Privacy, Safety, and Policy Hub

ਨਵੀਂ Snap ਖੋਜ: ਨਵੀਂ ਪੀੜ੍ਹੀ ਦੇ ਬੱਚੇ ਅਜੇ ਵੀ ਆਨਲਾਈਨ ਜਿਨਸੀ ਸੋਸ਼ਣ ਦਾ ਨਿਸ਼ਾਨਾ ਬਣ ਰਹੇ ਹਨ, ਪਰ ਇਸ ਤੋਂ ਬਚਣ ਵਿੱਚ ਕੁਝ ਪ੍ਰਗਤੀ ਦੇ ਸੰਕੇਤ ਮਿਲ ਰਹੇ ਹਨ


29 ਅਕਤੂਬਰ 2024

ਪਿਛਲੇ ਤਿੰਨ ਸਾਲਾਂ ਵਿੱਚ ਆਨਲਾਈਨ “ਜਿਨਸੀ ਸੋਸ਼ਣ” ਵਿੱਚ ਵੱਡਾ ਵਾਧਾ ਦੇਖਿਆ ਗਿਆ ਹੈ, ਜਿਸ ਵਿੱਚ ਕਿਸ਼ੋਰਾਂ ਅਤੇ ਨੌਜਵਾਨਾਂ ਨੂੰ ਧੋਖਾ ਦੇ ਕੇ ਨਿੱਜੀ ਤਸਵੀਰਾਂ ਸਾਂਝੀਆਂ ਕਰਵਾਈਆਂ ਜਾਂਦੀਆਂ ਹਨ ਅਤੇ ਫਿਰ ਉਨ੍ਹਾਂ ਨੂੰ ਬਲੈਕਮੇਲ ਕੀਤਾ ਜਾਂਦਾ ਹੈ। ਨਵੀਂ ਉਦਯੋਗੀ ਖੋਜ ਦਿਖਾਉਂਦੀ ਹੈ ਕਿ ਖਤਰਿਆਂ ਵਿੱਚ ਵਾਧਾ ਜਾਰੀ ਹੈ, ਪਰ ਉਤਸ਼ਾਹਜਨਕ ਸੰਕੇਤ ਹਨ ਕਿ ਅਪਰਾਧੀਆਂ ਨੂੰ ਰੋਕਣ ਅਤੇ ਸੰਭਾਵਿਤ ਨਿਸ਼ਾਨਾ ਬਣਨ ਵਾਲਿਆਂ ਨੂੰ ਸਿਖਾਉਣ ਦੇ ਯਤਨ ਕਾਰਗਰ ਹੋ ਰਹੇ ਹਨ।
(Snap Inc. ਨੇ ਇਸ ਖੋਜ ਨੂੰ ਆਰੰਭ ਕੀਤਾ, ਜੋ ਹੁਣ ਆਪਣੇ ਦੂਜੇ ਸਾਲ ਵਿੱਚ ਹੈ, ਪਰ ਇਹ ਨਵੀਂ ਪੀੜ੍ਹੀ ਦੇ ਕਿਸ਼ੋਰਾਂ ਅਤੇ ਨੌਜਵਾਨ ਬਾਲਗਾਂ ਦੇ ਆਨਲਾਈਨ ਪਲੇਟਫਾਰਮਾਂ 'ਤੇ ਤਜ਼ਰਬਿਆਂ ਵੱਲ ਧਿਆਨ ਦਵਾਉਂਦੀ ਹੈ, ਜਿਸ ਵਿੱਚ ਵਿਸ਼ੇਸ਼ ਤੌਰ 'ਤੇ Snapchat 'ਤੇ ਧਿਆਨ ਨਹੀਂ ਦਿੱਤਾ ਜਾਂਦਾ।)

ਛੇ ਦੇਸ਼ਾਂ ਵਿੱਚ13 ਤੋਂ 24 1ਸਾਲ ਦੇ 6,004 ਨੌਜਵਾਨਾਂ 'ਤੇ ਕੀਤੇ ਸਰਵੇਖਣ ਵਿੱਚ ਲਗਭਗ ਇੱਕ ਚੌਥਾਈ 2(23%) ਲੋਕਾਂ ਨੇ ਕਿਹਾ ਕਿ ਉਹ ਜਿਨਸੀ ਸੋਸ਼ਣ ਦੇ ਪੀੜਤ ਰਹੇ ਹਨ। ਇਸ ਦੌਰਾਨ ਅੱਧ ਤੋਂ ਵੱਧ (51%) ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਆਨਲਾਈਨ ਹਲਾਤਾਂ ਵਿੱਚ ਵਰਗਲਾਇਆ ਗਿਆ ਜਾਂ ਉਹ ਐਸੀਆਂ ਡਿਜੀਟਲ ਸਰਗਰਮੀਆਂ ਵਿੱਚ ਸ਼ਾਮਲ ਹੋਏ ਜੋ ਜਿਨਸੀ ਸੋਸ਼ਣ ਵੱਲ ਲੈਕੇ ਜਾ ਸਕਦੀਆਂ ਸਨ। ਇਨ੍ਹਾਂ ਵਿੱਚ "ਬਹਿਕਾਉਣਾ" 3 " (37%), "ਨਕਲੀ ਪਛਾਣ" ਵਾਲੇ ਦੇ ਜਾਲ ਵਿੱਚ ਫਸਣਾ (30%), ਹੈਕ ਕੀਤਾ ਜਾਣਾ (26%) ਜਾਂ ਆਨਲਾਈਨ ਨਿੱਜੀ ਤਸਵੀਰਾਂ ਸਾਂਝੀਆਂ ਕਰਨਾ (17%) ਸ਼ਾਮਲ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਕਈ ਸਮੂਹਾਂ ਵੱਲੋਂ ਚਲਾਈਆਂ ਜਾ ਰਹੀਆਂ ਜਾਗਰੂਕਤਾ ਅਤੇ ਸਿੱਖਿਆ ਮੁਹਿੰਮਾਂ ਦਾ ਅਸਰ ਪੈ ਰਿਹਾ ਹੈ, ਜਿਸ ਕਾਰਨ ਘੱਟ ਨੌਜਵਾਨ ਅਸਲ ਵਿੱਚ ਇਨ੍ਹਾਂ ਸਕੀਮਾਂ ਦਾ ਸ਼ਿਕਾਰ ਬਣ ਰਹੇ ਹਨ।

