Snap Values

Snapchatters ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਾਡਾ ਕੰਮ

4 ਅਕਤੂਬਰ 2024

Snap ਵਿਖੇ ਅਸੀਂ ਨਿਰੰਤਰ ਆਪਣੀਆਂ ਸੁਰੱਖਿਆ ਪ੍ਰਣਾਲੀਆਂ ਅਤੇ ਪਲੇਟਫਾਰਮ ਨੀਤੀਆਂ ਵਿੱਚ ਸੁਧਾਰ ਕਰਦੇ ਰਹਿੰਦੇ ਹਾਂ ਤਾਂ ਜੋ ਗਲਤ ਲੋਕਾਂ ਲਈ ਸਾਡੇ ਪਲੇਟਫਾਰਮ ਦੀ ਦੁਰਵਰਤੋਂ ਕਰਨਾ ਮੁਸ਼ਕਲ ਬਣਾਇਆ ਜਾ ਸਕੇ। ਅਸੀਂ ਉੱਨਤ ਤਕਨਾਲੋਜੀ ਦੀ ਵਰਤੋਂ ਕਰਦੇ ਹਾਂ ਤਾਂ ਜੋ ਸਾਡੇ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਸਰਗਰਮੀਆਂ ਨੂੰ ਪਛਾਣ ਕੇ ਰੋਕਿਆ ਜਾ ਸਕੇ, ਅਸੀਂ ਡਿਜ਼ਾਈਨ ਸਿਧਾਂਤਾਂ ਦੀ ਮਦਦ ਨਾਲ ਦੋਸਤੀ ਕਰਨ ਦੀ ਪ੍ਰਕਿਰਿਆ ਵਿੱਚ ਚੁਣੌਤੀਆਂ ਪੈਦਾ ਕਰਦੇ ਹਾਂ, ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ ਅਤੇ ਸਰਕਾਰੀ ਅਥਾਰਟੀਆਂ ਨਾਲ ਮਿਲ ਕੇ ਕੰਮ ਕਰਦੇ ਹਾਂ ਅਤੇ ਕਿਸ਼ੋਰਾਂ ਅਤੇ ਸਾਡੇ ਭਾਈਚਾਰੇ 'ਤੇ ਅਸਰ ਪਾਉਣ ਵਾਲੇ ਸਭ ਤੋਂ ਵੱਡੇ ਖਤਰਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਸਿੱਖਿਆ ਦੇਣ ਲਈ ਕੰਮ ਕਰਦੇ ਹਾਂ।

ਅਸੀਂ ਕਿਸ਼ੋਰਾਂ ਦੀ ਸੁਰੱਖਿਆ ਕਰਨ ਦੀ ਸਾਡੀ ਜ਼ਿੰਮੇਵਾਰੀ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ। ਸਾਡਾ ਕੰਮ ਮਹੱਤਵਪੂਰਨ ਹੈ ਜਿਸ ਵਿੱਚ ਹੇਠ ਲਿਖੀਆਂ ਚੀਜ਼ਾਂ ਸ਼ਾਮਲ ਹਨ:

I. Snapchat ਨੂੰ ਗਲਤ ਲੋਕਾਂ ਵਾਸਤੇ ਪੂਰਾ ਗੈਰ ਅਨੁਕੂਲ ਮਾਹੌਲ ਬਣਾਉਣਾ

ਇਸ ਸਾਲ ਦੇ ਸ਼ੁਰੂ ਵਿੱਚ ਅਸੀਂ ਨਵੀਆਂ ਵਿਸ਼ੇਸ਼ਤਾਵਾਂ ਦਾ ਐਲਾਨ ਕੀਤਾ ਜੋ ਸਾਡੇ ਭਾਈਚਾਰੇ, ਖਾਸ ਤੌਰ 'ਤੇ ਕਿਸ਼ੋਰ ਵਰਤੋਂਕਾਰਾਂ, ਦੀ ਹੋਰ ਵੀ ਸੁਰੱਖਿਆ ਕਰਨ ਵਿੱਚ ਮਦਦ ਕਰਨਗੀਆਂ ਅਤੇ ਉਹ ਹਕੀਕਤੀ ਰਿਸ਼ਤੇ ਮਜ਼ਬੂਤ ਕਰਨਗੀਆਂ ਜੋ Snapchat ਨੂੰ ਵਿਲੱਖਣ ਬਣਾਉਂਦੇ ਹਨ। ਉਹਨਾਂ ਅੱਪਡੇਟਾਂ ਵਿੱਚ ਸ਼ਾਮਲ ਹਨ: ਸ਼ੱਕੀ ਸੰਪਰਕਾਂ ਲਈ ਐਪ ਅੰਦਰ ਵਧੇਰੇ ਚੇਤਾਵਨੀਆਂ, ਖਾਸ ਕਰਕੇ ਕਿਸ਼ੋਰਾਂ ਲਈ ਬਣਾਈਆਂ ਵਧੀਆ ਦੋਸਤੀ ਸੁਰੱਖਿਆਵਾਂ ਅਤੇ ਅਣਚਾਹੇ ਸੰਪਰਕ ਨੂੰ ਬਲੌਕ ਕਰਨ ਦੀ ਸਮਰੱਥਾ ਵਿੱਚ ਸੁਧਾਰ।

ਇਹ ਬਦਲਾਅ ਜੋ ਕਿ ਆਨਲਾਈਨ ਜਿਨਸੀ ਸ਼ੋਸ਼ਣ ਦਾ ਮੁਕਾਬਲਾ ਕਰਨ 'ਤੇ ਕੇਂਦਰਿਤ ਹਨ, ਸਾਡੇ ਉਨ੍ਹਾਂ ਨਿਰੰਤਰ ਨਿਵੇਸ਼ਾਂ ਦਾ ਹਿੱਸਾ ਹਨ ਜੋ ਬਾਲ ਜਿਨਸੀ ਸ਼ੋਸ਼ਣ ਅਤੇ ਮਾੜੇ ਸਲੂਕ ਦੇ ਹਰ ਰੂਪ ਨੂੰ ਰੋਕਣ ਲਈ ਕੀਤੇ ਗਏ ਹਨ। ਉਦਾਹਰਨ ਲਈ:

ਅਸੀਂ ਜਿਨਸੀ ਸੋਸ਼ਣ ਦੇ ਰਵੱਈਏ ਦੀ ਪਛਾਣ ਕਰਨ ਲਈ ਸੰਕੇਤਾਂ ਦੀ ਵਰਤੋਂ ਕਰਦੇ ਹਾਂ ਤਾਂ ਜੋ ਅਸੀਂ ਬੁਰੇ ਇਰਾਦੇ ਵਾਲੇ ਲੋਕਾਂ ਨੂੰ ਹੋਰਾਂ ਨੂੰ ਨਿਸ਼ਾਨਾ ਬਣਾਉਣ ਅਤੇ ਪੀੜਤ ਕਰਨ ਤੋਂ ਪਹਿਲਾਂ ਹੀ ਹਟਾ ਸਕੀਏ। ਇਹ ਉਸ ਤਕਨਾਲੋਜੀ ਦੀ ਵਰਤੋਂ ਅਤੇ ਤੈਨਾਤੀ ਤੋਂ ਇਲਾਵਾ ਹੈ ਜੋ Snapchat 'ਤੇ ਪਛਾਣੇ ਬਾਲ ਜਿਨਸੀ ਸ਼ੋਸ਼ਣ ਅਤੇ ਮਾੜੇ ਸਲੂਕ ਦੀਆਂ ਤਸਵੀਰਾਂ (CSEAI) ਦੇ ਫੈਲਾਅ ਨੂੰ ਰੋਕਣ ਲਈ ਡਿਜ਼ਾਇਨ ਕੀਤੀ ਗਈ ਹੈ, ਜਿਸ ਵਿੱਚ PhotoDNA (ਜਾਣੀਆਂ ਗ਼ੈਰਕਾਨੂੰਨੀ ਤਸਵੀਰਾਂ ਦੀ ਨਕਲ ਪਛਾਣਨ ਲਈ), CSAI ਮਿਲਾਨ (ਜਾਣੀਆਂ ਗ਼ੈਰਕਾਨੂੰਨੀ ਵੀਡੀਓਜ਼ ਦੀ ਨਕਲ ਪਛਾਣਨ ਲਈ), ਅਤੇ ਸਮੱਗਰੀ ਸੁਰੱਖਿਆ API (ਨਵੀਆਂ “ਪਹਿਲਾਂ ਕਦੇ ਨਾ ਹੱਥ ਲੱਗੀਆਂ” ਤਸਵੀਰਾਂ ਦੀ ਪਛਾਣ ਵਿੱਚ ਮਦਦ ਕਰਨ ਲਈ) ਸ਼ਾਮਲ ਹਨ।

ਜਦੋਂ ਕਿ ਅਸੀਂ ਕਾਫੀ ਸਮੇਂ ਤੋਂ ਸਾਡੇ ਨਿਯਮਾਂ ਦੀ ਉਲੰਘਣਾ ਕਰਨ ਵਾਲੀ ਸਮੱਗਰੀ ਅਤੇ ਖਾਤਿਆਂ ਲਈ ਸਰਲ ਐਪ ਅੰਦਰ ਰਿਪੋਰਟਿੰਗ ਦੀ ਸਹੂਲਤ ਦੇ ਰਹੇ ਹਾਂ, 2023 ਵਿੱਚ ਅਸੀਂ ਜਿਨਸੀ ਸੋਸ਼ਣ ਨਾਲ ਸੰਬੰਧਿਤ ਖ਼ਤਰਿਆਂ ਦੇ ਖਿਲਾਫ ਆਪਣੇ ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਸੁਧਾਰ ਕੀਤੇ। ਪਿਛਲੇ ਸਾਲ ਅਸੀਂ ਐਪ ਅੰਦਰ ਚੈਟ ਲਿਖਤ ਰਿਪੋਰਟਿੰਗ ਲਾਂਚ ਕੀਤੀ ਜੋ Snapchatters ਨੂੰ ਗੱਲਬਾਤ ਤੋਂ ਸਿੱਧੇ ਹੀ ਵਿਅਕਤੀਗਤ ਸੁਨੇਹਿਆਂ ਦੀ ਰਿਪੋਰਟ ਕਰਨ ਦੀ ਸਮਰੱਥਾ ਦਿੰਦੀ ਹੈ। ਅਸੀਂ ਆਪਣੀ ਐਪ ਵਿੱਚ ਰਿਪੋਰਟਿੰਗ ਔਜ਼ਾਰਾਂ ਵਿੱਚ ਵਾਧਾ ਕਰਦੇ ਹੋਏ ਜਿਨਸੀ ਸੋਸ਼ਣ ਲਈ ਖਾਸ ਤੌਰ 'ਤੇ ਅਨੁਕੂਲ ਰਿਪੋਰਟਿੰਗ ਕਾਰਨ ਜੋੜਿਆ ਹੈ ਅਤੇ CSEA ਖਿਲਾਫ਼ ਲੜਨ ਵਾਲੇ NGO Thorn ਦੀ ਸਲਾਹ ਅਤੇ ਮਾਰਗਦਰਸ਼ਨ 'ਤੇ ਇਸ ਰਿਪੋਰਟਿੰਗ ਵਿਕਲਪ ਨੂੰ ਕਿਸ਼ੋਰਾਂ ਅਤੇ ਨੌਜਵਾਨਾਂ ਲਈ ਵਧੇਰੇ ਅਨੁਕੂਲ ਭਾਸ਼ਾ ਵਿੱਚ ਪੇਸ਼ ਕੀਤਾ ਹੈ, ਜਿਵੇਂ ("ਉਹ ਮੇਰੀਆਂ ਨੰਗੀਆਂ ਤਸਵੀਰਾਂ ਨੂੰ ਲੀਕ ਕਰ ਚੁੱਕੇ ਹਨ/ਲੀਕ ਕਰਨ ਦੀ ਧਮਕੀ ਦੇ ਰਹੇ ਹਨ")। ਇਹ ਰਿਪੋਰਟਾਂ ਸਾਡੇ ਅਮਲੀਕਰਨ ਦੇ ਯਤਨਾਂ ਵਾਸਤੇ ਫ਼ੈਸਲੇ ਲੈਣ ਲਈ ਵਰਤੀਆਂ ਜਾਂਦੀਆਂ ਹਨ ਜਿਸ ਵਿੱਚ ਸੰਕੇਤ-ਆਧਾਰਿਤ ਪਛਾਣ ਅਤੇ ਅਮਲੀਕਰਨ ਦੇ ਉਪਾਅ ਸ਼ਾਮਲ ਹੁੰਦੇ ਹਨ। ਅਸੀਂ ਰੁਝਾਨਾਂ, ਤਰਤੀਬਾਂ ਅਤੇ ਜਿਨਸੀ ਸੋਸ਼ਣ ਕਰਨ ਵਾਲਿਆਂ ਦੀਆਂ ਤਕਨੀਕਾਂ ਦਾ ਵਿਸ਼ਲੇਸ਼ਣ ਕਰਦੇ ਹਾਂ ਅਤੇ ਜੇਕਰ ਕੋਈ ਖਾਤਾ ਕੁਝ ਖਾਸ ਲੱਛਣ ਦਰਸਾਉਂਦਾ ਹੈ ਤਾਂ ਉਸਨੂੰ ਜਿਨਸੀ ਸੋਸ਼ਣ ਲਈ ਲੌਕ ਕਰ ਦਿੱਤਾ ਜਾਂਦਾ ਹੈ।

