ਸੁਰੱਖਿਆ ਸਰੋਤ ਅਤੇ ਸਹਾਇਤਾ

ਅਸੀਂ ਜ਼ਰੂਰਤਮੰਦ Snapchatters ਨੂੰ ਸਰੋਤ ਅਤੇ ਸਹਾਇਤਾ ਮੁਹੱਈਆ ਕਰਨ ਲਈ ਉਦਯੋਗਿਕ ਮਾਹਰਾਂ ਅਤੇ ਗੈਰ-ਸਰਕਾਰੀ ਏਜੰਸੀਆਂ ਨਾਲ ਕੰਮ ਕਰਦੇ ਹਾਂ। ਜੇਕਰ ਤੁਹਾਨੂੰ ਜਾਂ ਤੁਹਾਡੇ ਕਿਸੇ ਜਾਣਕਾਰ ਨੂੰ ਸਹਾਇਤਾ ਦੀ ਲੋੜ ਹੈ ਜਾਂ ਬੱਸ ਸਿਰਫ਼ ਚੈਟ ਕਰਨਾ ਚਾਹੁੰਦੇ ਹੋ ਤਾਂ ਇਹ ਕੁਝ ਸਰੋਤ ਮੌਜੂਦ ਹਨ।

ਤੁਸੀਂ ਸਾਡੇ Here For You ਖੋਜ ਟੂਲ ਦੀ ਵੀ ਪੜਚੋਲ ਕਰ ਸਕਦੇ ਹੋ, ਜੋ ਕਿ ਜਦੋਂ ਤੁਸੀਂ ਮਾਨਸਿਕ ਸਿਹਤ, ਚਿੰਤਾ, ਉਦਾਸੀ, ਤਣਾਅ, ਖੁਦਕੁਸ਼ੀ ਦੇ ਵਿਚਾਰਾਂ, ਸੋਗ ਅਤੇ ਧੌਂਸਪੁਣੇ ਨਾਲ ਜੁੜੇ ਕੁਝ ਵਿਸ਼ਿਆਂ ਦੀ ਖੋਜ ਕਰਦੇ ਹੋ ਉਦੋਂ ਮਾਹਿਰ ਸਥਾਨਕ ਭਾਈਵਾਲਾਂ ਦੇ ਸਰੋਤ ਵਿਖਾਉਂਦਾ ਹੈ।

ਅਸੀਂ ਬਿਪਤਾ ਵਿੱਚ ਫਸੇ ਲੋਕਾਂ ਦੀ ਸਹਾਇਤਾ ਕਰਨ ਦੇ ਉਪਰਾਲੇ ਲਈ, ਜਿਨਸੀ ਖਤਰਿਆਂ ਅਤੇ ਨੁਕਸਾਨਾਂ ਲਈ ਸਮਰਪਿਤ ਪੰਨਾ ਵੀ ਵਿਕਸਤ ਕੀਤਾ ਹੈ। ਇੱਥੇ, ਤੁਸੀਂ ਸਮੁੱਚੇ ਸਹਾਇਤਾ ਸਰੋਤਾਂ ਦੀ ਸੂਚੀ ਲੱਭ ਸਕਦੇ ਹੋ।

ਸੰਸਾਰ 🌏

MindUP (ਗਲੋਬਲ; ਮੁੱਖ ਦਫ਼ਤਰ ਅਮਰੀਕਾ, ਯੂਕੇ, ਅਤੇ ਕੈਨੇਡਾ ਵਿੱਚ)
MindUP 3 ਤੋਂ 14 ਸਾਲੇ ਦੇ ਬੱਚਿਆਂ ਨੂੰ ਆਸ਼ਾਵਾਦੀ, ਲਚਕੀਲੇਪਨ ਅਤੇ ਹਮਦਰਦੀ ਨੂੰ ਕਾਇਮ ਰੱਖਦੇ ਹੋਏ ਤਣਾਅ ਦਾ ਪ੍ਰਬੰਧਨ ਕਰਨ ਅਤੇ ਸਕੂਲ ਵਿੱਚ ਵਧਣ-ਫੁੱਲਣ ਲਈ ਟੂਲ ਅਤੇ ਗਿਆਨ ਪ੍ਰਦਾਨ ਕਰਕੇ ਸਹਾਇਤਾ ਕਰਦਾ ਹੈ।

ਉੱਤਰੀ ਅਮਰੀਕਾ ਲਈ ਸਰੋਤ

ਸੰਯੁਕਤ ਰਾਜ ਅਮਰੀਕਾ (US) 🇺🇸

988 ਖੁਦਕੁਸ਼ੀ ਅਤੇ ਸੰਕਟ ਲਾਈਫਲਾਈਨ
988 'ਤੇ ਕਾਲ ਕਰੋ ਜਾਂ ਲਿਖਤ ਸੁਨੇਹਾ ਭੇਜੋ ਜਾਂ 988lifeline.org 'ਤੇ ਚੈਟ ਕਰੋ
ਰਾਸ਼ਟਰੀ ਖੁਦਕੁਸ਼ੀ ਰੋਕਥਾਮ ਲਾਈਫਲਾਈਨ ਖੁਦਕੁਸ਼ੀ ਸੰਕਟ ਜਾਂ ਭਾਵਨਾਤਮਕ ਸੰਕਟ ਵਿੱਚ ਲੋਕਾਂ ਨੂੰ ਦਿਨ ਦੇ 24 ਘੰਟੇ, ਹਫ਼ਤੇ ਦੇ 7 ਦਿਨ ਮੁਫ਼ਤ ਅਤੇ ਗੁਪਤ ਭਾਵਨਾਤਮਕ ਸਹਾਇਤਾ ਦਿੰਦੀ ਹੈ, ਪੂਰੇ ਅਮਰੀਕਾ ਵਿੱਚ।

ਪਦਾਰਥਾਂ ਦੀ ਦੁਰਵਰਤੋਂ ਅਤੇ ਮਾਨਸਿਕ ਸਿਹਤ ਸੇਵਾਵਾਂ ਦਾ ਪ੍ਰਸ਼ਾਸਨ
ਰਾਸ਼ਟਰੀ ਹੈਲਪਲਾਈਨ: 1-800-662-HELP (4357)
SAMHSA ਦੀ ਰਾਸ਼ਟਰੀ ਹੈਲਪਲਾਈਨ ਮਾਨਸਿਕ ਅਤੇ/ਜਾਂ ਪਦਾਰਥਾਂ ਦੀ ਵਰਤੋਂ ਦੇ ਵਿਕਾਰ ਦਾ ਸਾਹਮਣਾ ਕਰਦੇ ਲੋਕਾਂ ਲਈ ਮੁਫ਼ਤ, ਗੁਪਤ, 24/7 ਜਾਣਕਾਰੀ ਸੇਵਾ ਅਤੇ ਇਲਾਜ ਰੈਫਰਲ ਹੈ। ਅੰਗਰੇਜ਼ੀ ਅਤੇ ਸਪੇਨੀ ਭਾਸ਼ਾ ਵਿੱਚ ਉਪਲਬਧ ਹੈ।

Veteran Crisis Line (ਸਰਗਰਮ ਅਮਰੀਕੀ ਸੇਵਾ ਮੈਂਬਰਾਂ, ਸਾਬਕਾ ਫ਼ੌਜੀਆਂ ਅਤੇ ਪਰਿਵਾਰਕ ਮੈਂਬਰਾਂ ਲਈ)
1 800 273 8255 'ਤੇ ਕਾਲ ਕਰੋ ਜਾਂ ਏਥੇ SMS ਸੁਨੇਹਾ ਭੇਜੋ: 838 255
The Veterans Crisis ਮੁਫ਼ਤ ਭਰੋਸੇਯੋਗ ਸਰੋਤ ਹੈ ਜੋ ਹਰੇਕ ਲਈ ਉਪਬਧ ਹੈ ਭਾਵੇਂ ਤੁਸੀਂ VA ਨਾਲ ਰਜਿਸਟਰਡ ਨਾ ਹੋਵੋ ਜਾਂ VA ਸਿਹਤ ਦੇਖਭਾਲ ਲਈ ਦਾਖਲ ਨਾ ਹੋਏ ਹੋਵੋ।

ਦਿਮਾਗੀ ਬਿਮਾਰੀ 'ਤੇ ਰਾਸ਼ਟਰੀ ਗਠਜੋੜ
1 800 950 6264 'ਤੇ ਕਾਲ ਕਰੋ ਜਾਂ SMS: NAMI ਲਿਖ ਕੇ 741741 'ਤੇ ਸੁਨੇਹਾ ਭੇਜੋ
NAMI ਵਕਾਲਤ, ਸਿੱਖਿਆ, ਸਹਾਇਤਾ ਅਤੇ ਜਨਤਕ ਜਾਗਰੂਕਤਾ ਦਿੰਦੀ ਹੈ ਤਾਂ ਜੋ ਮਾਨਸਿਕ ਬਿਮਾਰੀ ਨਾਲ ਜੂਝ ਰਹੇ ਸਾਰੇ ਵਿਅਕਤੀਆਂ ਅਤੇ ਪਰਿਵਾਰਾਂ ਦਾ ਜੀਵਨ ਬਿਹਤਰ ਹੋ ਸਕੇ।

Active Minds
Active Minds ਦੇਸ਼ ਦੀ ਪ੍ਰਮੁੱਖ ਗੈਰ-ਮੁਨਾਫ਼ਾ ਸੰਸਥਾ ਹੈ, ਜੋ ਨੌਜਵਾਨ ਬਾਲਗਾਂ ਲਈ ਮਾਨਸਿਕ ਸਿਹਤ ਜਾਗਰੂਕਤਾ ਅਤੇ ਸਿੱਖਿਆ ਲਈ ਸਹਿਯੋਗ ਦਿੰਦੀ ਹੈ। ਕੁੱਝ ਲਾਭਕਾਰੀ ਪੰਨਿਆਂ ਦੇ ਵਿੱਚ ਇਹ ਸ਼ਾਮਲ ਹੈ,

Anxiety and Depression Association of America
240 485 1001 'ਤੇ ਕਾਲ ਕਰੋ
(ADAA) ਇੱਕ ਅੰਤਰਰਾਸ਼ਟਰੀ ਗੈਰ-ਮੁਨਾਫ਼ਾ ਸੰਸਥਾ ਹੈ, ਜੋ ਕਿ ਸਿੱਖਿਆ, ਅਭਿਆਸ ਅਤੇ ਖੋਜ ਦੁਆਰਾ ਚਿੰਤਾ, ਉਦਾਸੀ, OCD, PTSD, ਅਤੇ ਸਹਿ-ਵਾਪਰਨ ਵਾਲੇ ਵਿਕਾਰ ਦੀ ਰੋਕਥਾਮ, ਇਲਾਜ ਅਤੇ ਇਲਾਜ ਲਈ ਸਮਰਪਿਤ ਹੈ।

ਖਾਣ-ਪੀਣ ਦੀਆਂ ਬੁਰੀਆਂ ਆਦਤਾਂ ਸਬੰਧੀ ਰਾਸ਼ਟਰੀ ਸਭਾ
800 931 2237 'ਤੇ ਕਾਲ ਕਰੋ
ਖਾਣ-ਪੀਣ ਦੀਆਂ ਬੁਰੀਆਂ ਆਦਤਾਂ ਸਬੰਧੀ ਰਾਸ਼ਟਰੀ ਸਭਾ (NEDA) ਉਹਨਾਂ ਵਿਅਕਤੀਆਂ ਅਤੇ ਪਰਿਵਾਰਾਂ ਲਈ ਸਮਰਪਿਤ ਹੈ, ਜੋ ਖਾਣ ਦੀਆਂ ਬੀਮਾਰੀਆਂ ਤੋਂ ਪ੍ਰਭਾਵਿਤ ਹਨ। NEDA ਉਹਨਾਂ ਵਿਅਕਤੀਆਂ ਅਤੇ ਪਰਿਵਾਰਾਂ ਲਈ ਸਮਰਪਿਤ ਹੈ ਜੋ ਖਾਣ ਦੀਆਂ ਬੀਮਾਰੀਆਂ ਤੋਂ ਪ੍ਰਭਾਵਿਤ ਹਨ ਅਤੇ ਰੋਕਥਾਮ, ਇਲਾਜ ਅਤੇ ਗੁਣਵੱਤਾ ਦੀ ਦੇਖਭਾਲ ਤੱਕ ਪਹੁੰਚ ਲਈ ਉਤਪ੍ਰੇਰਕ ਵਜੋਂ ਕੰਮ ਕਰਦੀ ਹੈ।