ਔਨਲਾਈਨ ਨਕਲੀ ਪਛਾਣ ਬਣਾ ਕੇ ਉਸ ਵੇਲੇ ਫ਼ਸਾਇਆ ਜਾਂਦਾ ਹੈ ਜਦੋਂ ਅਪਰਾਧੀ ਨਕਲੀ ਪਛਾਣ ਬਣਾਕੇ ਕਿਸੇ ਹੋਰ ਦੇ ਤੌਰ 'ਤੇ ਖੁਦ ਨੂੰ ਦਰਸਾਉਂਦੇ ਹਨ, ਤਾਂ ਕਿ ਉਹ ਕਿਸੇ ਉਸ ਵਿਅਕਤੀ ਨੂੰ ਆਪਣੀਆਂ ਨਿੱਜੀ ਜਾਣਕਾਰੀਆਂ ਸਾਂਝਾ ਕਰਨ ਜਾਂ ਜਿਨਸੀ ਤਸਵੀਰਾਂ ਖਿੱਚਣ ਲਈ ਉਤਸ਼ਾਹਤ ਕਰ ਸਕਣ ਜਿਸ ਨੂੰ ਉਹ ਨਿਸ਼ਾਨਾ ਬਣਾ ਰਹੇ ਹਨ। ਹੈਕਿੰਗ ਵਿੱਚ ਅਕਸਰ ਕੋਈ ਅਪਰਾਧੀ ਬਿਨਾਂ ਇਜਾਜ਼ਤ ਦੇ ਕਿਸੇ ਦੀਆਂ ਡੀਵਾਈਸਾਂ ਜਾਂ ਆਨਲਾਈਨ ਖਾਤਿਆਂ 'ਚ ਵੜ ਕੇ ਨਿੱਜੀ ਤਸਵੀਰਾਂ ਜਾਂ ਨਿੱਜੀ ਜਾਣਕਾਰੀ ਚੋਰੀ ਕਰ ਲੈਂਦਾ ਹੈ। ਅਕਸਰ, ਦੋਵੇਂ ਹਾਲਾਤਾਂ ਵਿੱਚ ਪ੍ਰਾਪਤ ਕੀਤੀਆਂ ਵੀਡੀਓਜ਼, ਫੋਟੋਆਂ ਜਾਂ ਹੋਰ ਨਿੱਜੀ ਜਾਣਕਾਰੀਆਂ ਨੂੰ ਫਿਰ ਪੀੜਤ ਨੂੰ ਧਮਕਾਉਣ ਲਈ ਵਰਤਿਆ ਜਾਂਦਾ ਹੈ, ਤਾਂ ਜੋ ਉਹ ਦਬਾਅ 'ਚ ਆ ਕੇ ਅਪਰਾਧੀ ਦੀਆਂ ਮੰਗਾਂ ਮੰਨ ਲੈਣ, ਇਹ ਧਮਕੀ ਦਿੱਤੀ ਜਾਂਦੀ ਹੈ ਕਿ ਜੇਕਰ ਉਹ ਨਾ ਮੰਨੇ ਤਾਂ ਇਹ ਤਸਵੀਰਾਂ ਉਸਦੇ ਪਰਿਵਾਰ ਜਾਂ ਦੋਸਤਾਂ ਨਾਲ ਸਾਂਝੀਆਂ ਕਰ ਦਿੱਤੀਆਂ ਜਾਣਗੀਆਂ।

ਅੱਜ ਦੇ ਸਮੇਂ ਵਿੱਚ ਨੌਜਵਾਨਾਂ ਵੱਲੋਂ ਆਪਣੀਆਂ ਨਿੱਜੀ ਤਸਵੀਰਾਂ ਸਾਂਝੀਆਂ ਕਰਨਾ ਜ਼ਿਆਦਾਤਰ 21ਵੀਂ ਸਦੀ ਵਿੱਚ ਜਿਨਸੀ ਪੜਚੋਲ ਦਾ ਹਿੱਸਾ ਮੰਨਿਆ ਜਾਂਦਾ ਹੈ ਅਤੇ ਖੋਜ ਵਿੱਚ ਵੀ ਇਹੀ ਸਾਬਤ ਹੋਇਆ ਹੈ। ਪਰ ਇਹ ਅਭਿਆਸ ਜਿਨਸੀ ਸੋਸ਼ਣ ਅਤੇ ਧੋਖਾਧੜੀ ਜਾਂ ਝੂਠ ਨਾਲ ਹੋ ਸਕਦੇ ਹੋਰ ਨੁਕਸਾਨਾਂ ਲਈ ਵੀ ਵੱਡਾ ਖਤਰਾ ਬਣਿਆ ਰਹਿੰਦਾ ਹੈ। ਨਵੀਆਂ ਰਿਪੋਰਟਾਂ ਅਨੁਸਾਰ 17% ਲੋਕਾਂ ਨੇ ਕਬੂਲਿਆ ਕਿ ਉਹਨਾਂ ਨੇ ਨਿੱਜੀ ਤਸਵੀਰਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਵਿੱਚੋਂ 63% ਨੇ ਕਿਹਾ ਕਿ ਉਨ੍ਹਾਂ ਨਾਲ ਝੂਠ ਬੋਲਿਆ ਗਿਆ ਅਤੇ 58% ਨੇ ਦੱਸਿਆ ਕਿ ਤਸਵੀਰਾਂ ਭੇਜਣ ਤੋਂ ਬਾਅਦ ਉਹ ਉਸ ਸਮੱਗਰੀ ਨੂੰ ਕਾਬੂ ਵਿੱਚ ਨਹੀਂ ਰੱਖ ਸਕੇ। 18 ਸਾਲ ਤੋਂ ਘੱਟ ਉਮਰ ਵਾਲੇ ਜਿਹਨਾਂ ਨੇ ਨਿੱਜੀ ਤਸਵੀਰਾਂ ਸਾਂਝੀਆਂ ਕੀਤੀਆਂ, ਉਹਨਾਂ ਲਈ ਖਤਰਾ ਖਾਸ ਕਰਕੇ ਵੱਧ ਗਿਆ ਸੀ: 76% ਨੇ ਕਿਹਾ ਕਿ ਉਨ੍ਹਾਂ ਨਾਲ ਧੋਖੇ ਨਾਲ ਝੂਠ ਬੋਲਿਆ ਗਿਆ ਅਤੇ 66% ਨੇ ਦੱਸਿਆ ਕਿ ਤਸਵੀਰਾਂ ਭੇਜਣ ਤੋਂ ਬਾਅਦ ਉਹ ਉਸ ਸਮੱਗਰੀ ਨੂੰ ਕਾਬੂ ਵਿੱਚ ਨਹੀਂ ਰੱਖ ਸਕੇ।

