Snapchat 'ਤੇ ਪਰਿਵਾਰ ਕੇਂਦਰ ਨਾਲ ਜਾਣ-ਪਛਾਣ
9 ਅਗਸਤ, 2022
Snapchat 'ਤੇ ਪਰਿਵਾਰ ਕੇਂਦਰ ਨਾਲ ਜਾਣ-ਪਛਾਣ
9 ਅਗਸਤ, 2022
Snap ਵਿਖੇ, ਅਸੀਂ ਵਿਸ਼ਵਾਸ ਕਰਦੇ ਹਾਂ ਕਿ ਸਾਡੇ ਉਤਪਾਦਾਂ ਨੂੰ ਅਸਲ-ਜੀਵਨ ਦੇ ਮਨੁੱਖੀ ਵਤੀਰਿਆਂ, ਅਤੇ ਲੋਕਾਂ ਵੱਲੋਂ ਰੋਜ਼ਾਨਾ ਜ਼ਿੰਦਗੀ ਵਿੱਚ ਇੱਕ-ਦੂਜੇ ਨਾਲ ਕੀਤੇ ਜਾਂਦੇ ਮੇਲ-ਮਿਲਾਪ ਨੂੰ ਦਰਸਾਉਣਾ ਚਾਹੀਦਾ ਹੈ। ਅਸੀਂ ਸ਼ੁਰੂਆਤ ਤੋਂ ਹੀ ਚੀਜ਼ਾਂ ਨੂੰ ਵੱਖਰੇ ਢੰਗ ਨਾਲ ਬਣਾਉਣ ਲਈ ਇਸ ਗੱਲ ਵੱਲ ਧਿਆਨ ਦਿੱਤਾ ਹੈ, ਕਿ ਅਸੀਂ Snapchatters ਨੂੰ ਆਪਣੇ ਕਰੀਬੀ ਦੋਸਤਾਂ ਨਾਲ ਗੱਲ ਕਰਨ ਦੇ ਮਾਹੌਲ ਨੂੰ ਧਿਆਨ ਵਿੱਚ ਰੱਖ ਕੇ ਸਰੁੱਖਿਆ, ਗੋਪਨੀਅਤਾ ਅਤੇ ਭਲਾਈ ਨੂੰ ਤਰਜੀਹ ਦਈਏ।
ਇਸ ਕਰਕੇ Snapchat ਸਿੱਧਾ ਇੱਕ ਕੈਮਰੇ ਰਾਹੀਂ ਖੁੱਲ੍ਹਦਾ ਹੈ, ਬਜਾਏ ਬੇਅੰਤ ਫੀਡ ਸਮੱਗਰੀ ਦੇ, ਅਤੇ ਇਹ ਉਨ੍ਹਾਂ ਲੋਕਾਂ ਨੂੰ ਜੋੜਨ 'ਤੇ ਕੇਂਦ੍ਰਿਤ ਹੈ ਜੋ ਪਹਿਲਾਂ ਹੀ ਅਸਲ ਜੀਵਨ ਵਿੱਚ ਦੋਸਤ ਹਨ। ਅਸੀਂ ਹਮੇਸ਼ਾ ਚਾਹੁੰਦੇ ਹਾਂ ਕਿ Snapchatters ਆਪਣੇ ਆਪ ਨੂੰ ਸਹੀ ਰੂਪ ਵਿੱਚ ਪ੍ਰਗਟ ਕਰਨ ਦੇ ਅਤੇ ਆਪਣੇ ਦੋਸਤਾਂ ਨਾਲ ਉਸੇ ਤਰ੍ਹਾਂ ਮੌਜ-ਮਸਤੀ ਕਰਨ ਦੇ ਯੋਗ ਹੋਣ ਜਿਸ ਤਰ੍ਹਾਂ ਉਹ ਵਿਅਕਤੀਗਤ ਤੌਰ 'ਤੇ - ਬਿਨਾਂ ਕੋਈ ਅਨੁਸਰਨ ਵਧਾਉਣ, ਵਿਚਾਰ ਲੈਣ, ਜਾਂ ਪਸੰਦਾਂ ਹਾਸਲ ਕਰਨ ਲਈ ਦਬਾਅ ਦੇ, ਹੈਂਗਆਊਟ ਕਰ ਰਹੇ ਹੋਣ ।
ਉਨ੍ਹਾਂ ਲਈ ਇੱਕ ਸੁਰੱਖਿਅਤ ਅਤੇ ਸਕਾਰਾਤਮਕ ਅਨੁਭਵ ਪੇਸ਼ ਕਰਨਾ ਇਸ ਮਿਸ਼ਨ ਲਈ ਮਹੱਤਵਪੂਰਨ ਹੈ। ਜਦੋਂ ਕਿ ਅਸੀਂ ਸਾਡਾ ਪਲੇਟਫਾਰਮ ਸਾਡੇ ਭਾਈਚਾਰੇ ਦੇ ਸਾਰੇ ਮੈਂਬਰਾਂ ਲਈ ਸੁਰੱਖਿਅਤ ਚਾਹੁੰਦੇ ਹਾਂ, ਤਾਂ ਅਸੀਂ ਕਿਸ਼ੋਰਾਂ ਲਈ ਵਾਧੂ ਸੁਰੱਖਿਆ ਪ੍ਰਦਾਨ ਕਰਦੇ ਹਾਂ। ਉਦਾਹਰਨ ਲਈ, Snapchat 'ਤੇ:
ਮੂਲ ਰੂਪ ਵਿੱਚ, ਕਿਸ਼ੋਰਾਂ ਨੂੰ ਇੱਕ ਦੂਜੇ ਨਾਲ ਸੰਚਾਰ ਸ਼ੁਰੂ ਕਰਨ ਤੋਂ ਪਹਿਲਾਂ ਆਪਸੀ ਦੋਸਤ ਹੋਣਾ ਚਾਹੀਦਾ ਹੈ।
ਦੋਸਤ ਸੂਚੀਆਂ ਨਿੱਜੀ ਹਨ, ਅਤੇ ਅਸੀਂ ਕਿਸ਼ੋਰਾਂ ਨੂੰ ਜਨਤਕ ਪਰੋਫਾਈਲ ਕਰਨ ਦੀ ਇਜਾਜ਼ਤ ਨਹੀਂ ਦਿੰਦੇ ਹਾਂ।
ਅਤੇ ਅਣਜਾਨ ਲੋਕਾਂ ਦੁਆਰਾ ਕਿਸ਼ੋਰਾਂ ਨਾਲ ਰਾਬਤਾ ਮੁਸ਼ਕਿਲ ਬਣਾਉਣ ਲਈ ਸਾਡੇ ਕੋਲ ਸੁਰਖਿਆ ਉਪਾਅ ਹਨ। ਉਦਾਹਰਨ ਲਈ, ਕਿਸ਼ੋਰ ਸਿਰਫ "ਸੁਝਾਏ ਦੋਸਤ" ਜਾਂ ਤਲਾਸ਼ ਕਰੋ ਵਿੱਚ ਸੀਮਿਤ ਨਤੀਜੇ ਦੇਖ ਪਾਉਂਦੇ ਹਨ ਜਿਵੇਂ ਜੇਕਰ ਉਹਨਾਂ ਦੇ ਕੁਝ ਦੋਸਤ ਸਾਂਝੇ ਹੋਣ
ਅੱਜ, Snapchat ਨੌਜਵਾਨਾਂ ਲਈ ਇੱਕ ਕੇਂਦਰੀ ਸੰਚਾਰ ਸਾਧਨ ਹੈ, ਅਤੇ ਜਿਵੇਂ ਕਿ ਸਾਡਾ ਭਾਈਚਾਰਾ ਵਧਦਾ ਜਾ ਰਿਹਾ ਹੈ, ਅਸੀਂ ਜਾਣਦੇ ਹਾਂ ਕਿ ਮਾਪੇ ਅਤੇ ਦੇਖਭਾਲ ਕਰਨ ਵਾਲੇ ਆਪਣੇ ਕਿਸ਼ੋਰਾਂ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਵਾਧੂ ਤਰੀਕੇ ਚਾਹੁੰਦੇ ਹਨ।
