ਯੂਰਪ ਅਤੇ ਯੂਕੇ ਵਿੱਚ ਸਾਡੀ ਇਸ਼ਤਿਹਾਰਬਾਜ਼ੀ ਨੂੰ ਅੱਪਡੇਟ ਕੀਤਾ ਜਾ ਰਿਹਾ ਹੈ

24 ਜੁਲਾਈ 2023

Snapchat ਬਹੁਤ ਸਾਰੇ ਨੌਜਵਾਨਾਂ ਲਈ ਮੁੱਖ ਸੰਚਾਰ ਪਲੇਟਫਾਰਮ ਹੈ, ਅਤੇ ਅਸੀਂ ਸਾਡੇ ਨੌਜਵਾਨ ਭਾਈਚਾਰੇ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਿੰਮੇਵਾਰੀ ਲੈਂਦੇ ਹਾਂ। ਪਰਦੇਦਾਰੀ, ਸੁਰੱਖਿਆ ਅਤੇ ਪਾਰਦਰਸ਼ਤਾ ਹਮੇਸ਼ਾ ਹੀ ਸਾਡੇ ਪਲੇਟਫਾਰਮ ਨੂੰ ਚਲਾਉਣ ਦੇ ਮੁੱਖ ਸਰੋਤ ਰਹੇ ਹਨ, ਅਤੇ ਅੱਲ੍ਹੜ ਉਮਰ ਦੇ Snapchatters ਦੀ ਰੱਖਿਆ ਕਰਨ ਲਈ ਸਾਡੇ ਕੋਲ ਪਹਿਲਾਂ ਹੀ ਬਹੁਤ ਸਾਰੇ ਸੁਰੱਖਿਆ ਉਪਰਾਲੇ ਮੌਜੂਦ ਹਨ।

ਯੂਰਪੀਅਨ ਡਿਜੀਟਲ ਸਰਵਿਸਜ਼ ਐਕਟ (DSA) ਅਤੇ ਸੰਬੰਧਿਤ ਯੂਕੇ ਨਿਯਮਾਂ ਦੇ ਨਾਲ ਸਾਡੇ ਤਾਮੀਲ ਪ੍ਰੋਗਰਾਮ ਦੇ ਹਿੱਸੇ ਵਜੋਂ, 14 ਅਗਸਤ ਤੋਂ ਸ਼ੁਰੂ ਕਰਕੇ, ਅਸੀਂ EU ਅਤੇ UK ਵਿੱਚ 18 ਸਾਲ ਤੋਂ ਘੱਟ ਉਮਰ ਦੇ Snapchatters ਨੂੰ ਇਸ਼ਤਿਹਾਰ ਦਿਖਾਉਣ ਦੇ ਸਾਡੇ ਤਰੀਕੇ ਵਿੱਚ ਤਬਦੀਲੀਆਂ ਨੂੰ ਲਾਗੂ ਕਰਾਂਗੇ। ਨਤੀਜੇ ਵਜੋਂ, ਇਸ਼ਤਿਹਾਰਦਾਤਾਵਾਂ ਲਈ ਜ਼ਿਆਦਾਤਰ ਟੀਚਾ ਅਤੇ ਅਨੁਕੂਲਤਾ ਔਜ਼ਾਰ ਇਹਨਾਂ ਕਿਸ਼ੋਰ Snapchatters ਵਾਸਤੇ ਇਸ਼ਤਿਹਾਰਾਂ ਨੂੰ ਵਿਅਕਤੀਗਤ ਬਣਾਉਣ ਲਈ ਉਪਲਬਧ ਨਹੀਂ ਹੋਣਗੇ। ਇਹ ਤਬਦੀਲੀਆਂ ਸਾਡੇ ਪਲੇਟਫਾਰਮ ਵਿੱਚ ਨੌਜਵਾਨਾਂ ਦੀ ਸੁਰੱਖਿਆ ਅਤੇ ਪਰਦੇਦਾਰੀ ਲਈ ਸਾਡੀ ਨਿਰੰਤਰ ਵਚਨਬੱਧਤਾ ਦਾ ਹਿੱਸਾ ਹਨ।