Trans Lifeline
877 565 8860 'ਤੇ ਕਾਲ ਕਰੋ
Trans Lifeline ਟ੍ਰਾਂਸ-ਅਗਵਾਈ ਵਾਲੀ ਸੰਸਥਾ ਹੈ, ਜੋ ਕਿ ਲੋਕਾਂ ਨੂੰ ਭਾਈਚਾਰੇ, ਸਹਿਯੋਗ, ਅਤੇ ਸਰੋਤਾਂ ਨਾਲ ਜੋੜਦੀ ਹੈ, ਜਿਨ੍ਹਾਂ ਦੀ ਉਨ੍ਹਾਂ ਨੂੰ ਜ਼ਿੰਦਗੀ ਜਿਉਣ ਅਤੇ ਤਰੱਕੀ ਕਰਨ ਲਈ ਲੋੜ ਹੈ।

Hopeline
1 877 235 4525 'ਤੇ ਕਾਲ ਕਰੋ
Hopeline ਆਪਣੇ ਕਾਲਰਾਂ ਨੂੰ ਧਿਆਨ ਦੇਣ ਵਾਲੇ ਗੈਰ-ਨਿਰਣਾਇਕ ਸੁਣਵਾਈ ਦੀ ਪੇਸ਼ਕਸ਼ ਕਰਨ ਲਈ ਕਿਰਿਆਸ਼ੀਲ ਸੁਣਨ ਦੀਆਂ ਤਕਨੀਕਾਂ 'ਤੇ ਧਿਆਨ ਕੇਂਦਰਿਤ ਕਰਦੀ ਹੈ। ਉਹ ਫ਼ੋਨ 'ਤੇ ਸਲਾਹ ਨਹੀਂ ਦਿੰਦੇ ਪਰ ਇਸ ਦੀ ਬਜਾਏ ਦੂਜੀਆਂ ਸੰਸਥਾਵਾਂ ਨੂੰ ਹਵਾਲੇ ਮੁਹੱਈਆ ਕਰਵਾਉਂਦੇ ਹਨ।

ਕੈਨੇਡਾ (CA) 🇨🇦

Canada Suicide Prevention Services (CSPS)
1 833 456 4566 'ਤੇ ਕਾਲ ਕਰੋ
Crisis Services Canada (CSC) ਕੈਨੇਡਾ ਦੇ ਲੋਕਾਂ ਨੂੰ ਖੁਦਕੁਸ਼ੀ ਦੀ ਰੋਕਥਾਮ ਲਈ ਸਹਾਇਤਾ ਦਿੰਦੀ ਹੈ।

Youthspace (ਆਨਲਾਈਨ ਸੰਕਟ ਅਤੇ ਭਾਵਨਾਤਮਕ ਸਹਾਇਤਾ ਚੈਟ। ਚੈਟਾਂ ਗੁਪਤ ਅਤੇ ਬੇਨਾਮ ਹੁੰਦੀਆਂ ਹਨ।)
SMS: 778 783 0177
Youthspace.ca ਔਨਲਾਈਨ ਸੰਕਟ ਅਤੇ ਭਾਵਨਾਤਮਕ ਸਹਾਇਤਾ ਸਬੰਧੀ ਚੈਟ ਹੈ। ਅਸੀਂ ਬਿਨਾਂ ਪਰਖੇ ਗੱਲ ਸੁਣਦੇ ਹਾਂ, ਅਤੇ ਗੱਲਬਾਤ ਨੂੰ ਗੁਪਤ ਅਤੇ ਗੁੰਮਨਾਮ ਰੱਖਦੇ ਹਾਂ।

Suicide Action Montreal
1 866 APPELLE (277-3553) 'ਤੇ ਕਾਲ ਕਰੋ
Suicide Action Montreal ਦਾ ਮਿਸ਼ਨ ਆਤਮ ਹੱਤਿਆ ਕਰਨ ਵਾਲੇ ਲੋਕਾਂ, ਉਹਨਾਂ ਦੇ ਪਰਿਵਾਰਾਂ ਅਤੇ ਉਹਨਾਂ ਦੇ ਆਲੇ ਦੁਆਲੇ ਦੇ ਲੋਕਾਂ ਲਈ ਗੁਣਵੱਤਾ ਸੇਵਾਵਾਂ ਤੱਕ ਪਹੁੰਚ ਨੂੰ ਯਕੀਨੀ ਬਣਾ ਕੇ ਖੁਦਕੁਸ਼ੀ ਅਤੇ ਇਸਦੇ ਪ੍ਰਭਾਵਾਂ ਨੂੰ ਰੋਕਣਾ ਹੈ। ਇਸ ਤੋਂ ਇਲਾਵਾ, SAM ਭਾਈਚਾਰੇ ਵਿੱਚ ਵਿਅਕਤੀਆਂ ਅਤੇ ਸੰਸਥਾਵਾਂ ਦੀ ਵਚਨਬੱਧਤਾ ਅਤੇ ਹੁਨਰ ਵਿਕਾਸ 'ਤੇ ਨਿਰਭਰ ਕਰਦੀ ਹੈ। 

Hope for Wellness Helpline
1 855 242 3310 'ਤੇ ਕਾਲ ਕਰੋ
ਟੋਲ ਫ੍ਰੀ ਹੈਲਪਲਾਈਨ 'ਤੇ ਦਿਨ ਦੇ 24 ਘੰਟੇ, ਹਫ਼ਤੇ ਦੇ 7 ਦਿਨ ਕਾਲ ਕਰੋ ਜਾਂ ਔਨਲਾਈਨ ਚੈਟ ਕਰੋ। ਫ਼ੋਨ ਅਤੇ ਚੈਟ ਅੰਗਰੇਜ਼ੀ ਅਤੇ ਫ਼ਰੈਂਚ ਵਿੱਚ ਉਪਲਬਧ ਹਨ, ਅਤੇ ਬੇਨਤੀ ਕਰਨ 'ਤੇ ਕ੍ਰੀ, ਓਜੀਬਵੇ ਅਤੇ ਇਨੁਕਟੀਟੂਟ ਵਿੱਚ ਵੀ ਉਪਲਬਧ ਹਨ।

Amelia Rising
705 476 3355 'ਤੇ ਕਾਲ ਕਰੋ
Amelia Rising ਜਿਨਸੀ ਹਿੰਸਾ ਸਹਾਇਤਾ ਕੇਂਦਰ ਮੁਫਤ ਸਹਾਇਤਾ ਦਿੰਦਾ ਹੈ, 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਪੂਰੀ ਤਰ੍ਹਾਂ ਗੁਪਤ ਸਹਾਇਤਾ ਜਿਨ੍ਹਾਂ ਨੇ ਜਿਨਸੀ ਜਾਂ ਲਿੰਗ-ਆਧਾਰਿਤ ਹਿੰਸਾ ਦਾ ਅਨੁਭਵ ਕੀਤਾ ਹੈ।

Crisis Text Line
SMS: 686868 'ਤੇ HOME ਲਿਖ ਕੇ ਭੇਜੋ
Kids Help Phone ਵੱਲੋਂ ਸੰਚਾਲਿਤ Crisis Text Line Kids Help Phone ਅਤੇ ਤਕਨੀਕ ਵਿੱਚ ਮੋਢੀ Crisis Text Line ਵਿਚਕਾਰ ਸੇਵਾ ਭਾਈਵਾਲੀ ਹੈ, ਜੋ ਕਿ ਕੈਨੇਡਾ ਵਿੱਚ ਨੌਜਵਾਨਾਂ ਨੂੰ ਪਹਿਲੀ ਵਾਰ, 24/7, ਮੁਫ਼ਤ ਦੇਸ਼ ਵਿਆਪੀ ਲਿਖਤ ਸੁਨੇਹਾ ਸੇਵਾ ਦਿੰਦੀ ਹੈ।

ਯੂਰਪ ਲਈ ਸਰੋਤ

ਆਸਟਰੀਆ (AT) 🇦🇹

Rat auf Draht
147 'ਤੇ ਕਾਲ ਕਰੋ
Rat auf Draht ਬੱਚਿਆਂ ਅਤੇ ਕਿਸ਼ੋਰਾਂ ਨੂੰ ਕਿਸੇ ਵੀ ਸਮੇਂ ਗੁਮਨਾਮ ਤੌਰ 'ਤੇ ਮੁਫ਼ਤ ਸਲਾਹ ਦਿੰਦੇ ਹਨ।

TelefonSeelsorge
142 'ਤੇ ਕਾਲ ਕਰੋ
Telefon Seelsorge ਸੰਕਟਕਾਲੀ ਸਥਿਤੀ ਵਿੱਚ ਸਹਾਇਤਾ ਪ੍ਰਦਾਨ ਕਰਦੀ ਹੈ। ਸੰਕਟਕਾਲੀਨ ਨੰਬਰ 142 ਦੇ ਤਹਿਤ ਤੁਸੀਂ ਸਾਡੇ ਨਾਲ ਦਿਨ ਦੇ 24 ਘੰਟਿਆਂ ਵਿੱਚ ਮੁਫ਼ਤ ਗੱਲਬਾਤ ਸਕਦੇ ਹੋ।

ਬੈਲਜ਼ੀਅਮ (BE) 🇧🇪

Zelfmoord 1813
1813 'ਤੇ ਕਾਲ ਕਰੋ
ਖੁਦਕੁਸ਼ੀ ਦੀ ਰੋਕਥਾਮ ਲਈ ਕੇਂਦਰ ਇੱਕ ਗੈਰ-ਮੁਨਾਫ਼ਾ ਸੰਸਥਾ ਹੈ ਜੋ ਕਿ ਖੁਦਕੁਸ਼ੀ ਨੂੰ ਖਤਮ ਕਰਨ ਲਈ ਸਮਰਪਿਤ ਹੈ। ਇਹ ਸੰਸਥਾ ਖੁਦਕੁਸ਼ੀ ਦੀ ਹੋਟਲਾਈਨ ਦੇ ਨਾਲ-ਨਾਲ ਵਿਆਪਕ ਖੋਜ ਸੇਵਾਵਾਂ ਦੀ ਵੀ ਪੇਸ਼ਕਸ਼ ਕਰਦੀ ਹੈ।

ਚਾਈਲਡ ਫੋਕਸ
116000 'ਤੇ ਕਾਲ ਕਰੋ
ਚਾਈਲਡ ਫੋਕਸ ਗੁੰਮ ਹੋਏ ਬੱਚਿਆਂ ਅਤੇ ਨਾਬਾਲਗਾਂ ਦੇ ਜਿਣਸੀ ਸ਼ੋਸ਼ਣ ਦੀ ਰਿਪੋਰਟ ਕਰਨ ਲਈ ਇੱਕ ਗੁਮਨਾਮ 24/7 ਹੌਟਲਾਈਨ ਹੈ।

ਕਰੋਸ਼ੀਆ (HR) 🇭🇷

HRABRI Telefon
0800 0800 (ਬਾਲਗਾਂ ਲਈ) ਜਾਂ 116 111 (ਕਿਸ਼ੋਰਾਂ ਲਈ) 'ਤੇ ਕਾਲ ਕਰੋ
ਬੱਚਿਆਂ ਅਤੇ ਮਾਪਿਆਂ ਲਈ ਮਦਦ ਅਤੇ ਸਹਿਯੋਗ - ਬੱਚਿਆਂ ਲਈ ਸਹਾਇਤਾ 116 111; ਮਾਪਿਆਂ ਲਈ ਸਹਾਇਤਾ 0800 0800। ਚੈਟ ਅਤੇ ਈ-ਮੇਲ।

