ਸਾਡੇ ਵੱਲੋਂ ਇਕੱਤਰ ਕੀਤੀ ਜਾਣ ਵਾਲੀ ਜਾਣਕਾਰੀ ਦੀਆਂ ਤਿੰਨ ਮੂਲ ਸ਼੍ਰੇਣੀਆਂ ਹਨ:
ਤੁਹਾਡੇ ਵੱਲੋਂ ਪ੍ਰਦਾਨ ਕੀਤੀ ਜਾਣ ਵਾਲੀ ਜਾਣਕਾਰੀ।
ਉਹ ਜਾਣਕਾਰੀ ਜੋ ਤੁਹਾਡੇ ਵੱਲੋਂ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਨ 'ਤੇ ਸਾਨੂੰ ਪ੍ਰਾਪਤ ਹੁੰਦੀ ਹੈ।
ਉਹ ਜਾਣਕਾਰੀ ਜੋ ਸਾਨੂੰ ਤੀਜੀ ਧਿਰ ਤੋਂ ਪ੍ਰਾਪਤ ਹੁੰਦੀ ਹੈ।
ਇਹਨਾਂ ਤਿੰਨਾਂ ਸ਼੍ਰੇਣੀਆਂ ਬਾਰੇ ਥੋੜ੍ਹੀ ਹੋਰ ਜਾਣਕਾਰੀ ਇੱਥੇ ਦਿੱਤੀ ਗਈ ਹੈ।
ਤੁਹਾਡੇ ਵੱਲੋਂ ਪ੍ਰਦਾਨ ਕੀਤੀ ਜਾਣ ਵਾਲੀ ਜਾਣਕਾਰੀ
ਜਦੋਂ ਤੁਸੀਂ ਸਾਡੀਆਂ ਸੇਵਾਵਾਂ ਨਾਲ ਗੱਲਬਾਤ ਕਰਦੇ ਹੋ, ਅਸੀਂ ਉਹ ਜਾਣਕਾਰੀ ਇਕੱਠੀ ਕਰਦੇ ਹਾਂ ਜੋ ਤੁਸੀਂ ਸਾਨੂੰ ਪ੍ਰਦਾਨ ਕਰਦੇ ਹੋ। ਉਦਾਹਰਨ ਦੇ ਲਈ, ਸਾਡੀਆਂ ਕਈ ਸੇਵਾਵਾਂ ਲਈ ਤੁਹਾਨੂੰ ਖਾਤਾ ਸਥਾਪਤ ਕਰਨ ਦੀ ਲੋੜ ਹੁੰਦੀ ਹੈ, ਇਸ ਲਈ ਸਾਨੂੰ ਤੁਹਾਡੇ ਬਾਰੇ ਕੁਝ ਮਹੱਤਵਪੂਰਨ ਵੇਰਵਿਆਂ ਨੂੰ ਇਕੱਤਰ ਕਰਨ ਦੀ ਲੋੜ ਹੋ ਸਕਦੀ ਹੈ, ਜਿਵੇਂਕਿ ਤੁਹਾਡਾ ਨਾਮ, ਵਰਤੋਂਕਾਰ-ਨਾਮ, ਪਾਸਵਰਡ, ਈਮੇਲ ਕਰਨ ਦਾ ਪਤਾ, ਫ਼ੋਨ ਨੰਬਰ ਅਤੇ ਜਨਮ ਦੀ ਮਿਤੀ। ਅਸੀਂ ਤੁਹਾਨੂੰ ਕੁਝ ਵਾਧੂ ਜਾਣਕਾਰੀ ਪ੍ਰਦਾਨ ਕਰਨ ਲਈ ਕਹਿ ਸਕਦੇ ਹਾਂ ਜੋ ਸਾਡੀਆਂ ਸੇਵਾਵਾਂ 'ਤੇ ਜਨਤਕ ਤੌਰ' ਤੇ ਦਿਖਾਈ ਦੇਵੇਗੀ, ਜਿਵੇਂ ਕਿ ਪ੍ਰੋਫਾਈਲ ਤਸਵੀਰ ਜਾਂ Bitmoji ਅਵਤਾਰ। ਵਪਾਰਕ ਉਤਪਾਦਾਂ ਵਰਗੀਆਂ ਹੋਰ ਸੇਵਾਵਾਂ ਲਈ ਵੀ ਤੁਹਾਨੂੰ ਇੱਕ ਡੈਬਿਟ ਜਾਂ ਕ੍ਰੈਡਿਟ ਕਾਰਡ ਨੰਬਰ ਅਤੇ ਇਸ ਨਾਲ ਜੁੜੇ ਖਾਤੇ ਦੀ ਜਾਣਕਾਰੀ ਮੁਹੱਈਆ ਕਰਨ ਦੀ ਲੋੜ ਹੋ ਸਕਦੀ ਹੈ।
ਬੇਸ਼ਕ, ਤੁਸੀਂ ਸਾਨੂੰ ਜੋ ਵੀ ਜਾਣਕਾਰੀ ਸਾਡੀ ਸੇਵਾਵਾਂ ਦੁਆਰਾ ਭੇਜਦੇ ਹੋ ਸਾਨੂੰ ਮੁਹੱਈਆ ਕਰਵਾਓਗੇ, ਜਿਵੇਂ ਕਿ ਤਸਵੀਰਾਂ ਅਤੇ ਚੈਟ। ਇਹ ਯਾਦ ਰੱਖੋ ਕਿ ਉਪਭੋਗਤਾ ਜੋ ਤੁਹਾਡੇ ਤਸਵੀਰਾਂ, ਚੈਟ ਅਤੇ ਕਿਸੇ ਵੀ ਹੋਰ ਸਮਗਰੀ ਨੂੰ ਵੇਖਦੇ ਹਨ ਉਹ ਸਮੱਗਰੀ ਨੂੰ ਹਮੇਸ਼ਾਂ ਸੁਰੱਖਿਅਤ ਕਰ ਸਕਦੇ ਹਨ ਜਾਂ ਐਪ ਦੇ ਬਾਹਰ ਇਸਦੀ ਨਕਲ ਕਰ ਸਕਦੇ ਹਨ. ਤਾਂ, ਉਹੀ ਆਮ ਸਮਝ ਜੋ ਇੰਟਰਨੈਟ ਤੇ ਵੱਡੇ ਪੱਧਰ ਤੇ ਲਾਗੂ ਹੁੰਦੀ ਹੈ Snapchat ਤੇ ਵੀ ਲਾਗੂ ਹੁੰਦੀ ਹੈ: ਸੰਦੇਸ਼ ਨਾ ਭੇਜੋ ਜਾਂ ਉਹ ਸਮੱਗਰੀ ਸਾਂਝੀ ਨਾ ਕਰੋ ਜੋ ਤੁਸੀਂ ਨਹੀਂ ਚਾਹੁੰਦੇ ਕਿ ਕੋਈ ਸੁਰੱਖਿਅਤ ਜਾਂ ਸਾਂਝਾ ਕਰੇ।
ਜਦੋਂ ਤੁਸੀਂ ਗਾਹਕ ਸਹਾਇਤਾ ਨਾਲ ਸੰਪਰਕ ਕਰਦੇ ਹੋ ਜਾਂ ਕਿਸੇ ਹੋਰ ਤਰੀਕੇ ਨਾਲ ਸਾਡੇ ਨਾਲ ਸੰਪਰਕ ਕਰਦੇ ਹੋ, ਤਾਂ ਅਸੀਂ ਉਹ ਸਾਰੀ ਜਾਣਕਾਰੀ ਇਕੱਤਰ ਕਰਾਂਗੇ ਜੋ ਤੁਸੀਂ ਆਪਣੀ ਇੱਛਾ ਨਾਲ ਸਾਨੂੰ ਦਿਓਗੇ ਜਾਂ ਜਿਹੜੀ ਜਾਣਕਾਰੀ ਸਾਨੂੰ ਤੁਹਾਡੀ ਸਮੱਸਿਆ ਹੱਲ ਕਰਨ ਲਈ ਚਾਹੀਦੀ ਹੋਵੇਗੀ।
ਉਹ ਜਾਣਕਾਰੀ ਜੋ ਤੁਹਾਡੇ ਵੱਲੋਂ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਨ 'ਤੇ ਸਾਨੂੰ ਪ੍ਰਾਪਤ ਹੁੰਦੀ ਹੈ