“ਕਿਸ਼ੋਰਾਂ ਨੂੰ ਆਨਲਾਈਨ ਸੁਰੱਖਿਆ ਵਧਾਉਣ ਲਈ ਮਜ਼ਬੂਤ ਨਿਯਮਾਵਲੀ ਅਤੇ ਮੁੜ ਸਹਾਰਾ ਦੇਣ ਵਾਲੀਆਂ ਪ੍ਰਣਾਲੀਆਂ ਦੀ ਲੋੜ ਹੈ,” ਪ੍ਰੋਫੈਸਰ ਅਮਾਂਡਾ ਥਰਡ ਨੇ ਕਿਹਾ, ਜੋ ਵੈਸਟਰਨ ਸਿਡਨੀ ਯੂਨੀਵਰਸਿਟੀ ਦੇ ਯੰਗ ਅਤੇ ਰੇਜ਼ੀਲਿਯੇਂਟ ਰਿਸਰਚ ਸੈਂਟਰ ਦੀ ਸਹਿ-ਡਾਇਰੈਕਟਰ ਹਨ ਅਤੇ ਜਿਸਨੇ 4ਸੇਵ ਦ ਚਿਲਡਰਨ ਨਾਲ ਮਿਲ ਕੇ ਸਮਾਨ ਅਧਿਐਨ ਦੀ ਅਗਵਾਈ ਕੀਤੀ, ਜਿਸ ਨੂੰ ਟੈਕ ਕੋਅਲਿਸ਼ਨ ਤੋਂ ਫੰਡਿੰਗ ਮਿਲੀ। “ਉਹ ਚਾਹੁੰਦੇ ਹਨ ਕਿ ਬੱਚੇ ਅਤੇ ਵੱਡੇ ਲੋਕ ਜ਼ਿਆਦਾ ਸਿੱਖਿਆ ਪ੍ਰਾਪਤ ਕਰਨ। ਅਤੇ ਉਹ ਪਲੇਟਫਾਰਮਾਂ ਨੂੰ ਕਹਿ ਰਹੇ ਹਨ ਕਿ ਉਹ ਬਣਾਉਟੀ ਸਮਝ ਅਤੇ ਹੋਰ ਉਭਰ ਰਹੀਆਂ ਤਕਨੀਕੀ ਸਮਰੱਥਾਵਾਂ ਵਰਤਣ ਤਾਂ ਜੋ ਉਹਨਾਂ ਦੀ ਵਰਤੋਂ ਵਾਲੀਆਂ ਡਿਜ਼ਿਟਲ ਜਗ੍ਹਾਵਾਂ ਬੁਰੇ ਲੋਕਾਂ ਅਤੇ ਅਢੁਕਵੀਂ ਸਮੱਗਰੀ ਤੋਂ ਮੁਕਤ ਰਹਿਣ, ਅਤੇ ਸਿਰਫ ਸੁਰੱਖਿਅਤ ਹੀ ਨਹੀਂ, ਸਗੋਂ ਉਨ੍ਹਾਂ ਲਈ ਬਿਹਤਰ ਹੋ ਸਕਣ।

“ਬੱਚਿਆਂ ਨੂੰ ਬੁਰੇ ਲੋਕਾਂ ਦੀ ਪਛਾਣ ਕਰਨ, ਅਢੁਕਵੇਂ ਸੰਪਰਕਾਂ 'ਤੇ ਜਵਾਬ ਦੇਣ ਲਈ ਸਹੀ ਸੁਝਾਅ ਦੇਣ ਅਤੇ ਉਨ੍ਹਾਂ ਨੂੰ ਚੰਗੀ ਜਾਣਕਾਰੀ ਅਤੇ ਮਦਦ ਦੇ ਢੰਗਾਂ ਨਾਲ ਜੋੜਨ ਲਈ ਸੋਚ ਸਮਝ ਕੇ ਅਤੇ ਉਮਰ ਦੇ ਅਨੁਸਾਰ ਡਿਜ਼ਾਈਨ ਬਣਾਉਣ ਦੀ ਤੀਬਰਤਾ ਨਾਲ ਲੋੜ ਹੈ ਤਾਂ ਜੋ ਆਨਲਾਈਨ ਜਿਨਸੀ ਸੋਸ਼ਣ ਦੇ ਵੱਧਦੇ ਮਾਮਲਿਆਂ ਦਾ ਸਾਹਮਣਾ ਕੀਤਾ ਜਾ ਸਕੇ,” ਉਸਨੇ ਕਿਹਾ। ਪ੍ਰੋਫੈਸਰ ਥਰਡ Snap ਦੇ ਸੁਰੱਖਿਆ ਸਲਾਹਕਾਰ ਬੋਰਡ ਦੀ ਵੀ ਇੱਕ ਮੈਂਬਰ ਹੈ।

