Snap Values

ਡਿਜੀਟਲ ਤੰਦਰੁਸਤੀ ਪ੍ਰੋਗਰਾਮ ਲਈ ਸਾਡੀ ਉਦਘਾਟਨੀ ਕੌਂਸਲ ਨੇਪਰੇ ਚੜ੍ਹੀ

9 ਅਕਤੂਬਰ 2025

Snap ਨੇ ਹਾਲ ਹੀ ਵਿੱਚ ਸਾਡੇ ਉਦਘਾਟਨੀ ਅਮਰੀਕੀ ਸਮੂਹ ਨਾਲ ਡਿਜੀਟਲ ਤੰਦਰੁਸਤੀ ਲਈ ਕੌਂਸਲ (CDWB) ਪ੍ਰੋਗਰਾਮ ਦੀ ਸਾਡੀ ਪਾਇਲਟ ਕੌਂਸਲ ਨੇਪਰੇ ਚਾੜ੍ਹੀ। 2024 ਵਿੱਚ ਸ਼ੁਰੂ ਕੀਤੀ ਇਹ ਪਹਿਲਕਦਮੀ ਅੱਜ ਡਿਜੀਟਲ ਜੀਵਨ 'ਤੇ ਆਪਣੇ ਨਜ਼ਰੀਏ ਸਾਂਝੇ ਕਰਨ ਲਈ ਦੇਸ਼ ਭਰ ਦੇ 18 ਕਿਸ਼ੋਰਾਂ ਨੂੰ ਇਕੱਠਾ ਕਰਦੀ ਹੈ। ਪਿਛਲੇ ਸਾਲ ਦੌਰਾਨ ਇਨ੍ਹਾਂ ਕਿਸ਼ੋਰਾਂ - ਅਤੇ ਉਨ੍ਹਾਂ ਦੇ ਪਰਿਵਾਰਾਂ - ਨੇ ਮਹੱਤਵਪੂਰਨ ਅੰਦਰੂਨੀ-ਝਾਤਾਂ ਦਿੱਤੀਆਂ ਅਤੇ ਉਹ ਵਧੇਰੇ ਅਸਰਦਾਰ ਆਨਲਾਈਨ ਸੁਰੱਖਿਆ ਅਤੇ ਤੰਦਰੁਸਤੀ ਦੇ ਰਾਜਦੂਤ ਬਣ ਗਏ। 