ਜਦੋਂ ਤੁਸੀਂ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਦੇ ਹੋ, ਤਾਂ ਅਸੀਂ ਇਹ ਜਾਣਕਾਰੀ ਇਕੱਤਰ ਕਰਦੇ ਹਾਂ ਕਿ ਉਨ੍ਹਾਂ ਵਿੱਚੋਂ ਕਿਹੜੀਆਂ ਸੇਵਾਵਾਂ ਤੁਸੀਂ ਵਰਤੀਆਂ ਹਨ ਅਤੇ ਤੁਸੀਂ ਉਨ੍ਹਾਂ ਦੀ ਕਿਵੇਂ ਵਰਤੋਂ ਕੀਤੀ ਹੈ। ਉਦਾਹਰਣ ਵਜੋਂ, ਅਸੀਂ ਜਾਣ ਸਕਦੇ ਹਾਂ ਕਿ ਤੁਸੀਂ ਇੱਕ ਖ਼ਾਸ ਕਹਾਣੀ ਦੇਖੀ ਹੈ, ਇੱਕ ਨਿਸ਼ਚਤ ਸਮੇਂ ਲਈ ਇੱਕ ਖਾਸ ਵਿਗਿਆਪਨ ਵੇਖਿਆ ਹੈ, ਅਤੇ ਕੁਝ ਫੋਟੋਆਂ ਭੇਜੀਆਂ ਹਨ। ਸਾਡੀਆਂ ਸੇਵਾਵਾਂ ਦੀ ਵਰਤੋਂ ਕਰਨ 'ਤੇ ਇਕੱਠੀ ਕੀਤੀ ਗਈ ਜਾਣਕਾਰੀ ਦੀਆਂ ਕਿਸਮਾਂ ਦੀ ਇੱਕ ਪੂਰੀ ਵਿਆਖਿਆ ਇਸ ਤਰ੍ਹਾਂ ਹੈ:
ਵਰਤੋਂ ਸਬੰਧੀ ਜਾਣਕਾਰੀ। ਅਸੀਂ ਸਾਡੀਆਂ ਸੇਵਾਵਾਂ ਰਾਹੀਂ ਤੁਹਾਡੀ ਗਤੀਵਿਧੀ ਬਾਰੇ ਜਾਣਕਾਰੀ ਇਕੱਤਰ ਕਰਦੇ ਹਾਂ। ਉਦਾਹਰਨ ਦੇ ਲਈ, ਅਸੀਂ ਇਸ ਬਾਰੇ ਜਾਣਕਾਰੀ ਇਕੱਤਰ ਕਰ ਸਕਦੇ ਹਾਂ:
ਤੁਸੀਂ ਸਾਡੀਆਂ ਸੇਵਾਵਾਂ ਕਿਵੇਂ ਵਰਤਦੇ ਹੋ, ਜਿਵੇਂ ਕਿ Snaps 'ਤੇ ਕਿਹੜੇ ਫ਼ਿਲਟਰ ਅਤੇ ਲੈਂਜ਼ ਤੁਸੀਂ ਦੇਖਦੇ ਹੋ ਅਤੇ ਲਾਗੂ ਕਰਦੇ ਹੋ, ਤੁਸੀਂ ਡਿਸਕਵਰ ਉੱਤੇ ਕਿਹੜੀਆਂ ਕਹਾਣੀਆਂ ਦੇਖਦੇ ਹੋ, ਕੀ ਤੁਸੀਂ Spectacles ਵਰਤ ਰਹੇ ਹੋ, ਜਾਂ ਤੁਸੀਂ ਕਿਹੜੀਆਂ ਤਲਾਸ਼ ਪੁੱਛਗਿੱਛਾਂ ਸਪੁਰਦ ਕਰਦੇ ਹੋ।
