Snap Values
ਪਾਰਦਰਸ਼ਤਾ ਰਿਪੋਰਟ
1 ਜਨਵਰੀ 2023 - 30 ਜੂਨ 2023

ਜਾਰੀ ਕੀਤੀ:

25 ਅਕਤੂਬਰ 2023

ਅੱਪਡੇਟ ਕੀਤੀ ਗਈ:

13 ਦਸੰਬਰ 2023

Snap ਦੇ ਸੁਰੱਖਿਆ ਯਤਨਾਂ ਅਤੇ ਸਾਡੇ ਪਲੇਟਫਾਰਮ 'ਤੇ ਰਿਪੋਰਟ ਕੀਤੀ ਸਮੱਗਰੀ ਦੀ ਕਿਸਮ ਅਤੇ ਮਾਤਰਾ ਬਾਰੇ ਅੰਦਰੂਨੀ-ਝਾਤ ਦੇਣ ਲਈ ਅਸੀਂ ਸਾਲ ਵਿੱਚ ਦੋ ਵਾਰ ਪਾਰਦਰਸ਼ਤਾ ਰਿਪੋਰਟਾਂ ਪ੍ਰਕਾਸ਼ਿਤ ਕਰਦੇ ਹਾਂ। ਅਸੀਂ ਇਨ੍ਹਾਂ ਰਿਪੋਰਟਾਂ ਨੂੰ ਬਹੁਤ ਸਾਰੇ ਹਿੱਸੇਦਾਰਾਂ ਲਈ ਵਧੇਰੇ ਵਿਆਪਕ ਅਤੇ ਜਾਣਕਾਰੀ ਦੇਣ ਵਾਲਾ ਬਣਾਉਣ ਲਈ ਵਚਨਬੱਧ ਹਾਂ ਜੋ ਸਾਡੀ ਸਮੱਗਰੀ ਸੰਚਾਲਨ ਅਤੇ ਕਾਨੂੰਨੀ ਅਮਲੀਕਰਨ ਅਭਿਆਸਾਂ ਦੇ ਨਾਲ-ਨਾਲ ਸਾਡੇ ਭਾਈਚਾਰੇ ਦੀ ਤੰਦਰੁਸਤੀ ਬਾਰੇ ਗੰਭੀਰਤਾ ਨਾਲ ਪਰਵਾਹ ਕਰਦੇ ਹਨ। 

ਇਹ ਪਾਰਦਰਸ਼ਤਾ ਰਿਪੋਰਟ 2023 ਦੇ ਪਹਿਲੇ ਅੱਧ (1 ਜਨਵਰੀ - 30 ਜੂਨ) ਦੀ ਕਵਰ ਕਰਦੀ ਹੈ। ਸਾਡੀਆਂ ਪਿਛਲੀਆਂ ਰਿਪੋਰਟਾਂ ਵਾਂਗ, ਅਸੀਂ ਐਪ-ਵਿਚਲੀ ਸਮੱਗਰੀ ਅਤੇ ਖਾਤਾ-ਪੱਧਰ ਦੀਆਂ ਰਿਪੋਰਟਾਂ ਦੀ ਗਲੋਬਲ ਗਿਣਤੀ ਬਾਰੇ ਡੇਟਾ ਸਾਂਝਾ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਨੀਤੀ ਉਲੰਘਣਾਵਾਂ ਦੀਆਂ ਖਾਸ ਸ਼੍ਰੇਣੀਆਂ ਵਿੱਚ ਪ੍ਰਾਪਤ ਕੀਤਾ ਅਤੇ ਕਾਰਵਾਈ ਕੀਤੀ; ਅਸੀਂ ਕਾਨੂੰਨੀ ਅਮਲੀਕਰਨ ਅਤੇ ਸਰਕਾਰਾਂ ਦੀਆਂ ਬੇਨਤੀਆਂ ਦਾ ਕਿਵੇਂ ਜਵਾਬ ਦਿੱਤਾ; ਅਤੇ ਸਾਡੀਆਂ ਅਮਲੀਕਰਨ ਕਾਰਵਾਈਆਂ ਨੂੰ ਦੇਸ਼ ਮੁਤਾਬਕ ਵੰਡਿਆ।

