ਇਵਾਨ ਸਪੀਗਲ ਨੇ ਅਮਰੀਕੀ ਸੈਨੇਟ ਮੂਹਰੇ ਦਿੱਤੀ ਗਵਾਹੀ

31 ਜਨਵਰੀ 2024

ਅੱਜ, ਸਾਡੇ ਸਹਿ-ਸੰਸਥਾਪਕ ਅਤੇ CEO ਇਵਾਨ ਸਪੀਗਲ, ਸੰਯੁਕਤ ਰਾਜ ਅਮਰੀਕਾ ਦੀ ਸੈਨੇਟ ਕਮੇਟੀ ਦੇ ਸਾਹਮਣੇ ਗਵਾਹੀ ਦੇਣ ਲਈ ਹੋਰ ਤਕਨੀਕੀ ਪਲੇਟਫਾਰਮਾਂ ਨਾਲ ਪੇਸ਼ ਹੋਏ। ਤੁਸੀਂ ਹੇਠਾਂ ਕਮੇਟੀ ਦੇ ਸਾਹਮਣੇ ਪੇਸ਼ ਕੀਤੀ ਈਵਾਨ ਦੀ ਪੂਰੀ ਜ਼ੁਬਾਨੀ ਗਵਾਹੀ ਪੜ੍ਹ ਸਕਦੇ ਹੋ।

***

ਚੇਅਰਮੈਨ ਡਰਬਿਨ, ਰੈਂਕਿੰਗ ਮੈਂਬਰ ਗ੍ਰਾਹਮ, ਅਤੇ ਕਮੇਟੀ ਦੇ ਮੈਂਬਰ, ਇਸ ਸੁਣਵਾਈ ਲਈ ਬੁਲਾਉਣ ਅਤੇ ਬੱਚਿਆਂ ਦੀ ਆਨਲਾਈਨ ਸੁਰੱਖਿਆ ਲਈ ਮਹੱਤਵਪੂਰਨ ਕਾਨੂੰਨ ਨੂੰ ਅੱਗੇ ਵਧਾਉਣ ਲਈ ਧੰਨਵਾਦ।

ਮੈਂ Snap ਦਾ ਸਹਿ-ਸੰਸਥਾਪਕ ਅਤੇ CEO ਇਵਾਨ ਸਪੀਗਲ ਹਾਂ।

ਅਸੀਂ Snapchat ਬਣਾਈ, ਅਜਿਹੀ ਆਨਲਾਈਨ ਸੇਵਾ ਜਿਸਨੂੰ ਦੁਨੀਆ ਭਰ ਦੇ 800 ਮਿਲੀਅਨ ਤੋਂ ਵੱਧ ਲੋਕਾਂ ਵੱਲ਼ੋਂ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ਼ ਗੱਲਬਾਤ ਕਰਨ ਲਈ ਵਰਤਿਆ ਜਾਂਦਾ ਹੈ।

ਮੈਂ ਜਾਣਦਾ ਹਾਂ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ Snapchat ਬਣਾਏ ਜਾਣ ਤੋਂ ਪਹਿਲਾਂ ਹੀ ਆਨਲਾਈਨ ਬੱਚਿਆਂ ਦੀ ਸੁਰੱਖਿਆ ਲਈ ਕੰਮ ਕਰ ਰਹੇ ਹਨ, ਅਤੇ ਅਸੀਂ ਇਸ ਉਪਰਾਲੇ ਵਾਸਤੇ ਤੁਹਾਡੇ ਲੰਬੇ ਸਮੇਂ ਦੇ ਸਮਰਪਣ ਅਤੇ ਸਾਡੇ ਭਾਈਚਾਰੇ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਮਿਲ ਕੇ ਕੰਮ ਕਰਨ ਦੀ ਤੁਹਾਡੀ ਇੱਛਾ ਲਈ ਧੰਨਵਾਦੀ ਹਾਂ।

ਮੈਂ ਆਨਲਾਈਨ ਨੁਕਸਾਨਾਂ ਤੋਂ ਬਚੇ ਲੋਕਾਂ ਅਤੇ ਉਹਨਾਂ ਪਰਿਵਾਰਾਂ ਦੀ ਕਦਰ ਕਰਦਾਂ ਹਾਂ ਜੋ ਅੱਜ ਇੱਥੇ ਹਨ ਜਿਨ੍ਹਾਂ ਨੇ ਆਪਣੇ ਕਿਸੇ ਪਿਆਰੇ ਨੂੰ ਗਵਾਇਆ ਹੈ।

ਸ਼ਬਦ ਡੂੰਘੇ ਦੁੱਖ ਨੂੰ ਜ਼ਾਹਰ ਨਹੀਂ ਕਰ ਸਕਦੇ ਹਨ, ਮੈਨੂੰ ਲੱਗਦਾ ਹੈ ਕਿ ਸੇਵਾ ਜੋ ਅਸੀਂ ਲੋਕਾਂ ਨੂੰ ਖੁਸ਼ੀ ਅਤੇ ਅਨੰਦ ਦੇਣ ਲਈ ਤਿਆਰ ਕੀਤੀ ਹੈ, ਉਸ ਦੀ ਨੁਕਸਾਨ ਕਰਨ ਲਈ ਦੁਰਵਰਤੋਂ ਹੋਈ ਹੈ।

ਮੈਂ ਇਹ ਗੱਲ ਸਾਫ਼-ਸਾਫ਼ ਕਹਿਣਾ ਚਾਹੁੰਦਾ ਹਾਂ ਕਿ ਆਪਣੇ ਭਾਈਚਾਰੇ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹਾਂ।

ਮੈਂ ਉਹਨਾਂ ਬਹੁਤ ਸਾਰੇ ਪਰਿਵਾਰਾਂ ਦੀ ਵੀ ਸ਼ਲਾਘਾ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਇਹਨਾਂ ਮੁੱਦਿਆਂ 'ਤੇ ਜਾਗਰੂਕਤਾ ਪੈਦਾ ਕਰਨ ਲਈ ਕੰਮ ਕੀਤਾ ਹੈ, ਬਦਲਾਅ ਉੱਤੇ ਜ਼ੋਰ ਦਿੱਤਾ ਅਤੇ ਕੂਪਰ ਡੇਵਿਸ ਐਕਟ ਵਰਗੇ ਮਹੱਤਵਪੂਰਨ ਕਾਨੂੰਨਾਂ 'ਤੇ ਕਾਨੂੰਨਸਾਜ਼ਾਂ ਨਾਲ ਸਹਿਯੋਗ ਕੀਤਾ ਹੈ, ਜਿਸ ਨਾਲ ਜਾਨਾਂ ਬਚਾਉਣ ਵਿੱਚ ਮਦਦ ਮਿਲ ਸਕਦੀ ਹੈ।

ਮੈਂ ਆਪਣੇ ਸਹਿ-ਸੰਸਥਾਪਕ ਬੌਬੀ ਮਰਫੀ ਨਾਲ਼ Snapchat ਨੂੰ ਬਣਾਉਣਾ ਉਦੋਂ ਸ਼ੁਰੂ ਕੀਤਾ ਜਦੋਂ ਮੈਂ ਵੀਹ ਸਾਲਾਂ ਦਾ ਸੀ। ਅਸੀਂ ਕੁਝ ਸਮੱਸਿਆਵਾਂ ਨੂੰ ਹੱਲ ਕਰਨ ਲਈ Snapchat ਨੂੰ ਡਿਜ਼ਾਈਨ ਕੀਤਾ ਹੈ ਜਿਨ੍ਹਾਂ ਦਾ ਅਸੀਂ ਆਨਲਾਈਨ ਸਾਹਮਣਾ ਕੀਤਾ ਸੀ ਜਦੋਂ ਅਸੀਂ ਕਿਸ਼ੋਰ ਸੀ।

ਸਾਡੇ ਕੋਲ਼ ਸੋਸ਼ਲ ਮੀਡੀਆ ਦਾ ਕੋਈ ਬਦਲ ਨਹੀਂ ਸੀ। ਇਸਦਾ ਮਤਲਬ ਹੈ ਕਿ ਆਨਲਾਈਨ ਸਾਂਝੀਆਂ ਕੀਤੀਆਂ ਤਸਵੀਰਾਂ ਸਥਾਈ, ਜਨਤਕ ਅਤੇ ਪ੍ਰਸਿੱਧੀ ਮਾਪਕਾਂ ਦੇ ਅਧੀਨ ਸਨ। ਇਹ ਬਿਲਕੁਲ ਚੰਗਾ ਨਹੀਂ ਲੱਗਿਆ।