ਅਸੀਂ 2022 ਵਿੱਚ ਜਾਰੀ ਕੀਤੇ ਆਪਣੇ ਪਰਿਵਾਰ ਕੇਂਦਰ ਔਜ਼ਾਰਾਂ ਦੇ ਸੈੱਟ ਵਿੱਚ ਨਿਰੰਤਰ ਸੁਧਾਰ ਕਰਦੇ ਅਤੇ ਨਵੀਆਂ ਵਿਸ਼ੇਸ਼ਤਾਵਾਂ ਜੋੜਦੇ ਰਹਿੰਦੇ ਹਾਂ, ਜਿੱਥੇ ਮਾਪੇ ਦੇਖ ਸਕਦੇ ਹਨ ਕਿ ਉਹਨਾਂ ਦੇ ਕਿਸ਼ੋਰ Snapchat 'ਤੇ ਕਿਨ੍ਹਾਂ ਦੇ ਨਾਲ ਦੋਸਤ ਹਨ, ਹਾਲ ਹੀ ਵਿੱਚ ਕਿਸ ਦੇ ਨਾਲ ਚੈਟ ਕੀਤੀ ਹੈ ਅਤੇ ਜਿਨ੍ਹਾਂ ਖਾਤਿਆਂ ਨੂੰ ਲੈ ਕੇ ਉਹਨਾਂ ਨੂੰ ਚਿੰਤਾ ਹੈ, ਉਹਨਾਂ ਦੀ ਆਸਾਨੀ ਨਾਲ ਰਿਪੋਰਟ ਕਰ ਸਕਦੇ ਹਨ। ਪਰਿਵਾਰ ਕੇਂਦਰ ਲਈ ਸਾਡਾ ਮਕਸਦ ਹਮੇਸ਼ਾ ਇਹ ਰਿਹਾ ਹੈ ਕਿ ਮਾਪਿਆਂ/ਧਿਆਨ ਰੱਖਣ ਵਾਲਿਆਂ ਅਤੇ ਕਿਸ਼ੋਰਾਂ ਵਿਚਕਾਰ ਆਨਲਾਈਨ ਸੁਰੱਖਿਆ ਬਾਰੇ ਖੁੱਲ੍ਹੀ ਅਤੇ ਰਚਨਾਤਮਕ ਚਰਚਾ ਨੂੰ ਉਤਸ਼ਾਹਿਤ ਕੀਤਾ ਜਾਵੇ।

ਅਸੀਂ ਕਾਨੂੰਨੀ ਅਮਲੀਕਰਨ ਨਾਲ ਨਜ਼ਦੀਕੀ ਸਹਿਯੋਗ ਕਰਦੇ ਹਾਂ ਅਤੇ ਸੁਰੱਖਿਆ ਅਤੇ ਕਾਨੂੰਨੀ ਅਮਲਕੀਰਨ ਕਾਰਵਾਈਆਂ ਵਾਲੀਆਂ ਆਪਣੀਆਂ ਟੀਮਾਂ ਵਿੱਚ ਵੱਡੇ ਪੱਧਰ 'ਤੇ ਨਿਵੇਸ਼ ਕਰਦੇ ਹਾਂ ਜੋ ਦੁਨਿਆ ਭਰ ਵਿੱਚ 24/7 ਕੰਮ ਕਰਦੀਆਂ ਹਨ ਤਾਂ ਕਿ ਸਾਡੇ ਭਾਈਚਾਰੇ ਨੂੰ ਸੁਰੱਖਿਤ ਰੱਖਿਆ ਜਾ ਸਕੇ। ਉਦਾਹਰਨ ਲਈ ਸਾਡੀਆਂ ਭਰੋਸਾ ਅਤੇ ਸੁਰੱਖਿਆ ਟੀਮਾਂ 2020 ਤੋਂ ਲੈ ਕੇ ਹੁਣ ਤੱਕ ਆਪਣੇ ਆਕਾਰ ਵਿੱਚ ਦੋਹਰੇ ਤੋਂ ਵੀ ਵੱਧ ਹੋ ਚੁੱਕੀਆਂ ਹਨ ਅਤੇ ਸਾਡੀ ਕਾਨੂੰਨੀ ਅਮਲ ਸੰਚਾਲਨ ਟੀਮ ਇਸ ਵੇਲੇ ਤਿੰਨ ਗੁਣਾ ਹੋ ਗਈ ਹੈ। ਅਸੀਂ ਸੰਯੁਕਤ ਰਾਜ ਵਿੱਚ ਕਾਨੂੰਨ ਲਾਗੂ ਕਰਨ ਵਾਲਿਆਂ ਲਈ ਸਲਾਨਾ ਸੰਮੇਲਨ ਕਰਦੇ ਹਾਂ ਤਾਂ ਜੋ ਅਧਿਕਾਰੀ ਅਤੇ ਏਜੰਸੀਆਂ ਨੂੰ ਪੂਰੀ ਜਾਣਕਾਰੀ ਹੋਵੇ ਕਿ ਸਾਡੀ ਪਲੇਟਫਾਰਮ 'ਤੇ ਹੋ ਰਹੀ ਕਿਸੇ ਵੀ ਗੈਰਕਾਨੂੰਨੀ ਸਰਗਰਮੀ ਦੇ ਖਿਲਾਫ ਮੁਨਾਸਬ ਕਾਰਵਾਈ ਕਿਵੇਂ ਕੀਤੀ ਜਾ ਸਕਦੀ ਹੈ।

ਅਸੀਂ ਨਾਈਜੀਰੀਆ ਵਿੱਚ ਕਾਨੂੰਨੀ ਅਮਲੀਕਰਨ ਦੇ ਨਾਲ ਸਿੱਧੇ ਤੌਰ 'ਤੇ ਕੰਮ ਕਰ ਰਹੇ ਹਾਂ ਜਿੱਥੇ ਕਈ ਜਿਨਸੀ ਸੋਸ਼ਣ ਦੇ ਮਾਮਲੇ ਸ਼ੁਰੂ ਹੁੰਦੇ ਹਨ, ਤਾਂ ਜੋ ਜਾਂਚ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਸਮਰੱਥਾ ਅਤੇ ਗਿਆਨ ਵਿਕਸਿਤ ਕੀਤਾ ਜਾ ਸਕੇ ਅਤੇ ਅਸੀਂ ਨਾਈਜੀਰੀਆ ਸਰਕਾਰ ਨਾਲ ਇਸ ਖੇਤਰ ਵਿੱਚ ਹੋਰ ਸਹਿਯੋਗ ਜਾਰੀ ਰੱਖਣ ਦੀ ਯੋਜਨਾ ਬਣਾਈ ਹੈ। ਅਸੀਂ ਅੰਤਰਰਾਸ਼ਟਰੀ ਨਿਆਂ ਮਿਸ਼ਨ, NCMEC, ਉਦਯੋਗ ਦੇ ਹੋਰ ਮੈਂਬਰਾਂ ਅਤੇ ਗੈਰ-ਸਰਕਾਰੀ ਸੰਗਠਨਾਂ ਦੇ ਨਾਲ ਮਿਲ ਕੇ ਅਮਰੀਕਾ ਦੇ ਬਾਹਰ ਉਹਨਾਂ ਦੇਸ਼ਾਂ ਵਿੱਚ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ CyberTips ਦੀ ਜਾਂਚ ਬਾਰੇ ਸਿਖਲਾਈ ਦਿੱਤੀ ਹੈ ਜਿੱਥੇ ਜਿਨਸੀ ਸੋਸ਼ਣ ਦੀ ਸਰਗਰਮੀ ਵੱਧ ਹੈ।

