ਮਾਂ-ਪਿਓ ਸਬੰਧੀ ਸਾਡੇ ਐਪ-ਵਿਚਲੇ ਔਜ਼ਾਰਾਂ ਦਾ ਵਿਸਤਾਰ
11 ਜਨਵਰੀ 2024
ਮਾਂ-ਪਿਓ ਸਬੰਧੀ ਸਾਡੇ ਐਪ-ਵਿਚਲੇ ਔਜ਼ਾਰਾਂ ਦਾ ਵਿਸਤਾਰ
11 ਜਨਵਰੀ 2024
Snap ਵਿਖੇ ਅਸੀਂ ਮਾਤਾ-ਪਿਤਾ ਨੂੰ ਉਹਨਾਂ ਦੇ ਕਿਸ਼ੋਰਾਂ ਲਈ Snapchat ਦੀ ਸੁਰੱਖਿਅਤ ਵਰਤੋਂ ਵਿੱਚ ਸਹਾਇਤਾ ਕਰਨ ਵਿੱਚ ਮਦਦ ਕਰਨ ਵਾਸਤੇ ਵਾਧੂ ਔਜ਼ਾਰ ਅਤੇ ਸਰੋਤ ਦੇਣ ਲਈ ਵਚਨਬੱਧ ਹਾਂ।
2022 ਵਿੱਚ, ਅਸੀਂ ਪਰਿਵਾਰ ਕੇਂਦਰ ਦੀ ਸ਼ੁਰੂਆਤ ਕੀਤੀ, ਮਾਂ-ਪਿਓ ਸਬੰਧੀ ਔਜ਼ਾਰਾਂ ਦਾ ਸਾਡਾ ਸੈੱਟ ਜੋ ਮਾਤਾ-ਪਿਤਾ ਨੂੰ ਇਹ ਦੇਖਣ ਦਿੰਦਾ ਹੈ ਕਿ ਉਹਨਾਂ ਦੇ ਕਿਸ਼ੋਰ Snapchat 'ਤੇ ਕਿਹੜੇ ਦੋਸਤਾਂ ਨਾਲ਼ ਗੱਲ ਕਰ ਰਹੇ ਹਨ, ਉਹ ਕਿਸੇ ਵੀ ਚਿੰਤਾ ਦੀ ਗੁਪਤ ਤੌਰ 'ਤੇ ਰਿਪੋਰਟ ਕਰ ਸਕਦੇ ਹਨ ਅਤੇ ਸਮੱਗਰੀ ਨਿਯੰਤਰਣ ਸੈੱਟ ਕਰ ਸਕਦੇ ਹਨ – ਇਹ ਸਭ Snapchat 'ਤੇ ਕਿਸ਼ੋਰਾਂ ਨੂੰ ਸੁਰੱਖਿਅਤ ਰੱਖਣ ਲਈ ਤਿਆਰ ਕੀਤੇ ਗਏ ਹਨ।
Snapchat ਨੂੰ ਲੋਕਾਂ ਦੀ ਉਹਨਾਂ ਦੇ ਦੋਸਤਾਂ ਨਾਲ਼ ਉਸੇ ਤਰੀਕੇ ਨਾਲ਼ ਗੱਲਬਾਤ ਕਰਨ ਵਿੱਚ ਮਦਦ ਕਰਨ ਲਈ ਬਣਾਇਆ ਗਿਆ ਸੀ ਜਿਸ ਤਰ੍ਹਾਂ ਉਹ ਆਫਲਾਈਨ ਕਰਦੇ ਹਨ, ਅਤੇ ਪਰਿਵਾਰ ਕੇਂਦਰ ਮਾਪਿਆਂ ਅਤੇ ਕਿਸ਼ੋਰਾਂ ਵਿਚਕਾਰ ਅਸਲ ਸੰਸਾਰ ਦੇ ਸਬੰਧਾਂ ਦੀ ਗਤੀਸ਼ੀਲਤਾ ਨੂੰ ਦਰਸ਼ਾਉਂਦਾ ਹੈ, ਜਿੱਥੇ ਮਾਤਾ-ਪਿਤਾ ਨੂੰ ਇਹ ਪਤਾ ਰਹਿੰਦਾ ਹੈ ਕਿ ਉਹਨਾਂ ਦੇ ਕਿਸ਼ੋਰ ਕਿਸ ਨਾਲ਼ ਸਮਾਂ ਬਿਤਾ ਰਹੇ ਹਨ, ਉਹਨਾਂ ਦੀ ਨਿੱਜੀ ਗੱਲਬਾਤ ਦੀ ਪਰਦੇਦਾਰੀ ਦੀ ਇੱਜ਼ਤ ਕਰਦੇ ਹੋਏ। ਅਸੀਂ ਪਰਿਵਾਰ ਕੇਂਦਰ ਨੂੰ ਵਿਕਸਿਤ ਕਰਨ ਲਈ ਪਰਿਵਾਰਾਂ ਅਤੇ ਆਨਲਾਈਨ ਸੁਰੱਖਿਆ ਮਾਹਰਾਂ ਨਾਲ਼ ਨਜ਼ਦੀਕੀ ਤੌਰ 'ਤੇ ਕੰਮ ਕੀਤਾ ਅਤੇ ਉਹਨਾਂ ਦੇ ਫੀਡਬੈਕ ਦੀ ਵਰਤੋਂ ਕਰਕੇ ਇਸਨੂੰ ਨਿਯਮਿਤ ਤੌਰ 'ਤੇ ਵਾਧੂ ਵਿਸ਼ੇਸ਼ਤਾਵਾਂ ਨਾਲ਼ ਅੱਪਡੇਟ ਕੀਤਾ ਹੈ।
ਅੱਜ, ਅਸੀਂ ਮਾਪਿਆਂ ਲਈ ਜਾਣਕਾਰੀ ਵਧੇਰੇ ਪ੍ਰਤੱਖ ਕਰਨ ਅਤੇ ਆਨਲਾਈਨ ਸੁਰੱਖਿਆ ਬਾਰੇ ਲਾਭਕਾਰੀ ਗੱਲਬਾਤ ਕਰਨ ਲਈ ਉਹਨਾਂ ਨੂੰ ਹੋਰ ਸਮਰੱਥਾ ਦੇਣ ਵਾਸਤੇ ਵਿਸਤ੍ਰਿਤ ਪਰਿਵਾਰ ਕੇਂਦਰ ਵਿਸ਼ੇਸ਼ਤਾਵਾਂ ਦੀ ਸ਼ੁਰੂਆਤ ਕਰ ਰਹੇ ਹਾਂ। ਆਉਣ ਵਾਲ਼ੇ ਹਫ਼ਤਿਆਂ ਵਿੱਚ, ਅਸੀਂ ਇਹ ਪੇਸ਼ ਕਰ ਰਹੇ ਹਾਂ:
ਉਹਨਾਂ ਦੇ ਕਿਸ਼ੋਰਾਂ ਦੀਆਂ ਸੈਟਿੰਗਾਂ ਲਈ ਪ੍ਰਤੱਖਤਾ: ਅਸੀਂ ਕਿਸ਼ੋਰਾਂ ਲਈ ਪੂਰਵ-ਨਿਰਧਾਰਤ ਮੁੱਖ ਸੁਰੱਖਿਆ ਅਤੇ ਪਰਦੇਦਾਰੀ ਸੈਟਿੰਗਾਂ ਨੂੰ ਪੂਰਵ-ਨਿਰਧਾਰਤ ਤੌਰ 'ਤੇ ਸਭ ਤੋਂ ਸਖਤ ਮਾਪਦੰਡਾਂ ਮੁਤਾਬਕ ਬਣਾਉਂਦੇ ਹਾਂ। ਹੁਣ, ਮਾਤਾ-ਪਿਤਾ ਇਹ ਦੇਖਣ ਦੇ ਸਮਰੱਥ ਹੋਣਗੇ:
ਉਹਨਾਂ ਦੇ ਕਿਸ਼ੋਰਾਂ ਦੀ ਕਹਾਣੀ ਦੀਆਂ ਸੈਟਿੰਗਾਂ: ਕਿਸ਼ੋਰਾਂ ਕੋਲ਼ ਆਪਣੀ ਕਹਾਣੀ ਨੂੰ ਆਪਣੇ ਦੋਸਤਾਂ ਨਾਲ਼ ਸਾਂਝਾ ਕਰਨ, ਜਾਂ ਨਜ਼ਦੀਕੀ ਦੋਸਤਾਂ ਅਤੇ ਪਰਿਵਾਰ ਦਾ ਛੋਟਾ ਗਰੁੱਪ ਚੁਣਨ ਦੀ ਯੋਗਤਾ ਹੈ।