ਡੈਨਮਾਰਕ (DK) 🇩🇰

Livslinien
70 201 201 'ਤੇ ਕਾਲ ਕਰੋ
Livslinien ਖੁਦਕੁਸ਼ੀ ਸਬੰਧੀ ਸਲਾਹਕਾਰ ਹੌਟਲਾਈਨ ਹੈ ਜੋ ਆਤਮ ਹੱਤਿਆ ਦੀਆਂ ਕੋਸ਼ਿਸ਼ਾਂ ਨੂੰ ਘਟਾਉਣ ਦੇ ਉਦੇਸ਼ ਨਾਲ ਪੇਸ਼ੇਵਰ ਸਲਾਹ ਅਤੇ ਸਹਾਇਤਾ ਦਿੰਦੀ ਹੈ।

BørneTelefonen
116 111 'ਤੇ ਕਾਲ ਕਰੋ
Children's Phone ਸਲਾਹ, ਸੁਵਿਧਾ ਲਈ ਬੱਚਿਆਂ ਦੀ ਲਾਈਨ ਹੈ ਜਾਂ ਅਜਿਹਾ ਬਾਲਗ ਜਿਸ ਕੋਲ ਗੱਲ ਸੁਣਨ ਲਈ ਸਮਾਂ ਹੈ।

ਇਸਟੋਨੀਆ (EE) 🇪🇪

Eluliin
655 8088 'ਤੇ ਕਾਲ ਕਰੋ
Life Line ਨੂੰ ਰਾਹਤ ਕੇਂਦਰ ਦੇ ਤੌਰ 'ਤੇ ਐਸਟੋਨੀਅਨ-ਸਵੀਡਿਸ਼ ਇੰਸਟੀਚਿਊਟ ਆਫ਼ ਸੁਸਾਈਡੌਲੋਜੀ ਦੇ ਡਾਇਰੈਕਟਰ ਏਰੀ ਵਰਨਿਕ ਦੀ ਅਗਵਾਈ ਹੇਠ ਬਣਾਇਆ ਗਿਆ। ਇਕੱਲੇ, ਨਾਖ਼ੁਸ਼, ਉਦਾਸ ਅਤੇ / ਜਾਂ ਆਤਮ ਹੱਤਿਆ ਕਰਨ ਵਾਲ਼ੇ ਲੋਕਾਂ ਨੂੰ ਭਾਵਨਾਤਮਕ ਸਹਾਇਤਾ ਪ੍ਰਦਾਨ ਕਰਦਾ ਹੈ।

ਫ਼ਿਨਲੈਂਡ (FI) 🇫🇮

Suomen Mielenterveysry
09 2525 0111'ਤੇ ਕਾਲ ਕਰੋ
MIELI ਫਿਨਿਸ਼ ਮੈਂਟਲ ਹੈਲਥ ਐਸੋਸੀਏਸ਼ਨ ਜਨਤਕ ਸਿਹਤ ਅਤੇ ਗੈਰ-ਸਰਕਾਰੀ ਸੰਸਥਾ ਹੈ। ਕਲੱਬ ਫਿਨਲੈਂਡ ਵਿੱਚ ਮਾਨਸਿਕ ਸਿਹਤ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ ਅਤੇ ਰੋਕਥਾਮ ਵਾਲੀ ਮਾਨਸਿਕ ਸਿਹਤ ਲਈ ਕੰਮ ਕੀਤਾ ਜਾਂਦਾ ਹੈ।

ਫਰਾਂਸ (FR) 🇫🇷

E-Enfance
3018 'ਤੇ ਕਾਲ ਕਰੋ
ਡਿਜੀਟਲ ਹਿੰਸਾ ਵਿਰੁੱਧ ਨਵਾਂ ਰਾਸ਼ਟਰੀ ਨੰਬਰ, ਬੱਚਿਆਂ ਅਤੇ ਕਿਸ਼ੋਰਾਂ ਲਈ ਮੁਫ਼ਤ ਹੈ ਜੋ ਉਹਨਾਂ ਦੀ ਡਿਜੀਟਲ ਵਰਤੋਂ ਨਾਲ ਸੰਬੰਧਿਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ-- 100% ਬੇਨਾਮ ਮੁਫਤ ਅਤੇ ਗੁਪਤ।

Suicide Écoute
01 45 39 40 00 'ਤੇ ਕਾਲ ਕਰੋ
Suicide Ecoute ਉਹਨਾਂ ਦੀ ਮਦਦ ਕਰਦਾ ਹੈ ਜੋ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਦੀ ਸੋਚ ਰਹੇ ਹਨ ਜਾਂ ਅਜਿਹਾ ਕਰਨ ਲਈ ਮਨ ਬਣਾ ਚੁੱਕੇ ਹਨ। Suicide Ecoute ਹਰੇਕ ਨੂੰ ਪੂਰੀ ਗੁਮਨਾਮੀ ਨਾਲ ਆਪਣੇ ਦੁੱਖ ਦਾ ਪ੍ਰਗਟਾਵਾ ਕਰਨ ਦਿੰਦਾ ਹੈ।

SOS Suicide Phénix
01 40 44 46 45 'ਤੇ ਕਾਲ ਕਰੋ
SOS Suicide Phénix ਫ਼ਰਾਂਸ ਫੈਡਰੇਸ਼ਨ ਦਾ ਉਦੇਸ਼ ਆਤਮ-ਹੱਤਿਆ ਦੀ ਰੋਕਥਾਮ ਅਤੇ ਮੈਡੀਕਲ-ਸਮਾਜਿਕ ਖੇਤਰ ਦੇ ਮਾਹਰਾਂ ਦੇ ਨਾਲ ਰੋਕਥਾਮ ਵਾਲੀਆਂ ਸਹਾਇਕ ਕਾਰਵਾਈਆਂ ਦਾ ਪ੍ਰਚਾਰ ਵਧਾਉਣਾ ਹੈ।

ਜਰਮਨੀ (DE) 🇩🇪

TelefonSeelsorge
0800 111 0 111 ਜਾਂ 0800 111 0 222 'ਤੇ ਕਾਲ ਕਰੋ
Telefonseelsorge ਸਵੈ-ਸੇਵੀ ਸੰਸਥਾ ਹੈ ਜਿਸ ਵਿੱਚ 8,000 ਤੋਂ ਜ਼ਿਆਦਾ ਸਵੈ-ਸੇਵੀ ਕਰਮਚਾਰੀ ਸ਼ਾਮਲ ਹਨ ਜੋ 24 ਘੰਟਿਆਂ ਦੌਰਾਨ ਫ਼ੋਨ, ਚੈਟ, ਈਮੇਲ ਅਤੇ ਵਿਅਕਤੀਗਤ ਸਲਾਹ-ਮਸ਼ਵਰੇ ਰਾਹੀਂ ਮਾਨਸਿਕ ਸਿਹਤ ਸਹਾਇਤਾ ਦੀ ਲੋੜ ਵਾਲੇ ਹਰੇਕ ਵਿਅਕਤੀ ਨੂੰ ਸਲਾਹ ਦਿੰਦੇ ਹਨ।

Nummer gegen Kummer
116 111 'ਤੇ ਕਾਲ ਕਰੋ
Nummer gegen Kummer eV (NgK) ਸਾਰੇ ਜਰਮਨੀ ਵਿੱਚ ਬੱਚਿਆਂ, ਕਿਸ਼ੋਰਾਂ ਅਤੇ ਮਾਪਿਆਂ ਲਈ ਸਭ ਤੋਂ ਵੱਡੀ ਮੁਫ਼ਤ ਟੈਲੀਫ਼ੋਨ ਸਲਾਹ ਸੇਵਾ ਦੀ ਸਹਾਇਕ ਸੰਸਥਾ ਹੈ।

ਗ੍ਰੀਸ (GR) 🇬🇷

Hamogelo
1056 'ਤੇ ਕਾਲ ਕਰੋ
“The Smile of the Child” ਪੰਜੀਕਿਰਤ ਐਨ.ਜੀ.ਓ ਹੈ, ਜਿਸਦੀ ਸਥਾਪਨਾ 10 ਸਾਲ ਦੇ ਐਂਡਰੀਅਸ ਯਨੋਪੋਊਲਸ ਨੇ ਬੱਚਿਆਂ ਦੇ ਅਧਿਕਾਰਾਂ ਨੂੰ ਬਚਾਉਣ ਲਈ 1995 ਦੇ ਵਿੱਚ ਕੀਤੀ। ਉਹਨਾਂ ਅੱਲ੍ਹੜਾਂ ਲਈ ਜੋ 18 ਸਾਲਾਂ ਤੋਂ ਘੱਟ ਉਮਰ ਦੇ ਹਨ।

ਆਇਰਲੈਂਡ (IE) 🇮🇪

Pieta House
1 800 247 247 'ਤੇ ਕਾਲ ਕਰੋ ਜਾਂ SMS: 51444 'ਤੇ HELP ਲਿਖ ਕੇ ਭੇਜੋ
Pieta ਉਹਨਾਂ ਲੋਕਾਂ ਨੂੰ ਮੁਫਤ ਥੈਰੇਪੀ ਦਿੰਦੀ ਹੈ ਜੋ ਸਵੈ-ਨੁਕਸਾਨ ਕਰਦੇ ਹਨ, ਆਤਮਘਾਤੀ ਵਿਚਾਰਧਾਰਾ ਵਾਲੇ, ਜਾਂ ਕਿਸੇ ਕਰੀਬੀ ਦੀ ਖੁਦਕੁਸ਼ੀ ਕਾਰਨ ਸੋਗ ਵਿੱਚ ਹਨ।

Belong To
01 670 6223 'ਤੇ ਕਾਲ ਕਰੋ
BeLonG To ਦਾ ਦ੍ਰਿਸ਼ਟੀਕੋਣ ਅਜਿਹਾ ਸੰਸਾਰ ਹੈ ਜਿੱਥੇ LGBTI+ ਨੌਜਵਾਨ ਆਪਣੀ ਪਛਾਣ ਅਤੇ ਤਜ਼ਰਬਿਆਂ ਦੀ ਵਿਭਿੰਨਤਾ ਵਿੱਚ ਬਰਾਬਰ, ਸੁਰੱਖਿਅਤ ਹੋਣ ਅਤੇ ਉਨ੍ਹਾਂ ਦੀ ਕਦਰ ਹੋਵੇ।

Jigsaw — ਨੈਸ਼ਨਲ ਸੈਂਟਰ ਫਾਰ ਯੂਥ ਮੈਂਟਲ ਹੈਲਥ
353 1 472 7010 'ਤੇ ਕਾਲ ਕਰੋ
Jigsaw ਚੈਰੀਟੇਬਲ ਸੰਸਥਾ ਹੈ ਜੋ ਸਲਾਹ, ਖੋਜ, ਸਿੱਖਿਆ ਅਤੇ ਸਿਖਲਾਈ ਰਾਹੀਂ ਨੌਜਵਾਨਾਂ ਦੀ ਮਾਨਸਿਕ ਸਿਹਤ ਸੁਧਾਰਨ ਵਿੱਚ ਸਹਾਇਤਾ ਕਰਦੀ ਹੈ।

ReachOut Ireland
ReachOut Ireland ਔਨਲਾਈਨ ਮਾਨਸਿਕ ਸਿਹਤ ਸੇਵਾ ਪ੍ਰਦਾਤਾ ਹੈ ਜੋ ਮਾਨਸਿਕ ਸਿਹਤ ਸੰਬੰਧੀ ਸਮੱਸਿਆਵਾਂ ਵਾਲੇ ਨੌਜਵਾਨਾਂ ਨੂੰ ਜਾਣਕਾਰੀ ਅਤੇ ਵਿਹਾਰਕ ਸਾਧਨਾਂ ਤੱਕ ਪਹੁੰਚ ਦਿੰਦਾ ਹੈ।

ਇਟਲੀ (IT) 🇮🇹

Telefono Amico
199 284 284 'ਤੇ ਕਾਲ ਕਰੋ
Telefono Amico ਸਵੈ-ਸੇਵੀ ਸੰਸਥਾ ਹੈ ਜੋ ਉਸ ਹਰੇਕ ਵਿਅਕਤੀ ਦੀ ਗੱਲ ਸੁਣਨ ਲਈ ਵਚਨਬੱਧ ਹੈ ਜੋ ਇਕੱਲਾਪਣ, ਦੁਖ, ਉਦਾਸੀ, ਬੇਅਰਾਮੀ ਜਾਂ ਗੁੱਸਾ ਮਹਿਸੂਸ ਕਰਦਾ ਹੈ।