ਤੁਹਾਡੇ ਵੱਲੋਂ ਦੂਜੇ Snapchatters ਨਾਲ ਸੰਚਾਰ ਕਰਨ ਦਾ ਤਰੀਕਾ, ਜਿਵੇਂ ਕਿ ਉਹਨਾਂ ਦੇ ਨਾਮ, ਤੁਹਾਡਾ ਸੰਚਾਰ ਕਰਨ ਦਾ ਸਮਾਂ ਅਤੇ ਮਿਤੀ, ਆਪਣੇ ਦੋਸਤਾਂ ਨੂੰ ਭੇਜੇ ਅਤੇ ਉਹਨਾਂ ਤੋਂ ਪ੍ਰਾਪਤ ਹੋਏ ਸੁਨੇਹਿਆਂ ਦੀ ਗਿਣਤੀ, ਕਿਹੜੇ ਦੋਸਤਾਂ ਨਾਲ ਤੁਸੀਂ ਸੁਨੇਹਿਆਂ ਰਾਹੀਂ ਸਭ ਤੋਂ ਵੱਧ ਗੱਲ ਕੀਤੀ ਹੈ, ਅਤੇ ਸੁਨੇਹਿਆਂ ਨਾਲ ਤੁਹਾਡੀਆਂ ਅੰਤਰਕਿਰਿਆਵਾਂ (ਜਿਵੇਂ ਕਿ ਤੁਸੀਂ ਸੁਨੇਹਾ ਕਦੋਂ ਖੋਲ੍ਹਿਆ ਜਾਂ ਸਕ੍ਰੀਨਸ਼ਾਟ ਕਦੋਂ ਲਿਆ)।
ਸਮੱਗਰੀ ਦੀ ਜਾਣਕਾਰੀ। ਅਸੀਂ ਸਾਡੀਆਂ ਸੇਵਾਵਾਂ 'ਤੇ ਤੁਹਾਡੇ ਦੁਆਰਾ ਬਣਾਈ ਸਮੱਗਰੀ ਇਕੱਤਰ ਕਰਦੇ ਹਾਂ, ਜਿਵੇਂ ਕਿ ਵਿਉਂਤਬੱਧ ਸਟਿੱਕਰ ਅਤੇ ਤੁਹਾਡੇ ਦੁਆਰਾ ਤਿਆਰ ਕੀਤੀ ਜਾਂ ਮੁਹੱਈਆ ਕੀਤੀ ਸਮੱਗਰੀ ਬਾਰੇ ਜਾਣਕਾਰੀ, ਜਿਵੇਂ ਕਿ ਪ੍ਰਾਪਤਕਰਤਾ ਨੇ ਸਮੱਗਰੀ ਅਤੇ ਮੈਟਾਡੇਟਾ ਨੂੰ ਵੇਖਿਆ ਹੈ ਜੋ ਸਮੱਗਰੀ ਦੇ ਨਾਲ ਮੁਹੱਈਆ ਕੀਤੀ ਗਈ ਹੈ।
ਡੀਵਾਈਸ ਜਾਣਕਾਰੀ। ਅਸੀਂ ਤੁਹਾਡੇ ਵੱਲੋਂ ਵਰਤੇ ਗਏ ਡੀਵਾਈਸਾਂ ਵਿੱਚੋਂ ਅਤੇ ਉਨ੍ਹਾਂ ਬਾਰੇ ਜਾਣਕਾਰੀ ਇਕੱਠੀ ਕਰਦੇ ਹਾਂ। ਉਦਾਹਰਨ ਦੇ ਲਈ, ਅਸੀਂ ਇਹ ਇਕੱਠਾ ਕਰਦੇ ਹਾਂ:
ਤੁਹਾਡੇ ਹਾਰਡਵੇਅਰ ਅਤੇ ਸੌਫਟਵੇਅਰ ਬਾਰੇ ਜਾਣਕਾਰੀ, ਜਿਵੇਂ ਕਿ ਹਾਰਡਵੇਅਰ ਦਾ ਮਾਡਲ, ਓਪਰੇਟਿੰਗ ਸਿਸਟਮ ਦਾ ਸੰਸਕਰਣ, ਡਿਵਾਈਸ ਦੀ ਮੈਮਰੀ, ਇਸ਼ਤਿਹਾਰਬਾਜ਼ੀ ਪਛਾਣਕਰਤਾ, ਵਿਲੱਖਣ ਐਪਲੀਕੇਸ਼ਨ ਪਛਾਣਕਰਤਾ, ਸਥਾਪਤ ਕੀਤੀਆਂ ਐਪਾਂ, ਵਿਲੱਖਣ ਡਿਵਾਈਸ ਪਛਾਣਕਰਤਾ, ਡਿਵਾਈਸ ਵਰਤੋਂ ਡੈਟਾ, ਬ੍ਰਾਊਜ਼ਰ ਦੀ ਕਿਸਮ, ਸਥਾਪਤ ਕੀਤੇ ਕੀਬੋਰਡ, ਭਾਸ਼ਾ, ਬੈਟਰੀ ਦਾ ਪੱਧਰ, ਅਤੇ ਸਮਾਂ ਖੇਤਰ;
