ਅੱਗੇ: ਓਪਰੇਸ਼ਨਜ਼। ਸਾਡੇ ਉਤਪਾਦ ਤੁਹਾਡੇ ਦਵਾਰਾ ਸਾਨੂੰ ਪੁੱਛੀ ਗਈ ਕੁਝ ਜਾਣਕਾਰੀ ਨੂੰ ਸਾਂਝਾ ਕਰਨ ਤੇ ਕੰਮ ਕਰਦੇ ਹਨ - ਜਿਵੇਂ ਕਿ Snap ਤੁਸੀਂ ਆਪਣੇ ਦੋਸਤਾ ਨੂੰ ਭੇਜਣਾ ਚਾਹੁੰਦੇ ਹੋ ਜਾਂ ਸਾਡੀ ਕਹਾਣੀ ਵਿੱਚ ਜੋੜਨਾ ਚਾਹੁੰਦੇ ਹੋ। ਖਾਸ ਫੀਚਰਸ, ਜਿਵੇਂ ਕਿ Snap Map, ਤੁਹਾਡੇ ਲੋਕੇਸ਼ਨ ਡੇਟਾ ਨੂੰ ਇਸਤੇਮਾਲ ਕਰਕੇ Map ਦੀ ਪੜਚੋਲ ਕਰਨ ਅਤੇ ਦੋਸਤਾਂ ਨਾਲ ਤੁਹਾਡੀ ਲੋਕੇਸ਼ਨ ਸਾਂਝੀ ਕਰਨ ਵਿੱਚ ਮਦਦ ਕਰਦਾ ਹੈ। ਤੁਸੀਂ ਹੋਰਾਂ Snapchatters ਨਾਲ ਵੈੱਬਸਾਈਟਸ, ਲੈਂਜ਼ ਅਤੇ ਦੋਸਤਾਂ ਨੂੰ ਸਾਂਝਾ ਕਰਨ ਲਈ Snapcodes ਦਾ ਇਸਤੇਮਾਲ ਵੀ ਕਰ ਸਕਦੇ ਹੋ।
ਚੀਜ਼ਾਂ ਦੇ ਚਲਦੇ ਰਹਿਣ ਲਈ, ਅਸੀਂ ਉਸ ਤਰੀਕੇ ਦੀ ਨਿਗਰਾਨੀ ਰੱਖਦੇ ਹਾਂ ਜਿਸ ਨਾਲ ਸਾਡੇ ਉਤਪਾਦ ਅਤੇ ਫੀਚਰਸ ਇਸਤੇਮਾਲ ਕੀਤੇ ਜਾਂਦੇ ਹਨ, ਰੁਝਾਨਾਂ ਦਾ ਵਿਸ਼ਲੇਸ਼ਣ ਕਰਦੇ ਹਨ ਅਤੇ ਉਹਨਾਂ ਦੇ ਵਿੱਚ ਪ੍ਰਤੀਦਿਨ ਸੁਧਾਰ ਲਈ ਤੁਹਾਡੀ ਫੀਡਬੈਕ ਨੂੰ ਸੁਣਦੇ ਹਨ! ਉਦਾਹਰਨ ਵਜੋਂ, ਅਸੀਂ ਸ਼ਾਇਦ ਇਹ ਵਿਸ਼ਲੇਸ਼ਣ ਕਰ ਸਕਦੇ ਹਾਂ ਕਿ ਤੁਸੀਂ ਐਪ ਵਿੱਚ ਕਿੰਨਾ ਸਮਾਂ ਬਿਤਾਉਂਦੇ ਹੋ, ਕਿਹੜੇ ਲੈਂਜ਼ ਅਤੇ ਫਿਲਟਰ ਤੁਸੀਂ ਸਭ ਤੋਂ ਵੱਧ ਵਰਤਦੇ ਹੋ, ਅਤੇ ਕਿਹੜੀ ਸਪੌਟਲਾਈਟ ਸਮੱਗਰੀ ਨੂੰ ਦੇਖਣਾ ਪਸੰਦ ਕਰਦੇ ਹੋ। ਇਹ ਸਾਨੂੰ ਵਧੀਆ ਤੌਰ ਤੇ ਸਮਝਣ ਵਿੱਚ ਮਦਦ ਕਰਦਾ ਹੈ ਕਿ ਸਾਡੀ ਕਮਯੂਨਿਟੀ ਦੇ ਵਿੱਚ ਕੀ ਚੱਲ ਰਿਹਾ ਹੈ- ਅਤੇ ਪਬਲਿਸ਼ਰਾਂ ਨੂੰ ਇਹ ਦੱਸਦਾ ਹੈ ਕਿ ਕਿਹੜੀਆਂ ਸਟੋਰੀਜ਼ ਦਾ ਲੋਕ ਸਭ ਤੋਂ ਵੱਧ ਆਨੰਦ ਮਾਣ ਰਹੇ ਹਨ!
