ਸਕੂਲ ਵਾਪਸੀ ਅਤੇ ਔਨਲਾਈਨ ਸੁਰੱਖਿਆ ਨੂੰ ਤਰਜੀਹ

13 ਸਤੰਬਰ 2022

ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਕਿਸ਼ੋਰ ਅਤੇ ਨੌਜਵਾਨ ਸਕੂਲ ਵਾਪਸ ਜਾ ਰਹੇ ਹਨ ਅਤੇ ਗਲੋਬਲ ਮਹਾਂਮਾਰੀ 'ਤੇ ਕਾਫ਼ੀ ਹੱਦ ਤੱਕ ਕਾਬੂ ਪੈ ਗਿਆ ਹੈ, ਅਜਿਹਾ ਪ੍ਰਤੀਤ ਹੁੰਦਾ ਹੈ ਕਿ ਉਹ ਕਲਾਸਰੂਮ ਵਿੱਚ ਮੁੜ ਦਾਖਲ ਹੋਣਗੇ ਅਤੇ ਕੁਝ ਇਕਸਾਰਤਾ ਨਾਲ ਦੋਸਤਾਂ ਅਤੇ ਸਹਿਪਾਠੀਆਂ ਨਾਲ ਗੱਲਬਾਤ ਕਰਨਗੇ — ਵਿਅਕਤੀਗਤ ਤੌਰ 'ਤੇ ਅਤੇ ਔਨਲਾਈਨ ਦੋਵੇਂ ਤਰੀਕਿਆਂ ਨਾਲ। ਇਸ ਲਈ, ਇਹ ਔਨਲਾਈਨ ਜੋਖਿਮਾਂ ਬਾਰੇ ਸੁਚੇਤ ਰਹਿਣ, ਔਨਲਾਈਨ ਆਦਤਾਂ ਅਤੇ ਅਭਿਆਸਾਂ ਨੂੰ ਅਪਣਾਉਣਾ ਜਾਰੀ ਰੱਖਣ ਲਈ ਪਰਿਵਾਰਾਂ ਅਤੇ ਕਿਸ਼ੋਰ ਨੂੰ ਯਾਦ ਦਿਵਾਉਣ, ਅਤੇ ਜੇ Snapchat 'ਤੇ ਕੁਝ ਵੀ ਅਜਿਹਾ ਵਾਪਰਦਾ ਹੈ, ਜਿਸ ਨਾਲ ਤੁਹਾਨੂੰ ਅਸੁਰੱਖਿਅਤ ਜਾਂ ਅਰਾਮਦੇਹ ਮਹਿਸੂਸ ਹੁੰਦਾ ਹੈ, ਤਾਂ ਉਸ ਦਾ ਪਤਾ ਲਗਾਉਣ ਦਾ ਸਹੀ ਸਮਾਂ ਜਾਪਦਾ ਹੈ।

Snapchat 'ਤੇ ਸੁਰੱਖਿਅਤ ਅਤੇ ਸਿਹਤਮੰਦ ਅਨੁਭਵਾਂ ਨੂੰ ਉਤਸ਼ਾਹਿਤ ਕਰਨਾ Snap 'ਤੇ ਸਾਡੀ ਸਰਵਉੱਚ ਤਰਜੀਹ ਹੈ ਅਤੇ ਸਾਡੇ ਭਾਈਚਾਰੇ ਦੀ ਸੁਰੱਖਿਆ ਅਤੇ ਤੰਦਰੁਸਤੀ ਤੋਂ ਕੁਝ ਵੀ ਮਹੱਤਵਪੂਰਨ ਨਹੀਂ ਹੈ। Snapchatters ਅਤੇ ਹੋਰ ਰਿਵਾਇਤੀ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਦੇ ਰਵੱਈਏ ਅਤੇ ਵਤੀਰਿਆਂ ਨੂੰ ਬਿਹਤਰ ਤਰੀਕੇ ਨਾਲ ਸਮਝਣਾ ਇਸ ਦਾ ਇੱਕ ਮਹੱਤਵਪੂਰਨ ਹਿੱਸਾ ਹੈ।

