Snap ਦੇ ਵਿਕਾਸਕਾਰ ਪਲੇਟਫਾਰਮ ਲਈ ਨਵੀਆਂ ਨੀਤੀਆਂ ਦਾ ਐਲਾਨ
17 ਮਾਰਚ 2022
Snap ਦੇ ਵਿਕਾਸਕਾਰ ਪਲੇਟਫਾਰਮ ਲਈ ਨਵੀਆਂ ਨੀਤੀਆਂ ਦਾ ਐਲਾਨ
17 ਮਾਰਚ 2022
ਅਸੀਂ ਚਾਹੁੰਦੇ ਹਾਂ Snapchatters ਸਾਡੀਆਂ ਸੇਵਾਵਾਂ ਦਾ ਅਨੰਦ ਲੈਣ ਅਤੇ ਸੁਰੱਖਿਅਤ ਰਹਿਣ, ਅਤੇ ਇਹ ਟੀਚਾ ਤੀਜੀ-ਧਿਰ ਦੇ ਵਿਕਾਸਕਾਰਾਂ ਲਈ ਸਾਡੇ ਉਤਪਾਦ, ਸਾਡੀਆਂ ਨੀਤੀਆਂ ਅਤੇ ਸਾਡੇ ਪਲੇਟਫਾਰਮਾਂ ਦੇ ਡਿਜ਼ਾਇਨ ਨੂੰ ਪ੍ਰੇਰਿਤ ਕਰਦਾ ਹੈ। ਅਸੀਂ ਨਿਰਮਾਣ ਤਕਨੀਕਾਂ 'ਤੇ ਵੀ ਧਿਆਨ ਕੇਂਦ੍ਰਿਤ ਕਰ ਰਹੇ ਹਾਂ ਜੋ ਦੋਸਤਾਂ ਵਿਚਕਾਰ ਰੀਅਲ -ਲਾਈਫ ਮਨੁੱਖੀ ਸਬੰਧਾਂ ਅਤੇ ਸੰਚਾਰ ਦਾ ਸਮਰਥਨ ਕਰਦੇਆਂ ਹਨ - ਇੱਕ ਸਿਧਾਂਤ ਜੋ ਵਧੇਰੇ ਸੁਰੱਖਿਅਤ ਅਤੇ ਵਧੇਰੇ ਸਕਾਰਾਤਮਕ ਔਨਲਾਈਨ ਅਨੁਭਵਾਂ ਦੀ ਸਿਰਜਣਾ ਕਰਨ ਵਿੱਚ ਸਹਾਇਤਾ ਕਰਦਾ ਹੈ।
ਅਸੀਂ Snapchat ਦੀਆਂ ਕੁਝ ਸਭ ਤੋਂ ਮਸ਼ਹੂਰ ਵਿਸ਼ੇਸ਼ਤਾਵਾਂ ਨੂੰ ਤੀਜੀ ਧਿਰ ਦੀਆਂ ਐਪਲੀਕੇਸ਼ਨਾਂ ਅਤੇ ਸੇਵਾਵਾਂ ਵਿੱਚ ਲਿਆਉਣ ਦੇ ਲਈ ਸਭ ਤੋਂ ਪਹਿਲਾਂ ਆਪਣੇ Snap Kit ਡਿਵੈਲਪਰ ਪਲੇਟਫਾਰਮ ਦੀ ਸ਼ੁਰੂਆਤ ਕੀਤੀ। ਸ਼ੁਰੂ ਤੋਂ, ਅਸੀਂ ਸਾਰੀਆਂ ਭਾਗੀਦਾਰ ਐਪਾਂ ਲਈ ਸੁਰੱਖਿਆ ਅਤੇ ਗੋਪਨੀਅਤਾ ਦੇ ਮਾਪਦੰਡ ਸੈੱਟ ਕੀਤੇ ਹਨ, ਅਤੇ ਇਹ ਲੋੜੀਂਦਾ ਹੈ ਕਿ ਡਿਵੈਲਪਰ ਜਦੋਂ ਸਾਡੇ ਨਾਲ ਕੰਮ ਕਰਨ ਲਈ ਪਹਿਲੀ ਵਾਰ ਅਰਜ਼ੀ ਦਿੰਦੇ ਹਨ ਤਾਂ ਉਹ ਸਮੀਖਿਆ ਅਤੇ ਪ੍ਰਵਾਨਗੀ ਪ੍ਰਕਿਰਿਆ ਵਿੱਚੋਂ ਲੰਘਣ ਤਾਂ ਜੋ ਅਸੀਂ ਜਾਂਚ ਕਰ ਸਕੀਏ ਕਿ ਉਹਨਾਂ ਦਾ ਮੇਲ ਉਹਨਾਂ ਦੇ ਗਾਹਕ ਸਹਾਇਤਾ ਕਾਰਜਾਂ ਨਾਲ ਮਿਲਕੇ ਕਿਵੇਂ ਕੰਮ ਕਰੇਗਾ।
