਦਾਰੀ। ਅਸੀਂ ਸਾਡੀ ਪਰਦੇਦਾਰੀ ਬਾਰੇ ਨੀਤੀ ਅਤੇ ਭਾਈਚਾਰਕ ਸੇਧਾਂ ਅਤੇ ਡੇਟਾ-ਸੁਰੱਖਿਆ ਪ੍ਰੋਟੋਕਾਲਾਂ ਰਾਹੀਂ ਵਰਤੋਂਕਾਰ ਦੇ ਡੇਟਾ ਅਤੇ ਪਰਦੇਦਾਰੀ ਦੀ ਰੱਖਿਆ ਕਰਦੇ ਹਾਂ। ਅਸੀਂ ਵਰਤੋਂਕਾਰਾਂ ਨੂੰ ਸਾਡੇ ਪਲੇਟਫਾਰਮ 'ਤੇ ਜਾਂ ਸਾਡੀਆਂ ਸੇਵਾਵਾਂ ਰਾਹੀਂ ਦੂਜਿਆਂ ਦੀ ਪਰਦੇਦਾਰੀ ਦੀ ਉਲੰਘਣਾ ਕਰਨ ਤੋਂ ਮਨਾਹੀ ਕਰਦੇ ਹਾਂ ਅਤੇ ਵਰਤੋਂਕਾਰ ਡੇਟਾ ਤੱਕ ਕਰਮਚਾਰੀਆਂ ਦੀ ਪਹੁੰਚ ਲਈ ਸਾਡੇ ਕੋਲ ਸਖਤ ਪਰਦੇਦਾਰੀ ਸਿਧਾਂਤ ਹਨ।
ਵਿਚਾਰ ਜ਼ਾਹਰ ਕਰਨ ਦੀ ਆਜ਼ਾਦੀ। ਅਸੀਂ ਵਰਤੋਂਕਾਰਾਂ ਨੂੰ ਆਪਣੇ ਆਪ ਨੂੰ ਰਚਨਾਤਮਕ ਅਤੇ ਪ੍ਰਮਾਣਿਕ ਤਰੀਕੇ ਨਾਲ ਜ਼ਾਹਰ ਕਰਨ ਦੀ ਤਾਕਤ ਦਿੰਦੇ ਹਾਂ ਅਤੇ ਅਸੀਂ ਸਮੱਗਰੀ ਨੂੰ ਹਟਾਉਣ ਜਾਂ ਖਾਤਿਆਂ ਦੇ ਵਿਰੁੱਧ ਕਾਰਵਾਈ ਕਰਨ ਤੋਂ ਪਹਿਲਾਂ ਸਥਾਨਕ ਭਾਸ਼ਾ ਅਤੇ ਸੱਭਿਆਚਾਰਕ ਸੰਦਰਭ ਦੇ ਨਾਲ-ਨਾਲ ਅਜਿਹੀ ਸਮੱਗਰੀ ਨੂੰ ਧਿਆਨ ਵਿੱਚ ਰੱਖਦੇ ਹਾਂ ਜੋ ਵਿੱਦਿਅਕ, ਖਬਰਾਂ ਯੋਗ ਜਾਂ ਜਨਤਕ ਹਿੱਤ ਲਈ ਮਹੱਤਵਪੂਰਨ ਹੋ ਸਕਦੀ ਹੈ।
ਅੱਤਵਾਦ ਵਿਰੋਧੀ। ਅੱਤਵਾਦੀ ਅਤੇ ਹਿੰਸਕ ਕੱਟੜਪੰਥੀ ਸੰਸਥਾਵਾਂ ਨੂੰ ਸਾਡੇ ਪਲੇਟਫਾਰਮ ਦੀ ਵਰਤੋਂ ਕਰਨ ਦੀ ਮਨਾਹੀ ਹੈ। ਅਸੀਂ ਉਸ ਸਮੱਗਰੀ ਦੀ ਵੀ ਮਨਾਹੀ ਕਰਦੇ ਹਾਂ ਜੋ ਅੱਤਵਾਦ ਜਾਂ ਵਿਅਕਤੀਆਂ ਜਾਂ ਸਮੂਹਾਂ ਵੱਲੋਂ ਵਿਚਾਰਧਾਰਕ ਟੀਚਿਆਂ ਨੂੰ ਅੱਗੇ ਵਧਾਉਣ ਲਈ ਕੀਤੀਆਂ ਹੋਰ ਹਿੰਸਕ ਜਾਂ ਅਪਰਾਧਿਕ ਕਾਰਵਾਈਆਂ ਨੂੰ ਉਤਸ਼ਾਹਤ ਕਰਦੀ ਹੈ ਅਤੇ ਨਾਲ ਹੀ ਉਹ ਸਮੱਗਰੀ ਜੋ ਵਿਦੇਸ਼ੀ ਅੱਤਵਾਦੀ ਸੰਸਥਾਵਾਂ ਜਾਂ ਹਿੰਸਕ ਕੱਟੜਪੰਥੀ ਸਮੂਹਾਂ ਨੂੰ ਉਤਸ਼ਾਹਤ ਕਰਦੀ ਹੈ ਜਾਂ ਉਨ੍ਹਾਂ ਦਾ ਸਮਰਥਨ ਕਰਦੀ ਹੈ।
