ਡਿਜੀਟਲ ਤੰਦਰੁਸਤੀ ਲਈ ਦੂਜੀ ਅਮਰੀਕੀ ਕਿਸ਼ੋਰ ਕੌਂਸਲ ਲਈ ਅਰਜ਼ੀਆਂ ਖੁੱਲ੍ਹੀਆਂ ਹਨ
21 ਜਨਵਰੀ 2026

ਫੋਟੋ ਲਈ ਧੰਨਵਾਦੀ: ਅਧਿਕਾਰਤ ਵਾਈਟ ਹਾਊਸ ਫੋਟੋ
ਸੰਯੁਕਤ ਰਾਜ ਅਮਰੀਕਾ ਵਿਚਲੇ ਸਾਰੇ ਕਿਸ਼ੋਰਾਂ ਲਈ ਦਿਲਚਸਪ ਖਬਰ ਹੈ! ਅਰਜ਼ੀਆਂ ਹੁਣ Snap ਦੀ ਡਿਜੀਟਲ ਤੰਦਰੁਸਤੀ ਲਈ ਕੌਂਸਲ (CDWB) ਦੇ ਦੂਜੇ ਅਮਰੀਕੀ ਸਮੂਹ ਲਈ ਖੁੱਲ੍ਹੀਆਂ ਹਨ, ਜੋ ਕਿ ਸਾਲ ਭਰ ਦਾ ਪ੍ਰੋਗਰਾਮ ਹੈ ਅਤੇ ਆਨਲਾਈਨ ਸੁਰੱਖਿਆ ਅਤੇ ਡਿਜੀਟਲ ਤੰਦਰੁਸਤੀ ਬਾਰੇ ਨੌਜਵਾਨਾਂ ਦੀ ਆਵਾਜ਼ ਬੁਲੰਦ ਕਰਨ ਲਈ ਤਿਆਰ ਕੀਤਾ ਹੈ।
ਨਵੀਂ ਪੀੜ੍ਹੀ ਦੇ ਕਿਸ਼ੋਰ ਡਿਜੀਟਲ ਤੌਰ 'ਤੇ ਮਾਹਰ, ਰਚਨਾਤਮਕ ਹਨ ਅਤੇ ਇਸ ਬਾਰੇ ਸੋਚਦੇ ਹਨ ਕਿ ਤਕਨਾਲੋਜੀ ਉਨ੍ਹਾਂ ਦੀ ਜ਼ਿੰਦਗੀ ਵਿੱਚ ਕਿਵੇਂ ਫਿੱਟ ਬੈਠਦੀ ਹੈ। Snap ਵਿਖੇ ਅਸੀਂ ਕਿਸ਼ੋਰਾਂ ਨੂੰ ਆਨਲਾਈਨ ਪ੍ਰਫੁੱਲਤ ਕਰਨ ਵਿੱਚ ਮਦਦ ਕਰਨ ਅਤੇ Snapchat ਵਰਗੇ ਪਲੇਟਫਾਰਮਾਂ ਨੂੰ ਰਚਨਾਤਮਕਤਾ ਅਤੇ ਦੋਸਤਾਂ ਅਤੇ ਪਰਿਵਾਰ ਨਾਲ ਰਿਸ਼ਤਿਆਂ ਦੀ ਜਗ੍ਹਾ ਬਣਾਉਣ ਲਈ ਉਨ੍ਹਾਂ ਦੇ ਵਿਚਾਰਾਂ ਬਾਰੇ ਜਾਣਨ ਵਿੱਚ ਦਿਲਚਸਪੀ ਰੱਖਦੇ ਹਾਂ। ਅਸੀਂ ਇਹ ਵੀ ਮੰਨਦੇ ਹਾਂ ਕਿ ਆਨਲਾਈਨ ਹੋਣ ਨਾਲ ਅਸਲ ਜੋਖਮ ਪੇਸ਼ ਹੋ ਸਕਦੇ ਹਨ, ਖਾਸ ਕਰਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿਕਸਤ ਹੋ ਰਹੇ ਯੁੱਗ ਵਿੱਚ। ਅਸੀਂ ਉਨ੍ਹਾਂ ਜੋਖਮਾਂ ਬਾਰੇ ਨੌਜਵਾਨਾਂ ਦੀ ਸਮਝ ਨੂੰ ਬਿਹਤਰ ਕਰਨਾ ਚਾਹੁੰਦੇ ਹਾਂ ਅਤੇ ਉਨ੍ਹਾਂ ਨੂੰ ਹੱਲ ਕਰਨ ਅਤੇ ਉਨ੍ਹਾਂ ਦੇ ਭਾਈਚਾਰਿਆਂ ਵਿੱਚ ਦੂਜਿਆਂ ਦੀ ਮਦਦ ਕਰਨ ਲਈ ਹੁਨਰਾਂ ਅਤੇ ਔਜ਼ਾਰਾਂ ਨਾਲ ਲੈਸ ਕਰਨਾ ਚਾਹੁੰਦੇ ਹਾਂ।
