ਸੁਰੱਖਿਅਤ ਇੰਟਰਨੈੱਟ ਦਿਵਸ 2022: ਤੁਹਾਡੀ ਰਿਪੋਰਟ ਮਾਇਨੇ ਰੱਖਦੀ ਹੈ!
8 ਫਰਵਰੀ 2022
ਸੁਰੱਖਿਅਤ ਇੰਟਰਨੈੱਟ ਦਿਵਸ 2022: ਤੁਹਾਡੀ ਰਿਪੋਰਟ ਮਾਇਨੇ ਰੱਖਦੀ ਹੈ!
8 ਫਰਵਰੀ 2022
ਅੱਜ ਅੰਤਰਰਾਸ਼ਟਰੀ ਸੁਰੱਖਿਅਤ ਇੰਟਰਨੈੱਟ ਦਿਵਸ (SID), ਸਲਾਨਾ ਸਮਾਗਮ ਹੈ, ਜੋ ਦੁਨੀਆ ਭਰ ਦੇ ਲੋਕਾਂ ਲਈ ਇੱਕਠੇ ਹੋ ਕੇ ਇੰਟਰਨੈੱਟ ਨੂੰ ਹਰ ਕਿਸੇ ਲਈ ਸੁਰੱਖਿਅਤ ਅਤੇ ਸਿਹਤਮੰਦ ਬਣਾਉਣ ਲਈ ਸਮਰਪਿਤ ਹੈ, ਖਾਸ ਕਰਕੇ ਨੌਜਵਾਨਾਂ ਵਾਸਤੇ। SID 2022 ਸੁਰੱਖਿਅਤ ਇੰਟਰਨੈੱਟ ਦਿਵਸ ਦੇ ਜਸ਼ਨਾਂ ਦੇ ਲਗਾਤਾਰ 19 ਸਾਲਾਂ ਦੀ ਨਿਸ਼ਾਨਦੇਹੀ ਕਰਦਾ ਹੈ, ਅਤੇ ਦੁਨੀਆ ਇੱਕ ਵਾਰ ਫਿਰ "ਇੱਕ ਬਿਹਤਰ ਇੰਟਰਨੈਟ ਲਈ ਇਕੱਠੇ" ਥੀਮ ਦੇ ਆਲੇ-ਦੁਆਲੇ ਰੈਲੀ ਕਰ ਰਹੀ ਹੈ।
Snap 'ਤੇ, ਅਸੀਂ ਇਸ ਮੌਕੇ ਨੂੰ ਸਾਨੂੰ ਅਜਿਹੀ ਜਾਣਕਾਰੀ ਦੱਸਣ ਦੇ ਲਾਭਾਂ ਅਤੇ ਮਹੱਤਤਾ ਨੂੰ ਉਜਾਗਰ ਕਰਨ ਲਈ ਲੈ ਰਹੇ ਹਾਂ, ਜਦੋਂ ਤੁਸੀਂ Snapchat 'ਤੇ ਕੁਝ ਅਜਿਹਾ ਦੇਖਦੇ ਹੋ ਜੋ ਤੁਹਾਡੇ ਲਈ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। Snapchat ਨਜ਼ਦੀਕੀ ਦੋਸਤਾਂ ਨਾਲ ਸਾਂਝਾ ਕਰਨ ਅਤੇ ਸੰਚਾਰ ਕਰਨ ਲਈ ਬਣਾਈ ਗਈ ਐਪ ਹੈ, ਅਤੇ ਅਸੀਂ ਚਾਹੁੰਦੇ ਹਾਂ ਕਿ ਹਰ ਕੋਈ ਫ਼ੋਟੋਆਂ ਅਤੇ ਚੈਟਾਂ ਭੇਜਣ ਵਿੱਚ ਸੁਰੱਖਿਅਤ, ਭਰੋਸੇਮੰਦ ਅਤੇ ਆਰਾਮਦਾਇਕ ਮਹਿਸੂਸ ਕਰੇ। ਫਿਰ ਵੀ, ਕਈ ਵਾਰ ਅਜਿਹਾ ਹੋ ਸਕਦਾ ਹੈ ਜਦੋਂ ਲੋਕ ਸਮੱਗਰੀ ਨੂੰ ਸਾਂਝਾ ਕਰ ਸਕਦੇ ਹਨ ਜਾਂ ਅਜਿਹਾ ਵਿਵਹਾਰ ਕਰ ਸਕਦੇ ਹਨ, ਜੋ ਸਾਡੀਆਂ ਜਨਤਕ ਸੇਧਾਂ ਦਾ ਵਿਰੋਧੀ ਹੋ ਸਕਦਾ ਹੈ।
ਜਦੋਂ ਔਨਲਾਈਨ ਸੁਰੱਖਿਅਤ ਰਹਿਣ ਦੀ ਗੱਲ ਆਉਂਦੀ ਹੈ, ਤਾਂ ਹਰ ਕਿਸੇ ਨੂੰ ਭੂਮਿਕਾ ਨਿਭਾਉਣੀ ਹੁੰਦੀ ਹੈ, ਅਤੇ ਅਸੀਂ ਚਾਹੁੰਦੇ ਹਾਂ ਕਿ ਸਾਰੇ Snapchatters ਨੂੰ ਦੁਰਵਿਵਹਾਰ ਜਾਂ ਨੁਕਸਾਨਦੇਹ ਸਮੱਗਰੀ ਅਤੇ ਵਿਵਹਾਰ ਦੀ ਰਿਪੋਰਟ ਕਰਨ ਬਾਰੇ ਪਤਾ ਹੋਵੇ - ਤਾਂ ਜੋ ਅਸੀਂ ਇਸਦਾ ਹੱਲ ਕਰ ਸਕੀਏ - ਜਿਸ ਨਾਲ ਹਰੇਕ ਲਈ ਭਾਈਚਾਰਕ ਅਨੁਭਵ ਬਿਹਤਰ ਬਣਦਾ ਹੈ। ਅਸਲ ਵਿੱਚ, ਇਹ ਸਭ ਤੋਂ ਮਹੱਤਵਪੂਰਨ ਚੀਜ਼ਾਂ ਵਿੱਚੋਂ ਇੱਕ ਹੈ, ਜਿਸ ਨਾਲ Snapchatters ਪਲੇਟਫਾਰਮ ਨੂੰ ਮਾੜੇ ਅਦਾਕਾਰਾਂ ਅਤੇ ਨੁਕਸਾਨਦੇਹ ਸਮੱਗਰੀ ਤੋਂ ਮੁਕਤ ਰੱਖਣ ਵਿੱਚ ਮਦਦ ਮਿਲ ਸਕਦੀ ਹੈ।
ਰਿਪੋਰਟ ਕਰਨ ਵਿੱਚ ਝਿਜਕ ਹੋਣਾ
ਖੋਜ ਤੋਂ ਪਤਾ ਲੱਗਦਾ ਹੈ ਕਿ ਸ਼ਾਇਦ ਨੌਜਵਾਨ ਵੱਖ-ਵੱਖ ਕਾਰਨਾਂ ਕਰਕੇ ਸਮੱਗਰੀ ਜਾਂ ਵਿਵਹਾਰ ਦੀ ਰਿਪੋਰਟ ਨਾ ਕਰਨਾ ਚਾਹੁੰਦੇ ਹੋਣ। ਇਨ੍ਹਾਂ ਵਿੱਚੋਂ ਕੁਝ ਸਮਾਜਿਕ ਗਤੀਸ਼ੀਲਤਾ ਵਿੱਚ ਜੁੜੇ ਹੋ ਸਕਦੇ ਹਨ, ਪਰ ਪਲੇਟਫਾਰਮ ਸਾਡੇ ਨਾਲ ਸੰਪਰਕ ਕਰਨ ਦੀ ਸਹਿਜਤਾ ਨੂੰ ਵਧਾਉਣ ਲਈ ਰਿਪੋਰਟਿੰਗ ਬਾਰੇ ਕੁਝ ਝੂਠੀਆਂ ਅਫਵਾਹਾਂ ਨੂੰ ਦੂਰ ਕਰਨ ਵਾਸਤੇ ਵਧੀਆ ਕੰਮ ਵੀ ਕਰ ਸਕਦੇ ਹਨ। ਉਦਾਹਰਨ ਲਈ, ਨਵੰਬਰ 2021 ਵਿੱਚ, ਅਸੀਂ ਜਾਣਿਆ ਹੈ ਕਿ ਸਰਵੇਖਣ ਕੀਤੇ ਗਏ ਨੌਜਵਾਨਾਂ ਵਿੱਚੋਂ ਸਿਰਫ਼ ਇੱਕ ਤਿਹਾਈ (34%) ਨੇ ਕਿਹਾ ਕਿ ਉਨ੍ਹਾਂ ਨੂੰ ਚਿੰਤਾ ਹੈ ਕਿ ਜੇ ਉਹ ਸੋਸ਼ਲ ਮੀਡੀਆ 'ਤੇ ਮਾੜੇ ਵਿਵਹਾਰ ਵਿਰੁੱਧ ਕਾਰਵਾਈ ਕਰਦੇ ਹਨ ਤਾਂ ਉਨ੍ਹਾਂ ਦੇ ਦੋਸਤ ਕੀ ਸੋਚਣਗੇ। ਇਸ ਤੋਂ ਇਲਾਵਾ, ਲਗਭਗ ਚਾਰ ਵਿੱਚੋਂ ਇੱਕ (39%) ਨੇ ਕਿਹਾ ਕਿ ਜਦੋਂ ਕੋਈ ਅਜਿਹਾ ਵਿਅਕਤੀ ਖਰਾਬ ਤਰੀਕੇ ਨਾਲ ਵਤੀਰਾ ਕਰਦਾ ਹੈ, ਜਿਸ ਨੂੰ ਉਹ ਨਿੱਜੀ ਤੌਰ 'ਤੇ ਜਾਣਦੇ ਹਨ, ਤਾਂ ਉਹ ਉਨ੍ਹਾਂ ਬਾਰੇ ਕਾਰਵਾਈ ਨਾ ਕਰਨ ਦਾ ਦਬਾਅ ਮਹਿਸੂਸ ਕਰਦੇ ਹਨ। ਇਹ ਖੋਜਾਂ ਫੈਮਿਲੀ ਔਨਲਾਈਨ ਸੇਫਟੀ ਇੰਸਟੀਚਿਊਟ (FOSI) ਲਈ ਹੈਰਿਸ ਇਨਸਾਈਟਸ ਅਤੇ ਵਿਸ਼ਲੇਸ਼ਣ ਦੁਆਰਾ ਸੰਚਾਲਿਤ ਅਤੇ Snap ਦੁਆਰਾ ਸਪਾਂਸਰ ਕੀਤੇ ਗਏ ਬਿਰਤਾਂਤ ਦੇ ਪ੍ਰਬੰਧਨ: ਯੰਗ ਪੀਪਲਜ਼ ਯੂਜ਼ ਆਫ਼ ਔਨਲਾਈਨ ਸੇਫਟੀ ਟੂਲਸ ਤੋਂ ਮਿਲਦੀਆਂ ਹਨ।
FOSI ਖੋਜ ਨੇ ਸੰਯੁਕਤ ਰਾਜ ਅਮਰੀਕਾ ਵਿੱਚ 13 ਤੋਂ 17 ਸਾਲ ਦੀ ਉਮਰ ਦੇ ਕਿਸ਼ੋਰਾਂ, ਅਤੇ 18 ਤੋਂ 24 ਸਾਲ ਦੀ ਉਮਰ ਦੇ ਨੌਜਵਾਨ ਬਾਲਗਾਂ ਦੇ ਕਈ ਗਰੁੱਪਾਂ ਦਾ ਸਰਵੇਖਣ ਕੀਤਾ, ਮਾਤਰਾਤਮਕ ਭਾਗਾਂ ਤੋਂ ਇਲਾਵਾ, ਸਰਵੇਖਣ ਨੇ ਰਿਪੋਰਟਿੰਗ ਅਤੇ ਹੋਰ ਵਿਸ਼ਿਆਂ ਬਾਰੇ ਭਾਗੀਦਾਰਾਂ ਦੇ ਆਮ ਵਿਚਾਰਾਂ ਦੀ ਮੰਗ ਕੀਤੀ। ਇੱਕ 18-ਸਾਲ ਦੇ ਨੌਜਵਾਨ ਦੀ ਇੱਕ ਟਿੱਪਣੀ ਨੇ ਕਈ ਨੌਜਵਾਨਾਂ ਦੇ ਦ੍ਰਿਸ਼ਟੀਕੋਣਾਂ ਦਾ ਸਾਰ ਦਿੱਤਾ, "ਮੇਰਾ ਅੰਦਾਜ਼ਾ ਹੈ ਕਿ ਮੈਨੂੰ ਨਹੀਂ ਲੱਗਿਆ ਕਿ ਅਪਰਾਧ ਏਨਾ ਵੱਡਾ ਸੀ ਕਿ ਇਸ ਦੀ ਰਿਪੋਰਟ ਕੀਤੀ ਜਾਵੇ।"
Snapchat 'ਤੇ ਰਿਪੋਰਟ ਕਰਨ ਬਾਰੇ ਤੇਜ਼ ਤੱਥ
FOSI ਖੋਜਾਂ ਆਮ ਤੌਰ 'ਤੇ ਪਲੇਟਫਾਰਮਾਂ ਅਤੇ ਸੇਵਾਵਾਂ ਦੀ ਰਿਪੋਰਟ ਕਰਨ ਦੀ ਮਹੱਤਤਾ ਬਾਰੇ ਸੰਭਾਵਿਤ ਗਲਤ ਧਾਰਨਾਵਾਂ ਦਾ ਸੁਝਾਅ ਦਿੰਦੀਆਂ ਹਨ। Snapchatters ਲਈ, ਅਸੀਂ ਉਮੀਦ ਕਰਦੇ ਹਾਂ ਕਿ ਸਾਡੀਆਂ ਵਰਤਮਾਨ ਰਿਪੋਰਟਿੰਗ ਪ੍ਰਕਿਰਿਆਵਾਂ ਅਤੇ ਕਿਰਿਆਵਾਂ ਬਾਰੇ ਤੇਜ਼ ਤੱਥਾਂ ਸਬੰਧੀ ਥੋੜ੍ਹੀ ਜਿਹੀ ਜਾਣਕਾਰੀ ਨਾਲ ਉਨ੍ਹਾਂ ਦੇ ਸ਼ੰਕੇ ਦੂਰ ਕਰਨ ਵਿੱਚ ਮਦਦ ਮਿਲੇਗੀ।
ਕੀ ਰਿਪੋਰਟ ਕਰਨਾ ਹੈ: Snapchat ਦੇ ਗੱਲਾਂਬਾਤਾਂ ਅਤੇ ਸਟੋਰੀਆਂ ਭਾਗ ਵਿੱਚ, ਤੁਸੀਂ ਫ਼ੋਟੋਆਂ, ਵੀਡੀਓ ਅਤੇ ਖਾਤਿਆਂ ਦੀ ਰਿਪਰਟ ਕਰ ਸਕਦੇ ਹੋ; ਹੋਰ ਜਨਤਕ ਖੋਜ ਅਤੇ ਸਪਾਟਲਾਈਟ ਸੈਕਸ਼ਨਾਂ ਵਿੱਚ, ਤੁਸੀਂ ਸਮੱਗਰੀ ਦੀ ਰਿਪੋਰਟ ਕਰ ਸਕਦੇ ਹੋ।
ਕਿਵੇਂ ਰਿਪੋਰਟ ਕਰਨਾ ਹੈ: ਫ਼ੋਟੋਆਂ ਅਤੇ ਵੀਡੀਓ ਦੀ ਰਿਪੋਰਟ ਕਰਨਾ Snapchat ਐਪ ਤੋਂ ਸਿੱਧੇ ਹੀ ਕੀਤਾ ਜਾ ਸਕਦਾ ਹੈ (ਬਸ ਸਮੱਗਰੀ ਨੂੰ ਦਬਾ ਕੇ ਰੱਖੋ); ਤੁਸੀਂ ਸਮੱਗਰੀ ਅਤੇ ਖਾਤਿਆਂ ਦੀ ਰਿਪੋਰਟ ਸਾਡੀ ਸਹਾਇਤਾ ਸਾਈਟ ਰਾਹੀਂ ਵੀ ਸਕਦੇ ਹੋ (ਬਸ ਇੱਕ ਛੋਟਾ ਵੈੱਬਫਾਰਮ ਭਰੋ)।
