logoSnap Values
ਪਾਰਦਰਸ਼ਤਾ ਰਿਪੋਰਟ
1 ਜੁਲਾਈ 2024 – 31 ਦਸੰਬਰ 2024

ਜਾਰੀ ਕੀਤੀ:

20 ਜੂਨ 2025

ਅੱਪਡੇਟ ਕੀਤੀ ਗਈ:

19 ਮਈ 2026

ਅਸੀਂ Snap ਦੇ ਸੁਰੱਖਿਆ ਯਤਨਾਂ ਦੀ ਅੰਦਰੂਨੀ-ਝਾਤ ਦੇਣ ਲਈ ਸਾਲ ਵਿੱਚ ਦੋ ਵਾਰ ਇਸ ਪਾਰਦਰਸ਼ਤਾ ਰਿਪੋਰਟ ਨੂੰ ਪ੍ਰਕਾਸ਼ਿਤ ਕਰਦੇ ਹਾਂ। ਸੁਰੱਖਿਆ ਅਤੇ ਪਾਰਦਰਸ਼ਤਾ ਪ੍ਰਤੀ ਸਾਡੀ ਵਚਨਬੱਧਤਾ ਦੇ ਹਿੱਸੇ ਵਜੋਂ ਅਸੀਂ ਇਨ੍ਹਾਂ ਰਿਪੋਰਟਾਂ ਨੂੰ ਬਹੁਤ ਸਾਰੇ ਹਿੱਤਧਾਰਕਾਂ ਲਈ ਵਧੇਰੇ ਵਿਆਪਕ ਅਤੇ ਜਾਣਕਾਰੀ ਭਰਪੂਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਸਾਡੀ ਸਮੱਗਰੀ ਦੇ ਸੰਚਾਲਨ, ਕਾਨੂੰਨੀ ਅਮਲੀਕਰਨ ਅਭਿਆਸਾਂ ਅਤੇ Snapchat ਭਾਈਚਾਰੇ ਦੀ ਸੁਰੱਖਿਆ ਅਤੇ ਤੰਦਰੁਸਤੀ ਬਾਰੇ ਗੰਭੀਰਤਾ ਨਾਲ ਪਰਵਾਹ ਕਰਦੇ ਹਨ। 

ਇਹ ਪਾਰਦਰਸ਼ਤਾ ਰਿਪੋਰਟ 2024 ਦੇ ਦੂਜੇ ਅੱਧ (1 ਜੁਲਾਈ - 31 ਦਸੰਬਰ) ਮੁਤਾਬਕ ਜਾਣਕਾਰੀ ਦਿੰਦੀ ਹੈ। ਅਸੀਂ ਵਰਤੋਂਕਾਰਾਂ ਵੱਲੋਂ ਕੀਤੀਆਂ ਰਿਪੋਰਟਾਂ ਅਤੇ Snap ਵੱਲੋਂ ਸਰਗਰਮੀ ਨਾਲ ਕੀਤੀ ਪਛਾਣ ਲਈ ਸਾਡੀਆਂ ਸੁਰੱਖਿਆ ਟੀਮਾਂ ਵੱਲੋੋਂ ਭਾਈਚਾਰਕ ਸੇਧਾਂ ਦੀ ਉਲੰਘਣਾ ਦੀਆਂ ਖਾਸ ਸ਼੍ਰੇਣੀਆਂ ਵਿੱਚ ਕੀਤੀਆਂ ਕਾਰਵਾਈਆਂ; ਅਸੀਂ ਕਾਨੂੰਨ ਲਾਗੂ ਕਰਨ ਵਾਲਿਆਂ ਅਤੇ ਸਰਕਾਰਾਂ ਦੀਆਂ ਬੇਨਤੀਆਂ ਦਾ ਕਿਵੇਂ ਜਵਾਬ ਦਿੱਤਾ; ਅਤੇ ਅਸੀਂ ਕਾਪੀਰਾਈਟ ਅਤੇ ਵਪਾਰਕ ਚਿੰਨ੍ਹ ਦੀ ਉਲੰਘਣਾ ਦੇ ਨੋਟਿਸਾਂ 'ਤੇ ਕਿਵੇਂ ਪ੍ਰਤੀਕਿਰਿਆ ਦਿੱਤੀ, ਬਾਰੇ ਗਲੋਬਲ ਡੇਟਾ ਸਾਂਝਾ ਕਰਦੇ ਹਾਂ। ਅਸੀਂ ਲਿੰਕ ਕੀਤੇ ਪੰਨਿਆਂ ਦੀ ਲੜੀ ਵਿੱਚ ਦੇਸ਼-ਮੁਤਾਬਕ ਅੰਦਰੂਨੀ-ਝਾਤਾਂ ਵੀ ਦਿੰਦੇ ਹਾਂ।

