ਪੇਸ਼ ਕਰਦੇ ਹਾਂ ਪਰਿਵਾਰ ਕੇਂਦਰ ਦੇ ਸਮੱਗਰੀ ਕੰਟਰੋਲ

14 ਮਾਰਚ 2023

ਪਿਛਲੇ ਸਾਲ ਅਸੀਂ Snapchat 'ਤੇ ਪਰਿਵਾਰ ਕੇਂਦਰ ਨੂੰ ਪੇਸ਼ ਕੀਤਾ ਜੋ ਮਾਪਿਆਂ ਨੂੰ ਇਸ ਗੱਲ ਬਾਰੇ ਅੰਦਰੂਨੀ-ਝਾਤ ਲੈਣ ਦਾ ਤਰੀਕਾ ਦਿੰਦਾ ਹੈ ਕਿ ਉਨ੍ਹਾਂ ਦੇ ਕਿਸ਼ੋਰ ਕਿੰਨ੍ਹਾਂ ਨਾਲ ਗੱਲਬਾਤ ਕਰਦੇ ਹਨ ਅਤੇ ਉਹ ਵੀ ਇਸ ਤਰੀਕੇ ਨਾਲ ਕਿ ਉਨ੍ਹਾਂ ਦੇ ਕਿਸ਼ੋਰਾਂ ਦੀ ਪਰਦੇਦਾਰੀ ਹਾਲੇ ਵੀ ਬਰਕਰਾਰ ਰਹਿੰਦੀ ਹੈ। ਅਸੀਂ ਮਾਪਿਆਂ ਨੂੰ ਉਨ੍ਹਾਂ ਦੇ ਕਿਸ਼ੋਰਾਂ ਦੇ ਵਿਅਕਤੀਗਤ ਅਨੁਭਵਾਂ ਅਤੇ ਲੋੜਾਂ ਨੂੰ ਵਿਉਂਤਬੱਧ ਕਰਨ ਵਿੱਚ ਮਦਦ ਕਰਨ ਲਈ ਸਮੇਂ ਮੁਤਾਬਕ ਵਾਧੂ ਔਜ਼ਾਰਾਂ ਨੂੰ ਸ਼ਾਮਲ ਕਰਨ ਲਈ ਯੋਜਨਾਵਾਂ ਨੂੰ ਵੀ ਸਾਂਝਾ ਕਰਦੇ ਹਾਂ।
ਅੱਜ, ਅਸੀਂ ਪਰਿਵਾਰ ਕੇਂਦਰ ਲਈ ਸਾਡੀ ਨਵੀਨਤਮ ਵਿਸ਼ੇਸ਼ਤਾ, ਸਮੱਗਰੀ ਕੰਟਰੋਲ, ਨੂੰ ਪੇਸ਼ ਕਰਨ ਵਿੱਚ ਖੁਸ਼ੀ ਮਹਿਸੂਸ ਕਰਦੇ ਹਾਂ, ਜਿਸ ਨਾਲ ਮਾਂ-ਪਿਓ Snapchat 'ਤੇ ਉਨ੍ਹਾਂ ਦੇ ਕਿਸ਼ੋਰਾਂ ਵੱਲੋਂ ਵੇਖੀ ਜਾਂਦੀ ਸਮੱਗਰੀ ਦੀ ਕਿਸਮ ਨੂੰ ਸੀਮਤ ਕਰ ਸਕਦੇ ਹਨ।
Snapchat ਨੂੰ ਰਵਾਇਤੀ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਵੱਖ ਕਰਨ ਲਈ ਤਿਆਰ ਕੀਤਾ ਗਿਆ ਸੀ, ਅਤੇ ਇਹੀ ਗੱਲ ਲੋਕਾਂ ਦੇ ਸਮੱਗਰੀ ਵੇਖਣ 'ਤੇ ਵੀ ਢੁਕਦੀ ਹੈ। ਸਾਡੀ ਐਪ ਦੇ ਦੋ ਹਿੱਸੇ ਹਨ ਜਿੱਥੇ ਸਮੱਗਰੀ ਸੰਭਾਵੀ ਤੌਰ 'ਤੇ ਜ਼ਿਆਦਾ ਦਰਸ਼ਕਾਂ ਤੱਕ ਪਹੁੰਚ ਸਕਦੀ ਹੈ:
  • ਕਹਾਣੀਆਂ ਸਾਡਾ ਸਮੱਗਰੀ ਪਲੇਟਫ਼ਾਰਮ ਹੈ ਜਿੱਥੇ NBC News, Axios, ESPN, Le Monde and People ਵਰਗੇ ਸਮੱਗਰੀ ਰਚਨਾਕਾਰ, Snap ਸਟਾਰ ਅਤੇ 900 ਤੋਂ ਵੱਧ ਮੀਡੀਆ ਭਾਈਵਾਲ ਭਰੋਸੇਯੋਗ ਖ਼ਬਰਾਂ, ਮਨੋਰੰਜਨ, ਖੇਡਾਂ ਅਤੇ ਹੋਰ ਸ਼ੈਲੀਆਂ ਦੀ ਸਮੱਗਰੀ ਦਿੰਦੇ ਹਨ। ਕਹਾਣੀਆਂ ਖੁੱਲ੍ਹਾ ਪਲੇਟਫਾਰਮ ਨਹੀਂ ਹੈ - ਅਤੇ ਰਚਨਾਕਾਰਾਂ ਅਤੇ ਭਾਈਵਾਲਾਂ ਨੂੰ ਸਾਡੀਆਂ ਸਮੱਗਰੀ ਸੰਪਾਦਕੀ ਸੇਧਾਂ ਦਾ ਪਾਲਣ ਕਰਨਾ ਚਾਹੀਦਾ ਹੈ।
  • ਸਪੌਟਲਾਈਟ ਸਾਡਾ ਮਨੋਰੰਜਨ ਪਲੇਟਫ਼ਾਰਮ ਹੈ ਜਿੱਥੇ Snapchatters ਸਾਡੇ ਭਾਈਚਾਰੇ ਦੇ ਮੈਂਬਰਾਂ ਦੀ ਬਣਾਈ ਮਜ਼ੇਦਾਰ ਅਤੇ ਰਚਨਾਤਮਕ ਸਮੱਗਰੀ ਵੇਖ ਸਕਦੇ ਹਨ। ਸਪੌਟਲਾਈਟ 'ਤੇ Snapchatters ਵਲੋਂ ਸਪੁਰਦ ਕੀਤੀ ਕਿਸੇ ਵੀ ਸਮੱਗਰੀ ਨੂੰ ਸਾਡੀਆਂ ਭਾਈਚਾਰਕ ਸੇਧਾਂ ਦਾ ਪਾਲਣ ਕਰਨਾ ਚਾਹੀਦਾ ਹੈ।
ਅਸੀਂ ਇਸ ਬਾਰੇ ਵਿਚਾਰ-ਵਟਾਂਦਰਾ ਕਰਦੇ ਹਾਂ ਕਿ ਅਸੀਂ ਕਿਹੜੇ ਕਿਸਮ ਦੀ ਸਮੱਗਰੀ ਨੂੰ ਪ੍ਰਸਾਰਣ ਕਰਨ ਦੀ ਇਜਾਜ਼ਤ ਦਿੰਦੇ ਹਾਂ। ਸਾਡਾ ਪਲੇਟਫਾਰਮ ਅਤੇ ਨੀਤੀਆਂ ਗੈਰ-ਸੋਧੀ ਸਮੱਗਰੀ ਨੂੰ ਸੁਰਖੀਆਂ ਵਿੱਚ ਆਉਣ ਤੋਂ ਰੋਕਣ ਲਈ ਤਿਆਰ ਕੀਤੀਆਂ ਗਈਆਂ ਹਨ, ਅਤੇ ਅਸੀਂ ਰਚਨਾਕਾਰਾਂ ਅਤੇ Snapchatters ਦੀ ਜਨਤਕ ਸਮੱਗਰੀ ਦਾ ਸਰਗਰਮੀ ਨਾਲ ਸੰਚਾਲਨ ਕਰਦੇ ਹਾਂ, ਇਸ ਤੋਂ ਪਹਿਲਾਂ ਕਿ ਇਹ ਕਹਾਣੀਆਂ ਜਾਂ ਸਪੌਟਲਾਈਟ 'ਤੇ ਦਿਸੇ।