ਹੋਰ ਗੱਲਾਂ ਤੋਂ ਇਲਾਵਾ, ਸਾਡੇ ਦਿਸ਼ਾ-ਨਿਰਦੇਸ਼ ਧੱਕੇਸ਼ਾਹੀ, ਸਤਾਪੁਣਾ, ਨਫਰਤੀ ਟਿਪਣੀਆਂ, ਧਮਕੀਆਂ ਅਤੇ ਹੋਰ ਕਿਸਮ ਦੀਆਂ ਹਾਨੀਕਾਰਕ ਸਮੱਗਰੀਆਂ ਦੀ ਮਨਾਹੀ ਕਰਦੇ ਹਨ- ਅਤੇ ਅਸੀਂ ਇਹ ਮੰਗ ਕਰਦੇ ਹਾਂ ਕਿ ਡਿਵੈਲਪਰਾਂ ਕੋਲ ਆਪਣੇ ਗਾਹਕਾਂ ਦੀ ਰੱਖਿਆ ਕਰਨ ਅਤੇ ਦੁਰਵਿਵਹਾਰ ਦੀਆਂ ਰਿਪੋਰਟਾਂ 'ਤੇ ਕਾਰਵਾਈ ਕਰਨ ਲਈ ਢੁਕਵੇਂ ਸੁਰੱਖਿਆ ਉਪਾਅ ਹੋਣ
ਪਿਛਲੇ ਸਾਲ, ਇੱਕ ਮੁਕੱਦਮੇ ਤਹਿਤ ਦੋ ਮਿਲੀਆਂ-ਜੁਲੀਆਂ ਐਪਸ 'ਤੇ ਗੰਭੀਰ ਦੋਸ਼ ਲਗਾਏ ਗਏ ਜਿਨ੍ਹਾਂ ਵਿੱਚ ਅਗਿਆਤ ਸੁਨੇਹਾ ਵਿਸ਼ੇਸ਼ਤਾਵਾਂ ਸ਼ਾਮਲ ਸਨ। ਉਸ ਸਮੇਂ, ਅਸੀਂ Snap ਕਿੱਟ ਤੋਂ ਦੋਵੇਂ ਐਪਾਂ ਨੂੰ ਮੁਅੱਤਲ ਕਰ ਦਿੱਤਾ, ਅਤੇ ਪ੍ਰੋਗਰਾਮ ਦੇ ਮਿਆਰਾਂ ਅਤੇ ਨੀਤੀਆਂ ਦੀ ਵਿਆਪਕ ਸਮੀਖਿਆ ਕਰਨੀ ਸ਼ੁਰੂ ਕਰ ਦਿੱਤੀ।
ਇਸ ਸਮੀਖਿਆ ਦੇ ਨਤੀਜੇ ਵਜੋਂ, ਅੱਜ ਅਸੀਂ ਆਪਣੇ ਡਿਵੈਲਪਰ ਪਲੇਟਫਾਰਮ ਵਿੱਚ ਕਈ ਤਬਦੀਲੀਆਂਦੀ ਘੋਸ਼ਣਾ ਕਰ ਰਹੇ ਹਾਂ ਤੇ ਸਾਨੂੰ ਵਿਸ਼ਵਾਸ ਹੈ ਕਿ ਇਹ ਸਾਡੇ ਭਾਈਚਾਰੇ ਦੇ ਪੂਰਨ ਤੌਰ ਤੇ ਹਿੱਤ ਵਿੱਚ ਹਨ, ਅਤੇ ਅਸੀਂ ਅੱਗੇ ਹੋਰ ਵੀ ਵਾਸਤਵਿਕ-ਜੀਵਨ ਦੀ ਦੋਸਤੀ ਨੂੰ ਦਰਸਾਉਣ ਵਾਲੇ ਸੰਚਾਰਾਂ ਦਾ ਸਮਰਥਨ ਕਰਨ ਤੇ ਧਿਆਨ ਦੇ ਰਹੇ ਹਾਂ।