Snapchat 'ਤੇ ਵਾਧੂ ਸੁਰੱਖਿਆ ਅਤੇ ਪਰਦੇਦਾਰੀ ਦੇ ਸਰੋਤ ਲੱਭਣ ਲਈ ਪੰਨੇ ਦੇ ਹੇਠਾਂ ਸਾਡੀ ਪਾਰਦਰਸ਼ਤਾ ਰਿਪੋਰਟਿੰਗ ਬਾਰੇ ਟੈਬ ਦੇਖੋ।

ਕਿਰਪਾ ਕਰਕੇ ਧਿਆਨ ਦਿਓ ਕਿ ਇਸ ਪਾਰਦਰਸ਼ਤਾ ਰਿਪੋਰਟ ਦਾ ਸਭ ਤੋਂ ਨਵੀਨਤਮ ਸੰਸਕਰਣ ਅੰਗਰੇਜ਼ੀ ਸੰਸਕਰਣ ਹੈ।

ਸਾਡੀਆਂ ਭਾਈਚਾਰਕ ਸੇਧਾਂ ਨੂੰ ਲਾਗੂ ਕਰਨ ਲਈ ਸਾਡੀਆਂ ਭਰੋਸੇ ਅਤੇ ਸੁਰੱਖਿਆ ਟੀਮਾਂ ਦੀਆਂ ਕਾਰਵਾਈਆਂ ਦੀ ਸੰਖੇਪ ਜਾਣਕਾਰੀ

ਸਾਡੀਆਂ ਸੁਰੱਖਿਆ ਟੀਮਾਂ ਸਾਡੀਆਂ ਭਾਈਚਾਰਕ ਸੇਧਾਂ ਨੂੰ ਸਰਗਰਮੀ ਨਾਲ (ਸਵੈਚਾਲਿਤ ਪਛਾਣ ਦੇ ਔਜ਼ਾਰਾਂ ਦੀ ਵਰਤੋਂ ਰਾਹੀਂ) ਅਤੇ ਪ੍ਰਤੀਕਿਰਿਆ ਦੇ ਤੌਰ 'ਤੇ (ਰਿਪੋਰਟਾਂ ਦੇ ਜਵਾਬ ਵਿੱਚ) ਦੋਵੇਂ ਤਰੀਕੇ ਨਾਲ ਲਾਗੂ ਕਰਦੀਆਂ ਹਨ, ਜਿਵੇਂ ਕਿ ਇਸ ਰਿਪੋਰਟ ਦੇ ਹੇਠਾਂ ਦਿੱਤੇ ਭਾਗਾਂ ਵਿੱਚ ਹੋਰ ਵਿਸਤਾਰ ਨਾਲ ਦੱਸਿਆ ਹੈ। ਇਸ ਰਿਪੋਰਟਿੰਗ ਚੱਕਰ (H2 2024) ਵਿੱਚ ਸਾਡੀਆਂ ਸੁਰੱਖਿਆ ਟੀਮਾਂ ਨੇ ਹੇਠਾਂ ਦਿੱਤੀ ਗਿਣਤੀ ਵਿੱਚ ਕਾਰਵਾਈਆਂ ਕੀਤੀਆਂ:

