2021 ਦੇ ਪਹਿਲੇ ਅੱਧ ਲਈ ਸਾਡੀ ਪਾਰਦਰਸ਼ਤਾ ਰਿਪੋਰਟ
22 ਨਵੰਬਰ 2021
2021 ਦੇ ਪਹਿਲੇ ਅੱਧ ਲਈ ਸਾਡੀ ਪਾਰਦਰਸ਼ਤਾ ਰਿਪੋਰਟ
22 ਨਵੰਬਰ 2021
ਅੱਜ, ਅਸੀਂ 2021 ਦੇ ਪਹਿਲੇ ਅੱਧ ਲਈ ਆਪਣੀ ਪਾਰਦਰਸ਼ਤਾ ਰਿਪੋਰਟ ਜਾਰੀ ਕਰ ਰਹੇ ਹਾਂ, ਜੋ ਇਸ ਸਾਲ 1 ਜਨਵਰੀ ਤੋਂ 30 ਜੂਨ ਤੱਕ ਦੀ ਮਿਆਦ ਵਿਚਲੀ ਜਾਣਕਾਰੀ ਦਿੰਦੀ ਹੈ। ਜਿਵੇਂ ਕਿ ਹਾਲੀਆ ਰਿਪੋਰਟਾਂ ਮੁਤਾਬਕ, ਇਹ ਕਿਸ਼ਤ ਇਸ ਮਿਆਦ ਦੇ ਦੌਰਾਨ ਵਿਸ਼ਵ ਪੱਧਰ 'ਤੇ ਸਾਡੀਆਂ ਭਾਈਚਾਰਕ ਸੇਧਾਂ ਦੀ ਉਲੰਘਣਾ ਬਾਰੇ ਡੇਟਾ ਸਾਂਝਾ ਕਰਦੀ ਹੈ; ਸਾਨੂੰ ਪ੍ਰਾਪਤ ਹੋਈਆਂ ਅਤੇ ਉਲੰਘਣਾ ਦੀਆਂ ਖਾਸ ਸ਼੍ਰੇਣੀਆਂ ਵਿੱਚ ਲਾਗੂ ਕੀਤੀਆਂ ਸਮੱਗਰੀ ਰਿਪੋਰਟਾਂ ਦੀ ਗਿਣਤੀ; ਅਸੀਂ ਕਨੂੰਨੀ ਅਮਲੀਕਰਨ ਅਤੇ ਸਰਕਾਰਾਂ ਦੀਆਂ ਬੇਨਤੀਆਂ ਦਾ ਕਿਵੇਂ ਜਵਾਬ ਦਿੰਦੇ ਹਾਂ; ਸਾਡੇ ਅਮਲੀਕਰਨ ਦੇਸ਼ ਮੁਤਾਬਕ ਵੰਡੇ ਗਏ ਹਨ; Snapchat ਸਮੱਗਰੀ ਦੀ ਉਲੰਘਣਾਮਈ ਦ੍ਰਿਸ਼ ਦਰ; ਅਤੇ ਪਲੇਟਫਾਰਮ 'ਤੇ ਗਲਤ ਜਾਣਕਾਰੀ ਦੀਆਂ ਘਟਨਾਵਾਂ।
ਅਸੀਂ ਇਸ ਮਿਆਦ ਲਈ ਸਾਡੀ ਰਿਪੋਰਟਿੰਗ ਵਿੱਚ ਕਈ ਅੱਪਡੇਟ ਸ਼ਾਮਲ ਕਰ ਰਹੇ ਹਾਂ, ਜਿਸ ਵਿੱਚ ਸਾਡੇ ਸੰਚਾਲਨ ਅਭਿਆਸਾਂ ਅਤੇ ਅਸਰ ਬਾਰੇ ਹੋਰ ਵੇਰਵੇ ਦੇਣ ਲਈ ਘੰਟਿਆਂ ਤੋਂ ਮਿੰਟਾਂ ਵਿੱਚ ਸਾਡੇ ਔਸਤ ਜਵਾਬ ਸਮੇਂ ਨੂੰ ਨੋਟ ਕਰਨਾ ਸ਼ਾਮਲ ਹੈ।