ਹੋਰ ਮੁੱਖ ਨਤੀਜੇ

  • ਲਗਭਗ ਅੱਧੇ (47%) ਨਵੀਂ ਪੀੜ੍ਹੀ ਦੇ ਜਵਾਬ ਦੇਣ ਵਾਲਿਆਂ ਨੇ ਕਿਹਾ ਕਿ ਉਹ ਕਿਸੇ ਨਾ ਕਿਸੇ ਸਮੇਂ ਨਿੱਜੀ ਤਸਵੀਰਾਂ ਵਾਲੇ ਮਸਲਿਆਂ ਨਾਲ ਜੁੜੇ ਰਹੇ ਹਨ: 35% ਨੇ ਕਿਹਾ ਕਿ ਉਨ੍ਹਾਂ ਨੂੰ ਜਿਨਸੀ ਫੋਟੋਆਂ ਜਾਂ ਵੀਡੀਓਜ਼ ਸਾਂਝੀਆਂ ਕਰਨ ਲਈ ਕਿਹਾ ਗਿਆ ਅਤੇ 39% ਨੇ ਦੱਸਿਆ ਕਿ ਉਨ੍ਹਾਂ ਨੂੰ ਤਸਵੀਰਾਂ ਮਿਲੀਆਂ।

  • ਨਵੀਂ ਪੀੜ੍ਹੀ ਦੇ ਸਮੇਂ ਵਿੱਚ ਜਿਨਸੀ ਤਸਵੀਰਾਂ ਸਾਂਝੀਆਂ ਕਰਨ ਦੀ ਦਰ ਵਧ ਗਈ ਹੈ।

    • 13 ਤੋਂ 15 ਸਾਲ ਦੀ ਉਮਰ ਵਾਲੇ ਬੱਚਿਆਂ ਵਿੱਚ ਲਗਭਗ ਚੌਥਾਈ ਨੇ ਕਿਹਾ ਕਿ ਉਨ੍ਹਾਂ (23%) ਨੂੰ ਨਿੱਜੀ ਤਸਵੀਰਾਂ ਸਾਂਝੀਆਂ ਕਰਨ ਲਈ ਕਿਹਾ ਗਿਆ ਜਾਂ ਉਹਨਾਂ (26%) ਨੇ ਤਸਵੀਰਾਂ ਪ੍ਰਾਪਤ ਕੀਤੀਆਂ। ਕੇਵਲ 13% ਨੇ ਕਿਹਾ ਕਿ ਉਨ੍ਹਾਂ ਨੇ ਇਹ ਸਾਂਝੀਆਂ ਕੀਤੀਆਂ।

    • 16 ਅਤੇ 17 ਸਾਲ ਦੇ ਬੱਚਿਆਂ ਵਿੱਚ ਇਹ ਫ਼ੀਸਦ ਵੱਧ ਕੇ 31% (ਮੰਗੀਆਂ ਗਈਆਂ) ਅਤੇ 35% (ਪ੍ਰਾਪਤ ਕੀਤੀਆਂ) ਹੋ ਗਏ, ਫਿਰ ਵੀ ਕੇਵਲ 13% ਨੇ ਕਿਹਾ ਕਿ ਉਨ੍ਹਾਂ ਨੇ ਜਿਨਸੀ ਤਸਵੀਰਾਂ ਸਾਂਝੀਆਂ ਕੀਤੀਆਂ।

    • 18 ਤੋਂ 19 ਸਾਲ ਅਤੇ 20 ਤੋਂ 24 ਸਾਲ ਦੇ ਨੌਜਵਾਨਾਂ ਵਿੱਚ ਫ਼ੀਸਦ ਇੱਕ ਵਾਰ ਫਿਰ ਵਧੇ, ਇਸ ਸਭ ਤੋਂ ਵੱਡੇ ਸਮੂਹ ਵਿੱਚ 43% (ਮੰਗੀਆਂ ਗਈਆਂ) ਅਤੇ 49% (ਪ੍ਰਾਪਤ ਕੀਤੀਆਂ) ਨਾਲ ਸਿਖਰ 'ਤੇ ਪਹੁੰਚ ਗਏ। (ਵੇਰਵਿਆਂ ਲਈ ਚਾਰਟ ਵੇਖੋ)।

ਇਹ ਅਧਿਐਨ Snap ਦੀ ਡਿਜੀਟਲ ਤੰਦਰੁਸਤੀ ਲਈ ਜਾਰੀ ਖੋਜ ਦਾ ਹਿੱਸਾ ਹੈ – ਜੋ ਨਵੀਂ ਪੀੜ੍ਹੀ ਦੀ ਆਨਲਾਈਨ ਮਨੋਵਿਗਿਆਨਿਕ ਸਿਹਤ ਦਾ ਮਾਪ ਹੈ। ਜਦੋਂ ਕਿ Snap ਨੇ ਇਸ ਅਧਿਐਨ ਨੂੰ ਫੰਡ ਕੀਤਾ, ਪਰ ਇਹ ਸਾਰੇ ਪਲੇਟਫਾਰਮਾਂ, ਸੇਵਾਵਾਂ ਅਤੇ ਡੀਵਾਈਸਾਂ 'ਤੇ ਧਿਆਨ ਦਿੰਦੀ ਹੈ, ਜਿਸ ਵਿੱਚ Snapchat 'ਤੇ ਖਾਸ ਧਿਆਨ ਨਹੀਂ ਦਿੱਤਾ ਗਿਆ। ਆਸਟਰੇਲੀਆ, ਫਰਾਂਸ, ਜਰਮਨੀ, ਭਾਰਤ, ਯੂਕੇ ਅਤੇ ਅਮਰੀਕਾ ਵਿੱਚ 3 ਜੂਨ ਤੋਂ 19 ਜੂਨ ਤੱਕ ਚੱਲੇ ਇਸ ਅਧਿਐਨ ਵਿੱਚ ਕੁੱਲ 9,007 ਲੋਕਾਂ ਨੇ ਭਾਗ ਲਿਆ, ਜਿਸ ਵਿੱਚ 13 ਤੋਂ 19 ਸਾਲ ਦੇ ਬੱਚਿਆਂ ਦੇ 3,003 ਮਾਪੇ ਸ਼ਾਮਲ ਸਨ, ਜਿਨ੍ਹਾਂ ਤੋਂ ਉਨ੍ਹਾਂ ਦੇ ਬੱਚਿਆਂ ਲਈ ਆਨਲਾਈਨ ਖਤਰਿਆਂ ਨਾਲ ਸੰਬੰਧਿਤ ਗੱਲਾਂ ਪੁੱਛੀਆਂ ਗਈਆਂ। ਅਸੀਂ ਹੁਣ ਤੋਂ ਫਰਵਰੀ ਤੱਕ ਹੋਰ ਖੋਜ ਨਤੀਜੇ ਉਪਲਬਧ ਕਰਾਵਾਂਗੇ, ਜਦੋਂ ਅਸੀਂ 2025 ਦੇ ਆੰਤਰਰਾਸ਼ਟਰੀ ਸੁਰੱਖਿਅਤ ਇੰਟਰਨੈੱਟ ਦਿਵਸ ਦੇ ਨਾਲ ਪੂਰੇ ਨਤੀਜੇ ਜਾਰੀ ਕਰਾਂਗੇ। ਉਸ ਵੇਲੇ ਅਸੀਂ Snap ਦੀ ਡਿਜੀਟਲ ਤੰਦਰੁਸਤੀ ਕ੍ਰਮ-ਸੂਚੀ ਦੇ ਤੀਜੇ ਸਾਲ ਦੀ ਜਾਣਕਾਰੀ ਦਾ ਵੀ ਐਲਾਨ ਕਰਾਂਗੇ।

ਅਸੀਂ ਇਹ ਹਾਲੀਆ ਜਿਨਸੀ ਸੋਸ਼ਣ ਦੇ ਗਹਿਰਾਈ ਵਾਲੇ ਨਤੀਜੇ ਅੱਜ ਜਾਰੀ ਕਰ ਰਹੇ ਹਾਂ ਤਾਂ ਜੋ ਨਾਬਾਲਗਾਂ 'ਤੇ ਅਸਰ ਪਾਉਣ ਵਾਲੇ ਵਿੱਤੀ ਜਿਨਸੀ ਸੋਸ਼ਣ ਬਾਰੇ Technology Coalition ਦੇ ਆਭਾਸੀ ਬਹੁ-ਸਹਿਭਾਗੀ ਫੋਰਮ ਵਿੱਚ ਸਾਡੀ ਭਾਗੀਦਾਰੀ ਦੇ ਨਾਲ ਇਹ ਇਕੱਠੇ ਸਾਂਝੇ ਕੀਤੇ ਜਾ ਸਕਣ। ਜਿਵੇਂ ਕਿ ਹੇਠਾਂ ਵਧੇਰੇ ਵਿਸਤਾਰ ਨਾਲ ਸਮਝਾਇਆ ਗਿਆ ਹੈ, Snap 2022 ਤੋਂ ਜਿਨਸੀ ਸੋਸ਼ਣ ਦੇ ਖਿਲਾਫ ਜੰਗ ਲੜ ਰਿਹਾ ਹੈ। ਇਸ ਬਹੁ-ਪਲੇਟਫਾਰਮ ਖੋਜ ਨੂੰ ਅੰਜ਼ਾਮ ਦੇਣਾ ਖਤਰਿਆਂ ਨੂੰ ਬਿਹਤਰ ਸਮਝਣ ਅਤੇ ਉਨ੍ਹਾਂ ਦਾ ਹੱਲ ਕਰਨ ਦਾ ਇੱਕ ਤਰੀਕਾ ਹੈ।

Tech Coalition ਦੇ ਪ੍ਰਧਾਨ ਅਤੇ CEO ਸ਼ਾਨ ਲਿਟਨ ਨੇ ਕਿਹਾ “ਇਸ ਤਰ੍ਹਾਂ ਦਾ ਅਧਿਐਨ ਨੌਜਵਾਨਾਂ ਨੂੰ ਆਨਲਾਈਨ ਪੇਸ਼ ਆਉਂਦੇ ਖਤਰਨਾਕ ਹਲਾਤਾਂ 'ਤੇ ਰੋਸ਼ਨੀ ਪਾਉਂਦਾ ਹੈ ਅਤੇ ਇਹ ਦਰਸਾਉਂਦਾ ਹੈ ਕਿ ਉਦਯੋਗ, ਸਰਕਾਰਾਂ ਅਤੇ ਸਿਵਲ ਸੋਸਾਇਟੀ ਵਿਚਕਾਰ ਸਹਿਯੋਗ ਨਾਲ ਇਨ੍ਹਾਂ ਮੁਸ਼ਕਲਾਂ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ”। “ਸਾਨੂੰ ਇਸ ਗੱਲ ਦਾ ਮਾਣ ਹੈ ਕਿ Snap ਇਸ ਨਵੇਂ ਅਧਿਐਨ ਨੂੰ ਵਿੱਤੀ ਜਿਨਸੀ ਸੋਸ਼ਣ 'ਤੇ Tech Coalition ਦੇ ਗਲੋਬਲ ਬਹੁ-ਸਹਿਭਾਗੀ ਫੋਰਮ ਨੂੰ ਪੇਸ਼ ਕਰ ਰਿਹਾ ਹੈ। ਜਾਗਰੂਕਤਾ ਵਧਾ ਕੇ ਅਤੇ ਮਿਲ ਕੇ ਕੰਮ ਕਰਕੇ ਅਸੀਂ ਦੁਨੀਆ ਭਰ ਦੇ ਬੱਚਿਆਂ ਲਈ ਸੁਰੱਖਿਅਤ ਡਿਜ਼ਿਟਲ ਜਗ੍ਹਾਵਾਂ ਤਿਆਰ ਕਰ ਸਕਦੇ ਹਾਂ।”

