ਸਾਡੇ ਕਨੂੰਨ ਅਮਲੀਕਰਨ ਦੇ ਸੰਚਾਲਨਾਂ ਵਿੱਚ ਨਿਵੇਸ਼ ਅਤੇ ਉਨ੍ਹਾਂ ਦਾ ਵਿਸਤਾਰ

2 ਦਸੰਬਰ 2021

ਜਦੋਂ ਅਸੀਂ ਪਹਿਲੀ ਵਾਰ ਇਸ ਬਲੌਗ ਨੂੰ ਲਾਂਚ ਕੀਤਾ, ਅਸੀਂ ਸਮਝਾਇਆ ਕਿ ਸਾਡਾ ਇੱਕ ਟੀਚਾ ਬਹੁਤ ਸਾਰੇ ਹਿੱਸੇਦਾਰਾਂ ਨਾਲ ਗੱਲ ਕਰਨ ਦਾ ਬਿਹਤਰ ਕੰਮ ਕਰਨਾ ਸੀ ਜੋ ਸਾਡੇ ਭਾਈਚਾਰੇ -- ਮਾਪਿਆਂ ਅਤੇ ਪਰਿਵਾਰ ਦੇ ਹੋਰ ਸਦੱਸਾਂ, ਅਧਿਆਪਕਾਂ ਅਤੇ ਸਲਾਹਕਾਰਾਂ, ਸੁਰੱਖਿਆ ਵਕਾਲਤੀਆਂ ਅਤੇ ਕਨੂੰਨੀ ਅਮਲੀਕਰਨ ਦੀ ਸਿਹਤ ਅਤੇ ਤੰਦਰੁਸਤੀ ਦੀ ਗੰਭੀਰਤਾ ਨਾਲ ਪਰਵਾਹ ਕਰਦੇ ਹਨ। ਇਸ ਪੋਸਟ ਵਿੱਚ, ਅਸੀਂ ਕਨੂੰਨੀ ਅਮਲੀਕਰਨ ਭਾਈਚਾਰੇ ਨਾਲ ਬਿਹਤਰ ਸੰਚਾਰ ਦੀ ਸਹੂਲਤ ਲਈ ਚੁੱਕੇ ਕਦਮਾਂ ਦੀ ਸੰਖੇਪ ਜਾਣਕਾਰੀ ਦੇਣਾ ਚਾਹੁੰਦੇ ਹਾਂ।
ਸਾਡੇ ਪਲੇਟਫਾਰਮ 'ਤੇ ਗੈਰ-ਕਨੂੰਨੀ ਜਾਂ ਨੁਕਸਾਨਦੇਹ ਸਰਗਰਮੀ ਦਾ ਮੁਕਾਬਲਾ ਕਰਨ ਦੇ ਸਾਡੇ ਯਤਨਾਂ ਵਿੱਚ ਹਰ ਪੱਧਰ 'ਤੇ ਕਨੂੰਨੀ ਅਮਲੀਕਰਨ ਮਹੱਤਵਪੂਰਨ ਭਾਈਵਾਲ ਹੈ। ਸਾਡੇ ਭਾਈਚਾਰੇ ਨੂੰ ਸੁਰੱਖਿਅਤ ਰੱਖਣ ਲਈ ਸਾਡੇ ਚੱਲ ਰਹੇ ਕੰਮ ਦੇ ਹਿੱਸੇ ਵਜੋਂ, ਸਾਡੇ ਕੋਲ ਸਥਾਈ ਕਨੂੰਨੀ ਅਮਲੀਕਰਨ ਸੰਚਾਲਨ ਟੀਮ ਹੈ ਜੋ ਉਨ੍ਹਾਂ ਦੀ ਜਾਂਚ ਨਾਲ ਸੰਬੰਧਤ ਡੇਟਾ ਲਈ ਕਨੂੰਨ ਲਾਗੂ ਕਰਨ ਵਾਲਿਆਂ ਦੀਆਂ ਬੇਨਤੀਆਂ ਦੀ ਸਮੀਖਿਆ ਕਰਨ ਅਤੇ ਉਨ੍ਹਾਂ ਦਾ ਜਵਾਬ ਦੇਣ ਲਈ ਸਮਰਪਿਤ ਹੈ। ਉਦਾਹਰਨ ਲਈ:
  • ਜਦੋਂ ਕਿ Snapchat 'ਤੇ ਸਮੱਗਰੀ ਥੋੜ੍ਹੇ ਸਮੇਂ ਲਈ ਮੌਜੂਦ ਰਹਿੰਦੀ ਹੈ, ਦੋਸਤਾਂ ਵਿਚਕਾਰ ਅਸਲ ਜੀਵਨ ਦੀ ਗੱਲਬਾਤ ਦੀ ਪ੍ਰਕਿਰਤੀ ਨੂੰ ਦਰਸਾਉਣ ਲਈ ਤਿਆਰ ਕੀਤੀ ਗਈ ਹੈ, ਅਸੀਂ ਲੰਬੇ ਸਮੇਂ ਤੋਂ ਕਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਯੋਗ ਕਨੂੰਨੀ ਬੇਨਤੀਆਂ ਦੇ ਜਵਾਬ ਵਿੱਚ, ਲਾਗੂ ਕਨੂੰਨਾਂ ਦੇ ਨਾਲ ਇਕਸਾਰ, ਉਪਲਬਧ ਖਾਤਾ ਜਾਣਕਾਰੀ ਅਤੇ ਕਨੂੰਨੀ ਅਮਲੀਕਰਨ ਲਈ ਸਮੱਗਰੀ ਨੂੰ ਸੁਰੱਖਿਅਤ ਰੱਖਣ ਦੀ ਯੋਗਤਾ ਦੀ ਪੇਸ਼ਕਸ਼ ਕੀਤੀ ਹੈ।
  • ਅਸੀਂ ਹਮੇਸ਼ਾਂ ਸਰਗਰਮੀ ਨਾਲ ਕਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਕਿਸੇ ਵੀ ਅਜਿਹੀ ਸਮੱਗਰੀ ਬਾਰੇ ਦਸਦੇ ਹਾਂ ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਜਾਨ ਨੂੰ ਖ਼ਤਰਾ ਸ਼ਾਮਲ ਹੋ ਸਕਦਾ ਹੈ।
  • ਇੱਕ ਵਾਰ ਜਦੋਂ ਸਾਨੂੰ Snapchat ਖਾਤੇ ਦੇ ਰਿਕਾਰਡਾਂ ਲਈ ਇੱਕ ਵੈਧ ਕਨੂੰਨੀ ਬੇਨਤੀ ਮਿਲਦੀ ਹੈ, ਤਾਂ ਅਸੀਂ ਲਾਗੂ ਕਨੂੰਨਾਂ ਅਤੇ ਪਰਦੇਦਾਰੀ ਲੋੜਾਂ ਦੀ ਪਾਲਣਾ ਮੁਤਾਬਕ ਜਵਾਬ ਦਿੰਦੇ ਹਾਂ।
ਪਿਛਲੇ ਸਾਲ ਤੋਂ ਅਸੀਂ ਇਸ ਟੀਮ ਨੂੰ ਵਧਾਉਣ ਲਈ ਨਿਵੇਸ਼ ਕਰ ਰਹੇ ਹਾਂ ਅਤੇ ਕਨੂੰਨੀ ਅਮਲੀਕਰਨ ਦੀਆਂ ਬੇਨਤੀਆਂ ਦਾ ਸਮੇਂ ਸਿਰ ਜਵਾਬ ਦੇਣ ਲਈ ਉਨ੍ਹਾਂ ਦੀਆਂ ਯੋਗਤਾਵਾਂ ਵਿੱਚ ਸੁਧਾਰ ਕਰਨਾ ਜਾਰੀ ਰੱਖ ਰਹੇ ਹਾਂ। ਟੀਮ ਵਿੱਚ 74% ਦਾ ਵਾਧਾ ਹੋਇਆ ਹੈ, ਬਹੁਤ ਸਾਰੇ ਨਵੇਂ ਟੀਮ ਸਦੱਸ ਸਭ ਪੱਧਰਾਂ 'ਤੇ ਸ਼ਾਮਲ ਹੋਏ ਹਨ, ਜਿਨ੍ਹਾਂ ਵਿੱਚ ਕੁਝ ਪੇਸ਼ੇਵਰ ਸਰਕਾਰੀ ਵਕੀਲ ਅਤੇ ਕਨੂੰਨ ਲਾਗੂ ਕਰਨ ਵਾਲੇ ਅਫ਼ਸਰ ਸ਼ਾਮਲ ਹਨ ਜਿਨ੍ਹਾਂ ਨੂੰ ਨੌਜਵਾਨਾਂ ਦੀ ਸੁਰੱਖਿਆ ਦਾ ਤਜ਼ਰਬਾ ਹੈ। ਇਨ੍ਹਾਂ ਨਿਵੇਸ਼ਾਂ ਦੇ ਨਤੀਜੇ ਵਜੋਂ, ਅਸੀਂ ਸਾਲ-ਦਰ-ਸਾਲ 85% ਦੇ ਹਿਸਾਬ ਨਾਲ ਕਨੂੰਨੀ ਅਮਲੀਕਰਨ ਪੁੱਛਗਿੱਛਾਂ ਲਈ ਆਪਣੇ ਜਵਾਬ ਦੇਣ ਦੇ ਸਮੇਂ ਵਿੱਚ ਮਹੱਤਵਪੂਰਨ ਸੁਧਾਰ ਕਰਨ ਦੇ ਯੋਗ ਹੋਏ ਹਾਂ। ਸੰਕਟਕਾਲੀਨ ਪ੍ਰਗਟਾਵੇ ਦੀਆਂ ਬੇਨਤੀਆਂ ਦੇ ਮਾਮਲੇ ਵਿੱਚ -- ਕੁਝ ਸਭ ਤੋਂ ਮਹੱਤਵਪੂਰਨ ਬੇਨਤੀਆਂ, ਜਿਸ ਵਿੱਚ ਮੌਤ ਜਾਂ ਗੰਭੀਰ ਸਰੀਰਕ ਸੱਟ ਲੱਗਣ ਦਾ ਖ਼ਤਰਾ ਸ਼ਾਮਲ ਹੁੰਦਾ ਹੈ -- ਸਾਡੀ 24/7 ਟੀਮ ਆਮ ਤੌਰ 'ਤੇ 30 ਮਿੰਟਾਂ ਦੇ ਅੰਦਰ ਜਵਾਬ ਦਿੰਦੀ ਹੈ। Snap ਨੂੰ ਮਿਲਣ ਵਾਲੀਆਂ ਕਨੂੰਨੀ ਅਮਲੀਕਰਨ ਦੀਆਂ ਬੇਨਤੀਆਂ ਦੀਆਂ ਕਿਸਮਾਂ ਅਤੇ ਬੇਨਤੀਆਂ ਦੀ ਮਾਤਰਾ ਬਾਰੇ ਹੋਰ ਜਾਣਨ ਲਈ, ਅਸੀਂ ਜਨਤਾ ਨੂੰ ਇਹ ਮਹੱਤਵਪੂਰਨ ਅੰਦਰੂਨੀ-ਝਾਤਾਂ ਦੇਣ ਲਈ ਹਰ ਛੇ ਮਹੀਨਿਆਂ ਵਿੱਚ ਪਾਰਦਰਸ਼ਤਾ ਰਿਪੋਰਟ ਪ੍ਰਕਾਸ਼ਤ ਕਰਦੇ ਹਾਂ। ਤੁਸੀਂ ਇੱਥੇ 2021 ਦੇ ਪਹਿਲੇ ਅੱਧ ਸਬੰਧੀ ਸਾਡੀ ਨਵੀਨਤਮ ਰਿਪੋਰਟ ਪੜ੍ਹ ਸਕਦੇ ਹੋ।
ਇਹ ਮੰਨਦੇ ਹੋਏ ਕਿ Snapchat ਨੂੰ ਰਵਾਇਤੀ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਵੱਖਰੇ ਢੰਗ ਨਾਲ ਬਣਾਇਆ ਗਿਆ ਹੈ, ਅਤੇ ਕਨੂੰਨੀ ਅਮਲੀਕਰਨ ਦੇ ਬਹੁਤ ਸਾਰੇ ਸਦੱਸ ਇਸ ਤੋਂ ਜਾਣੂ ਨਹੀਂ ਹੋ ਸਕਦੇ ਹਨ ਕਿ ਸਾਡੇ ਉਤਪਾਦ ਕਿਵੇਂ ਕੰਮ ਕਰਦੇ ਹਨ ਅਤੇ ਉਨ੍ਹਾਂ ਦੇ ਕੰਮ ਵਿੱਚ ਸਹਾਇਤਾ ਕਰਨ ਲਈ ਸਾਡੇ ਕੋਲ ਕੀ ਸਮਰੱਥਾਵਾਂ ਹਨ, ਸਾਡੀਆਂ ਪ੍ਰਮੁੱਖ ਤਰਜੀਹਾਂ ਵਿੱਚੋਂ ਇੱਕ ਇਹ ਹੈ ਕਿ ਇਸ ਭਾਈਚਾਰੇ ਨੂੰ ਸਾਡੀਆਂ ਸੇਵਾਵਾਂ ਅਤੇ ਪ੍ਰਕਿਰਿਆਵਾਂ ਕਿਵੇਂ ਕੰਮ ਕਰਦੀਆਂ ਹਨ, ਬਾਰੇ ਬਿਹਤਰ ਢੰਗ ਨਾਲ ਸਿੱਖਣ ਵਿੱਚ ਮਦਦ ਕਰਨ ਲਈ ਵੱਧ ਤੋਂ ਵੱਧ -- ਅਤੇ ਚੱਲ ਰਹੇ -- ਸਿੱਖਿਆ ਦੇ ਸਰੋਤ ਦੇਣਾ। ਅਸੀਂ ਹਾਲ ਹੀ ਵਿੱਚ ਇਸ ਵੱਡੇ ਮੁੱਦੇ ਦੇ ਹਿੱਸੇ ਵਜੋਂ ਦੋ ਮਹੱਤਵਪੂਰਨ ਕਦਮ ਚੁੱਕੇ ਹਨ।
ਪਹਿਲਾ, ਅਸੀਂ ਰਾਹੁਲ ਗੁਪਤਾ ਦਾ ਸਾਡੇ ਲਾ ਐਨਫ਼ੋਰਸਮੈਂਟ ਆਊਟਰੀਚ ਦੇ ਪਹਿਲੇ ਮੁਖੀ ਵਜੋਂ ਸੇਵਾ ਦੇਣ ਲਈ ਸਵਾਗਤ ਕੀਤਾ। ਸਾਈਬਰ ਕ੍ਰਾਈਮ, ਸੋਸ਼ਲ ਮੀਡੀਆ ਅਤੇ ਡਿਜੀਟਲ ਸਬੂਤਾਂ ਵਿੱਚ ਮਾਹਰ, ਕੈਲੀਫੋਰਨੀਆ ਵਿੱਚ ਸਥਾਨਕ ਸਰਕਾਰੀ ਵਕੀਲ ਵਜੋਂ ਸ਼ਾਨਦਾਰ ਪੇਸ਼ੇ ਤੋਂ ਬਾਅਦ ਰਾਹੁਲ Snap ਵਿੱਚ ਸ਼ਾਮਲ ਹੋਏ। ਇਸ ਨਵੀਂ ਭੂਮਿਕਾ ਵਿੱਚ, ਕਨੂੰਨੀ ਡੇਟਾ ਬੇਨਤੀਆਂ ਦਾ ਜਵਾਬ ਦੇਣ ਵਾਸਤੇ Snap ਦੀਆਂ ਨੀਤੀਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਰਾਹੁਲ ਵਿਸ਼ਵ ਪੱਧਰ 'ਤੇ ਕਨੂੰਨੀ ਅਮਲੀਕਰਨ ਪਹੁੰਚ ਪ੍ਰੋਗਰਾਮ ਤਿਆਰ ਕਰਨਗੇ। ਉਹ ਰਿਸ਼ਤੇ ਵੀ ਬਣਾਉਣਗੇ ਅਤੇ ਕਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੋਂ ਨਿਯਮਤ ਫੀਡਬੈਕ ਲੈਣਗੇ ਕਿਉਂਕਿ ਅਸੀਂ ਸੁਧਾਰ ਲਈ ਖੇਤਰਾਂ ਦੀ ਪਛਾਣ ਕਰਨਾ ਜਾਰੀ ਰੱਖਦੇ ਹਾਂ।