ਸਾਡੀਆਂ ਪਾਰਦਰਸ਼ਤਾ ਰਿਪੋਰਟਾਂ ਵਿੱਚ ਲਗਾਤਾਰ ਸੁਧਾਰ ਕਰਨ ਲਈ ਸਾਡੀ ਚੱਲ ਰਹੀ ਵਚਨਬੱਧਤਾ ਦੇ ਹਿੱਸੇ ਵਜੋਂ ਅਸੀਂ ਇਸ ਰਿਲੀਜ਼ ਨਾਲ ਕੁਝ ਨਵੇਂ ਤੱਤ ਪੇਸ਼ ਕਰ ਰਹੇ ਹਾਂ। ਅਸੀਂ ਆਪਣੇ ਵਿਗਿਆਪਨ ਅਭਿਆਸਾਂ ਅਤੇ ਸੰਚਾਲਨ ਦੇ ਨਾਲ-ਨਾਲ ਸਮੱਗਰੀ ਅਤੇ ਖਾਤਾ ਅਪੀਲਾਂ ਦੇ ਆਲੇ-ਦੁਆਲੇ ਵਾਧੂ ਡੇਟਾ ਪੁਆਇੰਟ ਸ਼ਾਮਲ ਕੀਤੇ ਹਨ। EU ਡਿਜੀਟਲ ਸੇਵਾਵਾਂ ਕਾਨੂੰਨ ਦੇ ਅਨੁਕੂਲ ਵਿੱਚ, ਅਸੀਂ EU ਮੈਂਬਰ ਦੇਸ਼ਾਂ ਵਿੱਚ ਸਾਡੇ ਕਾਰਵਾਈਆਂ ਦੇ ਦੁਆਲੇ ਨਵੀਂ ਪ੍ਰਸੰਗਿਕ ਜਾਣਕਾਰੀ ਵੀ ਸ਼ਾਮਲ ਕੀਤੀ ਹੈ, ਜਿਵੇਂ ਕਿ ਖੇਤਰ ਵਿੱਚ ਸਮੱਗਰੀ ਸੰਚਾਲਕਾਂ ਅਤੇ ਮਹੀਨਾਵਾਰ ਸਰਗਰਮ ਵਰਤੋਂਕਾਰਾਂ (MAUs) ਦੀ ਗਿਣਤੀ। ਇਸ ਦੀ ਜ਼ਿਆਦਾਤਰ ਜਾਣਕਾਰੀ ਸਾਰੀ ਰਿਪੋਰਟ ਵਿੱਚ ਅਤੇ ਸਾਡੇ ਪਾਰਦਰਸ਼ਤਾ ਕੇਂਦਰ ਦੇ ਸਮਰਪਿਤ ਯੂਰਪੀ ਸੰਘ ਪੰਨੇ ਵਿੱਚ ਮਿਲ ਸਕਦੀ ਹੈ।

ਅਖੀਰ ਵਿੱਚ, ਅਸੀਂ ਆਪਣੀ ਸ਼ਬਦਾਵਲੀ ਨੂੰ ਆਪਣੇ ਭਾਈਚਾਰਕ ਸੇਧਾਂ ਵਿਆਖਿਆਕਾਰਾਂ ਦੇ ਲਿੰਕਾਂ ਨਾਲ ਅੱਪਡੇਟ ਕੀਤਾ ਹੈ, ਜੋ ਸਾਡੀ ਪਲੇਟਫਾਰਮ ਨੀਤੀ ਅਤੇ ਸੰਚਾਲਨ ਯਤਨਾਂ ਦੇ ਦੁਆਲੇ ਵਾਧੂ ਸੰਦਰਭ ਦਿੰਦੇ ਹਨ।

ਆਨਲਾਈਨ ਨੁਕਸਾਨਾਂ ਦਾ ਮੁਕਾਬਲਾ ਕਰਨ ਲਈ ਸਾਡੀਆਂ ਨੀਤੀਆਂ ਅਤੇ ਸਾਡੇ ਰਿਪੋਰਟਿੰਗ ਅਭਿਆਸਾਂ ਨੂੰ ਵਿਕਸਿਤ ਕਰਨ ਨੂੰ ਜਾਰੀ ਰੱਖਣ ਦੀਆਂ ਯੋਜਨਾਵਾਂ ਬਾਰੇ ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਇਸ ਪਾਰਦਰਸ਼ਤਾ ਰਿਪੋਰਟ ਬਾਰੇ ਸਾਡਾ ਹਾਲੀਆ ਸੁਰੱਖਿਆ ਅਤੇ ਅਸਰ ਬਲਾਗ ਪੜ੍ਹੋ। 

Snapchat 'ਤੇ ਸੁਰੱਖਿਆ ਅਤੇ ਪਰਦੇਦਾਰੀ ਲਈ ਵਧੇਰੇ ਸਰੋਤ ਲੱਭਣ ਲਈ ਪੰਨੇ ਦੇ ਹੇਠਾਂ ਸਾਡੀ ਪਾਰਦਰਸ਼ਤਾ ਰਿਪੋਰਟਿੰਗ ਬਾਰੇ ਟੈਬ ਦੇਖੋ।

ਕਿਰਪਾ ਕਰਕੇ ਧਿਆਨ ਦਿਓ ਕਿ ਇਸ ਪਾਰਦਰਸ਼ਤਾ ਰਿਪੋਰਟ ਦਾ ਸਭ ਤੋਂ ਨਵੀਨਤਮ ਸੰਸਕਰਣ ਅਮਰੀਕੀ ਅੰਗਰੇਜ਼ੀ ਵਿੱਚ ਮਿਲ ਸਕਦਾ ਹੈ।

ਸਮੱਗਰੀ ਅਤੇ ਖਾਤਾ ਉਲੰਘਣਾਵਾਂ ਦੀ ਸੰਖੇਪ ਜਾਣਕਾਰੀ

1 ਜਨਵਰੀ - 30 ਜੂਨ 2023 ਤੱਕ Snap ਨੇ ਵਿਸ਼ਵ ਪੱਧਰ 'ਤੇ ਉਨ੍ਹਾਂ ਸਮੱਗਰੀ ਦੇ 6,216,118 ਟੁਕੜਿਆਂ ਦੇ ਵਿਰੁੱਧ ਕਾਰਵਾਈ ਕੀਤੀ ਜਿਨ੍ਹਾਂ ਨੇ ਸਾਡੀਆਂ ਨੀਤੀਆਂ ਦੀ ਉਲੰਘਣਾ ਕੀਤੀ।

