ਸਾਡੇ ਵਧਦੇ ਸੁਰੱਖਿਆ ਸਲਾਹਕਾਰ ਬੋਰਡ ਵਿੱਚ ਸ਼ਾਮਲ ਹੋਣ ਲਈ ਅਰਜ਼ੀ ਦਿਓ!
20 ਅਪ੍ਰੈਲ 2022
ਸਾਡੇ ਵਧਦੇ ਸੁਰੱਖਿਆ ਸਲਾਹਕਾਰ ਬੋਰਡ ਵਿੱਚ ਸ਼ਾਮਲ ਹੋਣ ਲਈ ਅਰਜ਼ੀ ਦਿਓ!
20 ਅਪ੍ਰੈਲ 2022
2018 ਤੋਂ ਲੈ ਕੇ Snap ਦੇ ਸੁਰੱਖਿਆ ਸਲਾਹਕਾਰ ਬੋਰਡ (SAB) ਦੇ ਮੈਂਬਰਾਂ ਨੇ Snapchat ਜਨਤਕ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਵਧਾਉਣ ਬਾਰੇ ਮਹੱਤਵਪੂਰਨ ਫੀਡਬੈਕ ਦਿੱਤਾ ਅਤੇ ਉਨ੍ਹਾਂ ਨੇ ਸਾਨੂੰ ਸੁਰੱਖਿਆ ਸਬੰਧੀ ਕੁਝ ਗੁੰਝਲਦਾਰ ਮੁੱਦਿਆਂ ਵੱਲ ਧਿਆਨ ਦਵਾਉਣ ਵਿੱਚ ਮਦਦ ਕੀਤੀ। ਸਾਡੇ SAB ਮੈਂਬਰਾਂ ਦੀ ਮਾਹਰ ਸਲਾਹ ਅਤੇ ਮਾਰਗਦਰਸ਼ਨ ਅਤੇ ਉਨ੍ਹਾਂ ਦੀਆਂ ਭਾਗੀਦਾਰੀ ਦੀ ਬਦੌਲਤ, ਅਸੀਂ ਪਿਛਲੇ ਚਾਰ ਸਾਲਾਂ ਵਿੱਚ ਮਹੱਤਵਪੂਰਨ ਜਾਗਰੂਕਤਾ ਵਧਾਉਣੇ ਅਤੇ ਵਿਦਿਅਕ ਯਤਨਾਂ ਨੂੰ ਲਾਗੂ ਕਰਨ ਵਿੱਚ ਤਰੱਕੀ ਕੀਤੀ ਹੈ।
Snap ਮਾਪਿਆਂ, ਦੇਖਭਾਲ ਕਰਨ ਵਾਲਿਆਂ, ਸੁਰੱਖਿਆ ਵਕੀਲਾਂ ਅਤੇ ਹੋਰਾਂ ਦੀ ਇਹ ਸਮਝਣ ਵਿੱਚ ਮਦਦ ਕਰਨ ਲਈ ਵਚਨਬੱਧ ਹੈ ਕਿ ਯੁਵਾ ਸਾਡੇ ਪਲੇਟਫਾਰਮ ਦਾ ਕਿਵੇਂ ਅਨੁਭਵ ਕਰਦੇ ਹਨ ਅਤੇ ਅਸੀਂ ਸੁਰੱਖਿਆ ਅਤੇ ਭਰੋਸੇ ਨੂੰ ਪ੍ਰਭਾਵਿਤ ਕਰਨ ਵਾਲੇ ਗੰਭੀਰ ਮੁੱਦਿਆਂ ਨਾਲ ਕਿਵੇਂ ਨਜਿੱਠਦੇ ਹਾਂ। ਹਾਲਾਂਕਿ, ਲਗਾਤਾਰ ਬਦਲਦੇ ਹੋਏ ਆਨਲਾਈਨ ਸੁਰੱਖਿਆ ਦ੍ਰਿਸ਼ ਨੂੰ ਵੇਖਦੇ ਹੋਏ, ਸਾਡਾ ਮੰਨਣਾ ਹੈ ਕਿ ਸਾਡੇ ਕੋਲ ਨਵੇਂ ਮੈਂਬਰਾਂ ਨੂੰ ਸ਼ਾਮਲ ਕਰਨ ਲਈ ਸਾਡੇ SAB ਨੂੰ "ਦੁਬਾਰਾ ਬਣਾਉਣੇ" ਅਤੇ ਮੁੜ-ਲਾਂਚ ਕਰਨ ਦਾ ਮੌਕਾ ਹੈ ਜੋ ਵਧਾਈ ਗਈ ਹਕੀਕਤ ਅਤੇ ਹਾਰਡਵੇਅਰ ਸਮੇਤ ਸਾਡੇ ਵੈਸ਼ਵਿਕ ਜਨਤਕ ਅਤੇ ਉਤਪਾਦਾਂ ਵਿੱਚ ਸਾਡੇ ਵਿਕਾਸ ਨੂੰ ਦਰਸਾਉਂਦੇ ਹਨ, ਨਾਲ ਹੀ ਇਸ ਵਿੱਚ ਯੁਵਾਵਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਸਾਹਮਣੇ ਆਉਣ ਵਾਲੇ ਨਵੇਂ ਆਨਲਾਈਨ ਜੋਖਮਾਂ ਬਾਰੇ ਮੁਹਾਰਤ ਵੀ ਸ਼ਾਮਲ ਹੈ।
