ਯੂਕੇ ਦੀਆਂ ਆਮ ਚੋਣਾਂ ਵਿੱਚ Snap ਨਾਗਰਿਕ ਰੁਝੇਵੇਂ ਦੀ ਸਰਗਰਮੀ ਨੇ ਹਰ 5 ਮਿੰਟ ਵਿੱਚ 3000 ਨੌਜਵਾਨ ਲੋਕਾਂ ਨੂੰ ਵੋਟ ਪਾਉਣ ਲਈ ਪੰਜੀਕਰਨ ਵਿੱਚ ਮਦਦ ਕੀਤੀ

28 ਜੁਲਾਈ 2024

Snap ਵਿਖੇ ਅਸੀਂ ਮੰਨਦੇ ਹਾਂ ਕਿ ਨਾਗਰਿਕ ਰੁਝੇਵਾਂ ਸਵੈ-ਪ੍ਰਗਟਾਵੇ ਦੇ ਸਭ ਤੋਂ ਸ਼ਕਤੀਸ਼ਾਲੀ ਰੂਪ ਵਿੱਚ ਇੱਕ ਹੈ - ਇਹ Snapchat 'ਤੇ ਸਾਡੀਆਂ ਮੁੱਖ ਕਦਰਾਂ-ਕੀਮਤਾਂ ਵਿੱਚ ਇੱਕ ਹੈ। 4 ਜੁਲਾਈ ਨੂੰ ਯੂਕੇ ਦੀਆਂ ਆਮ ਚੋਣਾਂ ਤੋਂ ਪਹਿਲਾਂ ਵੋਟ ਦੇ ਦਿਨ ਤੱਕ ਨੌਜਵਾਨ ਵੋਟਰਾਂ ਨੂੰ ਲਾਮਬੰਦ ਕਰਨ ਅਤੇ ਸਿੱਖਿਅਤ ਕਰਨ ਦੀ ਸਾਡੀ ਵਿਲੱਖਣ ਜ਼ਿੰਮੇਵਾਰੀ ਦੀ ਸਾਨੂੰ ਸਮਝ ਹੈ - ਅਸੀਂ 13 ਤੋਂ 24 ਸਾਲ ਦੀ ਉਮਰ ਦੇ 90% ਨੌਜਵਾਨਾਂ ਤੱਕ ਪਹੁੰਚਦੇ ਹਾਂ ਅਤੇ ਯੂਕੇ ਵਿੱਚ Snapchat 'ਤੇ 21 ਮਿਲੀਅਨ ਤੋਂ ਵੱਧ ਮਹੀਨਾਵਾਰ ਸਰਗਰਮ ਵਰਤੋਂਕਾਰ ਹਨ।

ਅਸੀਂ ਮਾਈ ਲਾਈਫ ਮਾਈ ਸੇ (MLMS) ਨੌਜਵਾਨ-ਕੇਂਦਰਿਤ ਵੋਟਰ ਪੰਜੀਕਰਨ ਗੈਰ-ਮੁਨਾਫ਼ਾ ਸੰਸਥਾ ਨਾਲ ਭਾਈਵਾਲੀ ਕਰਕੇ ਉਹਨਾਂ ਦੀ ਮੁਹਿੰਮ ਦਾ ਸਮਰਥਨ ਕਰਨ ਲਈ ਮਾਣ ਮਹਿਸੂਸ ਕਰਦੇ ਹਾਂ ਜੋ ਕਿ ਨੌਜਵਾਨਾਂ ਨੂੰ ਉਹਨਾਂ 'ਤੇ ਸਭ ਤੋਂ ਵੱਧ ਅਸਰ ਪਾਉਣ ਵਾਲੇ ਮੁੱਦਿਆਂ ਜਿਵੇਂ ਕਿ ਕਿਰਾਏ ਵਿੱਚ ਵਾਧੇ ਅਤੇ ਜਲਵਾਯੂ ਤਬਦੀਲੀ ਲਈ ‘ਆਵਾਜ਼ ਬੁਲੰਦ ਕਰਨ’ ਲਈ ਉਤਸ਼ਾਹਤ ਕਰਦੀ ਹੈ।