ਰਿਪੋਰਟਿੰਗ ਗੁਪਤ ਹੈ: ਅਸੀਂ Snapchatters ਨੂੰ ਇਹ ਨਹੀਂ ਦੱਸਦੇ ਕਿ ਕਿਸ ਨੇ ਉਨ੍ਹਾਂ ਦੀ ਰਿਪੋਰਟ ਕੀਤੀ ਹੈ।
ਰਿਪੋਰਟਾਂ ਬਹੁਤ ਮਹੱਤਵਪੂਰਨ ਹਨ: Snapchattrs ਦੇ ਤਜਰਬਿਆਂ ਨੂੰ ਬਿਹਤਰ ਬਣਾਉਣ ਲਈ, ਸਾਡੀਆਂ ਸੁਰੱਖਿਆ ਟੀਮਾਂ ਦੁਆਰਾ ਰਿਪੋਰਟਾਂ ਦੀ ਸਮੀਖਿਆ ਕੀਤੀ ਜਾਂਦੀ ਹੈ ਅਤੇ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਂਦੀ ਹੈ, ਜੋ ਕਿ ਦੁਨੀਆ ਭਰ ਵਿੱਚ ਚੌਵੀ ਘੰਟੇ ਕੰਮ ਕਰਦੀਆਂ ਹਨ। ਜ਼ਿਆਦਾਤਰ ਮਾਮਲਿਆਂ ਵਿੱਚ, ਸਾਡੀਆਂ ਟੀਮਾਂ ਰਿਪੋਰਟਾਂ 'ਤੇ ਦੋ ਘੰਟਿਆਂ ਵਿੱਚ ਕਾਰਵਾਈ ਕਰਦੀਆਂ ਹਨ।
ਕਾਨੂੰਨ ਲਾਗੂ ਕਰਨਾ ਵੱਖ-ਵੱਖ ਹੋ ਸਕਦਾ ਹੈ: ਜਨਤਕ ਸੇਧਾਂ ਜਾਂ ਸੇਵਾ ਦੀਆਂ ਸ਼ਰਤਾਂ ਦੀ ਉਲੰਘਣਾ ਦੇ ਆਧਾਰ 'ਤੇ, ਕਾਨੂੰਨ ਲਾਗੂ ਕਰਨ ਦੀਆਂ ਕਾਰਵਾਈਆਂ ਦਾ ਦਾਇਰਾ ਚਿਤਾਵਨੀ ਦੇਣ ਤੋਂ ਲੈ ਕੇ ਖਾਤਾ ਮਿਟਾਉਣ ਤੱਕ ਹੋ ਸਕਦਾ ਹੈ। (ਜਦੋਂ ਇਹ ਪਾਇਆ ਜਾਂਦਾ ਹੈ ਕਿ ਖਾਤੇ ਨੇ Snapchat ਦੀਆਂ ਜਨਤਕ ਸੇਧਾਂ ਜਾਂ ਵਰਤੋਂ ਦੀਆਂ ਸ਼ਰਤਾਂ ਦੀ ਉਲੰਘਣਾ ਨਹੀਂ ਕੀਤੀ ਹੈ, ਤਾਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।)
