ਪੈਰਿਸ 2024 ਓਲੰਪਿਕ ਅਤੇ ਪੈਰਾਲੰਪਿਕ ਗੇਮਾਂ ਦੌਰਾਨ ਭਾਈਚਾਰੇ ਦੀ ਸੁਰੱਖਿਆ ਨੂੰ ਕਾਇਮ ਰੱਖਣ ਲਈ Snapchat ਦਾ ਦ੍ਰਿਸ਼ਟੀਕੋਣ
23 ਜੁਲਾਈ 2024
ਇਹ ਗਰਮੀਆਂ ਤਾਕਤ, ਦੋਸਤੀ ਅਤੇ ਨਾ ਭੁੱਲਣ ਯੋਗ ਪਲਾਂ ਨਾਲ ਭਰਪੂਰ ਹੋਣ ਦਾ ਵਾਅਦਾ ਕਰਦੀਆਂ ਹਨ ਕਿਉਂਕਿ ਅਸੀਂ ਖੇਡਾਂ ਅਤੇ ਏਕਤਾ ਦੀ ਭਾਵਨਾ ਦੀ ਸ਼ਲਾਘਾ ਕਰਦੇ ਹਾਂ। Snapchat ਪ੍ਰਸ਼ੰਸਕਾਂ ਦੇ ਖੇਡਾਂ ਦਾ ਅਨੰਦ ਮਾਣਨ, ਜਸ਼ਨ ਮਨਾਉਣ ਅਤੇ ਦੇਖਣ ਦੇ ਤਰੀਕੇ ਨੂੰ ਬਦਲ ਰਹੀ ਹੈ — ਉਨ੍ਹਾਂ ਨੂੰ ਖੇਡਾਂ, ਉਨ੍ਹਾਂ ਦੀਆਂ ਟੀਮਾਂ ਅਤੇ ਉਨ੍ਹਾਂ ਦੇ ਮਨਪਸੰਦ ਐਥਲੀਟਾਂ ਅਤੇ ਖਿਡਾਰੀਆਂ ਦੇ ਨੇੜੇ ਲਿਆ ਰਹੀ ਹੈ।
Snap ਵਿਖੇ ਸਾਡਾ ਮਿਸ਼ਨ ਸੁਰੱਖਿਅਤ ਅਤੇ ਮੌਜ-ਮਸਤੀ ਵਾਲੇ ਮਾਹੌਲ ਦੀ ਪੇਸ਼ਕਸ਼ ਕਰਨਾ ਹੈ ਜਿੱਥੇ Snapchatters ਆਪਣੇ-ਆਪ ਨੂੰ ਜ਼ਾਹਰ ਕਰਨ, ਆਪਣੇ ਅਸਲ ਦੋਸਤਾਂ ਨਾਲ ਸੰਪਰਕ ਵਿੱਚ ਰਹਿਣ ਅਤੇ ਦਿਲਚਸਪ ਸਮੱਗਰੀ ਰਾਹੀਂ ਇਕੱਠੇ ਮਜ਼ੇ ਕਰਨ ਲਈ ਸੁਤੰਤਰ ਹਨ।
ਅੱਜ, ਅਸੀਂ ਸਾਂਝਾ ਕਰ ਰਹੇ ਹਾਂ ਕਿ ਅਸੀਂ ਪੈਰਿਸ 2024 ਓਲੰਪਿਕ ਅਤੇ ਪੈਰਾਲੰਪਿਕ ਦੌਰਾਨ ਆਪਣੇ ਭਾਈਚਾਰੇ ਲਈ ਚੰਗੇ ਅਤੇ ਸੁਰੱਖਿਅਤ ਮਾਹੌਲ ਨੂੰ ਉਤਸ਼ਾਹਤ ਕਰਨ ਲਈ ਕਿਵੇਂ ਵਚਨਬੱਧ ਹਾਂ:
ਡਿਜ਼ਾਈਨ ਮੁਤਾਬਕ ਪਰਦੇਦਾਰੀ ਅਤੇ ਸੁਰੱਖਿਆ। ਪਹਿਲੇ ਦਿਨ ਤੋਂ ਹੀ ਅਸੀਂ ਆਪਣੇ ਭਾਈਚਾਰੇ ਦੀ ਪਰਦੇਦਾਰੀ, ਸੁਰੱਖਿਆ ਅਤੇ ਤੰਦਰੁਸਤੀ ਨੂੰ ਤਰਜੀਹ ਦੇਣ ਵਾਲੇ ਉਤਪਾਦਾਂ ਨੂੰ ਬਣਾਇਆ ਹੈ। Snapchat ਰਿਵਾਇਤੀ ਸੋਸ਼ਲ ਮੀਡੀਆ ਦਾ ਬਦਲ ਹੈ — ਆਭਾਸੀ ਸੁਨੇਹਾ ਐਪ ਜੋ ਤੁਹਾਡੇ ਦੋਸਤਾਂ, ਪਰਿਵਾਰ ਅਤੇ ਸੰਸਾਰ ਨਾਲ ਤੁਹਾਡੀ ਨੇੜਤਾ ਵਧਾਉਣ ਵਿੱਚ ਮਦਦ ਕਰਦੀ ਹੈ। ਇਸ ਲਈ Snapchat ਵਿੱਚ ਸਿੱਧਾ ਹੀ ਕੈਮਰਾ ਖੁੱਲ੍ਹਦਾ ਹੈ, ਨਾ ਕਿ ਸਮੱਗਰੀ ਫੀਡ, ਅਤੇ ਉਨ੍ਹਾਂ ਲੋਕਾਂ ਨੂੰ ਜੋੜਨ 'ਤੇ ਧਿਆਨ ਦਵਾਇਆ ਜਾਂਦਾ ਹੈ ਜੋ ਅਸਲ ਜੀਵਨ ਵਿੱਚ ਪਹਿਲਾਂ ਤੋਂ ਹੀ ਦੋਸਤ ਹਨ। Snapchat ਤੁਹਾਨੂੰ ਅਨੁਸਰਣਕਰਤਾਵਾਂ ਨੂੰ ਵਧਾਉਣ ਜਾਂ ਪਸੰਦ ਕੀਤੇ ਜਾਣ ਦੀ ਗਿਣਤੀ ਵਿੱਚ ਵਾਧਾ ਕਰਨ ਦੇ ਦਬਾਅ ਤੋਂ ਬਿਨਾਂ ਖੁਦ ਨੂੰ ਜ਼ਾਹਰ ਕਰਨ ਅਤੇ ਦੋਸਤਾਂ ਨਾਲ ਮੌਜ ਕਰਨ ਦਿੰਦੀ ਹੈ।
ਸਾਡੀਆਂ ਭਾਈਚਾਰਕ ਸੇਧਾਂ। ਸਾਡੀਆਂ ਭਾਈਚਾਰਕ ਸੇਧਾਂ ਸਵੈ-ਪ੍ਰਗਟਾਵੇ ਨੂੰ ਵਿਆਪਕ ਤੌਰ 'ਤੇ ਉਤਸ਼ਾਹਤ ਕਰਕੇ ਸਾਡੇ ਮਿਸ਼ਨ ਦਾ ਸਮਰਥਨ ਕਰਦੀਆਂ ਹਨ, ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੇ ਹੋਏ ਕਿ Snapchatters ਹਰ ਰੋਜ਼ ਸਾਡੀਆਂ ਸੇਵਾਵਾਂ ਸੁਰੱਖਿਅਤ ਤਰੀਕੇ ਨਾਲ ਵਰਤ ਸਕਦੇ ਹਨ। ਇਹ ਸੇਧਾਂ Snapchat 'ਤੇ ਸਾਰੀ ਸਮੱਗਰੀ ਅਤੇ ਵਤੀਰੇ - ਅਤੇ ਸਾਰੇ Snapchatters 'ਤੇ ਲਾਗੂ ਹੁੰਦੀਆਂ ਹਨ।
