ਚੋਣ ਅਖੰਡਤਾ ਬਾਰੇ ਸਮਾਜਕ ਸਭਾ ਸਮੂਹਾਂ ਨਾਲ ਸਾਡੀ ਪ੍ਰਤੀਕਿਰਿਆ ਸਾਂਝੀ ਕਰਨਾ
22 ਅਪ੍ਰੈਲ 2024
ਚੋਣ ਅਖੰਡਤਾ ਬਾਰੇ ਸਮਾਜਕ ਸਭਾ ਸਮੂਹਾਂ ਨਾਲ ਸਾਡੀ ਪ੍ਰਤੀਕਿਰਿਆ ਸਾਂਝੀ ਕਰਨਾ
22 ਅਪ੍ਰੈਲ 2024
ਇਸ ਮਹੀਨੇ ਦੀ ਸ਼ੁਰੂਆਤ 'ਚ Snap ਅਤੇ ਹੋਰ ਵੱਡੀਆਂ ਤਕਨੀਕੀ ਕੰਪਨੀਆਂ ਨੂੰ 200 ਤੋਂ ਵੱਧ ਸਮਾਜਕ ਸਭਾ ਸੰਗਠਨਾਂ, ਖੋਜਕਰਤਾਵਾਂ ਅਤੇ ਪੱਤਰਕਾਰਾਂ ਤੋਂ ਪੱਤਰ ਮਿਲਿਆ, ਜਿਸ 'ਚ ਸਾਨੂੰ 2024 'ਚ ਚੋਣਾਂ ਦੀ ਅਖੰਡਤਾ ਦੀ ਰੱਖਿਆ ਲਈ ਆਪਣੇ ਯਤਨਾਂ ਨੂੰ ਵਧਾਉਣ ਦੀ ਅਪੀਲ ਕੀਤੀ ਗਈ। ਅਸੀਂ ਉਨ੍ਹਾਂ ਦੀ ਵਕਾਲਤ ਦੀ ਸ਼ਲਾਘਾ ਕਰਦੇ ਹਾਂ ਅਤੇ ਇਹ ਯਕੀਨੀ ਬਣਾਉਣ ਲਈ ਉਨ੍ਹਾਂ ਦੀ ਵਚਨਬੱਧਤਾ ਨੂੰ ਸਾਂਝਾ ਕਰਦੇ ਹਾਂ ਕਿ ਦੁਨੀਆ ਭਰ ਦੇ ਲੋਕ ਉਨ੍ਹਾਂ ਦੀਆਂ ਚੋਣਾਂ ਵਿੱਚ ਹਿੱਸਾ ਲੈ ਸਕਣ, ਜਦੋਂ ਕਿ ਸਾਡੇ ਲੋਕਤੰਤਰ ਦੀ ਰੱਖਿਆ ਕਰਨ ਵਿੱਚ ਮਦਦ ਕਰਨ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰ ਸਕਦੇ ਹਾਂ।
ਇਨ੍ਹਾਂ ਮੁੱਦਿਆਂ ਦੀ ਮਹੱਤਤਾ ਅਤੇ ਸੈਂਕੜੇ ਲੱਖਾਂ ਲੋਕਾਂ ਪ੍ਰਤੀ ਸਾਡੀ ਡੂੰਘੀ ਜ਼ਿੰਮੇਵਾਰੀ ਨੂੰ ਦੇਖਦੇ ਹੋਏ ਜੋ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਸੰਚਾਰ ਕਰਨ ਅਤੇ ਸਾਡੀ ਸਮੱਗਰੀ ਰਾਹੀਂ ਦੁਨੀਆ ਬਾਰੇ ਹੋਰ ਜਾਣਨ ਲਈ Snapchat ਵਰਤਦੇ ਹਨ, ਅਸੀਂ ਮਹਿਸੂਸ ਕੀਤਾ ਕਿ ਸਾਡੀ ਪ੍ਰਤੀਕਿਰਿਆ ਨੂੰ ਜਨਤਕ ਤੌਰ 'ਤੇ ਜਾਰੀ ਕਰਨਾ ਮਹੱਤਵਪੂਰਨ ਸੀ। ਤੁਸੀਂ ਹੇਠਾਂ ਸਾਡਾ ਪੱਤਰ ਪੜ੍ਹ ਸਕਦੇ ਹੋ ਅਤੇ ਇਸ ਸਾਲ ਦੀਆਂ ਚੋਣਾਂ ਲਈ ਸਾਡੀਆਂ ਯੋਜਨਾਵਾਂ ਬਾਰੇ ਇੱਥੇ ਹੋਰ ਜਾਣ ਸਕਦੇ ਹੋ।
***
21 ਅਪ੍ਰੈਲ 2024
ਪਿਆਰੇ ਸਮਾਜਕ ਸਭਾ ਸੰਗਠਨੋਂ:
ਦੁਨੀਆ ਭਰ ਵਿੱਚ ਬੇਮਿਸਾਲ ਚੋਣ ਸਰਗਰਮੀ ਦੇ ਇਸ ਸਾਲ ਵਿੱਚ ਤੁਹਾਡੀ ਲਗਾਤਾਰ ਚੌਕਸੀ ਅਤੇ ਵਕਾਲਤ ਲਈ ਧੰਨਵਾਦ। ਅਸੀਂ ਇਸ ਬਾਰੇ ਹੋਰ ਸਾਂਝਾ ਕਰਨ ਦੇ ਮੌਕੇ ਲਈ ਸ਼ੁਕਰਗੁਜ਼ਾਰ ਹਾਂ ਕਿ ਕਿਵੇਂ Snap ਇਸ ਮਾਹੌਲ ਵਿੱਚ ਸਾਡੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰ ਰਿਹਾ ਹੈ ਅਤੇ ਇਹ ਕੋਸ਼ਿਸ਼ਾਂ ਸਾਡੀ ਕੰਪਨੀ ਦੇ ਲੰਬੇ ਸਮੇਂ ਤੋਂ ਚੱਲ ਰਹੀਆਂ ਕਦਰਾਂ-ਕੀਮਤਾਂ ਨਾਲ਼ ਕਿਵੇਂ ਢੁਕਦੀਆਂ ਹਨ।
Snapchat ਦੇ ਨਜ਼ਰੀਏ ਦਾ ਸੰਖੇਪ ਵਰਣਨ