ਉਨ੍ਹਾਂ ਟੀਚਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਅੱਜ ਅਸੀਂ ਆਪਣੇ ਨਵੇਂ ਅਤੇ ਵਿਸਤ੍ਰਿਤ SAB ਵਿੱਚ ਸ਼ਾਮਲ ਹੋਣ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਕਰ ਰਹੇ ਹਾਂ, ਜਿਸ ਵਿੱਚ ਸਾਨੂੰ ਉਮੀਦ ਕਰਦੇ ਹਾਂ ਕਿ ਖੋਜ, ਸਿੱਖਿਆ, ਤਕਨਾਲੋਜੀ ਅਤੇ ਸੰਬੰਧਿਤ ਖੇਤਰਾਂ ਸਮੇਤ ਵੱਖ ਵੱਖ ਭੂਗੋਲਿਕ ਅਤੇ ਸੁਰੱਖਿਆ ਵਿਸ਼ਿਆਂ ਦੇ ਮੈਂਬਰ ਸ਼ਾਮਲ ਹੋਣਗੇ। ਪੀੜਤਾਂ- ਅਤੇ ਬਚੇ ਲੋਕਾਂ- ਲਈ ਸੁਰੱਖਿਆ ਦੇ ਮਾਮਲਿਆਂ ਵਿੱਚ ਸੂਚਿਤ ਕੀਤੇ ਜਾਣ ਦੀ Snap ਦੀ ਵਚਨਬੱਧਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਉਨ੍ਹਾਂ ਲੋਕਾਂ ਦੀਆਂ ਅਰਜ਼ੀਆਂ ਦਾ ਵੀ ਸੁਆਗਤ ਕਰਦੇ ਹਾਂ ਜਿਨ੍ਹਾਂ ਨੇ ਆਨਲਾਈਨ ਗੱਲਬਾਤ ਨਾਲ ਸੰਬੰਧਿਤ ਮੁਸ਼ਕਲਾਂ ਜਾਂ ਦੁਖਾਂਤ ਦਾ ਅਨੁਭਵ ਕੀਤਾ ਹੈ। ਦਰਅਸਲ, ਅਸੀਂ ਉਨ੍ਹਾਂ ਸਾਰੇ ਬਿਨੈਕਾਰਾਂ ਦਾ ਸੁਆਗਤ ਕਰਦੇ ਹਾਂ ਜਿਨ੍ਹਾਂ ਕੋਲ ਸਾਂਝਾ ਕਰਨ ਲਈ ਇੱਕ ਵਿਲੱਖਣ ਦ੍ਰਿਸ਼ਟੀਕੋਣ ਹੈ ਅਤੇ ਉਹ ਸਾਡੇ ਚੱਲ ਰਹੇ ਸੁਰੱਖਿਆ ਕਾਰਜ ਬਾਰੇ ਰਚਨਾਤਮਕ ਤੌਰ ਤੇ ਸਲਾਹ ਦੇਣ ਵਿੱਚ ਦਿਲਚਸਪੀ ਰੱਖਦੇ ਹਨ।
ਸਾਡਾ ਮੰਨਣਾ ਹੈ ਕਿ SAB ਨੂੰ ਤਿਆਰ ਕਰਨ ਦਾ ਇਹ ਤਰੀਕਾ ਤਕਨੀਕੀ ਪਲੇਟਫਾਰਮਾਂ ਵਿੱਚ ਵਿਲੱਖਣ ਹੈ ਅਤੇ ਅਸੀਂ ਦੁਨੀਆ ਦੇ ਸਾਰੇ ਕੋਨਿਆਂ ਤੋਂ ਅਰਜ਼ੀਆਂ ਪ੍ਰਾਪਤ ਕਰਨ ਲਈ ਉਤਸੁਕ ਹਾਂ। ਅਰਜ਼ੀ ਦੀ ਪ੍ਰਕਿਰਿਆ ਲਗਭਗ ਦੋ ਮਹੀਨਿਆਂ ਲਈ ਖੁੱਲੀ ਰਹੇਗੀ, ਜਿਸ ਤੋਂ ਬਾਅਦ ਅਸੀਂ ਆਪਣੇ ਬੋਰਡ ਵਿੱਚ ਸ਼ਾਮਲ ਹੋਣ ਲਈ ਬਹੁਤ ਸਾਰੇ ਮਾਹਰਾਂ ਨੂੰ ਸੱਦਾ ਦੇਵਾਂਗੇ।