ਰਿਪੋਰਟਿੰਗ ਮਿਆਦ ਦੌਰਾਨ, ਅਸੀਂ 0.02 ਫ਼ੀਸਦ ਦੀ ਉਲੰਘਣਾਤਮਕ ਦ੍ਰਿਸ਼ ਦਰ (VVR) ਦੇਖੀ, ਜਿਸ ਦਾ ਮਤਲਬ ਹੈ ਕਿ Snapchat 'ਤੇ ਹਰੇਕ 10,000 Snap ਅਤੇ ਕਹਾਣੀ ਦੇ ਦ੍ਰਿਸ਼ਾਂ ਵਿੱਚੋਂ 2 ਵਿੱਚ ਅਜਿਹੀ ਸਮੱਗਰੀ ਪਾਈ ਗਈ ਜੋ ਸਾਡੀਆਂ ਨੀਤੀਆਂ ਦੀ ਉਲੰਘਣਾ ਕਰਦੀ ਸੀ।

*ਝੂਠੀ ਜਾਣਕਾਰੀ ਦੇ ਵਿਰੁੱਧ ਸਹੀ ਤਰੀਕੇ ਨਾਲ ਅਤੇ ਲਗਾਤਾਰ ਕਾਰਵਾਈ ਕਰਨਾ ਗਤੀਸ਼ੀਲ ਪ੍ਰਕਿਰਿਆ ਹੈ ਜਿਸ ਲਈ ਨਵੀਨਤਮ ਸੰਦਰਭ ਅਤੇ ਲਗਨ ਦੀ ਲੋੜ ਹੈ।  ਜਿਵੇਂ ਕਿ ਅਸੀਂ ਇਸ ਸ਼੍ਰੇਣੀ ਵਿੱਚ ਆਪਣੇ ਏਜੰਟਾਂ ਦੇ ਅਮਲੀਕਰਨ ਦੀ ਸਟੀਕਤਾ ਵਿੱਚ ਲਗਾਤਾਰ ਸੁਧਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਿਵੇਂ ਕਿ ਅਸੀਂ H1 2022 ਤੋਂ "ਸਮੱਗਰੀ ਜਿਸ 'ਤੇ ਕਾਰਵਾਈ ਕੀਤੀ" ਅਤੇ "ਵਿਲੱਖਣ ਖਾਤੇ ਜਿਨ੍ਹਾਂ 'ਤੇ ਕਾਰਵਾਈ ਕੀਤੀ" ਸ਼੍ਰੇਣੀਆਂ ਵਿੱਚ ਅੰਕੜਿਆਂ ਦੀ ਰਿਪੋਰਟ ਕਰਨ ਦੀ ਚੋਣ ਕੀਤੀ ਹੈ, ਜਿਹਨਾਂ ਦਾ ਝੂਠੀ ਜਾਣਕਾਰੀ 'ਤੇ ਅਮਲੀਕਰਨਾਂ ਦੇ ਅੰਕੜਿਆਂ ਦੇ ਮਹੱਤਵਪੂਰਨ ਹਿੱਸੇ ਦੀ ਸਖਤ ਗੁਣਵੱਤਾ-ਭਰੋਸੇ ਦੀ ਸਮੀਖਿਆ ਦੇ ਅਧਾਰ 'ਤੇ ਅਨੁਮਾਨ ਲਗਾਇਆ ਜਾਂਦਾ ਹੈ। ਖਾਸ ਤੌਰ 'ਤੇ ਅਸੀਂ ਹਰੇਕ ਦੇਸ਼ ਵਿੱਚ ਝੂਠੀ ਜਾਣਕਾਰੀ ਅਮਲੀਕਰਨਾਂ ਦੇ ਅੰਕੜਿਆਂ ਦੇ ਮਹੱਤਵਪੂਰਨ ਹਿੱਸੇ ਦਾ ਨਮੂਨਾ ਲੈਂਦੇ ਹਾਂ ਅਤੇ ਅਮਲੀਕਰਨ ਦੇ ਫੈਸਲਿਆਂ ਦੀ ਗੁਣਵੱਤਾ-ਜਾਂਚ ਕਰਦੇ ਹਾਂ। ਫਿਰ ਅਸੀਂ ਉਨ੍ਹਾਂ ਗੁਣਵੱਤਾ-ਜਾਂਚ ਕੀਤੇ ਅਮਲੀਕਰਨਾਂ ਦੀ ਵਰਤੋਂ 95% ਭਰੋਸੇ ਦੇ ਫ਼ਰਕ (+/- 5% ਗੜਬੜ ਦੇ ਹਾਸ਼ੀਏ) ਨਾਲ ਅਮਲੀਕਰਨ ਦਰਾਂ ਕੱਢਣ ਲਈ ਕਰਦੇ ਹਾਂ, ਜਿਸ ਦੀ ਵਰਤੋਂ ਅਸੀਂ ਪਾਰਦਰਸ਼ਤਾ ਰਿਪੋਰਟ ਵਿੱਚ ਰਿਪੋਰਟ ਕੀਤੀ ਝੂਠੀ ਜਾਣਕਾਰੀ ਦੇ ਅਮਲੀਕਰਨਾਂ ਦੀ ਗਣਨਾ ਕਰਨ ਲਈ ਕਰਦੇ ਹਾਂ। 

