25 ਅਪ੍ਰੈਲ 2024
25 ਅਪ੍ਰੈਲ 2024
Snap ਦੇ ਸੁਰੱਖਿਆ ਯਤਨਾਂ ਅਤੇ ਸਾਡੇ ਪਲੇਟਫਾਰਮ 'ਤੇ ਰਿਪੋਰਟ ਕੀਤੀ ਸਮੱਗਰੀ ਦੀ ਕਿਸਮ ਅਤੇ ਮਾਤਰਾ ਬਾਰੇ ਹੋਰ ਅੰਦਰੂਨੀ-ਝਾਤ ਦੇਣ ਲਈ ਅਸੀਂ ਸਾਲ ਵਿੱਚ ਦੋ ਵਾਰ ਇਸ ਪਾਰਦਰਸ਼ਤਾ ਰਿਪੋਰਟ ਨੂੰ ਪ੍ਰਕਾਸ਼ਿਤ ਕਰਦੇ ਹਾਂ। ਅਸੀਂ ਇਨ੍ਹਾਂ ਰਿਪੋਰਟਾਂ ਨੂੰ ਆਪਣੇ ਭਾਈਚਾਰੇ ਦੀ ਸੁਰੱਖਿਆ ਅਤੇ ਤੰਦਰੁਸਤੀ ਲਈ ਵਧੇਰੇ ਵਿਆਪਕ ਅਤੇ ਜਾਣਕਾਰੀ ਦੇਣ ਵਾਲੀ ਬਣਾਉਣ ਲਈ ਵਚਨਬੱਧ ਹਾਂ ਜੋ ਸਾਡੀ ਸਮੱਗਰੀ ਸੰਚਾਲਨ ਅਤੇ ਕਾਨੂੰਨੀ ਅਮਲੀਕਰਨ ਅਭਿਆਸਾਂ ਬਾਰੇ ਗੰਭੀਰਤਾ ਨਾਲ ਪਰਵਾਹ ਕਰਦੇ ਹਨ।
ਇਹ ਪਾਰਦਰਸ਼ਤਾ ਰਿਪੋਰਟ 2023 ਦੇ ਦੂਜੇ ਅੱਧ (1 ਜੁਲਾਈ - 31 ਦਸੰਬਰ) ਮੁਤਾਬਕ ਜਾਣਕਾਰੀ ਦਿੰਦੀ ਹੈ। ਆਪਣੀਆਂ ਪਿਛਲੀਆਂ ਰਿਪੋਰਟਾਂ ਵਾਂਗ ਹੀ ਅਸੀਂ ਐਪ-ਵਿਚਲੀ ਸਮੱਗਰੀ ਅਤੇ ਖਾਤਾ-ਪੱਧਰ ਦੀਆਂ ਰਿਪੋਰਟਾਂ ਦੀ ਵਿਸ਼ਵਵਿਆਪੀ ਗਿਣਤੀ ਬਾਰੇ ਡੇਟਾ ਸਾਂਝਾ ਕਰਦੇ ਹਾਂ ਜੋ ਸਾਨੂੰ ਉਲੰਘਣਾਵਾਂ ਦੀਆਂ ਖਾਸ ਸ਼੍ਰੇਣੀਆਂ ਵਿੱਚ ਪ੍ਰਾਪਤ ਹੋਈਆਂ ਅਤੇ ਕਾਰਵਾਈ ਕੀਤੀਆਂ ਗਈਆਂ; ਅਸੀਂ ਕਾਨੂੰਨੀ ਅਮਲੀਕਰਨ ਅਤੇ ਸਰਕਾਰਾਂ ਦੀਆਂ ਬੇਨਤੀਆਂ ਦਾ ਕਿਵੇਂ ਜਵਾਬ ਦਿੱਤਾ; ਅਤੇ ਸਾਡੀਆਂ ਅਮਲੀਕਰਨ ਕਾਰਵਾਈਆਂ ਨੂੰ ਦੇਸ਼ ਮੁਤਾਬਕ ਵੰਡਿਆ।
ਸਾਡੀਆਂ ਪਾਰਦਰਸ਼ਤਾ ਰਿਪੋਰਟਾਂ ਵਿੱਚ ਲਗਾਤਾਰ ਸੁਧਾਰ ਕਰਨ ਲਈ ਸਾਡੀ ਚੱਲ ਰਹੀ ਵਚਨਬੱਧਤਾ ਦੇ ਹਿੱਸੇ ਵਜੋਂ ਅਸੀਂ ਇਸ ਰਿਲੀਜ਼ ਨਾਲ ਕੁਝ ਨਵੇਂ ਤੱਤ ਪੇਸ਼ ਕਰ ਰਹੇ ਹਾਂ।