ਹਰ ਦਿਨ, Snapchat ਕੈਮਰਾ ਵਰਤ ਕੇ ਔਸਤਨ ਪੰਜ ਬਿਲੀਅਨ ਤੋਂ ਵੱਧ Snaps ਬਣਾਈਆਂ ਜਾਂਦੀਆਂ ਹਨ। 1 ਜਨਵਰੀ ਤੋਂ 30 ਜੂਨ 2021 ਤੱਕ, ਅਸੀਂ ਦੁਨੀਆ ਭਰ ਵਿੱਚ ਸਾਡੀਆਂ ਸੇਧਾਂ ਦੀ ਉਲੰਘਣਾ ਕਰਨ ਵਾਲ਼ੀ ਸਮੱਗਰੀ ਦੇ 6,629,165 ਭਾਗਾਂ ਦੇ ਵਿਰੁੱਧ ਕਾਰਵਾਈ ਕੀਤੀ। ਇਸ ਮਿਆਦ ਦੌਰਾਨ, ਸਾਡੀ ਉਲੰਘਣਾਮਈ ਦ੍ਰਿਸ਼ ਦਰ (VVR) 0.10 ਪ੍ਰਤੀਸ਼ਤ ਸੀ, ਜਿਸਦਾ ਮਤਲਬ ਹੈ ਕਿ Snap 'ਤੇ ਸਮੱਗਰੀ ਦੇ ਹਰ 10,000 ਦ੍ਰਿਸ਼ਾਂ ਵਿੱਚੋਂ 10 ਵਿੱਚ ਸਾਡੀਆਂ ਸੇਧਾਂ ਦੀ ਉਲੰਘਣਾ ਕਰਨ ਵਾਲੀ ਸਮੱਗਰੀ ਸ਼ਾਮਲ ਸੀ। ਇਸ ਤੋਂ ਇਲਾਵਾ, ਅਸੀਂ ਉਲੰਘਣਾਵਾਂ ਦੀਆਂ ਰਿਪੋਰਟਾਂ, ਖਾਸ ਤੌਰ 'ਤੇ ਜਿਨਸੀ ਤੌਰ 'ਤੇ ਸਪੱਸ਼ਟ ਸਮੱਗਰੀ, ਸਤਾਉਣਾ ਅਤੇ ਧੱਕੇਸ਼ਾਹੀ, ਗੈਰ-ਕਨੂੰਨੀ ਅਤੇ ਨਕਲੀ ਨਸ਼ੀਲੀਆਂ ਦਵਾਈਆਂ ਅਤੇ ਹੋਰ ਨਿਯੰਤ੍ਰਿਤ ਸਮਾਨ ਦੀਆਂ ਰਿਪੋਰਟਾਂ ਦਾ ਜਵਾਬ ਦੇਣ ਲਈ ਆਪਣੇ ਸਮੇਂ ਵਿੱਚ ਮਹੱਤਵਪੂਰਨ ਸੁਧਾਰ ਕੀਤਾ ਹੈ।
ਬਾਲ ਜਿਨਸੀ ਸ਼ੋਸ਼ਣ ਸਮੱਗਰੀ ਦਾ ਮੁਕਾਬਲਾ ਕਰਨ ਲਈ ਸਾਡਾ ਕੰਮ
ਸਾਡੇ ਭਾਈਚਾਰੇ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ। ਅਸਲ ਦੋਸਤਾਂ ਨਾਲ ਸੰਚਾਰ ਕਰਨ ਲਈ ਬਣਾਏ ਪਲੇਟਫਾਰਮ ਵਜੋਂ, ਅਸੀਂ ਜਾਣਬੁੱਝ ਕੇ Snapchat ਨੂੰ ਅਜਨਬੀਆਂ ਲਈ ਨੌਜਵਾਨਾਂ ਨੂੰ ਲੱਭਣਾ ਔਖਾ ਬਣਾਉਣ ਲਈ ਤਿਆਰ ਕੀਤਾ ਹੈ। ਉਦਾਹਰਨ ਲਈ, Snapchatters ਇੱਕ ਦੂਜੇ ਦੀਆਂ ਦੋਸਤ ਸੂਚੀਆਂ ਨਹੀਂ ਵੇਖ ਸਕਦੇ, ਅਤੇ ਮੂਲ ਰੂਪ ਵਿੱਚ, ਕਿਸੇ ਵੀ ਵਿਅਕਤੀ ਤੋਂ ਸੁਨੇਹੇ ਪ੍ਰਾਪਤ ਨਹੀਂ ਕਰ ਸਕਦੇ ਜੋ ਪਹਿਲਾਂ ਤੋਂ ਦੋਸਤ ਨਹੀਂ ਹਨ।