ਕੁੱਲ ਕਾਰਵਾਈਆਂ

ਕੁੱਲ ਵਿਲੱਖਣ ਖਾਤੇ ਜਿਨ੍ਹਾਂ 'ਤੇ ਕਾਰਵਾਈ ਹੋਈ

10,032,110

5,698,212

ਹੇਠਾਂ ਭਾਈਚਾਰਕ ਸੇਧਾਂ ਦੀਆਂ ਸੰਬੰਧਿਤ ਉਲੰਘਣਾਵਾਂ ਦੇ ਹਰੇਕ ਪ੍ਰਕਾਰ ਦਾ ਬਿਉਰਾ ਦਿੱਤਾ ਹੈ, ਜਿਸ ਵਿੱਚ ਸਾਡੇ ਵੱਲੋਂ ਉਲੰਘਣਾ ਦਾ ਪਤਾ ਲਗਾਉਣ ਦੇ ਸਮੇਂ (ਜਾਂ ਤਾਂ ਸਰਗਰਮੀ ਨਾਲ ਜਾਂ ਕਿਸੇ ਰਿਪੋਰਟ ਪ੍ਰਾਪਤ ਹੋਣ 'ਤੇ) ਅਤੇ ਜਦੋਂ ਅਸੀਂ ਸੰਬੰਧਿਤ ਸਮੱਗਰੀ ਜਾਂ ਖਾਤੇ 'ਤੇ ਆਖਰੀ ਕਾਰਵਾਈ ਕੀਤੀ ਸੀ, ਉਸ ਵਿਚਕਾਰ ਦਾ ਔਸਤਨ "ਜਵਾਬ ਦੇਣ ਦਾ ਸਮਾਂ" ਸ਼ਾਮਲ ਹੈ:

ਨੀਤੀ ਦਾ ਕਾਰਨ

ਕੁੱਲ ਕਾਰਵਾਈਆਂ

ਕੁੱਲ ਵਿਲੱਖਣ ਖਾਤੇ ਜਿਨ੍ਹਾਂ 'ਤੇ ਕਾਰਵਾਈ ਹੋਈ

ਪਛਾਣ ਤੋਂ ਲੈ ਕੇ ਆਖਰੀ ਕਾਰਵਾਈ ਤੱਕ ਜਵਾਬ ਦੇਣ ਦਾ ਔਸਤ ਸਮਾਂ (ਮਿੰਟਾਂ ਵਿੱਚ)

ਜਿਨਸੀ ਸਮੱਗਰੀ

3,860,331

2,099,512

2

ਬੱਚਿਆਂ ਦਾ ਜਿਨਸੀ ਸ਼ੋਸ਼ਣ

961,359

577,682

23

ਸਤਾਉਣਾ ਅਤੇ ਧੌਂਸਪੁਣਾ

2,716,966

2,019,439

7

ਧਮਕੀਆਂ ਅਤੇ ਹਿੰਸਾ

199,920

156,578

8

ਸਵੈ-ਨੁਕਸਾਨ ਅਤੇ ਖੁਦਕੁਸ਼ੀ

15,910

14,445

10

ਝੂਠੀ ਜਾਣਕਾਰੀ

6,539

6,176

1

ਪ੍ਰਤੀਰੂਪਣ

8,798

8,575

2

ਸਪੈਮ

357,999

248,090

1

ਨਸ਼ੇ

1,113,629

718,952

6

ਹਥਿਆਰ

211,860

136,953

1

ਹੋਰ ਨਿਯੰਤ੍ਰਿਤ ਸਮਾਨ

247,535

177,643

8

ਨਫ਼ਰਤ ਭਰਿਆ ਭਾਸ਼ਣ

324,478

272,025

27

ਅੱਤਵਾਦ ਅਤੇ ਹਿੰਸਕ ਕੱਟੜਪੰਥੀ

6,786

4,010

5

ਰਿਪੋਰਟਿੰਗ ਮਿਆਦ ਦੌਰਾਨ ਅਸੀਂ 0.01 ਫ਼ੀਸਦ ਦੀ ਉਲੰਘਣਾ ਦ੍ਰਿਸ਼ ਦਰ (VVR) ਨੂੰ ਦੇਖਿਆ ਜਿਸ ਦਾ ਮਤਲਬ ਹੈ ਕਿ Snapchat 'ਤੇ ਹਰੇਕ 10,000 Snap ਅਤੇ ਕਹਾਣੀ ਦੇ ਦ੍ਰਿਸ਼ਾਂ ਵਿੱਚੋਂ 1 ਵਿੱਚ ਅਜਿਹੀ ਸਮੱਗਰੀ ਸ਼ਾਮਲ ਸੀ ਜੋ ਸਾਡੀਆਂ ਭਾਈਚਾਰਕ ਸੇਧਾਂ ਦੀ ਉਲੰਘਣਾ ਕਰਦੀ ਹੈ।