ਪਹਿਲਾਂ, ਅਸੀਂ ਅੱਤਵਾਦ ਅਤੇ ਹਿੰਸਕ ਕੱਟੜਪੰਥੀ ਅਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਮਾੜੇ ਸਲੂਕ (CSEA) ਦੋਵਾਂ ਨਾਲ ਜੁੜੇ ਸਮੱਗਰੀ ਅਤੇ ਖਾਤਿਆਂ ਦੇ ਵਿਰੁੱਧ ਰਿਪੋਰਟਾਂ ਅਤੇ ਅਮਲੀਕਰਨ ਨੂੰ ਸ਼ਾਮਲ ਕਰਨ ਲਈ ਆਪਣੀ ਮੁੱਖ ਸਾਰਨੀ ਦਾ ਵਿਸਤਾਰ ਕੀਤਾ ਹੈ। ਪਿਛਲੀਆਂ ਰਿਪੋਰਟਾਂ ਵਿੱਚ ਅਸੀਂ ਉਨ੍ਹਾਂ ਉਲੰਘਣਾਵਾਂ ਦੇ ਜਵਾਬ ਵਿੱਚ ਮਿਟਾਏ ਖਾਤਿਆਂ ਨੂੰ ਵੱਖਰੇ ਭਾਗਾਂ ਵਿੱਚ ਉਜਾਗਰ ਕੀਤਾ ਸੀ। ਅਸੀਂ ਇੱਕ ਵੱਖਰੇ ਭਾਗ ਵਿੱਚ CSEA ਦੇ ਵਿਰੁੱਧ ਆਪਣੀਆਂ ਸਰਗਰਮ ਅਤੇ ਪ੍ਰਤੀਕਿਰਿਆਸ਼ੀਲ ਕੋਸ਼ਿਸ਼ਾਂ ਦੇ ਨਾਲ-ਨਾਲ NCMEC ਨੂੰ ਸਾਡੀਆਂ ਰਿਪੋਰਟਾਂ ਦੀ ਰੂਪਰੇਖਾ ਦੱਸਣਾ ਜਾਰੀ ਰੱਖਾਂਗੇ।
ਦੂਜਾ, ਅਸੀਂ ਅਪੀਲਾਂ 'ਤੇ ਵਿਆਪਕ ਜਾਣਕਾਰੀ ਦਿੱਤੀ ਹੈ, ਜੋ ਭਾਈਚਾਰਕ ਸੇਧਾਂ ਦੇ ਅਮਲੀਕਰਨਾਂ ਰਾਹੀਂ ਕੁੱਲ ਅਪੀਲਾਂ ਅਤੇ ਬਹਾਲੀਆਂ ਦੀ ਰੂਪਰੇਖਾ ਦਿੰਦੀ ਹੈ।
ਅਖੀਰ ਵਿੱਚ ਅਸੀਂ ਆਪਣੇ ਯੂਰਪੀ ਸੰਘ ਭਾਗ ਦਾ ਵਿਸਤਾਰ ਕੀਤਾ ਹੈ, ਜੋ Snap ਦੀਆਂ EU ਸਰਗਰਮੀਆਂ ਵਿੱਚ ਵਾਧੇ ਦੀ ਅੰਦਰੂਨੀ-ਝਾਤ ਦਿੰਦਾ ਹੈ। ਖਾਸ ਤੌਰ 'ਤੇ ਅਸੀਂ ਸਾਡੀ CSEA ਮੀਡੀਆ ਸਕੈਨਿੰਗ ਸੰਬੰਧੀ ਸਾਡੀ ਸਭ ਤੋਂ ਤਾਜ਼ਾ DSA ਪਾਰਦਰਸ਼ਤਾ ਰਿਪੋਰਟ ਅਤੇ ਵਾਧੂ ਮਾਪਾਂ ਨੂੰ ਪ੍ਰਕਾਸ਼ਿਤ ਕਰ ਰਹੇ ਹਾਂ।
ਆਨਲਾਈਨ ਨੁਕਸਾਨਾਂ ਦਾ ਮੁਕਾਬਲਾ ਕਰਨ ਲਈ ਸਾਡੀਆਂ ਨੀਤੀਆਂ ਅਤੇ ਸਾਡੇ ਰਿਪੋਰਟਿੰਗ ਅਭਿਆਸਾਂ ਨੂੰ ਵਿਕਸਿਤ ਕਰਨ ਨੂੰ ਜਾਰੀ ਰੱਖਣ ਦੀਆਂ ਯੋਜਨਾਵਾਂ ਬਾਰੇ ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਇਸ ਪਾਰਦਰਸ਼ਤਾ ਰਿਪੋਰਟ ਬਾਰੇ ਸਾਡਾ ਹਾਲੀਆ ਸੁਰੱਖਿਆ ਅਤੇ ਅਸਰ ਬਲੌਗ ਪੜ੍ਹੋ। Snapchat 'ਤੇ ਵਾਧੂ ਸੁਰੱਖਿਆ ਅਤੇ ਪਰਦੇਦਾਰੀ ਦੇ ਸਰੋਤ ਲੱਭਣ ਲਈ ਪੰਨੇ ਦੇ ਹੇਠਾਂ ਸਾਡੀ ਪਾਰਦਰਸ਼ਤਾ ਰਿਪੋਰਟਿੰਗ ਬਾਰੇ ਟੈਬ ਦੇਖੋ।