ਅਸੀਂ Snapchat ਨੂੰ ਵੱਖਰੇ ਤੌਰ 'ਤੇ ਬਣਾਇਆ ਕਿਉਂਕਿ ਅਸੀਂ ਦੋਸਤਾਂ ਨਾਲ਼ ਗੱਲਬਾਤ ਕਰਨ ਦਾ ਨਵਾਂ ਤਰੀਕਾ ਚਾਹੁੰਦੇ ਸੀ ਜੋ ਤੇਜ਼, ਮਜ਼ੇਦਾਰ ਅਤੇ ਨਿੱਜੀ ਹੋਵੇ। ਇੱਕ ਤਸਵੀਰ ਹਜ਼ਾਰਾਂ ਸ਼ਬਦ ਬਿਆਨ ਕਰਦੀ ਹੈ, ਇਸ ਲਈ ਲੋਕ Snapchat 'ਤੇ ਤਸਵੀਰਾਂ ਅਤੇ ਵੀਡੀਓ ਰਾਹੀਂ ਗੱਲਬਾਤ ਕਰਦੇ ਹਨ।

ਜਦੋਂ ਤੁਸੀਂ ਆਪਣੀ ਕਹਾਣੀ ਨੂੰ ਦੋਸਤਾਂ ਨਾਲ਼ ਸਾਂਝਾ ਕਰਦੇ ਹੋ ਤਾਂ ਜਨਤਕ ਪਸੰਦਾਂ ਜਾਂ ਟਿੱਪਣੀਆਂ ਨਹੀਂ ਹੁੰਦੀਆਂ।

Snapchat ਪੂਰਵ-ਨਿਰਧਾਰਤ ਤੌਰ ’ਤੇ ਨਿੱਜੀ ਹੈ, ਜਿਸਦਾ ਮਤਲਬ ਹੈ ਕਿ ਲੋਕਾਂ ਨੂੰ ਦੋਸਤ ਸ਼ਾਮਲ ਕਰਨ ਲਈ ਉਨ੍ਹਾਂ ਨੂੰ ਚੁਣਨਾ ਪਵੇਗਾ ਅਤੇ ਉਹ ਇਹ ਚੁਣ ਸਕਦੇ ਹਨ ਕਿ ਕੌਣ ਉਹਨਾਂ ਨਾਲ਼ ਸੰਪਰਕ ਕਰ ਸਕਦਾ ਹੈ।

ਜਦੋਂ ਅਸੀਂ Snapchat ਨੂੰ ਬਣਾਇਆ ਤਾਂ ਅਸੀਂ ਸਾਡੀ ਸੇਵਾ ਰਾਹੀਂ ਭੇਜੇ ਗਏ ਚਿੱਤਰਾਂ ਅਤੇ ਵੀਡੀਓ ਨੂੰ ਪੂਰਵ-ਨਿਰਧਾਰਤ ਤੌਰ 'ਤੇ ਮਿਟਾਉਣ ਦੀ ਚੋਣ ਕੀਤੀ।

ਪਿਛਲੀਆਂ ਪੀੜ੍ਹੀਆਂ ਦੀ ਤਰ੍ਹਾਂ ਜਿਨ੍ਹਾਂ ਨੇ ਫ਼ੋਨ ਕਾਲਾਂ ਜਿਹੀ ਪਰਦੇਦਾਰੀ ਦਾ ਆਨੰਦ ਮਾਣਿਆ ਹੈ, ਜੋ ਕਿ ਰਿਕਾਰਡ ਨਹੀਂ ਕੀਤੀਆਂ ਗਈਆਂ ਹਨ, ਸਾਡੀ ਪੀੜ੍ਹੀ ਨੂੰ Snapchat ਰਾਹੀਂ ਅਜਿਹੇ ਪਲਾਂ ਨੂੰ ਸਾਂਝਾ ਕਰਨ ਦੀ ਯੋਗਤਾ ਤੋਂ ਲਾਭ ਹੋਇਆ ਹੈ ਜਿਨ੍ਹਾਂ ਦੀਆਂ ਤਸਵੀਰਾਂ ਭਾਵੇਂ ਘੱਟ ਦਿਲਚਸਪ ਹੋਣ ਪਰ ਕੁਝ ਚਿਰ ਲਈ ਜਜ਼ਬਾਤ ਬਿਆਨ ਕੀਤੇ ਜਾ ਸਕਦੇ ਹਨ।

