ਔਨਲਾਈਨ ਨਫ਼ਰਤ ਨਾਲ ਨਜਿੱਠਣ ਲਈ ਸਾਡਾ ਕੰਮ
16 ਜੁਲਾਈ 2021
ਔਨਲਾਈਨ ਨਫ਼ਰਤ ਨਾਲ ਨਜਿੱਠਣ ਲਈ ਸਾਡਾ ਕੰਮ
16 ਜੁਲਾਈ 2021
ਯੂਰੋ 2020 ਫਾਈਨਲ ਤੋਂ ਬਾਅਦ ਕਈ ਔਨਲਾਈਨ ਪਲੇਟਫਾਰਮਾਂ 'ਤੇ ਇੰਗਲੈਂਡ ਦੇ ਫੁਟਬਾਲਰਾਂ ਨਾਲ ਕੀਤੇ ਜਾ ਰਹੇ ਨਸਲਵਾਦੀ ਮਾੜੇ ਸਲੂਕ ਤੋਂ ਅਸੀਂ ਦੁਖੀ ਅਤੇ ਡਰੇ ਹੋਏ ਹਾਂ। ਅਸੀਂ Snapchat 'ਤੇ ਨਸਲਵਾਦ, ਨਫ਼ਰਤੀ ਟਿੱਪਣੀਆਂ, ਸਤਾਉਣਾ ਅਤੇ ਦੁਰਵਿਵਹਾਰ ਨਾਲ ਨਜਿੱਠਣ ਲਈ ਸਾਡੇ ਚੱਲ ਰਹੇ ਕੰਮ ਦੀ ਸੰਖੇਪ ਜਾਣਕਾਰੀ ਦੇਣਾ ਚਾਹੁੰਦੇ ਸੀ, ਅਤੇ ਨਾਲ ਹੀ ਸਾਡੇ ਭਾਈਚਾਰੇ ਨੂੰ ਸਿੱਖਿਅਤ ਕਰਨ ਲਈ ਅਸੀਂ ਚੁੱਕੇ ਜਾ ਰਹੇ ਕਦਮਾਂ ਦੀ ਸੰਖੇਪ ਜਾਣਕਾਰੀ ਦੇਣਾ ਚਾਹੁੰਦੇ ਸੀ।
ਅਸੀਂ ਇੱਕ ਪਲੇਟਫਾਰਮ ਤਿਆਰ ਕਰਨ ਲਈ ਬਹੁਤ ਸਾਰਾ ਕੰਮ ਕੀਤਾ ਹੈ ਜੋ ਨਫ਼ਰਤੀ ਟਿੱਪਣੀਆਂ ਜਾਂ ਦੁਰਵਿਵਹਾਰ ਦੇ ਪ੍ਰਸਾਰ ਨੂੰ ਰੋਕਦਾ ਹੈ। Snapchat ਨੂੰ ਰਵਾਇਤੀ ਸੋਸ਼ਲ ਮੀਡੀਆ ਨਾਲੋਂ ਵੱਖਰੇ ਢੰਗ ਨਾਲ ਡਿਜ਼ਾਈਨ ਕੀਤਾ ਗਿਆ ਹੈ ਐਪ ਦਾ ਡਿਜਾਇਨ ਕੈਮਰੇ ਤੇ ਕੇਂਦ੍ਰਿਤ ਹੈ ਤਾਂ ਜੋ ਲੋਕਾਂ ਲਈ ਵਧੇਰੇ ਅਰਥਪੂਰਨ ਅਤੇ ਪ੍ਰਮਾਣਿਕਤਾ ਨਾਲ ਸੰਚਾਰ ਕਰਨ ਦਾ ਤਰੀਕਾ ਤਿਆਰ ਕੀਤਾ ਜਾ ਸਕੇ, ਜਿਹਨਾਂ ਦੇ ਉਹ ਅਸਲ ਦੋਸਤ ਅਤੇ ਅਜ਼ੀਜ਼ ਹਨ, ਉਹਨਾਂ ਲੋਕਾਂ ਦੀ ਬਜਾਏ ਜਿਹਨਾਂ ਨੂੰ ਉਹ ਜਾਣਦੇ ਨਹੀਂ ਹਨ।