ਸਾਡੇ ਭਾਈਚਾਰੇ ਦੇ ਕਿਸੇ ਵੀ ਸਦੱਸ ਖਾਸ ਕਰਕੇ ਨਾਬਾਲਗਾਂ ਨਾਲ ਕੀਤਾ ਮਾੜਾ ਸਲੂਕ, ਜੋ ਕਿ ਗੈਰ-ਕਨੂੰਨੀ, ਅਸਵੀਕਾਰਨਯੋਗ ਅਤੇ ਸਾਡੀਆਂ ਭਾਈਚਾਰਕ ਸੇਧਾਂ ਵੱਲੋਂ ਵਰਜਿਤ ਹੈ, ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਦੇ। ਅਸੀਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਸਮੱਗਰੀ (CSAM) ਅਤੇ ਬਾਲ ਜਿਨਸੀ ਮਾੜੇ ਸਲੂਕ ਦੀ ਸਮੱਗਰੀ ਦੀਆਂ ਹੋਰ ਕਿਸਮਾਂ ਸਮੇਤ ਸਾਡੇ ਪਲੇਟਫਾਰਮ 'ਤੇ ਮਾੜੇ ਸਲੂਕ ਨੂੰ ਰੋਕਣ, ਖੋਜਣ ਅਤੇ ਹਟਾਉਣ ਲਈ ਸਾਡੀਆਂ ਸਮਰੱਥਾਵਾਂ ਵਿਕਸਿਤ ਕਰਕੇ ਇਨ੍ਹਾਂ ਉਲੰਘਣਾਵਾਂ ਦਾ ਮੁਕਾਬਲਾ ਕਰਨ ਲਈ ਤਨਦੇਹੀ ਨਾਲ ਕੰਮ ਕਰਦੇ ਹਾਂ।
ਸਾਡੀਆਂ ਭਰੋਸਾ ਅਤੇ ਸੁਰੱਖਿਆ ਟੀਮਾਂ CSAM ਦੀਆਂ ਜਾਣੀਆਂ-ਪਛਾਣੀਆਂ ਨਾਜਾਇਜ਼ ਤਸਵੀਰਾਂ ਅਤੇ ਵੀਡੀਓਜ਼ ਦੀ ਪਛਾਣ ਕਰਨ ਲਈ ਸਰਗਰਮ ਪਛਾਣ ਔਜ਼ਾਰ ਜਿਵੇਂ ਕਿ PhotoDNA ਅਤੇ ਬਾਲ ਜਿਨਸੀ ਸ਼ੋਸ਼ਣ ਚਿੱਤਰਨ (CSAI) ਮਿਲਾਨ ਤਕਨੀਕ ਵਰਤਦੇ ਹਨ, ਅਤੇ ਉਨ੍ਹਾਂ ਦੀ ਲਾਪਤਾ ਅਤੇ ਸ਼ੋਸ਼ਣ ਕੀਤੇ ਬੱਚਿਆਂ ਲਈ ਰਾਸ਼ਟਰੀ ਕੇਂਦਰ (NCMEC) ਨੂੰ ਰਿਪੋਰਟ ਕਰਦੇ ਹਨ। NCMEC ਫਿਰ ਘਰੇਲੂ ਜਾਂ ਅੰਤਰਰਾਸ਼ਟਰੀ ਕਨੂੰਨੀ ਅਮਲੀਕਰਨ ਨਾਲ ਤਾਲਮੇਲ ਕਰਦਾ ਹੈ।