ਇਸ ਸਾਲ ਦੇ ਸ਼ੁਰੂ ਵਿੱਚ, ਅਸੀਂ ਔਨਲਾਈਨ ਜੀਵਨ ਦੇ ਵੱਖ-ਵੱਖ ਪਹਿਲੂਆਂ ਵਿੱਚ ਨਵੀਂ ਖੋਜ ਕੀਤੀ ਹੈ, ਜੋ ਸਮੁੱਚੀ ਡਿਜਿਟਲ ਭਲਾਈ ਵਿੱਚ ਯੋਗਦਾਨ ਪਾਉਂਦੇ ਹਨ। ਅਸੀਂ ਕੁੱਲ 9,003 ਵਿਅਕਤੀਆਂ, ਖਾਸ ਤੌਰ 'ਤੇ ਕਿਸ਼ੋਰਾਂ (13-17 ਸਾਲ ਦੀ ਉਮਰ), ਨੌਜਵਾਨ ਬਾਲਗਾਂ (18-24 ਸਾਲ ਦੀ ਉਮਰ) ਅਤੇ ਛੇ ਦੇਸ਼ਾਂ (ਆਸਟ੍ਰੇਲੀਆ, ਫਰਾਂਸ, ਜਰਮਨੀ, ਭਾਰਤ, ਯੂਕੇ ਅਤੇ ਸੰਯੁਕਤ ਰਾਜ ਅਮਰੀਕਾ) ਵਿੱਚ 13-19 ਦੀ ਉਮਰ ਦੇ ਨੌਜਵਾਨਾਂ ਦੇ ਮਾਪਿਆਂ ਨੂੰ ਡਿਜਿਟਲ ਤੰਦਰੁਸਤੀ ਦੇ ਲਗਭਗ ਪੰਜ ਮਾਪਾਂ ਦਾ ਚੋਣ ਕੀਤੀ ਹੈ। ਵੇਰਵੇ* ਅਤੇ ਪੂਰੇ ਨਤੀਜੇ, ਹਰੇਕ ਦੇਸ਼ ਲਈ ਅਤੇ ਸਾਰੇ ਛੇ ਦੇਸ਼ਾਂ ਵਿੱਚ ਸਮੂਹਿਕ ਤੌਰ 'ਤੇ ਸਾਡੇ ਪਹਿਲੇ ਡਿਜਿਟਲ ਭਲਾਈ ਇੰਡੈਕਸ ਸਮੇਤ, ਫਰਵਰੀ ਵਿੱਚ ਅੰਤਰਰਾਸ਼ਟਰੀ ਸੁਰੱਖਿਅਤ ਇੰਟਰਨੈੱਟ ਦਿਵਸ 2023 ਦੇ ਨਾਲ ਜਾਰੀ ਕੀਤੇ ਜਾਣਗੇ। ਹਾਲਾਂਕਿ ਅਸੀਂ ਸਕੂਲ ਵਾਪਸੀ ਦੀ ਸਮਾਂ ਸੀਮਾ ਵਿੱਚ ਕੁਝ ਸ਼ੁਰੂਆਤੀ ਖੋਜਾਂ ਨੂੰ ਸਾਂਝਾ ਕਰ ਰਹੇ ਹਾਂ ਅਤੇ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਲਈ ਸਾਡੇ ਨਵੇਂ ਪਰਿਵਾਰ ਕੇਂਦਰ ਟੂਲ ਦੁੀਆ ਭਰ ਵਿੱਚ ਜਾਰੀ ਹੁੰਦੇ ਰਹਿੰਦੇ ਹਨ - ਇਹ ਸਭ ਕੁਝ ਪਰਿਵਾਰਾਂ ਨੂੰ ਸੁਰੱਖਿਅਤ ਰਹਿਣ ਦੀ ਮਹੱਤਤਾ ਬਾਰੇ ਚੇਤੇ ਕਰਵਾਉਣਰ ਦੀ ਕੋਸ਼ਿਸ਼ ਹੈ।