ਅਗਿਆਤ ਸੁਨੇਹਿਆਂ ਤੇ ਪਾਬੰਦੀ ਲਗਾਓ
ਪਹਿਲਾਂ, ਅਸੀਂ ਉਹਨਾਂ ਐਪਾਂ 'ਤੇ ਪਾਬੰਦੀ ਲਗਾਵਾਂਗੇ ਜੋ ਸਾਡੇ ਪਲੇਟਫਾਰਮ ਨਾਲ ਮਿਲ ਕੇ ਅਗਿਆਤ ਸੁਨੇਹਿਆਂ ਦੀ ਸਹੂਲਤ ਉਪਲਬਧ ਕਰਵਾਉਂਦੀਆਂ ਹਨ। ਸਾਡੀ ਸਮੀਖਿਆ ਦੌਰਾਨ, ਅਸੀਂ ਤੈਅ ਕੀਤਾ ਕਿ ਸੁਰੱਖਿਆ ਉਪਾਵਾਂ ਦੇ ਬਾਵਜੂਦ, ਅਗਿਆਤ ਐਪਾਂ ਦੁਰਵਿਵਹਾਰ ਲਈ ਜੋਖਿਮ ਉਤਪੰਨ ਕਰਦੀਆਂ ਹਨ ਜਿਨ੍ਹਾਂ ਨੂੰ ਸਵੀਕਾਰਯੋਗ ਪੱਧਰ 'ਤੇ ਘਟਾਉਣਾ ਅਸੰਭਵ ਹੈ।
ਹਾਲਾਂਕਿ ਅਸੀਂ ਜਾਣਦੇ ਹਾਂ ਕਿ ਜ਼ਿਆਦਾਤਰ Snapchatters ਇਨ੍ਹਾਂ ਅਗਿਆਤ ਸੰਯੋਗਾਂ ਦੀ ਮੌਜ, ਰੁਝੇਵਿਆਂ ਅਤੇ ਪੂਰੀ ਤਰ੍ਹਾਂ ਉਚਿਤ ਤਰੀਕੇ ਨਾਲ ਵਰਤੋਂ ਕੀਤੀ ਹੈ, ਸਾਡਾ ਮੰਨਣਾ ਹੈ ਕਿ ਕੁਝ ਵਰਤੋਂਕਾਰ ਨੁਕਸਾਨਦੇਹ ਵਿਵਹਾਰ ਵਿੱਚ ਸ਼ਾਮਲ ਹੋਣ ਦੀ ਵਧੇਰੇ ਸੰਭਾਵਨਾ ਰਖਦੇ ਹਨ - ਜਿਵੇਂ ਕਿ ਧੱਕੇਸ਼ਾਹੀ ਜਾਂ ਸਤਾਪੁਣਾ - ਜੇਕਰ ਉਹਨਾਂ ਕੋਲ ਗੁਮਨਾਮਤਾ ਦਾ ਸਾਧਨ ਹੈ। ਸਾਡੀ ਨਵੀਂ ਨੀਤੀ ਦੇ ਤਹਿਤ, ਅਸੀਂ ਰਜਿਸਟਰਡ ਅਤੇ ਦਿਖਾਈ ਦੇਣ ਵਾਲੇ ਉਪਭੋਗਤਾ ਨਾਮਾਂ ਅਤੇ ਪਹਿਚਾਣ ਤੋਂ ਬਿਨਾਂ ਉਪਭੋਗਤਾਵਾਂ ਵਿਚਕਾਰ ਸੰਚਾਰ ਦੀ ਸਹੂਲਤ ਲਈ ਤੀਜੀ-ਧਿਰ ਦੀਆਂ ਐਪਾਂ ਨੂੰ Snapchat ਨਾਲ ਸੁਮੇਲ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ।
18+ ਤੋਂ ਵੱਧ ਉਮਰ ਦੇ ਦੋਸਤ ਲੱਭਣ ਲਈ ਐਪਾਂ