ਸਾਲ ਭਰ ਚੱਲੇ ਪ੍ਰੋਗਰਾਮ ਦੀ ਸਮਾਪਤੀ 'ਤੇ ਮੋਹਰ ਲਗਾਉਣ ਲਈ ਅਸੀਂ ਸਾਡੇ ਵਾਸ਼ਿੰਗਟਨ ਡੀ.ਸੀ. ਦਫਤਰ ਵਿੱਚ ਕਿਸ਼ੋਰਾਂ ਵੱਲੋਂ ਉਪਲਬਧੀਆਂ ਦੀ ਸ਼ਲਾਘਾ ਲਈ ਡਿਜ਼ਾਈਨ ਕੀਤੇ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ। ਕੌਂਸਲ ਦੇ ਮੈਂਬਰਾਂ ਨੂੰ ਆਨਲਾਈਨ ਸੁਰੱਖਿਆ ਭਾਈਚਾਰੇ ਦੇ ਪ੍ਰਮੁੱਖ ਹਿੱਤਧਾਰਕਾਂ ਨਾਲ ਆਪਣੇ ਤਜ਼ਰਬਿਆਂ ਅਤੇ ਸਿੱਖਿਆਵਾਂ ਨੂੰ ਸਿੱਧੇ ਤੌਰ 'ਤੇ ਸਾਂਝਾ ਕਰਨ ਦਾ ਮੌਕਾ ਮਿਲਿਆ। ਹਾਜ਼ਰ ਹੋਣ ਵਾਲਿਆਂ ਵਿੱਚ ਕੋਲੰਬੀਆ ਜ਼ਿਲ੍ਹੇ ਦੇ ਅਟਾਰਨੀ ਜਨਰਲ ਬ੍ਰਾਈਨ ਸ਼ਵਾਲ ਸ਼ਾਮਲ ਸੀ, ਜਿਨ੍ਹਾਂ ਨੇ ਨੌਜਵਾਨਾਂ ਦੀ ਸ਼ਮੂਲੀਅਤ ਦੀ ਮਹੱਤਤਾ 'ਤੇ ਵਿਚਾਰ ਵਟਾਂਦਰੇ ਕੀਤੇ; ਆਨਲਾਈਨ ਸੁਰੱਖਿਆ ਸੰਸਥਾਵਾਂ ਦੇ ਨੁਮਾਇੰਦੇ ਜਿਸ ਵਿੱਚ Technology Coalition, ConnectSafely ਅਤੇ Family Online Safety ਸ਼ਾਮਲ ਸੀ; ਅਤੇ ਅਮਰੀਕਾ ਦੇ ਨਿਆਂ ਵਿਭਾਗ ਅਤੇ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਕੌਂਸਲ ਦੇ ਮੈਂਬਰਾਂ ਨੂੰ ਵਾਈਟ ਹਾਊਸ ਦੇ ਪੂਰਬੀ ਵਿੰਗ ਦਾ ਦੌਰਾ ਕਰਨ ਅਤੇ ਆਨਲਾਈਨ ਸੁਰੱਖਿਆ ਅਤੇ ਤੰਦਰੁਸਤੀ ਦੀਆਂ ਤਰਜੀਹਾਂ ਬਾਰੇ ਸੰਯੁਕਤ ਰਾਜ ਦੀ ਪਹਿਲੀ ਮਹਿਲਾ ਦੇ ਦਫਤਰ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। 

Official White House Photo

ਫੋਟੋ ਲਈ ਧੰਨਵਾਦੀ: ਅਧਿਕਾਰਤ ਵਾਈਟ ਹਾਊਸ ਫੋਟੋ

ਡੀ.ਸੀ. ਪ੍ਰੋਗਰਾਮ ਵਿਖੇ ਕਿਸ਼ੋਰਾਂ ਨੇ ਕਈ ਵਿਸ਼ਿਆਂ 'ਤੇ ਪੇਸ਼ਕਾਰੀਆਂ ਸਾਂਝੀਆਂ ਕੀਤੀਆਂ, ਜਿਸ ਵਿੱਚ ਆਨਲਾਈਨ ਰਿਪੋਰਟਿੰਗ ਅਤੇ ਜਿਨਸੀ ਜਬਰੀ ਵਸੂਲੀ ਮਾਮਲਿਆਂ ਨਾਲ ਸਬੰਧਿਤ ਕਲੰਕ ਸ਼ਾਮਲ ਸਨ। ਕਿਸ਼ੋਰਾਂ ਵੱਲੋਂ ਅਗਵਾਈ ਕੀਤੇ ਪੈਨਲਾਂ ਅਤੇ ਵਿਚਾਰ ਵਟਾਂਦਰਿਆਂ ਨੇ ਆਨਲਾਈਨ ਸੁਰੱਖਿਆ ਨੂੰ ਬਿਹਤਰ ਬਣਾਉਣ ਦੇ ਕਿਸੇ ਵੀ ਕੰਮ ਵਿੱਚ ਨੌਜਵਾਨਾਂ ਦੇ ਨਜ਼ਰੀਏ ਨੂੰ ਜੋੜਨ ਦੀ ਵੱਡੀ ਅਹਿਮੀਅਤ ਨੂੰ ਦਰਸਾਇਆ। ਉਦਾਹਰਨ ਲਈ: 