ਸਮੱਗਰੀ ਅਤੇ ਖਾਤਾ ਉਲੰਘਣਾਵਾਂ ਦਾ ਵਿਸ਼ਲੇਸ਼ਣ

ਮੁੱਖ ਸ਼੍ਰੇਣੀਆਂ ਵਿੱਚ ਕੁਝ ਅਪਵਾਦਾਂ ਦੇ ਨਾਲ, ਸਾਡੀਆਂ ਸਮੁੱਚੀ ਰਿਪੋਰਟਿੰਗ ਅਤੇ ਅਮਲੀਕਰਨ ਦਰਾਂ ਪਿਛਲੇ ਛੇ ਮਹੀਨਿਆਂ ਲਈ ਕਾਫ਼ੀ ਸਮਾਨ ਰਹੀਆਂ ਹਨ। ਅਸੀਂ ਇਸ ਚੱਕਰ ਵਿੱਚ ਕੁੱਲ ਸਮੱਗਰੀ ਅਤੇ ਖਾਤਾ ਰਿਪੋਰਟਾਂ ਅਤੇ ਅਮਲੀਕਰਨਾਂ ਵਿੱਚ ਲਗਭਗ 3% ਦੀ ਕਮੀ ਦੇਖੀ।

ਸਭ ਤੋਂ ਵੱਧ ਉਤਰਾਅ-ਚੜ੍ਹਾਅ ਵਾਲੀਆਂ ਸ਼੍ਰੇਣੀਆਂ ਸਨ ਸਤਾਉਣਾ ਅਤੇ ਧੌਂਸਪੁਣਾ, ਸਪੈਮ, ਹਥਿਆਰ ਅਤੇ ਝੂਠੀ ਜਾਣਕਾਰੀ। ਸਤਾਉਣ ਅਤੇ ਧੌਂਸਪੁਣੇ ਦੀਆਂ ਕੁੱਲ ਰਿਪੋਰਟਾਂ ਵਿੱਚ ~56% ਦਾ ਵਾਧਾ ਹੋਇਆ ਅਤੇ ਬਾਅਦ ਵਿੱਚ ਸਮੱਗਰੀ ਅਤੇ ਵਿਲੱਖਣ ਖਾਤੇ ਦੇ ਅਮਲੀਕਰਨਾਂ ਵਿੱਚ ~39% ਦਾ ਵਾਧਾ ਹੋਇਆ ਹੈ। ਅਮਲੀਕਰਨਾਂ ਵਿੱਚ ਇਨ੍ਹਾਂ ਵਾਧਿਆਂ ਦੇ ਨਾਲ ਹੀ ਜਵਾਬ ਦੇਣ ਦੇ ਸਮੇਂ ਵਿੱਚ ~46% ਦੀ ਕਮੀ ਹੋਈ ਜੋ ਸਾਡੀ ਟੀਮ ਵੱਲੋਂ ਇਸ ਕਿਸਮ ਦੀ ਉਲੰਘਣਾ ਕਰਨ ਵਾਲੀ ਸਮੱਗਰੀ ਦੇ ਵਿਰੁੱਧ ਕਾਰਵਾਈ ਕਰਨ ਵਿੱਚ ਕੀਤੀਆਂ ਸੰਚਾਲਨ ਕੁਸ਼ਲਤਾਵਾਂ ਨੂੰ ਉਜਾਗਰ ਕਰਦਾ ਹੈ। ਇਸੇ ਤਰ੍ਹਾਂ, ਅਸੀਂ ਸਪੈਮ ਲਈ ਕੁੱਲ ਰਿਪੋਰਟਾਂ ਵਿੱਚ ~65% ਦਾ ਵਾਧਾ ਦੇਖਿਆ, ਸਮੱਗਰੀ ਅਮਲੀਕਰਨਾਂ ਵਿੱਚ ~110% ਦਾ ਵਾਧਾ ਅਤੇ ਕਾਰਵਾਈ ਕੀਤੇ ਵਿਲੱਖਣ ਖਾਤਿਆਂ ਵਿੱਚ ~80% ਦਾ ਵਾਧਾ ਦੇਖਿਆ, ਜਦਕਿ ਸਾਡੀਆਂ ਟੀਮਾਂ ਨੇ ਪ੍ਰਚਾਰ ਕਰਨ ਦੇ ਸਮੇਂ ਨੂੰ ਵੀ ~80% ਤੱਕ ਘਟਾਇਆ। ਸਾਡੀਆਂ ਹਥਿਆਰਾਂ ਦੀ ਸ਼੍ਰੇਣੀ ਦੀਆਂ ਕੁੱਲ ਰਿਪੋਰਟਾਂ ਵਿੱਚ ~13% ਦੀ ਕਮੀ ਹੋਈ ਅਤੇ ਸਮੱਗਰੀ ਦੇ ਅਮਲੀਕਰਨਾਂ ਵਿੱਚ ~51% ਦੀ ਕਮੀ ਹੋਈ ਅਤੇ ਕਾਰਵਾਈ ਕੀਤੇ ਵਿਲੱਖਣ ਖਾਤਿਆਂ ਵਿੱਚ ~53% ਦੀ ਕਮੀ ਹੋਈ ਹੈ। ਅਖੀਰ ਵਿੱਚ ਸਾਡੀਆਂ ਝੂਠੀ ਜਾਣਕਾਰੀ ਸ਼੍ਰੇਣੀ ਵਿੱਚ ਕੁੱਲ ਰਿਪੋਰਟਾਂ ਵਿੱਚ ~14% ਦਾ ਵਾਧਾ ਹੋਇਆ ਹੈ, ਪਰ ਸਮੱਗਰੀ ਦੇ ਅਮਲੀਕਰਨਾਂ ਵਿੱਚ ~78% ਦੀ ਕਮੀ ਅਤੇ ਕਾਰਵਾਈ ਕੀਤੇ ਵਿਲੱਖਣ ਖਾਤਿਆਂ ਵਿੱਚ ~74% ਦੀ ਕਮੀ ਹੋਈ ਹੈ। ਇਸਦਾ ਕਾਰਨ ਨਿਰੰਤਰ ਗੁਣਵੱਤਾ ਭਰੋਸਾ (QA) ਪ੍ਰਕਿਰਿਆ ਅਤੇ ਰਿਸੋਰਸਿੰਗ ਹੈ ਜੋ ਅਸੀਂ ਗਲਤ ਜਾਣਕਾਰੀ ਰਿਪੋਰਟਾਂ 'ਤੇ ਲਾਗੂ ਕਰਦੇ ਹਾਂ, ਇਹ ਯਕੀਨੀ ਬਣਾਉਣ ਲਈ ਕਿ ਸਾਡੀਆਂ ਸੰਚਾਲਨ ਟੀਮਾਂ ਪਲੇਟਫਾਰਮ 'ਤੇ ਗਲਤ ਜਾਣਕਾਰੀ ਨੂੰ ਸਹੀ ਢੰਗ ਨਾਲ ਫੜ ਰਹੀਆਂ ਹਨ ਅਤੇ ਕਾਰਵਾਈ ਕਰ ਰਹੀਆਂ ਹਨ।