ਭਾਵੇਂ Snapchat ਸੁਨੇਹੇ ਪੂਰਵ-ਨਿਰਧਾਰਤ ਤੌਰ ’ਤੇ ਮਿਟ ਜਾਂਦੇ ਹਨ, ਅਸੀਂ ਹਰੇਕ ਨੂੰ ਇਹ ਜਾਣਕਾਰੀ ਦਿੰਦੇ ਹਾਂ ਕਿ ਪ੍ਰਾਪਤਕਰਤਾ ਤਸਵੀਰਾਂ ਅਤੇ ਵੀਡੀਓ ਨੂੰ ਸੁਰੱਖਿਅਤ ਕਰ ਸਕਦਾ ਹੈ।

ਜਦੋਂ ਅਸੀਂ ਗੈਰ-ਕਾਨੂੰਨੀ ਜਾਂ ਸੰਭਾਵੀ ਤੌਰ 'ਤੇ ਨੁਕਸਾਨਦੇਹ ਸਮੱਗਰੀ 'ਤੇ ਕਾਰਵਾਈ ਕਰਦੇ ਹਾਂ, ਤਾਂ ਅਸੀਂ ਵਧਾਈ ਗਈ ਮਿਆਦ ਲਈ ਸਬੂਤਾਂ ਨੂੰ ਬਰਕਰਾਰ ਰੱਖਦੇ ਹਾਂ, ਜਿਸ ਨਾਲ ਸਾਨੂੰ ਕਾਨੂੰਨੀ ਅਮਲੀਕਰਨ ਦੀ ਸਹਾਇਤਾ ਕਰਨ ਅਤੇ ਅਪਰਾਧੀਆਂ ਨੂੰ ਜਵਾਬਦੇਹ ਰੱਖਣ ਵਿੱਚ ਮਦਦ ਮਿਲਦੀ ਹੈ।

Snapchat 'ਤੇ ਹਾਨੀਕਾਰਕ ਸਮੱਗਰੀ ਨੂੰ ਫੈਲਣ ਤੋਂ ਰੋਕਣ ਲਈ, ਅਸੀਂ ਸਵੈਚਲਿਤ ਪ੍ਰਕਿਰਿਆਵਾਂ ਅਤੇ ਮਨੁੱਖੀ ਸਮੀਖਿਆ ਦੇ ਸੁਮੇਲ ਦੀ ਵਰਤੋਂ ਕਰਕੇ ਸਾਡੀ ਸੇਵਾ 'ਤੇ ਸਿਫ਼ਾਰਸ਼ ਕੀਤੀ ਸਮੱਗਰੀ ਨੂੰ ਮਨਜ਼ੂਰੀ ਦਿੰਦੇ ਹਾਂ।

ਅਸੀਂ ਆਪਣੇ ਸਮੱਗਰੀ ਨਿਯਮਾਂ ਨੂੰ ਸਾਰੇ ਖਾਤਿਆਂ ਵਿੱਚ ਨਿਰੰਤਰ ਅਤੇ ਨਿਰਪੱਖਤਾ ਨਾਲ ਲਾਗੂ ਕਰਦੇ ਹਾਂ। ਅਸੀਂ ਇਹ ਪੁਸ਼ਟੀ ਕਰਨ ਲਈ ਗੁਣਵੱਤਾ ਭਰੋਸੇ ਰਾਹੀਂ ਆਪਣੀਆਂ ਅਮਲੀਕਰਨ ਕਾਰਵਾਈਆਂ ਦੇ ਨਮੂਨੇ ਚਲਾਉਂਦੇ ਹਾਂ ਕਿ ਅਸੀਂ ਇਸਨੂੰ ਸਹੀ ਕਰ ਰਹੇ ਹਾਂ।