ਔਨਲਾਈਨ ਜੋਖਿਮਾਂ ਦਾ ਮੁਲਾਂਕਣ ਕਰਨਾ

ਇਹ ਨਿਰਧਾਰਤ ਕਰਨ ਵਿੱਚ ਮਦਦ ਕਰਨ ਲਈ ਕਿ ਕਿਸ਼ੋਰ ਅਤੇ ਨੌਜਵਾਨ ਬਾਲਗ ਔਨਲਾਈਨ ਵਧ ਰਹੇ ਹਨ, ਸੰਘਰਸ਼ ਕਰ ਰਹੇ ਹਨ, ਜਾਂ ਉਨ੍ਹਾਂ ਕੋਈ ਵਿਚਕਾਰਲੀ ਚੀਜ਼, ਉਨ੍ਹਾਂ ਦੇ ਜੋਖਿਮ ਐਕਸਪੋਜਰ ਦੀ ਡਿਗਰੀ ਨੂੰ ਸਮਝਣਾ ਜ਼ਰੂਰੀ ਹੈ। ਹੈਰਾਨੀ ਦੀ ਗੱਲ ਨਹੀਂ, ਸਾਡੀ ਖੋਜ ਇਸ ਗੱਲ ਦੀ ਤਸਦੀਕਪ ਕਰਦੀ ਹੈ ਕਿ ਜਦੋਂ ਔਨਲਾਈਨ ਜੋਖਿਮ ਵਧੇਰੇ ਨਿੱਜੀ ਬਣ ਜਾਂਦੇ ਹਨ, ਤਾਂ ਐਕਸਪੋਜਰ ਦਾ ਡਿਜਿਟਲ ਤੰਦਰੁਸਤੀ 'ਤੇ ਮਾੜਾ ਪ੍ਰਭਾਵ ਪੈਂਦਾ ਹੈ।

ਸਾਡੇ ਅਧਿਐਨ ਦੇ ਅਨੁਸਾਰ, ਔਨਲਾਈਨ ਧੱਕੇਸ਼ਾਹੀ ਅਤੇ ਸਤਾਉਣ ਦੇ ਵੱਖ-ਵੱਖ ਰੂਪਾਂ, ਜਿਨ੍ਹਾਂ ਵਿੱਚ ਛੇੜਛਾੜ, ਨਾਮ-ਬੁਲਾਉਣਾ, ਉਦੇਸ਼ਪੂਰਣ ਸ਼ਰਮਨਾਕਤਾ ਅਤੇ "ਤੜਪਾਉਣਾ" ਸ਼ਾਮਲ ਹਨ, ਸਭ ਨੇ ਨੌਜਵਾਨਾਂ ਦੀ ਡਿਜਿਟਲ ਭਲਾਈ ਨੂੰ ਨਕਾਰਾਤਮਕ ਤੌਰ 'ਤੇ ਪ੍ਰਭਾਵਿਤ ਕੀਤਾ ਹੈ। ਜਿਨਸੀ ਅਤੇ ਸਵੈ-ਨੁਕਸਾਨ-ਸਬੰਧਿਤ ਔਨਲਾਈਨ ਜੋਖਿਮਾਂ ਜਿਵੇਂ ਕਿ ਜਿਨਸੀ ਬੇਨਤੀ ਜਾਂ ਆਤਮ-ਹੱਤਿਆ ਜਾਂ ਸਵੈ-ਨੁਕਸਾਨ ਦੇ ਵਿਚਾਰਾਂ ਦਾ ਸਾਹਮਣਾ ਕਰਨ ਲਈ ਵੀ ਇਹੀ ਕਿਹਾ ਜਾ ਸਕਦਾ ਹੈ।