ਕੁੱਲ ਮਿਲਾ ਕੇ, ਹਾਲਾਂਕਿ ਅਸੀਂ ਆਮ ਤੌਰ 'ਤੇ ਪਿਛਲੀ ਮਿਆਦ ਵਾਂਗ ਸਮਾਨ ਅੰਕੜੇ ਦੇਖੇ, ਪਰ ਅਸੀਂ ਮੰਨਦੇ ਹਾਂ ਕਿ ਸਾਡੇ ਭਾਈਚਾਰੇ ਵੱਲੋਂ ਸੰਭਾਵਿਤ ਉਲੰਘਣਾਵਾਂ ਦੀ ਸਰਗਰਮੀ ਨਾਲ ਅਤੇ ਸਹੀ ਤਰੀਕੇ ਨਾਲ ਰਿਪੋਰਟ ਕਰਨ ਲਈ ਵਰਤਦੇ ਹਨ, ਉਨ੍ਹਾਂ ਨੂੰ ਬਿਹਤਰ ਬਣਾਉਣਾ ਜਾਰੀ ਰੱਖਣਾ ਮਹੱਤਵਪੂਰਨ ਹੈ।

ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਮਾੜੇ ਸਲੂਕ ਦਾ ਮੁਕਾਬਲਾ ਕਰਨਾ

ਸਾਡੇ ਭਾਈਚਾਰੇ ਦੇ ਕਿਸੇ ਵੀ ਮੈਂਬਰ ਖਾਸ ਤੌਰ 'ਤੇ ਨਾਬਾਲਗਾਂ ਦਾ ਜਿਨਸੀ ਸ਼ੋਸ਼ਣ ਗੈਰ ਕਾਨੂੰਨੀ, ਘਿਣਾਉਣਾ ਅਤੇ ਸਾਡੀਆਂ ਭਾਈਚਾਰਕ ਸੇਧਾਂ ਮੁਤਾਬਕ ਪਾਬੰਦੀਸ਼ੁਦਾ ਹੈ। ਸਾਡੇ ਪਲੇਟਫਾਰਮ 'ਤੇ ਬਾਲ ਜਿਨਸੀ ਸ਼ੋਸ਼ਣ ਅਤੇ ਮਾੜੇ ਸਲੂਕ (CSEAI) ਨੂੰ ਰੋਕਣਾ, ਪਛਾਣਨਾ ਅਤੇ ਖਤਮ ਕਰਨਾ Snap ਲਈ ਪ੍ਰਮੁੱਖ ਤਰਜੀਹ ਹੈ ਅਤੇ ਅਸੀਂ ਇਨ੍ਹਾਂ ਅਤੇ ਹੋਰ ਅਪਰਾਧਾਂ ਦਾ ਮੁਕਾਬਲਾ ਕਰਨ ਲਈ ਆਪਣੀਆਂ ਸਮਰੱਥਾਵਾਂ ਨੂੰ ਲਗਾਤਾਰ ਵਿਕਸਿਤ ਕਰ ਰਹੇ ਹਾਂ।

ਅਸੀਂ ਬੱਚਿਆਂ ਦੇ ਜਿਨਸੀ ਮਾੜੇ ਸਲੂਕ ਦੀਆਂ ਜਾਣੀਆਂ ਜਾਂਦੀਆਂ ਗੈਰ-ਕਾਨੂੰਨੀ ਤਸਵੀਰਾਂ ਅਤੇ ਵੀਡੀਓਜ਼ ਦੀ ਪਛਾਣ ਕਰਨ ਲਈ PhotoDNA ਸਖ਼ਤ ਹੈਸ਼-ਮਿਲਾਨ ਅਤੇ Google ਸੰਬੰਧੀ ਬੱਚਿਆਂ ਦੇ ਜਿਨਸੀ ਸ਼ੋਸ਼ਣ ਚਿੱਤਰਨ (CSAI) ਵਰਗੇ ਸਰਗਰਮ ਤਕਨੀਕੀ ਪਛਾਣ ਔਜ਼ਾਰਾਂ ਦੀ ਵਰਤੋਂ ਕਰਦੇ ਹਾਂ ਅਤੇ ਕਾਨੂੰਨ ਦੀ ਲੋੜ ਮੁਤਾਬਕ ਉਨ੍ਹਾਂ ਦੀ ਰਿਪੋਰਟ ਲਾਪਤਾ ਅਤੇ ਸ਼ੋਸ਼ਣ ਕੀਤੇ ਬੱਚਿਆਂ ਲਈ ਅਮਰੀਕੀ ਰਾਸ਼ਟਰੀ ਕੇਂਦਰ (NCMEC) ਨੂੰ ਕਰਦੇ ਹਾਂ। ਫਿਰ ਬਦਲੇ ਵਿੱਚ NCMEC ਲੋੜ ਅਨੁਸਾਰ ਘਰੇਲੂ ਜਾਂ ਅੰਤਰਰਾਸ਼ਟਰੀ ਕਾਨੂੰਨੀ ਅਮਲੀਕਰਨ ਨਾਲ ਤਾਲਮੇਲ ਕਰਦੀ ਹੈ।