ਲਿਥੁਆਨੀਆ (LT) 🇱🇹

ਲਿਥੁਆਨੀਅਨ ਐਸੋਸੀਏਸ਼ਨ ਆਫ ਇਮੋਸ਼ਨਲ ਸਪੋਰਟ ਲਾਈਨਜ਼
LEPTA ਦਾ ਮਿਸ਼ਨ ਨਾਜ਼ੁਕ ਸਮੇਂ 'ਤੇ ਮੁਫਤ, ਆਸਾਨੀ ਨਾਲ ਪਹੁੰਚਯੋਗ, ਬੇਨਾਮ ਭਾਵਨਾਤਮਕ ਸਹਾਇਤਾ ਦੇਣਾ, ਕਿਸੇ ਵਿਅਕਤੀ ਦੇ ਭਾਵਨਾਤਮਕ ਦਰਦ ਨੂੰ ਘਟਾਉਣਾ, ਮੁਸ਼ਕਲਾਂ ਦਾ ਸਾਹਮਣਾ ਕਰਨ ਅਤੇ ਦੂਰ ਕਰਨ ਵਿੱਚ ਮਦਦ ਕਰਨਾ ਹੈ।

Jaunimo Linija
8 800 28888 'ਤੇ ਕਾਲ ਕਰੋ
Jaunimo Linija ਲੋੜਵੰਦਾਂ ਲਈ ਫ਼ੋਨ, ਲਿਖਤੀ ਪੱਤਰ ਜਾਂ ਔਨਲਾਈਨ ਚੈਟ ਸਹਾਇਤਾ ਦੀ ਪੇਸ਼ਕਸ਼ ਕਰਦਾ ਹੈ। ਤੁਹਾਡੇ ਵੱਲੋਂ ਉਹਨਾਂ ਨੂੰ ਦੱਸੀ ਹਰ ਗੱਲ, ਤੁਹਾਡੇ ਅਤੇ ਯੂਥ ਲਾਈਨ ਦੇ ਵਿੱਚ ਰਹਿੰਦੀ ਹੈ।

ਲਕਜ਼ਮਬਰਗ (LU) 🇱🇺

Kanner-Jugendtelefon
116 111 'ਤੇ ਕਾਲ ਕਰੋ
KJT ਦੀ ਕਾਰਵਾਈ ਬੱਚਿਆਂ, ਨੌਜਵਾਨ ਲੋਕਾਂ ਅਤੇ ਮਾਪਿਆਂ ਦੀ ਗੱਲ ਸੁਣਨ ਅਤੇ ਸਹਾਇਤਾ ਦੇਣ ਵਾਲਾ ਸਰੋਤ ਹੈ ਜੋ ਆਸਾਨੀ ਨਾਲ ਅਤੇ ਬਿਨਾਂ ਰੁਕਾਵਟਾਂ ਦੇ ਪਹੁੰਚਯੋਗ ਹੈ।

BEE SECURE
BEE SECURE ਲਕਜ਼ਮਬਰਗ ਦਾ ਸੁਰੱਖਿਅਤ ਇੰਟਰਨੈੱਟ ਕੇਂਦਰ ਹੈ। ਖ਼ਬਰਾਂ, ਤੱਥ ਸ਼ੀਟਾਂ, ਸਮਾਗਮਾਂ ਅਤੇ ਸੁਝਾਆਂ ਰਾਹੀਂ ਇੰਟਰਨੈੱਟ 'ਤੇ ਸੁਰੱਖਿਅਤ ਰਹਿਣ ਲਈ ਸਰੋਤ ਮੁਹੱਈਆ ਕਰਨਾ!

ਮੌਰਿਸ਼ਸ (MU) 🇲🇺

Befrienders Mauritius
230 800 93 93 'ਤੇ ਕਾਲ ਕਰੋ
Befrienders Mauritius ਸੈਂਟਰ ਦੁਖੀ ਲੋਕਾਂ ਨੂੰ ਗੱਲ ਕਰਨ ਅਤੇ ਉਨ੍ਹਾਂ ਦੇ ਮਸਲੇ ਸੁਣੇ ਜਾਣ ਦਾ ਮੌਕਾ ਦਿੰਦੀ ਹੈ। ਇਹ ਟੈਲੀਫੋਨ ਹੈਲਪਲਾਈਨ ਰਾਹੀਂ ਹੈ, ਐਸਐਮਐਸ ਸੁਨੇਹਾ Messaging, ਫੇਸ ਟੂ face-to-face ਇੰਟਰਐਕਟਿਵ ਇੰਟਰਐਕਟਿਵ ਇੰਟਰਐਕਟਿਵ ਐਂਡ ਲੋਕਲ ਭਾਗੀਦਾਰੀ ਰਾਹੀਂ ਹੈ।

Netherlands (NL) 🇳🇱

113 Suicide Prevention
0900 0113 'ਤੇ ਕਾਲ ਕਰੋ
Foundation 113 ਆਤਮ ਹੱਤਿਆ ਦੀ ਰੋਕਥਾਮ ਲਈ ਰਾਸ਼ਟਰੀ ਸੰਸਥਾ ਹੈ। ਸੰਸਥਾ ਦਾ ਮਿਸ਼ਨ ਇੱਕ ਅਜਿਹਾ ਦੇਸ਼ ਬਣਾਉਣ ਲਈ ਕੰਮ ਕਰਨਾ ਹੈ ਜਿੱਥੇ ਕੋਈ ਵੀ ਇਕੱਲੇਪਨ ਅਤੇ ਆਤਮ ਹੱਤਿਆ ਤੋਂ ਪਰੇਸ਼ਾਨ ਨਾ ਹੋਵੇ।

MiNd Netherlands
088 554 32 22 'ਤੇ ਕਾਲ ਕਰੋ
MiND ਇੰਟਰਨੈੱਟ 'ਤੇ ਗੈਰ-ਕਨੂੰਨੀ, ਪੱਖਪਾਤੀ ਬਿਆਨਾਂ ਲਈ ਨੀਦਰਲੈਂਡ ਦੀ ਰਾਸ਼ਟਰੀ ਹੌਟਲਾਈਨ ਹੈ। ਹੋਟਲਾਈਨ ਨੂੰ 2013 ਵਿੱਚ ਸਥਾਪਿਤ ਕੀਤਾ ਗਿਆ।

ਨਾਰਵੇ (NO) 🇳🇴

Kirkens SOS
22 40 00 40 'ਤੇ ਕਾਲ ਕਰੋ
Kirkens SOS ਧਾਰਮਿਕ ਸੰਸਥਾ ਹੈ ਜੋ 24-ਘੰਟੇ ਟੈਲੀਫੋਨ, ਲਿਖਤ ਸੁਨੇਹੇ ਅਤੇ ਤਤਕਾਲ ਸੁਨੇਹਾ ਸਹਾਇਤਾ ਨਾਲ ਭਾਵਨਾਤਮਕ ਗੜਬੜ ਨੂੰ ਦੂਰ ਕਰਨ ਅਤੇ ਖੁਦਕੁਸ਼ੀ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ।

Mental Helse Hjelpetelefonen
116 123 'ਤੇ ਕਾਲ ਕਰੋ
ਦਿਮਾਗੀ ਸਿਹਤ ਸੰਸਥਾ ਵੱਧ ਰਹੇ ਖੁੱਲੇਪਣ, ਮਾਨਸਿਕ ਸਿਹਤ ਸਮੱਸਿਆਵਾਂ ਦੀ ਰੋਕਥਾਮ ਅਤੇ ਬਿਹਤਰ ਸਿਹਤ ਦੇਖਭਾਲ ਲਈ ਯਤਨਸ਼ੀਲ ਹੈ। ਵਰਤੋਂਕਾਰਾਂ ਅਤੇ ਰਿਸ਼ਤੇਦਾਰਾਂ ਨੂੰ ਮਾਨਸਿਕ ਸਿਹਤ ਬਾਰੇ ਅਨੁਭਵ ਅਤੇ ਜਾਣਕਾਰੀ ਹੈ ਜਿਸਨੂੰ ਅਸੀਂ ਜਨਤਕ ਅਧਿਕਾਰੀਆਂ, ਪੇਸ਼ੇਵਰ ਭਾਈਚਾਰਿਆਂ, ਸੰਸਥਾਵਾਂ ਅਤੇ ਵਿਅਕਤੀਆਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ।

ਪੋਲੈਂਡ (PL) 🇵🇱

Telefon Zaufania dla Dzieci i Młodzieży
ਕਾਲ 116 111
ਅਸੀਂ ਔਖੇ ਹਾਲਾਤਾਂ ਨਾਲ ਮੁਕਾਬਲਾ ਕਰਨ ਲਈ ਮਦਦ ਕਰਨ ਵਾਲੇ ਲੋਕਾਂ ਦਾ ਇੱਕ ਗਰੁੱਪ ਹਾਂ। ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਤੁਸੀਂ ਕਿਸ ਸਮੱਸਿਆ ਨਾਲ ਜੂਝ ਰਹੇ ਹੋ।

ਪੁਰਤਗਾਲ (PT) 🇵🇹

SOS VOZ AMIGA
808 237 327 ਜਾਂ 210 027 159 'ਤੇ
ਕਾਲ ਕਰੋ ਸਾਨੂੰ ਇਕੱਲੇਪਣ, ਬੀਮਾਰੀ, ਟੁੱਟੇ ਪਰਿਵਾਰਕ ਸੰਬੰਧਾਂ, ਨਸ਼ਿਆਂ ਦੀ ਆਦਤ, ਮਾੜੇ ਵਤੀਰੇ ਅਤੇ ਵੱਖ ਵੱਖ ਭਾਵਨਾਤਮਕ ਸਥਿਤੀਆਂ ਕਾਰਨ ਹੋਈਆਂ ਸਮੱਸਿਆਵਾਂ ਨਾਲ ਨਜਿੱਠਨ ਲਈ ਲੋਕਾਂ ਦੀਆਂ ਕਾਲਾਂ ਆਉਂਦੀਆਂ ਹਨ। ਅਸੀਂ ਆਪਣੀ ਸਹਾਇਤਾ ਲੜੀ ਵਿੱਚ ਫ਼ੈਸਲੇ ਨਹੀਂ ਕਰਦੇ। ਗੁਮਨਾਮ ਅਤੇ ਗੁਪਤ ਤਰੀਕੇ ਨਾਲ, ਅਸੀਂ ਸਹਾਰਾ ਦੇਣ ਲਈ ਤੁਹਾਡੀਆਂ ਗੱਲਾਂ ਸੁਣਦੇ ਹਾਂ। ਜੇ ਤੁਹਾਨੂੰ ਲੋੜ ਹੈ ਤਾਂ ਝਿਜਕਿਓ ਨਾ। ਸਾਨੂੰ ਕਾਲ ਕਰੋ। ਸਾਨੂੰ ਫ਼ਿਕਰ ਹੈ!