CDWB ਮਹੀਨਾਵਾਰ ਵਰਚੁਅਲ ਮੀਟਿੰਗਾਂ, ਸਮੂਹ ਪ੍ਰੋਜੈਕਟਾਂ ਅਤੇ Snap ਦੀਆਂ ਟੀਮਾਂ ਅਤੇ ਸਾਡੇ ਗਲੋਬਲ ਸੁਰੱਖਿਆ ਸਲਾਹਕਾਰ ਬੋਰਡ ਦੇ ਮੈਂਬਰਾਂ ਨਾਲ ਚੱਲ ਰਹੀ ਨਿਰੰਤਰ ਗੱਲਬਾਤ ਲਈ 13-16 ਸਾਲ ਦੀ ਉਮਰ ਦੇ ਕਿਸ਼ੋਰਾਂ ਨੂੰ ਇਕੱਠਾ ਕਰੇਗਾ। ਪ੍ਰੋਗਰਾਮ ਦੌਰਾਨ Snap ਕੌਂਸਲ ਮੈਂਬਰਾਂ ਨੂੰ ਦੋ ਦਿਨਾਂ ਦੇ ਨਿੱਜੀ ਸੰਮੇਲਨ ਦੇ ਨਾਲ-ਨਾਲ ਜਨਤਕ-ਸਮੂਹ ਪ੍ਰੋਗਰਾਮ ਲਈ ਯਾਤਰਾ ਕਰਨ ਅਤੇ ਉਸ ਵਿੱਚ ਸ਼ਾਮਲ ਹੋਣ ਲਈ ਪ੍ਰਾਯੋਜਿਤ ਕਰੇਗਾ।
ਸਾਡੀਆਂ ਉਦਘਾਟਨੀ ਕੌਂਸਲਾਂ
ਅਸੀਂ 2024 ਵਿੱਚ ਅਮਰੀਕਾ ਵਿੱਚ CDWB ਦਾ ਆਪਣਾ ਉਦਘਾਟਨੀ ਸਮੂਹ ਸ਼ੁਰੂ ਕੀਤਾ। ਪੂਰੇ ਪ੍ਰੋਗਰਾਮ ਦੌਰਾਨ ਕਿਸ਼ੋਰਾਂ ਦੇ ਇਸ ਸਮੂਹ – ਅਤੇ ਉਨ੍ਹਾਂ ਦੇ ਪਰਿਵਾਰਾਂ – ਨੇ ਮਹੱਤਵਪੂਰਨ ਅੰਦਰੂਨੀ-ਝਾਤਾਂ ਦਿੱਤੀਆਂ ਅਤੇ ਵਧੇਰੇ ਪ੍ਰਭਾਵਸ਼ਾਲੀ ਆਨਲਾਈਨ ਸੁਰੱਖਿਆ ਅਤੇ ਤੰਦਰੁਸਤੀ ਦੇ ਰਾਜਦੂਤ ਵਜੋਂ ਵਿਕਸਿਤ ਹੋਏ। ਆਪਣਾ ਤਜ਼ਰਬੇ ਦਾ ਸਾਰ ਪੇਸ਼ ਕਰਨ ਲਈ ਕੌਂਸਲ ਮੈਂਬਰਾਂ ਨੂੰ ਆਨਲਾਈਨ ਸੁਰੱਖਿਆ ਭਾਈਚਾਰੇ ਦੇ ਮੁੱਖ ਹਿੱਸੇਦਾਰਾਂ ਨਾਲ ਆਪਣੀ ਸਿੱਖਿਆ ਸਾਂਝੀ ਕਰਨ ਅਤੇ ਸੰਯੁਕਤ ਰਾਜ ਦੀ ਪਹਿਲੀ ਮਹਿਲਾ ਦੇ ਦਫਤਰ ਨਾਲ ਸਿੱਧੀ ਗੱਲਬਾਤ ਕਰਨ ਦਾ ਮੌਕਾ ਮਿਲਿਆ।
ਪ੍ਰੋਗਰਾਮ ਦੀ ਸਫਲਤਾ ਦੇ ਨਤੀਜੇ ਵਜੋਂ ਅਸੀਂ 2025 ਵਿੱਚ ਆਸਟ੍ਰੇਲੀਆ ਅਤੇ ਯੂਰਪ ਵਿੱਚ “ਸਾਥੀ” ਕੌਂਸਲਾਂ ਸ਼ੁਰੂ ਕੀਤੀਆਂ। ਤਿੰਨੋਂ ਖੇਤਰਾਂ ਵਿੱਚ ਕੌਂਸਲ ਮੈਂਬਰਾਂ ਵੱਲੋਂ ਦਿਖਾਈ ਸ਼ਮੂਲੀਅਤ ਅਤੇ ਅਗਵਾਈ ਨੇ ਕਿਸ਼ੋਰਾਂ ਨੂੰ ਆਨਲਾਈਨ ਸੁਰੱਖਿਆ ਅਤੇ ਡਿਜੀਟਲ ਤੰਦਰੁਸਤੀ ਲਈ ਉਨ੍ਹਾਂ ਦੇ ਦ੍ਰਿਸ਼ਟੀਕੋਣਾਂ ਬਾਰੇ ਅੰਦਰੂਨੀ-ਝਾਤਾਂ ਦੇ ਮਹੱਤਵ ਨੂੰ ਹੋਰ ਮਜ਼ਬੂਤ ਕੀਤਾ ਹੈ। ਉਸ ਰਫ਼ਤਾਰ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਪ੍ਰੋਗਰਾਮ ਵਿੱਚ ਅਮਰੀਕੀ ਕਿਸ਼ੋਰਾਂ ਦੇ ਨਵੇਂ ਸਮੂਹ ਦਾ ਸਵਾਗਤ ਕਰਨ ਲਈ ਉਤਸ਼ਾਹਤ ਹਾਂ।