  • ਇੱਕ ਕੌਂਸਲ ਮੈਂਬਰ ਨੇ ਜਿਨਸੀ ਜਬਰੀ ਵਸੂਲੀ 'ਤੇ ਪੇਸ਼ਕਾਰੀ ਦਿੱਤੀ, ਜਿਸ ਵਿੱਚ ਇਹ ਦੱਸਿਆ ਗਿਆ ਕਿ ਨਿਸ਼ਾਨਾ ਬਣਾਏ ਕਿਸ਼ੋਰ ਅਕਸਰ ਕਿਵੇਂ ਸ਼ਰਮਿੰਦਾ ਅਤੇ ਫਸਿਆ ਹੋਇਆ ਮਹਿਸੂਸ ਕਰ ਸਕਦੇ ਹਨ। ਉਸਨੇ ਉਜਾਗਰ ਕੀਤਾ ਕਿ ਜੇ ਮਾਪੇ ਕੁਝ ਜ਼ਿਆਦਾ ਹੀ ਪ੍ਰਤੀਕਿਰਿਆ ਦਿੰਦੇ ਹਨ, ਪੀੜਤ ਨੂੰ ਕਸੂਰਵਾਰ ਠਹਿਰਾਉਂਦੇ ਹਨ ਜਾਂ ਆਨਲਾਈਨ ਗੱਲਬਾਤਾਂ ਨੂੰ ਗਲਤ ਸਮਝਦੇ ਹਨ ਤਾਂ ਇਹ ਭਾਵਨਾਵਾਂ ਹੋਰ ਵੀ ਗੰਭੀਰ ਹੋ ਸਕਦੀਆਂ ਹਨ। ਉਸਨੇ ਮਾਪਿਆਂ ਨੂੰ ਆਪਣੇ ਕਿਸ਼ੋਰਾਂ ਦਾ ਸਰਗਰਮੀ ਨਾਲ ਸਮਰਥਨ ਕਰਨ ਲਈ ਠੋਸ ਰਣਨੀਤੀਆਂ ਦੀ ਪੇਸ਼ਕਸ਼ ਕੀਤੀ।

  • ਪਰਿਵਾਰ ਵਜੋਂ ਆਨਲਾਈਨ ਸੁਰੱਖਿਆ 'ਤੇ ਚਰਚਾ ਨਾਲ ਦਿਲਚਸਪੀ ਅਤੇ ਖੁੱਲ੍ਹੇਪਨ ਦੀ ਮਹੱਤਤਾ ਬਾਰੇ ਕਿਸ਼ੋਰਾਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਸਮੂਹ ਨਾਲ ਵੱਡੇ ਪੈਨਲ 'ਤੇ ਵਿਚਾਰ ਵਟਾਂਦਰੇ ਹੋਏ ਜਿਸ ਨੂੰ ਇਸ ਪੇਸ਼ਕਾਰੀ ਨੇ ਸੰਪੂਰਨ ਕੀਤਾ। ਸਮੂਹ ਨੇ ਇਸ ਦੀਆਂ ਨਿੱਜੀ ਉਦਾਹਰਨਾਂ ਸਾਂਝੀਆਂ ਕੀਤੀਆਂ ਕਿ ਕਿਵੇਂ ਅਜੀਬ ਅਤੇ ਮੁਸ਼ਕਿਲ ਵਿਸ਼ਿਆਂ 'ਤੇ ਚਰਚਾਵਾਂ ਕਰਨ ਨਾਲ ਆਖਰਕਾਰ ਗੱਲਬਾਤ ਦੇ ਸਪਸ਼ਟ ਰਾਸਤੇ ਖੋਲ੍ਹਣ ਵਿੱਚ ਮਦਦ ਮਿਲੀ।