ਚੋਣਾਂ ਨਾਲ ਜੁੜੇ ਪਲੇਟਫਾਰਮ ਦੀ ਅਖੰਡਤਾ ਪ੍ਰਤੀ ਸਾਡਾ ਨਜ਼ਰੀਆ ਕਈ ਪੱਧਰਾਂ ਵਿੱਚ ਵੰਡਿਆ ਹੋਇਆ ਹੈ। ਉੱਚ ਪੱਧਰ 'ਤੇ ਮੁੱਖ ਤੱਤਾਂ ਵਿੱਚ ਸ਼ਾਮਲ ਹਨ:
ਸੋਚੀਆਂ-ਸਮਝੀਆਂ ਉਤਪਾਦ ਸੁਰੱਖਿਆਵਾਂ;
ਸਾਫ਼ ਅਤੇ ਵਿਚਾਰਸ਼ੀਲ ਨੀਤੀਆਂ;
ਰਾਜਨੀਤਕ ਇਸ਼ਤਿਹਾਰਾਂ ਲਈ ਯਤਨਸ਼ੀਲ ਨਜ਼ਰੀਆ;
ਸਹਿਯੋਗੀ, ਤਾਲਮੇਲ ਕੀਤੇ ਕਾਰਜ; ਅਤੇ
Snapchatters ਨੂੰ ਸਮਰੱਥਾ ਦੇਣ ਵਾਲੇ ਔਜ਼ਾਰਾਂ ਅਤੇ ਸਰੋਤਾਂ ਦੀ ਪੇਸ਼ਕਸ਼ ਕਰਨਾ।
ਇਕੱਠੇ, ਇਹ ਥੰਮ੍ਹ ਚੋਣ ਨਾਲ ਸਬੰਧਤ ਜੋਖਮਾਂ ਦੀ ਵਿਆਪਕ ਲੜੀ ਨੂੰ ਘਟਾਉਣ ਲਈ ਸਾਡੇ ਨਜ਼ਰੀਏ ਨੂੰ ਰੇਖਾਂਕਿਤ ਕਰਦੇ ਹਨ, ਇਹ ਯਕੀਨੀ ਬਣਾਉਂਦੇ ਹੋਏ ਕਿ ਉਨ੍ਹਾਂ Snapchatters ਕੋਲ ਅਜਿਹੇ ਔਜ਼ਾਰਾਂ ਅਤੇ ਜਾਣਕਾਰੀ ਤੱਕ ਪਹੁੰਚ ਹੈ ਜਿਨ੍ਹਾਂ ਨਾਲ ਪੂਰੀ ਦੁਨੀਆ ਵਿੱਚ ਲੋਕਤੰਤਰੀ ਪ੍ਰਕਿਰਿਆਵਾਂ ਵਿੱਚ ਭਾਗੀਦਾਰੀ ਲਈ ਸਹਾਇਤਾ ਮਿਲਦੀ ਹੈ।
1. ਅੰਤਰਰਾਸ਼ਟਰੀ ਉਤਪਾਦ ਸੁਰੱਖਿਆਵਾਂ
ਸ਼ੁਰੂ ਤੋਂ ਹੀ Snapchat ਨੂੰ ਰਿਵਾਇਤੀ ਸੋਸ਼ਲ ਮੀਡੀਆ ਤੋਂ ਵੱਖਰਾ ਡਿਜ਼ਾਈਨ ਕੀਤਾ ਗਿਆ ਸੀ। Snapchat ਅੰਤਹੀਣ, ਅਣ-ਪੜਤਾਲੀਆ ਸਮੱਗਰੀ ਦੀ ਫੀਡ ਲਈ ਨਹੀਂ ਖੁੱਲ੍ਹਦੀ ਅਤੇ ਇਹ ਲੋਕਾਂ ਨੂੰ ਲਾਈਵ ਸਟ੍ਰੀਮ ਕਰਨ ਨਹੀਂ ਦਿੰਦੀ ਹੈ।
ਅਸੀਂ ਲੰਬੇ ਸਮੇਂ ਤੋਂ ਜਾਣਿਆ ਹੈ ਕਿ ਹਾਨੀਕਾਰਕ ਡਿਜੀਟਲ ਗਲਤ ਜਾਣਕਾਰੀ ਨਾਲ ਸਭ ਤੋਂ ਵੱਡਾ ਖਤਰਾ ਉਸ ਗਤੀ ਅਤੇ ਪੈਮਾਨੇ ਤੋਂ ਪੈਦਾ ਹੁੰਦਾ ਹੈ ਜਿਸ ਹਿਸਾਬ ਨਾਲ ਕੁਝ ਡਿਜੀਟਲ ਪਲੇਟਫਾਰਮ ਇਸ ਨੂੰ ਫੈਲਣ ਦਿੰਦੇ ਹਨ। ਸਾਡੀਆਂ ਪਲੇਟਫਾਰਮ ਨੀਤੀਆਂ ਅਤੇ ਢਾਂਚਾ ਦਰਸ਼ਕਾਂ ਦੀ ਵੱਡੀ ਗਿਣਤੀ ਤੱਕ ਬਿਨਾਂ ਜਾਂਚ ਕੀਤੇ ਪਹੁੰਚ ਲਈ ਅਣ-ਪੜਤਾਲੀਆ ਜਾਂ ਅਣ-ਸੰਚਾਲਿਤ ਸਮੱਗਰੀ ਦੇ ਮੌਕਿਆਂ ਨੂੰ ਸੀਮਤ ਕਰਦੇ ਹਨ। ਇਸ ਦੀ ਬਜਾਏ, ਅਸੀਂ ਸਮੱਗਰੀ ਨੂੰ ਦਰਸ਼ਕਾਂ ਦੀ ਵੱਡੀ ਗਿਣਤੀ ਤੱਕ ਪਹੁੰਚਣ ਦੇਣ ਤੋਂ ਪਹਿਲਾਂ ਇਸ ਨੂੰ ਪੂਰਵ-ਸੰਚਾਲਿਤ ਕਰਦੇ ਹਾਂ ਅਤੇ ਖ਼ਬਰਾਂ ਅਤੇ ਰਾਜਨੀਤਕ ਜਾਣਕਾਰੀ ਦੀ ਵੰਡ ਨੂੰ ਮੋਟੇ ਤੌਰ 'ਤੇ ਸੀਮਤ ਕਰਦੇ ਹਾਂ ਜਦੋਂ ਤੱਕ ਕਿ ਇਹ ਭਰੋਸੇਮੰਦ ਪ੍ਰਕਾਸ਼ਕਾਂ ਅਤੇ ਰਚਨਾਕਾਰਾਂ ਤੋਂ ਨਹੀਂ ਆਉਂਦੀ (ਉਦਾਹਰਨ ਲਈ, ਅਮਰੀਕਾ ਵਿੱਚ The Wall Street Journal ਅਤੇ The Washington Post ਅਤੇ ਫਰਾਂਸ ਵਿੱਚ Le Monde ਅਤੇ ਭਾਰਤ ਵਿੱਚ Times Now)।