ਅਸੀਂ EU ਅਤੇ UK ਵਿੱਚ 18+ Snapchatters ਨੂੰ ਪਾਰਦਰਸ਼ਤਾ ਦਾ ਨਵਾਂ ਪੱਧਰ ਦੇਣਾ ਅਤੇ ਉਨ੍ਹਾਂ ਦੇ ਵਿਅਕਤੀਗਤ Snapchat ਇਸ਼ਤਿਹਾਰ ਤਜ਼ਰਬੇ 'ਤੇ ਨਿਯੰਤਰਣ ਦੇਣਾ ਵੀ ਸ਼ੁਰੂ ਕਰਾਂਗੇ। ਕਿਸੇ ਇਸ਼ਤਿਹਾਰ ਉੱਤੇ "ਮੈਨੂੰ ਇਹ ਇਸ਼ਤਿਹਾਰ ਕਿਉਂ ਦਿਖਾਈ ਦੇ ਰਿਹਾ ਹੈ" ਖੁਲਾਸੇ ਨੂੰ ਟੈਪ ਕਰਨ ਨਾਲ ਉਹਨਾਂ ਨੂੰ ਉਹ ਵਿਸ਼ੇਸ਼ ਇਸ਼ਤਿਹਾਰ ਕਿਉਂ ਦਿਖਾਇਆ ਗਿਆ ਸੀ, ਇਸ ਬਾਰੇ ਹੋਰ ਵੇਰਵੇ ਅਤੇ ਅੰਦਰੂਨੀ-ਝਾਤਾਂ ਸਾਹਮਣੇ ਆਉਣਗੀਆਂ, ਅਤੇ ਇਹ Snapchatters ਉਹਨਾਂ ਨੂੰ ਦਿਸਦੇ ਇਸ਼ਤਿਹਾਰਾਂ ਦੇ ਵਿਅਕਤੀਕਰਨ ਨੂੰ ਵੀ ਨਿਯੰਤਰਿਤ ਕਰਨ ਦੇ ਯੋਗ ਹੋਣਗੇ। ਨਾਲ ਹੀ, EU ਵਿੱਚ ਸਾਰੇ Snapchatters ਕੋਲ ਜਲਦੀ ਹੀ ਉਹਨਾਂ ਵੱਲੋਂ ਦੇਖੀ ਜਾਂਦੀ ਜੈਵਿਕ ਸਮੱਗਰੀ ਦੇ ਵਿਅਕਤੀਕਰਨ ਨੂੰ ਨਿਯੰਤਰਿਤ ਕਰਨ ਦਾ ਮੌਕਾ ਹੋਵੇਗਾ।

ਇਸ ਤੋਂ ਇਲਾਵਾ, ਅਸੀਂ EU ਵਿੱਚ ਦਿਸਦੇ ਇਸ਼ਤਿਹਾਰਾਂ ਲਈ ਪਾਰਦਰਸ਼ਤਾ ਕੇਂਦਰ ਤਿਆਰ ਕਰ ਰਹੇ ਹਾਂ ਜੋ ਇਸ਼ਤਿਹਾਰਾਂ ਦੇ ਡੈਟਾ ਤੱਕ ਪਹੁੰਚ ਦੇਵੇਗਾ ਅਤੇ ਮੁਹਿੰਮ ਦੀ ਮਿਤੀ ਅਤੇ ਇਸ਼ਤਿਹਾਰਦਾਤਾ ਮੁਤਾਬਕ ਖੋਜਣਯੋਗ ਹੋਵੇਗਾ।

ਪਰਦੇਦਾਰੀ ਹਮੇਸ਼ਾ ਤੋਂ ਹੀ Snapchat ਦਾ ਮੂਲ ਸਿਧਾਂਤ ਰਹੀ ਹੈ, ਅਤੇ ਇਹਨਾਂ ਤਬਦੀਲੀਆਂ ਨਾਲ, ਅਸੀਂ ਲੋਕਾਂ ਨੂੰ ਜੁੜਨ, ਆਪਣੇ-ਆਪ ਨੂੰ ਦ੍ਰਿਸ਼ਟੀਗਤ ਤੌਰ 'ਤੇ ਜ਼ਾਹਰ ਕਰਨ ਅਤੇ ਇਕੱਠਿਆਂ ਮਜ਼ਾ ਲੈਣ ਲਈ ਪਰਦੇਦਾਰੀ-ਕੇਂਦਰਿਤ ਸਥਾਨ ਦੇਣ ਕਰਨ ਲਈ ਆਪਣੀ ਵਚਨਬੱਧਤਾ ਨੂੰ ਅੱਗੇ ਵਧਾ ਰਹੇ ਹਾਂ।

ਖ਼ਬਰਾਂ 'ਤੇ ਵਾਪਸ ਜਾਓ