ਕਿਰਪਾ ਕਰਕੇ ਧਿਆਨ ਦਿਓ ਕਿ ਇਨ੍ਹਾਂ ਪਾਰਦਰਸ਼ਤਾ ਰਿਪੋਰਟਾਂ ਦਾ ਸਭ ਤੋਂ ਨਵੀਨਤਮ ਸੰਸਕਰਣ ਅਮਰੀਕੀ ਅੰਗਰੇਜ਼ੀ ਵਿੱਚ ਮਿਲ ਸਕਦਾ ਹੈ।
ਸਮੱਗਰੀ ਅਤੇ ਖਾਤਾ ਉਲੰਘਣਾਵਾਂ ਦੀ ਸੰਖੇਪ ਜਾਣਕਾਰੀ
1 ਜੁਲਾਈ - 31 ਦਸੰਬਰ 2023 ਤੱਕ Snap ਨੇ ਵਿਸ਼ਵ ਪੱਧਰ 'ਤੇ 5,376,714 ਸਮੱਗਰੀ ਦੇ ਟੁਕੜਿਆਂ ਦੇ ਵਿਰੁੱਧ ਕਾਰਵਾਈ ਕੀਤੀ ਜਿਨ੍ਹਾਂ ਦੀ ਰਿਪੋਰਟ ਸਾਨੂੰ ਕੀਤੀ ਗਈ ਅਤੇ ਸਾਡੀਆਂ ਭਾਈਚਾਰਕ ਸੇਧਾਂ ਦੀ ਉਲੰਘਣਾ ਕੀਤੀ।
ਰਿਪੋਰਟਿੰਗ ਮਿਆਦ ਦੌਰਾਨ ਅਸੀਂ 0.01 ਫ਼ੀਸਦ ਦੀ ਉਲੰਘਣਾਤਮਕ ਦ੍ਰਿਸ਼ ਦਰ (VVR) ਨੂੰ ਦੇਖਿਆ ਜਿਸ ਦਾ ਮਤਲਬ ਹੈ ਕਿ Snapchat 'ਤੇ ਹਰੇਕ 10,000 Snap ਅਤੇ ਕਹਾਣੀ ਦੇ ਦ੍ਰਿਸ਼ਾਂ ਵਿੱਚੋਂ 1 ਵਿੱਚ ਅਜਿਹੀ ਸਮੱਗਰੀ ਸ਼ਾਮਲ ਸੀ ਜੋ ਸਾਡੀਆਂ ਭਾਈਚਾਰਕ ਸੇਧਾਂ ਦੀ ਉਲੰਘਣਾ ਕਰਦੀ ਹੈ। ਰਿਪੋਰਟ ਕੀਤੀ ਸਮੱਗਰੀ 'ਤੇ ਕਾਰਵਾਈ ਕਰਨ ਲਈ ਲੱਗਾ ਦਰਮਿਆਨਾ ਸਮਾਂ ~10 ਮਿੰਟ ਸੀ।
ਸਮੱਗਰੀ ਅਤੇ ਖਾਤਾ ਉਲੰਘਣਾਵਾਂ ਦਾ ਵਿਸ਼ਲੇਸ਼ਣ
ਸਾਡੀਆਂ ਸਮੁੱਚੀ ਰਿਪੋਰਟਿੰਗ ਅਤੇ ਅਮਲੀਕਰਨ ਦਰਾਂ ਪਿਛਲੇ ਛੇ ਮਹੀਨਿਆਂ ਲਈ ਕਾਫ਼ੀ ਸਮਾਨ ਰਹੀਆਂ। ਇਸ ਚੱਕਰ ਵਿੱਚ ਅਸੀਂ ਕੁੱਲ ਸਮੱਗਰੀ ਅਤੇ ਖਾਤਾ ਰਿਪੋਰਟਾਂ ਵਿੱਚ ਲਗਭਗ 10% ਵਾਧਾ ਦੇਖਿਆ।