ਸਰਗਰਮ ਸਮੱਗਰੀ ਸੰਚਾਲਨ। Snapchat ਵਿੱਚ ਅਸੀਂ ਅਣ-ਸੰਚਾਲਿਤ ਸਮੱਗਰੀ ਦੀ ਦਰਸ਼ਕਾਂ ਦੀ ਵੱਡੀ ਗਿਣਤੀ ਤੱਕ ਪਹੁੰਚਣ ਦੀ ਯੋਗਤਾ ਨੂੰ ਸੀਮਤ ਕਰਦੇ ਹਾਂ ਅਤੇ ਇਹ ਯਕੀਨੀ ਬਣਾਉਂਦੇ ਹਾਂ ਕਿ ਇਹ ਵਿਆਪਕ ਤੌਰ 'ਤੇ ਵੰਡੇ ਜਾਣ ਤੋਂ ਪਹਿਲਾਂ ਸਾਡੀਆਂ ਭਾਈਚਾਰਕ ਸੇਧਾਂ ਅਤੇ ਸਿਫ਼ਾਰਸ਼ ਯੋਗਤਾ ਲਈ ਸਮੱਗਰੀ ਸੇਧਾਂ ਦੀ ਪਾਲਣਾ ਕਰਦੀ ਹੈ। ਅਸੀਂ ਜਨਤਕ ਪੋਸਟਾਂ ਵਿੱਚ ਸੰਭਾਵਿਤ ਤੌਰ 'ਤੇ ਅਢੁਕਵੀਂ ਸਮੱਗਰੀ ਦੀ ਸਮੀਖਿਆ ਕਰਨ ਲਈ ਆਪਣੀਆਂ ਜਨਤਕ ਸਮੱਗਰੀ ਦੀਆਂ ਤਹਿਆਂ (ਜਿਵੇਂ ਕਿ ਸਪੌਟਲਾਈਟ, ਜਨਤਕ ਕਹਾਣੀਆਂ ਅਤੇ ਨਕਸ਼ੇ) ਨੂੰ ਸੰਚਾਲਿਤ ਕਰਨ ਲਈ ਸਵੈਚਾਲਿਤ ਔਜ਼ਾਰਾਂ ਅਤੇ ਮਨੁੱਖੀ ਸਮੀਖਿਆ ਦੇ ਸੁਮੇਲ ਦੀ ਵਰਤੋਂ ਕਰਦੇ ਹਾਂ — ਜਿਸ ਵਿੱਚ ਮਸ਼ੀਨ ਸਿੱਖਿਆ ਔਜ਼ਾਰ ਅਤੇ ਅਸਲ ਲੋਕਾਂ ਦੀਆਂ ਸਮਰਪਿਤ ਟੀਮਾਂ ਸ਼ਾਮਲ ਹਨ।
ਸਾਡਾ ਐਪ-ਅੰਦਰ ਰਿਪੋਰਟਿੰਗ ਔਜ਼ਾਰ: ਸਾਡੀਆਂ ਸਾਰੀਆਂ ਉਤਪਾਦ ਤਹਿਆਂ 'ਤੇ Snapchatters ਸਾਡੀਆਂ ਭਾਈਚਾਰਕ ਸੇਧਾਂ ਦੀ ਸੰਭਾਵਿਤ ਉਲੰਘਣਾਵਾਂ ਲਈ ਖਾਤਿਆਂ ਅਤੇ ਸਮੱਗਰੀ ਦੀ ਰਿਪੋਰਟ ਕਰ ਸਕਦੇ ਹਨ। ਅਸੀਂ Snapchatters ਵਾਸਤੇ ਸਾਡੀ ਭਰੋਸਾ ਅਤੇ ਸੁਰੱਖਿਆ ਟੀਮ ਨੂੰ ਸਿੱਧੇ ਤੌਰ 'ਤੇ ਗੁਪਤ ਰਿਪੋਰਟ ਸਪੁਰਦ ਕਰਨਾ ਆਸਾਨ ਬਣਾਉਂਦੇ ਹਾਂ, ਜੋ ਰਿਪੋਰਟ ਦਾ ਮੁਲਾਂਕਣ ਕਰਨ ਲਈ ਸਿਖਲਾਈ ਪ੍ਰਾਪਤ ਹਨ; ਸਾਡੀਆਂ ਨੀਤੀਆਂ ਅਨੁਸਾਰ ਢੁਕਵੀਂ ਕਾਰਵਾਈ ਕਰਦੇ ਹਨ; ਅਤੇ ਰਿਪੋਰਟ ਕਰਨ ਵਾਲੇ ਨੂੰ ਨਤੀਜੇ ਬਾਰੇ ਸੂਚਿਤ ਕਰਦੇ ਹਨ--ਆਮ ਤੌਰ 'ਤੇ ਕੁਝ ਘੰਟਿਆਂ ਦੇ ਅੰਦਰ। ਨੁਕਸਾਨਦੇਹ ਸਮੱਗਰੀ ਜਾਂ ਵਤੀਰੇ ਦੀ ਰਿਪੋਰਟ ਕਰਨ ਬਾਰੇ ਹੋਰ ਜਾਣਕਾਰੀ ਲਈ, ਸਾਡੀ ਸਹਾਇਤਾ ਸਾਈਟ 'ਤੇ ਇਸ ਸਰੋਤ 'ਤੇ ਜਾਓ। ਤੁਸੀਂ ਇੱਥੇ ਨੁਕਸਾਨਦੇਹ ਸਮੱਗਰੀ ਦੀ ਪਛਾਣ ਕਰਨ ਅਤੇ ਹਟਾਉਣ ਦੀਆਂ ਕੋਸ਼ਿਸ਼ਾਂ ਬਾਰੇ ਵੀ ਹੋਰ ਜਾਣ ਸਕਦੇ ਹੋ ਅਤੇ Snapchat 'ਤੇ ਭਲਾਈ ਅਤੇ ਸੁਰੱਖਿਆ ਨੂੰ ਉਤਸ਼ਾਹਤ ਕਰ ਸਕਦੇ ਹੋ।
ਕਨੂੰਨੀ ਅਮਲੀਕਰਨ ਨਾਲ ਸਹਿਯੋਗ: Snapchatters ਦੀ ਪਰਦੇਦਾਰੀ ਅਤੇ ਅਧਿਕਾਰਾਂ ਦਾ ਸਤਿਕਾਰ ਕਰਦੇ ਹੋਏ ਕਾਨੂੰਨ ਲਾਗੂ ਕਰਨ ਵਾਲਿਆਂ ਦੀ ਮਦਦ ਕਰਨ ਲਈ Snap ਵਚਨਬੱਧ ਹੈ। ਇੱਕ ਵਾਰ ਜਦੋਂ ਸਾਨੂੰ Snapchat ਖਾਤੇ ਦੇ ਰਿਕਾਰਡਾਂ ਲਈ ਵੈਧ ਕਨੂੰਨੀ ਬੇਨਤੀ ਮਿਲਦੀ ਹੈ, ਤਾਂ ਅਸੀਂ ਲਾਗੂ ਕਨੂੰਨ ਦੀ ਪਾਲਣਾ ਅਤੇ ਪਰਦੇਦਾਰੀ ਲੋੜਾਂ ਮੁਤਾਬਕ ਜਵਾਬ ਦਿੰਦੇ ਹਾਂ। ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਪਰਦੇਦਾਰੀ ਅਤੇ ਸੁਰੱਖਿਆ ਕੇਂਦਰ 'ਤੇ ਜਾ ਸਕਦੇ ਹੋ।
ਉਦਯੋਗ ਮਾਹਰਾਂ ਅਤੇ ਗ਼ੈਰ ਸਰਕਾਰੀ ਸੰਗਠਨਾਂ ਨਾਲ ਭਾਈਵਾਲੀ: ਅਸੀਂ Snapchat 'ਤੇ ਪਾਬੰਦੀਸ਼ੁਦਾ ਔਨਲਾਈਨ ਸਤਾਉਣ, ਨਫ਼ਰਤੀ ਭਾਸ਼ਣ ਜਾਂ ਹੋਰ ਨੁਕਸਾਨਦੇਹ ਹਲਾਤਾਂ ਦੀ ਕਿਸੇ ਵੀ ਰਿਪੋਰਟ ਦਾ ਤੁਰੰਤ ਜਵਾਬ ਦੇਣ ਲਈ ਉਦਯੋਗ ਮਾਹਰਾਂ ਅਤੇ ਗੈਰ-ਸਰਕਾਰੀ ਸੰਗਠਨਾਂ ਨਾਲ ਕੰਮ ਕਰਦੇ ਹਾਂ। ਵਾਧੂ ਸਰੋਤਾਂ ਲਈ, ਕਿਰਪਾ ਕਰਕੇ ਸਾਡੇ ਐਪ-ਅੰਦਰਲੇ ਪੋਰਟਲ Here For You ਜਾਂ ਹੇਠਾਂ ਵਾਧੂ ਸਰੋਤਾਂ 'ਤੇ ਜਾਓ।