ਪਿਛਲੀ ਪ੍ਰਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਸਾਡੇ SAB ਦੀ ਸੁਤੰਤਰਤਾ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰਨ ਲਈ, ਮੈਂਬਰਾਂ ਨੂੰ ਉਨ੍ਹਾਂ ਦੀ ਭਾਗੀਦਾਰੀ ਲਈ ਮੁਆਵਜ਼ਾ ਨਹੀਂ ਮਿਲੇਗਾ। ਵਚਨਬੱਧਤਾਵਾਂ ਵਿੱਚ ਕਦੇ-ਕਦਾਈਂ ਈਮੇਲ ਪੱਤਰ-ਵਿਹਾਰ ਤੋਂ ਇਲਾਵਾ ਹਰ ਸਾਲ ਲਗਭਗ ਦੋ ਘੰਟਿਆਂ ਦੀਆਂ ਤਿੰਨ ਬੋਰਡ ਮੀਟਿੰਗਾਂ ਸ਼ਾਮਲ ਹੋਣਗੀਆਂ। ਜਿਨ੍ਹਾਂ ਨੂੰ SAB ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ, ਉਨ੍ਹਾਂ ਨੂੰ ਬੋਰਡ ਦੇ ਮੈਂਬਰਾਂ ਦੀਆਂ ਉਮੀਦਾਂ ਦੇ ਨਾਲ SAB ਲਈ Snap ਦੀਆਂ ਵਚਨਬੱਧਤਾਵਾਂ ਨੂੰ ਦਰਸਾਉਂਦੇ ਹੋਏ ਸੰਦਰਭ ਦੀਆਂ ਮਦਾਂ ਨਾਲ ਸਹਿਮਤ ਹੋਣ ਲਈ ਕਿਹਾ ਜਾਵੇਗਾ।
ਜੇ ਤੁਸੀਂ ਅਰਜ਼ੀ ਦੇਣ ਵਿੱਚ ਦਿਲਚਸਪੀ ਰੱਖਦੇ ਹੋ ਜਾਂ ਕਿਸੇ ਦੀ ਸਿਫ਼ਾਰਸ਼ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਇਸ ਸੰਖੇਪ ਬਿਨੈ-ਪੱਤਰ ਨੂੰ ਸ਼ੁੱਕਰਵਾਰ, 22 ਜੁਲਾਈ ਤੱਕ ਭਰ ਕੇ ਜਮ੍ਹਾਂ ਕਰੋ। ਆਨਲਾਈਨ ਸੁਰੱਖਿਆ ਦੇ ਵਕੀਲਾਂ ਵਜੋਂ, ਅਸੀਂ ਅਗਲੇ ਅਧਿਆਏ ਲਈ ਉਤਸ਼ਾਹਿਤ ਹਾਂ ਕਿਉਂਕਿ ਅਸੀਂ ਸਲਾਹਕਾਰਾਂ ਅਤੇ ਭਰੋਸੇਯੋਗ ਭਾਗੀਦਾਰਾਂ ਦੇ ਆਪਣੇ ਨੈਟਵਰਕ ਨੂੰ ਵਧਾ ਰਹੇ ਹਾਂ। ਹੋਰ ਜਾਣੋ ਅਤੇ ਇੱਥੇ ਅਰਜ਼ੀ ਦਿਓ!
- ਜੈਕਲੀਨ ਬਿਊਚੇਰੇ, ਪਲੇਟਫਾਰਮ ਸੁਰੱਖਿਆ ਦੀ Snap ਗਲੋਬਲ ਹੈੱਡ