2021 ਦੀ ਪਹਿਲੀ ਛਿਮਾਹੀ ਵਿੱਚ, ਵਿਸ਼ਵ ਪੱਧਰ 'ਤੇ ਮੌਜੂਦ CSAM ਦੇ ਵਿਰੁੱਧ ਸਾਡੇ ਕਾਰਵਾਈ ਕੀਤੇ ਖਾਤਿਆਂ ਦੀ ਕੁੱਲ ਗਿਣਤੀ 5.43 ਪ੍ਰਤੀਸ਼ਤ ਸੀ। ਇਸ ਵਿੱਚੋਂ, ਅਸੀਂ ਸਰਗਰਮੀ ਨਾਲ਼ 70 ਪ੍ਰਤੀਸ਼ਤ CSAM ਉਲੰਘਣਾਵਾਂ ਦਾ ਪਤਾ ਲਗਾਇਆ ਅਤੇ ਉਹਨਾਂ 'ਤੇ ਕਾਰਵਾਈ ਕੀਤੀ। CSAM-ਪ੍ਰਸਾਰਿਤ ਤਾਲਮੇਲ ਵਾਲੇ ਸਪੈਮ ਹਮਲਿਆਂ ਵਿੱਚ ਵਾਧੇ ਦੇ ਨਾਲ ਵਧੀ ਹੋਈ ਕਿਰਿਆਸ਼ੀਲ ਖੋਜ ਸਮਰੱਥਾ ਦੇ ਨਤੀਜੇ ਵਜੋਂ ਇਸ ਰਿਪੋਰਟਿੰਗ ਮਿਆਦ ਲਈ ਇਸ ਸ਼੍ਰੇਣੀ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ।
ਅਸੀਂ Snapchatters ਨੂੰ ਅਜਨਬੀਆਂ ਨਾਲ ਸੰਪਰਕ ਦੇ ਖਤਰਿਆਂ ਬਾਰੇ ਅਤੇ ਕਿਸੇ ਵੀ ਕਿਸਮ ਦੀ ਚਿੰਤਾ ਜਾਂ ਮਾੜੇ ਸਲੂਕ ਬਾਰੇ ਸਾਡੀਆਂ ਭਰੋਸਾ ਅਤੇ ਸੁਰੱਖਿਆ ਟੀਮਾਂ ਨੂੰ ਸੁਚੇਤ ਕਰਨ ਲਈ ਐਪ ਵਿਚਲੀ ਰਿਪੋਰਟਿੰਗ ਦੀ ਵਰਤੋਂ ਕਰਨ ਬਾਰੇ ਸਿੱਖਿਅਤ ਕਰਨ ਵਿੱਚ ਮਦਦ ਕਰਨ ਲਈ ਸੁਰੱਖਿਆ ਦੇ ਮਾਹਰਾਂ ਨਾਲ਼-ਨਾਲ਼ ਸਾਡੀਆਂ ਐਪ ਵਿਚਲੀਆਂ ਵਿਸ਼ੇਸ਼ਤਾਵਾਂ ਨਾਲ਼ ਸਾਡੀ ਭਾਈਵਾਲੀਆਂ ਦਾ ਵਿਸਤਾਰ ਕਰਨਾ ਜਾਰੀ ਰੱਖਿਆ ਹੈ। ਇਸ ਤੋਂ ਇਲਾਵਾ, ਅਸੀਂ ਆਪਣੇ ਭਰੋਸੇਮੰਦ ਫ਼ਲੈਗਰ ਪ੍ਰੋਗਰਾਮ ਵਿੱਚ ਭਾਈਵਾਲਾਂ ਨੂੰ ਸ਼ਾਮਲ ਕਰਨਾ ਜਾਰੀ ਰੱਖਦੇ ਹਾਂ, ਜੋ ਕਿਸੇ ਸੰਕਟਕਾਲ ਜਿਵੇਂ ਕਿ ਜੀਵਨ ਨੂੰ ਆਉਣ ਵਾਲੇ ਖਤਰੇ ਜਾਂ CSAM ਘਟਨਾ ਦੀ ਰਿਪੋਰਟ ਕਰਨ ਲਈ ਗੁਪਤ ਚੈਨਲ ਦੇ ਨਾਲ ਜਾਂਚ ਕੀਤੇ ਸੁਰੱਖਿਆ ਮਾਹਰ ਦਿੰਦੇ ਹਨ। ਅਸੀਂ ਸੁਰੱਖਿਆ ਸਿੱਖਿਆ, ਤੰਦਰੁਸਤੀ ਦੇ ਸਰੋਤ ਅਤੇ ਹੋਰ ਰਿਪੋਰਟਿੰਗ ਮਾਰਗਦਰਸ਼ਨ ਦੇਣ ਲਈ ਇਹਨਾਂ ਭਾਈਵਾਲਾਂ ਨਾਲ਼ ਮਿਲ ਕੇ ਕੰਮ ਕਰਦੇ ਹਾਂ ਤਾਂ ਜੋ ਉਹ Snapchat ਭਾਈਚਾਰੇ ਦੀ ਸਹਾਇਤਾ ਕਰਨ ਵਿੱਚ ਮਦਦ ਕਰ ਸਕਣ।
ਗਲਤ ਜਾਣਕਾਰੀ ਦੇ ਫੈਲਣ ਬਾਰੇ ਸਾਡਾ ਰਵੱਈਆ
ਇਸ ਪਾਰਦਰਸ਼ਤਾ ਰਿਪੋਰਟ ਵਿੱਚ ਸ਼ਾਮਲ ਕੀਤੇ ਸਮੇਂ ਦੀ ਮਿਆਦ ਅੱਗੇ ਦਰਸਾਉਂਦੀ ਹੈ ਕਿ ਇਹ ਯਕੀਨੀ ਬਣਾਉਣਾ ਕਿੰਨਾ ਮਹੱਤਵਪੂਰਨ ਹੈ ਕਿ ਜਨਤਾ ਦੀ ਸਹੀ ਅਤੇ ਭਰੋਸੇਯੋਗ ਜਾਣਕਾਰੀ ਤੱਕ ਪਹੁੰਚ ਹੈ। ਅਸੀਂ ਨਿਯਮਿਤ ਤੌਰ 'ਤੇ ਸਾਡੇ Snapchatters ਭਾਈਚਾਰੇ ਨੂੰ ਲੋਕਤਾਂਤਰਿਕ ਪ੍ਰਕਿਰਿਆਵਾਂ, ਜਨਤਕ ਸਿਹਤ ਅਤੇ ਕੋਵਿਡ-19 ਨਾਲ ਸੰਬੰਧਿਤ ਗਲਤ ਜਾਣਕਾਰੀ ਦੇ ਫੈਲਣ ਤੋਂ ਬਚਾਉਣ ਲਈ ਨਵੇਂ ਤਰੀਕਿਆਂ ਦਾ ਮੁਲਾਂਕਣ ਕਰਦੇ ਹਾਂ ਅਤੇ ਨਿਵੇਸ਼ ਕਰਦੇ ਹਾਂ।
2021 ਦੀ ਪਹਿਲੀ ਛਿਮਾਹੀ ਵਿੱਚ ਵਿਸ਼ਵ ਪੱਧਰ 'ਤੇ ਅਸੀਂ ਗਲਤ ਜਾਣਕਾਰੀ ਸਬੰਧੀ ਸਾਡੀਆਂ ਸੇਧਾਂ ਦੀ ਉਲੰਘਣਾ ਲਈ ਕੁੱਲ 2,597 ਖਾਤਿਆਂ ਅਤੇ ਸਮੱਗਰੀ ਦੇ ਭਾਗਾਂ ਦੀ ਪਛਾਣ ਕੀਤੀ, ਜੋ ਕਿ ਪਿਛਲੀ ਰਿਪੋਰਟਿੰਗ ਮਿਆਦ ਦੀਆਂ ਉਲੰਘਣਾਵਾਂ ਦੀ ਗਿਣਤੀ ਦਾ ਲਗਭਗ ਅੱਧ ਹੈ। ਕਿਉਂਕਿ ਡਿਸਕਵਰ ਅਤੇ ਸਪੌਟਲਾਈਟ 'ਤੇ ਸਮੱਗਰੀ ਨੂੰ ਵੱਡੇ ਪੱਧਰ 'ਤੇ ਉਲੰਘਣਾ ਕਰਨ ਵਾਲੀ ਸਮੱਗਰੀ ਦੀ ਵੰਡ ਨੂੰ ਰੋਕਣ ਲਈ ਸਰਗਰਮੀ ਨਾਲ ਸੋਧਿਆ ਜਾਂਦਾ ਹੈ, ਇਸ ਲਈ ਇਨ੍ਹਾਂ ਵਿੱਚੋਂ ਜ਼ਿਆਦਾਤਰ ਉਲੰਘਣਾਵਾਂ ਨਿੱਜੀ Snaps ਅਤੇ ਕਹਾਣੀਆਂ ਤੋਂ ਆਈਆਂ ਹਨ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਉਲੰਘਣਾਵਾਂ ਬਾਰੇ ਸਾਨੂੰ ਸਾਡੇ ਆਪਣੇ ਸਰਗਰਮ ਸੁਧਾਰ ਕਰਨ ਦੇ ਯਤਨਾਂ ਦੇ ਨਾਲ ਹੀ Snapchatters ਦੀਆਂ ਰਿਪੋਰਟਾਂ ਰਾਹੀਂ ਜਾਣੂ ਕਰਵਾਇਆ ਗਿਆ ਸੀ।
ਅਸੀਂ ਹਮੇਸ਼ਾਂ ਵਿਸ਼ਵਾਸ ਕੀਤਾ ਹੈ ਕਿ ਜਦੋਂ ਨੁਕਸਾਨਦੇਹ ਸਮੱਗਰੀ ਦੀ ਗੱਲ ਆਉਂਦੀ ਹੈ ਤਾਂ ਸਿਰਫ਼ ਨੀਤੀਆਂ ਅਤੇ ਕਨੂੰਨੀ ਅਮਲੀਕਰਨ ਬਾਰੇ ਸੋਚਣਾ ਹੀ ਕਾਫ਼ੀ ਨਹੀਂ ਹੁੰਦਾ — ਪਲੇਟਫਾਰਮਾਂ ਨੂੰ ਉਨ੍ਹਾਂ ਦੇ ਬੁਨਿਆਦੀ ਢਾਂਚੇ ਅਤੇ ਉਤਪਾਦ ਡਿਜ਼ਾਇਨ 'ਤੇ ਵਿਚਾਰ ਕਰਨ ਦੀ ਲੋੜ ਹੁੰਦੀ ਹੈ। ਸ਼ੁਰੂ ਤੋਂ ਹੀ, Snapchat ਨੂੰ — ਸੁਤੰਤਰ ਖ਼ਬਰ-ਫੀਡ ਦੀ ਬਜਾਏ, ਜਿੱਥੇ ਕਿਸੇ ਨੂੰ ਕੁਝ ਵੀ ਵੰਡਣ ਦਾ ਅਧਿਕਾਰ ਹੁੰਦਾ ਹੈ, ਨਜ਼ਦੀਕੀ ਦੋਸਤਾਂ ਨਾਲ ਗੱਲ ਕਰਨ ਦੀ ਸਾਡੀ ਮੁੱਢਲੇ ਵਰਤੋਂ ਦੇ ਮਾਮਲੇ ਦੀ ਹਮਾਇਤ ਕਰਨ ਲਈ ਰਵਾਇਤੀ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਵੱਖਰੇ ਢੰਗ ਨਾਲ ਬਣਾਇਆ ਗਿਆ ਸੀ। Snapchat ਦਾ ਡਿਜ਼ਾਇਨ ਕਿਸੇ ਚੀਜ਼ ਨੂੰ ਖੁਦ ਸੁਰਖੀਆਂ ਵਿੱਚ ਆਉਣ ਨੂੰ ਸੀਮਿਤ ਕਰਦਾ ਹੈ, ਜੋ ਅਜਿਹੀ ਸਮੱਗਰੀ ਦੇ ਪ੍ਰਸਾਰ ਨੂੰ ਹਟਾ ਦਿੰਦਾ ਹੈ ਜੋ ਲੋਕਾਂ ਵਿੱਚ ਸਭ ਤੋਂ ਭੈੜੀ ਪ੍ਰਵਿਰਤੀ ਲਿਆਉਂਦੀ ਹੈ, ਜਿਸ ਨਾਲ ਗੈਰ-ਕਨੂੰਨੀ ਅਤੇ ਨੁਕਸਾਨਦੇਹ ਸਮੱਗਰੀ ਦੇ ਫੈਲਣ ਬਾਰੇ ਚਿੰਤਾਵਾਂ ਨੂੰ ਸੀਮਿਤ ਕੀਤਾ ਜਾਂਦਾ ਹੈ।
