Snap Values

Snapchat ਸੁਰੱਖਿਆ ਕੇਂਦਰ

Snapchat ਦੋਸਤਾਂ ਅਤੇ ਪਰਿਵਾਰ ਨਾਲ ਪਲ ਸਾਂਝੇ ਕਰਨ ਦਾ ਤੇਜ਼, ਮਜ਼ੇਦਾਰ ਤਰੀਕਾ ਹੈ। ਸਾਡਾ ਜ਼ਿਆਦਾਤਰ ਭਾਈਚਾਰਾ ਹਰ ਦਿਨ Snapchat ਦੀ ਵਰਤੋਂ ਕਰਦਾ ਹੈ, ਇਸ ਲਈ ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਮਾਪੇ ਅਤੇ ਅਧਿਆਪਕ ਸਾਡੇ ਤੋਂ ਨਿਯਮਿਤ ਤੌਰ 'ਤੇ ਸਲਾਹ ਮੰਗਦੇ ਹਨ। ਅਸੀਂ ਤੁਹਾਡੀਆਂ ਚਿੰਤਾਵਾਂ ਸਾਂਝੀਆਂ ਕਰਦੇ ਹਾਂ ਅਤੇ ਰਚਨਾਤਮਕਤਾ ਅਤੇ ਪ੍ਰਗਟਾਵੇ ਲਈ ਸੁਰੱਖਿਅਤ, ਮਜ਼ੇਦਾਰ ਮਾਹੌਲ ਦੇਣਾ ਚਾਹੁੰਦੇ ਹਾਂ।

ਰਿਪੋਰਟਿੰਗ ਆਸਾਨ ਹੈ!

ਐਪ-ਅੰਦਰੋਂ ਰਿਪੋਰਟਿੰਗ

ਤੁਸੀਂ ਸਿੱਧਾ ਐਪ ਵਿੱਚੋਂ ਹੀ ਆਸਾਨੀ ਨਾਲ ਸਾਨੂੰ ਅਢੁਕਵੀਂ ਸਮੱਗਰੀ ਦੀ ਰਿਪੋਰਟ ਕਰ ਸਕਦੇ ਹੋ! ਬੱਸ Snap ਨੂੰ ਦਬਾ ਕੇ ਰੱਖੋ ਅਤੇ ਫਿਰ 'Snap ਦੀ ਰਿਪੋਰਟ ਕਰੋ' ਬਟਨ 'ਤੇ ਟੈਪ ਕਰੋ। ਸਾਨੂੰ ਦੱਸੋ ਕਿ ਹੋ ਰਿਹਾ ਹੈ — ਅਸੀਂ ਮਦਦ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਾਂਗੇ! ਐਪ-ਅੰਦਰ ਮਾੜੇ ਸਲੂਕ ਦੀ ਰਿਪੋਰਟ ਕਰਨ ਬਾਰੇ ਹੋਰ ਜਾਣੋ ਅਤੇ ਸਾਡੀ Snapchat ਰਿਪੋਰਟਿੰਗ ਲਈ ਤੇਜ਼ ਗਾਈਡਡਾਊਨਲੋਡ ਕਰੋ।

ਸੁਰੱਖਿਆ ਇੱਕ ਸਾਂਝੀ ਜ਼ਿੰਮੇਵਾਰੀ ਹੈ

ਸ਼ੁਰੂਆਤ ਤੋਂ ਹੀSnapchat ਨੇ ਲੋਕਾਂ ਨੂੰ ਆਪਣੇ ਕੈਮਰੇ ਨਾਲ ਆਪਣੇ ਆਪ ਨੂੰ ਜ਼ਾਹਰ ਕਰਨ ਦੀ ਸਮਰੱਥਾ ਦਿੱਤੀ ਹੈ। ਅਸੀਂ ਸੋਸ਼ਲ ਨੈਟਵਰਕ ਨਹੀਂ ਬਣਾਉਣਾ ਚਾਹੁੰਦੇ ਸੀ ਜਿੱਥੇ ਤੁਸੀਂ ਆਪਣੇ ਆਪ ਹੀ ਆਪਣੀ ਜਾਣ-ਪਛਾਣ ਦੇ ਹਰੇਕ ਨੂੰ ਦੋਸਤ ਬਣਾਉਂਦੇ ਹੋ ਜਾਂ ਜਿੱਥੇ ਤੁਸੀਂ ਸਿਰਫ਼ ਸਭ ਤੋਂ ਪ੍ਰਸਿੱਧ ਚੀਜ਼ ਦੇਖਦੇ ਹੋ। ਇਸ ਦੀ ਬਜਾਏ ਅਸੀਂ ਲੋਕਾਂ, ਪ੍ਰਕਾਸ਼ਕਾਂ ਅਤੇ ਬ੍ਰਾਂਡਾਂ ਲਈ ਉਹਨਾਂ ਦੀਆਂ ਕਹਾਣੀਆਂ — ਉਨ੍ਹਾਂ ਦੇ ਤਰੀਕੇ ਨਾਲ ਦੱਸਣਾ ਆਸਾਨ ਬਣਾਉਣਾ ਚਾਹੁੰਦੇ ਸੀ!

Snap ਵਿਖੇ ਸਾਡੇ ਭਾਈਚਾਰੇ ਦੀ ਸੁਰੱਖਿਆ ਅਤੇ ਤੰਦਰੁਸਤੀ ਸਾਡੀ ਪ੍ਰਮੁੱਖ ਤਰਜੀਹ ਹੈ। ਇਹ ਮੀਲ-ਪੱਥਰ Snap ਨੇ ਕੰਪਨੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਜਿਹੜੇ ਵੱਖ-ਵੱਖ ਸੁਰੱਖਿਆ-ਸੰਬੰਧੀ ਉਤਪਾਦਾਂ, ਵਿਸ਼ੇਸ਼ਤਾਵਾਂ ਅਤੇ ਪ੍ਰੋਗਰਾਮਾਂ ਉੱਤੇ ਕੰਮ ਕੀਤਾ ਹੈ ਉਹਨਾਂ ਦੀ ਸੰਖੇਪ ਜਾਣਕਾਰੀ ਦਿੰਦੇ ਹਨ।

Snapchat ਨਿੱਜੀ ਸੰਚਾਰ ਲਈ ਹੈ, ਪ੍ਰਸਾਰਣ ਲਈ ਨਹੀਂ।

Snaps ਨੂੰ ਤੇਜ਼ ਅਤੇ ਆਸਾਨ ਸੰਚਾਰ ਲਈ ਬਣਾਇਆ ਗਿਆ ਹੈ, ਇਸੇ ਕਾਰਨ ਉਹਨਾਂ ਨੂੰ ਮੂਲ ਰੂਪ ਵਿੱਚ ਮਿਟਾ ਦਿੱਤਾ ਜਾਂਦਾ ਹੈ! ਦੋਸਤ ਸਿਰਫ਼ ਉਹੀ ਚੀਜ਼ਾਂ ਦੇਖਣਗੇ ਜੋ ਤੁਸੀਂ ਉਨ੍ਹਾਂ ਨੂੰ ਸਿੱਧੇ ਭੇਜਦੇ ਹੋ ਜਾਂ ਆਪਣੀ ਕਹਾਣੀ 'ਤੇ ਜਨਤਕ ਤੌਰ 'ਤੇ ਪੋਸਟ ਕਰਨਾ ਚੁਣਦੇ ਹੋ।

ਸੁਰੱਖਿਆ ਭਾਈਵਾਲੀਆਂ ਪ੍ਰਤੀ ਰਵੱਈਆ।

Snap ਸਾਡੇ ਭਾਈਚਾਰੇ ਦੀ ਸੁਰੱਖਿਆ ਅਤੇ ਤੰਦਰੁਸਤੀ ਲਈ ਗੰਭੀਰਤਾ ਨਾਲ ਵਚਨਬੱਧ ਹੈ ਅਤੇ ਸਾਡੀਆਂ ਟੀਮਾਂ, ਉਤਪਾਦ, ਨੀਤੀਆਂ ਅਤੇ ਭਾਈਵਾਲੀਆਂ Snapchatters ਨੂੰ ਸੁਰੱਖਿਅਤ ਅਤੇ ਸੁਚੇਤ ਰੱਖਣ ਲਈ ਡਿਜ਼ਾਈਨ ਮੁਤਾਬਕ ਸੁਰੱਖਿਆ ਸਿਧਾਂਤਾਂ ਨੂੰ ਲਾਗੂ ਕਰਦੀਆਂ ਹਨ।