ਇਸ ਮਿਆਦ ਦੌਰਾਨ ਇਜ਼ਰਾਈਲ-ਹਮਾਸ ਵਿਵਾਦ ਸ਼ੁਰੂ ਹੋਇਆ ਅਤੇ ਨਤੀਜੇ ਵਜੋਂ ਅਸੀਂ ਉਲੰਘਣਾ ਕਰਨ ਵਾਲੀ ਸਮੱਗਰੀ ਵਿੱਚ ਵਾਧਾ ਦੇਖਿਆ। ਨਫ਼ਰਤ ਭਰਿਆ ਭਾਸ਼ਣ ਨਾਲ ਸੰਬੰਧਿਤ ਕੁੱਲ ਰਿਪੋਰਟਾਂ ਵਿੱਚ ~61% ਦਾ ਵਾਧਾ ਹੋਇਆ, ਜਦੋਂ ਕਿ ਨਫ਼ਰਤ ਭਰਿਆ ਭਾਸ਼ਣ ਦੇ ਕੁੱਲ ਸਮੱਗਰੀ ਅਮਲੀਕਰਨਾਂ ਵਿੱਚ ~97% ਦਾ ਵਾਧਾ ਹੋਇਆ ਅਤੇ ਵਿਲੱਖਣ ਖਾਤਾ ਅਮਲੀਕਰਨਾਂ ਵਿੱਚ ~124% ਦਾ ਵਾਧਾ ਹੋਇਆ। ਅੱਤਵਾਦ ਅਤੇ ਹਿੰਸਕ ਕੱਟੜਪੰਥੀ ਰਿਪੋਰਟਾਂ ਅਤੇ ਅਮਲੀਕਰਨਾਂ ਵਿੱਚ ਵੀ ਵਾਧਾ ਹੋਇਆ ਹੈ, ਹਾਲਾਂਕਿ ਉਹ ਸਾਡੇ ਪਲੇਟਫਾਰਮ 'ਤੇ ਕੁੱਲ ਸਮੱਗਰੀ ਅਮਲੀਕਰਨਾਂ ਦਾ <0.1% ਬਣਦੇ ਹਨ। ਸਾਡੀਆਂ ਭਰੋਸਾ ਅਤੇ ਸੁਰੱਖਿਆ ਟੀਮਾਂ ਚੌਕਸ ਰਹੀਆਂ ਹਨ ਕਿਉਂਕਿ Snapchat ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਆਲਮੀ ਵਿਵਾਦ ਪੈਦਾ ਹੁੰਦੇ ਹਨ। ਅਸੀਂ ਸਾਡੀ ਅੱਤਵਾਦ ਅਤੇ ਹਿੰਸਕ ਕੱਟੜਪੰਥੀ ਨੀਤੀ ਦੀ ਉਲੰਘਣਾ ਲਈ ਕੁੱਲ ਰਿਪੋਰਟਾਂ, ਕਾਰਵਾਈ ਕੀਤੀ ਸਮੱਗਰੀ ਅਤੇ ਕਾਰਵਾਈ ਕੀਤੇ ਵਿਲੱਖਣ ਖਾਤਿਆਂ ਸੰਬੰਧੀ ਵਿਸ਼ਵ ਅਤੇ ਦੇਸ਼-ਪੱਧਰ 'ਤੇ ਵਧੇਰੇ ਜਾਣਕਾਰੀ ਸ਼ਾਮਲ ਕਰਨ ਲਈ ਆਪਣੀ ਪਾਰਦਰਸ਼ਤਾ ਰਿਪੋਰਟ ਦਾ ਵੀ ਵਿਸਤਾਰ ਕੀਤਾ ਹੈ।
ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਮਾੜੇ ਸਲੂਕ ਦਾ ਮੁਕਾਬਲਾ
ਸਾਡੇ ਭਾਈਚਾਰੇ ਦੇ ਕਿਸੇ ਵੀ ਮੈਂਬਰ ਖਾਸ ਤੌਰ 'ਤੇ ਨਾਬਾਲਗਾਂ ਦਾ ਜਿਨਸੀ ਸ਼ੋਸ਼ਣ ਗੈਰ ਕਾਨੂੰਨੀ, ਘਿਣਾਉਣਾ ਅਤੇ ਸਾਡੀਆਂ ਭਾਈਚਾਰਕ ਸੇਧਾਂ ਵੱਲੋਂ ਪਾਬੰਦੀਸ਼ੁਦਾ ਹੈ। ਸਾਡੇ ਪਲੇਟਫਾਰਮ 'ਤੇ ਬਾਲ ਜਿਨਸੀ ਸ਼ੋਸ਼ਣ ਅਤੇ ਦੁਰਵਿਵਹਾਰ (CSEA) ਨੂੰ ਰੋਕਣਾ, ਪਛਾਣਨਾ ਅਤੇ ਖਤਮ ਕਰਨਾ Snap ਲਈ ਪ੍ਰਮੁੱਖ ਤਰਜੀਹ ਹੈ ਅਤੇ ਅਸੀਂ ਇਨ੍ਹਾਂ ਅਤੇ ਹੋਰ ਅਪਰਾਧਾਂ ਦਾ ਮੁਕਾਬਲਾ ਕਰਨ ਲਈ ਆਪਣੀਆਂ ਸਮਰੱਥਾਵਾਂ ਨੂੰ ਲਗਾਤਾਰ ਵਿਕਸਿਤ ਕਰ ਰਹੇ ਹਾਂ।