ਇਸ ਭਾਈਵਾਲੀ ਦੇ ਹਿੱਸੇ ਵਜੋਂ Snap ਨੇ 18 ਜੂਨ ਨੂੰ ਰਾਸ਼ਟਰੀ ਮਤਦਾਤਾ ਪੰਜੀਕਰਨ ਦਿਵਸ ਤੋਂ ਪਹਿਲਾਂ ਪੇਸ਼ ਕਰਨ ਲਈ ਵਧਾਈ ਗਈ ਹਕੀਕਤ AR ਵਾਲਾ ਖ਼ਾਸ ਫ਼ਿਲਟਰ ਵਿਕਸਿਤ ਕੀਤਾ। ਇਸਨੇ ਯੂਕੇ ਵਿੱਚ 18 ਤੋਂ 34 ਸਾਲ ਦੀ ਉਮਰ ਦੇ 1.64 ਮਿਲੀਅਨ ਵੋਟਰ ਪੰਜੀਕਰਨਾਂ ਦਾ ਨਵਾਂ ਕੀਰਤੀਮਾਨ ਸਥਾਪਤ ਕਰਕੇ ਯੋਗਦਾਨ ਪਾਇਆ। ਮੁਹਿੰਮ ਅਤੇ ਫ਼ਿਲਟਰ ਤੋਂ ਇਹ ਹੈਰਾਨੀਜਨਕ ਜਾਣਕਾਰੀ ਮਿਲੀ ਕਿ ਵੋਟ ਪਾਉਣ ਵਾਸਤੇ ਹਰ ਪੰਜ ਮਿੰਟ ਵਿੱਚ 3,000 ਲੋਕਾਂ ਨੇ Snapchat ਰਾਹੀਂ ਪੰਜੀਕਰਨ ਕੀਤਾ!

ਜਿਵੇਂ ਹੀ ਅਸੀਂ ਵੋਟ ਪਾਉਣ ਦੇ ਦਿਨ ਵੱਲ ਵੇਖਦੇ ਹਾਂ, ਅਸੀਂ MLMS ਨਾਲ ਲੈਂਜ਼ ਸ਼ੁਰੂ ਕੀਤਾ ਹੈ ਜੋ ਲੋਕਾਂ ਨੂੰ ਬਾਹਰ ਨਿਕਲਣ ਅਤੇ ਵੋਟ ਪਾਉਣ ਲਈ ਉਤਸ਼ਾਹਤ ਕਰਦਾ ਹੈ ਅਤੇ ਉਹਨਾਂ ਨੂੰ ਉਹ ਜਾਣਕਾਰੀ ਦਿੰਦਾ ਹੈ ਜਿਸਦੀ ਉਹਨਾਂ ਨੂੰ ਵੋਟ ਪਾਉਣ ਵੇਲੇ ਲੋੜ ਪੈ ਸਕਦੀ ਹੈ ਜਿਵੇਂ ਕਿ ਉਹਨਾਂ ਦਾ ਵੋਟ ਪਾਉਣ ਦਾ ਸਥਾਨ। 4 ਜੁਲਾਈ ਨੂੰ ਹੀ ਅਸੀਂ ਇਸ ਲੈਂਜ਼ ਨੂੰ ਯੂਕੇ ਦੇ ਸਾਰੇ Snapchatters ਨਾਲ ਵੀ ਸਾਂਝਾ ਕਰਾਂਗੇ ਤਾਂ ਜੋ ਉਹਨਾਂ ਨੂੰ ਵੋਟ ਪਾਉਣਾ ਯਾਦ ਦਵਾਇਆ ਜਾ ਸਕੇ।