ਪਿਛਲੇ ਸਾਲ ਦੌਰਾਨ, Snapchat 'ਤੇ ਜਨਰੇਟਿਵ AI ਵਿਸ਼ੇਸ਼ਤਾਵਾਂ ਦੀ ਸ਼ੁਰੂਆਤ ਨੂੰ ਉਸੇ ਪੱਧਰ ਦੇ ਇਰਾਦੇ ਨਾਲ ਪੂਰਾ ਕੀਤਾ ਗਿਆ ਹੈ। ਅਸੀਂ ਆਪਣੇ AI ਉਤਪਾਦਾਂ ਦੀ ਅਜਿਹੀ ਸਮੱਗਰੀ ਜਾਂ ਚਿੱਤਰ ਤਿਆਰ ਕਰਨ ਦੀਆਂ ਯੋਗਤਾਵਾਂ ਨੂੰ ਸੀਮਤ ਕਰਦੇ ਹਾਂ ਜੋ ਨਾਗਰਿਕ ਪ੍ਰਕਿਰਿਆਵਾਂ ਨੂੰ ਕਮਜ਼ੋਰ ਕਰਨ ਜਾਂ ਵੋਟਰਾਂ ਨੂੰ ਧੋਖਾ ਦੇਣ ਲਈ ਵਰਤੇ ਜਾ ਸਕਦੇ ਹਨ। ਸਾਡਾ ਚੈਟਬੋਟ, My AI, ਉਦਾਹਰਨ ਵਜੋਂ, ਰਾਜਨੀਤਿਕ ਘਟਨਾਵਾਂ ਜਾਂ ਸਮਾਜਿਕ ਮੁੱਦਿਆਂ ਦੇ ਆਲੇ-ਦੁਆਲੇ ਸੰਦਰਭ ਬਾਰੇ ਜਾਣਕਾਰੀ ਦੇ ਸਕਦਾ ਹੈ; ਇਹ ਰਾਜਨੀਤਕ ਉਮੀਦਵਾਰਾਂ ਬਾਰੇ ਰਾਏ ਪੇਸ਼ ਨਾ ਕਰਨ ਜਾਂ Snapchatters ਨੂੰ ਕਿਸੇ ਖਾਸ ਨਤੀਜੇ ਲਈ ਵੋਟ ਪਾਉਣ ਲਈ ਉਤਸ਼ਾਹਤ ਨਾ ਕਰਨ ਲਈ ਪ੍ਰੋਗਰਾਮ ਕੀਤਾ ਗਿਆ ਹੈ। ਅਤੇ ਸਾਡੀਆਂ ਲਿਖਤ-ਤੋਂ-ਚਿੱਤਰ ਵਿਸ਼ੇਸ਼ਤਾਵਾਂ ਵਿੱਚ, ਅਸੀਂ ਖਤਰਨਾਕ ਸਮੱਗਰੀ ਸ਼੍ਰੇਣੀਆਂ ਦੀ ਸਿਰਜਣਾ 'ਤੇ ਸਿਸਟਮ-ਪੱਧਰ ਦੀਆਂ ਪਾਬੰਦੀਆਂ ਨੂੰ ਅਪਣਾਇਆ ਹੈ, ਜਿਸ ਵਿੱਚ ਜਾਣੀਆਂ ਜਾਂਦੀਆਂ ਰਾਜਨੀਤਕ ਹਸਤੀਆਂ ਦੀ ਸਮਾਨਤਾ ਵੀ ਸ਼ਾਮਲ ਹੈ।
ਹੁਣ ਇੱਕ ਦਹਾਕੇ ਤੋਂ ਵੱਧ ਦੇ ਸਮੇਂ ਤੋਂ ਅਤੇ ਕਈ ਚੋਣ ਚੱਕਰਾਂ ਵਿੱਚ, ਸਾਡੇ ਉਤਪਾਦ ਢਾਂਚੇ ਨੇ ਨਾਗਰਿਕ ਪ੍ਰਕਿਰਿਆਵਾਂ ਨੂੰ ਵਿਗਾੜਨ ਜਾਂ ਸੂਚਨਾਵਾਂ ਦੇ ਮਾਹੌਲ ਨੂੰ ਕਮਜ਼ੋਰ ਕਰਨ ਲਈ ਕੰਮ ਕਰਨ ਵਾਲੇ ਲੋਕਾਂ ਲਈ ਅਜਿਹਾ ਕਰਨਾ ਬਹੁਤ ਹੀ ਮੁਸ਼ਕਲ ਬਣਾਉਣ ਵਿੱਚ ਕੇਂਦਰੀ ਭੂਮਿਕਾ ਨਿਭਾਈ ਹੈ। ਅਤੇ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਇਹ ਚੰਗੀ ਤਰ੍ਹਾਂ ਕੰਮ ਕਰਦਾ ਹੈ। ਸਾਡੇ ਸਭ ਤੋਂ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ 1 ਜਨਵਰੀ ਤੋਂ 30 ਜੂਨ 2023 ਤੱਕ, ਨੁਕਸਾਨਦੇਹ ਗਲਤ ਜਾਣਕਾਰੀ (ਚੋਣ ਅਖੰਡਤਾ ਲਈ ਜੋਖਮਾਂ ਸਮੇਤ) ਲਈ ਵਿਸ਼ਵ ਪੱਧਰ 'ਤੇ ਕਾਰਵਾਈ ਕਰਨ ਦੀ ਕੁੱਲ ਗਿਣਤੀ ਕੁੱਲ ਸਮੱਗਰੀ ਦਾ 0.0038٪ ਹੈ, ਜੋ ਸਾਡੇ ਪਲੇਟਫਾਰਮ 'ਤੇ ਨੁਕਸਾਨ ਦੀ ਸਭ ਤੋਂ ਘੱਟ ਸੰਭਾਵਨਾ ਸ਼੍ਰੇਣੀਆਂ ਦੇ ਅੰਦਰ ਆਉਂਦੀ ਹੈ।
ਅਸੀਂ 2024 ਵਿੱਚ ਆਪਣੇ ਪਲੇਟਫਾਰਮ ਅਖੰਡਤਾ ਦੇ ਯਤਨਾਂ ਲਈ ਉਤਪਾਦ ਤੋਂ ਅਗਾਂਹ ਦਾ ਨਜ਼ਰੀਆ ਰੱਖਾਂਗੇ, ਜਿਸ ਵਿੱਚ 2024 ਦੀਆਂ ਚੋਣਾਂ ਵਿੱਚ AI ਦੀ ਧੋਖਾਧੜੀ ਵਾਲੀ ਵਰਤੋਂ ਦਾ ਮੁਕਾਬਲਾ ਕਰਨ ਲਈ ਤਕਨੀਕੀ ਸਮਝੌਤੇ 'ਤੇ ਹਸਤਾਖਰ ਕਰਨ ਵਾਲਿਆਂ ਵਜੋਂ ਸਾਡੀਆਂ ਵਚਨਬੱਧਤਾਵਾਂ ਵੀ ਸ਼ਾਮਲ ਹਨ।