ਸਮੱਗਰੀ ਸੰਚਾਲਕਾਂ ਦੀ ਸਾਡੀ ਅੰਦਰੂਨੀ ਟੀਮ ਤੋਂ ਇਲਾਵਾ ਜੋ ਸਾਡੇ ਪਲੇਟਫ਼ਾਰਮ ਨੂੰ ਸੁਰੱਖਿਅਤ ਰੱਖਣ ਲਈ ਸਿੱਧੇ ਤੌਰ 'ਤੇ ਕੰਮ ਕਰਦੇ ਹਨ, ਅਸੀਂ ਲੋੜਵੰਦ Snapchatters ਨੂੰ ਸਰੋਤ ਅਤੇ ਸਹਾਇਤਾ ਦੇਣ ਲਈ ਉਦਯੋਗ ਦੇ ਮਾਹਰਾਂ ਅਤੇ ਗੈਰ-ਸਰਕਾਰੀ ਸੰਸਥਾਵਾਂ ਨਾਲ ਵੀ ਕੰਮ ਕਰਦੇ ਹਾਂ। 

ਭਰੋਸੇਮੰਦ ਫ਼ਲੈਗਰ ਪ੍ਰੋਗਰਾਮ।

ਸਾਡਾ ਭਰੋਸੇਮੰਦ ਫ਼ਲੈਗਰ ਪ੍ਰੋਗਰਾਮ ਗੈਰ-ਮੁਨਾਫ਼ੇ ਵਾਲੀਆਂ, ਗੈਰ-ਸਰਕਾਰੀ ਸੰਸਥਾਵਾਂ (NGOs), ਚੋਣਵੀਆਂ ਸਰਕਾਰੀ ਏਜੰਸੀਆਂ ਅਤੇ ਉਹਨਾਂ ਸੁਰੱਖਿਆ ਭਾਈਵਾਲਾਂ ਨੂੰ ਸਹਾਇਤਾ ਦੇਣ ਵਿੱਚ ਮਦਦ ਕਰਨ ਲਈ ਵਿਕਸਿਤ ਕੀਤਾ ਗਿਆ ਸੀ ਜੋ Snapchat ਭਾਈਚਾਰੇ ਦੀ ਸਹਾਇਤਾ ਕਰਦੇ ਹਨ ਅਤੇ ਸਾਡੀਆਂ ਭਾਈਚਾਰਕ ਸੇਧਾਂ ਦੀ ਉਲੰਘਣਾ ਕਰਨ ਵਾਲੀ ਸਮੱਗਰੀ ਦੀ ਰਿਪੋਰਟ ਕਰਦੇ ਹਨ।

ਸੁਰੱਖਿਆ ਸਲਾਹਕਾਰ ਬੋਰਡ।

ਸਾਡੇ ਸੁਰੱਖਿਆ ਸਲਾਹਕਾਰ ਬੋਰਡ ਦੇ ਮੈਂਬਰ ਸਿੱਖਿਆ ਦਿੰਦੇ ਹਨ, ਚੁਣੌਤੀ ਦਿੰਦੇ ਹਨ, ਮੁੱਦੇ ਉਠਾਉਂਦੇ ਹਨ ਅਤੇ Snap ਨੂੰ Snapchat ਭਾਈਚਾਰੇ ਨੂੰ ਸੁਰੱਖਿਅਤ ਰੱਖਣ ਦੇ ਤਰੀਕਿਆਂ ਬਾਰੇ ਸਲਾਹ ਵੀ ਦਿੰਦੇ ਹਨ।