2023 ਦੇ ਪਹਿਲੇ ਅੱਧ ਵਿੱਚ, ਅਸੀਂ ਇੱਥੇ ਰਿਪੋਰਟ ਕੀਤੇ ਗਏ ਕੁੱਲ ਬਾਲ ਜਿਨਸੀ ਸ਼ੋਸ਼ਣ ਅਤੇ ਦੁਰਵਿਵਹਾਰ ਉਲੰਘਣਾਵਾਂ ਵਿੱਚੋਂ 98 ਪ੍ਰਤੀਸ਼ਤ ਦਾ ਸਰਗਰਮੀ ਨਾਲ ਪਤਾ ਲਗਾਇਆ ਅਤੇ ਕਾਰਵਾਈ ਕੀਤੀ - ਜੋ ਕਿ ਪਿਛਲੀ ਮਿਆਦ ਨਾਲੋਂ 4% ਵੱਧ ਹੈ।

**ਧਿਆਨ ਦਿਓ ਕਿ NCMEC ਨੂੰ ਹਰੇਕ ਸਪੁਰਦਗੀ ਵਿੱਚ ਸਮੱਗਰੀ ਦੇ ਕਈ ਹਿੱਸੇ ਸ਼ਾਮਲ ਹੋ ਸਕਦੇ ਹਨ। NCMEC ਨੂੰ ਸਪੁਰਦ ਕੀਤੇ ਮੀਡੀਆ ਦੇ ਕੁੱਲ ਇਕਹਿਰੇ ਹਿੱਸੇ ਕਾਰਵਾਈ ਕੀਤੀ ਸਾਡੀ ਕੁੱਲ ਸਮੱਗਰੀ ਦੇ ਬਰਾਬਰ ਹੁੰਦੇ ਹਨ।

ਅੱਤਵਾਦੀ ਅਤੇ ਹਿੰਸਕ ਕੱਟੜਪੰਥੀ ਸਮੱਗਰੀ

ਰਿਪੋਰਟਿੰਗ ਮਿਆਦ ਦੌਰਾਨ, 1 ਜਨਵਰੀ 2023- 30 ਜੂਨ 2023, ਅਸੀਂ ਸਾਡੀ ਨੀਤੀ ਵੱਲੋਂ ਮਨਾਹੀ ਕੀਤੀ ਜਾਂਦੀ ਅੱਤਵਾਦੀ ਅਤੇ ਹਿੰਸਕ ਕੱਟੜਪੰਥੀ ਸਮੱਗਰੀ ਦੀ ਉਲੰਘਣਾ ਕਰਨ ਲਈ 18 ਖਾਤਿਆਂ ਨੂੰ ਹਟਾਇਆ।

Snap 'ਤੇ ਅਸੀਂ ਕਈ ਵਸੀਲਿਆਂ ਰਾਹੀਂ ਰਿਪੋਰਟ ਕੀਤੀ ਅੱਤਵਾਦੀ ਅਤੇ ਹਿੰਸਕ ਕੱਟੜਪੰਥੀ ਸਮੱਗਰੀ ਨੂੰ ਹਟਾਉਂਦੇ ਹਾਂ। ਅਸੀਂ ਵਰਤੋਂਕਾਰਾਂ ਨੂੰ Snap 'ਤੇ ਨਜ਼ਰ ਆ ਸਕਣ ਵਾਲੀ ਅੱਤਵਾਦੀ ਅਤੇ ਹਿੰਸਕ ਕੱਟੜਪੰਥੀ ਸਮੱਗਰੀ ਦੀ ਰਿਪੋਰਟ ਸਾਡੇ ਐਪ-ਅੰਦਰਲੇ ਰਿਪੋਰਟਿੰਗ ਮੀਨੂ ਰਾਹੀਂ ਕਰਨ ਲਈ ਉਤਸ਼ਾਹਤ ਕਰਦੇ ਹਾਂ ਅਤੇ ਅਸੀਂ ਅੱਤਵਾਦੀ ਅਤੇ ਹਿੰਸਕ ਕੱਟੜਪੰਥੀ ਸਮੱਗਰੀ ਦਾ ਹੱਲ ਕਰਨ ਲਈ ਕਾਨੂੰਨੀ ਅਮਲੀਕਰਨ ਨਾਲ ਮਿਲ ਕੇ ਕੰਮ ਕਰਦੇ ਹਾਂ।