ਦੂਜਾ, ਅਕਤੂਬਰ ਵਿੱਚ, ਅਸੀਂ ਮਜ਼ਬੂਤ ​​ਸੰਬੰਧ ਬਣਾਉਣ ਵਿੱਚ ਮਦਦ ਕਰਨ ਅਤੇ ਅਮਰੀਕੀ ਕਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਸਾਡੀਆਂ ਸੇਵਾਵਾਂ ਬਾਰੇ ਸਮਝਾਉਣ ਲਈ ਆਪਣਾ ਪਹਿਲਾ Snap ਕਨੂੰਨੀ ਅਮਲੀਕਰਨ ਸੰਮੇਲਨ ਰੱਖਿਆ। ਸੰਘੀ, ਰਾਜ ਅਤੇ ਸਥਾਨਕ ਏਜੰਸੀਆਂ ਦੇ 1,700 ਤੋਂ ਵੱਧ ਕਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਭਾਗ ਲਿਆ।
ਇਹ ਮਾਪਣ ਵਿੱਚ ਮਦਦ ਕਰਨ ਲਈ ਕਿ ਸਾਡਾ ਉਦਘਾਟਨ ਸਮਾਰੋਹ ਕਿੰਨਾ ਲਾਹੇਵੰਦ ਸੀ ਅਤੇ ਮੌਕੇ ਲਈ ਖੇਤਰਾਂ ਦੀ ਪਛਾਣ ਕਰਨ ਲਈ, ਅਸੀਂ ਸੰਮੇਲਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਆਪਣੇ ਹਾਜ਼ਰੀਨਾਂ ਦਾ ਸਰਵੇਖਣ ਕੀਤਾ। ਸੰਮੇਲਨ ਤੋਂ ਪਹਿਲਾਂ, ਅਸੀਂ ਜਾਣਿਆ ਕਿ:
  • ਸਰਵੇਖਣ ਕੀਤੇ ਲੋਕਾਂ ਵਿੱਚੋਂ ਸਿਰਫ਼ 27% ਹੀ Snapchat ਦੇ ਸੁਰੱਖਿਆ ਉਪਾਵਾਂ ਤੋਂ ਜਾਣੂ ਸਨ;
  • 88% ਇਹ ਜਾਣਨਾ ਚਾਹੁੰਦੇ ਸਨ ਕਿ ਉਨ੍ਹਾਂ ਦੀ ਜਾਂਚ ਵਿੱਚ ਸਹਿਯੋਗ ਕਰਨ ਲਈ Snapchat ਕਿਸ ਕਿਸਮ ਦਾ ਡੇਟਾ ਦੇ ਸਕਦਾ ਹੈ; ਅਤੇ
  • 72% ਇਹ ਜਾਣਨਾ ਚਾਹੁੰਦੇ ਸਨ ਕਿ Snapchat ਨਾਲ ਸਭ ਤੋਂ ਵਧੀਆ ਕੰਮ ਕਰਨ ਲਈ ਪ੍ਰਕਿਰਿਆ ਕੀ ਹੈ।
ਸੰਮੇਲਨ ਤੋਂ ਬਾਅਦ:
  • 86% ਹਾਜ਼ਰ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਨੂੰਨੀ ਅਮਲੀਕਰਨ ਦੇ ਸਾਡੇ ਕੰਮ ਦੀ ਬਿਹਤਰ ਸਮਝ ਹੈ;
  • 85% ਨੇ ਕਿਹਾ ਕਿ ਉਨ੍ਹਾਂ ਨੂੰ ਡੇਟਾ ਲਈ ਕਨੂੰਨੀ ਬੇਨਤੀਆਂ ਸਪੁਰਦ ਕਰਨ ਦੀ ਪ੍ਰਕਿਰਿਆ ਦੀ ਬਿਹਤਰ ਸਮਝ ਹੈ; ਅਤੇ