  • ਇੱਕ ਹੋਰ ਕਿਸ਼ੋਰਾਂ ਦੇ ਪੈਨਲ ਨੇ ਨੌਜਵਾਨ ਪੀੜ੍ਹੀਆਂ ਵਿੱਚ ਆਨਲਾਈਨ ਰਿਪੋਰਟਿੰਗ ਨਾਲ ਜੁੜੀਆਂ ਬਦਨਾਮੀਆਂ ਦੀ ਪੜਤਾਲ ਕੀਤੀ, ਜਿਸ ਵਿੱਚ ਇਹ ਜ਼ੋਰ ਦਿੱਤਾ ਕਿ ਬਹੁਤ ਸਾਰੇ ਕਿਸ਼ੋਰ ਉਹਨਾਂ ਨੂੰ ਗਲਤ ਸਮਝੇ ਜਾਣ ਦੇ ਡਰ ਜਾਂ ਵਿਸ਼ਵਾਸ ਨਾ ਕੀਤੇ ਜਾਣ ਦੇ ਕਾਰਨ ਆਨਲਾਈਨ ਮਾੜੇ ਸਲੂਕ ਦੀ ਰਿਪੋਰਟ ਕਰਨ ਤੋਂ ਝਿਜਕਦੇ ਹਨ। ਉਨ੍ਹਾਂ ਨੇ ਸਹਾਇਕ ਮਾਹੌਲ ਬਣਾਉਣ ਦੀ ਮਹੱਤਤਾ ਨੂੰ ਉਜਾਗਰ ਕੀਤਾ ਜਿੱਥੇ ਨੌਜਵਾਨ ਸੁਰੱਖਿਅਤ ਮਹਿਸੂਸ ਕਰਦੇ ਹਨ ਅਤੇ ਬਦਲੇ ਦੇ ਡਰ ਤੋਂ ਬਿਨਾਂ ਬੋਲਣ ਦੇ ਸਮਰੱਥ ਹੁੰਦੇ ਹਨ। ਉਨ੍ਹਾਂ ਨੇ ਸੂਝਬੂਝ ਵਾਲੇ, ਲੱਭਣ ਵਿੱਚ ਅਸਾਨ ਰਿਪੋਰਟਿੰਗ ਔਜ਼ਾਰਾਂ ਦੀ ਲੋੜ ਨੂੰ ਵੀ ਦੁਹਰਾਇਆ ਅਤੇ ਕੰਪਨੀਆਂ, ਗੈਰ-ਸਰਕਾਰੀ ਸੰਸਥਾਵਾਂ ਅਤੇ ਸੁਰੱਖਿਆ ਸੰਸਥਾਵਾਂ ਨੂੰ ਕਿਸ਼ੋਰਾਂ ਨੂੰ ਇਸ ਬਾਰੇ ਸਿਖਾਉਣ ਲਈ ਹੋਰ ਵੀ ਕੰਮ ਕਰਨ ਲਈ ਕਿਹਾ ਕਿ Snapchat ਵਰਗੇ ਪਲੇਟਫਾਰਮ 'ਤੇ ਰਿਪੋਰਟਿੰਗ ਗੁਪਤ ਹੈ ਅਤੇ ਵਿਆਪਕ ਭਾਈਚਾਰੇ ਦੀ ਮਦਦ ਕਰ ਸਕਦੀ ਹੈ।