ਤਸਕਰੀ ਵਿਰੋਧੀ। ਅਸੀਂ ਮਨੁੱਖੀ ਤਸਕਰੀ ਲਈ ਆਪਣੇ ਪਲੇਟਫਾਰਮ ਜਾਂ ਸੇਵਾਵਾਂ ਦੀ ਵਰਤੋਂ ਕਰਨ 'ਤੇ ਮਨਾਹੀ ਕਰਦੇ ਹਾਂ, ਜਿਸ ਵਿੱਚ ਜਿਨਸੀ ਤਸਕਰੀ, ਜਬਰੀ ਮਜ਼ਦੂਰੀ, ਜਬਰੀ ਅਪਰਾਧਿਕ ਸਰਗਰਮੀ, ਅੰਗਾਂ ਦੀ ਤਸਕਰੀ ਅਤੇ ਜਬਰਦਸਤੀ ਵਿਆਹ ਸ਼ਾਮਲ ਹਨ।
ਵਿਤਕਰੇ ਵਿਰੋਧੀ। ਅਸੀਂ ਨਫ਼ਰਤ ਭਰੇ ਵਤੀਰੇ ਦੇ ਵਿਰੁੱਧ ਆਪਣੀਆਂ ਨੀਤੀਆਂ ਰਾਹੀਂ ਆਪਣੇ ਪਲੇਟਫਾਰਮ 'ਤੇ ਵਿਤਕਰੇ ਦੀ ਮਨਾਹੀ ਕਰਦੇ ਹਾਂ, ਜੋ ਉਸ ਸਮੱਗਰੀ 'ਤੇ ਪਾਬੰਦੀ ਲਗਾਉਂਦੀਆਂ ਹਨ ਜੋ ਨਸਲ, ਰੰਗ, ਜਾਤ, ਪਾਤ, ਰਾਸ਼ਟਰੀ ਮੂਲ, ਧਰਮ, ਜਿਨਸੀ ਝੁਕਾਅ, ਲਿੰਗਕ ਪਛਾਣ, ਅਪੰਗਤਾ ਜਾਂ ਫ਼ੌਜੀ ਰੁਤਬਾ, ਪਰਵਾਸ ਦੀ ਸਥਿਤੀ, ਸਮਾਜਿਕ-ਆਰਥਿਕ ਸਥਿਤੀ, ਉਮਰ, ਭਾਰ ਜਾਂ ਗਰਭ ਅਵਸਥਾ ਦੀ ਸਥਿਤੀ ਦੇ ਅਧਾਰ 'ਤੇ ਵਿਤਕਰੇ ਜਾਂ ਹਿੰਸਾ ਨੂੰ ਸਹੀ ਠਹਿਰਾਉਂਦੀ ਹੈ, ਬਦਨਾਮੀ ਕਰਦੀ ਹੈ ਜਾਂ ਉਤਸ਼ਾਹਤ ਕਰਦੀ ਹੈ।
ਕਾਨੂੰਨੀ ਅਮਲੀਕਰਨ ਅਤੇ ਨਾਗਰਿਕ ਸਮਾਜ ਦੇ ਨਾਲ ਕੰਮ ਕਰਨਾ। Snap ਉਭਰ ਰਹੇ ਰੁਝਾਨਾਂ ਨੂੰ ਸਮਝਣ, ਸਾਡੀਆਂ ਨੀਤੀਆਂ ਅਤੇ ਸਮੱਗਰੀ ਸੰਚਾਲਨ ਪ੍ਰਕਿਰਿਆਵਾਂ ਵਿੱਚ ਫੀਡਬੈਕ ਨੂੰ ਸ਼ਾਮਲ ਕਰਨ ਅਤੇ ਸਾਡੇ ਪਲੇਟਫਾਰਮ 'ਤੇ ਸੁਰੱਖਿਆ ਨੂੰ ਉਤਸ਼ਾਹਤ ਕਰਨ ਲਈ ਸੰਸਾਰ ਭਰ ਵਿੱਚ ਕਾਨੂੰਨੀ ਅਮਲੀਕਰਨ ਸੰਸਥਾਵਾਂ, ਸਰਕਾਰੀ ਏਜੰਸੀਆਂ, ਗੈਰ-ਮੁਨਾਫ਼ਾ ਸੰਸਥਾਵਾਂ ਅਤੇ ਵਿੱਦਿਅਕਾਂ ਸੰਸਥਾਵਾਂ ਨਾਲ ਮਿਲ ਕੇ ਕੰਮ ਕਰਦਾ ਹੈ।