2. ਸਾਫ਼ ਅਤੇ ਵਿਚਾਰਸ਼ੀਲ ਨੀਤੀਆਂ
ਸਾਡੇ ਉਤਪਾਦ ਸੁਰੱਖਿਆ ਉਪਰਾਲਿਆਂ ਨੂੰ ਪੂਰਾ ਕਰਨ ਲਈ, ਅਸੀਂ ਕਈ ਨੀਤੀਆਂ ਲਾਗੂ ਕੀਤੀਆਂ ਹਨ ਜੋ ਚੋਣਾਂ ਵਰਗੇ ਵੱਡੇ ਮੌਕਿਆਂ ਦੇ ਸੰਦਰਭ ਵਿੱਚ ਸੁਰੱਖਿਆ ਅਤੇ ਅਖੰਡਤਾ ਨੂੰ ਅੱਗੇ ਵਧਾਉਣ ਲਈ ਕੰਮ ਕਰਦੀਆਂ ਹਨ। ਸਾਡੀਆਂ ਭਾਈਚਾਰਕ ਸੇਧਾਂ ਸਾਫ਼ ਤੌਰ 'ਤੇ ਇਨ੍ਹਾਂ ਚੀਜ਼ਾਂ 'ਤੇ ਪਾਬੰਦੀ ਲਗਾਉਂਦੀਆਂ ਹਨ, ਉਦਾਹਰਨ ਲਈ, ਨੁਕਸਾਨਦੇਹ ਝੂਠੀ ਜਾਣਕਾਰੀ, ਨਫ਼ਰਤ ਭਰਿਆ ਭਾਸ਼ਣ ਅਤੇ ਧਮਕੀਆਂ ਜਾਂ ਹਿੰਸਾ ਵਾਲੀਆਂ ਕਾਲਾਂ।
ਚੋਣਾਂ ਦੇ ਸੰਬੰਧ ਵਿੱਚ ਨੁਕਸਾਨਦੇਹ ਸਮੱਗਰੀ ਦੇ ਵਿਸ਼ੇ 'ਤੇ ਸਾਡੀਆਂ ਬਾਹਰੀ ਨੀਤੀਆਂ ਜਾਣਕਾਰੀ ਅਖੰਡਤਾ ਦੇ ਖੇਤਰ ਵਿੱਚ ਮੋਹਰੀ ਖੋਜਕਰਤਾਵਾਂ ਵੱਲੋਂ ਮਜ਼ਬੂਤ ਬਣਾਈਆਂ ਜਾਂਦੀਆਂ ਅਤੇ ਉਨ੍ਹਾਂ ਤੋਂ ਸੇਧ ਲਈ ਜਾਂਦੀ ਹੈ। ਉਹ ਨੁਕਸਾਨਦੇਹ ਸਮੱਗਰੀ ਦੀਆਂ ਉਨ੍ਹਾਂ ਵਿਸ਼ੇਸ਼ ਸ਼੍ਰੇਣੀਆਂ ਬਾਰੇ ਦਸਦੀਆਂ ਹਨ ਜਿਨ੍ਹਾਂ 'ਤੇ ਪਾਬੰਦੀ ਹੈ, ਇਨ੍ਹਾਂ ਸਮੇਤ:
ਪ੍ਰਕਿਰਿਆਤਮਕ ਦਖਲਅੰਦਾਜ਼ੀ: ਅਸਲ ਚੋਣ ਜਾਂ ਨਾਗਰਿਕ ਪ੍ਰਕਿਰਿਆਵਾਂ ਨਾਲ ਸੰਬੰਧਿਤ ਗਲਤ ਸੂਚਨਾ, ਜਿਵੇਂ ਕਿ ਜ਼ਰੂਰੀ ਮਿਤੀਆਂ ਅਤੇ ਸਮੇਂ ਨੂੰ ਗਲਤ ਢੰਗ ਨਾਲ ਪੇਸ਼ ਕਰਨਾ ਜਾਂ ਭਾਗੀਦਾਰੀ ਲਈ ਯੋਗਤਾ ਲੋੜਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨਾ।
ਭਾਗੀਦਾਰੀ ਸੰਬੰਧਿਤ ਦਖਲਅੰਦਾਜ਼ੀ: ਅਜਿਹੀ ਸਮੱਗਰੀ ਜਿਸ ਵਿੱਚ ਨਿੱਜੀ ਸੁਰੱਖਿਆ ਲਈ ਖਤਰੇ ਸ਼ਾਮਲ ਹਨ ਜਾਂ ਜੋ ਕਿਸੇ ਚੋਣ ਜਾਂ ਨਾਗਰਿਕ ਪ੍ਰਕਿਰਿਆ ਵਿੱਚ ਭਾਗੀਦਾਰੀ ਨੂੰ ਰੋਕਣ ਲਈ ਅਫਵਾਹਾਂ ਫੈਲਾਉਂਦੀ ਹੈ।
ਧੋਖਾਧੜੀ ਜਾਂ ਗੈਰ-ਕਾਨੂੰਨੀ ਭਾਗੀਦਾਰੀ: ਅਜਿਹੀ ਸਮੱਗਰੀ ਜੋ ਲੋਕਾਂ ਨੂੰ ਨਾਗਰਿਕ ਪ੍ਰਕਿਰਿਆ ਵਿੱਚ ਹਿੱਸਾ ਲੈਣ ਜਾਂ ਗੈਰ-ਕਨੂੰਨੀ ਢੰਗ ਨਾਲ ਵੋਟ ਪਾਉਣ ਜਾਂ ਖਤਮ ਕਰਨ ਲਈ ਆਪਣੇ-ਆਪ ਨੂੰ ਗਲਤ ਢੰਗ ਨਾਲ ਪੇਸ਼ ਕਰਨ ਲਈ ਉਤਸ਼ਾਹਿਤ ਕਰਦੀ ਹੈ; ਅਤੇ
ਨਾਗਰਿਕ ਪ੍ਰਕਿਰਿਆਵਾਂ ਦਾ ਗੈਰ-ਕਨੂੰਨੀਕਰਨ: ਉਦਾਹਰਨ ਲਈ, ਚੋਣ ਨਤੀਜਿਆਂ ਬਾਰੇ ਝੂਠੇ ਜਾਂ ਗੁੰਮਰਾਹਕੁੰਨ ਦਾਅਵਿਆਂ ਦੇ ਆਧਾਰ 'ਤੇ ਲੋਕਤੰਤਰੀ ਸੰਸਥਾਵਾਂ ਨੂੰ ਗੈਰ-ਕਨੂੰਨੀ ਦਸਣ ਵਾਲੀ ਸਮੱਗਰੀ।