  • ਇੱਕ ਸਮੂਹ ਨੇ ਇਹ ਵੀ ਜਾਂਚ ਕੀਤੀ ਕਿ ਕਿਸ਼ੋਰਾਂ ਨੂੰ ਮੁੱਖ ਰੱਖ ਕੇ ਦਿੱਤੇ ਜਾਂਦੇ ਜਨਤਕ ਸੇਵਾ ਦੇ ਐਲਾਨ (PSAs) ਅਤੇ ਹੋਰ ਕਿਸਮਾਂ ਦੇ ਸੁਰੱਖਿਆ ਸੁਨੇਹੇ ਅਕਸਰ ਦਿਲੋ-ਦਿਮਾਗ ਵਿੱਚ ਪਹੁੰਚਣ ਵਿੱਚ ਕਿਉਂ ਅਸਫਲ ਰਹਿੰਦੇ ਹਨ। ਕੌਂਸਲ ਮੈਂਬਰਾਂ ਨੇ ਪ੍ਰਮਾਣਿਕ, ਕਿਸ਼ੋਰਾਂ ਵੱਲੋਂ ਸੰਚਾਲਿਤ ਸਮੱਗਰੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਜੋ ਉਨ੍ਹਾਂ ਦਾ ਧਿਆਨ ਜਲਦੀ ਖਿੱਚਦੀ ਹੈ; ਅਸਲ ਜੀਵਨ ਦੀਆਂ ਕਹਾਣੀਆਂ ਅਤੇ ਠੋਸ ਸਲਾਹ ਨਾਲ ਕਿਸ਼ੋਰਾਂ ਦੀਆਂ ਆਵਾਜ਼ਾਂ ਨੂੰ ਬੁਲੰਦ ਕਰਦੀ ਹੈ; ਅਤੇ ਬਾਲਗਾਂ ਵੱਲੋਂ ਜ਼ਿਆਦਾ ਤਿਆਰ ਕੀਤੀ ਜਾਂ ਲਿਖੀ ਗਈ ਨਹੀਂ ਜਾਪਦੀ ਹੈ। 

  • ਅਖੀਰ ਵਿੱਚ ਕਈ ਕੌਂਸਲ ਮੈਂਬਰਾਂ ਨੇ ਆਨਲਾਈਨ ਸੁਰੱਖਿਆ ਅਤੇ ਤੰਦਰੁਸਤੀ ਦੀਆਂ ਪਹਿਲਕਦਮੀਆਂ ਬਾਰੇ ਗੱਲ ਕੀਤੀ ਜੋ ਉਨ੍ਹਾਂ ਨੇ ਸ਼ੁਰੂ ਕੀਤੀਆਂ ਹਨ। ਉਦਾਹਰਨ ਲਈ ਇੱਕ ਕਿਸ਼ੋਰ AI-ਸੰਚਾਲਿਤ ਸ਼ਾਨਦਾਰ ਖਿਡੌਣਾ ਬਣਾ ਰਿਹਾ ਹੈ ਜੋ ਕਿਸ਼ੋਰਾਂ ਨੂੰ ਭਾਵਨਾਤਮਕ ਤੌਰ 'ਤੇ ਉੱਭਰਨ ਦੀ ਸਮਰੱਥਾ ਅਤੇ ਮਾਨਸਿਕ ਸਿਹਤ ਚੁਣੌਤੀਆਂ ਦਾ ਜਵਾਬ ਦੇਣ ਵਿੱਚ ਮਦਦ ਲਈ ਤਿਆਰ ਕੀਤਾ ਗਿਆ ਹੈ। ਇੱਕ ਹੋਰ ਕਿਸ਼ੋਰ ਆਨਲਾਈਨ ਲਿੰਗ-ਅਧਾਰਿਤ ਹਿੰਸਾ ਦੇ ਖਤਮ ਹੋਣ ਦੀ ਵਕਾਲਤ ਕਰਨ ਲਈ ਗੈਰ-ਮੁਨਾਫਾ ਸੰਸਥਾ ਦੀ ਅਗਵਾਈ ਕਰ ਰਿਹਾ ਹੈ। 

ਉਪਲਬਧੀਆਂ ਦੀ ਸ਼ਲਾਘਾ ਦਾ ਸਮਾਗਮ ਪੂਰੇ ਪ੍ਰੋਗਰਾਮ ਦੌਰਾਨ ਕਿਸ਼ੋਰਾਂ ਵਲੋਂ ਕੀਤੇ ਕੰਮ 'ਤੇ ਅਧਾਰਿਤ ਰਿਹਾ। ਉਦਾਹਰਨ ਲਈ: 