ਅਸੀਂ ਬੱਚਿਆਂ ਦੇ ਜਿਨਸੀ ਮਾੜੇ ਸਲੂਕ ਦੀਆਂ ਜਾਣੀਆਂ ਜਾਂਦੀਆਂ ਗੈਰ-ਕਾਨੂੰਨੀ ਤਸਵੀਰਾਂ ਅਤੇ ਵੀਡੀਓਜ਼ ਦੀ ਪਛਾਣ ਕਰਨ ਲਈ PhotoDNA ਸਖ਼ਤ ਹੈਸ਼-ਮਿਲਾਨ ਅਤੇ Google ਸੰਬੰਧੀ ਬੱਚਿਆਂ ਦੇ ਜਿਨਸੀ ਸ਼ੋਸ਼ਣ ਚਿੱਤਰਨ (CSAI) ਵਰਗੇ ਸਰਗਰਮ ਤਕਨੀਕੀ ਪਛਾਣ ਔਜ਼ਾਰਾਂ ਦੀ ਵਰਤੋਂ ਕਰਦੇ ਹਾਂ ਅਤੇ ਕਾਨੂੰਨ ਦੀ ਲੋੜ ਮੁਤਾਬਕ ਉਨ੍ਹਾਂ ਦੀ ਰਿਪੋਰਟ ਲਾਪਤਾ ਅਤੇ ਸ਼ੋਸ਼ਣ ਕੀਤੇ ਬੱਚਿਆਂ ਲਈ ਅਮਰੀਕੀ ਰਾਸ਼ਟਰੀ ਕੇਂਦਰ (NCMEC) ਨੂੰ ਕਰਦੇ ਹਾਂ। ਫਿਰ ਬਦਲੇ ਵਿੱਚ NCMEC ਲੋੜ ਅਨੁਸਾਰ ਘਰੇਲੂ ਜਾਂ ਅੰਤਰਰਾਸ਼ਟਰੀ ਕਾਨੂੰਨੀ ਅਮਲੀਕਰਨ ਨਾਲ ਤਾਲਮੇਲ ਕਰਦੀ ਹੈ।
2023 ਦੇ ਦੂਜੇ ਅੱਧ ਵਿੱਚ ਅਸੀਂ ਰਿਪੋਰਟ ਕੀਤੇ ਕੁੱਲ ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਮਾੜੇ ਸਲੂਕ ਉਲੰਘਣਾਵਾਂ ਦੇ 59% ਦੀ ਸਰਗਰਮੀ ਨਾਲ ਪਛਾਣ ਕੀਤੀ ਅਤੇ ਕਾਰਵਾਈ ਕੀਤੀ। ਇਹ ਰਿਪੋਰਟਿੰਗ ਲਈ Snapchatters ਦੇ ਵਿਕਲਪਾਂ ਵਿੱਚ ਵਾਧੇ ਦੇ ਕਾਰਨ ਪਿਛਲੀ ਮਿਆਦ ਤੋਂ 39% ਕੁੱਲ ਕਮੀ ਨੂੰ ਦਰਸਾਉਂਦਾ ਹੈ, ਜੋ Snapchat 'ਤੇ ਭੇਜੇ ਸੰਭਾਵੀ CSEA ਦੇ ਸਾਡੇ ਦ੍ਰਿਸ਼ਟੀਕੋਣ ਨੂੰ ਵਧਾਉਂਦਾ ਹੈ।
*ਧਿਆਨ ਦਿਓ ਕਿ NCMEC ਨੂੰ ਹਰੇਕ ਸਪੁਰਦਗੀ ਵਿੱਚ ਸਮੱਗਰੀ ਦੇ ਕਈ ਹਿੱਸੇ ਸ਼ਾਮਲ ਹੋ ਸਕਦੇ ਹਨ। NCMEC ਨੂੰ ਸਪੁਰਦ ਕੀਤੇ ਮੀਡੀਆ ਦੇ ਕੁੱਲ ਇਕਹਿਰੇ ਹਿੱਸੇ ਕਾਰਵਾਈ ਕੀਤੀ ਸਾਡੀ ਕੁੱਲ ਸਮੱਗਰੀ ਦੇ ਬਰਾਬਰ ਹੁੰਦੇ ਹਨ। ਅਸੀਂ ਇਸ ਨੰਬਰ ਤੋਂ NCMEC ਤੋਂ ਵਾਪਸ ਲਈਆਂ ਸਪੁਰਦਗੀਆਂ ਨੂੰ ਵੀ ਬਾਹਰ ਕੱਢਿਆ ਹੈ।
ਸਵੈ-ਨੁਕਸਾਨ ਅਤੇ ਖੁਦਕੁਸ਼ੀ ਦੀ ਸਮੱਗਰੀ
ਅਸੀਂ Snapchatters ਦੀ ਮਾਨਸਿਕ ਸਿਹਤ ਅਤੇ ਤੰਦਰੁਸਤੀ ਬਾਰੇ ਗੰਭੀਰਤਾ ਨਾਲ ਪਰਵਾਹ ਕਰਦੇ ਹਾਂ ਜੋ Snapchat ਨੂੰ ਵੱਖਰੇ ਤਰੀਕੇ ਨਾਲ ਬਣਾਉਣ ਦੇ ਸਾਡੇ ਫੈਸਲਿਆਂ ਬਾਰੇ ਸੁਚੇਤ ਰੱਖਦਾ ਹੈ। ਅਸਲ ਦੋਸਤਾਂ ਵਿਚਾਲੇ ਸੰਚਾਰ ਲਈ ਤਿਆਰ ਕੀਤੇ ਪਲੇਟਫਾਰਮ ਵਜੋਂ ਅਸੀਂ ਮੰਨਦੇ ਹਾਂ ਕਿ Snapchat ਮੁਸ਼ਕਲ ਸਮੇਂ ਵਿੱਚ ਇੱਕ ਦੂਜੇ ਦੀ ਮਦਦ ਕਰਨ ਲਈ ਦੋਸਤਾਂ ਨੂੰ ਸਮਰੱਥ ਬਣਾਉਣ ਵਿੱਚ ਵਿਲੱਖਣ ਭੂਮਿਕਾ ਨਿਭਾ ਸਕਦੀ ਹੈ।
ਜਦੋਂ ਸਾਡੀ ਭਰੋਸਾ ਅਤੇ ਸੁਰੱਖਿਆ ਟੀਮ ਸੰਕਟ ਵਿੱਚ ਫਸੇ Snapchatter ਬਾਰੇ ਜਾਣੂ ਹੋ ਜਾਂਦੀ ਹੈ, ਤਾਂ ਉਹ ਸਵੈ-ਨੁਕਸਾਨ ਦੀ ਰੋਕਥਾਮ ਅਤੇ ਸਹਾਇਤਾ ਬਾਰੇ ਸਰੋਤ ਅੱਗੇ ਭੇਜ ਸਕਦੇ ਹਨ ਅਤੇ ਢੁਕਵੇਂ ਸਮੇਂ 'ਤੇ ਬਿਪਤਾ ਵਿੱਚ ਮਦਦ ਕਰਨ ਵਾਲਿਆਂ ਨੂੰ ਸੂਚਿਤ ਕਰ ਸਕਦੇ ਹਨ। ਸਾਡੇ ਵੱਲੋਂ ਸਾਂਝੇ ਕੀਤੇ ਜਾਂਦੇ ਸਰੋਤ ਸਾਡੀ ਸੁਰੱਖਿਆ ਸਰੋਤਾਂ ਦੀ ਗਲੋਬਲ ਸੂਚੀ 'ਤੇ ਉਪਲਬਧ ਹਨ ਅਤੇ ਇਹ ਸਾਰੇ Snapchatters ਲਈ ਹਨ।
ਅਪੀਲਾਂ
ਸਾਡੀ ਪਿਛਲੀ ਰਿਪੋਰਟ ਵਿੱਚ ਅਸੀਂ ਅਪੀਲਾਂ 'ਤੇ ਮਾਪਕਾਂ ਨੂੰ ਪੇਸ਼ ਕੀਤਾ, ਜਿੱਥੇ ਅਸੀਂ ਉਸ ਗਿਣਤੀ ਨੂੰ ਉਜਾਗਰ ਕੀਤਾ ਜਿਸ ਮੁਤਾਬਕ ਵਰਤੋਂਕਾਰਾਂ ਨੇ ਸਾਨੂੰ ਉਨ੍ਹਾਂ ਦੇ ਖਾਤੇ ਦੇ ਵਿਰੁੱਧ ਸਾਡੇ ਸ਼ੁਰੂਆਤੀ ਸੰਚਾਲਨ ਫੈਸਲੇ ਦੀ ਮੁੜ-ਸਮੀਖਿਆ ਕਰਨ ਲਈ ਕਿਹਾ ਹੈ। ਇਸ ਰਿਪੋਰਟ ਵਿੱਚ ਅਸੀਂ ਖਾਤੇ-ਪੱਧਰ ਦੀਆਂ ਉਲੰਘਣਾਵਾਂ ਲਈ ਸਾਡੀਆਂ ਨੀਤੀ ਸ਼੍ਰੇਣੀਆਂ ਦੀ ਪੂਰੀ ਲੜੀ ਨੂੰ ਦਾਇਰੇ ਵਿੱਚ ਲਿਆਉਣ ਲਈ ਆਪਣੀਆਂ ਅਪੀਲਾਂ ਦਾ ਵਿਸਤਾਰ ਕੀਤਾ ਹੈ।
* ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਸੰਬੰਧਿਤ ਸਮੱਗਰੀ ਜਾਂ ਸਰਗਰਮੀ ਦੇ ਫੈਲਾਅ ਨੂੰ ਰੋਕਣਾ ਪ੍ਰਮੁੱਖ ਤਰਜੀਹ ਹੈ। Snap ਇਸ ਟੀਚੇ ਵਾਸਤੇ ਮਹੱਤਵਪੂਰਨ ਸਰੋਤ ਦੇਣ ਲਈ ਸਮਰਪਿਤ ਹੈ ਅਤੇ ਅਜਿਹੇ ਵਤੀਰੇ ਲਈ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤਾ ਜਾਂਦਾ। CSE ਅਪੀਲਾਂ ਦੀ ਸਮੀਖਿਆ ਕਰਨ ਲਈ ਵਿਸ਼ੇਸ਼ ਸਿਖਲਾਈ ਦੀ ਲੋੜ ਹੈ ਅਤੇ ਏਜੰਟਾਂ ਦੀ ਸੀਮਤ ਟੀਮ ਹੈ ਜੋ ਸਮੱਗਰੀ ਦੇ ਗ੍ਰਾਫਿਕ ਸੁਭਾਅ ਦੇ ਕਾਰਨ ਇਨ੍ਹਾਂ ਸਮੀਖਿਆਵਾਂ ਨੂੰ ਸੰਭਾਲਦੀ ਹੈ। 2023 ਦੀ ਪਤਝੜ ਵਿੱਚ Snap ਨੇ ਨੀਤੀ ਬਦਲਾਅ ਲਾਗੂ ਕੀਤੇ ਜੋ ਕੁਝ CSE ਅਮਲੀਕਰਨਾਂ ਦੀ ਇਕਸਾਰਤਾ ਨੂੰ ਪ੍ਰਭਾਵਿਤ ਕਰਦੇ ਹਨ; ਅਸੀਂ ਇਨ੍ਹਾਂ ਅਸੰਗਤਤਾਵਾਂ ਨੂੰ ਏਜੰਟ ਦੀ ਮੁੜ-ਸਿਖਲਾਈ ਅਤੇ ਗੁਣਵੱਤਾ ਭਰੋਸੇ ਰਾਹੀਂ ਹੱਲ ਕੀਤਾ ਹੈ। ਅਸੀਂ ਉਮੀਦ ਕਰਦੇ ਹਾਂ ਕਿ Snap ਦੀ ਅਗਲੀ ਪਾਰਦਰਸ਼ਤਾ ਰਿਪੋਰਟ CSE ਅਪੀਲਾਂ ਲਈ ਜਵਾਬ ਸਮੇਂ ਵਿੱਚ ਸੁਧਾਰ ਅਤੇ ਸ਼ੁਰੂਆਤੀ ਅਮਲੀਕਰਨ ਕਾਰਵਾਈਆਂ ਦੀ ਸ਼ੁੱਧਤਾ ਵਿੱਚ ਸੁਧਾਰ ਕਰਨ ਵਿੱਚ ਪ੍ਰਗਤੀ ਦਾ ਖੁਲਾਸਾ ਕਰੇਗੀ।
ਵਿਗਿਆਪਨ ਸੰਚਾਲਨ