ਡੀਵਾਈਸ ਦੇ ਸੈਂਸਰਾਂ ਵਿਚਲੀ ਜਾਣਕਾਰੀ, ਜਿਵੇਂ ਕਿ ਐਕਸੈਲਰੋਮੀਟਰ, ਜਾਇਰੋਸਕੌਪ, ਕੰਪਾਸ, ਮਾਈਕ੍ਰੋਫ਼ੋਨ ਅਤੇ ਤੁਹਾਡੇ ਹੈੱਡਫ਼ੋਨ ਕਨੈਕਟ ਕੀਤੇ ਹੋਏ ਹਨ ਜਾਂ ਨਹੀਂ; ਅਤੇ
ਤੁਹਾਡੇ ਵਾਇਰਲੈੱਸ ਅਤੇ ਮੋਬਾਈਲ ਨੈੱਟਵਰਕ ਕਨੈਕਸ਼ਨਾਂ ਬਾਰੇ ਜਾਣਕਾਰੀ, ਜਿਵੇਂ ਕਿ ਮੋਬਾਈਲ ਫ਼ੋਨ ਨੰਬਰ, ਸੇਵਾ ਪ੍ਰਦਾਤਾ, IP ਪਤਾ ਅਤੇ ਸਿਗਨਲ ਦੀ ਮਜ਼ਬੂਤੀ।
ਡੀਵਾਈਸ ਦੀ ਫ਼ੋਨਬੁੱਕ। ਕਿਉਂਕਿ ਸਾਡੀਆਂ ਸੇਵਾਵਾਂ ਦੋਸਤਾਂ ਨਾਲ ਗੱਲਬਾਤ ਕਰਨ ਬਾਰੇ ਹੀ ਹਨ, ਅਸੀਂ ਤੁਹਾਡੀ ਆਗਿਆ ਦੇ ਨਾਲ-ਤੁਹਾਡੇ ਡੀਵਾਈਸ ਦੀ ਫੋਨਬੁੱਕ ਤੋਂ ਜਾਣਕਾਰੀ ਇਕੱਤਰ ਕਰ ਸਕਦੇ ਹਾਂ।
ਕੈਮਰਾ, ਫ਼ੋੋਟੋ ਅਤੇ ਆਡੀਓ। ਸਾਡੀਆਂ ਕਈ ਸੇਵਾਵਾਂ ਲਈ ਸਾਨੂੰ ਤੁਹਾਡੇ ਡੀਵਾਈਸ ਦੇ ਕੈਮਰੇ ਅਤੇ ਫ਼ੋਟੋਆਂ ਤੋਂ ਚਿੱਤਰਾਂ ਅਤੇ ਹੋਰ ਜਾਣਕਾਰੀ ਨੂੰ ਇਕੱਤਰ ਕਰਨ ਦੀ ਲੋੜ ਹੁੰਦੀ ਹੈ। ਉਦਾਹਰਨ ਦੇ ਲਈ, ਤੁਸੀਂ ਉਦੋਂ ਤੱਕ ਆਪਣੇ ਕੈਮਰਾ ਰੋਲ ਵਿੱਚੋਂ Snapਾਂ ਭੇਜ ਜਾਂ ਫ਼ੋਟੋਆਂ ਅੱਪਲੋਡ ਨਹੀਂ ਕਰ ਸਕੋਂਗੇ ਜਦੋਂ ਤੱਕ ਅਸੀਂ ਤੁਹਾਡੇ ਕੈਮਰੇ ਜਾਂ ਫ਼ੋਟੋਆਂ ਤੱਕ ਨਹੀਂ ਪਹੁੰਚ ਸਕਦੇ।
ਟਿਕਾਣਾ ਜਾਣਕਾਰੀ। ਜਦੋਂ ਤੁਸੀਂ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਦੇ ਹੋ ਤਾਂ ਅਸੀਂ ਤੁਹਾਡੀ ਟਿਕਾਣਾ ਜਾਣਕਾਰੀ ਇਕੱਤਰ ਕਰ ਸਕਦੇ ਹਾਂ। ਤੁਹਾਡੀ ਆਗਿਆ ਦੇ ਨਾਲ, ਅਸੀਂ GPS, ਵਾਇਰਲੈੱਸ ਨੈੱਟਵਰਕ, ਸੈੱਲ ਟਾਵਰ, ਵਾਈ-ਫਾਈ ਐਕਸੈਸ ਪੁਆਇੰਟ ਅਤੇ ਹੋਰ ਸੈਂਸਰ, ਜਿਵੇਂ ਕਿ ਜੀਰੋਸਕੋਪ, ਐਕਸੀਲੇਰੋਮੀਟਰ ਅਤੇ ਕੰਪਾਸ ਨੂੰ ਸ਼ਾਮਲ ਕਰਨ ਵਾਲੇ ਤਰੀਕਿਆਂ ਦੀ ਵਰਤੋਂ ਕਰਦਿਆਂ ਤੁਹਾਡੀ ਸਟੀਕ ਟਿਕਾਣਾ ਜਾਣਕਾਰੀ ਇਕੱਤਰ ਕਰ ਸਕਦੇ ਹਾਂ।
ਕੂਕੀਜ਼ ਅਤੇ ਹੋਰ ਤਕਨੀਕੀ ਤਰੀਕਿਆਂ ਦੁਆਰਾ ਇਕੱਠੀ ਕੀਤੀ ਜਾਣਕਾਰੀ। ਜ਼ਿਆਦਾਤਰ ਔਨਲਾਈਨ ਸੇਵਾਵਾਂ ਅਤੇ ਮੋਬਾਈਲ ਐਪਲੀਕੇਸ਼ਨਾਂ ਦੀ ਤਰ੍ਹਾਂ, ਅਸੀਂ ਤੁਹਾਡੀ ਗਤੀਵਿਧੀ, ਬ੍ਰਾਊਜ਼ਰ ਅਤੇ ਡੀਵਾਈਸ ਜਾਣਕਾਰੀ ਇਕੱਠੀ ਕਰਨ ਲਈ ਕੂਕੀਜ਼ ਅਤੇ ਹੋਰ ਤਕਨੀਕਾਂ ਦੀ ਵਰਤੋਂ ਕਰ ਸਕਦੇ ਹਾਂ, ਜਿਵੇਂ ਕਿ ਵੈੱਬ ਬੀਕਨਜ਼, ਵੈੱਬ ਸਟੋਰੇਜ ਅਤੇ ਵਿਲੱਖਣ ਇਸ਼ਤਿਹਾਰਬਾਜ਼ੀ ਪਛਾਣਕਰਤਾ। ਅਸੀਂ ਜਾਣਕਾਰੀ ਇਕੱਠੀ ਕਰਨ ਲਈ ਇਨ੍ਹਾਂ ਤਕਨੀਕਾਂ ਦੀ ਵਰਤੋਂ ਉਦੋਂ ਵੀ ਕਰ ਸਕਦੇ ਹਾਂ ਜਦੋਂ ਤੁਸੀਂ ਸਾਡੇ ਪਾਰਟਨਰਾਂ ਵਿੱਚੋਂ ਕਿਸੇ ਇੱਕ ਦੁਆਰਾ ਪੇਸ਼ ਕੀਤੀਆਂ ਜਾਂਦੀਆਂ ਸੇਵਾਵਾਂ ਨਾਲ ਅੰਤਰਕਿਰਿਆ ਕਰਦੇ ਹੋ, ਜਿਵੇਂ ਕਿ ਵਿਗਿਆਪਨ ਅਤੇ ਵਪਾਰ ਦੀਆਂ ਵਿਸ਼ੇਸ਼ਤਾਵਾਂ। ਉਦਾਹਰਣ ਦੇ ਲਈ, ਅਸੀਂ ਹੋਰ ਵੈਬਸਾਈਟਾਂ 'ਤੇ ਇਕੱਠੀ ਕੀਤੀ ਜਾਣਕਾਰੀ ਦੀ ਵਰਤੋਂ ਤੁਹਾਨੂੰ ਵਧੇਰੇ ਢੁੱਕਵੇਂ ਇਸ਼ਤਿਹਾਰ ਦਿਖਾਉਣ ਲਈ ਕਰ ਸਕਦੇ ਹਾਂ। ਬਹੁਤੇ ਵੈੱਬ ਬ੍ਰਾਊਜ਼ਰ ਪੂਰਵ-ਨਿਰਧਾਰਤ ਤੌਰ 'ਤੇ ਕੂਕੀਜ਼ ਨੂੰ ਸਵੀਕਾਰ ਕਰਨ ਲਈ ਸੈੱਟ ਹੁੰਦੇ ਹਨ। ਜੇ ਤੁਸੀਂ ਤਰਜੀਹ ਦਿੰਦੇ ਹੋ, ਤਾਂ ਤੁਸੀਂ ਆਮ ਤੌਰ 'ਤੇ ਆਪਣੇ ਬ੍ਰਾਊਜ਼ਰ ਜਾਂ ਡੀਵਾਈਸ ਦੀਆਂ ਸੈਟਿੰਗਾਂ ਦੁਆਰਾ ਬ੍ਰਾਊਜ਼ਰ ਕੂਕੀਜ਼ ਨੂੰ ਹਟਾ ਸਕਦੇ ਹੋ ਜਾਂ ਰੱਦ ਕਰ ਸਕਦੇ ਹੋ। ਹਾਲਾਂਕਿ, ਇਹ ਯਾਦ ਰੱਖੋ ਕਿ ਕੂਕੀਜ਼ ਨੂੰ ਹਟਾਉਣਾ ਜਾਂ ਰੱਦ ਕਰਨਾ ਸਾਡੀਆਂ ਸੇਵਾਵਾਂ ਦੀ ਉਪਲਬਧਤਾ ਅਤੇ ਕਾਰਜਸ਼ੀਲਤਾ ਨੂੰ ਪ੍ਰਭਾਵਤ ਕਰ ਸਕਦਾ ਹੈ। ਇਸ ਬਾਰੇ ਵਧੇਰੇ ਜਾਣਨ ਲਈ ਕਿ ਅਸੀਂ ਅਤੇ ਸਾਡੇ ਸਾਥੀ ਸਾਡੀਆਂ ਸੇਵਾਵਾਂ ਅਤੇ ਤੁਹਾਡੀਆਂ ਚੋਣਾਂ 'ਤੇ ਕੁਕੀਜ਼ ਦੀ ਵਰਤੋਂ ਕਿਵੇਂ ਕਰਦੇ ਹਨ, ਕਿਰਪਾ ਕਰਕੇ ਸਾਡੀ ਕੂਕੀ ਨੀਤੀ ਦੇਖੋ।
ਲੌਗ ਜਾਣਕਾਰੀ। ਜਦੋਂ ਤੁਸੀਂ ਸਾਡੀ ਵੈਬਸਾਈਟ ਦੀ ਵਰਤੋਂ ਕਰਦੇ ਹੋ ਤਾਂ ਅਸੀਂ ਲੌਗ ਜਾਣਕਾਰੀ ਇਕੱਤਰ ਕਰਦੇ ਹਾਂ, ਜਿਵੇਂ ਕਿ:
ਤੁਸੀਂ ਸਾਡੀਆਂ ਸੇਵਾਵਾਂ ਦੀ ਵਰਤੋਂ ਕਿਵੇਂ ਕੀਤੀ ਹੈ ਉਸ ਬਾਰੇ ਵੇਰਵੇ;
ਡੀਵਾਈਸ ਬਾਰੇ ਜਾਣਕਾਰੀ, ਜਿਵੇਂ ਕਿ ਤੁਹਾਡੇ ਵੈੱਬ ਬ੍ਰਾਊਜ਼ਰ ਦੀ ਕਿਸਮ ਅਤੇ ਭਾਸ਼ਾ;
ਪਹੁੰਚ ਕਰਨ ਦੇ ਸਮੇਂ ਬਾਰੇ ਜਾਣਕਾਰੀ;
ਕੂਕੀਜ਼ ਨਾਲ ਸੰਬੰਧਿਤ ਪਛਾਣਕਰਤਾ ਜਾਂ ਹੋਰ ਟੈਕਨਾਲੋਜੀਆਂ ਜੋ ਤੁਹਾਡੀ ਡੀਵਾਈਸ ਜਾਂ ਬ੍ਰਾਊਜ਼ਰ ਦੀ ਵਿਲੱਖਣ ਤੌਰ 'ਤੇ ਪਛਾਣ ਕਰ ਸਕਦੀਆਂ ਹਨ; ਅਤੇ
ਸਾਡੀ ਵੈੱਬਸਾਈਟ ਉੱਤੇ ਪਹੁੰਚਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਤੁਹਾਡੇ ਦੁਆਰਾ ਦੇਖੇ ਪੰਨੇ।