ਅਪਰਾਧੀਆਂ ਦੀਆਂ ਮੰਗਾਂ ਅਤੇ ਪੀੜਤਾਂ ਦੇ ਕਦਮ 

ਜੋ ਨਵੀਂ ਪੀੜ੍ਹੀ ਦੇ ਕਿਸ਼ੋਰ ਅਤੇ ਨੌਜਵਾਨ ਜਿਨਸੀ ਸੋਸ਼ਣ ਦਾ ਸ਼ਿਕਾਰ ਹੋਏ (23%), ਉਨ੍ਹਾਂ ਵਿੱਚ ਜਿਨਸੀ ਫੋਟੋਆਂ / ਵੀਡੀਓਜ਼ ਅਤੇ ਪੈਸਾ ਅਪਰਾਧੀਆਂ ਦੀਆਂ ਦੋ ਮੁੱਖ ਮੰਗਾਂ ਸਨ, ਜਿਨ੍ਹਾਂ ਵਿੱਚ ਲਗਭਗ ਅੱਧਿਆਂ ਨੇ ਹੋਰ ਜਿਨਸੀ ਤਸਵੀਰਾਂ, ਪੈਸਾ ਜਾਂ ਤੋਹਫ਼ਾ ਕਾਰਡਾਂ ਦੀ ਮੰਗ ਕੀਤੀ। ਪਿਛਲੇ ਸਾਲ ਦੀਆਂ ਲੱਭਤਾਂ ਨਾਲ ਇਕਸਾਰ, ਹੋਰ ਮੰਗਾਂ ਵਿੱਚ ਆਹਮਣੇ-ਸਾਹਮਣੇ ਮਿਲਣਾ (39%), ਜਿਨਸੀ ਰਿਸ਼ਤੇ ਬਣਾਉਣ ਦੀ ਇੱਛਾ (39%), ਨਿੱਜੀ ਜਾਣਕਾਰੀ (36%) ਜਾਂ ਪੀੜਤ ਦੇ ਖਾਤਿਆਂ ਤੱਕ ਪਹੁੰਚ ਦੇਣ ਦੀ ਮੰਗ ਕਰਨਾ (35%) ਅਤੇ ਪੀੜਤ ਦੇ ਦੋਸਤਾਂ ਅਤੇ ਸੰਪਰਕ ਸੂਚੀਆਂ ਤੱਕ ਪਹੁੰਚ ਕਰਨ ਦੀ ਮੰਗ ਕਰਨਾ (25%) ਸ਼ਾਮਲ ਹਨ। ਲਗਭਗ ਤੀਹ ਫੀਸਦੀ ਘਟਨਾਵਾਂ ਵਿੱਚ ਅਪਰਾਧੀ ਨੇ ਪੀੜਤ ਦੇ ਪਰਿਵਾਰ ਅਤੇ ਦੋਸਤਾਂ ਨੂੰ ਤਸਵੀਰਾਂ ਭੇਜਣ ਦੀ ਧਮਕੀ ਦਿੱਤੀ ਅਤੇ ਦੂਜੀਆਂ ਤੀਹ ਫੀਸਦੀ ਘਟਨਾਵਾਂ ਵਿੱਚ ਅਪਰਾਧੀਆਂ ਨੇ ਨਿੱਜੀ ਜਾਣਕਾਰੀ ਨੂੰ ਹੋਰ ਵਿਆਪਕ ਤੌਰ 'ਤੇ ਜਾਰੀ ਕਰਨ ਦੀ ਧਮਕੀ ਦਿੱਤੀ। ਹਰ ਮਾਮਲੇ ਵਿੱਚ ਨਾਬਾਲਗ ਕਿਸ਼ੋਰਾਂ ਤੋਂ ਕੀਤੀਆਂ ਮੰਗਾਂ ਨਵੀਂ ਪੀੜ੍ਹੀ ਦੇ ਨੌਜਵਾਨਾਂ ਤੋਂ ਕੀਤੀਆਂ ਮੰਗਾਂ ਤੋਂ ਵੱਧ ਸਨ। (ਵੇਰਵਿਆਂ ਲਈ ਚਾਰਟ ਵੇਖੋ)।  