ਹਾਲਾਂਕਿ ਹੈਰਾਨੀ ਦੀ ਗੱਲ ਹੋ ਸਕਦੀ ਹੈ, ਕਿ ਕਿਸ਼ੋਰਾਂ ਅਤੇ ਨੌਜਵਾਨ ਬਾਲਗਾਂ ਵਿੱਚ ਹੋਰ ਔਨਲਾਈਨ ਜੋਖਿਮਾਂ ਦੀ ਸਪਸ਼ਟ "ਸਧਾਰਨਤਾ" ਹੈ। ਖੋਜ ਦੇ ਅਨੁਸਾਰ, ਔਨਲਾਈਨ ਦੂਜਿਆਂ ਦੀ ਨਕਲ ਕਰਨਾ, ਗਲਤ ਜਾਂ ਗੁੰਮਰਾਹਕੁੰਨ ਜਾਣਕਾਰੀ ਫੈਲਾਉਣਾ, ਅਤੇ ਬੇਲੋੜੇ ਜਾਂ ਅਣਚਾਹੇ ਸੰਪਰਕ ਦੇ ਸੰਪਰਕ ਵਿੱਚ ਆਉਣਾ ਜੋਖਿਮ ਦੀਆਂ ਕੁਝ ਕਿਸਮਾਂ ਹਨ, ਜਿਨ੍ਹਾਂ ਦਾ ਡਿਜਿਟਲ ਤੰਦਰੁਸਤੀ ਨਾਲ ਕਮਜ਼ੋਰ ਸਬੰਧ ਹੈ। ਸ਼ਾਇਦ ਇਸ ਤੋਂ ਵੀ ਵੱਧ ਚਿੰਤਾ ਨੌਜਵਾਨਾਂ ਦੀ ਪ੍ਰਤੀਕਿਰਿਆ ਦੀ ਹੈ। ਲਗਭਗ ਦੋ-ਤਿਹਾਈ ਪ੍ਰਤੀਕਿਰਿਆ ਦੇਣ ਵਾਲੇ ਲੋਕਾਂ (64%) ਨੇ ਕਿਹਾ ਕਿ ਉਹ ਔਨਲਾਈਨ ਮਾੜੇ ਵਤੀਰੇ ਨੂੰ ਨਜ਼ਰਅੰਦਾਜ਼ ਕਰਦੇ ਹਨ ਜਾਂ ਇਸ ਨੂੰ ਬੰਦ ਕਰ ਦਿੰਦੇ ਹਨ - ਨਾ ਕਿ ਸਬੰਧਿਤ ਪਲੇਟਫਾਰਮ ਜਾਂ ਸੇਵਾ ਨੂੰ ਇਸ ਦੀ ਰਿਪੋਰਟ ਕਰਦੇ ਹਨ। ਉਹ ਕਹਿੰਦੇ ਹਨ ਕਿ ਅਜਿਹਾ ਵਤੀਰਾ "ਕੋਈ ਵੱਡੀ ਗੱਲ ਨਹੀਂ" ਹੈ ਅਤੇ ਇਸ ਨੂੰ ਕਿਸੇ ਨੂੰ "ਸਿਰਫ਼ ਇੱਕ ਰਾਏ ਪ੍ਰਗਟਾਉਣਾ" ਕਹਿੰਦੇ ਹਨ। ਇਸ ਦੇ ਨਾਲ ਹੀ ਔਸਤਨ ਇੱਕ ਹੋਰ ਤਿਮਾਹੀ (27%) ਤੋਂ ਵੱਧ ਸਮੇਂ ਦੌਰਾਨ, ਇਹ ਕਿਹਾ ਕਿ ਇਸ ਗੱਲ ਦੀ ਸੰਭਾਵਨਾ ਨਹੀਂ ਹੈ ਕਿ ਮਾੜੇ ਅਨਸਰਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣ, ਅਤੇ ਇਸ ਖੋਜ ਵਿੱਚ 10 ਵਿੱਚੋਂ 9 ਪ੍ਰਤੀਕਿਰਿਆ ਦੇਣ ਵਾਲੇ ਲੋਕਾਂ ਨੇ ਔਨਲਾਈਨ ਪਲੇਟਫਾਰਮ ਅਤੇ ਸੇਵਾਵਾਂ ਨੂੰ ਨੀਤੀ-ਉਲੰਘਣ ਕਰਨ ਵਾਲੇ ਆਚਰਣ ਦੀ ਰਿਪੋਰਟ ਨਾ ਕਰਨ ਦੇ ਕਈ ਉਦਾਸੀਨ ਕਾਰਨ ਸਾਂਝੇ ਕੀਤੇ ਹਨ।