ਅਸੀਂ ਉਲਟੀ ਗਿਣਤੀ AR ਫ਼ਿਲਟਰ ਲਾਂਚ ਕਰਨ ਅਤੇ ਵੋਟ ਪਾਉਣ ਦੇ ਦਿਨ ਲਈ ਉਤਸ਼ਾਹ ਪੈਦਾ ਕਰਨ ਵਾਸਤੇ Snap ਦੇ ਪ੍ਰਮੁੱਖ ਖ਼ਬਰ ਭਾਈਵਾਲ ਬੀਬੀਸੀ ਨਾਲ ਮਿਲ ਕੇ ਕੰਮ ਕਰਨ ਲਈ ਵੀ ਉਤਸ਼ਾਹਿਤ ਹਾਂ। ਬੀਬੀਸੀ ਕੋਲ ਸਮਰਪਿਤ ਆਮ ਚੋਣ ਕੇਂਦਰ ਹੈ ਅਤੇ ਪੂਰੇ ਯੂਕੇ ਵਿੱਚ ਵੋਟਰਾਂ ਲਈ ਮਹੱਤਵਪੂਰਨ ਜਾਣਕਾਰੀ ਸਰੋਤ ਹੈ - ਇਹ ਫ਼ਿਲਟਰ ਬੀਬੀਸੀ ਦੀ ਵੋਟ ਪਾਉਣ ਦੀ ਗਾਈਡ ਨਾਲ ਜੁੜਿਆ ਹੋਇਆ ਹੈ ਅਤੇ ਨੌਜਵਾਨਾਂ ਨੂੰ ਚੋਣਾਂ ਵਿੱਚ ਭਾਗ ਲੈਣ ਦੇ ਨਾਲ-ਨਾਲ ਵੋਟਾਂ ਦੇ ਦਿਨ ਕਰਨਯੋਗ ਅਤੇ ਨਾ ਕਰਨਯੋਗ ਕੰਮਾਂ ਬਾਰੇ ਸਮਝਣ ਵਿੱਚ ਮਦਦ ਕਰੇਗਾ! ਸਾਡਾ AR ਭਾਈਵਾਲੀ ਫ਼ਿਲਟਰ 4 ਜੁਲਾਈ ਤੱਕ ਬੀਬੀਸੀ ਦੇ ਸਾਰੇ ਚੈਨਲਾਂ ਵਿੱਚ ਸਾਂਝਾ ਕੀਤਾ ਜਾਵੇਗਾ।

ਇਹ ਭਾਈਵਾਲੀ ਬਹੁਤ ਸਾਰੇ ਮੀਡੀਆ ਪ੍ਰਕਾਸ਼ਕਾਂ ਤੋਂ ਇਲਾਵਾ ਹੈ, ਜਿਸ ਵਿੱਚ The Rest is Politics, The Telegraph, Sky News UK & Sky Breaking News, The Guardian ਅਤੇ The Mirror ਸ਼ਾਮਲ ਹਨ, ਜੋ ਸਾਡੇ ਭਾਈਚਾਰੇ ਲਈ ਜਾਣਕਾਰੀ ਦੇ ਭਰੋਸੇਯੋਗ ਸਰੋਤ ਬਣੇ ਰਹਿੰਦੇ ਹਨ ਅਤੇ ਚੋਣਾਂ ਦੀਆਂ ਵੱਖ-ਵੱਖ ਸਰਗਰਮੀਆਂ ਵਿੱਚ ਸ਼ਾਮਲ ਹੋਣ ਦੇ ਨਾਲ-ਨਾਲ ਸਾਹਮਣੇ ਆਉਂਦੇ ਹਨ।