ਸਵੈ-ਨੁਕਸਾਨ ਅਤੇ ਖੁਦਕੁਸ਼ੀ ਦੀ ਸਮੱਗਰੀ

ਅਸੀਂ Snapchatters ਦੀ ਮਾਨਸਿਕ ਸਿਹਤ ਅਤੇ ਤੰਦਰੁਸਤੀ ਬਾਰੇ ਗੰਭੀਰਤਾ ਨਾਲ ਪਰਵਾਹ ਕਰਦੇ ਹਾਂ, ਜਿਸ ਲਈ Snapchat ਨੂੰ ਵੱਖਰੇ ਤਰੀਕੇ ਨਾਲ ਬਣਾਉਣ ਲਈ ਸਾਡੇ ਫੈਸਲਿਆਂ ਬਾਰੇ ਸੁਚੇਤ ਕੀਤਾ ਹੈ – ਅਤੇ ਸੁਚੇਤ ਕਰਨਾ ਜਾਰੀ ਰੱਖਿਆ ਹੈ। ਅਸਲ ਦੋਸਤਾਂ ਦੇ ਵਿਚਕਾਰ ਗੱਲਬਾਤ ਲਈ ਤਿਆਰ ਕੀਤੇ ਪਲੇਟਫਾਰਮ ਵਜੋਂ ਅਸੀਂ ਮੰਨਦੇ ਹਾਂ ਕਿ Snapchat ਮੁਸ਼ਕਿਲ ਸਮੇਂ ਵਿੱਚ ਇੱਕ ਦੂਜੇ ਦੀ ਮਦਦ ਕਰਨ ਲਈ ਦੋਸਤਾਂ ਨੂੰ ਸਮਰੱਥ ਬਣਾਉਣ ਵਿੱਚ ਵਿਲੱਖਣ ਭੂਮਿਕਾ ਨਿਭਾ ਸਕਦੀ ਹੈ।

ਜਦੋਂ ਸਾਡੀ ਭਰੋਸਾ ਅਤੇ ਸੁਰੱਖਿਆ ਟੀਮ ਕਿਸੇ Snapchatter ਦੇ ਮੁਸੀਬਤ ਵਿੱਚ ਹੋਣ ਦੀ ਪਛਾਣ ਕਰਦੀ ਹੈ, ਤਾਂ ਉਹ ਸਵੈ-ਨੁਕਸਾਨ ਦੀ ਰੋਕਥਾਮ ਅਤੇ ਸਹਾਇਤਾ ਸਰੋਤ ਅੱਗੇ ਭੇਜ ਸਕਦੇ ਹਨ ਅਤੇ ਜਿੱਥੇ ਠੀਕ ਲੱਗਦਾ ਹੈ ਉੱਥੇ ਸੰਕਟ ਵਿੱਚ ਮਦਦ ਕਰਨ ਵਾਲੇ ਕਰਮਚਾਰੀਆਂ ਨੂੰ ਸੂਚਿਤ ਕਰ ਸਕਦੇ ਹਨ। ਜੋ ਸਰੋਤ ਅਸੀਂ ਸਾਂਝੇ ਕਰਦੇ ਹਾਂ ਉਹ ਸਾਡੀ ਸੁਰੱਖਿਆ ਸਰੋਤਾਂ ਦੀ ਗਲੋਬਲ ਸੂਚੀ 'ਤੇ ਉਪਲਬਧ ਹਨ, ਅਤੇ ਇਹ ਸਾਰੇ Snapchatters ਲਈ ਹਨ।

ਅਪੀਲਾਂ

ਇਸ ਰਿਪੋਰਟ ਦੇ ਅਨੁਸਾਰ, ਅਸੀਂ ਉਨ੍ਹਾਂ ਵਰਤੋਂਕਾਰਾਂ ਵੱਲੋਂ ਕੀਤੀਆਂ ਗਈਆਂ ਅਪੀਲਾਂ ਦੀ ਗਿਣਤੀ ਦੀ ਰਿਪੋਰਟ ਕਰਨਾ ਸ਼ੁਰੂ ਕਰ ਰਹੇ ਹਾਂ ਜਿਨ੍ਹਾਂ ਦੇ ਖਾਤੇ ਸਾਡੀਆਂ ਨੀਤੀਆਂ ਦੀ ਉਲੰਘਣਾ ਕਰਕੇ ਲਾਕ ਕੀਤੇ ਗਏ ਸਨ। ਅਸੀਂ ਸਿਰਫ ਉਨ੍ਹਾਂ ਖਾਤਿਆਂ ਨੂੰ ਦੁਬਾਰਾ ਸਥਾਪਿਤ ਕਰਦੇ ਹਾਂ ਜਿੰਨ੍ਹਾਂ ਬਾਰੇ ਸਾਡੇ ਸੰਚਾਲਕ ਨਿਰਧਾਰਤ ਕਰਦੇ ਹਨ ਕਿ ਇਹ ਗਲਤ ਤਰੀਕੇ ਨਾਲ ਲਾਕ ਕੀਤੇ ਗਏ ਸਨ। ਇਸ ਮਿਆਦ ਦੌਰਾਨ, ਅਸੀਂ ਨਸ਼ਿਆਂ ਦੀ ਸਮੱਗਰੀ ਨਾਲ ਸੰਬੰਧਿਤ ਅਪੀਲਾਂ 'ਤੇ ਰਿਪੋਰਟ ਕਰ ਰਹੇ ਹਾਂ।  ਸਾਡੀ ਅਗਲੀ ਰਿਪੋਰਟ ਵਿੱਚ, ਅਸੀਂ ਸਾਡੀਆਂ ਨੀਤੀਆਂ ਦੀਆਂ ਹੋਰ ਉਲੰਘਣਾਵਾਂ ਤੋਂ ਪੈਦਾ ਹੋਈਆਂ ਅਪੀਲਾਂ ਨਾਲ ਸੰਬੰਧਿਤ ਵਧੇਰੇ ਡੇਟਾ ਜਾਰੀ ਕਰਨ ਦੀ ਉਮੀਦ ਕਰ ਰਹੇ ਹਾਂ।