ਸਾਡੀਆਂ ਭਾਈਵਾਲੀਆਂ ਰਾਹੀਂ, ਅਸੀਂ ਸਰੋਤ ਬਣਾਉਣ ਦੇ ਯੋਗ ਹੋਏ, ਜਿਵੇਂ ਕਿ Here for You, ਜੋ ਕਿ 'ਤਲਾਸ਼ ਕਰੋ' ਵਿੱਚ ਵਿਉਂਤਬੱਧ ਭਾਗ ਹੈ ਜਿਸ ਵਿੱਚ ਪੇਸ਼ੇਵਰ ਗੈਰ-ਮੁਨਾਫ਼ੇ ਵਾਲੀਆਂ ਸੰਸਥਾਵਾਂ ਦੇ ਸਥਾਨਕ ਸਰੋਤ ਅਤੇ ਸਮੱਗਰੀ ਰੱਖੀ ਗਈ ਹੈ ਜੋ ਉਦੋਂ ਦਿਖਾਈ ਜਾਂਦੀ ਹੈ ਜਦੋਂ ਲੋਕ ਸੰਕਟ ਵਿੱਚ ਹੋਣ ਸੰਬੰਧਿਤ ਸ਼ਬਦ ਟਾਈਪ ਕਰਦੇ ਹਨ, ਅਤੇ ਸੁਰੱਖਿਆ ਸਨੈਪਸ਼ਾਟ ਨੂੰ ਸ਼ੁਰੂ ਕੀਤਾ ਗਿਆ, ਜੋ ਕਿ ਸਾਡਾ ਡਿਜੀਟਲ ਸਾਖਰਤਾ ਪ੍ਰੋਗਰਾਮ ਹੈ ਜਿਸ ਦਾ ਉਦੇਸ਼ Snapchatters ਨੂੰ ਡੇਟਾ ਦੀ ਪਰਦੇਦਾਰੀ, ਸੁਰੱਖਿਆ ਅਤੇ ਆਨਲਾਈਨ ਸੁਰੱਖਿਆ ਵਰਗੇ ਮੁੱਦਿਆਂ ਬਾਰੇ ਸਿੱਖਿਆ ਦੇਣਾ ਹੈ। ਸਾਡੇ ਤੰਦਰੁਸਤੀ ਸਰੋਤਾਂ ਬਾਰੇ ਵਧੇਰੇ ਜਾਣਕਾਰੀ ਲਈ ਸਾਡੀ Snapchat ਤੰਦਰੁਸਤੀ ਸਰੋਤਾਂ ਲਈ ਤੁਰੰਤ ਗਾਈਡ ਨੂੰ ਡਾਊਨਲੋਡ ਕਰੋ!

ਡਿਜੀਟਲ ਤੰਦਰੁਸਤੀ ਸੂਚਕਾਂਕ ਅਤੇ ਖੋਜ

ਕਿਸ਼ੋਰ ਅਤੇ ਨੌਜਵਾਨ ਬਾਲਗ ਆਨਲਾਈਨ ਕਿਵੇਂ ਵਿਚਰ ਰਹੇ ਹਨ ਇਸ ਬਾਰੇ ਅੰਦਰੂਨੀ-ਝਾਤ ਪੇਸ਼ ਕਰਨ ਲਈ Snap ਨੇ ਨਵੀਂ ਪੀੜ੍ਹੀ ਦੀ ਡਿਜੀਟਲ ਤੰਦਰੁਸਤੀ ਬਾਰੇ ਖੋਜ ਕੀਤੀ। ਅਧਿਐਨ, ਜੋ ਚਾਰ ਦਹਾਕਿਆਂ ਤੋਂ ਵੱਧ ਦੀ ਵਿਅਕਤੀਗਤ ਤੰਦਰੁਸਤੀ 'ਤੇ ਕੀਤੀ ਗਈ ਖੋਜ 'ਤੇ ਅਧਾਰਿਤ ਹੈ, ਉਸ ਨੂੰ ਡਿਜੀਟਲ ਤੰਦਰੁਸਤੀ ਸੂਚਕਾਂਕ (DWBI) ਤਿਆਰ ਕਰਨ ਵਾਸਤੇ ਆਨਲਾਈਨ ਮਾਹੌਲ ਲਈ ਢਾਲਿਆ ਗਿਆ ਸੀ, ਜੋ ਨਵੀਂ ਪੀੜ੍ਹੀ ਦੀ ਆਨਲਾਈਨ ਮਨੋਵਿਗਿਆਨਕ ਤੰਦਰੁਸਤੀ ਦਾ ਮਾਪ ਹੈ। 2022 ਵਿੱਚ ਅਸੀਂ ਛੇ ਦੇਸ਼ਾਂ: ਆਸਟ੍ਰੇਲੀਆ, ਫਰਾਂਸ, ਜਰਮਨੀ, ਭਾਰਤ, ਯੂਕੇ ਅਤੇ ਅਮਰੀਕਾ ਵਿੱਚ ਕਿਸ਼ੋਰਾਂ (13-17 ਉਮਰ), ਨੌਜਵਾਨ ਬਾਲਗਾਂ (18-24 ਉਮਰ) ਅਤੇ 13 ਤੋਂ 19 ਸਾਲ ਦੀ ਉਮਰ ਦੇ ਕਿਸ਼ੋਰਾਂ ਦੇ ਮਾਪਿਆਂ ਦਾ ਸਰਵੇਖਣ ਕੀਤਾ। ਅਸੀਂ ਉਨ੍ਹਾਂ ਨੂੰ ਵੱਖ-ਵੱਖ ਆਨਲਾਈਨ ਜੋਖ਼ਮਾਂ ਦੇ ਸਾਹਮਣੇ ਆਉਣ ਬਾਰੇ ਪੁੱਛਿਆ ਅਤੇ ਉਨ੍ਹਾਂ ਨਤੀਜਿਆਂ ਅਤੇ ਹੋਰ ਰਵੱਈਏ ਦੇ ਜਵਾਬਾਂ ਤੋਂ ਹਰੇਕ ਦੇਸ਼ ਲਈ DWBI ਤਿਆਰ ਕੀਤਾ ਅਤੇ ਸਾਰੇ ਛੇ ਦੇਸ਼ਾਂ ਵਿੱਚ ਸੰਯੁਕਤ ਰੀਡਿੰਗ ਬਣਾਈ। ਛੇ ਭੂਗੋਲਿਕ ਖੇਤਰਾਂ ਲਈ ਸਾਲ 2022 ਡਿਜੀਟਲ ਤੰਦਰੁਸਤੀ ਸੂਚਕਾਂਕ 62 'ਤੇ ਹੈ। ਡਿਜੀਟਲ ਤੰਦਰੁਸਤੀ ਸੂਚਕਾਂਕ ਅਤੇ ਖੋਜ ਨਤੀਜਿਆਂ ਬਾਰੇ ਹੋਰ ਪੜ੍ਹਨ ਲਈ ਕਿਰਪਾ ਕਰਕੇ ਸਾਡੇ DWBI ਪੰਨੇ 'ਤੇ ਜਾਓ। 