ਰਿਪੋਰਟਿੰਗ ਦੀ ਮਹੱਤਤਾ

ਰਿਪੋਰਟਿੰਗ ਪ੍ਰਤੀ ਉਦਾਸੀਨਤਾ ਤਕਨਾਲੋਜੀ ਪਲੇਟਫਾਮਾਂ ਵਿੱਚ ਆਵਰਤੀ ਥੀਮ ਬਣੀ ਹੋਈ ਹੈ, ਪਰ ਸਾਨੂੰ ਇਸ ਸੋਚ ਬਦਲਣ ਅਤੇ ਕਿਸ਼ੋਰਾਂ ਅਤੇ ਪਰਿਵਾਰਾਂ ਨੂੰ ਇਹ ਉਤਸ਼ਾਹਿਤ ਕਰਨ ਦੀ ਲੋੜ ਹੈ ਕਿ ਜਦੋਂ ਲੋਕ ਅਜਿਹੀ ਸਮੱਗਰੀ ਸਾਂਝੀ ਕਰਦੇ ਹਨ ਜਾਂ ਅਜਿਹਾ ਵਤੀਰਾ ਕਰਦੇ ਹਨ, ਜੋ ਸਾਡੀਆਂ ਜਨਤਕ ਸੇਧਾਂ ਦੀ ਉਲੰਘਣਾ ਕਰਦੇ ਹੋਵੇ, ਤਾਂ ਉਹ ਸਾਨੂੰ ਇਸ ਬਾਰੇ ਦੱਸਣ। ਇਹ ਨਾ ਸਿਰਫ਼ ਸਹੀ ਕੰਮ ਹੈ, ਪਰ ਇਹ ਸਾਥੀ Snapchatters ਦੀ ਸੁਰੱਖਿਆ ਵਿੱਚ ਮਦਦ ਕਰਨ ਲਈ ਇੱਕ ਸਰਗਰਮ ਰੁਖ ਅਪਣਾਉਣ ਦਾ ਇੱਕ ਤਰੀਕਾ ਹੈ। ਦਰਅਸਲ, ਦੁਰਵਿਵਹਾਰ ਜਾਂ ਨੁਕਸਾਨਦੇਹ ਸਮੱਗਰੀ ਅਤੇ ਵਤੀਰੇ ਦੀ ਰਿਪੋਰਟ ਕਰਨਾ - ਤਾਂ ਜੋ ਅਸੀਂ ਇਸਦਾ ਹੱਲ ਕਰ ਸਕੀਏ - ਹਰੇਕ ਲਈ ਭਾਈਚਾਰੇ ਸਬੰਧੀ ਅਨੁਭਵ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ।

Snapchatters ਬਸ ਸਮੱਗਰੀ ਦੇ ਭਾਗ ਨੂੰ ਦਬਾ ਕੇ ਜਾਂ ਸਾਡੀ ਸਹਾਇਤਾ ਸਾਈਟ 'ਤੇ ਇਸ ਵੈੱਬਫਾਰਮ ਨੂੰ ਭਰ ਕੇ ਐਪ ਵਿੱਚ ਰਿਪੋਰਟ ਕਰ ਸਕਦੇ ਹਨ। (ਹੋਰ ਜਾਣਨ ਲਈ ਇਸ ਰਿਪੋਰਟਿੰਗ ਫੈਕਟ ਸ਼ੀਟ ਨੂੰ ਦੇਖੋ।) ਇਸ ਵੇਲੇ ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ, ਯੂਕੇ, ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਸਾਡੇ ਨਵੇਂ ਪਰਿਵਾਰ ਕੇਂਦਰ ਟੂਲ ਦੀ ਵਰਤੋ ਕਰ ਰਹੇ ਮਾਤਾ-ਪਿਤਾ ਅਤੇ ਦੇਖਭਾਲ ਕਰਨ ਵਾਲੇ ਲੋਕ ਉਨ੍ਹਾਂ ਖਾਤਿਆਂ ਦੀ ਰਿਪੋਰਟ ਕਰ ਸਕਦੇ ਹਨ, ਜਿਨ੍ਹਾਂ ਕਰਕੇ ਉਨ੍ਹਾਂ ਨੂੰ ਚਿੰਤਾ ਹੈ – ਅਤੇ ਉਹ ਅਜਿਹਾ ਐਪ ਵਿੱਚ ਸਿੱਧੇ ਹੀ ਕਰ ਸਕਦੇ ਹਨ। ਪਰਿਵਾਰ ਕੇਂਦਰ ਆਉਣ ਵਾਲੇ ਹਫ਼ਤਿਆਂ ਵਿੱਚ ਹੋਰ ਅੰਤਰਰਾਸ਼ਟਰੀ ਮਾਰਕੀਟਾਂ ਵਿੱਚ ਉਪਲਬਧ ਹੋ ਜਾਵੇਗਾ, ਅਤੇ ਇਸ ਸਾਲ ਦੇ ਅੰਤ ਤੱਕ ਪਰਿਵਾਰ ਕੇਂਦਰ ਦੇ ਅਤਿਰਿਕਤ ਅੱਪਡੇਟਾਂ ਬਾਰੇ ਪਲਾਨ ਬਣਾਏ ਗਏ ਹਨ। ਇਸ ਵਿੱਚ ਕਿਸ਼ੋਰਾਂ ਲਈ ਆਪਣੇ ਮਾਤਾ-ਪਿਤਾ ਜਾਂ ਦੇਖਭਾਲ ਕਰਨ ਵਾਲੇ ਲੋਕਾਂ ਨੂੰ ਸੂਚਿਤ ਕਰਨ ਦੀ ਯੋਗਤਾ ਸ਼ਾਮਲ ਹੋਵੇਗੀ ਕਿ ਉਨ੍ਹਾਂ ਨੇ Snapchat ਨੂੰ ਰਿਪੋਰਟ ਦਿੱਤੀ ਹੈ।