ਐਥਲੀਟਾਂ ਲਈ ਸਿੱਖਿਆ ਅਤੇ ਸਹਾਇਤਾ: ਅਸੀਂ ਐਥਲੀਟਾਂ ਨੂੰ ਔਨਲਾਈਨ ਸੁਰੱਖਿਆ ਬਾਰੇ ਸਿੱਖਿਅਤ ਕਰਨ ਅਤੇ ਐਥਲੀਟਾਂ ਜਾਂ ਉਨ੍ਹਾਂ ਦੀ ਤਰਫ਼ੋਂ ਰਿਪੋਰਟ ਕੀਤੇ ਕਿਸੇ ਵੀ ਮਾੜੇ ਵਤੀਰੇ ਦਾ ਤੇਜ਼ੀ ਨਾਲ ਹੱਲ ਕਰਨ ਲਈ ਸਿੱਧੇ ਚੈਨਲਾਂ ਦੀ ਸਥਾਪਨਾ ਕੀਤੀ ਹੈ।
ਸੁਰੱਖਿਆ ਨੂੰ ਉਤਸ਼ਾਹਤ ਕਰਨ ਲਈ ਸਾਡੇ ਚੱਲ ਰਹੇ ਯਤਨਾਂ ਵਿੱਚ ਅਸੀਂ ਫਰਾਂਸ ਵਿੱਚ ਹੇਠ ਲਿਖੇ ਲਾਹੇਵੰਦ ਸਰੋਤਾਂ ਦੀ ਵਰਤੋਂ ਕਰਨ ਲਈ ਆਪਣੇ ਭਾਈਚਾਰੇ ਨੂੰ ਉਤਸ਼ਾਹਤ ਕਰਦੇ ਹਾਂ:
Thésée: ਆਨਲਾਈਨ ਹੇਰਾਫ਼ੇਰੀਆਂ ਵਿਰੁੱਧ ਸਹਾਇਤਾ ਦੀ ਪੇਸ਼ਕਸ਼ ਕਰਨਾ।
3018/E-Enfance: ਨਾਬਾਲਗਾਂ ਦੀ ਔਨਲਾਈਨ ਸੁਰੱਖਿਆ ਲਈ ਸਮਰਪਿਤ।
Ma Sécurité: ਪੁਲਿਸ ਅਤੇ ਗੈਂਡਰਮੇਰੀ ਪੁੱਛਗਿੱਛ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।
Pharos: ਗੈਰ-ਕਾਨੂੰਨੀ ਸਮੱਗਰੀ ਦੀ ਰਿਪੋਰਟ ਕਰਨ ਲਈ।
15 ਨੂੰ ਕਾਲ ਕਰੋ: ਬਿਪਤਾ ਦੇ ਸਮੇਂ ਵਿੱਚ ਐਮਰਜੈਂਸੀ ਸਹਾਇਤਾ।
ਅਸੀਂ ਇਹ ਯਕੀਨੀ ਬਣਾਉਣ ਲਈ ਆਪਣਾ ਯੋਗਦਾਨ ਪਾਉਣ ਲਈ ਵਚਨਬੱਧ ਹਾਂ ਕਿ Snapchat ਅਜਿਹੀ ਥਾਂ ਹੈ ਜਿੱਥੇ ਲੋਕ ਪੈਰਿਸ 2024 ਓਲੰਪਿਕ ਅਤੇ ਪੈਰਾਲੰਪਿਕ ਗੇਮਾਂ ਵਿੱਚ ਸੁਰੱਖਿਅਤ ਤੌਰ 'ਤੇ ਜਸ਼ਨ ਮਨਾ ਅਤੇ ਹਿੱਸਾ ਲੈ ਸਕਦੇ ਹਨ। ਸਾਡੇ ਸੁਰੱਖਿਆ ਦ੍ਰਿਸ਼ਟੀਕੋਣ ਬਾਰੇ ਵਾਧੂ ਜਾਣਕਾਰੀ ਲਈ, ਕਿਰਪਾ ਕਰਕੇ ਸਾਡੇ ਪਰਦੇਦਾਰੀ, ਸੁਰੱਖਿਆ ਅਤੇ ਨੀਤੀ ਕੇਂਦਰ 'ਤੇ ਜਾਓ।