ਅਸੀਂ ਇਹ ਯਕੀਨੀ ਬਣਾਉਣ ਲਈ ਅੰਦਰੂਨੀ ਮਾਰਗਦਰਸ਼ਨ ਵੀ ਦਿੰਦੇ ਹਾਂ ਕਿ ਸਾਡੀ ਸੰਚਾਲਤ ਟੀਮ ਉਹਨਾਂ ਤਰੀਕਿਆਂ ਨੂੰ ਸਮਝਦੀ ਹੈ ਜਿਨ੍ਹਾਂ ਨਾਲ ਚੋਣ ਦੇ ਜੋਖਮ ਅਕਸਰ ਨੁਕਸਾਨ ਦੀਆਂ ਹੋਰ ਸ਼੍ਰੇਣੀਆਂ ਵਿੱਚ ਆਉਂਦੇ ਹਨ, ਜਿਨ੍ਹਾਂ ਵਿੱਚ ਨਫ਼ਰਤ ਭਰਿਆ ਭਾਸ਼ਣ, ਜਾਤ-ਪਾਤ ਤੋਂ ਘਿਰਨਾ, ਸ਼ਿਕਾਰ ਬਣਾ ਕੇ ਸਤਾਉਣਾ ਜਾਂ ਇੱਥੋਂ ਤੱਕ ਕਿ ਭੇਸ ਬਦਲਣਾ ਵੀ ਸ਼ਾਮਲ ਹੈ।
ਸਾਡੀ ਸਾਰੀਆਂ ਨੀਤੀਆਂ ਸਾਡੇ ਪਲੇਟਫਾਰਮ 'ਤੇ ਕਿਸੇ ਵੀ ਤਰ੍ਹਾਂ ਦੀ ਸਮੱਗਰੀ 'ਤੇ ਲਾਗੂ ਹੁੰਦੀਆਂ ਹਨ, ਭਾਵੇਂ ਉਹ ਸਮੱਗਰੀ ਵਰਤੋਂਕਾਰ-ਸਿਰਜੀ ਜਾਂ AI-ਸਿਰਜੀ ਹੋਵੇ।1 ਅਸੀਂ ਇਹ ਵੀ ਸਾਫ਼ ਕਰਦੇ ਹਾਂ ਕਿ ਸਾਰੀਆਂ ਨੀਤੀਆਂ Snapchatters ਲਈ ਸਮਾਨ ਤੌਰ 'ਤੇ ਲਾਗੂ ਹੁੰਦੀਆਂ ਹਨ, ਉਨ੍ਹਾਂ ਦੀ ਮਸ਼ਹੂਰੀ ਦੀ ਪਰਵਾਹ ਕੀਤੇ ਬਿਨਾਂ। ਸਾਰੇ ਮਾਮਲਿਆਂ ਵਿੱਚ, ਨੁਕਸਾਨਦੇਹ ਭਰਮਪੂਰਨ ਸਮੱਗਰੀ ਲਈ ਸਾਡਾ ਨਜ਼ਰੀਆ ਸਾਫ਼ ਹੈ: ਅਸੀਂ ਇਸਨੂੰ ਹਟਾ ਦਿੰਦੇ ਹਾਂ। ਅਸੀਂ ਇਸਨੂੰ ਲੇਬਲ ਨਹੀਂ ਕਰਦੇ ਹਾਂ, ਅਸੀਂ ਇਸਦਾ ਦਰਜਾ ਨਹੀਂ ਘਟਾਉਂਦੇ ਹਾਂ; ਅਸੀਂ ਇਸਨੂੰ ਹੇਠਾਂ ਲੈਂਦੇ ਹਾਂ। Snapchatters ਜੋ ਸਾਡੇ ਸਮੱਗਰੀ ਨਿਯਮਾਂ ਦੀ ਉਲੰਘਣਾ ਕਰਦੇ ਹਨ, ਉਨ੍ਹਾਂ ਦਾ ਇਸ ਗੱਲ ਵੱਲ ਧਿਆਨ ਦਵਾ ਕੇ ਸੁਨੇਹਾ ਦਿੱਤਾ ਜਾਂਦਾ ਹੈ; ਜੇ ਉਹ ਅਜਿਹੀ ਉਲੰਘਣਾ ਕਰਦੇ ਰਹਿੰਦੇ ਹਨ, ਤਾਂ ਉਹ ਖਾਤਾ ਅਧਿਕਾਰਾਂ ਨੂੰ ਗੁਆ ਸਕਦੇ ਹਨ (ਹਾਲਾਂਕਿ ਸਾਰੇ Snapchatters ਨੂੰ ਸਾਡੇ ਲਾਗੂ ਫੈਸਲੇ ਵਿਰੁੱਧ ਅਪੀਲ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ)।
3. ਰਾਜਨੀਤਕ ਇਸ਼ਤਿਹਾਰਾਂ ਲਈ ਯਤਨਸ਼ੀਲ ਨਜ਼ਰੀਆ
ਪਲੇਟਫਾਰਮ ਵਜੋਂ ਲੋਕਤੰਤਰੀ ਚੋਣਾਂ ਦੇ ਸੰਬੰਧ ਵਿੱਚ ਰਾਜਨੀਤਕ ਇਸ਼ਤਿਹਾਰਬਾਜ਼ੀ ਦੇਣ ਦਿੱਤੀ ਜਾਂਦੀ ਹੈ, ਅਸੀਂ ਚੋਣ ਅਖੰਡਤਾ ਨਾਲ ਜੋਖਮ ਨੂੰ ਘਟਾਉਣ ਲਈ ਸਖ਼ਤ ਅਭਿਆਸਾਂ ਨੂੰ ਅਪਣਾਉਣ ਵੱਲ ਧਿਆਨ ਦਿੰਦੇ ਹਾਂ। ਸਭ ਤੋਂ ਮਹੱਤਵਪੂਰਨ, Snapchat 'ਤੇ ਹਰ ਰਾਜਨੀਤਕ ਇਸ਼ਤਿਹਾਰ ਦੀ ਮਨੁੱਖੀ ਸਮੀਖਿਆ ਅਤੇ ਅਸਲ ਜਾਂਚ ਕੀਤੀ ਜਾਂਦੀ ਹੈ ਇਸ ਤੋਂ ਪਹਿਲਾਂ ਕਿ ਇਹ ਸਾਡੇ ਪਲੇਟਫਾਰਮ 'ਤੇ ਵਿਖਾਉਣ ਯੋਗ ਹੋਵੇ। ਇਨ੍ਹਾਂ ਯਤਨਾਂ ਨੂੰ ਸਹਿਯੋਗ ਦੇਣ ਲਈ, ਅਸੀਂ Poynter ਅਤੇ ਹੋਰ ਅੰਤਰਰਾਸ਼ਟਰੀ ਤੱਥ ਜਾਂਚ ਨੈਟਵਰਕ-ਮੈਂਬਰ ਸੰਸਥਾਵਾਂ ਨਾਲ ਲੋੜ ਅਨੁਸਾਰ ਭਾਈਵਾਲੀ ਕਰਦੇ ਹਾਂ ਤਾਂ ਜੋ ਸੁਤੰਤਰ, ਗੈਰ-ਪੱਖਪਾਤੀ ਮੁਲਾਂਕਣ ਦਿੱਤੇ ਜਾ ਸਕਣ ਕਿ ਇਸ਼ਤਿਹਾਰਦਾਤਾਵਾਂ ਦੇ ਦਾਅਵਿਆਂ ਦੀ ਤਸਦੀਕ ਕੀਤੀ ਜਾ ਸਕਦੀ ਹੈ। ਸਿਆਸੀ ਇਸ਼ਤਿਹਾਰਾਂ ਲਈ ਸਾਡੀ ਜਾਂਚ ਪ੍ਰਕਿਰਿਆ ਵਿੱਚ ਧੋਖਾਧੜੀ ਵਾਲੀਆਂ ਤਸਵੀਰਾਂ ਜਾਂ ਸਮੱਗਰੀ ਬਣਾਉਣ ਲਈ AI ਦੀ ਕਿਸੇ ਵੀ ਗਲਤ ਵਰਤੋਂ ਲਈ ਪੂਰੀ ਤਰ੍ਹਾਂ ਜਾਂਚ ਸ਼ਾਮਲ ਹੈ।