ਉਹਨਾਂ ਦੇ ਕਿਸ਼ੋਰਾਂ ਦੇ ਸੰਪਰਕ ਦੀਆਂ ਸੈਟਿੰਗਾਂ: Snapchatters ਨਾਲ਼ ਸਿਰਫ ਉਹਨਾਂ ਲੋਕਾਂ ਵੱਲ਼ੋਂ ਹੀ ਸੰਪਰਕ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੂੰ ਉਹਨਾਂ ਨੇ ਦੋਸਤ ਵਜੋਂ ਜਾਂ ਵਿਕਲਪਕ ਤੌਰ 'ਤੇ ਉਹਨਾਂ ਦੇ ਫ਼ੋਨ ਸੰਪਰਕਾਂ ਨੂੰ ਸ਼ਾਮਲ ਕੀਤਾ ਹੈ।
ਜੇ ਉਹਨਾਂ ਦਾ ਕਿਸ਼ੋਰ Snap ਨਕਸ਼ੇ ਉੱਤੇ ਦੋਸਤਾਂ ਨਾਲ਼ ਆਪਣਾ ਟਿਕਾਣਾ ਸਾਂਝਾ ਕਰ ਰਿਹਾ ਹੈ: Snap ਨਕਸ਼ਾ Snapchatters ਨੂੰ ਇਹ ਦੇਖਣ ਦਿੰਦਾ ਹੈ ਕਿ ਉਹਨਾਂ ਦੇ ਦੋਸਤ ਕਿੱਥੇ ਹਨ ਅਤੇ ਕੀ ਕਰ ਰਹੇ ਹਨ, ਦਿਲਚਸਪ ਥਾਂਵਾਂ ਦਾ ਪਤਾ ਲਗਾਉਣ ਅਤੇ ਦੁਨੀਆਂ ਭਰ ਦੇ Snapchatters ਵੱਲ਼ੋਂ ਪੇਸ਼ ਕੀਤੀ ਸਮੱਗਰੀ ਨੂੰ ਦੇਖਣ ਦਿੰਦਾ ਹੈ। Snapchatters ਨੂੰ ਆਪਣਾ ਟਿਕਾਣਾ ਸਾਂਝਾ ਕਰਨ ਲਈ ਚੋਣ ਕਰਨੀ ਚਾਹੀਦੀ ਹੈ - ਅਤੇ ਸਿਰਫ਼ ਆਪਣੇ ਦੋਸਤਾਂ ਨਾਲ਼ ਹੀ ਟਿਕਾਣਾ ਸਾਂਝਾ ਕਰਨ ਦਾ ਵਿਕਲਪ ਚੁਣਿਆ ਹੋਣਾ ਚਾਹੀਦਾ ਹੈ।
AI ਲਈ ਮਾਂ-ਪਿਓ ਦੇ ਨਿਯੰਤਰਣ: ਮਾਤਾ-ਪਿਤਾ ਹੁਣ My AI, ਸਾਡੇ AI -ਸੰਚਾਲਿਤ ਚੈਟਬੋਟ ਦੀ ਯੋਗਤਾ ਨੂੰ ਆਪਣੇ ਕਿਸ਼ੋਰਾਂ ਦੀਆਂ ਚੈਟਾਂ ਦਾ ਜਵਾਬ ਦੇਣ ਲਈ ਸੀਮਤ ਕਰਨ ਦੇ ਯੋਗ ਹੋਣਗੇ। ਇਹ ਵਿਸ਼ੇਸ਼ਤਾ My AI ਵਿੱਚ ਪਹਿਲਾਂ ਤੋਂ ਹੀ ਬਣਾਏ ਸੁਰੱਖਿਆ ਉਪਾਵਾਂ ਮੁਤਾਬਕ ਕੰਮ ਕਰਦੀ ਹੈ, ਜਿਸ ਵਿੱਚ ਅਢੁਕਵੇਂ ਜਾਂ ਨੁਕਸਾਨਦੇਹ ਜਵਾਬਾਂ ਤੋਂ ਸੁਰੱਖਿਆ, Snapchatters ਵੱਲੋਂ ਸੇਵਾ ਦੀ ਵਾਰ-ਵਾਰ ਦੁਰਵਰਤੋਂ ਕਰਨ 'ਤੇ ਵਰਤੋਂ 'ਤੇ ਅਸਥਾਈ ਪਾਬੰਦੀਆਂ, ਅਤੇ ਉਮਰ-ਜਾਗਰੂਕਤਾ ਸ਼ਾਮਲ ਹੈ।
ਪਰਿਵਾਰ ਕੇਂਦਰ ਤੱਕ ਆਸਾਨ ਪਹੁੰਚ: ਉਹ ਮਾਤਾ-ਪਿਤਾ ਜੋ Snapchat ਤੋਂ ਅਣਜਾਣ ਹੋ ਸਕਦੇ ਹਨ, ਉਹਨਾਂ ਲਈ ਪਰਿਵਾਰ ਕੇਂਦਰ ਨੂੰ ਲੱਭਣਾ ਅਸਾਨ ਬਣਾ ਰਹੇ ਹਾਂ। ਹੁਣ, ਮਾਤਾ-ਪਿਤਾ ਆਪਣੀ ਪ੍ਰੋਫਾਈਲ ਤੋਂ ਹੀ ਪਰਿਵਾਰ ਕੇਂਦਰ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹਨ, ਜਾਂ ਸੈਟਿੰਗਾਂ 'ਤੇ ਜਾ ਕੇ, ਜੋ ਕਿ ਮਾਤਾ-ਪਿਤਾ ਦੀ ਪ੍ਰੋਫਾਈਲ ਦੇ ਉੱਪਰ-ਸੱਜੇ ਪਾਸੇ ਹਨ। ਸਾਡਾ ਟੀਚਾ ਉਹਨਾਂ ਮਾਤਾ-ਪਿਤਾ ਅਤੇ ਕਿਸ਼ੋਰਾਂ ਦੋਵਾਂ ਦੀ ਮਦਦ ਕਰਨਾ ਹੈ ਜੋ Snapchat ਲਈ ਨਵੇਂ ਹੋ ਸਕਦੇ ਹਨ ਅਤੇ ਅਸਾਨੀ ਨਾਲ਼ ਪਰਿਵਾਰ ਕੇਂਦਰ ਵਿੱਚ ਸ਼ਾਮਲ ਹੋ ਸਕਦੇ ਹਨ।
ਅਸੀਂ Snapchat ਨੂੰ ਸਾਡੇ ਪੂਰੇ ਭਾਈਚਾਰੇ ਲਈ ਮਜ਼ੇਦਾਰ ਅਤੇ ਸੁਰੱਖਿਅਤ ਮਾਹੌਲ ਬਣਾਉਣ ਵਿੱਚ ਮਦਦ ਕਰਨ ਲਈ ਮਾਪਿਆਂ ਅਤੇ ਆਨਲਾਈਨ ਸੁਰੱਖਿਆ ਮਾਹਰਾਂ ਨਾਲ਼ ਮਿਲ ਕੇ ਕੰਮ ਜਾਰੀ ਰੱਖਣ ਦੀ ਉਮੀਦ ਕਰਦੇ ਹਾਂ।