ਕਈ ਸਾਲਾਂ ਤੋਂ ਅਸੀਂ "ਭਰੋਸੇਮੰਦ ਫ਼ਲੈਗਰਜ਼" ਦੇ ਮਜ਼ਬੂਤ ਜੱਥੇ ਨਾਲ ਵੀ ਮਿਲ ਕੇ ਕੰਮ ਕੀਤਾ ਹੈ ਜਿਨ੍ਹਾਂ ਵਿੱਚ ਗੈਰ-ਮੁਨਾਫਾ ਸੰਸਥਾਵਾਂ, ਗੈਰ-ਸਰਕਾਰੀ ਸੰਗਠਨ ਅਤੇ ਚੁਣੇ ਹੋਏ ਸਰਕਾਰੀ ਵਿਭਾਗ ਸ਼ਾਮਲ ਹਨ, ਇਹ ਸਾਨੂੰ Snapchat ਵਰਤਣ ਵਾਲਿਆਂ ਦੀਆਂ ਹੰਗਾਮੀ ਸਥਿਤੀਆਂ, ਜਿਵੇਂ ਕਿ ਮਾੜੇ ਸਲੂਕ ਦੇ ਮਾਮਲੇ, ਜਾਨ ਨੂੰ ਤਤਕਾਲ ਖਤਰੇ ਅਤੇ ਹੋਰ ਐਮਰਜੈਂਸੀ ਮਾਮਲੇ, ਉੱਚ ਤਰਜੀਹ ਵਾਲੇ ਚੈਨਲਾਂ ਰਾਹੀਂ ਪੁਹੰਚਾਉਂਦੇ ਹਨ। ਸਾਡੇ ਭਰੋਸੇਮੰਦ ਫ਼ਲੈਗਰ ਪ੍ਰੋਗਰਾਮ ਦੇ ਬਹੁਤੇ ਹਿੱਸੇਦਾਰ ਨਾਬਾਲਗਾਂ ਖ਼ਿਲਾਫ਼ ਜਿਨਸੀ ਨੁਕਸਾਨਾਂ, ਜਿਸ ਵਿੱਚ ਜਿਨਸੀ ਸੋਸ਼ਣ ਵੀ ਸ਼ਾਮਲ ਹੈ, ਨਾਲ ਸਬੰਧਤ ਸਮੱਗਰੀ ਅਤੇ ਖਾਤਿਆਂ ਦੀ ਰਿਪੋਰਟ ਕਰਦੇ ਹਨ।

II. ਉਦਯੋਗ ਦੇ ਮਾਹਰਾਂ ਅਤੇ ਗਠਜੋੜਾਂ ਨਾਲ ਰਲਮਿਲ ਕੇ ਕੰਮ ਕਰਨਾ 

ਸਾਡੇ ਆਪਣੇ ਨਿਵੇਸ਼ਾਂ ਦੇ ਨਾਲ ਅਸੀਂ ਦੁਨੀਆ ਭਰ ਦੇ ਮਾਹਰਾਂ ਨਾਲ ਵੀ ਜੁੜਦੇ ਹਾਂ, ਕਿਉਂਕਿ ਅਸੀਂ ਜਾਣਦੇ ਹਾਂ ਕਿ ਕੋਈ ਵੀ ਇਕਾਈ ਜਾਂ ਸੰਸਥਾ ਇਕੱਲੀ ਇਹਨਾਂ ਮਸਲਿਆਂ ਨੂੰ ਅਰਥਪੂਰਨ ਢੰਗ ਨਾਲ ਅੱਗੇ ਨਹੀਂ ਵਧਾ ਸਕਦੀ। ਉਦਾਹਰਨ ਵਜੋਂ, Snap ਅੰਤਰਰਾਸ਼ਟਰੀ ਨੀਤੀ ਬੋਰਡ 'ਤੇ WeProtect ਗਲੋਬਲ ਅਲਾਇੰਸ ਵਿੱਚ ਉਦਯੋਗ ਦੀ ਨੁਮਾਇੰਦਗੀ ਕਰਦਾ ਹੈ; ਅਸੀਂ INHOPE ਦੇ ਸਲਾਹਕਾਰ ਪਰਿਸ਼ਦ ਦੇ ਮੈਂਬਰ ਹਾਂ ਅਤੇ UK ਇੰਟਰਨੈੱਟ ਵਾਚ ਫਾਉਂਡੇਸ਼ਨ (IWF) ਦੇ ਭਰੋਸੇਮੰਦਾਂ ਦੇ ਬੋਰਡ ਵਿੱਚ ਬੈਠਦੇ ਹਾਂ। ਇਹਨਾਂ ਸਾਰੇ ਸੰਗਠਨਾਂ ਦਾ ਦਿਲੋਂ ਉਦੇਸ਼ ਔਨਲਾਈਨ CSEA ਦਾ ਖਾਤਮਾ ਹੈ।

ਅਸੀਂ Tech Coalition ਦੇ ਸਰਗਰਮ ਮੈਂਬਰ ਬਣੇ ਰਹਿੰਦੇ ਹਾਂ ਜੋ ਕਿ ਆਨਲਾਈਨ ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਮਾੜੇ ਸਲੂਕ ਦੇ ਖ਼ਿਲਾਫ਼ ਲੜਨ 'ਤੇ ਧਿਆਨ ਕੇਂਦਰਿਤ ਕਰਨ ਵਾਲਾ ਗਲੋਬਲ ਉਦਯੋਗ ਗਠਜੋੜ ਹੈ ਅਤੇ ਹਾਲ ਹੀ ਵਿੱਚ ਅਸੀਂ ਇਸਦੇ ਬੋਰਡ ਆਫ ਡਾਇਰੈਕਟਰਜ਼ ਦੀ ਪ੍ਰਬੰਧਕੀ ਕਮੇਟੀ 'ਤੇ ਦੋ ਸਾਲਾਂ ਦਾ ਕਾਰਜਕਾਲ ਖਤਮ ਕੀਤਾ ਹੈ। ਅਸੀਂ Tech Coalition ਦੀ ਲਾਲਟੇਨ ਪਹਿਲ ਦੇ ਸਥਾਪਕ ਮੈਂਬਰਾਂ ਵਿੱਚੋਂ ਵੀ ਇੱਕ ਸੀ, ਜੋ ਬੱਚਿਆਂ ਦੀਆਂ ਸੁਰੱਖਿਆ ਨੀਤੀਆਂ ਨੂੰ ਲਾਗੂ ਕਰਨ ਦੇ ਤਰੀਕਿਆਂ ਨੂੰ ਮਜ਼ਬੂਤ ਬਣਾਉਣ ਲਈ ਕੰਪਨੀਆਂ ਵਿੱਚ ਪਹਿਲਾ ਅਨੁਸ਼ਾਸਨਾਤਮਕ ਸੰਕੇਤ-ਸਾਂਝ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਵਿੱਚ ਸਰਗਰਮੀ ਨਾਲ ਹਿੱਸਾ ਲੈ ਕੇ ਕੰਪਨੀਆਂ ਇੱਕ ਦੂਜੇ ਦੀ ਮਦਦ ਕਰ ਸਕਦੀਆਂ ਹਨ ਤਾਂ ਕਿ ਮਾੜੇ ਅਨਸਰਾਂ ਦੀ ਜਾਂਚ ਕਰ ਸਕਣ ਜਿਸ ਵਿੱਚ ਜਿਨਸੀ ਸੋਸ਼ਣ ਕਰਨ ਵਾਲੇ ਵੀ ਸ਼ਾਮਲ ਹਨ।

ਇਸ ਦੇ ਨਾਲ ਅਸੀਂ ਲਾਪਤਾ ਅਤੇ ਸ਼ੋਸ਼ਣ ਕੀਤੇ ਬੱਚਿਆਂ ਲਈ ਅਮਰੀਕੀ ਰਾਸ਼ਟਰੀ ਕੇਂਦਰ (NCMEC) ਦੇ Take It Down ਡਾਟਾਬੇਸ ਦਾ ਵੀ ਲਾਹਾ ਲੈਂਦੇ ਹਾਂ, ਜੋ ਨਾਬਾਲਗਾਂ ਨੂੰ ਆਪਣੀਆਂ ਤਿਆਰ ਕੀਤੀਆਂ ਚੁਣੀਆਂ ਹੋਈਆਂ ਫੋਟੋਆਂ ਜਾਂ ਵੀਡੀਓਜ਼ ਦਾ ਡਿਜ਼ੀਟਲ ਫਿੰਗਰਪ੍ਰਿੰਟ—ਜਿਸਨੂੰ “ਹੈਸ਼” ਕਿਹਾ ਜਾਂਦਾ ਹੈ—ਸਿੱਧਾ ਆਪਣੀ ਡਿਵਾਈਸ 'ਤੇ ਬਣਾਉਣ ਦੀ ਸਹੂਲਤ ਦਿੰਦਾ ਹੈ। ਇਹ ਹੈਸ਼ਾਂ ਦੀ ਵਰਤੋਂ Snap ਸਮੇਤ ਹਿੱਸਾ ਲੈਣ ਵਾਲੀਆਂ ਕੰਪਨੀਆਂ ਕਰ ਸਕਦੀਆਂ ਹਨ, ਤਾਂ ਜੋ ਉਹਨਾਂ ਵਰਗੀਆਂ ਤਸਵੀਰਾਂ ਦੀ ਭਾਲ ਕਰਕੇ ਉਹਨਾਂ ਨੂੰ ਹਟਾ ਸਕਣ, ਜੋ ਸਾਡੀਆਂ ਭਾਈਚਾਰਕ ਸੇਧਾਂ ਦੀ ਉਲੰਘਣਾ ਕਰਦੀਆਂ ਹਨ। ਅਸੀਂ ਯੂਕੇ ਵਿੱਚ "Report Remove" ਨਾਮੀ ਇੱਕ ਹੋਰ ਸਮਾਨ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਹਾਂ ਅਤੇ ਪਿਛਲੇ ਸਾਲ ਅਸੀਂ SWGfL ਦੇ StopNCII ਸਹਿਯੋਗ ਵਿੱਚ ਸ਼ਾਮਲ ਹੋਏ ਸੀ, ਤਾਂ ਜੋ ਉਸ ਸਮੂਹ ਦੇ ਹੈਸ਼ ਡਾਟਾਬੇਸ ਦਾ ਲਾਹਾ ਲੈ ਕੇ Snapchat 'ਤੇ ਬਿਨਾਂ ਸਹਿਮਤੀ ਦੇ ਨਿੱਜੀ ਤਸਵੀਰਾਂ (NCII) ਦੇ ਫੈਲਾਅ ਨੂੰ ਰੋਕਣ ਵਿੱਚ ਮਦਦ ਕਰ ਸਕੀਏ। StopNCII 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀਆਂ ਨਿੱਜੀ ਤਸਵੀਰਾਂ ਦੇ ਫੈਲਾਅ ਨੂੰ ਰੋਕਣ ਵਿੱਚ ਮਦਦ ਕਰਦਾ ਹੈ ਅਤੇ ਪੀੜਤਾਂ ਨੂੰ ਆਪਣੀਆਂ ਸਭ ਤੋਂ ਨਿੱਜੀ ਫੋਟੋਆਂ ਅਤੇ ਵੀਡੀਓਜ਼ 'ਤੇ ਦੁਬਾਰਾ ਆਪਣੀ ਪਰਦੇਦਾਰੀ ਹਾਸਲ ਕਰਨ ਦਾ ਮੌਕਾ ਦਿੰਦਾ ਹੈ।