ਵਿਗਿਆਪਨ ਸੰਚਾਲਨ

Snap ਇਹ ਲਗਾਤਾਰ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਸਾਰੇ ਵਿਗਿਆਪਨ ਸਾਡੀਆਂ ਪਲੇਟਫਾਰਮ ਨੀਤੀਆਂ ਦੇ ਪੂਰੀ ਤਰ੍ਹਾਂ ਅਨੁਕੂਲ ਹਨ। ਅਸੀਂ ਆਪਣੇ ਸਾਰੇ ਵਰਤੋਂਕਾਰਾਂ ਲਈ ਸੁਰੱਖਿਅਤ ਅਤੇ ਮਜ਼ੇਦਾਰ ਤਜ਼ਰਬਾ ਬਣਾਉਣ ਵਾਲੀ ਵਿਗਿਆਪਨਬਾਜ਼ੀ ਪ੍ਰਤੀ ਜ਼ਿੰਮੇਵਾਰ ਅਤੇ ਆਦਰਯੋਗ ਰਵੱਈਏ ਵਿੱਚ ਵਿਸ਼ਵਾਸ ਰੱਖਦੇ ਹਾਂ। ਹੇਠਾਂ ਅਸੀਂ ਆਪਣੇ ਵਿਗਿਆਪਨ ਸੰਚਾਲਨ ਬਾਰੇ ਅੰਦਰੂਨੀ-ਝਾਤ ਸ਼ਾਮਲ ਕੀਤੀ ਹੈ। ਧਿਆਨ ਦਿਓ ਕਿ Snapchat 'ਤੇ ਵਿਗਿਆਪਨਾਂ ਨੂੰ ਕਈ ਤਰ੍ਹਾਂ ਦੇ ਕਾਰਨਾਂ ਕਰਕੇ ਹਟਾਇਆ ਜਾ ਸਕਦਾ ਹੈ ਜਿਵੇਂ ਕਿ Snap ਦੀਆਂ ਵਿਗਿਆਪਨਬਾਜ਼ੀ ਨੀਤੀਆਂ ਵਿੱਚ ਦੱਸਿਆ ਹੈ, ਜਿਸ ਵਿੱਚ ਧੋਖਾ ਦੇਣ ਵਾਲੀ ਸਮੱਗਰੀ, ਬਾਲਗ ਸਮੱਗਰੀ, ਹਿੰਸਕ ਜਾਂ ਪਰੇਸ਼ਾਨ ਕਰਨ ਵਾਲੀ ਸਮੱਗਰੀ, ਨਫ਼ਰਤ ਭਰਿਆ ਭਾਸ਼ਣ ਅਤੇ ਬੌਧਿਕ ਜਾਇਦਾਦ ਦੀ ਉਲੰਘਣਾ ਸ਼ਾਮਲ ਹੈ। ਇਸ ਤੋਂ ਇਲਾਵਾ, ਹੁਣ ਤੁਸੀਂ ਇਸ ਪਾਰਦਰਸ਼ਤਾ ਰਿਪੋਰਟ ਦੀ ਨੈਵੀਗੇਸ਼ਨ ਪੱਟੀ ਵਿੱਚ Snapchat ਦੀ ਵਿਗਿਆਪਨ ਗੈਲਰੀ ਲੱਭ ਸਕਦੇ ਹੋ।

ਦੇਸ਼ ਦੀ ਸੰਖੇਪ ਜਾਣਕਾਰੀ

ਇਹ ਭਾਗ ਭੂਗੋਲਿਕ ਖੇਤਰਾਂ ਦੇ ਨਮੂਨੇ ਵਿੱਚ ਸਾਡੀਆਂ ਭਾਈਚਾਰਕ ਸੇਧਾਂ ਦੀ ਕਾਰਵਾਈ ਦੀ ਸੰਖੇਪ ਜਾਣਕਾਰੀ ਦਿੰਦਾ ਹੈ। ਸਾਡੀਆਂ ਸੇਧਾਂ Snapchat ਉੱਤੇ ਸਾਰੀ ਸਮੱਗਰੀ—ਅਤੇ ਸਾਰੇ Snapchatters—'ਤੇ ਪੂਰੀ ਦੁਨੀਆ ਵਿੱਚ ਟਿਕਾਣੇ ਦੀ ਪਰਵਾਹ ਕੀਤੇ ਬਿਨਾਂ ਲਾਗੂ ਹੁੰਦੀਆਂ ਹਨ।

ਇਕਹਿਰੇ ਦੇਸ਼ਾਂ ਲਈ ਜਾਣਕਾਰੀ ਨੱਥੀ ਕੀਤੀ CSV ਫਾਈਲ ਰਾਹੀਂ ਡਾਊਨਲੋਡ ਕਰਨ ਲਈ ਉਪਲਬਧ ਹੈ:

ਸਰਕਾਰੀ ਅਤੇ ਬੌਧਿਕ ਜਾਇਦਾਦ ਨੂੰ ਹਟਾਉਣ ਦੀਆਂ ਬੇਨਤੀਆਂ

ਪਾਰਦਰਸ਼ਤਾ ਰਿਪੋਰਟਿੰਗ ਬਾਰੇ

ਪਾਰਦਰਸ਼ਤਾ ਰਿਪੋਰਟ ਦੀ ਸ਼ਬਦਾਵਲੀ