ਅਸੀਂ ਜਾਣੀ-ਪਛਾਣੀ ਬਾਲ ਜਿਨਸੀ ਸ਼ੋਸ਼ਣ ਸਮੱਗਰੀ, ਨਸ਼ੀਲੇ ਪਦਾਰਥਾਂ ਨਾਲ ਸਬੰਧਤ ਸਮੱਗਰੀ ਅਤੇ ਹੋਰ ਕਿਸਮਾਂ ਦੀ ਹਾਨੀਕਾਰਕ ਸਮੱਗਰੀ ਲਈ ਵੀ ਸਰਗਰਮੀ ਨਾਲ ਸਕੈਨ ਕਰਦੇ ਹਾਂ, ਉਸ ਸਮੱਗਰੀ ਨੂੰ ਹਟਾਉਂਦੇ ਹਾਂ, ਅਪਮਾਨਜਨਕ ਖਾਤਿਆਂ ਨੂੰ ਅਕਿਰਿਆਸ਼ੀਲ ਅਤੇ ਡਿਵਾਈਸ-ਬਲੌਕ ਕਰਦੇ ਹਾਂ, ਕਾਨੂੰਨ ਅਮਲੀਕਰਨ ਲਈ ਸਬੂਤ ਸੁਰੱਖਿਅਤ ਕਰਦੇ ਹਾਂ, ਅਤੇ ਕੁਝ ਸਮੱਗਰੀ ਨੂੰ ਅਗਲੀ ਕਾਰਵਾਈ ਲਈ ਸੰਬੰਧਿਤ ਅਧਿਕਾਰੀਆਂ ਨੂੰ ਰਿਪੋਰਟ ਕਰਦੇ ਹਾਂ।

ਪਿਛਲੇ ਸਾਲ ਅਸੀਂ ਲਾਪਤਾ ਅਤੇ ਸ਼ੋਸ਼ਣ ਕੀਤੇ ਬੱਚਿਆਂ ਲਈ ਰਾਸ਼ਟਰੀ ਕੇਂਦਰ ਨੂੰ 690,000 ਰਿਪੋਰਟਾਂ ਦਿੱਤੀਆਂ, ਜਿਸ ਨਾਲ਼ 1,000 ਤੋਂ ਵੱਧ ਗ੍ਰਿਫਤਾਰੀਆਂ ਹੋਈਆਂ। ਅਸੀਂ ਡਰੱਗ-ਸਬੰਧਤ ਸਮੱਗਰੀ ਦੇ 2.2 ਮਿਲੀਅਨ ਟੁਕੜੇ ਵੀ ਹਟਾ ਦਿੱਤੇ ਅਤੇ 705,000 ਸੰਬੰਧਿਤ ਖਾਤਿਆਂ ਨੂੰ ਬਲੌਕ ਕੀਤਾ।

ਸਾਡੀਆਂ ਸਖ਼ਤ ਪਰਦੇਦਾਰੀ ਸੈਟਿੰਗਾਂ, ਸਮੱਗਰੀ ਸੰਚਾਲਨ ਕੋਸ਼ਿਸ਼ਾਂ, ਕਿਰਿਆਸ਼ੀਲ ਖੋਜ, ਅਤੇ ਕਾਨੂੰਨੀ ਅਮਲੀਕਰਨ ਦੇ ਸਹਿਯੋਗ ਨਾਲ ਵੀ ਜਦੋਂ ਲੋਕ ਆਨਲਾਈਨ ਸੇਵਾਵਾਂ ਦੀ ਵਰਤੋਂ ਕਰਦੇ ਹਨ ਤਾਂ ਵੀ ਮਾੜੀਆਂ ਚੀਜ਼ਾਂ ਹੋ ਸਕਦੀਆਂ ਹਨ। ਇਸ ਲਈ ਅਸੀਂ ਮੰਨਦੇ ਹਾਂ ਕਿ ਤੇਰਾਂ ਸਾਲਾਂ ਤੋਂ ਘੱਟ ਉਮਰ ਦੇ ਲੋਕ ਅਜੇ Snapchat 'ਤੇ ਗੱਲਬਾਤ ਕਰਨ ਲਈ ਤਿਆਰ ਨਹੀਂ ਹਨ।