ਆਮ ਚੋਣਾਂ ਬਾਰੇ ਗਲਤ ਜਾਣਕਾਰੀ ਨਾਲ ਨਜਿੱਠਣਾ


2024 ਚੋਣਾਂ ਦਾ ਵਿਸ਼ਵਵਿਆਪੀ ਸਾਲ ਹੈ ਕਿਉਂਕਿ 4 ਜੁਲਾਈ ਨੂੰ ਯੂਕੇ ਸਮੇਤ ਇਸ ਸਾਲ ਕਿਸੇ ਸਮੇਂ 50 ਤੋਂ ਵੱਧ ਦੇਸ਼ਾਂ ਵਿੱਚ ਚੋਣਾਂ ਹੋਈਆਂ ਹਨ। Snap ਵਿਖੇ ਅਸੀਂ ਇਹ ਤੈਅ ਕੀਤਾ ਹੈ ਕਿ ਅਸੀਂ ਚੋਣਾਂ ਦੀ ਅਖੰਡਤਾ ਨੂੰ ਬਰਕਰਾਰ ਰੱਖਣ ਅਤੇ Snapchatters ਨੂੰ ਗਲਤ ਜਾਣਕਾਰੀ ਤੋਂ ਬਚਾਉਣ ਵਿੱਚ ਮਦਦ ਕਰਨ ਲਈ ਇਸ ਸਾਲ ਦੇ ਸ਼ੁਰੂ ਵਿੱਚ ਇਹਨਾਂ ਚੋਣਾਂ ਦੀ ਤਿਆਰੀ ਲਈ ਕੀ ਕਰ ਰਹੇ ਹਾਂ। ਇਹ ਤਾਜ਼ਾ ਜਾਣਕਾਰੀ ਸਾਡੇ ਹਾਲੀਆ EU ਚੋਣ ਬਲੌਗ ਪੋਸਟ ਮੁਤਾਬਕ ਹੈ ਜਿਸ ਨੇ ਸਾਡੀ ਪਹੁੰਚ ਦੇ ਕਾਰਗਰ ਹੋਣ ਨੂੰ ਵਿਖਾਇਆ ਹੈ।

ਅਸੀਂ ਗਲਤ ਜਾਣਕਾਰੀ ਦੇ ਫੈਲਾਅ ਨੂੰ ਰੋਕਣ ਲਈ ਵਚਨਬੱਧ ਹਾਂ। ਸਾਡੀਆਂ ਭਾਈਚਾਰਕ ਸੇਧਾਂ ਨੇ ਹਮੇਸ਼ਾ ਗਲਤ ਜਾਣਕਾਰੀ ਫੈਲਾਉਣ ਅਤੇ ਜਾਣਬੁੱਝ ਕੇ ਗੁੰਮਰਾਹ ਕਰਨ ਵਾਲੀ ਸਮੱਗਰੀ ਨੂੰ ਮਨਾ ਕੀਤਾ ਹੈ - ਜਿਸ ਵਿੱਚ ਨਕਲੀ ਅਤੇ ਧੋਖੇ ਨਾਲ ਹੇਰਾਫੇਰੀ ਕੀਤੀ ਸਮੱਗਰੀ ਸ਼ਾਮਲ ਹੈ ਭਾਵੇਂ ਇਹ AI ਨਾਲ ਤਿਆਰ ਕੀਤੀ ਹੋਵੇ ਜਾਂ ਕਿਸੇ ਮਨੁੱਖ ਨੇ ਬਣਾਈ ਹੋਵੇ। 

ਅਸੀਂ ਜਾਣਦੇ ਹਾਂ ਕਿ ਸਿਆਸੀ ਪਾਰਟੀਆਂ ਦੇ ਆਲੇ-ਦੁਆਲੇ ਗਲਤ ਜਾਣਕਾਰੀ ਚੋਣ ਸਮੇਂ ਦੌਰਾਨ ਫੈਲ ਸਕਦੀ ਹੈ ਅਤੇ ਹਾਲਾਂਕਿ Snap ਦਾ ਪਲੇਟਫਾਰਮ ਢਾਂਚਾ ਗਲਤ ਜਾਣਕਾਰੀ ਦੇ ਫੈਲਣ ਨੂੰ ਰੋਕਣ ਲਈ ਤਿਆਰ ਕੀਤਾ ਗਿਆ ਹੈ, ਅਸੀਂ ਯੂਕੇ ਵਿੱਚ ਆਪਣੇ ਭਾਈਚਾਰੇ ਨੂੰ ਸੁਰੱਖਿਅਤ ਅਤੇ ਚੰਗੀ ਤਰ੍ਹਾਂ ਜਾਣੂ ਰੱਖਣ ਲਈ ਵਾਧੂ ਕਦਮ ਚੁੱਕੇ ਹਨ। ਇਸ ਵਿੱਚ ਸ਼ਾਮਲ ਹਨ:

  • ਸਾਡਾ Logically Facts ਨਾਲ ਭਾਈਵਾਲੀ ਕਰਨਾ ਜੋ ਕਿ ਪ੍ਰਮੁੱਖ ਤੱਥ-ਜਾਂਚ ਸੰਸਥਾ ਅਤੇ ਅੰਤਰਰਾਸ਼ਟਰੀ ਤੱਥ-ਜਾਂਚ ਨੈੱਟਵਰਕ (IFCN) ਦੀ ਤਸਦੀਕਸ਼ੁਦਾ ਜਾਂਚੀ-ਪਰਖੀ ਸੰਸਥਾ ਹੈ ਤਾਂ ਜੋ ਯੂਕੇ ਵਿੱਚ ਸਿਆਸੀ ਵਿਗਿਆਪਨ ਬਿਆਨਾਂ ਦੇ ਤੱਥ ਜਾਂਚਣ ਵਿੱਚ ਮਦਦ ਮਿਲ ਸਕੇ।

  • ਸਾਡੇ ਚੈਟਬੋਟ My AI ਨੂੰ ਸਿਆਸੀ ਵਿਸ਼ਿਆਂ ਅਤੇ ਵਿਅਕਤੀਆਂ ਬਾਰੇ ਸ਼ਾਮਲ ਹੋਣ ਤੋਂ ਬਚਣ ਲਈ ਨਿਰਦੇਸ਼ ਦੇਣਾ।

  • ਯੂਕੇ ਦੇ Snap ਸਟਾਰਾਂ ਵਾਸਤੇ Snapchat 'ਤੇ ਸਿਆਸੀ ਸਮੱਗਰੀ ਲਈ ਸਪਸ਼ਟ ਨੀਤੀ ਲਿਆਉਣਾ ਅਤੇ ਚੋਣਾਂ ਅਤੇ ਉਹਨਾਂ ਦੀਆਂ ਪੋਸਟਾਂ ਨਾਲ ਸਬੰਧਿਤ ਕਿਸੇ ਵੀ ਪੁੱਛਗਿੱਛ ਨੂੰ ਅੱਗੇ ਵਧਾਉਣ ਲਈ ਸੰਪਰਕ ਦੇਣਾ। 

ਸਾਨੂੰ ਪੂਰਾ ਭਰੋਸਾ ਹੈ ਕਿ ਇਹ ਕਦਮ ਆਪਣੇ ਭਾਈਚਾਰੇ ਨੂੰ ਵੋਟ ਪਾਉਣ ਦੇ ਆਪਣੇ ਹੱਕ ਦੀ ਵਰਤੋਂ ਕਰਨ ਅਤੇ Snapchat ਨੂੰ ਸੁਰੱਖਿਅਤ, ਜ਼ਿੰਮੇਵਾਰ, ਸਹੀ ਅਤੇ ਮਦਦਗਾਰ ਖ਼ਬਰਾਂ ਅਤੇ ਜਾਣਕਾਰੀ ਵਾਲੀ ਜਗ੍ਹਾ ਬਣਾਈ ਰੱਖਣ ਵਿੱਚ ਮਦਦ ਕਰਦੇ ਹਨ। 

ਖ਼ਬਰਾਂ 'ਤੇ ਵਾਪਸ ਜਾਓ