ਇਸ ਸਾਲ ਅਸੀਂ ਡਿਜੀਟਲ ਤੰਦਰੁਸਤੀ ਲਈ Snap ਦੀ ਆਪਣੀ ਪਹਿਲੀ ਕੌਂਸਲ ਸ਼ੁਰੂ ਕੀਤੀ, ਜੋ ਸੰਯੁਕਤ ਰਾਜ ਵਿੱਚੋਂ 18 ਕਿਸ਼ੋਰਾਂ ਦਾ ਗਰੁੱਪ ਹੈ ਜਿਨ੍ਹਾਂ ਨੂੰ ਸਾਲ ਭਰ ਚੱਲਣ ਵਾਲੇ ਪਾਇਲਟ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਚੁਣਿਆ ਗਿਆ ਹੈ, ਜਿਸ ਦਾ ਮਕਸਦ ਸਕੂਲਾਂ ਅਤੇ ਭਾਈਚਾਰਿਆਂ ਵਿੱਚ ਸੁਰੱਖਿਅਤ ਆਨਲਾਈਨ ਆਦਤਾਂ ਅਤੇ ਅਭਿਆਸਾਂ ਨੂੰ ਉਤਸ਼ਾਹਤ ਕਰਨਾ ਹੈ। ਜੁਲਾਈ ਵਿੱਚ ਇਸ ਗਰੁੱਪ ਨੇ ਘੱਟ ਤੋਂ ਘੱਟ ਇੱਕ ਮਾਪੇ ਜਾਂ ਸਹਾਇਕ ਦੇ ਨਾਲ ਮਿਲ ਕੇ ਕੈਲੀਫ਼ੋਰਨੀਆ ਦੇ ਸੈਂਟਾ ਮੋਨਿਕਾ ਵਿੱਚ Snap ਦੇ ਮੁੱਖ ਦਫ਼ਤਰ ਵਿੱਚ ਗੱਲਬਾਤਾਂ ਲਈ ਇਕੱਠੇ ਹੋਏ ਲੋਕਾਂ ਤੋਂ ਆਨਲਾਈਨ ਖ਼ਤਰੇ, ਸਮਾਜਿਕ ਸਰਗਰਮੀਆਂ ਅਤੇ ਮਾਪਿਆਂ ਲਈ ਔਜ਼ਾਰਾਂ ਜਿਹੇ ਵਿਸ਼ਿਆਂ 'ਤੇ ਦਿਲਚਸਪ ਨਤੀਜੇ ਪ੍ਰਾਪਤ ਕੀਤੇ। ਇਹ Snap ਦੇ ਸੁਰੱਖਿਆ ਸਲਾਹਕਾਰ ਬੋਰਡ ਤੋਂ ਇਲਾਵਾ ਹੈ ਜਿਸ ਵਿੱਚ 16 ਮਾਹਰ ਅਤੇ ਤਿੰਨ ਨੌਜਵਾਨ ਵਕਾਲਤੀਏ ਸ਼ਾਮਲ ਹਨ ਜੋ Snap ਨੂੰ ਸੁਰੱਖਿਆ ਦੇ ਮਾਮਲਿਆਂ 'ਤੇ ਸਿੱਧਾ ਮਾਰਗਦਰਸ਼ਨ ਅਤੇ ਦਿਸ਼ਾ-ਨਿਰਦੇਸ਼ ਦਿੰਦੇ ਹਨ। ਅਸੀਂ 2025 ਦੀ ਉਡੀਕ ਕਰ ਰਹੇ ਹਾਂ, ਜਿੱਥੇ ਅਸੀਂ ਦੋਵੇਂ ਸਮੂਹਾਂ ਦੇ ਮੈਂਬਰਾਂ ਲਈ ਹੋਰ ਮੌਕੇ ਬਣਾਉਣ ਦੀ ਆਸ ਕਰਦੇ ਹਾਂ, ਤਾਂ ਜੋ ਉਹ ਇੱਕਠੇ ਹੋਣ ਅਤੇ ਹੋਰ ਅੰਦਰੂਨੀ ਝਾਤਾਂ 'ਤੇ ਚਾਨਣ ਪਾ ਸਕਣ।

III. ਜਾਗਰੂਕਤਾ ਪੈਦਾ ਕਰਨਾ 

ਸਾਡੇ ਅੰਦਰੂਨੀ ਨਿਵੇਸ਼ਾਂ ਅਤੇ ਮਾਹਰਾਂ ਨਾਲ ਕੀਤੇ ਕੰਮ ਤੋਂ ਇਲਾਵਾ ਅਤੇ ਉਦਯੋਗ ਦੇ ਬਾਕੀ ਸਹਿਯੋਗੀਆਂ ਨਾਲ ਮਿਲ ਕੇ ਕੀਤੇ ਕੰਮ ਤੋਂ ਅੱਗੇ ਆਨਲਾਈਨ ਜਿਨਸੀ ਸ਼ੋਸ਼ਣ ਅਤੇ ਜਿਨਸੀ ਸੋਸ਼ਣ ਜਿਹੀਆਂ ਧੋਖੇਬਾਜ਼ੀ ਸਕੀਮਾਂ ਦੇ ਖ਼ਿਲਾਫ਼ ਲੜਨ ਲਈ ਮਹੱਤਵਪੂਰਨ ਪਹਿਲੂ ਜਨਤਾ ਅਤੇ Snapchat ਵਰਤਣ ਵਾਲਿਆਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ।

2022 ਵਿੱਚ ਅਸੀਂ ਡਿਜੀਟਲ ਤੰਦਰੁਸਤੀ ਸੂਚਕ ਅੰਕ ਦੀ ਸ਼ੁਰੂਆਤ ਕੀਤੀ, ਜੋ ਕਿ ਉਦਯੋਗ-ਮੋਹਰੀ ਖੋਜ ਹੈ ਜੋ ਕਿਸ਼ੋਰਾਂ ਅਤੇ ਨੌਜਵਾਨਾਂ ਦੇ ਸਾਰੇ ਪਲੇਟਫਾਰਮਾਂ 'ਤੇ ਆਨਲਾਈਨ ਤਜ਼ਰਬਿਆਂ ਬਾਰੇ ਝਲਕਾਂ ਦਿੰਦੀ ਹੈ। ਇਸ ਖੋਜ ਦੇ ਹਿੱਸੇ ਵਜੋਂ ਪਿਛਲੇ ਦੋ ਸਾਲਾਂ ਤੋਂ ਅਸੀਂ ਜਿਨਸੀ ਸੋਸ਼ਣ 'ਤੇ ਗੰਭੀਰ ਅਧਿਐਨ ਕੀਤੇ ਹਨ। ਇਹ ਅਧਿਐਨ ਸਿਰਫ਼ Snapchat 'ਤੇ ਹੀ ਨਹੀਂ ਸਗੋਂ ਆਮ ਤੌਰ 'ਤੇ ਆਨਲਾਈਨ ਤਜਰਬਿਆਂ ਦੀ ਜਾਣਕਾਰੀ ਦਿੰਦਾ ਹੈ। ਇਸ ਕਰਕੇ ਇਹ ਸਾਡੇ ਕੰਮ ਲਈ ਤਾਂ ਮਦਦਗਾਰ ਹੈ ਹੀ, ਨਾਲ ਹੀ ਸਾਡੀ ਆਸ ਹੈ ਕਿ ਇਹ ਤਕਨੀਕ ਪ੍ਰਣਾਲੀ ਵਿੱਚ ਹੋਰ ਲੋਕਾਂ ਨੂੰ ਵੀ ਦਿਲਚਸਪ ਝਲਕਾਂ ਦੇਵੇਗਾ। ਇਸ ਮਹੀਨੇ ਦੇ ਅਖੀਰ ਵਿੱਚ ਅਸੀਂ ਜਿਨਸੀ ਸੋਸ਼ਣ ਬਾਰੇ ਆਪਣੀ ਦੂਜੇ ਸਾਲ ਦੀ ਵਿਆਪਕ ਰਿਪੋਰਟ ਦੇ ਨਤੀਜੇ ਸਾਂਝੇ ਕਰਾਂਗੇ ਜੋ ਕਿ ਤਕਨੀਕੀ ਗਠਜੋੜ ਦੇ ਆਉਣ ਵਾਲੇ ਆਭਾਸੀ ਬਹੁ-ਹਿੱਸੇਦਾਰ ਫੋਰਮ ਦੇ ਨਾਲ ਹੋਵੇਗਾ, ਜੋ ਨਾਬਾਲਗਾਂ ਦੇ ਵਿੱਤੀ ਜਿਨਸੀ ਸੋਸ਼ਣ 'ਤੇ ਕੇਂਦਰਿਤ ਹੈ।