ਅਸੀਂ ਮਾਪਿਆਂ ਨੂੰ iPhone ਅਤੇ Android 'ਤੇ ਡਿਵਾਈਸ-ਪੱਧਰ ਦੇ ਮਾਂ-ਪਿਓ ਸਬੰਧੀ ਨਿਯੰਤਰਣਾਂ ਦੀ ਵਰਤੋਂ ਕਰਨ ਲਈ ਜ਼ੋਰਦਾਰ ਢੰਗ ਨਾਲ ਉਤਸ਼ਾਹਤ ਕਰਦੇ ਹਾਂ। ਅਸੀਂ ਇਸਨੂੰ ਆਪਣੇ ਘਰ ਵਿੱਚ ਵੀ ਵਰਤਦੇ ਹਾਂ ਅਤੇ ਮੇਰੀ ਪਤਨੀ ਹਰ ਉਸ ਐਪ ਨੂੰ ਮਨਜ਼ੂਰੀ ਦਿੰਦੀ ਹੈ ਜੋ ਸਾਡਾ ਤੇਰਾਂ ਸਾਲ ਦਾ ਬੱਚਾ ਡਾਊਨਲੋਡ ਕਰਦਾ ਹੈ।

ਉਹਨਾਂ ਮਾਪਿਆਂ ਲਈ ਜੋ ਵਧੇਰੇ ਦਿੱਖ ਅਤੇ ਨਿਯੰਤਰਣ ਚਾਹੁੰਦੇ ਹਨ, ਅਸੀਂ Snapchat ਵਿੱਚ ਪਰਿਵਾਰ ਕੇਂਦਰ ਬਣਾਇਆ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਤੁਹਾਡਾ ਬੱਚਾ ਕਿਸ ਨਾਲ ਗੱਲ ਕਰ ਰਿਹਾ ਹੈ, ਪਰਦੇਦਾਰੀ ਸੈਟਿੰਗਾਂ ਦੀ ਸਮੀਖਿਆ ਕਰ ਸਕਦੇ ਹੋ ਅਤੇ ਸਮੱਗਰੀ ਸੀਮਾਵਾਂ ਸੈੱਟ ਕਰ ਸਕਦੇ ਹੋ।

ਅਸੀਂ ਬੱਚਿਆਂ ਲਈ ਆਨਲਾਈਨ ਸੁਰੱਖਿਆ ਐਕਟ ਅਤੇ ਕੂਪਰ ਡੈਵਿਸ ਐਕਟ ਵਰਗੇ ਕਾਨੂੰਨਾਂ ਬਾਰੇ ਕਮੇਟੀ ਦੇ ਮੈਂਬਰਾਂ ਨਾਲ਼ ਸਾਲਾਂ ਤੋਂ ਕੰਮ ਕੀਤਾ ਹੈ ਜਿਨ੍ਹਾਂ ਦੀ ਸਹਾਇਤਾ ਕਰਨ 'ਤੇ ਸਾਨੂੰ ਮਾਣ ਹੈ। ਮੈਂ ਆਨਲਾਈਨ ਬੱਚਿਆਂ ਦੀ ਸੁਰੱਖਿਆ ਕਰਨ ਵਾਲੇ ਕਾਨੂੰਨ ਲਈ ਵਿਆਪਕ ਉਦਯੋਗ ਸਹਾਇਤਾ ਨੂੰ ਉਤਸ਼ਾਹਤ ਕਰਨਾ ਚਾਹੁੰਦਾ ਹਾਂ।