ਸਾਡੀਆਂ ਭਰੋਸੇ ਅਤੇ ਸੁਰੱਖਿਆ ਟੀਮਾਂ ਨੂੰ ਰਿਪੋਰਟ ਕੀਤੀਆਂ ਭਾਈਚਾਰਕ ਸੇਧਾਂ ਦੀਆਂ ਉਲੰਘਣਾਵਾਂ

1 ਜੁਲਾਈ - 31 ਦਸੰਬਰ 2024 ਤੱਕ ਸਾਡੀਆਂ ਭਾਈਚਾਰਕ ਸੇਧਾਂ ਦੀਆਂ ਉਲੰਘਣਾਵਾਂ ਦੀਆਂ ਐਪ-ਅੰਦਰੋਂ ਕੀਤੀਆਂ ਰਿਪੋਰਟਾਂ ਦੇ ਜਵਾਬ ਵਿੱਚ Snap ਦੀਆਂ ਸੁਰੱਖਿਆ ਟੀਮਾਂ ਨੇ ਵਿਸ਼ਵ ਪੱਧਰ 'ਤੇ ਕੁੱਲ 6,346,508 ਕਾਰਵਾਈਆਂ ਕੀਤੀਆਂ ਜਿਸ ਵਿੱਚ 4,075,838 ਵਿਲੱਖਣ ਖਾਤਿਆਂ ਦੇ ਵਿਰੁੱਧ ਕਾਰਵਾਈ ਸ਼ਾਮਲ ਸੀ। ਉਨ੍ਹਾਂ ਰਿਪੋਰਟਾਂ ਦੇ ਜਵਾਬ ਵਿੱਚ ਕਾਰਵਾਈ ਕਰਨ ਲਈ ਸਾਡੀਆਂ ਸੁਰੱਖਿਆ ਟੀਮਾਂ ਵੱਲੋਂ ਜਵਾਬ ਦੇਣ ਦਾ ਔਸਤਨ ਸਮਾਂ ~6 ਮਿੰਟ ਦਾ ਸੀ। ਹੇਠਾਂ ਹਰੇਕ ਰਿਪੋਰਟਿੰਗ ਸ਼੍ਰੇਣੀ ਦੀ ਵੰਡ ਦਿੱਤੀ ਹੈ।

ਕੁੱਲ ਸਮੱਗਰੀ ਅਤੇ ਖਾਤਾ ਰਿਪੋਰਟਾਂ

ਕੁੱਲ ਕਾਰਵਾਈਆਂ

ਕੁੱਲ ਵਿਲੱਖਣ ਖਾਤੇ ਜਿਨ੍ਹਾਂ 'ਤੇ ਕਾਰਵਾਈ ਹੋਈ

19,379,848

6,346,508

4,075,838

ਨੀਤੀ ਦਾ ਕਾਰਨ

ਸਮੱਗਰੀ ਅਤੇ ਖਾਤਾ ਰਿਪੋਰਟਾਂ

ਕੁੱਲ ਕਾਰਵਾਈਆਂ

Snap ਵੱਲੋਂ ਕਾਰਵਾਈ ਕੀਤੀਆਂ ਕੁੱਲ ਰਿਪੋਰਟਾਂ ਦਾ %

ਕੁੱਲ ਵਿਲੱਖਣ ਖਾਤੇ ਜਿਨ੍ਹਾਂ 'ਤੇ ਕਾਰਵਾਈ ਹੋਈ

ਪਛਾਣ ਤੋਂ ਲੈ ਕੇ ਆਖਰੀ ਕਾਰਵਾਈ ਤੱਕ ਜਵਾਬ ਦੇਣ ਦਾ ਔਸਤ ਸਮਾਂ (ਮਿੰਟਾਂ ਵਿੱਚ)