Snapchat ਇੱਕ ਓਪਨ ਨਿਊਜ਼ ਫੀਡ ਦੀ ਪੇਸ਼ਕਸ਼ ਨਹੀਂ ਕਰਦਾ ਹੈ ਜਿੱਥੇ ਅਣਪਛਾਤੇ ਪ੍ਰਕਾਸ਼ਕਾਂ ਜਾਂ ਵਿਅਕਤੀਆਂ ਨੂੰ ਨਫ਼ਰਤ ਜਾਂ ਅਪਮਾਨਜਨਕ ਸਮੱਗਰੀ ਨੂੰ ਪ੍ਰਸਾਰਿਤ ਕਰਨ ਦਾ ਮੌਕਾ ਮਿਲਦਾ ਹੈ। ਖ਼ਬਰਾਂ ਅਤੇ ਮਨੋਰੰਜਨ ਲਈ ਸਾਡਾ ਡਿਸਕਵਰ ਪਲੇਟਫਾਰਮ, ਅਤੇ ਕਮਿਊਨਿਟੀ ਦੇ ਸਭ ਤੋਂ ਵਧੀਆ Snaps ਲਈ ਸਾਡਾ ਸਪੌਟਲਾਈਟ ਪਲੇਟਫਾਰਮ, ਕਿਊਰੇਟਿਡ ਅਤੇ ਸੰਚਾਲਿਤ ਮਾਹੌਲ ਹੈ। ਇਸਦਾ ਮਤਲਬ ਹੈ ਕਿ ਡਿਸਕਵਰ ਜਾਂ ਸਪੌਟਲਾਈਟ ਵਿੱਚ ਸਮੱਗਰੀ ਜਾਂ ਤਾਂ ਸਾਡੇ ਪੇਸ਼ੇਵਰ ਮੀਡੀਆ ਭਾਈਵਾਲਾਂ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ, ਜੋ ਸਖਤ ਸਮਗਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਸਹਿਮਤ ਹੁੰਦੇ ਹਨ, ਜਾਂ ਉਪਭੋਗਤਾ ਦੁਆਰਾ ਤਿਆਰ ਕੀਤੀ ਸਮੱਗਰੀ ਹੁੰਦੀ ਹੈ ਜੋ ਵੱਡੀ ਗਿਣਤੀ Snapchatters ਦੇ ਸਾਹਮਣੇ ਆਉਣ ਤੋਂ ਪਹਿਲਾਂ ਮਨੁੱਖੀ ਸਮੀਖਿਆ ਦੁਆਰਾ ਸੰਚਾਲਿਤ ਕੀਤੀ ਜਾਂਦੀ ਹੈ। ਅਤੇ Snapchat ਜਨਤਕ ਟਿੱਪਣੀਆਂ ਨੂੰ ਇਨੇਬਲ ਨਹੀਂ ਕਰਦਾ ਹੈ ਜੋ ਦੁਰਵਿਵਹਾਰ ਦਾ ਕਾਰਨ ਬਣ ਸਕਦੇ ਹਨ