ਕੋਈ ਕਾਨੂੰਨ ਸੰਪੂਰਨ ਨਹੀਂ ਹੈ ਪਰ ਕੁਝ ਨਿਯਮ ਹੋਣਾ ਨਿਯਮ ਨਾ ਹੋਣ ਨਾਲ਼ੋਂ ਬਿਹਤਰ ਹੈ।

ਬਹੁਤ ਸਾਰਾ ਕੰਮ ਜੋ ਅਸੀਂ ਉਹਨਾਂ ਲੋਕਾਂ ਦੀ ਸੁਰੱਖਿਆ ਲਈ ਕਰਦੇ ਹਾਂ ਜੋ ਸਾਡੀ ਸੇਵਾ ਦੀ ਵਰਤੋਂ ਕਰਦੇ ਹਨ, ਉਦਯੋਗ, ਸਰਕਾਰ, ਉਨ੍ਹਾਂ ਗੈਰ-ਮੁਨਾਫ਼ਾ ਸੰਸਥਾਵਾਂ, ਗੈਰ-ਸਰਕਾਰੀ ਸੰਗਠਨਾਂ ਅਤੇ ਖਾਸ ਤੌਰ 'ਤੇ ਕਾਨੂੰਨੀ ਅਮਲੀਕਰਨ ਵਾਲਿਆਂ ਅਤੇ ਪਹਿਲੇ ਸਹਾਇਤਾ ਕਰਨ ਵਾਲਿਆਂ ਦੀ ਮਦਦ ਤੋਂ ਬਿਨਾਂ ਸੰਭਵ ਨਹੀਂ ਹੋਵੇਗਾ ਜਿਨ੍ਹਾਂ ਨੇ ਲੋਕਾਂ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਆਪਣੇ ਜੀਵਨ ਨੂੰ ਵਚਨਬੱਧ ਕੀਤਾ ਹੈ।

ਮੈਂ ਅਪਰਾਧੀਆਂ ਨੂੰ ਅਪਰਾਧਾਂ ਨੂੰ ਅੰਜਾਮ ਦੇਣ ਲਈ ਆਨਲਾਈਨ ਸੇਵਾਵਾਂ ਦੀ ਵਰਤੋਂ ਕਰਨ ਤੋਂ ਰੋਕਣ ਲਈ ਸਾਡੇ ਦੇਸ਼ ਅਤੇ ਦੁਨੀਆ ਭਰ ਵਿੱਚ ਕੀਤੇ ਅਸਾਧਾਰਨ ਯਤਨਾਂ ਲਈ ਤਹਿ ਦਿਲੋਂ ਧੰਨਵਾਦੀ ਹਾਂ।

ਮੈਂ ਤਰੱਕੀ ਦੇ ਉਹਨਾਂ ਮੌਕਿਆਂ ਲਈ ਤਹਿ ਦਿਲੋਂ ਧੰਨਵਾਦੀ ਹਾਂ ਜੋ ਇਸ ਦੇਸ਼ ਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਦਿੱਤੇ ਹਨ। ਮੈਂ ਹੋਰਾਂ ਲਈ ਵੀ ਅਜਿਹੇ ਮੌਕੇ ਅਤੇ ਚੰਗੇ ਬਦਲਾਅ ਲਿਆਉਣ ਲਈ ਡੂੰਘੀ ਜ਼ਿੰਮੇਵਾਰੀ ਮਹਿਸੂਸ ਕਰਦਾ ਹਾਂ ਅਤੇ ਅੱਜ ਇਸ ਮਹੱਤਵਪੂਰਨ ਲੋਕਤੰਤਰੀ ਪ੍ਰਕਿਰਿਆ ਦੇ ਹਿੱਸੇ ਵਜੋਂ ਇੱਥੇ ਆਉਣ ਲਈ ਧੰਨਵਾਦੀ ਹਾਂ।

ਮੈਂ ਕਮੇਟੀ ਦੇ ਮੈਂਬਰਾਂ ਨੂੰ ਵਚਨ ਦਿੰਦਾ ਹਾਂ ਕਿ ਅਸੀਂ ਆਨਲਾਈਨ ਸੁਰੱਖਿਆ ਦੇ ਹੱਲ ਦਾ ਹਿੱਸਾ ਬਣਾਂਗੇ।

ਅਸੀਂ ਆਪਣੀਆਂ ਕਮੀਆਂ ਬਾਰੇ ਇਮਾਨਦਾਰ ਰਹਾਂਗੇ ਅਤੇ ਅਸੀਂ ਸੁਧਾਰ ਲਈ ਲਗਾਤਾਰ ਕੰਮ ਕਰਾਂਗੇ।

ਧੰਨਵਾਦ ਅਤੇ ਮੈਨੂੰ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਦੀ ਤਾਂਘ ਹਾਂ।

ਖ਼ਬਰਾਂ 'ਤੇ ਵਾਪਸ ਜਾਓ