ਅਸੀਂ ਹਮੇਸ਼ਾ ਸੁਧਾਰ ਕਰਨ ਦੇ ਤਰੀਕਿਆਂ ਦੀ ਭਾਲ ਕਰ ਰਹੇ ਹਾਂ, ਅਤੇ ਅਸੀਂ ਤੁਹਾਡੀ ਫੀਡਬੈਕ ਅਤੇ ਇਨਪੁੱਟ ਦਾ ਸੁਆਗਤ ਕਰਦੇ ਹਾਂ। ਸਾਡੇ ਸਹਾਇਤਾ ਸਾਈਟ ਵੈੱਬਫਾਰਮ ਦੀ ਵਰਤੋਂ ਕਰਦੇ ਹੋਏ ਸਾਡੇ ਨਾਲ ਬੇਝਿਜਕ ਹੋ ਕੇ ਆਪਣੇ ਵਿਚਾਰਾਂ ਨੂੰ ਸਾਂਝਾ ਕਰੋ।
ਸੁਰੱਖਿਅਤ ਇੰਟਰਨੈੱਟ ਦਿਵਸ 2022 ਮਨਾਉਣ ਲਈ, ਅਸੀਂ ਸਾਰੇ Snapchatters ਨੂੰ ਸਵੀਕਾਰ ਕਰਨ ਯੋਗ ਸਮੱਗਰੀ ਅਤੇ ਆਚਰਣ ਬਾਰੇ ਧਿਆਨ ਦੇਣ ਵਾਸਤੇ ਸਾਡੀਆਂ ਜਨਤਕ ਸੇਧਾਂ ਅਤੇ ਸੇਵਾ ਦੀਆਂ ਸ਼ਰਤਾਂ ਦੀ ਸਮੀਖਿਆ ਕਰਨ ਦੀ ਸਲਾਹ ਦਿੰਦੇ ਹਾਂ। ਅਸੀਂ ਇੱਕ ਨਵੀਂ ਰਿਪੋਰਟਿੰਗ ਫੈਕਟ ਸ਼ੀਟ ਵੀ ਤਿਆਰ ਕੀਤੀ ਹੈ, ਜਿਸ ਵਿੱਚ ਲਾਹੇਵੰਦ ਆਮ ਪੁੱਛੇ ਜਾਣ ਵਾਲੇ ਸੁਆਲ ਸ਼ਾਮਲ ਹਨ, ਅਤੇ ਅਸੀਂ ਰਿਪੋਰਟਿੰਗ ਬਾਰੇ ਹਾਲੀਆ “ਸੁਰੱਖਿਆ ਸਨੈਪਸ਼ਾਟ” ਐਪੀਸੋਡ ਅੱਪਡੇਟ ਕੀਤਾ ਹੈ। ਸੁਰੱਖਿਆ ਸਨੈਪਸ਼ਾਟ ਇੱਕ ਖੋਜ ਚੈਨਲ ਹੈ, ਜਿਸ ਨੂੰ Snapchatters ਮਜ਼ੇਦਾਰ ਅਤੇ ਜਾਣਕਾਰੀ ਵਾਲੀ ਸੁਰੱਖਿਅਤ- ਅਤੇ ਪਰਦੇਦਾਰੀ-ਸਬੰਧਿਤ ਸਮੱਗਰੀ ਵਾਸਤੇ ਸਬਸਕ੍ਰਾਈਬ ਕਰ ਸਕਦੇ ਹਨ। SID 2022 ਨੂੰ ਯਾਦਗਾਰ ਬਣਾਉਣ ਲਈ ਕੁਝ ਵਾਧੂ ਆਨੰਦ ਦੇਣ ਵਾਸਤੇ, ਸਾਡੇ ਨਵੇਂ ਗਲੋਬਲ ਫ਼ਿਲਟਰ ਨੂੰ ਅਜ਼ਮਾਓ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਸਾਡੀਆਂ ਇਨ-ਐਪ ਰਿਪੋਰਟਿੰਗ ਫੀਚਰਾਂ ਵਿੱਚ ਹੋਰ ਸੁਧਾਰ ਦੇਖੋ।