ਇਸ ਲਈ ਅਸੀਂ ਪਰਿਵਾਰ ਕੇਂਦਰ ਨਾਮ ਦੇ ਨਵੇਂ ਇਨ-ਐਪ ਟੂਲ ਦੀ ਸ਼ੁਰੂਆਤ ਕਰ ਰਹੇ ਹਾਂ, ਜੋ ਮਾਪਿਆਂ ਗੱਲਬਾਤ ਦੇ ਕਿਸੇ ਵੀ ਤੱਤ ਨੂੰ ਪ੍ਰਗਟ ਕੀਤੇ ਬਿਨਾਂ ਇਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ ਕਿ ਉਨ੍ਹਾਂ ਦੇ ਕਿਸ਼ੋਰ Snapchat 'ਤੇ ਕਿਸਦੇ ਦੋਸਤ ਹਨ, ਅਤੇ ਕਿਹਨਾਂ ਨਾਲ ਉਹ ਸੰਚਾਰ ਕਰ ਰਹੇ ਹਨ,
ਪਰਿਵਾਰ ਕੇਂਦਰ ਨੂੰ ਅਸਲ ਸੰਸਾਰ ਵਿੱਚ ਮਾਪਿਆਂ ਦੇ ਆਪਣੇ ਕਿਸ਼ੋਰਾਂ ਨਾਲ ਜੁੜਨ ਦੇ ਤਰੀਕੇ ਨੂੰ ਦਰਸਾਉਣ ਲਈ ਤਿਆਰ ਕੀਤਾ ਗਿਆ ਹੈ, ਜਿੱਥੇ ਮਾਪੇ ਆਮ ਤੌਰ 'ਤੇ ਜਾਣਦੇ ਹਨ ਕਿ ਉਨ੍ਹਾਂ ਦੇ ਕਿਸ਼ੋਰ ਕਿਨ੍ਹਾਂ ਦੇ ਦੋਸਤ ਹਨ ਅਤੇ ਉਹ ਕਦੋਂ ਘੁੰਮ ਫਿਰ ਰਹੇ ਹਨ - ਪਰ ਉਨ੍ਹਾਂ ਦੀ ਨਿੱਜੀ ਗੱਲਬਾਤ ਨੂੰ ਨਾ ਸੁਣੋ ਆਉਣ ਵਾਲੇ ਹਫ਼ਤਿਆਂ ਵਿੱਚ, ਅਸੀਂ ਇੱਕ ਨਵੀਂ ਵਿਸ਼ੇਸ਼ਤਾ ਜੋੜਾਂਗੇ ਜਿਸ ਨਾਲ ਮਾਪੇ ਆਸਾਨੀ ਨਾਲ ਆਪਣੇ ਕਿਸ਼ੋਰਾਂ ਵੱਲੋਂ ਸ਼ਾਮਲ ਕੀਤੇ ਦੋਸਤਾਂ ਨੂੰ ਦੇਖ ਸਕਣਗੇ।
ਪਰਿਵਾਰ ਕੇਂਦਰ 'ਤੇ ਮਾਪੇ ਵੀ ਕਿਸੇ ਅਜਿਹੇ ਖਾਤੇ ਨੂੰ ਅਸਾਨੀ ਅਤੇ ਗੁਪਤ ਰੂਪ ਨਾਲ ਰਿਪੋਰਟ ਕਰ ਸਕਦੇ ਹਨ ਜਿਸ ਨੂੰ ਸਿੱਧੇ ਤੌਰ 'ਤੇ ਸਾਡੀਆਂ ਭਰੋਸਾ ਅਤੇ ਸੁਰੱਖਿਆ ਟੀਮਾਂ ਦੇ ਧਿਆਨ ਵਿੱਚ ਲਿਆਉਣਾ ਹੋਵੇ, ਜੋ ਕਿ Snapchatters ਨੂੰ ਸੁਰੱਖਿਅਤ ਰੱਖਣ ਲਈ ਦਿਨ-ਰਾਤ ਕੰਮ ਕਰਦੀਆਂ ਹਨ। ਅਸੀਂ ਮਾਪਿਆਂ ਅਤੇ ਕਿਸ਼ੋਰਾਂ ਨੂੰ ਆਨਲਾਈਨ ਸੁਰੱਖਿਆ ਬਾਰੇ ਰਚਨਾਤਮਕ ਅਤੇ ਖੁੱਲ੍ਹ ਕੇ ਗੱਲਬਾਤ ਕਰਨ ਵਿੱਚ ਮਦਦ ਕਰਨ ਲਈ ਨਵੇਂ ਸਰੋਤ ਮੁਹੱਈਆ ਕਰਵਾ ਰਹੇ ਹਾਂ।