Snap ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਸਾਰੇ ਵਿਗਿਆਪਨ ਸਾਡੀਆਂ ਵਿਗਿਆਪਨਬਾਜ਼ੀ ਨੀਤੀਆਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਹਨ। ਅਸੀਂ ਆਪਣੇ ਸਾਰੇ ਵਰਤੋਂਕਾਰਾਂ ਲਈ ਸੁਰੱਖਿਅਤ ਅਤੇ ਮਜ਼ੇਦਾਰ ਤਜ਼ਰਬਾ ਬਣਾਉਣ ਵਾਲੀ ਵਿਗਿਆਪਨਬਾਜ਼ੀ ਪ੍ਰਤੀ ਜ਼ਿੰਮੇਵਾਰ ਅਤੇ ਆਦਰਯੋਗ ਰਵੱਈਏ ਵਿੱਚ ਵਿਸ਼ਵਾਸ ਰੱਖਦੇ ਹਾਂ। ਹੇਠਾਂ ਅਸੀਂ Snapchat 'ਤੇ ਭੁਗਤਾਨ ਕੀਤੇ ਵਿਗਿਆਪਨਾਂ ਲਈ ਆਪਣੇ ਸੰਚਾਲਨ ਬਾਰੇ ਅੰਦਰੂਨੀ-ਝਾਤ ਸ਼ਾਮਲ ਕੀਤੀ ਹੈ। ਧਿਆਨ ਦਿਓ ਕਿ Snapchat 'ਤੇ ਵਿਗਿਆਪਨਾਂ ਨੂੰ ਕਈ ਤਰ੍ਹਾਂ ਦੇ ਕਾਰਨਾਂ ਕਰਕੇ ਹਟਾਇਆ ਜਾ ਸਕਦਾ ਹੈ ਜਿਵੇਂ ਕਿ Snap ਦੀਆਂ ਵਿਗਿਆਪਨਬਾਜ਼ੀ ਨੀਤੀਆਂ ਵਿੱਚ ਦੱਸਿਆ ਹੈ, ਜਿਸ ਵਿੱਚ ਧੋਖਾ ਦੇਣ ਵਾਲੀ ਸਮੱਗਰੀ, ਬਾਲਗ ਸਮੱਗਰੀ, ਹਿੰਸਕ ਜਾਂ ਪਰੇਸ਼ਾਨ ਕਰਨ ਵਾਲੀ ਸਮੱਗਰੀ, ਨਫ਼ਰਤ ਭਰਿਆ ਭਾਸ਼ਣ ਅਤੇ ਬੌਧਿਕ ਜਾਇਦਾਦ ਦੀ ਉਲੰਘਣਾ ਸ਼ਾਮਲ ਹੈ। ਇਸ ਤੋਂ ਇਲਾਵਾ, ਹੁਣ ਤੁਸੀਂ ਇਸ ਪਾਰਦਰਸ਼ਤਾ ਰਿਪੋਰਟ ਦੀ ਨੈਵੀਗੇਸ਼ਨ ਪੱਟੀ ਵਿੱਚ Snapchat ਦੀ ਵਿਗਿਆਪਨ ਗੈਲਰੀ ਲੱਭ ਸਕਦੇ ਹੋ।
ਖੇਤਰ ਅਤੇ ਦੇਸ਼ ਦੀ ਸੰਖੇਪ ਜਾਣਕਾਰੀ
ਇਹ ਭਾਗ ਭੂਗੋਲਿਕ ਖੇਤਰਾਂ ਦੇ ਨਮੂਨੇ ਵਿੱਚ ਸਾਡੀਆਂ ਭਾਈਚਾਰਕ ਸੇਧਾਂ ਦੇ ਅਮਲੀਕਰਨ ਦੀ ਸੰਖੇਪ ਜਾਣਕਾਰੀ ਦਿੰਦਾ ਹੈ। ਸਾਡੀਆਂ ਸੇਧਾਂ Snapchat ਉੱਤੇ ਸਾਰੀ ਸਮੱਗਰੀ—ਅਤੇ ਸਾਰੇ Snapchatters—'ਤੇ ਪੂਰੀ ਦੁਨੀਆ ਵਿੱਚ ਟਿਕਾਣੇ ਦੀ ਪਰਵਾਹ ਕੀਤੇ ਬਿਨਾਂ ਲਾਗੂ ਹੁੰਦੀਆਂ ਹਨ।
ਸਾਰੇ ਯੂਰਪੀ ਸੰਘ ਦੇ ਮੈਂਬਰ ਦੇਸ਼ਾਂ ਸਮੇਤ ਵਿਅਕਤੀਗਤ ਦੇਸ਼ਾਂ ਲਈ ਜਾਣਕਾਰੀ ਨੱਥੀ ਕੀਤੀ CSV ਫ਼ਾਈਲ ਰਾਹੀਂ ਡਾਊਨਲੋਡ ਕਰਨ ਲਈ ਉਪਲਬਧ ਹੈ।

