ਇਸ ਸਾਲ ਦੇ ਸ਼ੁਰੂ ਵਿੱਚ ਸਾਨੂੰ ਮਾਣ ਹਾਸਲ ਹੋਇਆ ਕਿ ਅਸੀਂ Know2Protect ਦਾ ਸਮਰਥਨ ਕਰਨ ਵਾਲੀ ਪਹਿਲੀ ਸੰਸਥਾ ਬਣੇ ਜੋ ਕਿ ਅਮਰੀਕੀ ਹੋਮਲੈਂਡ ਸੁਰੱਖਿਆ ਵਿਭਾਗ (DHS) ਦੁਆਰਾ ਸ਼ੁਰੂ ਕੀਤੀ ਆਪਣੇ ਕਿਸਮ ਦੀ ਪਹਿਲੀ ਜਨਤਕ ਜਾਗਰੂਕਤਾ ਮੁਹਿੰਮ ਹੈ। ਇਹ ਮੁਹਿੰਮ ਨੌਜਵਾਨਾਂ, ਮਾਪਿਆਂ, ਭਰੋਸੇਮੰਦ ਬਾਲਗਾਂ ਅਤੇ ਨੀਤੀ-ਨਿਰਮਾਤਾਵਾਂ ਨੂੰ ਸਿੱਖਿਆ ਦਿੰਦੀ ਅਤੇ ਸਮਰੱਥ ਬਣਾਉਂਦੀ ਕਰਦੀ ਹੈ ਤਾਂ ਕਿ ਉਹ ਵਿੱਤੀ ਜਿਨਸੀ ਸੋਸ਼ਣ ਵਰਗੇ ਅਪਰਾਧਾਂ ਨੂੰ ਰੋਕਣ ਅਤੇ ਮੁਕਾਬਲਾ ਕਰਨ ਵਿੱਚ ਸਹਾਇਕ ਹੋ ਸਕਣ। K2P ਸਿੱਖਿਆਤਮਕ ਸਰੋਤਾਂ ਲਈ Snapchat 'ਤੇ ਵਿਗਿਆਪਨ ਸਥਾਨ ਦਾਨ ਕਰਨ ਤੋਂ ਇਲਾਵਾ ਅਸੀਂ ਸੰਯੁਕਤ ਰਾਜ ਵਿੱਚ ਕਿਸ਼ੋਰਾਂ ਅਤੇ ਨੌਜਵਾਨਾਂ ਨਾਲ ਵਧੀਕ ਖੋਜ ਕਰ ਰਹੇ ਹਾਂ ਤਾਂ ਜੋ ਮੁਹਿੰਮ ਨੂੰ ਹੋਰ ਵੀ ਲਾਹੇਵੰਦ ਬਣਾਇਆ ਜਾ ਸਕੇ। ਅਸੀਂ ਵੀ ਵਧਾਈ ਗਈ ਹਕੀਕਤ ਵਾਲੇ Snapchat ਲੈਂਜ਼ ਦੀ ਸਾਂਝੇ ਤੌਰ 'ਤੇ ਸ਼ੁਰੂਆਤ ਕੀਤੀ, ਜੋ ਇੱਕ ਰੁਝਾਉਣ ਵਾਲੇ Know2Protect ਸਵਾਲਾਂ-ਜਵਾਬਾਂ ਰਾਹੀਂ Snapchat ਵਰਤਣ ਵਾਲਿਆਂ ਨੂੰ ਸਿੱਖਿਆ ਦੇਣ ਵਿੱਚ ਮਦਦ ਕਰਦਾ ਹੈ। ਅਤੇ ਯੂਕੇ ਵਿੱਚ ਅਸੀਂ IWF ਦੀ ਵਿਆਪਕ ਜਨਤਕ ਜਾਗਰੂਕਤਾ ਮੁਹਿੰਮ Gurls Out Loud ਦਾ ਸਮਰਥਨ ਕੀਤਾ ਜੋ 11 ਤੋਂ 13 ਸਾਲ ਦੀਆਂ ਕੁੜੀਆਂ ਨੂੰ ਆਨਲਾਈਨ ਜਿਨਸੀ ਬਹਿਕਾਉਣ, ਅਸ਼ਲੀਲ-ਸੁਨੇਹੇ ਭੇਜਣ ਅਤੇ ਨਗਨ ਤਸਵੀਰਾਂ ਭੇਜਣ ਬਾਰੇ ਸੂਚਿਤ ਕਰਨ ਲਈ ਡਿਜ਼ਾਇਨ ਕੀਤੀ ਗਈ ਹੈ। ਇਸ ਤੋਂ ਇਲਾਵਾ, ਹਾਲ ਹੀ ਵਿੱਚ ਅਸੀਂ ਸੁਰੱਖਿਅਤ ਅਤੇ ਅਨੁਕੂਲ ਸਕੂਲਾਂ ਦੇ ਸਹਿਯੋਗ ਨਾਲ Snapchat ਲਈ ਸਿੱਖਿਅਕਾਂ ਦੀ ਗਾਈਡ ਸ਼ੁਰੂ ਕੀਤੀ, ਜੋ ਸਿੱਖਿਆਕਾਰਾਂ ਲਈ ਵਿਸਥਾਰਕ ਔਜ਼ਾਰ-ਕਿੱਟ ਹੈ ਜਿਸ ਵਿੱਚ ਜਿਨਸੀ ਸੋਸ਼ਣ ਨਾਲ ਲੜਨ ਦੇ ਤਰੀਕਿਆਂ ਬਾਰੇ ਜਾਣਕਾਰੀ ਅਤੇ ਮਾਰਗਦਰਸ਼ਨ ਸ਼ਾਮਲ ਹੈ।