ਰੋਮਾਨੀਆ (RO) 🇷🇴

Alianţa Română de Prevenţie a Suicidului
ਕਾਲ 0800 801 20
0 The Romanian Suicide Prevention Alliance (ARPS) ਇੱਕ ਗੈਰ-ਲਾਭਕਾਰੀ ਸੰਸਥਾ ਹੈ, ਜਿਸਨੂੰ ਖੁਦਕੁਸ਼ੀ ਦੀ ਰੋਕਥਾਮ ਕਰਕੇ ਜੀਵਨ ਦੇ ਮਿਆਰ ਨੂੰ ਕਾਇਮ ਰੱਖਣ ਅਤੇ ਇਸ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਸਥਾਪਿਤ ਕੀਤਾ ਗਿਆ।

ਸਰਬੀਆ (RS) 🇷🇸

Centar Srce
0800 300 303 '
ਤੇ ਕਾਲ ਕਰੋ ਕੇਂਦਰ ਦਾ ਮਿਸ਼ਨ ਟੈਲੀਫ਼ੋਨ, ਈ-ਮੇਲ ਅਤੇ ਚੈਟ ਰਾਹੀਂ ਸੰਕਟ ਅਤੇ ਖੁਦਕੁਸ਼ੀਆਂ ਦੀ ਰੋਕਥਾਮ ਵਿਚਲੇ ਲੋਕਾਂ ਨੂੰ ਭਾਵਾਤਮਕ ਸਹਾਇਤਾ ਦੀ ਪੇਸ਼ਕਸ਼ ਕਰਨਾ ਹੈ। ਅਸੀਂ ਸੋਚਦੇ ਹਾਂ ਕਿ ਅਸੀਂ ਉਸ ਦੁੱਖ ਨੂੰ ਘਟਾ ਸਕਦੇ ਹਾਂ ਜੋ ਕਿ ਇਨਸਾਨ ਮਹਿਸੂਸ ਕਰ ਰਿਹਾ ਹੈ ਅਤੇ ਖੁਦਕੁਸ਼ੀ ਦੀਆਂ ਭਾਵਨਾਵਾਂ ਦੀ ਤੀਬਰਤਾ ਨੂੰ ਵੀ ਘਟਾ ਸਕਦੇ ਹਾਂ।

ਸਲੋਵਾਕੀਆ (SK) 🇸🇰

Linka Detskej Istoty
ਕਾਲ 116 000
ਬੱਚਿਆਂ ਅਤੇ ਨੌਜਵਾਨਾਂ ਦੀ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਣ ਵਿੱਚ ਮਦਦ ਕਰੋ। ਲਾਈਨ ਫ਼ੋਨ ਦਿਨ ਵਿੱਚ 24 ਘੰਟੇ, ਸਾਲ ਵਿੱਚ 365 ਦਿਨ ਵੱਜਦਾ ਹੈ। ਲਾਈਨ ਫੋਨ ਦੇ ਰਿੰਗ ਦਿਨ ਦੇ 24 ਘੰਟੇ, ਸਾਲ ਵਿੱਚ 365 ਦਿਨ ਹਨ।

ਸਲੋਵੇਨੀਆ (SI) 🇸🇮

Enska Svetovalnica – Krizni Center C
akk 031 233 21
1 The Women's Counseling Society ਇੱਕ ਲੋਕਹਿੱਤ ਮਾਨਵਤਾਵਾਦੀ ਸੰਸਥਾ ਹੈ ਜੋ ਕਿ ਹਿੰਸਾ ਦੀਆਂ ਸ਼ਿਕਾਰ ਔਰਤਾਂ ਲਈ ਮਨੋਵਿਗਿਆਨਕ ਸਹਾਇਤਾ ਅਤੇ ਸਵੈ-ਸਹਾਇਤਾ ਦੇ ਖੇਤਰ ਵਿੱਚ ਕਿਰਿਆਸ਼ੀਲ ਹੈ।

TOM – Telefon Za Otroke in Mladostnike
116 111 '
ਤੇ ਕਾਲ ਕਰੋ TOM ਬੱਚਿਆਂ ਅਤੇ ਅੱਲ੍ਹੜਾਂ ਲਈ ਟੈਲੀਫ਼ੋਨ ਸੇਵਾ ਹੈ ਜੋ Friends of Youth Association of Slovenia (ZPMS) ਦੇ ਢਾਂਚੇ ਵਿੱਚ ਕਾਰਜ ਕਰਦਾ ਹੈ।

Društvo Zaupni telefon Samarijan
ਕਾਲ 116 12
3 ਸੁਸਾਇਟੀ ਦਾ ਮਿਸ਼ਨ ਵਿਅਕਤੀ ਨੂੰ ਦਿਨ ਦੇ ਕਿਸੇ ਵੀ ਸਮੇਂ ਅਤੇ ਸਾਲ ਦੇ ਸਾਰੇ ਦਿਨਾਂ ਵਿੱਚ, ਹਫ਼ਤੇ ਦੇ ਗੈਰ-ਕੰਮਕਾਜੀ ਦਿਨਾਂ ਅਤੇ ਭਾਈਚਾਰਕ ਛੁੱਟੀਆਂ ਸਮੇਤ, ਦੁੱਖ ਵਿੱਚ ਇੱਕੋ ਸਮੇਂ ਦੋ ਫ਼ੋਨਾਂ 'ਤੇ ਬੋਲਣ ਲਈ ਉਪਲਬਧ ਹੋਣਾ ਹੈ।

ਸਪੇਨ (ES) 🇪🇸

Teléfono de la Esperanza
Call 717 003 717
Telefono de la Esperanza हि एक स्पॅनिश-पोर्तुगीज भाषिक लोकांसाठी कार्य करणारी, संकटांच्या परिस्थिती मधील लोकांच्या भावनिक आरोग्यास प्रोत्साहित करणारी एक सामाजिक संस्था आहे.

इंटरनेट सेगुरा फॉर किड्स कॉल करा 017 लहान मुलांसाठी सुरक्षित इंटरनेट (IS4K) हे स्पेनमधील अल्पवयीन मुलांसाठी इंटरनेट सुरक्षा केंद्र असून लहान मुले आणि किशोरवयीन यांनी इंटरनेट आणि नवीन तंत्रज्ञान याचा सुरक्षित आणि आणि जबाबदारीने कसा वापर करावा

याचा प्रचार करणे हे त्यांच्या कामाचे उद्दिष्ट आहे.

ਸਵੀਡਨ (SE) 🇸🇪


ਮਨ ਦੀ ਗੱਲ ਦੱਸਣ ਲਈਕਾਲ ਕਰੋਂ90 101
ਮਾਨਸਿਕ ਸਿਹਤ ਦੇਖਭਾਲ ਨੂੰ ਉਤਸ਼ਾਹਤ ਕਰਨਾ, ਮਾਨਸਿਕ ਸੰਤੁਲਨ ਅਤੇ ਸਿਹਤਮੰਦ ਲੋਕਾਂ ਦੀ ਸਿਹਤ ਨੂੰ ਕਾਇਮ ਰੱਖਣਾ, ਖਤਰੇ ਵਾਲੇ ਵਿਅਕਤੀਆਂ ਦੀਆਂ ਘਬਰਾਹਟ ਅਤੇ ਮਾਨਸਿਕ ਬੀਮਾਰੀਆਂ ਨੂੰ ਰੋਕਣਾ ਅਤੇ ਅਜਿਹੀਆਂ ਬੀਮਾਰੀਆਂ ਨਾਲ ਪ੍ਰਭਾਵਤ ਲੋਕਾਂ ਦੀ ਢੁਕਵੀਂ ਦੇਖਭਾਲ ਪ੍ਰਤੀ ਵਚਨਬੱਧਤਾ ਨਾਲ ਸੁਧਾਰ ਕਰਨਾ।"

ਸਵਿਟਜ਼ਰਲੈਂਡ (CH) 🇨🇭

ਟੈਲੀਫੋਨ 143 14
3 'ਤੇ ਕਾਲ ਕਰੋ
ਉਹ ਲੋਕ ਜਿਨ੍ਹਾਂ ਨੂੰ ਮਦਦਗਾਰ ਗੱਲਬਾਤ ਜਾਂ ਸਹਿਯੋਗੀ ਆਨਲਾਈਨ ਸੰਪਰਕ ਚਾਹੀਦਾ ਹੈ ਉਹਨਾਂ ਨੂੰ ਸੇਵਾ ਦਿੱਤੀ ਜਾਂਦੀ ਹੈ।

ਯੂਨਾਈਟਿਡ ਕਿੰਗਡਮ (ਯੂਕੇ) 🇬🇧

Samaritans
116 123 'ਤੇ ਕਾਲ ਕਰੋ
Samaritans ਚੈਰਿਟੀ ਸੰਸਥਾ ਹੈ ਜੋ ਲੋਕਾਂ ਦੀਆਂ ਫਿਕਰਾਂ ਅਤੇ ਮਸਲਿਆਂ ਨੂੰ ਸੁਣਦੀ ਹੈ ਅਤੇ ਉਹਨਾਂ ਦੀ ਮਦਦ ਕਰਨਾ ਚਾਹੁੰਦੀ ਹੈ।

PAPYRUS Prevention of Young Suicide HOPELineUK
0 800 068 41 41 'ਤੇ ਕਾਲ ਕਰੋ ਜਾਂ ਏਥੇ SMS ਭੇਜੋ: 07860039967
PAPYRUS 35 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਨੌਜਵਾਨ ਲੋਕਾਂ ਲਈ ਗੁਪਤ ਸਹਿਯੋਗ ਅਤੇ ਸਲਾਹ ਸੇਵਾ ਹੈ ਜੋ ਕਿ ਖੁਦਕੁਸ਼ੀ ਦੇ ਵਿਚਾਰਾਂ ਦਾ ਅਨੁਭਵ ਕਰ ਰਹੇ ਹਨ ਅਤੇ ਕੋਈ ਵੀ ਉਹ ਜਿਸਨੂੰ ਫਿਕਰ ਹੈ ਕਿ ਨੌਜਵਾਨ ਇਨਸਾਨ ਖੁਦਕੁਸ਼ੀ ਬਾਰੇ ਸੋਚ ਰਿਹਾ ਹੈ।

UK Safer Internet Centre
UK Safer Internet Centre ਤਿੰਨ ਮੋਹਰੀ ਚੈਰਿਟੀਆਂ ਦੀ ਭਾਈਵਾਲੀ ਹੈ; ਚਾਇਲਡਨੈੱਟ, ਸਾਉਥ ਵੈਸਟ ਗਰਿੱਡ ਫਾਰ ਲਰਨਿੰਗ ਅਤੇ ਇੰਟਰਨੈੱਟ ਵਾਚ ਫਾਉਂਡੇਸ਼ਨ।

Campaign Against Living Miserably
0800 58 58 58 'ਤੇ ਕਾਲ ਕਰੋ
ਸਾਡੀ ਹੈਲਪਲਾਈਨ ਯੂਕੇ ਦੇ ਉਹਨਾਂ ਲੋਕਾਂ ਲਈ ਹੈ ਜੋ ਕਿ ਪਰੇਸ਼ਾਨ ਹਨ ਜਾਂ ਕਿਸੇ ਕਾਰਨ ਕਰਕੇ ਜ਼ਿੰਦਗੀ ਤੋਂ ਦੁਖੀ ਹਨ, ਜਿਨ੍ਹਾਂ ਨੂੰ ਗੱਲ ਕਰਨ ਜਾਂ ਜਾਣਕਾਰੀ ਅਤੇ ਸਹਾਇਤਾ ਲੱਭਣ ਦੀ ਜ਼ਰੂਰਤ ਹੈ।

Mind
0 300 123 3393 'ਤੇ ਕਾਲ ਕਰੋ
ਅਸੀਂ ਮਾਨਸਿਕ ਸਿਹਤ ਸਮੱਸਿਆ ਮਹਿਸੂਸ ਕਰ ਰਹੇ ਕਿਸੇ ਵੀ ਵਿਅਕਤੀ ਨੂੰ ਤਾਕਤ ਦੇਣ ਲਈ ਸਲਾਹ ਅਤੇ ਸਹਿਯੋਗ ਦਿੰਦੇ ਹਾਂ।

Revenge Porn Helpline
0345 6000 459 'ਤੇ ਕਾਲ ਕਰੋ
Revenge Porn Helpline ਉਹਨਾਂ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਮਦਦ ਇਸ ਸਮੱਗਰੀ ਨੂੰ ਹਟਾਉਣ ਵਿੱਚ ਸਹਾਇਤਾ ਲਈ ਸਲਾਹ ਅਤੇ ਮਾਰਗ ਦਰਸ਼ਨ ਦੇ ਕੇ ਕਰਦੀ ਹੈ ਜੋ ਆਮ ਤੌਰ 'ਤੇ ਬਦਲਾ ਲੈਣ ਵਾਲੀ ਪੋਰਨ ਵਜੋਂ ਜਾਣੇ ਜਾਂਦੇ ਆਪਸੀ ਸਬੰਧਾਂ ਦੇ ਚਿੱਤਰਨ ਦੀ ਦੁਰਵਰਤੋਂ ਦਾ ਸਾਹਮਣਾ ਕਰ ਰਹੇ ਹਨ। help@revengepornhelpline.org.uk 'ਤੇ ਈਮੇਲ ਭੇਜੋ।

Action Fraud
0300 123 2040 'ਤੇ ਕਾਲ ਕਰੋ
Action Fraud ਧੋਖਾਧੜੀ ਅਤੇ ਸਾਈਬਰ ਅਪਰਾਧ ਲਈ ਯੂਕੇ ਦਾ ਰਾਸ਼ਟਰੀ ਰਿਪੋਰਟਿੰਗ ਕੇਂਦਰ ਹੈ, ਜੇ ਤੁਸੀਂ ਇੰਗਲੈਂਡ, ਵੇਲਸ ਅਤੇ ਉੱਤਰੀ ਆਇਰਲੈਂਡ ਵਿੱਚ ਧੋਖਾਧੜੀ, ਘਪਲੇ ਜਾਂ ਸਾਈਬਰ ਅਪਰਾਧ ਦਾ ਸ਼ਿਕਾਰ ਹੁੰਦੇ ਹੋ ਤਾਂ ਤੁਹਾਨੂੰ ਇੱਥੇ ਰਿਪੋਰਟ ਕਰਨੀ ਚਾਹੀਦੀ ਹੈ।

Lucy Faithfull Foundation
0808 1000 900 'ਤੇ ਕਾਲ ਕਰੋ
Lucy Faithfull Foundation ਯੂਕੇ ਆਧਾਰਿਤ ਬਾਲ-ਸੁਰੱਖਿਆ ਚੈਰਿਟੀ ਹੈ ਜੋ ਆਪਣੇ ਪ੍ਰੋਗਰਾਮ Stop It Now! ਰਾਹੀਂ ਬੱਚਿਆਂ ਅਤੇ ਬਾਲ ਜਿਨਸੀ ਸ਼ੋਸ਼ਣ ਅਤੇ ਮਾੜੇ ਸਲੂਕ ਵਾਲੇ ਅਪਰਾਧੀਆਂ ਦੋਵਾਂ ਨਾਲ ਕੰਮ ਕਰਦੀ ਹੈ!

ਲਾਤੀਨੀ ਅਮਰੀਕਾ ਅਤੇ ਕੈਰੇਬੀਅਨ ਲਈ ਸਰੋਤ

ਅਰਜਨਟੀਨਾ (AR) 🇦🇷

Hablemos de Todo
Hablemos de Todo ਵੈੱਬਸਾਈਟ ਰਾਹੀਂ ਗੁਮਨਾਮ ਚੈਟ ਮੁਹੱਈਆ ਕਰਦਾ ਹੈ। ਤੁਹਾਡੇ ਨਾਲ ਕੀ ਹੋ ਰਿਹਾ ਹੈ, ਸਵਾਲਾਂ ਨੂੰ ਪੁੱਛਣ ਅਤੇ ਤੁਹਾਡੇ ਸਾਰੇ ਸ਼ੱਕਾਂ ਬਾਰੇ ਖੁੱਲ੍ਹਕੇ ਗੱਲ ਕਰਨ ਲਈ ਇੱਕ ਜਗ੍ਹਾ।

ਬਹਾਮਾਸ (BS) 🇧🇸

ਸੰਕਟ ਵਿੱਚ ਦਖਲਅੰਦਾਜ਼ੀ ਵਾਸਤੇ ਨੈਸ਼ਨਲ ਹੌਟਲਾਈਨ
242 322 2763 'ਤੇ ਕਾਲ ਕਰੋ
ਸਮਾਜਿਕ ਸੇਵਾਵਾਂ ਵਿਭਾਗ ਉਨ੍ਹਾਂ ਵਿਅਕਤੀਆਂ ਨੂੰ ਸਲਾਹ-ਮਸ਼ਵਰੇ ਨੂੰ ਸ਼ਾਮਲ ਕਰਨ ਲਈ ਇੱਕ ਬਾਲ ਦੁਰਵਿਹਾਰ ਹੌਟਲਾਈਨ ਅਤੇ ਹਾਲ ਹੀ ਵਿੱਚ ਏਕੀਕ੍ਰਿਤ ਸੇਵਾ ਪ੍ਰਦਾਨ ਕਰਦਾ ਹੈ, ਜੋ ਆਪਣੀਆਂ ਮੌਜੂਦਾ ਜੀਵਨ ਦੀਆਂ ਚੁਣੌਤੀਆਂ ਦੇ ਕਾਰਨ ਉਦਾਸ, ਦੱਬੇ ਹੋਏ ਜਾਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।

ਬ੍ਰਾਜ਼ੀਲ (BR) 🇧🇷

O CVV – Centro de Valorização da Vida
188 'ਤੇ ਕਾਲ ਕਰੋ
Centro de Valorização da Vida (CVV) ਇੱਕ ਗੈਰ-ਮੁਨਾਫ਼ਾ ਸੰਸਥਾ ਹੈ ਜੋ ਮੁਫ਼ਤ, ਵਿਵੇਕਸ਼ੀਲ ਭਾਵਨਾਤਮਕ ਸਹਾਇਤਾ ਅਤੇ ਆਤਮ ਹੱਤਿਆ ਰੋਕਥਾਮ ਸੇਵਾਵਾਂ ਮੁਹੱਈਆ ਕਰਵਾਉਂਦੀ ਹੈ।

ਚਿਲੀ (CL) 🇨🇱

Todo Mejora
Todo Mejora ਉਨ੍ਹਾਂ ਬੱਚਿਆਂ ਅਤੇ ਕਿਸ਼ੋਰਾਂ ਦੀ ਭਲਾਈ ਨੂੰ ਉਤਸ਼ਾਹਿਤ ਕਰਦਾ ਹੈ ਜੋ ਜਿਨਸੀ ਝੁਕਾਅ, ਪਛਾਣ ਅਤੇ ਲਿੰਗ ਪ੍ਰਗਟਾਵੇ ਦੇ ਆਧਾਰ 'ਤੇ ਵਿਤਕਰੇ ਕਾਰਨ ਧੱਕੇਸ਼ਾਹੀ ਅਤੇ ਆਤਮਘਾਤੀ ਵਤੀਰੇ ਦਾ ਸ਼ਿਕਾਰ ਹੁੰਦੇ ਹਨ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਅਤੇ ਐਤਵਾਰਾਂ ਨੂੰ Todo Mejora ਸੁਰੱਖਿਅਤ ਸਮੇਂ ਦੀ ਮੇਜ਼ਬਾਨੀ ਕਰਦਾ ਹੈ, ਜਿੱਥੇ ਸਟਾਫ਼ ਤੁਹਾਡੇ ਨਾਲ ਅਸਲ ਸਮੇਂ ਵਿੱਚ ਚੈਟ ਕਰਨ ਲਈ ਮੌਜੂਦ ਹੁੰਦਾ ਹੈ।

ਗੁਆਨਾ (GY) 🇬🇾

The Caribbean Voice
The Caribbean Voice ਖੁਦਕੁਸ਼ੀ ਦੀ ਰੋਕਥਾਮ, ਮਾਨਸਿਕ ਸਿਹਤ, ਘਰੇਲੂ ਬਦਸਲੂਕੀ ਅਤੇ ਜਿਨਸੀ ਹਮਲੇ ਅਤੇ ਬਾਲ ਸੁਰੱਖਿਆ ਵਰਗੇ ਮੁੱਦਿਆਂ 'ਤੇ ਵਿਸ਼ਵਵਿਆਪੀ ਸਰੋਤਾਂ ਦੀ ਪੇਸ਼ਕਸ਼ ਕਰਦੀ ਹੈ।

ਮੈਕਸੀਕੋ (MX) 🇲🇽

SAPTEL
55 5259 8121 'ਤੇ ਕਾਲ ਕਰੋ
SAPTEL ਮਾਨਸਿਕ ਸਿਹਤ ਅਤੇ ਦੂਰ-ਦੁਰਾਡੇ ਲਈ ਦਵਾਈ ਦੀ ਸੇਵਾ ਹੈ ਜੋ ਕਿ 30 ਸਾਲਾਂ ਤੋਂ ਕਾਰਜਸ਼ੀਲ ਹੈ। SAPTEL ਪੇਸ਼ੇਵਰ ਪ੍ਰੋਗਰਾਮ ਹੈ ਜਿਸ ਵਿੱਚ ਚੁਣੇ ਗਏ, ਸਿਖਿਅਤ ਅਤੇ ਨਿਰੀਖਣ ਕੀਤੇ ਮਨੋਵਿਗਿਆਨਕ ਸ਼ਾਮਲ ਹੁੰਦੇ ਹਨ ਜੋ ਕਿ ਮੁਫ਼ਤ ਸਲਾਹ, ਹਵਾਲੇ, ਮਨੋਵਿਗਿਆਨਕ ਸਹਾਇਤਾ, ਮਨੋਵਿਗਿਆਨਕ ਸਲਾਹ ਅਤੇ ਭਾਵਾਤਮਕ ਦੁੱਖ ਵੇਲੇ ਸਹਾਇਤਾ ਦਿੰਦੇ ਹਨ। SAPTEL ਆਪਣੀਆਂ ਸੇਵਾਵਾਂ ਨੂੰ ਮੈਕਸੀਕਨ ਰਿਪਬਲਿਕ ਵਿੱਚ ਪੂਰੀ ਤਰ੍ਹਾਂ ਮੁਹੱਈਆ ਕਰਵਾਉਂਦਾ ਹੈ।

Alianza por la seguridad en internet
Alianza por la seguridad en internet (ASI) ਮੈਕਸੀਕੋ ਦੀ ਗੈਰ-ਮੁਨਾਫ਼ਾ ਸੰਸਥਾ ਹੈ ਜੋ ਕਿ ਪਰਿਵਾਰਾਂ ਅਤੇ ਨੌਜਵਾਨਾਂ ਨੂੰ ਡਿਜੀਟਲ ਸਿਟੀਜ਼ਨਸ਼ਿਪ ਅਤੇ ਇੰਟਰਨੈੱਟ ਦੀ ਜ਼ਿੰਮੇਵਾਰ ਵਰਤੋਂ ਲਈ ਸਿੱਖਿਆ ਦੇਣ ਦਾ ਕੰਮ ਕਰ ਰਹੀ ਹੈ।

ਅਫਰੀਕਾ ਲਈ ਸਰੋਤ

ਮੌਰਿਸ਼ਸ (MU) 🇲🇺

Befrienders Mauritius
230 800 93 93 'ਤੇ ਕਾਲ ਕਰੋ
Befrienders Mauritius ਸੈਂਟਰ ਦੁਖੀ ਲੋਕਾਂ ਨੂੰ ਗੱਲ ਕਰਨ ਅਤੇ ਉਨ੍ਹਾਂ ਦੇ ਮਸਲੇ ਸੁਣੇ ਜਾਣ ਦਾ ਮੌਕਾ ਦਿੰਦੀ ਹੈ। ਇਹ ਟੈਲੀਫੋਨ ਹੈਲਪਲਾਈਨ ਰਾਹੀਂ ਹੈ, ਐਸਐਮਐਸ ਸੁਨੇਹਾ Messaging, ਫੇਸ ਟੂ face-to-face ਇੰਟਰਐਕਟਿਵ ਇੰਟਰਐਕਟਿਵ ਇੰਟਰਐਕਟਿਵ ਐਂਡ ਲੋਕਲ ਭਾਗੀਦਾਰੀ ਰਾਹੀਂ ਹੈ।

ਦੱਖਣੀ ਅਫ਼ਰੀਕਾ (ZA) 🇿🇦

SADAG — The South African Depression and Anxiety Group
0800 567 567 'ਤੇ ਕਾਲ ਕਰੋ
The South African Depression and Anxiety Group (SADAG) ਦੇਸ਼ ਵਿੱਚ ਮਰੀਜ਼ਾਂ ਦੀ ਵਕਾਲਤ ਕਰਨ, ਸਿੱਖਿਆ ਦੇਣ ਅਤੇ ਮਾਨਸਿਕ ਬਿਮਾਰੀ ਨੂੰ ਠੱਲ ਪਾਉਣ ਵਿੱਚ ਸਭ ਤੋਂ ਅੱਗੇ ਹੈ। ਇਸਦੀ ਮਹਾਰਤ ਸਮੁੱਚੇ ਦੱਖਣੀ ਅਫਰੀਕਾ ਵਿੱਚ ਮਾਨਸਿਕ ਸਿਹਤ ਦੀ ਪੁੱਛਗਿੱਛ ਵਾਲੇ ਮਰੀਜ਼ਾਂ ਅਤੇ ਕਾਲ ਕਰਨ ਵਾਲਿਆਂ ਦੀ ਸਹਾਇਤਾ ਕਰਨਾ ਹੈ।