ਅਸੀਂ ਸੁਰੱਖਿਅਤ ਇੰਟਰਨੈੱਟ ਦਿਵਸ 7 ਫਰਵਰੀ 2023 ਤੱਕ - ਅਤੇ ਇਸ ਤੋਂ ਪਹਿਲਾਂ ਦੇ ਮਹੀਨਿਆਂ ਵਿੱਚ ਸਾਡੀ ਡਿਜਿਟਲ ਭਲਾਈ ਖੋਜ ਦੇ ਹੋਰ ਨਤੀਜੇ ਸਾਂਝੇ ਕਰਨ ਦੀ ਉਮੀਦ ਕਰਦੇ ਹਾਂ। ਇਸ ਦੌਰਾਨ, ਔਨਲਾਈਨ ਸੁਰੱਖਿਆ ਅਤੇ ਡਿਜਿਟਲ ਭਲਾਈ ਦੇ ਨਾਲ ਸਕੂਲ ਵਿੱਚ ਵਾਪਸ ਜਾਣਾ ਸਭ ਤੋਂ ਜ਼ਿਆਦਾ ਧਿਆਨ ਵਿੱਚ ਹੈ।

- ਜੈਕਲੀਨ ਬਿਊਚੇਰੇ, ਪਲੇਟਫਾਰਮ ਸੁਰੱਖਿਆ ਦੀ Snap ਗਲੋਬਲ ਹੈੱਡ

*ਕਿਸ਼ੋਰਾਂ ਅਤੇ ਨੌਜਵਾਨਾਂ ਲਈ ਨਮੂਨੇ ਦਾ ਆਕਾਰ 6,002 ਸੀ, ਜਿਸ ਵਿੱਚ 4,654 ਸ਼ਾਮਲ ਸਨ, ਜਿਨ੍ਹਾਂ ਦੀ ਪਛਾਣ Sbapchar ਦੀ ਵਰਤੋਂ ਕਰਨ ਵਾਲਿਆਂ ਵਜੋਂ ਕੀਤੀ ਗਈ ਸੀ।  ਕੁੱਲ 6,087 ਪ੍ਰਤੀਕਿਰਿਆ ਦੇਣ ਵਾਲੇ ਲੋਕਾਂ ਦੀ ਪਛਾਣ Snapchat ਦੇ ਵਰਤੋਂਕਾਰਾਂ (ਮਾਪਿਆਂ ਸਮੇਤ) ਵਜੋਂ ਹੋਈ ਹੈ। ਸੁਆਲਾਂ ਵਿੱਚ ਖਾਸ ਤੌਰ 'ਤੇ ਕਿਸੇ ਇੱਕ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਧਿਆਨ ਨਹੀਂ ਦਿੱਤਾ ਗਿਆ ਅਤੇ ਇਸ ਦੀ ਬਜਾਏ ਆਮ ਤੌਰ 'ਤੇ ਔਨਲਾਈਨ ਗੱਲਬਾਤ ਬਾਰੇ ਪੁੱਛਿਆ ਗਿਆ।

ਖ਼ਬਰਾਂ 'ਤੇ ਵਾਪਸ ਜਾਓ