ਚੰਗੀ ਖਬਰ ਵਜੋਂ 85% ਪੀੜਤਾਂ ਨੇ ਕਿਹਾ ਕਿ ਉਨ੍ਹਾਂ ਨੇ ਜਿਨਸੀ ਸੋਸ਼ਣ ਦੇ ਖਿਲਾਫ ਕੁਝ ਕਦਮ ਚੁੱਕੇ ਜੋ ਕਿ ਪਿਛਲੇ ਸਾਲ ਦੇ 56% ਤੋਂ 5ਵਧਿਆ ਹੈ। ਵਿਆਪਕ ਕਾਰਵਾਈਆਂ ਵਿੱਚ ਕਿਸੇ ਮਾਪੇ, ਕਿਸ਼ੋਰ ਜਾਂ ਹੋਰ ਭਰੋਸੇਮੰਦ ਵੱਡੇ ਤੋਂ ਮਦਦ ਮੰਗਣਾ (70%); ਘਟਨਾ ਦੀ ਸ਼ਿਕਾਇਤ ਕਰਨਾ (67%); ਹੋਰ ਸੁਰੱਖਿਆ ਕਾਰਵਾਈਆਂ ਕਰਨਾ (64%) ਜਿਵੇਂ ਕਿ ਅਪਰਾਧੀ ਨੂੰ ਬਲੌਕ ਕਰਨਾ - ਸਭ ਤੋਂ ਆਮ ਕਾਰਵਾਈ ਹੈ; ਖਾਤਿਆਂ 'ਤੇ ਸੁਰੱਖਿਆ ਉਪਾਅ ਅੱਪਡੇਟ ਕਰਨਾ ਅਤੇ ਇੱਥੇ ਤੱਕ ਕਿ ਖਾਤੇ ਬੰਦ ਕਰਨਾ ਸ਼ਾਮਲ ਹਨ। ਫਿਰ ਵੀ 18% ਨੇ ਕਿਹਾ ਕਿ ਉਨ੍ਹਾਂ ਨੇ ਇਹ ਘਟਨਾ ਆਪਣੇ ਆਪ ਤੱਕ ਹੀ ਰੱਖੀ ਜਾਂ ਕੁਝ ਨਹੀਂ ਕੀਤਾ (8%)।

ਜਿਵੇਂ ਕਿ Snap ਵਿਖੇ ਅਸੀਂ ਸ਼ਿਕਾਇਤਾਂ ਦੇ ਪੱਖ 'ਚ ਬਦਲਾਅ ਲਿਆਉਣ ਅਤੇ ਕਿਸ਼ੋਰਾਂ, ਨੌਜਵਾਨਾਂ ਅਤੇ ਸਾਡੇ ਭਾਈਚਾਰੇ ਦੇ ਸਾਰੇ ਮੈਂਬਰਾਂ ਵਿੱਚ ਮਦਦਗਾਰ ਭਾਗੀਦਾਰੀ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਉਨ੍ਹਾਂ ਪੀੜਤਾਂ ਦੇ ਡੇਟਾ ਵਿੱਚ ਬਹੁਤ ਦਿਲਚਸਪੀ ਰੱਖਦੇ ਹਾਂ ਜਿਨ੍ਹਾਂ ਨੇ ਪਲੇਟਫਾਰਮਾਂ ਅਤੇ ਕਾਨੂੰਨੀ ਅਧਿਕਾਰੀਆਂ ਕੋਲ ਸ਼ਿਕਾਇਤ ਕੀਤੀ ਹੈ। ਸਾਡੇ ਨਵੇਂ ਅਧਿਐਨ ਵਿੱਚ ਦਰਸਾਇਆ ਗਿਆ ਹੈ ਕਿ ਨਵੀਂ ਪੀੜ੍ਹੀ ਦੇ 36% ਮੈਂਬਰਾਂ ਨੇ ਸਬੰਧਿਤ ਪਲੇਟਫਾਰਮ ਨੂੰ ਸ਼ਿਕਾਇਤ ਕੀਤੀ, ਜਦੋਂ ਕਿ 30% ਨੇ ਹਾਟਲਾਈਨ ਜਾਂ ਸਹਾਇਤਾ ਸੇਵਾ ਨੂੰ ਸ਼ਿਕਾਇਤ ਕੀਤੀ ਅਤੇ 27% ਨੇ ਕਾਨੂੰਨੀ ਅਧਿਕਾਰੀਆਂ ਨਾਲ ਸੰਪਰਕ ਕੀਤਾ। ਸ਼ਿਕਾਇਤ ਕਰਨ ਦੇ ਇਹ ਸਾਰੇ ਫ਼ੀਸਦ 2023 ਦੇ ਮੁਕਾਬਲੇ ਵਧੇ ਹਨ।

Snap ਦੀ ਜਾਰੀ ਵਚਨਬੱਧਤਾ

Snap ਨੇ ਆਪਣੇ ਪਲੇਟਫਾਰਮ 'ਤੇ ਜਿਨਸੀ ਸੋਸ਼ਣ ਦੇ ਖਿਲਾਫ ਲਗਭਗ ਦੋ ਸਾਲਾਂ ਤੋਂ ਕੰਮ ਕੀਤਾ ਹੈ। ਅਸੀਂ ਹਮੇਸ਼ਾਂ ਮਹੱਤਵਪੂਰਨ ਬਲੌਕਿੰਗ ਅਤੇ ਰਿਪੋਰਟਿੰਗ ਔਜ਼ਾਰ ਉਪਲਬਧ ਕਰਵਾਏ ਹਨ। ਪਿਛਲੇ ਸਾਲ, ਅਸੀਂ ਜਿਨਸੀ ਸੋਸ਼ਣ ਲਈ ਵਿਸ਼ੇਸ਼ ਰਿਪੋਰਟਿੰਗ ਕਾਰਨ ਸ਼ਾਮਲ ਕੀਤਾ, ਨਾਲ ਹੀ ਨਵੀਂ ਐਪ ਵਿੱਚ ਜਾਗਰੂਕਤਾ ਵਧਾਉਣ ਅਤੇ ਸਿੱਖਿਅਕ ਸਾਧਨਾਂ ਨੂੰ ਵੀ ਸ਼ਾਮਲ ਕੀਤਾ। ਇਸ ਸਾਲ, ਅਸੀਂ ਕਿਸ਼ੋਰਾਂ ਅਤੇ ਨੌਜਵਾਨਾਂ ਨੂੰ ਸੰਭਾਵਤ ਸ਼ੱਕੀ ਦੋਸਤ ਬੇਨਤੀਆਂ ਦੇ ਬਾਰੇ ਸੁਚੇਤ ਕਰਨ ਲਈ ਐਪ ਵਿੱਚ ਚੇਤਾਵਨੀਆਂ ਅੱਪਡੇਟ ਕੀਤੀਆਂ। ਅਸੀਂ ਮਾਪਿਆਂ ਲਈ ਨਿਗਰਾਨੀ ਦੀ ਆਪਣੀ ਸਹੂਲਤ, ਪਰਿਵਾਰ ਕੇਂਦਰ ਵਿੱਚ ਨਵੀਆਂ ਸੁਵਿਧਾਵਾਂ ਲਗਾਤਾਰ ਸ਼ਾਮਲ ਕਰਦੇ ਰਹਿੰਦੇ ਹਾਂ, ਜਿਸ ਨੂੰ ਕਿ ਕਿਸ਼ੋਰਾਂ, ਮਾਪਿਆਂ, ਦੇਖਭਾਲ ਕਰਨ ਵਾਲਿਆਂ ਅਤੇ ਹੋਰ ਭਰੋਸੇਮੰਦ ਵੱਡਿਆਂ ਵਿਚਕਾਰ Snapchat ਅਤੇ ਆਨਲਾਈਨ ਸੁਰੱਖਿਆ ਬਾਰੇ ਗੱਲਬਾਤ ਕਰਨ ਲਈ ਪ੍ਰੇਰਨਾ ਦੇਣ ਲਈ ਤਿਆਰ ਕੀਤਾ ਗਿਆ ਹੈ।