Lifeline
ਕਾਲ 0861 322 322 ਸਮੁੱਚੇ ਏਕੁਰਹੁਲੇਨੀ ਵਿੱਚ ਵਿਅਕਤੀਆਂ ਅਤੇ ਕਮਿਉਨਿਟੀਆਂ ਵਿੱਚ ਭਾਵਨਾਤਮਕ ਤੰਦਰੁਸਤੀ ਨੂੰ ਗਲ ਲਾਉਣ
ਦੀ ਸਹੂਲਤ ਨੂੰ ਦਿੰਦੇ ਹੋਏ।

The Triangle Project (LGBTI ਲੋਕਾਂ, ਪਾਰਟਨਰਾਂ ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਲਈ)
ਕਾਲ 021 422 0255
Triangle Project ਇੱਕ ਗੈਰ-ਲਾਭਕਾਰੀ ਮਨੁੱਖੀ ਅਧਿਕਾਰਾਂ ਦੀ ਸੰਸਥਾ ਹੈ ਜੋ ਕਿ ਲੈਸਬੀਅਨ, ਗੇਯ, ਲਿੰਗੀ, ਦੁਵਲਿੰਗੀ, ਇੰਟਰਸੈਕਸ ਅਤੇ ਵਿਲੱਖਣ (LGBTIQ) ਵਿਅਕਤੀਆਂ, ਉਨ੍ਹਾਂ ਦੇ ਪਾਰਟਨਰਾਂ ਅਤੇ ਪਰਿਵਾਰਾਂ ਨੂੰ ਸੰਵਿਧਾਨਕ ਅਤੇ ਮਨੁੱਖੀ ਅਧਿਕਾਰਾਂ

ਦੀ ਪੂਰਨ ਬੋਧ ਨੂੰ ਯਕੀਨੀ ਬਣਾਉਣ ਲਈ ਪੇਸ਼ੇਵਰ ਸੇਵਾਵਾਂ ਮੁਹੱਈਆ ਕਰਦਾ ਹੈ। LifeL
ine Pietermaritzburg ਕਾਲ 033 342 4447
LifeLine Pietermaritzburg ਵਪਾਰ LifeLine ਅਤੇ ਬਲਾਤਕਾਰ ਸੰਕਟ ਵਜੋਂ ਰਜਿਸਟਰਡ ਸਿਵਲ ਸੁਸਾਇਟੀ ਸੰਸਥਾ ਹੈ ਜੋ ਕਿਸੇ ਵੀ ਵਿਅਕਤੀ ਨੂੰ ਮੁਫ਼ਤ ਸਲਾਹ ਦੀ ਮੁਫ਼ਤ ਪੇਸ਼ਕਸ਼ ਕਰਦੀ ਹੈ ਜਿਸ ਨੂੰ ਅਜਿਹੀ ਸੇਵਾ ਦੀ ਜ਼ਰੂਰਤ ਹੈ।

ਏਸ਼ੀਆ ਲਈ ਸਰੋਤ

ਚੀਨ (CN) 🇨🇳

ਬੀਜਿੰਗ ਖੁਦਕੁਸ਼ੀ ਖੋਜ ਅਤੇ ਰੋਕਥਾਮ ਕੇਂਦਰ
010 8295 1332 'ਤੇ ਕਾਲ ਕਰੋ
ਬੀਜਿੰਗ ਖੁਦਕੁਸ਼ੀ ਖੋਜ ਅਤੇ ਰੋਕਥਾਮ ਕੇਂਦਰ ਮੁਸੀਬਤ ਵਿੱਚ ਫਸੇ ਲੋਕਾਂ ਦੀ ਮਦਦ ਕਰਦਾ ਹੈ।

ਲਾਈਫਲਾਈਨ ਸ਼ੰਘਾਈ
400 821 1215 'ਤੇ ਕਾਲ ਕਰੋ
ਲਾਈਫਲਾਈਨ ਮੁਫ਼ਤ, ਗੁਪਤ ਅਤੇ ਬੇਨਾਮ ਸਹਾਇਤਾ ਸੇਵਾ ਮੁਹੱਈਆ ਕਰਦੀ ਹੈ; ਭਾਵਨਾਤਮਕ ਪਰੇਸ਼ਾਨੀ ਜਾਂ ਸੰਕਟ ਦੇ ਸਮੇਂ ਵਿਅਕਤੀਆਂ ਲਈ ਸਹਾਇਤਾ ਦਾ ਸੁਰੱਖਿਅਤ ਸਰੋਤ ਮੁਹੱਈਆ ਕਰਨ ਲਈ ਸਹਾਇਕ ਉਪਲਬਧ ਹਨ।

ਹਾਂਗਕਾਂਗ ਖੇਤਰ

The Samaritan Befrienders Hong Kong (香港撒瑪利亞防止自殺會)
2389 2222 'ਤੇ ਕਾਲ ਕਰੋ
The Samaritan Befrienders Hong Kong ਸੇਵਾ ਉਤਸ਼ਾਹੀ ਸਵੈ-ਸੇਵੀਆਂ ਦੇ ਗਰੁੱਪ ਵੱਲੋਂ ਦਿੱਤੀ ਜਾਂਦੀ ਹੈ। ਦੂਜਿਆਂ ਦੀ ਸਹਾਇਤਾ ਕਰਨ ਦੀ ਭਾਵਨਾ ਨਾਲ, ਉਹ ਲੋਕਾਂ ਨੂੰ ਭਾਵਨਾਤਮਕ ਪਰੇਸ਼ਾਨੀ, ਨਿਰਾਸ਼ਾ, ਬੇਵਸੀ ਜਾਂ ਖੁਦਕੁਸ਼ੀ ਦੇ ਇਰਾਦੇ ਲਈ 24 ਘੰਟੇ ਦੀ ਤੁਰੰਤ ਭਾਵਨਾਤਮਕ ਰਾਹਤ ਸੇਵਾਵਾਂ ਮੁਹੱਈਆ ਕਰਵਾਉਂਦੇ ਹਨ।

The Samaritans Hong Kong (香港撒瑪利亞會)
2896 0000 'ਤੇ ਕਾਲ ਕਰੋ
ਚੰਗੇ ਲੋਕ ਤੁਹਾਡੇ ਲਈ ਹਾਜ਼ਰ ਹਨ ਭਾਵੇਂ ਕਿ ਸਮੱਸਿਆ ਕਿੰਨੀ ਵੀ ਪਰੇਸ਼ਾਨ ਕਰਨ ਵਾਲੀ ਜਾਂ ਸਾਧਾਰਨ ਕਿਉਂ ਨਾ ਹੋਵੇ। ਅਸੀਂ ਨਾ ਹੀ ਸਲਾਹ ਦਿੰਦੇ ਹਾਂ ਅਤੇ ਨਾ ਹੀ ਇਹ ਦੱਸਦੇ ਹਾਂ ਕਿ ਤੁਸੀਂ ਕੀ ਕਰਨਾ ਹੈ। ਅਸੀਂ ਇੱਥੇ ਬਿਨ੍ਹਾਂ ਸ਼ਰਤ ਦੇ ਭਾਵਨਾਤਮਕ ਸਹਾਇਤਾ ਦੀ ਪੇਸ਼ਕਸ਼ ਕਰਨ ਲਈ ਮੌਜੂਦ ਹਾਂ।

ਭਾਰਤ (IN) 🇮🇳

ਆਸਰਾ
022 2754 6669 'ਤੇ ਕਾਲ ਕਰੋ
ਆਸਰਾ ਇਕੱਲੇ, ਦੁਖੀ ਅਤੇ ਆਤਮ ਹੱਤਿਆ ਕਰਨ ਵਾਲਿਆਂ ਲਈ ਸੰਕਟ ਸਬੰਧੀ ਦਖਲ ਕੇਂਦਰ ਹੈ। ਸਾਡਾ ਉਦੇਸ਼ ਸਵੈ-ਸੇਵੀ, ਪੇਸ਼ੇਵਰ ਅਤੇ ਜ਼ਰੂਰੀ ਤੌਰ 'ਤੇ ਗੁਪਤ ਦੇਖਭਾਲ ਅਤੇ ਉਦਾਸੀ ਅਤੇ ਖੁਦਕੁਸ਼ੀਆਂ ਲਈ ਸਹਾਇਤਾ ਦੇ ਕੇ ਮਾਨਸਿਕ ਬੀਮਾਰੀ ਨੂੰ ਰੋਕਣ ਅਤੇ ਪ੍ਰਬੰਧਨ ਵਿੱਚ ਸਹਾਇਤਾ ਕਰਨਾ ਹੈ।

ਸਨੇਹਾ ਇੰਡੀਆ
91 44 2464 0050 'ਤੇ ਕਾਲ ਕਰੋ
ਸਨੇਹਾ ਚੇਨੱਈ, ਭਾਰਤ ਵਿੱਚ ਆਤਮ ਹੱਤਿਆ ਰੋਕਥਾਮ ਸੰਸਥਾ ਹੈ। ਅਸੀਂ ਕਿਸੇ ਵੀ ਵਿਅਕਤੀ ਨੂੰ ਬਗੈਰ ਸ਼ਰਤ ਭਾਵਨਾਤਮਕ ਸਹਾਇਤਾ ਦੀ ਪੇਸ਼ਕਸ਼ ਕਰਦੇ ਹਾਂ ਜੋ ਪਰੇਸ਼ਾਨੀ, ਉਦਾਸੀ ਜਾਂ ਖੁਦਕੁਸ਼ੀ ਕਰਨ ਬਾਰੇ ਮਹਿਸੂਸ ਕਰ ਸਕਦਾ ਹੈ।

ਜਾਪਾਨ (JP) 🇯🇵

ਟੋਕੀਓ ਖੁਦਕੁਸ਼ੀ ਰੋਕਥਾਮ ਕੇਂਦਰ (東京自殺防止センター)
03 5286 9090 'ਤੇ ਕਾਲ ਕਰੋ
ਟੋਕੀਓ ਖੁਦਕੁਸ਼ੀ ਰੋਕਥਾਮ ਕੇਂਦਰ ਦੁੱਖ ਅਤੇ ਨਿਰਾਸ਼ਾ ਝੱਲ ਰਹੇ ਲੋਕਾਂ ਨੂੰ ਗੁਪਤ ਅਤੇ ਭਾਵਨਾਤਮਕ ਸਹਾਇਤਾ ਦਿੰਦਾ ਹੈ, ਜਿਸ ਵਿੱਚ ਅਜਿਹੀਆਂ ਭਾਵਨਾਵਾਂ ਸ਼ਾਮਲ ਹਨ ਜੋ ਖੁਦਕਸ਼ੀ ਦਾ ਕਾਰਨ ਬਣ ਸਕਦੀਆਂ ਹਨ।

ਆਈਚੀ ਖੁਦਕੁਸ਼ੀ ਰੋਕਥਾਮ ਕੇਂਦਰ
ਆਈਚੀ ਖੁਦਕੁਸ਼ੀ ਰੋਕਥਾਮ ਕੇਂਦਰ ਸਵੈ-ਸੇਵੀ ਸੰਸਥਾ ਹੈ ਜਿਸਦਾ ਉਦੇਸ਼ ਉਹਨਾਂ ਲੋਕਾਂ ਨੂੰ ਭਾਵਨਾਤਮਕ ਸਹਾਇਤਾ ਦੇਣਾ ਹੈ ਜੋ ਕਿਸੇ ਵੀ ਸਮੇਂ, ਕਿਤੇ ਵੀ ਖੁਦਕੁਸ਼ੀ ਬਾਰੇ ਵਿਚਾਰ ਕਰ ਰਹੇ ਹਨ।