ਜਿਨਸੀ ਸਮੱਗਰੀ

5,251,375

2,042,044

32.20%

1,387,749

4

ਬੱਚਿਆਂ ਦਾ ਜਿਨਸੀ ਸ਼ੋਸ਼ਣ

1,224,502

469,389

7.40%

393,384

133

ਸਤਾਉਣਾ ਅਤੇ ਧੌਂਸਪੁਣਾ

6,377,555

2,702,024

42.60%

2,009,573

7

ਧਮਕੀਆਂ ਅਤੇ ਹਿੰਸਾ

1,000,713

156,295

2.50%

129,077

8

ਸਵੈ-ਨੁਕਸਾਨ ਅਤੇ ਖੁਦਕੁਸ਼ੀ

307,660

15,149

0.20%

13,885

10

ਝੂਠੀ ਜਾਣਕਾਰੀ

536,886

6,454

0.10%

6,095

1

ਪ੍ਰਤੀਰੂਪਣ

678,717

8,790

0.10%

8,569

2

ਸਪੈਮ

1,770,216

180,849

2.80%

140,267

1

ਨਸ਼ੇ

418,431

244,451

3.90%

159,452

23

ਹਥਿਆਰ

240,767

6,473

0.10%

5,252

1

ਹੋਰ ਨਿਯੰਤ੍ਰਿਤ ਸਮਾਨ

606,882

199,255

3.10%

143,560

8

ਨਫ਼ਰਤ ਭਰਿਆ ਭਾਸ਼ਣ

768,705

314,134

4.90%

263,923

27

ਅੱਤਵਾਦ ਅਤੇ ਹਿੰਸਕ ਕੱਟੜਪੰਥੀ

197,439

1,201

<0.1%

1,093

4

ਪਿਛਲੀ ਰਿਪੋਰਟਿੰਗ ਮਿਆਦ ਦੀ ਤੁਲਨਾ ਵਿੱਚ ਅਸੀਂ ਸਾਰੀਆਂ ਨੀਤੀ ਸ਼੍ਰੇਣੀਆਂ ਵਿੱਚ ਜਵਾਬ ਦੇਣ ਦੇ ਔਸਤਨ ਸਮੇਂ ਨੂੰ 90% ਦੀ ਔਸਤ ਨਾਲ ਘਟਾਇਆ ਹੈ। ਇਹ ਕਮੀ ਵੱਡੇ ਹਿੱਸੇ ਵਿੱਚ ਸਾਡੀ ਸਮੀਖਿਆ ਸਮਰੱਥਾ ਦਾ ਵਿਸਤਾਰ ਕਰਨ ਦੇ ਨਾਲ-ਨਾਲ ਨੁਕਸਾਨ ਦੀ ਗੰਭੀਰਤਾ ਦੇ ਅਧਾਰ 'ਤੇ ਰਿਪੋਰਟਾਂ ਦੀ ਸਾਡੀ ਤਰਜੀਹ ਵਿੱਚ ਸੁਧਾਰ ਕਰਨ ਦੇ ਠੋਸ ਯਤਨ ਦੇ ਕਾਰਨ ਆਈ ਸੀ। ਅਸੀਂ ਰਿਪੋਰਟਿੰਗ ਮਿਆਦ ਵਿੱਚ ਆਪਣੇ ਸੁਰੱਖਿਆ ਯਤਨਾਂ ਵਿੱਚ ਕਈ ਟੀਚਾਬੱਧ ਬਦਲਾਅ ਵੀ ਕੀਤੇ, ਜਿਸ ਨਾਲ ਇੱਥੇ ਰਿਪੋਰਟ ਕੀਤੇ ਡੇਟਾ 'ਤੇ ਅਸਰ ਪਿਆ, ਜਿਸ ਵਿੱਚ ਸਾਡੀਆਂ ਭਾਈਚਾਰਕ ਸੇਧਾਂ ਦੀ ਉਲੰਘਣਾ ਕਰਨ ਵਾਲੇ ਵਰਤੋਂਕਾਰ ਨਾਮਾਂ ਅਤੇ ਪ੍ਰਦਰਸ਼ਿਤ ਨਾਮਾਂ ਲਈ ਖਾਤਿਆਂ 'ਤੇ ਕਾਰਵਾਈ ਕਰਨ ਦੇ ਸਾਡੇ ਯਤਨਾਂ ਦਾ ਵਿਸਤਾਰ ਕਰਨਾ, Snapchat 'ਤੇ ਭਾਈਚਾਰਿਆਂ ਲਈ ਵਾਧੂ ਰਿਪੋਰਟਿੰਗ ਅਤੇ ਸੁਰੱਖਿਆ ਦੀ ਸ਼ੁਰੂਆਤ ਕਰਨਾ ਅਤੇ ਸਾਨੂੰ ਸਿੱਧੇ ਤੌਰ 'ਤੇ ਐਪ ਵਿੱਚੋਂ ਆਵਾਜ਼ੀ-ਨੋਟਾਂ ਵਰਗੇ ਵਾਧੂ ਕਿਸਮਾਂ ਦੇ ਮੀਡੀਆ ਲਈ ਰਿਪੋਰਟਿੰਗ ਵਿਕਲਪਾਂ ਦੀ ਸ਼ੁਰੂਆਤ ਕਰਨਾ ਸ਼ਾਮਲ ਹੈ। 