ਅਸੀਂ ਇਹ ਵੀ ਕਲੀਅਰ ਕਰ ਦਿੱਤਾ ਹੈ ਕਿ ਅਸੀਂ ਉਨ੍ਹਾਂ ਖਾਤਿਆਂ ਦਾ ਪ੍ਰਚਾਰ ਨਹੀਂ ਕਰਾਂਗੇ ਜੋ ਨਸਲਵਾਦ ਨੂੰ ਭੜਕਾਉਣ ਵਾਲੇ ਲੋਕਾਂ ਨਾਲ ਜੁੜੇ ਹੋਣ, ਭਾਵੇਂ ਉਹ ਅਜਿਹਾ ਸਾਡੇ ਪਲੇਟਫਾਰਮ 'ਤੇ ਕਰਦੇ ਹਨ ਜਾਂ ਇਸ ਤੋਂ ਬਾਹਰ, ਖਾਸ ਤੌਰ 'ਤੇ ਜਦੋਂ ਪਹਿਲੀ ਵਾਰ 2020 ਦੇ ਜੂਨ ਵਿੱਚ ਡਿਸਕਵਰ 'ਤੇ ਰਾਸ਼ਟਰਪਤੀ ਟਰੰਪ ਦੇ ਖਾਤੇ ਦਾ ਪ੍ਰਚਾਰ ਬੰਦ ਕਰਨ ਦਾ ਫੈਸਲਾ ਲਿਆ ਗਿਆ ਸੀ।
ਇਹ ਗਾਰਡਰੇਲ ਸਾਡੇ ਪਲੇਟਫਾਰਮ ਦੇ ਜਨਤਕ ਖੇਤਰਾਂ ਤੋਂ ਸਾਡੀਆਂ ਨੀਤੀਆਂ ਦੀ ਉਲੰਘਣਾ ਕਰਨ ਵਾਲੀ ਗਤੀਵਿਧੀ ਨੂੰ ਜਾਰੀ ਰੱਖਣ ਵਿੱਚ ਮਦਦ ਕਰਦੇ ਹਨ। 2018 ਵਿੱਚ, Snap ਨੇ ਨਫ਼ਰਤੀ ਟਿੱਪਣੀ 'ਤੇ ਯੂਰਪੀਅਨ ਕਮਿਸ਼ਨ ਦੇ ਕੋਡ ਆਫ਼ ਕੰਡਕਟ 'ਤੇ ਹਸਤਾਖਰ ਕੀਤੇ, ਜੋ ਕਿ, ਇਸਦੀ ਨਿਗਰਾਨੀ ਪ੍ਰਕਿਰਿਆ ਦੇ ਹਿੱਸੇ ਵਜੋਂ, ਔਨਲਾਈਨ ਨਫ਼ਰਤੀ ਰਿਪੋਰਟਾਂ ਦੇ ਮਾਹਰ 39 NGOs ਤੋਂ ਰਿਪੋਰਟਾਂ ਇਕੱਠੀਆਂ ਕਰਦਾ ਹੈ। ਕੋਡ ਦੀ ਪਾਲਣਾ ਬਾਰੇ ਕਮਿਸ਼ਨ ਦੀਆਂ ਦੋ ਸਭ ਤੋਂ ਤਾਜ਼ਾ ਰਿਪੋਰਟਾਂ ਵਿੱਚ, Snapchat 'ਤੇ ਨਫ਼ਰਤੀ ਟਿੱਪਣੀਆਂ ਦੀ ਰਿਪੋਰਟ ਜ਼ੀਰੋ ਸੀ। ਸਾਡੀ ਆਪਣੀ ਪਾਰਦਰਸ਼ਤਾ ਰਿਪੋਰਟ ਦਰਸਾਉਂਦੀ ਹੈ ਕਿ, ਯੂਕੇ ਲਈ ਤਾਜ਼ਾ ਛੇ ਮਹੀਨਿਆਂ ਦੀ ਰਿਪੋਰਟਿੰਗ ਮਿਆਦ ਦੇ ਦੌਰਾਨ, ਅਸੀਂ 6,734 ਖਾਤਿਆਂ ਦੇ ਵਿਰੁੱਧ ਕਾਰਵਾਈ ਕੀਤੀ ਹੈ ਇਸ ਸਮੱਗਰੀ ਦੇ ਜ਼ਿਆਦਾਤਰ ਹਿੱਸੇ ਨੇ ਨਿੱਜੀ Snaps ਦੀ ਰਿਪੋਰਟ ਨਾਲ ਸੰਬੰਧਿਤ ਹਨ, ਨਾ ਕਿ ਜਨਤਕ ਸਮੱਗਰੀ ਖੇਤਰਾਂ 'ਤੇ -- ਕਿਸੇ ਵੀ ਵਿਆਪਕ ਪ੍ਰਭਾਵ ਨੂੰ ਘਟਾਉਂਦੇ ਹਨ।
ਅਸੀਂ Snapchat ਦੇ ਨਿੱਜੀ ਸੰਚਾਰ ਵਾਲੇ ਪਾਸੇ ਗੈਰ-ਕਾਨੂੰਨੀ ਅਤੇ ਨੁਕਸਾਨਦੇਹ ਗਤੀਵਿਧੀ ਨਾਲ ਨਜਿੱਠਣ ਲਈ ਵੀ ਸਖ਼ਤ ਮਿਹਨਤ ਕਰਦੇ ਹਾਂ। ਅਸੀਂ ਵਰਤਣ ਵਿੱਚ ਆਸਾਨ ਇਨ-ਐਪ ਰਿਪੋਰਟਿੰਗ ਟੂਲ ਪ੍ਰਦਾਨ ਕਰਦੇ ਹਾਂ ਜਿੱਥੇ Snapchatters ਸਾਨੂੰ ਕਿਸੇ ਵੀ ਗੈਰ-ਕਾਨੂੰਨੀ ਜਾਂ ਨੁਕਸਾਨਦੇਹ ਗਤੀਵਿਧੀ ਬਾਰੇ ਸੂਚਿਤ ਕਰ ਸਕਦੇ ਹਨ। ਸਾਡੀ ਵਿਸ਼ਵ ਪੱਧਰੀ, 24/7 ਟਰੱਸਟ ਅਤੇ ਸੁਰੱਖਿਆ ਟੀਮ ਰਿਪੋਰਟਾਂ ਦੀ ਸਮੀਖਿਆ ਕਰਦੀ ਹੈ ਅਤੇ ਉਲੰਘਣਾ ਕਰਨ ਵਾਲੇ ਖਾਤਿਆਂ ਵਿਰੁੱਧ ਉਚਿਤ ਕਾਰਵਾਈ ਕਰਦੀ ਹੈ। ਜਦੋਂ ਨਸਲੀ ਭਾਸ਼ਾ ਦੀ ਗੱਲ ਆਉਂਦੀ ਹੈ ਤਾਂ ਟੀਮ ਨੂੰ ਕਈ ਤਰ੍ਹਾਂ ਦੇ ਸੰਕੇਤਾਂ ਦੀ ਪਹਿਚਾਣ ਕਰਨ ਲਈ ਸਿਖਲਾਈ ਦਿੱਤੀ ਜਾਂਦੀ ਹੈ, ਜਿਸ ਵਿੱਚ ਨਸਲੀ ਗਾਲੀ-ਗਲੋਚ ਜਾਂ ਰੂੜ੍ਹੀਵਾਦ ਨੂੰ ਦਰਸਾਉਣ ਲਈ ਇਮੋਜੀ ਦੀ ਵਰਤੋਂ ਸ਼ਾਮਲ ਹੈ। ਅਸੀਂ ਸੰਭਾਵੀ ਦੁਰਵਿਵਹਾਰ ਨੂੰ ਦਰਸਾਉਣ ਵਾਲੇ ਉਭਰਦੇ ਰੁਝਾਨਾਂ ਨੂੰ ਸਮਝਣ ਲਈ ਇਮੋਜੀ ਅਤੇ ਸਮੀਕਰਨ ਦੇ ਹੋਰ ਰੂਪਾਂ ਜਿਵੇਂ ਕਿ ਟੈਕਸਟ ਅਧਾਰਤ ਸੁਰਖੀਆਂ ਦੀ ਵਰਤੋਂ ਬਾਰੇ ਜਾਣੂ ਰਹਿੰਦੇ ਹਾਂ, ਅਤੇ ਇਸ ਖੇਤਰ ਵਿੱਚ ਸਾਡੀਆਂ ਨੀਤੀਆਂ ਨੂੰ ਨਿਰੰਤਰ ਵਿਕਸਤ ਕਰਨ ਲਈ ਇਸ ਸੂਝ ਦੀ ਵਰਤੋਂ ਕਰਦੇ ਹਾਂ।
ਬੇਸ਼ੱਕ ਅਸੀਂ ਆਪਣੇ ਭਾਈਚਾਰੇ ਨੂੰ ਸਿੱਖਿਅਤ ਕਰਨ ਸਮੇਤ ਹੋਰ ਵੀ ਬਹੁਤ ਕੁਝ ਕਰ ਸਕਦੇ ਹਾਂ, ਅਤੇ ਅਸੀਂ ਵਰਤਮਾਨ ਵਿੱਚ ਸੰਸ਼ੋਧਿਤ ਹਕੀਕਤ ਦੀ ਸ਼ਕਤੀ ਦੁਆਰਾ ਬਲੈਕ ਬ੍ਰਿਟਿਸ਼ ਕਹਾਣੀਆਂ ਨੂੰ ਉੱਚਾ ਚੁੱਕਣ ਲਈ ਇੱਕ ਪ੍ਰੋਗਰਾਮ 'ਤੇ ਕੰਮ ਕਰ ਰਹੇ ਹਾਂ। ਇਸ ਸਾਲ ਦੇ ਸ਼ੁਰੂ ਵਿੱਚ ਸਾਡੀ ਪਹਿਲੀ ਪਹਿਲਕਦਮੀ ਇੱਕ ਸ਼ੰਸੋਧਿਤ ਹਕੀਕਤ (AR) ਅਨੁਭਵ ਸੀ ਜੋ ਕਿੱਕ ਇਟ ਆਉਟ ਇੰਗਲੈਂਡ ਦੇ ਚਾਰ ਮਹਾਨ ਕਾਲੇ ਫੁਟਬਾਲਰਾਂ ਦੀ ਯਾਦ ਵਿੱਚ ਕੁਗਾਲੀ ਨਾਮਕ ਕਾਲੇ ਰਚਨਾਵਾਂ ਦੇ ਇੱਕ ਸਮੂਹ ਦੇ ਨਾਲ ਸਾਂਝੇਦਾਰੀ ਵਿੱਚ ਤਿਆਰ ਕੀਤਾ ਗਿਆ।
ਆਖਰਕਾਰ, Snapchat 'ਤੇ ਵਿਤਕਰੇ, ਨਸਲਵਾਦ ਜਾਂ ਦੁਰਵਿਵਹਾਰ ਲਈ ਕੋਈ ਥਾਂ ਨਹੀਂ ਹੈ। ਅਸੀਂ ਇਸ ਸਮੱਗਰੀ ਨੂੰ ਸਾਹਮਣੇ ਆਉਣ ਤੋਂ ਰੋਕਣ ਲਈ ਸਖ਼ਤ ਮਿਹਨਤ ਕਰਦੇ ਰਹਾਂਗੇ, ਅਤੇ ਜਦੋਂ ਇਹ ਵਾਪਰਦਾ ਹੈ ਤਾਂ ਤੁਰੰਤ ਅਤੇ ਪ੍ਰਭਾਵੀ ਕਾਰਵਾਈ ਕਰਦੇ ਰਹਾਂਗੇ।
-ਹੈਨਰੀ ਟਰਨਬੁੱਲ, ਪਬਲਿਕ ਪਾਲਿਸੀ ਯੂਕੇ ਅਤੇ ਨੋਰਡਿਕਸ ਦੇ ਮੁਖੀ