ਉਹ ਜਾਣਕਾਰੀ ਜੋ ਅਸੀਂ ਤੀਜੀਆਂ ਧਿਰਾਂ ਕੋਲੋਂ ਪ੍ਰਾਪਤ ਕਰਦੇ ਹਾਂ
ਅਸੀਂ ਹੋਰ ਵਰਤੋਂਕਾਰਾਂ, ਸਾਡੇ ਸਾਥੀਆਂ, ਅਤੇ ਤੀਜੀਆਂ ਧਿਰਾਂ ਤੋਂ ਤੁਹਾਡੇ ਬਾਰੇ ਜਾਣਕਾਰੀ ਇਕੱਤਰ ਕਰ ਸਕਦੇ ਹਾਂ। ਇਹ ਕੁੱਝ ਉਦਾਹਰਨਾਂ ਹਨ:
ਜੇ ਤੁਸੀਂ ਆਪਣਾ Snapchat ਖਾਤਾ ਕਿਸੇ ਹੋਰ ਸੇਵਾ (ਜਿਵੇਂ ਕਿ Bitmoji ਜਾਂ ਤੀਜੀ-ਧਿਰ ਦੀ ਐਪ) ਨਾਲ ਲਿੰਕ ਕਰਦੇ ਹੋ, ਤਾਂ ਅਸੀਂ ਉਸ ਸੇਵਾ ਤੋਂ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ, ਜਿਵੇਂ ਕਿ ਤੁਸੀਂ ਉਸ ਸੇਵਾ ਦੀ ਵਰਤੋਂ ਕਿਵੇਂ ਕਰਦੇ ਹੋ।
ਇਸ਼ਤਿਹਾਰ ਦੇਣ ਵਾਲੇ, ਐਪ ਡਿਵੈਲਪਰ, ਪ੍ਰਕਾਸ਼ਕ ਅਤੇ ਹੋਰ ਤੀਜੀ ਧਿਰ ਜਾਣਕਾਰੀ ਨੂੰ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹਨ। ਅਸੀਂ ਇਸ਼ਤਿਹਾਰਾਂ ਦੀ ਕਾਰਗੁਜ਼ਾਰੀ ਨੂੰ ਨਿਸ਼ਾਨਾ ਬਣਾਉਣ ਜਾਂ ਮਾਪਣ ਲਈ ਮਦਦ ਕਰਨ ਲਈ, ਹੋਰ ਤਰੀਕਿਆਂ ਦੇ ਨਾਲ, ਇਸ ਜਾਣਕਾਰੀ ਦੀ ਵਰਤੋਂ ਕਰ ਸਕਦੇ ਹਾਂ। ਤੁਸੀਂ ਸਾਡੇ ਸਹਾਇਤਾ ਕੇਂਦਰ ਵਿੱਚ ਇਸ ਤਰ੍ਹਾਂ ਦੇ ਤੀਜੀ-ਧਿਰ ਦੇ ਡੇਟਾ ਦੀ ਸਾਡੀ ਵਰਤੋਂ ਬਾਰੇ ਹੋਰ ਜਾਣ ਸਕਦੇ ਹੋ।
ਜੇ ਕੋਈ ਹੋਰ ਵਰਤੋਂਕਾਰ ਆਪਣੀ ਸੰਪਰਕ ਸੂਚੀ ਨੂੰ ਅੱਪਲੋਡ ਕਰਦਾ ਹੈ, ਤਾਂ ਅਸੀਂ ਉਸ ਵਰਤੋਂਕਾਰ ਦੀ ਸੰਪਰਕ ਸੂਚੀ ਦੀ ਜਾਣਕਾਰੀ ਨੂੰ ਸਾਡੇ ਦੁਆਰਾ ਤੁਹਾਡੇ ਬਾਰੇ ਇਕੱਤਰ ਕੀਤੀ ਹੋਰ ਜਾਣਕਾਰੀ ਦੇ ਨਾਲ ਮਿਲਾ ਸਕਦੇ ਹਾਂ।