ਇਨ੍ਹਾਂ ਬਦਲਾਵਾਂ ਦੇ ਨਾਲ-ਨਾਲ ਪਿਛਲੀ ਰਿਪੋਰਟਿੰਗ ਮਿਆਦ ਦੀ ਤੁਲਨਾ ਵਿੱਚ ਹੋਰ ਸੁਰੱਖਿਆ ਯਤਨਾਂ ਅਤੇ ਬਾਹਰੀ ਤਾਕਤਾਂ ਨੇ ਖਾਸ ਤੌਰ 'ਤੇ ਕੁਝ ਨੀਤੀ ਖੇਤਰਾਂ 'ਤੇ ਅਸਰ ਪਾਇਆ ਹੈ। ਇਨ੍ਹਾਂ ਨੀਤੀ ਸ਼੍ਰੇਣੀਆਂ ਵਿੱਚ ਸ਼ਾਮਲ ਹਨ: ਬੱਚਿਆਂ ਦੇ ਸ਼ੱਕੀ ਜਿਨਸੀ ਸ਼ੋਸ਼ਣ ਅਤੇ ਮਾੜਾ ਸਲੂਕ (CSEA), ਨੁਕਸਾਨਦੇਹ ਗਲਤ ਜਾਣਕਾਰੀ ਅਤੇ ਸਪੈਮ ਨਾਲ ਸੰਬੰਧਿਤ ਸਮੱਗਰੀ। ਖਾਸ ਤੌਰ 'ਤੇ:

  • CSEA: 2024 ਦੇ ਦੂਜੇ ਅੱਧ ਵਿੱਚ ਅਸੀਂ CSEA-ਸੰਬੰਧੀ ਰਿਪੋਰਟਾਂ ਵਿੱਚ 12% ਦੀ ਕਮੀ ਦੇਖੀ ਹੈ, ਅਤੇ ਰਿਪੋਰਟ ਕੀਤੀ CSEA ਦਾ ਜਵਾਬ ਦੇਣ ਲਈ ਸਾਡੇ ਜਵਾਬ ਦੇਣ ਦੇ ਸਮੇਂ ਨੂੰ ਔਸਤਨ 99% ਨਾਲ ਘਟਾਇਆ ਹੈ। ਇਹ ਰੁਝਾਨ ਵੱਡੇ ਪੱਧਰ 'ਤੇ ਸਾਡੇ ਸਰਗਰਮ ਪਛਾਣ ਦੇ ਯਤਨਾਂ ਵਿੱਚ ਲਗਾਤਾਰ ਹੋਈ ਤਰੱਕੀ ਤੋਂ ਪ੍ਰੇਰਿਤ ਹਨ, ਜਿਸ ਨੇ ਸਾਨੂੰ CSEA ਸਮੱਗਰੀ ਦੇ ਸਾਨੂੰ ਰਿਪੋਰਟ ਕੀਤੇ ਜਾਣ ਤੋਂ ਪਹਿਲਾਂ ਹਟਾਉਣ ਦੇ ਯੋਗ ਬਣਾਇਆ ਹੈ ਅਤੇ ਨਾਲ ਹੀ CSEA ਦੀਆਂ ਰਿਪੋਰਟਾਂ 'ਤੇ ਵਧੇਰੇ ਕੁਸ਼ਲਤਾ ਨਾਲ ਸਮੀਖਿਆ ਅਤੇ ਕਾਰਵਾਈ ਕਰਨ ਲਈ ਸਾਡੇ ਵਲੋਂ ਆਪਣੀਆਂ ਪ੍ਰਕਿਰਿਆਵਾਂ ਵਿੱਚ ਕੀਤੇ ਸੁਧਾਰਾਂ ਕਰਕੇ ਵੀ ਰੁਝਾਨ ਆਏ ਹਨ। ਇਨ੍ਹਾਂ ਸੁਧਾਰਾਂ ਦੇ ਬਾਵਜੂਦ ਵੀ ਸਾਡਾ CSEA ਦਾ ਜਵਾਬ ਦੇਣ ਦਾ ਸਮਾਂ ਹੋਰ ਨੀਤੀ ਦੇ ਖੇਤਰਾਂ ਦੀ ਤੁਲਨਾ ਵਿੱਚ ਜ਼ਿਆਦਾ ਹੈ ਕਿਉਂਕਿ ਸਮੱਗਰੀ ਵਿਸ਼ੇਸ਼ ਪ੍ਰਕਿਰਿਆ ਦੇ ਅਧੀਨ ਹੈ ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਸਿੱਖਿਅਤ ਏਜੰਟਾਂ ਦੀ ਚੋਣਵੀਂ ਟੀਮ ਵਲੋਂ ਦੋਹਰੀ-ਸਮੀਖਿਆ ਕਰਨਾ ਸ਼ਾਮਲ ਹੈ।