ਪਾਰਦਰਸ਼ਤਾ ਲਈ, ਇਸ਼ਤਿਹਾਰ ਵਿੱਚ ਸਾਫ਼ ਤੌਰ 'ਤੇ ਦਸਣਾ ਲਾਜ਼ਮੀ ਹੈ ਕਿ ਇਸ ਦਾ ਭੁਗਤਾਨ ਕਿਸ ਨੇ ਕੀਤਾ ਹੈ। ਅਤੇ ਸਾਡੀਆਂ ਰਾਜਨੀਤਕ ਇਸ਼ਤਿਹਾਰ ਨੀਤੀਆਂ ਦੇ ਤਹਿਤ, ਅਸੀਂ ਵਿਦੇਸ਼ੀ ਸਰਕਾਰਾਂ ਜਾਂ ਦੇਸ਼ ਤੋਂ ਬਾਹਰ ਸਥਿਤ ਕਿਸੇ ਵੀ ਵਿਅਕਤੀ ਜਾਂ ਸੰਸਥਾਵਾਂ ਨੂੰ ਇਸ਼ਤਿਹਾਰਾਂ ਲਈ ਉੱਥੇ ਭੁਗਤਾਨ ਕਰਨ ਨਹੀਂ ਦਿੰਦੇ ਜਿੱਥੇ ਚੋਣਾਂ ਹੋ ਰਹੀਆਂ ਹਨ। ਅਸੀਂ ਮੰਨਦੇ ਹਾਂ ਕਿ ਇਹ ਗੱਲ ਜਨਤਾ ਦੇ ਹਿੱਤ ਵਿੱਚ ਹੈ ਕਿ ਕਿਹੜੇ ਰਾਜਨੀਤਕ ਇਸ਼ਤਿਹਾਰ ਚਲਾਉਣ ਲਈ ਸਵੀਕਾਰ ਕੀਤੇ ਗਏ ਹਨ ਅਤੇ ਰਾਜਨੀਤਕ ਇਸ਼ਤਿਹਾਰ ਲਾਇਬ੍ਰੇਰੀ ਰੱਖਣ ਲਈ ਪ੍ਰਵਾਨਗੀ ਦਿੱਤੀ ਗਈ ਹੈ ਜਿਸ ਵਿੱਚ ਸੇਧਿਤ ਦਰਸ਼ਕਾਂ, ਖਰਚਿਆਂ ਅਤੇ ਅੰਦਰੂਨੀ-ਝਾਤਾਂ ਬਾਰੇ ਜਾਣਕਾਰੀ ਸ਼ਾਮਲ ਹੈ।
ਇਹਨਾਂ ਸਾਰੀਆਂ ਪ੍ਰਕਿਰਿਆਵਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ, ਸਾਡੀਆਂ ਵਪਾਰਕ ਸਮੱਗਰੀ ਨੀਤੀਆਂ ਮਸ਼ਹੂਰ ਹਸਤੀਆਂ ਨੂੰ ਰਵਾਇਤੀ ਇਸ਼ਤਿਹਾਰ ਸ਼ੈਲੀਆਂ ਤੋਂ ਪਰੇ ਭੁਗਤਾਨਸ਼ੁਦਾ ਰਾਜਨੀਤਕ ਸਮੱਗਰੀ ਦਾ ਪ੍ਰਚਾਰ ਕਰਨ ਨਹੀਂ ਦਿੰਦੀਆਂ ਹਨ। ਇਸ ਨਾਲ ਯਕੀਨੀ ਬਣਾਇਆ ਜਾਂਦਾ ਹੈ ਕਿ ਸਾਰੀ ਭੁਗਤਾਨਸ਼ੁਦਾ ਰਾਜਨੀਤਕ ਸਮੱਗਰੀ ਸਾਡੇ ਇਸ਼ਤਿਹਾਰ ਸਮੀਖਿਆ ਅਭਿਆਸਾਂ ਅਤੇ ਬੇਦਾਵੇ ਦੀਆਂ ਜ਼ਰੂਰਤਾਂ ਅਧੀਨ ਹੈ।
4. ਸਹਿਯੋਗੀ, ਤਾਲਮੇਲ ਕਾਰਜ
Snap 'ਤੇ ਅਸੀਂ ਚੋਣ ਅਖੰਡਤਾ ਸੁਰੱਖਿਆ ਨੂੰ ਲਾਗੂ ਕਰਨ ਲਈ ਬਹੁਤ ਹੀ ਸਹਿਯੋਗੀ ਨਜ਼ਰੀਆ ਰੱਖਦੇ ਹਾਂ। ਅੰਦਰੂਨੀ ਤੌਰ 'ਤੇ ਅਸੀਂ 2024 ਵਿੱਚ ਦੁਨੀਆ ਭਰ ਵਿੱਚ ਚੋਣਾਂ ਦੇ ਸਬੰਧ ਵਿੱਚ ਸਾਰੇ ਢੁਕਵੇਂ ਵਿਕਾਸ ਦੀ ਨਿਗਰਾਨੀ ਕਰਨ ਲਈ ਗ਼ਲਤ ਜਾਣਕਾਰੀ ਨਾਲੇ ਜੁੜੇ ਮੁੱਦਿਆਂ, ਇਸ਼ਤਿਹਾਰਬਾਜ਼ੀ ਅਤੇ ਸਾਈਬਰ ਸੁਰੱਖਿਆ ਮਾਹਰਾਂ ਸਮੇਤ ਬਹੁ-ਕਾਰਜੀ ਚੋਣ ਅਖੰਡਤਾ ਟੀਮ ਬਣਾਈ ਹੈ। ਇਸ ਸਮੂਹ ਵਿੱਚ ਨੁਮਾਇੰਦਗੀ ਦਾ ਪੱਧਰ ਸਾਡੀ ਪੂਰੀ ਕੰਪਨੀ ਦੇ ਨਜ਼ਰੀਏ ਨੂੰ ਦਰਸਾਉਂਦਾ ਹੈ ਜੋ ਅਸੀਂ ਭਰੋਸਾ ਅਤੇ ਸੁਰੱਖਿਆ, ਸਮੱਗਰੀ ਸੰਚਾਲਨ, ਇੰਜੀਨੀਅਰਿੰਗ, ਉਤਪਾਦ, ਕਾਨੂੰਨੀ, ਨੀਤੀ, ਪਰਦੇਦਾਰੀ ਕਾਰਜ, ਸੁਰੱਖਿਆ ਆਦਿ ਦੇ ਨੁਮਾਇੰਦਿਆਂ ਨਾਲ ਪਲੇਟਫਾਰਮ ਦੀ ਅਖੰਡਤਾ ਦੀ ਰੱਖਿਆ ਕਰਨ ਲਈ ਰੱਖਦੇ ਹਾਂ।
ਸਾਡੀ ਸਮੱਗਰੀ ਦੇ ਸੰਚਾਲਨ ਅਤੇ ਉਸ 'ਤੇ ਕਾਰਵਾਈ ਕਰਨ ਲਈ, ਅਸੀਂ ਉਨ੍ਹਾਂ ਸਾਰੇ ਦੇਸ਼ਾਂ ਨਾਲ ਸੰਵਾਦ ਕਰਦੇ ਹਾਂ ਜਿਨ੍ਹਾਂ ਵਿੱਚ Snap ਕੰਮ ਕਰਦਾ ਹੈ। ਅਸੀਂ ਬਹੁਤ ਜ਼ਿਆਦਾ ਜੋਖਮ ਵਾਲੇ ਮੌਕਿਆਂ ਲਈ ਕਾਰਵਾਈ ਦੀ ਗਤੀਸ਼ੀਲਤਾ ਨੂੰ ਯਕੀਨੀ ਬਣਾਉਣ ਲਈ ਅਪਾਤਕਾਲ ਵਿੱਚ ਪ੍ਰਤੀਕਿਰਿਆ ਕਰਨ ਵਾਲੀ ਨਿਯਮ-ਪ੍ਰਣਾਲੀ ਵੀ ਚਲਾਈ ਹੈ।
ਤਾਲਮੇਲ ਦੀ ਇਹ ਭਾਵਨਾ ਬਾਹਰੀ ਸਹਿਯੋਗਾਂ ਤੱਕ ਵੀ ਵਧਾਈ ਗਈ ਹੈ। ਅਸੀਂ ਆਮ ਤੌਰ 'ਤੇ ਸਲਾਹ, ਖੋਜ ਅੰਦਰੂਨੀ-ਝਾਤਾਂ ਅਤੇ ਚਿੰਤਾਵਾਂ ਜਾਂ ਮਸਲਿਆਂ ਦੇ ਵਧਣ ਬਾਰੇ ਲੋਕਤੰਤਰੀ ਹਿਤਧਾਰਕਾਂ ਅਤੇ ਸਮਾਜਕ ਸਮੂਹ ਸੰਗਠਨਾਂ ਨਾਲ ਵੀ ਗੱਲਬਾਤ ਕਰਦੇ ਰਹਿੰਦੇ ਹਾਂ। (ਤੁਹਾਡੇ ਪੱਤਰ 'ਤੇ ਬਹੁਤ ਸਾਰੇ ਹਸਤਾਖਰ ਇਹਨਾਂ ਉਦੇਸ਼ਾਂ ਲਈ ਸਾਡੇ ਲਈ ਬਹੁਤ ਅਹਿਮ ਹਨ।) ਅਸੀਂ ਅਕਸਰ ਪਲੇਟਫਾਰਮ ਦੀ ਅਖੰਡਤਾ ਲਈ ਆਪਣੇ ਨਜ਼ਰੀਏ ਬਾਰੇ ਸਰਕਾਰਾਂ ਅਤੇ ਚੋਣਾਂ ਦੇ ਅਧਿਕਾਰੀਆਂ ਨੂੰ ਸੰਖੇਪ ਵਿੱਚ ਦੱਸਦੇ ਹਾਂ। ਅਸੀਂ ਸਮਾਜਕ ਸੰਗਠਨ, ਚੋਣਾਂ ਅਥਾਰਟੀਆਂ ਅਤੇ ਸਾਥੀ ਉਦਯੋਗ ਹਿਤਧਾਰਕਾਂ ਨਾਲ ਤਕਨੀਕੀ ਕੰਪਨੀਆਂ ਲਈ ਸਵੈ-ਇੱਛਾ ਚੋਣ ਅਖੰਡਤਾ ਸੇਧਾਂ ਨੂੰ ਤਿਆਰ ਕਰਨ ਵਿੱਚ ਮਦਦ ਲਈ, ਜਿਵੇਂ ਕਿ ਇਸ ਸਾਲ, ਬਹੁ ਹਿਤਧਾਰਕਾਂ ਦੀਆਂ ਪਹਿਲਕਦਮੀਆਂ ਵਿੱਚ ਵੀ ਹਿੱਸਾ ਲੈਂਦੇ ਹਾਂ। ਅਤੇ ਅਸੀਂ ਨਾਗਰਿਕ ਪ੍ਰਕਿਰਿਆਵਾਂ ਲਈ ਡਿਜੀਟਲ ਜੋਖਮ ਨੂੰ ਘਟਾਉਣ ਵਿੱਚ ਸਹਾਇਤਾ ਲਈ ਸਾਰੇ ਹਿਤਧਾਰਕਾਂ ਨਾਲ ਰਚਨਾਤਮਕ ਰੂਪ ਨਾਲ ਜੁੜਨ ਲਈ ਵਾਧੂ ਮੌਕਿਆਂ ਦਾ ਸੁਆਗਤ ਕਰਦੇ ਹਾਂ।
5. Snapchatters ਨੂੰ ਸਮਰੱਥਾ ਦੇਣ ਵਾਲੇ ਔਜ਼ਾਰਾਂ ਅਤੇ ਸਰੋਤਾਂ ਦੀ ਪੇਸ਼ਕਸ਼ ਕਰਨਾ
Snap ਵਿਖੇ ਅਸੀਂ ਹਮੇਸ਼ਾ ਵਿਸ਼ਵਾਸ ਕੀਤਾ ਹੈ ਕਿ ਨਾਗਰਿਕ ਸ਼ਮੂਲੀਅਤ ਸਵੈ-ਪ੍ਰਗਟਾਵੇ ਦੇ ਸਭ ਸ਼ਕਤੀਸ਼ਾਲੀ ਰੂਪ ਵਿੱਚੋਂ ਇੱਕ ਹੈ। ਪਲੇਟਫਾਰਮ ਵਜੋਂ ਜੋ ਲੋਕਾਂ ਨੂੰ ਆਪਣੇ ਜਜ਼ਬਾਤ ਜ਼ਾਹਰ ਕਰਨ ਵਿੱਚ ਮਦਦ ਕਰਦਾ ਹੈ ਅਤੇ ਨਵੇਂ ਅਤੇ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨਾਲ ਤੱਕ ਮਹੱਤਵਪੂਰਨ ਪਹੁੰਚ ਰੱਖਦਾ ਹੈ, ਅਸੀਂ ਇਸ ਗੱਲ ਨੂੰ ਤਰਜੀਹ ਦਿੰਦੇ ਹਾਂ ਕਿ ਅਸੀਂ ਭਾਈਚਾਰੇ ਨੂੰ ਖ਼ਬਰਾਂ ਅਤੇ ਦੁਨੀਆ ਵਿੱਚ ਚਲਦੇ ਕੰਮਾਂ ਬਾਰੇ ਸਹੀ ਅਤੇ ਭਰੋਸੇਯੋਗ ਜਾਣਕਾਰੀ ਪ੍ਰਾਪਤ ਕਰਨ ਵਿੱਚ ਮਦਦ ਕਰਦੇ ਹਾਂ, ਇਸ ਸਮੇਤ ਕਿ ਉਹ ਆਪਣੇ ਇਲਾਕੇ ਵਿਚ ਕਿੱਥੇ ਅਤੇ ਕਿਵੇਂ ਵੋਟ ਪਾ ਸਕਦੇ ਹਨ।