ਮਾਪਿਆਂ ਲਈ ਨਵਾਂ ਸਰੋਤ
ਅੰਤ ਵਿੱਚ, ਅਸੀਂ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਲਈ ਪੇਸ਼ ਕੀਤੇ ਜਾ ਰਹੇ ਨਵੇਂ ਸਰੋਤ ਨੂੰ ਹਾਈਲਾਈਟ ਕਰਨਾ ਚਾਹੁੰਦੇ ਹਾਂ। MindUp: ਗੋਲਡੀ ਹਾਨ ਫਾਉਂਡੇਸ਼ਨ ਵਿਖੇ ਸਾਡੇ ਭਾਈਵਾਲਾਂ ਦੇ ਸਹਿਯੋਗ ਨਾਲ ਅਸੀਂ ਇੱਕ ਨਵੇਂ ਡਿਜਿਟਲ ਭਾਈਵਾਲੀ ਕੋਰਸ "ਡਿਜਿਟਲ ਤੰਦਰੁਸਤੀ ਦੇ ਮੂਲ ਸਿਧਾਂਤ" ਨੂੰ ਸਾਂਝਾ ਕਰਦੇ ਹੋਏ ਖੁਸ਼ੀ ਮਹਿਸੂਸ ਕਰ ਰਹੇ ਹਾਂ, ਜੋ ਕਿ ਕਿਸ਼ੋਰਾਂ ਵਿੱਚ ਸਿਹਤਮੰਦ ਡਿਜਿਟਲ ਆਦਤਾਂ ਦਾ ਸਮਰਥਨ ਅਤੇ ਸਸ਼ਕਤੀਕਰਨ ਬਾਰੇ ਬਹੁਤ ਸਾਰੇ ਮਾਡਿਊਲਾਂ ਰਾਹੀਂ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਜਾਣਕਾਰੀ ਦਿੰਦੇ ਹਨ।
ਅਸੀਂ ਆਉਣ ਵਾਲੇ ਮਹੀਨਿਆਂ ਵਿੱਚ ਸਾਡੇ ਨਵੇਂ ਸੁਰੱਖਿਆ ਅਤੇ ਡਿਜਿਟਲ ਤੰਦਰੁਸਤੀ ਦੇ ਕੰਮ ਬਾਰੇ ਹੋਰ ਜਾਣਕਾਰੀ ਨੂੰ ਸਾਂਝਾ ਕਰਨ ਲਈ ਉਤਸੁਕ ਹਾਂ। ਇਸ ਦੌਰਾਨ, ਸੁਰੱਖਿਅਤ ਇੰਟਰਨੈੱਟ ਦਿਵਨ ਨੂੰ ਖੁਦ ਨੂੰ ਅਤੇ ਹੋਰਾਂ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਘੱਟੋ-ਘੱਟ ਇੱਕ ਚੀਜ਼ ਕਰਨ 'ਤੇ ਵਿਚਾਰ ਕਰੋ। ਰਿਪੋਰਟ ਕਰਨ ਲਈ ਇੱਕ ਨਿੱਜੀ ਸੰਕਲਪ ਬਣਾਉਣਾ ਇੱਕ ਬਹੁਤ ਵੱਡੀ ਸ਼ੁਰੂਆਤ ਹੋਵੇਗੀ!
- ਜੈਕਲੀਨ ਬਿਊਚੇਰੇ, ਪਲੇਟਫਾਰਮ ਸੁਰੱਖਿਆ ਦੀ ਗਲੋਬਲ ਹੈੱਡ