ਪਰਿਵਾਰ ਕੇਂਦਰ ਵਿੱਚ ਸਾਡੇ ਨਵੇਂ ਸਮੱਗਰੀ ਕੰਟਰੋਲ ਮਾਪਿਆਂ ਨੂੰ ਪ੍ਰਕਾਸ਼ਕਾਂ ਜਾਂ ਰਚਨਾਕਾਰਾਂ ਦੀਆਂ ਅਜਿਹੀਆਂ ਕਹਾਣੀਆਂ ਨੂੰ ਫ਼ਿਲਟਰ ਕਰਨ ਦਿੰਦੇ ਹਨ ਜਿਨ੍ਹਾਂ ਨੂੰ ਸ਼ਾਇਦ ਸੰਵੇਦਨਸ਼ੀਲ ਜਾਂ ਸੁਝਾਵੀ ਮੰਨਿਆ ਗਿਆ ਹੋਵੇ। ਸਮੱਗਰੀ ਕੰਟਰੋਲਾਂ ਨੂੰ ਯੋਗ ਬਣਾਉਣ ਲਈ, ਮਾਪਿਆਂ ਨੂੰ ਉਨ੍ਹਾਂ ਦੇ ਕਿਸ਼ੋਰ ਨਾਲ ਮੌਜੂਦਾ ਪਰਿਵਾਰ ਕੇਂਦਰ ਨੂੰ ਸੈਟ ਕਰਨ ਦੀ ਲੋੜ ਪਵੇਗੀ।
ਯੋਗਤਾ ਸਿਫਾਰਸ਼ ਲਈ ਸਾਡੀਆਂ ਸਮੱਗਰੀ ਸੇਧਾਂ ਦਾ ਪ੍ਰਕਾਸ਼ਨ
ਜਦਕਿ ਸਾਡੀਆਂ ਭਾਈਚਾਰਕ ਸੇਧਾਂ ਸਮੱਗਰੀ ਦੀਆਂ ਅਜਿਹੀਆਂ ਕਿਸਮਾਂ ਅਤੇ ਵਤੀਰਿਆਂ ਦਾ ਵਰਣਨ ਕਰਦੀਆਂ ਹਨ ਜਿਨ੍ਹਾਂ ਦੀ ਸਾਡੇ ਪੂਰੇ ਪਲੇਟਫ਼ਾਰਮ 'ਤੇ ਸਖ਼ਤ ਮਨਾਹੀ ਹੈ, ਅਸੀਂ ਅਜਿਹੀ ਜਨਤਕ ਸਮੱਗਰੀ ਲਈ ਹੋਰ ਵੀ ਉੱਚਾ ਮਿਆਰ ਸੈਟ ਕੀਤਾ ਹੈ ਜੋ Snapchatters ਨੂੰ ਕਹਾਣੀਆਂ ਜਾਂ ਸਪੌਟਲਾਈਟ 'ਤੇ ਸੁਝਾਈ ਜਾਂਦੀ ਹੈ।
ਪਹਿਲੀ ਵਾਰ ਅਸੀਂ ਸਾਡੀਆਂ ਸਮੱਗਰੀ ਸੇਧਾਂ ਨੂੰ ਸਾਡੇ ਭਾਈਚਾਰੇ ਦੇ ਉਨ੍ਹਾਂ ਮੈਂਬਰਾਂ ਲਈ ਪ੍ਰਕਾਸ਼ਿਤ ਕਰ ਰਹੇ ਹਾਂ ਜਿਨ੍ਹਾਂ ਦੀ ਸਮੱਗਰੀ ਕਹਾਣੀਆਂ ਜਾਂ ਸਪੌਟਲਾਈਟ 'ਤੇ ਦਿਸਦੀ ਹੈ। ਇਹ ਸੇਧਾਂ ਇਸ ਦਾ ਵਰਣਨ ਕਰਦੀਆਂ ਹਨ:
  • ਸਮੱਗਰੀ ਜਿਸ 'ਤੇ ਪਾਬੰਦੀ ਹੈ, ਪਰ ਉਹ ਸਾਡੀਆਂ ਭਾਈਚਾਰਕ ਸੇਧਾਂ ਦੇ ਇਕਸਾਰ ਹੈ;
  • ਕਹਾਣੀਆਂ ਜਾਂ ਸਪੌਟਲਾਈਟ 'ਤੇ ਸਿਫ਼ਾਰਸ਼ ਲਈ ਕਿਹੜੀ ਸਮੱਗਰੀ ਯੋਗ ਹੈ, ਭਾਵ ਉਹ ਵਧੀਕ ਦਰਸ਼ਕਾਂ ਨੂੰ ਦਿਸੇਗੀ;
  • ਸੰਵੇਦਨਸ਼ੀਲ ਮੰਨੀ ਜਾਂਦੀ ਸਮੱਗਰੀ ਨੂੰ ਸਾਡੇ ਨਵੇਂ ਸਮੱਗਰੀ ਕੰਟਰੋਲ ਵਰਤ ਕੇ ਸੀਮਤ ਕੀਤਾ ਜਾ ਸਕਦਾ ਹੈ।