ਸੁਰੱਖਿਅਤ ਰਹਿਣ ਲਈ ਸੁਝਾਅ

ਜਿਵੇਂ ਕਿ Snapchat ਸਾਲਾਂ ਵਿੱਚ ਵਿਕਸਿਤ ਹੋਈ ਹੈ, ਤੁਹਾਡੀ ਪਰਦੇਦਾਰੀ ਅਤੇ ਸੁਰੱਖਿਆ ਹਮੇਸ਼ਾ ਸਾਡੇ ਲਈ ਤਰਜੀਹੀ ਹੈ। ਇਸ ਦੇ ਬਾਵਜੂਦ, ਤੁਸੀਂ ਇਹ ਯਕੀਨੀ ਬਣਾਉਣ ਲਈ ਕੁਝ ਕਦਮ ਚੁੱਕ ਸਕਦੇ ਹੋ ਕਿ ਤੁਸੀਂ ਵਾਧੂ ਸੁਰੱਖਿਅਤ ਰਹੋ!

Snapchat ਸ਼ਿਸ਼ਟਾਚਾਰ

ਹੋਰ Snapchatters ਨਾਲ ਦਿਆਲੂ ਰਹੋ ਅਤੇ ਉਨ੍ਹਾਂ ਦਾ ਸਤਿਕਾਰ ਕਰੋ। ਤੁਸੀਂ ਜਿਹੜੀ ਵੀ Snap ਲੈਂਦੇ ਹੋ ਉਸ ਬਾਰੇ ਵਿਚਾਰਸ਼ੀਲ ਰਹੋ ਅਤੇ ਲੋਕਾਂ ਨੂੰ ਅਜਿਹਾ ਕੁਝ ਨਾ ਭੇਜੋ ਜੋ ਉਹ ਪ੍ਰਾਪਤ ਕਰਨਾ ਨਹੀਂ ਚਾਹੁੰਦੇ।

Snaps ਨੂੰ ਮੂਲ ਰੂਪ ਵਿੱਚ ਮਿਟਾ ਦਿੱਤਾ ਜਾਂਦਾ ਹੈ, ਪਰ...

ਯਾਦ ਰੱਖੋ, ਭਾਵੇਂ Snaps ਮੂਲ ਰੂਪ ਵਿੱਚ ਮਿਟਾਉਣ ਲਈ ਡਿਜ਼ਾਈਨ ਕੀਤੀਆਂ ਗਈਆਂ ਹਨ, ਪਰ ਦੋਸਤ ਫਿਰ ਵੀ ਸਕ੍ਰੀਨਸ਼ੋਟ ਲੈ ਸਕਦਾ ਹੈ ਜਾਂ ਕਿਸੇ ਹੋਰ ਡਿਵਾਈਸ ਨਾਲ ਤਸਵੀਰ ਲੈ ਸਕਦਾ ਹੈ।