ਪਰਿਵਾਰ ਕੇਂਦਰ ਨੂੰ ਵਿਕਸਤ ਕਰਨ ਵਿੱਚ ਮਦਦ ਕਰਨ ਲਈ, ਅਸੀਂ ਮਾਪਿਆਂ ਅਤੇ ਕਿਸ਼ੋਰਾਂ ਦੋਨਾਂ ਦੀਆਂ ਜ਼ਰੂਰਤਾਂ ਨੂੰ ਸਮਝਣ ਲਈ ਪਰਿਵਾਰਾਂ ਨਾਲ ਕੰਮ ਕੀਤਾ, ਇਹ ਜਾਣਦੇ ਹੋਏ ਕਿ ਪਾਲਣ-ਪੋਸ਼ਣ ਅਤੇ ਪਰਦੇਦਾਰੀ ਪ੍ਰਤੀ ਹਰੇਕ ਦਾ ਨਜ਼ਰੀਆ ਵੱਖਰਾ ਹੁੰਦਾ ਹੈ। ਅਸੀਂ ਆਨਲਾਈਨ ਸੁਰੱਖਿਆ ਅਤੇ ਤੰਦਰੁਸਤੀ ਦੇ ਮਾਹਰਾਂ ਨਾਲ਼ ਉਹਨਾਂ ਦੇ ਫੀਡਬੈਕ ਅਤੇ ਅੰਦਰੂਨੀ-ਝਾਤਾਂ ਨੂੰ ਵੀ ਸ਼ਾਮਲ ਕਰਨ ਲਈ ਸਲਾਹ ਕੀਤੀ ਹੈ। ਸਾਡਾ ਟੀਚਾ ਅਸਲ-ਸੰਸਾਰ ਦੇ ਰਿਸ਼ਤਿਆਂ ਦੀ ਗਤੀਸ਼ੀਲਤਾ ਨੂੰ ਦਰਸਾਉਣ ਅਤੇ ਮਾਪਿਆਂ ਅਤੇ ਕਿਸ਼ੋਰਾਂ ਵਿਚਕਾਰ ਸਹਿਯੋਗ ਅਤੇ ਭਰੋਸੇ ਨੂੰ ਵਧਾਉਣ ਲਈ ਤਿਆਰ ਕੀਤੇ ਔਜ਼ਾਰਾਂ ਦਾ ਸੈੱਟ ਬਣਾਉਣਾ ਸੀ। ਪਰਿਵਾਰ ਕੇਂਦਰ ਨਾਲ ਕਿਵੇਂ ਸ਼ੁਰੂ ਕਰਨਾ ਹੈ ਇਹ ਜਾਨਣ ਲਈ ਵਿਆਖਿਆ ਵਾਲੀ ਵੀਡੀਓ ਦੇਖੋ:
ਪੇਸ਼ ਹੈ Snapchat ਦਾ ਪਰਿਵਾਰ ਕੇਂਦਰ
ਇਸ ਵਾਰ ਅਸੀਂ ਪਰਿਵਾਰ ਕੇਂਦਰ ਵਿੱਚ ਵਾਧੂ ਵਿਸ਼ੇਸ਼ਤਾਵਾਂ ਨੂੰ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੇ ਹਾਂ, ਜਿਸ ਵਿੱਚ ਮਾਪਿਆਂ ਲਈ ਨਵੇਂ ਸਮੱਗਰੀ ਨਿਯੰਤਰਣ ਅਤੇ ਕਿਸ਼ੋਰਾਂ ਲਈ ਉਹਨਾਂ ਦੇ ਮਾਪਿਆਂ ਨੂੰ ਸੂਚਿਤ ਕਰਨ ਦੀ ਯੋਗਤਾ ਸ਼ਾਮਲ ਹੈ ਜਦ ਉਹ ਸਾਨੂੰ ਕਿਸੇ ਖਾਤੇ ਜਾਂ ਸਮੱਗਰੀ ਦੇ ਕਿਸੇ ਹਿੱਸੇ ਦੀ ਰਿਪੋਰਟ ਕਰਦੇ ਹਨ ਜਦੋਂ ਕਿ ਅਸੀਂ ਆਪਣੀ ਸਮੱਗਰੀ ਅਤੇ ਮਨੋਰੰਜਨ ਦੋਹਾਂ ਦੇ ਪਲੇਟਫਾਰਮਾਂ ਨੂੰ ਨੇੜਿਓ ਸੰਚਾਲਿਤ ਕਰਦੇ ਅਤੇ ਜਾਂਚਦੇ ਹਾਂ, ਅਤੇ ਅਣ-ਪ੍ਰਮਾਣਿਤ ਸਮੱਗਰੀ ਨੂੰ Snapchat 'ਤੇ ਦਰਸ਼ਕਾਂ ਦੀ ਵੱਡੀ ਗਿਣਤੀ ਤੱਕ ਪਹੁੰਚਣ ਨਹੀਂ ਦਿੰਦੇ ਹਾਂ, ਅਸੀਂ ਜਾਣਦੇ ਹਾਂ ਕਿ ਹਰੇਕ ਪਰਿਵਾਰ ਦੇ ਵਿਚਾਰ ਵੱਖੋ-ਵੱਖਰੇ ਹੁੰਦੇ ਹਨ ਕਿ ਉਹਨਾਂ ਦੇ ਕਿਸ਼ੋਰਾਂ ਲਈ ਕਿਹੜੀ ਸਮੱਗਰੀ ਢੁਕਵੀਂ ਹੈ ਅਤੇ ਉਹਨਾਂ ਨੂੰ ਨਿੱਜੀ ਫੈਸਲੇ ਲੈਣ ਲਈ ਵਿਕਲਪ ਦੇਣਾ ਚਾਹੁੰਦੇ ਹਾਂ।
ਸਾਡਾ ਟੀਚਾ ਮਾਪਿਆਂ ਅਤੇ ਕਿਸ਼ੋਰਾਂ ਨੂੰ ਇਸ ਤਰੀਕੇ ਨਾਲ ਸਮਰੱਥ ਬਣਾਉਣ ਵਿੱਚ ਮਦਦ ਕਰਨਾ ਹੈ ਜਿਸ ਨਾਲ ਅਜੇ ਵੀ ਕਿਸੇ ਕਿਸ਼ੋਰ ਦੀ ਖੁਦਮੁਖਤਿਆਰੀ ਅਤੇ ਪਰਦੇਦਾਰੀ ਦੀ ਰੱਖਿਆ ਹੁੰਦੀ ਹੋਵੇ। ਅਸੀਂ ਸਮੇਂ ਦੇ ਨਾਲ ਪਰਿਵਾਰ ਕੇਂਦਰ ਨੂੰ ਬਿਹਤਰ ਬਣਾਉਣ ਲਈ ਪਰਿਵਾਰਾਂ ਅਤੇ ਆਨਲਾਈਨ ਸੁਰੱਖਿਆ ਮਾਹਰਾਂ ਨਾਲ ਮਿਲ ਕੇ ਕੰਮ ਜਾਰੀ ਰੱਖਣ ਦੀ ਉਮੀਦ ਕਰਦੇ ਹਾਂ। ਪਰਿਵਾਰ ਕੇਂਦਰ ਬਾਰੇ ਅਤੇ ਇਸ ਬਾਰੇ ਹੋਰ ਜਾਣਨ ਲਈ ਕਿ ਅਸੀਂ Snapchat 'ਤੇ ਕਿਸ਼ੋਰਾਂ ਨੂੰ ਸੁਰੱਖਿਅਤ ਰੱਖਣ ਲਈ ਕਿਵੇਂ ਕੰਮ ਕਰ ਰਹੇ ਹਾਂ, Snapchat ਤੇ ਇਹ ਪੇਰੇਂਟ ਗਾਈਡ ਦੇਖੋ.
-- ਟੀਮ Snap