ਮਲੇਸ਼ੀਆ (MY) 🇲🇾

Befrienders Kuala Lumpur
603 7956 8145 'ਤੇ ਕਾਲ ਕਰੋ
Befrienders ਗੈਰ-ਮੁਨਾਫ਼ਾ ਸੰਸਥਾ ਹੈ ਜੋ ਉਹਨਾਂ ਲੋਕਾਂ ਨੂੰ ਦਿਨ ਦੇ 24 ਘੰਟੇ, ਹਫ਼ਤੇ ਦੇ 7 ਦਿਨ, ਬਿਨਾਂ ਕਿਸੇ ਖਰਚੇ ਦੇ ਭਾਵਨਾਤਮਕ ਸਹਾਇਤਾ ਦਿੰਦੀ ਹੈ, ਜੋ ਇਕੱਲੇ, ਬਿਪਤਾ ਵਿੱਚ, ਨਿਰਾਸ਼ਾ ਵਿੱਚ ਹਨ, ਅਤੇ ਆਤਮ ਹੱਤਿਆ ਦਾ ਵਿਚਾਰ ਰੱਖਦੇ ਹਨ।

ਫਿਲੀਪੀਨਜ਼ (PH) 🇵🇭

ਨਤਾਸ਼ਾ ਗੌਲਬਰਨ ਫਾਉਂਡੇਸ਼ਨ
ਕਾਲ ਕਰੋ 0917 558 467
3 ਨਤਾਸ਼ਾ ਗੌਲਬਰਨ ਫਾਉਂਡੇਸ਼ਨਇੱਕ ਗੈਰ-ਲਾਭਕਾਰੀ ਸੰਸਥਾ ਹੈ ਜੋ ਫਿਲਪੀਨੋਜ਼ ਦੇ ਇੱਕ ਸਿਹਤਮੰਦ ਸਮਾਜ ਨੂੰ ਸਕਾਰਾਤਮਕ ਅਤੇ ਰੋਕਥਾਮ ਵਾਲੀਆਂ ਗਤੀਵਿਧੀਆਂ ਦੀ ਵਰਤੋਂ ਦੁਆਰਾ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ ਜੋ ਸਾਰਿਆਂ ਲਈ ਮਾਨਸਿਕ ਤੰਦਰੁਸਤੀ 'ਤੇ ਕੇਂਦ੍ਰਤ ਹੈ।

ਸਿੰਗਾਪੁਰ (SG) 🇸🇬

Samaritans of Singapore (新加坡援人協會)
1800 221 4444
'ਤੇ ਕਾਲ ਕਰੋ Samaritans of Singapore (SOS) ਕਿਸੇ ਸੰਕਟ ਦਾ ਸਾਹਮਣਾ ਕਰ ਰਹੇ ਵਿਅਕਤੀਆਂ, ਖੁਦਕੁਸ਼ੀ ਬਾਰੇ ਸੋਚਣ ਜਾਂ ਉਸ ਤੋਂ ਪ੍ਰਭਾਵਿਤ ਹੋਣ 'ਤੇ ਗੁਪਤ, ਭਾਵਨਾਤਮਕ ਸਹਾਇਤਾ ਮੁਹੱਈਆ ਕਰਨ ਲਈ ਸਮਰਪਿਤ ਹਨ।

Silver Ribbon (Singapore)
65 6386 192
8 'ਤੇ ਕਾਲ ਕਰੋ ਮਾਨਸਿਕ ਸਿਹਤ ਦੇ ਕਲੰਕ ਦਾ ਸਾਹਮਣਾ ਕਰਨ, ਜਲਦ ਸਹਾਇਤਾ ਨੂੰ ਉਤਸ਼ਾਹਿਤ ਕਰਨ ਅਤੇ ਮਾਨਸਿਕ ਸਿਹਤ ਸਾਖਰਤਾ ਕਰਨ ਦੇ ਨਵੀਨਤਾਕਾਰੀ ਤਰੀਕਿਆਂ ਰਾਹੀਂ ਸਮਾਜ ਦੇ ਅੰਦਰ ਮਾਨਸਿਕ ਬੀਮਾਰੀ ਵਾਲੇ ਲੋਕਾਂ ਦੇ ਏਕੀਕਰਣ ਦੀ ਸਹੂਲਤ ਨੂੰ ਉਤਸ਼ਾਹਤ ਕਰਨਾ ਹੈ।

ਓਸ਼ੇਨੀਆ ਲਈ ਸਰੋਤ

ਆਸਟ੍ਰੇਲੀਆ (AU) 🇦🇺

ਲਾਈਫਲਾਈਨ
13 11 14 'ਤੇ ਕਾਲ ਕਰੋ
ਲਾਈਫਲਾਈਨ ਨਿੱਜੀ ਸੰਕਟਾਂ ਦਾ ਸਾਹਮਣਾ ਕਰ ਰਹੇ ਆਸਟ੍ਰੇਲੀਆਈ ਲੋਕਾਂ ਨੂੰ ਖੁਦਕੁਸ਼ੀ ਰੋਕਥਾਮ ਸੇਵਾਵਾਂ, ਘਰੇਲੂ ਹਿੰਸਾ ਦੀਆਂ ਸਿਖਲਾਈਆਂ, ਅਤੇ ਵਿੱਤੀ ਭਲਾਈ ਪ੍ਰੋਗਰਾਮਾਂ ਤੱਕ 24 ਘੰਟੇ ਦੀ ਪਹੁੰਚ ਪ੍ਰਦਾਨ ਕਰਦੀ ਹੈ।

ਬੱਚਿਆਂ ਲਈ ਹੈਲਪਲਾਈਨ
1 800 55 1800 'ਤੇ ਕਾਲ ਕਰੋ
ਬੱਚਿਆਂ ਲਈ ਹੈਲਪਲਾਈਨ ਸਿਰਫ਼ ਆਸਟ੍ਰੇਲੀਆਈ ਲੋਕਾਂ, ਖਾਸ ਕਰ ਕੇ 5-25 ਸਾਲ ਦੀ ਉਮਰ ਦੇ ਜਵਾਨ ਉਮਰ ਦੇ ਲੋਕਾਂ ਲਈ ਮੁਫ਼ਤ, ਨਿੱਜੀ ਅਤੇ ਗੁਪਤ ਫ਼ੋਨ ਕਾਉਂਸਲਿੰਗ ਸੇਵਾ ਹੈ।

Beyondblue
1300 22 4636 'ਤੇ ਕਾਲ ਕਰੋ
Beyondblue ਇੱਕ ਗੈਰ-ਮੁਨਾਫ਼ਾ ਸੰਸਥਾ ਹੈ, ਜੋ ਚੰਗੀ ਮਾਨਸਿਕ ਸਿਹਤ ਨੂੰ ਉਤਸ਼ਾਹਿਤ ਕਰਨ, ਕਲੰਕ ਅਤੇ ਵਿਤਕਰੇ ਨਾਲ ਨਜਿੱਠਣ, ਅਤੇ ਚਿੰਤਾ, ਤਣਾਅ ਅਤੇ ਖੁਦਕੁਸ਼ੀ ਬਾਰੇ ਸਹਾਇਤਾ ਅਤੇ ਜਾਣਕਾਰੀ ਪ੍ਰਦਾਨ ਕਰਨ ਲਈ ਕੰਮ ਕਰਦੀ ਹੈ।

ਨਿਊਜ਼ੀਲੈਂਡ (NZ) 🇳🇿

ਡਿਪਰੈਸ਼ਨ ਹੌਟਲਾਈਨ
0800 111 757 'ਤੇ ਕਾਲ ਕਰੋ
ਇਹ ਵੈੱਬਸਾਈਟ ਨਿਊਜ਼ੀਲੈਂਡ ਦੇ ਲੋਕਾਂ ਨੂੰ ਛੇਤੀ ਪਛਾਣ ਅਤੇ ਮਦਦ ਦੀ ਭਾਲ ਨੂੰ ਉਤਸ਼ਾਹਿਤ ਕਰਕੇ ਤਣਾਅ ਅਤੇ ਚਿੰਤਾ ਨੂੰ ਪਛਾਣਨ ਅਤੇ ਸਮਝਣ ਵਿੱਚ ਮਦਦ ਕਰਦੀ ਹੈ।

The Lowdown
SMS: 5626
The Lowdown ਤਣਾਅ ਜਾਂ ਚਿੰਤਾ ਲਈ ਜਲਦੀ ਪਛਾਣ ਅਤੇ ਮਦਦ ਨੂੰ ਉਤਸ਼ਾਹਿਤ ਕਰਦੀ ਹੈ। ਸਾਈਟ ਉੱਤੇ ਨੌਜਵਾਨ ਲੋਕ ਚਿੰਤਾ, ਤਣਾਅ ਸਬੰਧੀ ਮਦਦਯੋਗ ਜਾਣਕਾਰੀ ਨੂੰ ਲੱਭ ਸਕਦੇ ਹਨ (ਅਤੇ ਹੋਰ ਮੁੱਦੇ ਜਿਨ੍ਹਾਂ ਲਈ ਉਹ ਸੰਘਰਸ਼ ਕਰ ਰਹੇ ਹਨ ਜਿਵੇਂ ਸਕੂਲ ਛੱਡਣਾ ਜਾਂ ਆਪਣੇ ਮਾਪਿਆਂ ਨਾਲ ਮਿਲਣਾ), 12 ਨੌਜਵਾਨ ਲੋਕਾਂ ਦੀਆਂ ਆਪਣੀਆਂ ਕਹਾਣੀਆਂ ਅਤੇ ਹੋਰ ਚੀਜ਼ਾਂ ਬਾਰੇ ਵੀਡੀਓ।

Youthline
0800 376 633 'ਤੇ ਕਾਲ ਕਰੋ ਜਾਂ SMS: 234 'ਤੇ ਭੇਜੋ
Youthline ਨੌਜਵਾਨਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਨੌਜਵਾਨਾਂ ਨੂੰ ਸਹਿਯੋਗ ਦੇਣ ਵਾਲੇ ਲੋਕਾਂ ਨਾਲ ਕੰਮ ਕਰਦੀ ਹੈ। ਸਾਡੀਆਂ ਸੰਸਥਾਵਾਂ ਸਵੈ-ਸੇਵੀਆਂ ਅਤੇ ਅਦਾਇਗੀਸ਼ੁਦਾ ਸਟਾਫ਼ ਮੈਂਬਰਾਂ ਨਾਲ ਬਣੀਆਂ ਹਨ - ਅਤੇ ਸਾਡੇ ਦੇਸ਼ ਭਰ ਵਿੱਚ ਕੇਂਦਰ ਹਨ।

ਲਾਈਫਲਾਈਨ
0800 543 354 'ਤੇ ਕਾਲ ਕਰੋ ਜਾਂ SMS: ਮੁਫ਼ਤ ਵਿੱਚ 357 'ਤੇ HELP ਲਿਖ ਕੇ ਭੇਜੋ
ਸਾਡਾ ਉਦੇਸ਼ ਸੁਰੱਖਿਅਤ, ਪਹੁੰਚਯੋਗ, ਪ੍ਰਭਾਵਸ਼ਾਲੀ, ਪੇਸ਼ੇਵਰ ਅਤੇ ਨਵੀਨਤਾਕਾਰੀ ਸੇਵਾਵਾਂ ਦੇ ਕੇ ਬਿਪਤਾ ਨੂੰ ਘਟਾਉਣਾ ਅਤੇ ਜਾਨਾਂ ਬਚਾਉਣਾ ਹੈ। ਅਸੀਂ ਨਿਊਜ਼ੀਲੈਂਡ ਵਿੱਚ ਖੁਦਕੁਸ਼ੀ ਦੀ ਰੋਕਥਾਮ ਪ੍ਰਤੀ ਜਾਗਰੂਕਤਾ ਅਤੇ ਸਮਝ ਵਧਾਉਣ ਅਤੇ ਇਸ ਨਾਲ ਜੁੜੇ ਕਲੰਕ ਨੂੰ ਘਟਾਉਣ ਅਤੇ ਸਿਹਤ ਅਤੇ ਸਮਾਜਿਕ ਖੇਤਰ ਵਿੱਚ ਸਕਾਰਾਤਮਕ ਯੋਗਦਾਨ ਪਾਉਣ ਲਈ ਦੂਜਿਆਂ ਨਾਲ ਕੰਮ ਕਰਨ ਲਈ ਵਿਸ਼ੇਸ਼ ਤੌਰ 'ਤੇ ਕਾਰਜ ਕਰਦੇ ਹਾਂ।