ਅਮਰੀਕੀ CDWB ਵਿੱਚ ਸ਼ਾਮਲ ਹੋਣ ਲਈ ਅਰਜ਼ੀ ਦੇਣਾ
ਅਮਰੀਕਾ ਵਿੱਚ ਰਹਿਣ ਵਾਲੇ 13-16 ਸਾਲ ਦੀ ਉਮਰ ਦੇ ਕਿਸ਼ੋਰਾਂ ਨੂੰ ਇਸ ਆਨਲਾਈਨ ਅਰਜ਼ੀ ਨੂੰ ਪੂਰਾ ਕਰਕੇ ਅਰਜ਼ੀ ਦੇਣ ਲਈ ਸੱਦਾ ਦਿੱਤਾ ਜਾਂਦਾ ਹੈ। ਅਸੀਂ ਅਰਜ਼ੀਆਂ ਮਿਲਣ ਸਾਰ ਹੀ ਉਨ੍ਹਾਂ ਦੀ ਸਮੀਖਿਆ ਕਰ ਰਹੇ ਹਾਂ ਅਤੇ ਚੁਣੇ ਕਿਸ਼ੋਰਾਂ ਨੂੰ ਬਸੰਤ ਦੇ ਸ਼ੁਰੂ ਵਿੱਚ ਕੌਂਸਲ ਵਿੱਚ ਸ਼ਾਮਲ ਹੋਣ ਲਈ ਸੱਦਾ ਦੇਣ ਦੀ ਯੋਜਨਾ ਬਣਾਈ ਹੈ।
ਮੁੱਢਲੀ ਜਾਣਕਾਰੀ ਤੋਂ ਇਲਾਵਾ ਅਰਜ਼ੀ ਵਿੱਚ ਸੋਸ਼ਲ ਮੀਡੀਆ, AI ਅਤੇ ਡਿਜੀਟਲ ਜੀਵਨ; ਕੌਂਸਲ ਵਿੱਚ ਹਿੱਸਾ ਲੈਣ ਬਾਰੇ ਉਮੀਦਾਂ ਅਤੇ Snapchat ਬਾਰੇ ਜਾਣਕਾਰੀ ਅਤੇ ਵਿਚਾਰਾਂ 'ਤੇ ਆਧਾਰਿਤ ਛੋਟੇ ਲੇਖ ਅਤੇ ਵੀਡੀਓ ਜਵਾਬ ਮੰਗੇ ਜਾਂਦੇ ਹਨ। ਅਧੂਰੀਆਂ ਜਾਂ ਦੇਰ ਨਾਲ ਆਈਆਂ ਅਰਜ਼ੀਆਂ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ।
CDWB ਜਾਂ ਅਰਜ਼ੀ ਪ੍ਰਕਿਰਿਆ ਬਾਰੇ ਵਾਧੂ ਸਵਾਲਾਂ ਲਈ ਕਿਰਪਾ ਕਰਕੇ ਅਰਜ਼ੀ ਫਾਰਮ ਦੀ ਸਮੀਖਿਆ ਕਰੋ ਜਾਂ platform-safety@snapchat.com 'ਤੇ ਸੰਪਰਕ ਕਰੋ। ਅਤੇ Snap ਦੇ ਆਨਲਾਈਨ ਸੁਰੱਖਿਆ ਯਤਨਾਂ ਬਾਰੇ ਵਧੇਰੇ ਜਾਣਨ ਲਈ ਸਾਡੇ ਪਰਦੇਦਾਰੀ ਅਤੇ ਸੁਰੱਖਿਆ ਕੇਂਦਰ 'ਤੇ ਜਾਓ। ਅਸੀਂ ਆਉਣ ਵਾਲੇ ਮਹੀਨਿਆਂ ਵਿੱਚ ਆਪਣੀ ਨਵੀਂ ਕੌਂਸਲ ਪੇਸ਼ ਕਰਨ ਦੀ ਉਮੀਦ ਕਰਦੇ ਹਾਂ।
-ਵਿਰਾਜ ਦੋਸ਼ੀ, ਪਲੇਟਫ਼ਾਰਮ ਸੁਰੱਖਿਆ ਮੁਖੀ