ਸਾਡੀ ਸਮੀਖਿਆ ਸੰਪੂਰਨ ਸੀ ਅਤੇ ਸੁਮੇਲ ਹੋਈਆਂ ਐਪਾਂ ਦੀ ਗੋਪਨੀਅਤਾ ਅਤੇ ਸੁਰੱਖਿਆ ਜੋ ਅਗਿਆਤ ਸੰਕਲਨ ਤੋਂ ਪਰੇ ਸੀ ਦੀ ਜਾਂਚ ਕੀਤੀ ਗਈ । ਅੱਜ ਅਸੀਂ ਇਹ ਵੀ ਐਲਾਨ ਕਰ ਰਹੇ ਹਾਂ ਕਿ ਦੋਸਤ-ਲੱਭਣ ਵਾਲੀਆਂ ਐਪਾਂ ਨੂੰ ਉਦੋਂ ਤੱਕ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜਦੋਂ ਤੱਕ ਉਹ 18 ਸਾਲ ਤੋਂ ਵੱਧ ਉਮਰ ਦੇ Snapchatters ਤੱਕ ਸੀਮਤ ਨਹੀਂ ਹਨ। ਇਹ ਪਰਿਵਰਤਨ ਨੌਜਵਾਨ ਉਪਭੋਗਤਾਵਾਂ ਦੀ ਬਿਹਤਰ ਸੁਰੱਖਿਆ ਕਰੇਗਾ ਅਤੇ Snapchat ਦੀ ਵਰਤੋਂ ਦੇ ਮਾਮਲੇ - ਨਜ਼ਦੀਕੀ ਦੋਸਤਾਂ ਵਿਚਕਾਰ ਸੰਚਾਰ ਜੋ ਪਹਿਲਾਂ ਹੀ ਇੱਕ ਦੂਜੇ ਨੂੰ ਜਾਣਦੇ ਹਨ, ਲਈ ਵਧੇਰੇ ਅਨੁਕੂਲ ਹੈ
ਇੱਕ ਪਲੇਟਫਾਰਮ ਦੇ ਰੂਪ ਵਿੱਚ ਜੋ ਡਿਵੈਲਪਰਾਂ ਦੀ ਇੱਕ ਵਿਆਪਕ ਲੜੀ ਨਾਲ ਕੰਮ ਕਰਦਾ ਹੈ, ਅਸੀਂ ਇੱਕ ਅਜਿਹਾ ਈਕੋਸਿਸਟਮ ਤਿਆਰ ਕਰਨਾ ਚਾਹੁੰਦੇ ਹਾਂ ਜੋ ਡਿਵੈਲਪਰਾਂ ਲਈ ਉਤਪਾਦ ਨਵੀਨਤਾ ਨੂੰ ਅਨਲੌਕ ਕਰਨ ਅਤੇ ਉਨ੍ਹਾਂ ਨੂੰ ਕਾਰੋਬਾਰ ਵਿਕਸਿਤ ਕਰਨ ਵਿੱਚ ਮਦਦ ਕਰਦੇ ਸਮੇਂ ਵਰਤੋਂਕਾਰ ਦੀ ਸੁਰੱਖਿਆ, ਗੋਪਨੀਅਤਾ ਅਤੇ ਤੰਦਰੁਸਤੀ ਦੀ ਸੁਰੱਖਿਆ ਕਰਨ ਵਿੱਚ ਮਦਦ ਕਰਦਾ ਹੈ।
ਸਾਡਾ ਮੰਨਣਾ ਹੈ ਕਿ ਅਸੀਂ ਦੋਵੇਂ ਕਰ ਸਕਦੇ ਹਾਂ, ਅਤੇ ਸਾਡੀਆਂ ਨੀਤੀਆਂ ਦਾ ਨਿਯਮਿਤ ਤੌਰ 'ਤੇ ਮੁਲਾਂਕਣ ਕਰਨਾ, ਐਪ ਦੀ ਪਾਲਣਾ ਦੀ ਨਿਗਰਾਨੀ ਕਰਨਾ, ਅਤੇ ਸਾਡੇ ਭਾਈਚਾਰੇ ਦੀ ਭਲਾਈ ਨੂੰ ਬਿਹਤਰ ਢੰਗ ਨਾਲ ਸੁਰੱਖਿਅਤ ਕਰਨ ਲਈ ਡਿਵੈਲਪਰਾਂ ਨਾਲ ਕੰਮ ਕਰਨਾ ਜਾਰੀ ਰੱਖਾਂਗੇ।