ਸਾਡੀ ਸਾਲਾਂ ਦੀ ਖੋਜ ਅਧਾਰ 'ਤੇ ਅਸੀਂ ਜਾਣਦੇ ਹਾਂ ਕਿ ਜਾਗਰੂਕਤਾ ਪੈਦਾ ਕਰਨਾ ਅਤੇ ਭਾਈਚਾਰੇ ਦੀ ਸਿੱਖਿਆ ਆਨਲਾਈਨ ਨੁਕਸਾਨਾਂ ਨੂੰ ਰੋਕਣ ਵਿੱਚ ਸ਼ਕਤੀਸ਼ਾਲੀ ਸਾਧਨ ਹਨ ਅਤੇ ਅਸੀਂ ਕਿਸ਼ੋਰਾਂ ਅਤੇ ਨੌਜਵਾਨਾਂ ਤੱਕ ਸਿੱਧੇ Snapchat ਰਾਹੀਂ ਪਹੁੰਚਣ ਲਈ ਐਪ ਦੇ ਅੰਦਰ ਸਰੋਤਾਂ ਨੂੰ ਵਿਕਸਿਤ ਅਤੇ ਉਨ੍ਹਾਂ ਦਾ ਪ੍ਰਚਾਰ ਕਰਦੇ ਰਹਿੰਦੇ ਹਾਂ। ਸਤੰਬਰ 2023 ਵਿੱਚ ਅਸੀਂ ਐਪ ਦੇ ਅੰਦਰ ਚਾਰ ਨਵੇਂ "ਸੁਰੱਖਿਆ ਸਨੈਪਸ਼ਾਟ" ਐਪੀਸੋਡ ਜਾਰੀ ਕੀਤੇ ਜੋ ਜਿਨਸੀ ਖਤਰਿਆਂ ਅਤੇ ਨੁਕਸਾਨਾਂ 'ਤੇ ਕੇਂਦਰਿਤ ਹਨ ਜਿਸ ਵਿੱਚ ਵਿੱਤੀ ਜਿਨਸੀ ਸੋਸ਼ਣ ਵੀ ਸ਼ਾਮਲ ਹੈ। ਅਸੀਂ ਅਸ਼ਲੀਲ-ਸੁਨੇਹੇ, ਨਗਨ ਤਸਵੀਰਾਂ ਬਣਾਉਣ ਅਤੇ ਸਾਂਝੀਆਂ ਕਰਨ ਦੇ ਨਤੀਜਿਆਂ, ਬੱਚਿਆਂ ਨੂੰ ਜਿਨਸੀ ਮਕਸਦਾਂ ਲਈ ਆਨਲਾਈਨ ਬਹਿਕਾਉਣ ਅਤੇ ਬਾਲ ਜਿਨਸੀ ਤਸਕਰੀ ਬਾਰੇ ਵੀ ਐਪੀਸੋਡ ਦਿੰਦੇ ਹਾਂ। ਇਹ ਸਾਰੇ ਸਰੋਤ ਲਾਪਤਾ ਅਤੇ ਸ਼ੋਸ਼ਣ ਕੀਤੇ ਬੱਚਿਆਂ ਲਈ ਅਮਰੀਕੀ ਰਾਸ਼ਟਰੀ ਕੇਂਦਰ (NCMEC) ਦੇ ਮਾਹਰਾਂ ਵੱਲੋਂ ਸਮੀਖਿਆ ਕੀਤੇ ਗਏ ਸਨ ਅਤੇ ਕੁਝ ਮੁੱਖ ਇਲਾਕਿਆਂ ਵਿੱਚ ਸੰਬੰਧਿਤ ਹੌਟਲਾਈਨਾਂ ਅਤੇ ਹੈਲਪਲਾਈਨਾਂ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ਸਨ।

ਅਸੀਂ ਆਨਲਾਈਨ ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਮਾੜੇ ਸਲੂਕ ਦੇ ਖਿਲਾਫ ਲੜਾਈ ਜਾਰੀ ਰੱਖ ਰਹੇ ਹਾਂ, ਪਰ ਅਜੇ ਵੀ ਹੋਰ ਕੰਮ ਕਰਨ ਦੀ ਲੋੜ ਹੈ। 2025 ਵਿੱਚ ਅਸੀਂ ਆਨਲਾਈਨ ਸੰਭਾਵਿਤ ਨੁਕਸਾਨਾਂ ਬਾਰੇ ਜਾਗਰੂਕਤਾ ਵਧਾਉਣਾ ਜਾਰੀ ਰੱਖਾਂਗੇ ਅਤੇ ਇਸ ਗੱਲ 'ਤੇ ਮੁੜ ਜ਼ੋਰ ਦੇਵਾਂਗੇ ਕਿ ਕੋਈ ਵੀ ਵਿਅਕਤੀ ਸੰਭਾਵਿਤ ਨਿਸ਼ਾਨਾ ਬਣ ਸਕਦਾ ਹੈ। ਅਸੀਂ ਮਾੜੇ ਅਨਸਰਾਂ ਨੂੰ ਜਲਦੀ ਅਤੇ ਵਾਰ-ਵਾਰ ਰੋਕਣਾ ਅਤੇ ਨਾਕਾਮ ਕਰਨਾ ਚਾਹੁੰਦੇ ਹਾਂ, ਅਤੇ ਕਾਨੂੰਨ ਲਾਗੂ ਕਰਨ ਵਾਲਿਆਂ ਲਈ ਹੋਰ ਜ਼ਿਆਦਾ ਕਾਰਗਰ CyberTips ਤਿਆਰ ਕਰਨਾ ਚਾਹੁੰਦੇ ਹਾਂ।

ਇਹ ਜ਼ਰੂਰੀ ਹੈ ਕਿ ਅਸੀਂ ਇਹ ਗੱਲ ਨੋਟ ਕਰੀਏ ਕਿ ਜਿਵੇਂ ਅਸੀਂ ਹੋਰ ਗੰਭੀਰ ਨੁਕਸਾਨਾਂ, ਜਿਵੇਂ ਕਿ ਗੈਰਕਾਨੂੰਨੀ ਨਸ਼ੀਲੀ ਦਵਾਈਆਂ ਦੀ ਸਰਗਰਮੀ, ਬਣਾਉਟੀ ਗੋਲੀਆਂ ਦੀ ਵਿਕਰੀ, ਹਿੰਸਾ ਦੀਆਂ ਧਮਕੀਆਂ ਅਤੇ ਆਤਮ-ਹੱਤਿਆ ਅਤੇ ਖੁਦ ਦਾ ਨੁਕਸਾਨ ਕਰਨ ਦੀ ਸਮੱਗਰੀ ਦੇ ਖਿਲਾਫ ਜੂਝਦੇ ਹਾਂ ਅਸੀਂ ਉਨ੍ਹਾਂ ਰਣਨੀਤੀਆਂ ਨੂੰ ਕਈ ਹੋਰ ਮਾਮਲਿਆਂ ਵਿੱਚ ਵੀ ਵਰਤਦੇ ਹਾਂ। ਅਸੀਂ ਸਮਝਦੇ ਹਾਂ ਕਿ ਇਸ ਖੇਤਰ ਵਿੱਚ ਸਾਡਾ ਕੰਮ ਸ਼ਾਇਦ ਕਦੇ ਵੀ ਪੂਰਾ ਨਾ ਹੋਵੇ, ਪਰ ਸਾਨੂੰ Snapchat ਵਰਤਣ ਵਾਲਿਆਂ ਦੀ ਸੁਰੱਖਿਆ ਦੀ ਬਹੁਤ ਚਿੰਤਾ ਹੈ, ਅਸੀਂ ਉਦਯੋਗ, ਸਰਕਾਰ ਅਤੇ ਕਾਨੂੰਨ ਲਾਗੂ ਕਰਨ ਵਾਲਿਆਂ ਨਾਲ ਮਿਲ ਕੇ ਸਹਿਯੋਗੀ ਤੌਰ 'ਤੇ ਕੰਮ ਕਰਦੇ ਹੋਏ ਜਾਣਕਾਰੀ ਦਾ ਅਦਾਨ-ਪ੍ਰਦਾਨ ਜਾਰੀ ਰੱਖਾਂਗੇ ਅਤੇ ਆਪਣੀ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦੇ ਰਹਾਂਗੇ।

ਖ਼ਬਰਾਂ 'ਤੇ ਵਾਪਸ ਜਾਓ