  • 78% ਭਵਿੱਖ ਦੇ Snap ਕਨੂੰਨੀ ਅਮਲੀਕਰਨ ਸੰਮੇਲਨਾਂ ਵਿੱਚ ਭਾਗ ਲੈਣਾ ਚਾਹੁੰਦੇ ਹਨ।
ਅਸੀਂ ਭਾਗ ਲੈਣ ਵਾਲੇ ਹਰੇਕ ਇਨਸਾਨ ਦੇ ਬਹੁਤ ਧੰਨਵਾਦੀ ਹਾਂ, ਅਤੇ ਉਨ੍ਹਾਂ ਤੋਂ ਮਿਲੇ ਫੀਡਬੈਕ ਮੁਤਾਬਕ ਅਸੀਂ ਇਹ ਸਾਂਝਾ ਕਰਨ ਵਿੱਚ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਅਸੀਂ ਆਪਣੇ Snap ਕਨੂੰਨੀ ਅਮਲੀਕਰਨ ਸੰਮੇਲਨ ਨੂੰ ਅਮਰੀਕਾ ਵਿੱਚ ਸਲਾਨਾ ਸਮਾਗਮ ਬਣਾਵਾਂਗੇ। ਅਸੀਂ ਅਮਰੀਕਾ ਤੋਂ ਬਾਹਰਲੇ ਕੁਝ ਦੇਸ਼ਾਂ ਵਿੱਚ ਕਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੱਕ ਆਪਣੀ ਪਹੁੰਚ ਨੂੰ ਵਧਾਉਣ ਦੀ ਯੋਜਨਾ ਵੀ ਬਣਾ ਰਹੇ ਹਾਂ।
ਸਾਡਾ ਲੰਬੇ ਸਮੇਂ ਦਾ ਟੀਚਾ ਵਿਸ਼ਵ-ਪੱਧਰੀ ਕਨੂੰਨੀ ਅਮਲੀਕਰਨ ਸੰਚਾਲਨ ਟੀਮ ਬਣਾਉਣਾ ਹੈ -- ਅਤੇ ਅਸੀਂ ਜਾਣਦੇ ਹਾਂ ਕਿ ਉੱਥੇ ਪਹੁੰਚਣ ਲਈ ਸਾਨੂੰ ਅਰਥਪੂਰਨ ਸੁਧਾਰ ਕਰਨਾ ਜਾਰੀ ਰੱਖਣਾ ਚਾਹੀਦਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਸਾਡਾ ਉਦਘਾਟਨੀ ਸੰਮੇਲਨ ਕਨੂੰਨੀ ਅਮਲੀਕਰਨ ਹਿੱਸੇਦਾਰਾਂ ਨਾਲ ਇਸ ਬਾਰੇ ਮਹੱਤਵਪੂਰਨ ਗੱਲਬਾਤ ਦੀ ਸ਼ੁਰੂਆਤ ਸੀ ਕਿ ਅਸੀਂ ਜੋ ਤਰੱਕੀ ਦੇਖ ਰਹੇ ਹਾਂ ਉਸ ਨੂੰ ਅਸੀਂ ਕਿਵੇਂ ਜਾਰੀ ਰੱਖ ਸਕਦੇ ਹਾਂ -- ਅਤੇ Snapchatters ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰ ਸਕਦੇ ਹਾਂ।
ਖ਼ਬਰਾਂ 'ਤੇ ਵਾਪਸ ਜਾਓ