ਅਸੀਂ ਇਨ੍ਹਾਂ ਸੇਧਾਂ ਨੂੰ ਹਮੇਸ਼ਾ ਸਾਡੇ ਮੀਡੀਆ ਭਾਈਵਾਲਾਂ ਅਤੇ Snap ਸਟਾਰਾਂ ਨਾਲ ਸਾਂਝਾ ਕੀਤਾ ਹੈ। ਕਿਸੇ ਦੇ ਵੀ ਪੜ੍ਹਨ ਲਈ ਅਸੀਂ ਇਨ੍ਹਾਂ ਪੂਰੀਆਂ ਸਮੱਗਰੀ ਸੇਧਾਂ ਨੂੰ ਪ੍ਰਕਾਸ਼ਿਤ ਕਰਕੇ ਅਸੀਂ ਇਸ ਬਾਰੇ ਬਹੁਤ ਜ਼ਿਆਦਾ ਪਾਰਦਰਸ਼ਤਾ ਰੱਖਣਾ ਚਾਹੁੰਦੇ ਹਾਂ ਕਿ ਅਸੀਂ ਜਨਤਕ ਸਮੱਗਰੀ ਅਤੇ ਸਮੱਗਰੀ ਵੰਡਣ ਲਈ ਸਾਡੀਆਂ ਯੋਗਤਾ ਲੋੜਾਂ ਲਈ ਵਧੇਰੇ ਮਜ਼ਬੂਤ ਮਿਆਰ ਸੈਟ ਕੀਤੇ ਹਨ।
ਅਸੀਂ ਉਮੀਦ ਕਰਦੇ ਹਾਂ ਕਿ ਇਹ ਨਵੇਂ ਔਜ਼ਾਰ ਅਤੇ ਸੇਧਾਂ ਮਾਪਿਆਂ, ਦੇਖਭਾਲ ਕਰਨ ਵਾਲਿਆਂ, ਭਰੋਸੇਯੋਗ ਬਾਲਗਾਂ ਅਤੇ ਕਿਸ਼ੋਰਾਂ ਦੀ ਉਨ੍ਹਾਂ ਦੇ Snapchat ਅਨੁਭਵ ਨੂੰ ਵਿਅਕਤੀਗਤ ਬਣਾਉਣ ਵਿੱਚ ਮਦਦ ਤਾਂ ਕਰਦੇ ਹੀ ਹਨ ਬਲਕਿ ਉਨ੍ਹਾਂ ਨੂੰ ਉਨ੍ਹਾਂ ਦੇ ਔਨਲਾਈਨ ਅਨੁਭਵਾਂ ਬਾਰੇ ਲਾਹੇਵੰਦ ਗੱਲਾਂਬਾਤਾਂ ਕਰਨ ਦੀ ਵੀ ਸਮੱਰਥਾ ਦਿੰਦੇ ਹਨ। ਤੁਸੀਂ ਆਪਣੇ ਕਿਸ਼ੋਰ ਨਾਲ ਅਜਿਹੀਆਂ ਗੱਲਾਂਬਾਤਾਂ ਸ਼ੁਰੂ ਕਰਨ ਵਿੱਚ ਮਦਦ ਲਈ ਸਾਡੀ ਅਪਡੇਟ ਕੀਤੀ ਸੁਰੱਖਿਆ ਸਾਈਟ 'ਤੇ ਸਰੋਤ ਲੱਭ ਸਕਦੇ ਹੋ।
ਅਖੀਰ ਵਿੱਚ ਅਸੀਂ My AI, ਸਾਡੇ ਪ੍ਰਯੋਗਮਈ ਚੈਟਬੋਟ, ਸਬੰਧੀ ਸਾਡੇ ਪਰਿਵਾਰ ਕੇਂਦਰ ਵਿੱਚ ਵਾਧੂ ਔਜ਼ਾਰ ਸ਼ਾਮਲ ਕਰਨ ਲਈ ਕੰਮ ਕਰ ਰਹੇ ਹਾਂ, ਜਿਸ ਨਾਲ ਮਾਪਿਆਂ ਨੂੰ ਉਨ੍ਹਾਂ ਦੇ ਕਿਸ਼ੋਰਾਂ ਵੱਲੋਂ ਕੀਤੀ ਜਾਂਦੀ My AI ਦੀ ਵਰਤੋਂ ਬਾਰੇ ਵਧੇਰੇ ਪ੍ਰਤੱਖਤਾ ਅਤੇ ਨਿਯੰਤਰਣ ਮਿਲੇਗਾ।
— Snap ਟੀਮ
ਖ਼ਬਰਾਂ 'ਤੇ ਵਾਪਸ ਜਾਓ