Snap ਨੇ ਯੂਰਪੀ ਸੰਘ ਦੇ AI ਸਮਝੌਤੇ 'ਤੇ ਹਸਤਾਖਰ ਕੀਤੇ
25 ਸਤੰਬਰ 2024
Snap ਨੇ ਯੂਰਪੀ ਕਮਿਸ਼ਨ ਵੱਲੋਂ ਅੱਜ ਲਿਆਂਦੇ ਯੂਰਪੀ ਸੰਘ ਦੇ ਨਵੇਂ AI ਸਮਝੌਤੇ 'ਤੇ ਹਸਤਾਖਰ ਕੀਤੇ ਹਨ।
Snap AI ਸਮਝੌਤੇ ਵਿੱਚ ਸ਼ਾਮਲ ਹੋ ਰਿਹਾ ਹੈ ਕਿਉਂਕਿ ਸਾਡੀਆਂ ਕਦਰਾਂ ਕੀਮਤਾਂ ਅਤੇ ਚੱਲ ਰਹੀਆਂ ਕੋਸ਼ਿਸ਼ਾਂ ਬੁਨਿਆਦੀ ਤੌਰ 'ਤੇ ਭਰੋਸੇਮੰਦ AI ਦੇ ਵਿਕਾਸ ਦਾ ਸਮਰਥਨ ਕਰਨ ਲਈ AI ਅਧਿਨਿਯਮ ਦੇ ਉਦੇਸ਼ ਨਾਲ ਜੁੜੀਆਂ ਹੋਈਆਂ ਹਨ।
ਯੂਰਪੀ ਨਾਗਰਿਕਾਂ ਦੀ ਸੁਰੱਖਿਆ ਅਤੇ ਬੁਨਿਆਦੀ ਅਧਿਕਾਰਾਂ ਦੀ ਸੁਰੱਖਿਆ ਦੀ ਸ਼ੁਰੂਆਤ ਕਰਕੇ ਯੂਰਪੀ ਸੰਘ ਦੇ ਨਵੇਂ AI ਅਧਿਨਿਯਮ ਨੇ AI ਨੂੰ ਕਾਬੂ ਕਰਨ ਲਈ ਨਵੇਂ ਜੋਖਮ ਅਧਾਰਿਤ ਦ੍ਰਿਸ਼ਟੀਕੋਣ ਨੂੰ ਪੇਸ਼ ਕੀਤਾ ਹੈ। ਹਾਲਾਂਕਿ AI ਅਧਿਨਿਯਮ ਕਾਨੂੰਨੀ ਤੌਰ 'ਤੇ 1 ਅਗਸਤ 2024 ਨੂੰ ਲਾਗੂ ਹੋਇਆ ਸੀ, ਜ਼ਿਆਦਾਤਰ ਵਿਵਸਥਾਵਾਂ - ਉੱਚ ਜੋਖਮ ਵਾਲੇ AI ਸਿਸਟਮਂ ਦੀਆਂ ਜ਼ਰੂਰਤਾਂ ਸਮੇਤ - ਸਿਰਫ ਤਬਦੀਲੀ ਦੀ ਮਿਆਦ ਦੇ ਅੰਤ 'ਤੇ ਲਾਗੂ ਹੋਣਗੀਆਂ। ਇਸ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਤੋਂ ਪਹਿਲਾਂ ਯੂਰਪੀਅਨ ਕਮਿਸ਼ਨ ਨੇ AI ਸਮਝੌਤਾ ਸ਼ੁਰੂ ਕੀਤਾ ਹੈ ਜੋ ਕੰਪਨੀਆਂ ਨੂੰ ਇਸ ਦੇ ਪੂਰੀ ਤਰ੍ਹਾਂ ਲਾਗੂ ਹੋਣ ਤੋਂ ਪਹਿਲਾਂ AI ਅਧਿਨਿਯਮ ਦੇ ਕੁਝ ਪ੍ਰਮੁੱਖ ਪ੍ਰਬੰਧਾਂ ਦੀ ਪਾਲਣਾ ਕਰਨ ਲਈ ਕਾਰਵਾਈ ਕਰਨ ਦਿੰਦਾ ਹੈ।