ਕੱਟੜਪੰਥੀ ਸਮੱਗਰੀ ਨੂੰ ਫੈਲਣ ਤੋਂ ਰੋਕਣ ਲਈ ਇਹ ਨਜ਼ਰੀਆ ਸਾਡੇ ਕੰਮ ਵਿੱਚ ਵੀ ਸ਼ਾਮਲ ਹੈ। ਰਿਪੋਰਟਿੰਗ ਦੀ ਮਿਆਦ ਦੌਰਾਨ, ਅਸੀਂ ਅੱਤਵਾਦੀ ਅਤੇ ਕੱਟੜਪੰਥੀ ਸਮੱਗਰੀ ਦੀ ਸਾਡੀ ਪਾਬੰਦੀ ਦੀ ਉਲੰਘਣਾ ਕਰਨ ਵਾਲ਼ੇ ਪੰਜ ਖਾਤਿਆਂ ਨੂੰ ਹਟਾ ਦਿੱਤਾ, ਜੋ ਕਿ ਪਿਛਲੇ ਰਿਪੋਰਟਿੰਗ ਚੱਕਰ ਤੋਂ ਥੋੜ੍ਹਾ ਘੱਟ ਹੈ। Snap ਵਿਖੇ, ਅਸੀਂ ਨਿਯਮਿਤ ਤੌਰ 'ਤੇ ਇਸ ਖੇਤਰ ਦੇ ਵਿਕਾਸ ਦੀ ਨਿਗਰਾਨੀ ਕਰ ਰਹੇ ਹਾਂ, ਸਾਡੇ ਪਲੇਟਫਾਰਮ 'ਤੇ ਮਾੜੇ ਸਲੂਕ ਲਈ ਸੰਭਾਵੀ ਤਰੀਕਿਆਂ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡੇ ਪਲੇਟਫਾਰਮ ਦਾ ਢਾਂਚਾ ਅਤੇ ਸਾਡੀ ਗਰੁੱਪ ਚੈਟ ਕਾਰਜਕੁਸ਼ਲਤਾ ਦਾ ਡਿਜ਼ਾਇਨ ਦੋਵੇਂ ਨੁਕਸਾਨਦੇਹ ਸਮੱਗਰੀ ਨੂੰ ਫੈਲਾਉਣ ਅਤੇ ਸੰਗਠਿਤ ਕਰਨ ਦੇ ਮੌਕਿਆਂ ਨੂੰ ਸੀਮਤ ਕਰਨ ਵਿੱਚ ਮਦਦ ਕਰਦੇ ਹਨ। ਅਸੀਂ ਗਰੁੱਪ ਚੈਟਾਂ ਦੀ ਪੇਸ਼ਕਸ਼ ਕਰਦੇ ਹਾਂ, ਪਰ ਉਹ ਆਕਾਰ ਵਿੱਚ ਸੀਮਿਤ ਹਨ, ਐਲਗੋਰਿਦਮ ਵੱਲੋਂ ਸਿਫ਼ਾਰਸ਼ ਨਹੀਂ ਕੀਤੀਆਂ ਜਾਂਦੀਆਂ ਹਨ, ਅਤੇ ਸਾਡੇ ਪਲੇਟਫਾਰਮ 'ਤੇ ਕਿਸੇ ਵੀ ਵਿਅਕਤੀ ਵੱਲੋਂ ਖੋਜਣ ਯੋਗ ਨਹੀਂ ਹਨ ਜੇ ਤੁਸੀਂ ਉਸ ਵਿਸ਼ੇਸ਼ ਗਰੁੱਪ ਦੇ ਸਦੱਸ ਨਹੀਂ ਹੋ।
ਇਸ ਮਿਆਦ ਦੇ ਦੌਰਾਨ, ਅਸੀਂ ਸਾਡੇ ਡਿਸਕਵਰ ਸੰਪਾਦਕੀ ਭਾਈਵਾਲਾਂ ਵੱਲੋਂ ਦਿੱਤੀ ਕਵਰੇਜ, ਜਨਤਕ ਸੇਵਾ ਘੋਸ਼ਣਾਵਾਂ (PSAs) ਦੇ ਨਾਲ ਹੀ ਜਨਤਕ ਸਿਹਤ ਅਧਿਕਾਰੀਆਂ, ਏਜੰਸੀਆਂ ਅਤੇ ਡਾਕਟਰੀ ਮਾਹਰਾਂ ਨਾਲ ਸਵਾਲ-ਜਵਾਬ, ਅਤੇ ਰਚਨਾਤਮਕ ਔਜ਼ਾਰ ਜਿਵੇਂ ਕਿ ਵਧਾਈ ਗਈ ਹਕੀਕਤ ਲੈਂਜ਼ ਅਤੇ ਫਿਲਟਰਾਂ ਸਮੇਤ ਸਾਡੇ ਭਾਈਚਾਰੇ ਵਿੱਚ ਕੋਵਿਡ-19 ਬਾਰੇ ਅਸਲ ਜਨਤਕ ਸੁਰੱਖਿਆ ਜਾਣਕਾਰੀ ਨੂੰ ਸਰਗਰਮੀ ਨਾਲ ਪ੍ਰਚਾਰਦੇ ਰਹਿੰਦੇ ਹਾਂ - ਇਹ ਸਾਰੇ Snapchatters ਨੂੰ ਮਾਹਰ ਜਨਤਕ ਸਿਹਤ ਮਾਰਗਦਰਸ਼ਨ ਦੀ ਯਾਦ ਦਵਾਉਣ ਲਈ ਤਿਆਰ ਕੀਤੇ ਹਨ। ਇਸ ਸਾਲ ਦੀ ਸ਼ੁਰੂਆਤ ਵਿੱਚ, ਕਿਉਂਕਿ ਅਮਰੀਕਾ ਵਿੱਚ ਨੌਜਵਾਨਾਂ ਲਈ ਟੀਕੇ ਉਪਲਬਧ ਹੋ ਗਏ ਸਨ, ਇਸ ਲਈ ਅਸੀਂ Snapchatters ਨੂੰ ਆਮ ਸਵਾਲਾਂ ਦੇ ਜਵਾਬ ਦੇਣ ਵਿੱਚ ਮਦਦ ਕਰਨ ਲਈ ਵਾਈਟ ਹਾਊਸ ਨਾਲ ਮਿਲ ਕੇ ਨਵੀਂ ਪਹਿਲਕਦਮੀ ਸ਼ੁਰੂ ਕੀਤੀ ਹੈ, ਅਤੇ ਇਸੇ ਉਪਰਾਲੇ ਵਾਸਤੇ ਜੁਲਾਈ ਵਿੱਚ ਅਸੀਂ ਬ੍ਰਿਟੇਨ ਦੀ ਰਾਸ਼ਟਰੀ ਸਿਹਤ ਸੇਵਾ ਨਾਲ ਮਿਲ ਕੇ ਕੰਮ ਕੀਤਾ ਹੈ।
ਅੱਗੇ ਵੱਧਦੇ ਹੋਏ, ਅਸੀਂ ਆਪਣੀ ਪਾਰਦਰਸ਼ਤਾ ਰਿਪੋਰਟ ਨੂੰ ਬਹੁਤ ਸਾਰੇ ਹਿੱਸੇਦਾਰਾਂ ਲਈ ਵਧੇਰੇ ਵਿਆਪਕ ਅਤੇ ਮਦਦਗਾਰ ਬਣਾਉਣ ਲਈ ਵਚਨਬੱਧ ਹਾਂ ਜੋ ਆਨਲਾਈਨ ਸੁਰੱਖਿਆ, ਪਾਰਦਰਸ਼ਤਾ ਅਤੇ ਬਹੁ-ਖੇਤਰ ਜਵਾਬਦੇਹੀ ਦੀ ਗੰਭੀਰਤਾ ਨਾਲ ਪਰਵਾਹ ਕਰਦੇ ਹਨ। ਅਸੀਂ ਲਗਾਤਾਰ ਮੁਲਾਂਕਣ ਕਰ ਰਹੇ ਹਾਂ ਕਿ ਅਸੀਂ ਨੁਕਸਾਨਦੇਹ ਸਮੱਗਰੀ ਅਤੇ ਮਾੜੇ ਲੋਕਾਂ ਦਾ ਮੁਕਾਬਲਾ ਕਰਨ ਲਈ ਆਪਣੇ ਵਿਆਪਕ ਯਤਨਾਂ ਨੂੰ ਕਿਵੇਂ ਮਜ਼ਬੂਤ ਕਰ ਸਕਦੇ ਹਾਂ, ਅਤੇ ਬਹੁਤ ਸਾਰੇ ਸੁਰੱਖਿਆ ਭਾਈਵਾਲਾਂ ਅਤੇ ਸਹਿਯੋਗੀਆਂ ਦੇ ਧੰਨਵਾਦੀ ਹਾਂ ਜੋ ਨਿਯਮਿਤ ਤੌਰ 'ਤੇ ਸੁਧਾਰ ਕਰਨ ਵਿੱਚ ਸਾਡੀ ਮਦਦ ਕਰਦੇ ਹਨ।