ਅਸੀਂ ਆਪਣੇ ਉਤਪਾਦਾਂ ਨੂੰ ਆਧੁਨਿਕ ਰੱਖਣ ਲਈ ਤੁਹਾਡੀ ਕੁਝ ਜਾਣਕਾਰੀ ਵੀ ਵਰਤਦੇ ਹਾਂ। ਤਕਨਾਲੋਜੀ ਕੰਪਨੀ ਹੋਣ ਦੇ ਨਾਤੇ, ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਸਾਡਾ ਕੈਮਰਾ ਜ਼ਿਆਦਾਤਰ ਡਿਵਾਈਸਾਂ ਵਿੱਚ ਉੱਚ ਗੁਣਵੱਤਾ ਵਿੱਚ ਰਿਕਾਰਡ ਕਰ ਸਕਦਾ ਹੈ। ਇਸ ਲਈ, ਜੇ ਤੁਹਾਨੂੰ ਲਾਂਚ ਦੇ ਦਿਨ ਨਵਾਂ ਫੋਨ ਮਿਲਿਆ ਤਾਂ ਅਸੀਂ ਸ਼ਾਇਦ ਤੁਹਾਡੇ ਡਿਵਾਈਸ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰੀਏ ਇਹ ਪੱਕਾ ਕਰਨ ਲਈ ਕਿ ਅਸੀਂ Snapchat ਨੂੰ ਉਸ ਲਈ ਅਨੁਕੂਲ ਬਣਾ ਰਹੇ ਹਾਂ।
ਇਸੇ ਤਰ੍ਹਾਂ, ਜਦੋਂ ਅਸੀਂ ਐਪ ਦੇ ਨਵੇਂ ਸੰਸਕਰਣਾਂ ਨੂੰ ਜਾਰੀ ਕਰਦੇ ਹਾਂ, ਤਾਂ ਸਾਨੂੰ ਇਹ ਪੱਕਾ ਕਰਨ ਦੀ ਜ਼ਰੂਰਤ ਹੁੰਦੀ ਹੈ ਕਿ ਉਹ ਅਲੱਗ-ਅਲੱਗ ਓਪਰੇਟਿੰਗ ਸਿਸਟਮ ਅਤੇ ਡਿਵਾਇਸਾਂ ਦੇ ਉੱਤੇ ਸਹੀ ਕੰਮ ਕਰੇ। ਇੱਕ ਬਿਲੀਅਨ ਤੋਂ ਜ਼ਿਆਦਾ Snaps ਪ੍ਰਤੀਦਿਨ ਬਣਦੀਆਂ ਅਤੇ ਸਾਂਝੀਆਂ ਕੀਤੀਆਂ ਜਾਂਦੀਆਂ ਹਨ, ਇਸ ਕਰਕੇ ਅਸੀਂ ਵਾਲੀਅਮ ਦਾ ਵੀ ਵਿਸ਼ਲੇਸ਼ਣ ਕਰਦੇ ਹਾਂ ਇਹ ਪੱਕਾ ਕਰਨ ਲਈ ਕੀ ਅਸੀਂ ਉਹਨਾਂ ਸਾਰੀਆਂ Snaps ਨੂੰ ਤੇਜ਼ ਅਤੇ ਸੁਰੱਖਿਅਤ ਡਿਲੀਵਰ ਕਰ ਸਕੀਏ।