2024 ਵਿੱਚ ਇਹ ਯਤਨ ਤਿੰਨ ਥੰਮ੍ਹਾਂ 'ਤੇ ਧਿਆਨ ਕੇਂਦਰਿਤ ਹੋਣਗੇ ਜੋ ਸਾਲਾਂ ਵਿੱਚ ਲਗਾਤਾਰ ਬਰਕਰਾਰ ਰਹਣਗੇ:
ਸਿੱਖਿਆ: ਡਿਸਕਵਰ 'ਤੇ ਸਾਡੀ ਸਮੱਗਰੀ ਅਤੇ ਹੁਨਰ ਭਾਈਵਾਲੀਆਂ ਰਾਹੀਂ ਚੋਣਾਂ, ਉਮੀਦਵਾਰਾਂ ਅਤੇ ਮੁੱਦਿਆਂ ਬਾਰੇ ਤੱਥ ਅਤੇ ਢੁਕਵੀਂ ਸਮੱਗਰੀ ਦਿੱਤੀ ਜਾਂਦੀ ਹੈ।
ਰਜਿਸਟ੍ਰੇਸ਼ਨ: Snapchatters ਨੂੰ ਤੀਜੀ-ਧਿਰ ਭਰੋਸੇਯੋਗ ਨਾਗਰਿਕ ਬੁਨਿਆਦੀ ਢਾਂਚਾ ਵਰਤ ਕੇ ਵੋਟ ਪਾਉਣ ਵਾਸਤੇ ਰਜਿਸਟਰ ਕਰਨ ਲਈ ਉਤਸ਼ਾਹਤ ਕੀਤਾ ਜਾਂਦਾ ਹੈ।
ਸ਼ਮੂਲੀਅਤ: ਨਾਗਰਿਕ ਮਾਮਲਿਆਂ ਬਾਰੇ ਐਪ-ਅੰਦਰ ਉਤਸ਼ਾਹ ਅਤੇ ਊਰਜਾ ਪੈਦਾ ਕਰਕੇ Snapchatters ਨੂੰ ਚੋਣਾਂ ਦੇ ਦਿਨ ਤੋਂ ਪਹਿਲਾਂ/ਉਸ ਦਿਨ ਵੋਟ ਪਾਉਣ ਲਈ ਉਤਸ਼ਾਹਤ ਕੀਤਾ ਜਾਂਦਾ ਹੈ।
ਇਹਨਾਂ ਵਿੱਚੋਂ ਬਹੁਤ ਸਾਰੀਆਂ ਯੋਜਨਾਵਾਂ ਵਰਤਮਾਨ ਵਿੱਚ 2024 ਲਈ ਕਾਰਜਾਂ ਵਿੱਚ ਹਨ, ਪਰ ਉਹ ਉਸ ਸਫਲਤਾ ਮੁਤਾਬਕ ਤਿਆਰ ਹੋਣਗੀਆਂ ਜਿਸ ਲਈ ਅਸੀਂ ਕਈ ਸਾਲਾਂ ਤੋਂ Snapchatters ਨੂੰ ਜਾਣਕਾਰੀ ਸਰੋਤਾਂ ਨਾਲ ਜੋੜ ਰਹੇ ਹਾਂ।
ਸਿੱਟਾ
ਦੁਨੀਆ ਭਰ ਦੀਆਂ ਲੋਕਤੰਤਰੀ ਤਾਕਤਾਂ ਅਤੇ ਸ਼ਕਤੀਸ਼ਾਲੀ ਨਵੀਆਂ ਤਕਨੀਕਾਂ ਵਿੱਚ ਵਾਧੇ ਦੋਵਾਂ ਦੇ ਇਸ ਪਲ ਵਿੱਚ, ਇਹ ਗੱਲ ਬਹੁਤ ਹੀ ਮਹੱਤਵਪੂਰਨ ਹੈ ਕਿ ਪਲੇਟਫ਼ਾਰਮ ਆਪਣੀਆਂ ਕਦਰਾਂ-ਕੀਮਤਾਂ ਬਾਰੇ ਪਾਰਦਰਸ਼ੀ ਰਹਿਣ। ਇਸ ਵੇਲੇ, ਸਾਡੀਆਂ ਕਦਰਾਂ-ਕੀਮਤਾਂ ਇਸ ਤੋਂ ਵੱਧ ਸਪਸ਼ਟ ਨਹੀਂ ਹੋ ਸਕਦੀਆਂ: ਅਸੀਂ ਆਪਣੇ ਪਲੇਟਫਾਰਮ 'ਤੇ ਕਿਸੇ ਵੀ ਉਸ ਮਾੜੇ ਸਲੂਕ ਨੂੰ ਰੱਦ ਕਰਦੇ ਹਾਂ ਜੋ ਨਾਗਰਿਕ ਪ੍ਰਕਿਰਿਆਵਾਂ ਨੂੰ ਕਮਜ਼ੋਰ ਕਰਨ ਦੀ ਧਮਕੀ ਕਰਦੀ ਹੈ ਜਾਂ Snapchatters ਦੀ ਸੁਰੱਖਿਆ ਲਈ ਖਤਰਾ ਪੈਦਾ ਕਰਦਾ ਹੈ। ਸਾਨੂੰ ਅੱਜ ਤੱਕ ਸਾਡੇ ਰਿਕਾਰਡ 'ਤੇ ਮਾਣ ਹੈ, ਪਰ ਸਾਨੂੰ ਚੋਣ ਨਾਲ ਸਬੰਧਤ ਜੋਖਮਾਂ ਬਾਰੇ ਸੁਚੇਤ ਰਹਿਣਾ ਲਾਜ਼ਮੀ ਹੈ। ਅੰਤ ਵਿੱਚ, ਅਸੀਂ ਇਹਨਾਂ ਮੁੱਦਿਆਂ 'ਤੇ ਤੁਹਾਡੀ ਰਚਨਾਤਮਕ ਸ਼ਮੂਲੀਅਤ ਲਈ ਮੁੜ ਧੰਨਵਾਦ ਕਰਦੇ ਹਾਂ,
ਤਹਿ ਦਿਲੋਂ,
Kip Wainscott
ਪਲੇਟਫਾਰਮ ਨੀਤੀ ਦੇ ਮੁਖੀ