ਨਜ਼ਰਦਾਜ਼ ਫੀਡਬੈਕ ਦਰਸਾਉਂਦਾ ਹੈ ਕਿ ਨੌਜਵਾਨ ਜਿਨਸੀ ਸੋਸ਼ਣ ਦੇ ਖਤਰਿਆਂ ਬਾਰੇ ਵਧੇਰ ਜਾਗਰੂਕ ਹੋ ਰਹੇ ਹਨ ਅਤੇ ਸਾਡੀਆਂ ਐਪ-ਅੰਦਰਲੀਆਂ ਚੇਤਾਵਨੀਆਂ ਉਨ੍ਹਾਂ ਦੀ ਮਦਦ ਕਰ ਰਹੀਆਂ ਹਨ। “ਥੋੜ੍ਹੀ ਦੇਰ ਸੋਚਣ ਲਈ ਰੁਕਣਾ ਵੱਡਾ ਫਰਕ ਪੈਦਾ ਕਰ ਸਕਦਾ ਹੈ,” ਕਿਸੇ ਯੂਰਪੀ ਗੈਰ-ਲਾਭਕਾਰੀ ਸੰਸਥਾ ਦੇ ਆਗੂ ਨੇ ਕਿਸ਼ੋਰ ਦੇ ਹਵਾਲੇ ਨਾਲ ਕਿਹਾ।

ਜਿਨਸੀ ਸੋਸ਼ਣ ਦੇ ਖਤਰਿਆਂ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਸਾਡਾ ਮੁੱਖ ਨਿਸ਼ਾਨਾ ਹੈ, ਪਰ ਇਹ ਸਾਰੇ ਸਮਾਜ ਦੀਆਂ ਸਮੱਸਿਆਵਾਂ ਹਨ, ਜਿਸ ਵਿੱਚ ਵੱਖ-ਵੱਖ ਹਿੱਸੇਦਾਰਾਂ ਅਤੇ ਖੇਤਰਾਂ ਤੋਂ ਸਹਿਯੋਗ ਦੀ ਲੋੜ ਹੈ – ਜਿਵੇਂ ਕਿ ਤਕਨੀਕੀ ਪਲੇਟਫਾਰਮ ਅਤੇ ਸੇਵਾਵਾਂ, ਕਾਨੂੰਨੀ ਅਧਿਕਾਰੀਆਂ, ਮਾਪਿਆਂ, ਦੇਖਭਾਲ ਕਰਨ ਵਾਲਿਆਂ, ਸਿੱਖਿਅਕਾਂ ਅਤੇ ਖੁਦ ਨੌਜਵਾਨਾਂ ਤੋਂ। ਅਸੀਂ Tech Coalition ਅਤੇ ਇਸਦੇ ਮੈਂਬਰਾਂ, ਜਿਵੇਂ ਕਿ ਲਾਪਤਾ ਅਤੇ ਸ਼ੋਸ਼ਣ ਕੀਤੇ ਬੱਚਿਆਂ ਲਈ ਰਾਸ਼ਟਰੀ ਕੇਂਦਰ, Thorn, ਸਾਡੇ ਸੁਰੱਖਿਆ ਸਲਾਹਕਾਰ ਬੋਰਡ ਦੇ ਮੈਂਬਰਾਂ ਅਤੇ ਹੋਰਾਂ ਨਾਲ ਚੱਲ ਰਹੇ ਸਹਿਯੋਗ ਅਤੇ ਭਾਗੀਦਾਰੀ ਦੀ ਕਦਰ ਕਰਦੇ ਹਾਂ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਨਵੀਂ ਖੋਜ ਕਈਆਂ ਨੂੰ ਨਵੀਆਂ ਜਾਣਕਾਰੀਆਂ ਦੇਵੇਗੀ। ਅਸੀਂ ਖੋਜ, ਸਿੱਖਣ ਅਤੇ ਨਿਵੇਸ਼ ਦੇ ਹੋਰ ਮੌਕਿਆਂ ਦੀ ਉਡੀਕ ਕਰਦੇ ਹਾਂ, ਕਿਉਂਕਿ ਸਾਡੇ ਸਾਰਿਆਂ ਦਾ ਮਕਸਦ ਲੋਕਾਂ ਨੂੰ ਜਿਨਸੀ ਸੋਸ਼ਣ ਅਤੇ ਹੋਰ ਸੰਭਾਵਿਤ ਆਨਲਾਈਨ ਖਤਰਿਆਂ ਤੋਂ ਸੁਰੱਖਿਆ ਦੇਣਾ ਹੈ।

ਖ਼ਬਰਾਂ 'ਤੇ ਵਾਪਸ ਜਾਓ

1
2
3
4
5
1
2
3
4
5