AI ਸਮਝੌਤੇ 'ਤੇ ਹਸਤਾਖਰ ਕਰਨ ਵਾਲੇ ਵਜੋਂ Snap ਨੇ ਤਿੰਨ ਮੁੱਖ ਵਚਨਬੱਧਤਾਵਾਂ ਕੀਤੀਆਂ ਹਨ:
ਸੰਸਥਾ ਵਿੱਚ AI ਦੀ ਵਰਤੋਂ ਨੂੰ ਉਤਸ਼ਾਹਤ ਕਰਨ ਲਈ AI ਸ਼ਾਸਨ ਰਣਨੀਤੀ ਅਪਣਾਉਣਾ ਅਤੇ AI ਅਧਿਨਿਯਮ ਦੀ ਭਵਿੱਖ ਵਿੱਚ ਪਾਲਣਾ ਕਰਨ ਲਈ ਕੰਮ ਕਰਨਾ
AI ਅਧਿਨਿਯਮ ਤਹਿਤ ਉੱਚ ਜੋਖਮ ਵਾਲੇ ਖੇਤਰਾਂ ਵਿੱਚ ਦਿੱਤੇ ਜਾਂ ਤਾਇਨਾਤ ਕੀਤੇ AI ਸਿਸਟਮਾਂ ਦੀ ਨਿਸ਼ਾਨਦੇਹੀ ਜਿੰਨੀ ਸੰਭਵ ਹੋ ਸਕੇ ਕੀਤੀ ਜਾਵੇ
ਉਨ੍ਹਾਂ ਦੇ ਤਕਨੀਕੀ ਗਿਆਨ, ਤਜਰਬੇ, ਸਿੱਖਿਆ ਅਤੇ ਸਿਖਲਾਈ ਅਤੇ AI ਸਿਸਟਮ ਵਰਤਣ ਦੇ ਸੰਦਰਭ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਦੀ ਤਰਫੋਂ ਆਪਣੇ ਕਰਮਚਾਰੀਆਂ ਅਤੇ AI ਸਿਸਟਮਾਂ ਨਾਲ ਨਜਿੱਠਣ ਵਾਲੇ ਹੋਰ ਵਿਅਕਤੀਆਂ ਦੀ ਜਾਗਰੂਕਤਾ ਅਤੇ AI ਸਾਖਰਤਾ ਨੂੰ ਉਤਸ਼ਾਹਤ ਕਰਨਾ
ਅਸੀਂ Snap ਦੇ AI ਸ਼ਾਸਨ ਦੇ ਕੰਮ ਨੂੰ ਹੋਰ ਬਿਹਤਰ ਬਣਾਉਣ ਅਤੇ AI ਅਧਿਨਿਯਮ ਨੂੰ ਲਾਗੂ ਕਰਨ ਲਈ ਯੂਰਪੀਅਨ ਕਮਿਸ਼ਨ ਅਤੇ ਖਾਸ ਕਰਕੇ AI ਦਫਤਰ ਦੇ ਨਾਲ-ਨਾਲ ਬਾਕੀ ਤਕਨੀਕੀ ਖੇਤਰ ਅਤੇ ਹੋਰ ਹਿੱਸੇਦਾਰਾਂ ਨਾਲ ਸਹਿਯੋਗ ਕਰਨ ਦੇ ਮੌਕੇ ਦੀ ਉਡੀਕ ਵਿੱਚ ਹਾਂ। ਅਸੀਂ AI ਅਤੇ ਹੋਰ ਉੱਭਰ ਰਹੀਆਂ ਨਵੀਨਤਾਕਾਰੀ ਤਕਨਾਲੋਜੀਆਂ ਵਿੱਚ ਵਿਸ਼ਵਾਸ ਬਣਾਉਣ ਵਿੱਚ ਮਦਦ ਕਰਨ ਲਈ ਚੁੱਕੇ ਜਾਂਦੇ ਕਦਮਾਂ ਦਾ ਸੁਆਗਤ ਕਰਦੇ ਹਾਂ।