  • ਨੁਕਸਾਨਦੇਹ ਗਲਤ ਜਾਣਕਾਰੀ: ਅਸੀਂ ਨਵੰਬਰ 2024 ਦੀਆਂ ਅਮਰੀਕੀ ਚੋਣਾਂ ਸਮੇਤ ਮੁੱਖ ਤੌਰ 'ਤੇ ਰਾਜਨੀਤਿਕ ਘਟਨਾਵਾਂ ਤੋਂ ਪ੍ਰੇਰਿਤ ਨੁਕਸਾਨਦੇਹ ਗਲਤ ਜਾਣਕਾਰੀ ਨਾਲ ਸੰਬੰਧਿਤ ਰਿਪੋਰਟਾਂ ਦੀ ਮਾਤਰਾ ਵਿੱਚ 26% ਦਾ ਵਾਧਾ ਦੇਖਿਆ ਹੈ।

  • ਸਪੈਮ: ਇਸ ਰਿਪੋਰਟਿੰਗ ਮਿਆਦ ਵਿੱਚ ਅਸੀਂ ਸ਼ੱਕੀ ਸਪੈਮ ਦੀਆਂ ਰਿਪੋਰਟਾਂ ਦੇ ਜਵਾਬ ਵਿੱਚ ਕੁੱਲ ਕਾਰਵਾਈਆਂ ਵਿੱਚ ~50% ਦੀ ਅਤੇ ਕਾਰਵਾਈ ਕੀਤੇ ਕੁੱਲ ਵਿਲੱਖਣ ਖਾਤਿਆਂ ਦੀ ਗਿਣਤੀ ਵਿੱਚ ~46% ਦੀ ਕਮੀ ਦੇਖੀ ਹੈ, ਜੋ ਸਾਡੇ ਸਰਗਰਮ ਪਛਾਣ ਅਤੇ ਅਮਲੀਕਰਨ ਦੇ ਔਜ਼ਾਰਾਂ ਵਿੱਚ ਸੁਧਾਰਾਂ ਨੂੰ ਦਰਸਾਉਂਦੀ ਹੈ। ਇਹ ਖਾਤੇ ਦੇ ਸੰਕੇਤਾਂ ਰਾਹੀਂ ਸਪੈਮ ਨੂੰ ਨਿਸ਼ਾਨਾ ਬਣਾਉਣ ਅਤੇ ਪਲੇਟਫਾਰਮ 'ਤੇ ਸਪੈਮ ਕਰਨ ਵਾਲਿਆਂ ਨੂੰ ਉਨ੍ਹਾਂ ਦੀ ਸਰਗਰਮੀ ਹੋਣ 'ਤੇ ਜਲਦੀ ਹਟਾਉਣ ਦੇ ਸਾਡੇ ਯਤਨਾਂ ਦੀ ਨਿਰੰਤਰਤਾ ਹੈ। ਇਹ ਯਤਨ ਪਿਛਲੀ ਰਿਪੋਰਟਿੰਗ ਮਿਆਦ ਦੌਰਾਨ ਪਹਿਲਾਂ ਹੀ ਚੱਲ ਰਿਹਾ ਸੀ, ਜਿਸ ਦੌਰਾਨ ਸਪੈਮ ਲਈ ਕਾਰਵਾਈਆਂ ਅਤੇ ਕਾਰਵਾਈ ਕੀਤੇ ਕੁੱਲ ਵਿਲੱਖਣ ਖਾਤਿਆਂ ਵਿੱਚ ਕ੍ਰਮਵਾਰ ~65% ਅਤੇ ~60% ਦੀ ਕਮੀ ਆਈ ਸੀ।