  • ਕਿਸ਼ੋਰਾਂ ਨੂੰ ਵਿਆਪਕ ਦਰਸ਼ਕਾਂ ਨਾਲ ਆਨਲਾਈਨ ਸੁਰੱਖਿਆ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਕਰਨ ਦੇ ਵੀ ਮੌਕੇ ਮਿਲੇ। ਉਦਾਹਰਨ ਲਈ ਸੁਰੱਖਿਅਤ ਇੰਟਰਨੈੱਟ ਦਿਵਸ 'ਤੇ ਕੌਂਸਲ ਮੈਂਬਰਾਂ ਨੇ ਸਥਾਨਕ ਸਮਾਗਮਾਂ ਦੀ ਮੇਜ਼ਬਾਨੀ ਕੀਤੀ ਅਤੇ ਆਨਲਾਈਨ ਸੁਰੱਖਿਆ ਮੁੱਦਿਆਂ ਅਤੇ ਵਧੀਆ ਅਭਿਆਸਾਂ ਨੂੰ ਉਜਾਗਰ ਕਰਨ ਲਈ ਸੁਰੱਖਿਆ ਸੰਸਥਾਵਾਂ ਨਾਲ ਕੰਮ ਕੀਤਾ। 

  • ਇਸ ਤੋਂ ਇਲਾਵਾ ਹਰੇਕ ਕੌਂਸਲ ਮੈਂਬਰ ਨੇ ਅਜਿਹੇ ਵਿਸ਼ੇ 'ਤੇ ਆਨਲਾਈਨ ਸੁਰੱਖਿਆ ਸਰੋਤ ਬਣਾਇਆ ਜੋ ਉਨ੍ਹਾਂ ਲਈ ਮਹੱਤਵਪੂਰਨ ਹੈ, ਜਿਵੇਂ ਕਿ ਰਿਪੋਰਟਿੰਗ ਦੀ ਮਹੱਤਤਾ ਬਾਰੇ ਹੇਠਾਂ ਦਿੱਤਾ ਵੀਡੀਓ ਹੈ। 

ਪਾਇਲਟ ਅਮਰੀਕੀ ਪਹਿਲਕਦਮੀ ਦੀ ਸਫਲਤਾ ਦੇ ਅਧਾਰ 'ਤੇ Snap ਨੇ ਯੂਰਪ ਅਤੇ ਆਸਟ੍ਰੇਲੀਆ ਵਿੱਚ ਨਵੇਂ CDWB ਪ੍ਰੋਗਰਾਮ ਸ਼ੁਰੂ ਕੀਤੇ ਹਨ। ਸਾਰੇ ਖੇਤਰਾਂ ਵਿੱਚ CDWB ਸਮੂਹ ਰਚਨਾਤਮਕ, ਦਿਆਲੂ ਅਤੇ ਪ੍ਰੇਰਿਤ ਕਿਸ਼ੋਰਾਂ ਤੋਂ ਬਣੇ ਹੁੰਦੇ ਹਨ ਜੋ ਆਨਲਾਈਨ ਮਾਹੌਲ ਨੂੰ ਵਧੇਰੇ ਸਕਾਰਾਤਮਕ ਰੂਪ ਦੇਣਾ ਚਾਹੁੰਦੇ ਹਨ। ਅਸੀਂ ਇਨ੍ਹਾਂ ਸਮੂਹਾਂ ਤੋਂ ਮਿਲੀਆਂ ਹੋਰ ਅੰਦਰੂਨੀ-ਝਾਤਾਂ ਨੂੰ ਸਾਂਝਾ ਕਰਨ ਅਤੇ 2026 ਵਿੱਚ ਸਾਡੀ ਨਵੀਂ ਅਮਰੀਕੀ ਕੌਂਸਲ ਨੂੰ ਪੇਸ਼ ਕਰਨ ਦੀ ਉਮੀਦ ਕਰਦੇ ਹਾਂ। 

- ਵਿਰਾਜ ਦੋਸ਼ੀ, ਪਲੇਟਫਾਰਮ ਸੁਰੱਖਿਆ ਦੇ ਮੁਖੀ

ਖ਼ਬਰਾਂ 'ਤੇ ਵਾਪਸ ਜਾਓ