ਪਰਦੇਦਾਰੀ ਸੈਟਿੰਗਾਂ

ਇਹ ਚੁਣਨ ਲਈ ਆਪਣੀਆਂ ਪਰਦੇਦਾਰੀ ਸੈਟਿੰਗਾਂ ਦੀ ਜਾਂਚ ਕਰੋ ਕਿ ਤੁਹਾਨੂੰ Snaps ਕੌਣ ਭੇਜ ਸਕਦਾ ਹੈ ਜਾਂ ਤੁਹਾਡੀਆਂ ਕਹਾਣੀਆਂ ਅਤੇ Snap ਨਕਸ਼ੇ 'ਤੇ ਟਿਕਾਣਾ ਕੌਣ ਦੇਖ ਸਕਦਾ ਹੈ।

ਦੋਸਤ

Snapchat ਨੂੰ ਤੁਹਾਡੇ ਨਜ਼ਦੀਕੀ ਦੋਸਤਾਂ ਨਾਲ ਸੰਪਰਕ ਵਿੱਚ ਰੱਖਣ ਲਈ ਬਣਾਇਆ ਗਿਆ ਸੀ, ਇਸ ਲਈ ਅਸੀਂ ਕਿਸੇ ਵੀ ਅਜਿਹੇ ਵਿਅਕਤੀ ਨਾਲ ਦੋਸਤੀ ਕਰਨ ਦੀ ਸਲਾਹ ਨਹੀਂ ਦਿੰਦੇ ਹਾਂ ਜਿਸ ਨੂੰ ਤੁਸੀਂ ਅਸਲ ਜੀਵਨ ਵਿੱਚ ਨਹੀਂ ਜਾਣਦੇ ਹੋ।

ਭਾਈਚਾਰਕ ਸੇਧਾਂ

ਸਾਡੀਆਂ ਭਾਈਚਾਰਕ ਸੇਧਾਂ ਪੜ੍ਹੋ ਅਤੇ ਪਾਲਣਾ ਕਰੋ ਅਤੇ ਆਪਣੇ ਦੋਸਤਾਂ ਨੂੰ ਵੀ ਉਨ੍ਹਾਂ ਦੀ ਪਾਲਣਾ ਕਰਨ ਵਿੱਚ ਮਦਦ ਕਰਨ ਦੀ ਕੋਸ਼ਿਸ਼ ਕਰੋ!

ਸੁਰੱਖਿਆ ਚਿੰਤਾਵਾਂ ਦੀ ਰਿਪੋਰਟ ਕਰੋ

ਜੇਕਰ ਪਰੇਸ਼ਾਨ ਕਰਨ ਵਾਲੀ ਕੋਈ ਚੀਜ਼ ਤੁਹਾਡੇ ਸਾਹਮਣੇ ਆਉਂਦੀ ਹੈ, ਜਾਂ ਜੇਕਰ ਕੋਈ ਤੁਹਾਨੂੰ ਕੁਝ ਅਢੁਕਵਾਂ ਕਰਨ ਜਾਂ ਅਸਹਿਜ ਮਹਿਸੂਸ ਕਰਵਾਉਣ ਵਾਲਾ ਕੁਝ ਕਰਨ ਲਈ ਕਹਿੰਦਾ ਹੈ, ਤਾਂ ਕਿਰਪਾ ਕਰਕੇ ਸਾਨੂੰ Snap ਦੀ ਰਿਪੋਰਟ ਕਰੋ — ਅਤੇ ਇਸ ਬਾਰੇ ਆਪਣੇ ਮਾਪਿਆਂ ਜਾਂ ਕਿਸੇ ਭਰੋਸੇਯੋਗ ਬਾਲਗ ਨਾਲ ਗੱਲ ਕਰੋ।

ਧੱਕੇਸ਼ਾਹੀ

ਜੇਕਰ ਕੋਈ ਤੁਹਾਡੇ ਨਾਲ ਧੱਕੇਸ਼ਾਹੀ ਕਰ ਰਿਹਾ ਹੈ ਜਾਂ ਸਤਾ ਰਿਹਾ ਹੈ, ਤਾਂ ਸਾਨੂੰ Snap ਦੀ ਰਿਪੋਰਟ ਕਰੋ — ਅਤੇ ਇਸ ਬਾਰੇ ਆਪਣੇ ਮਾਪਿਆਂ ਜਾਂ ਕਿਸੇ ਭਰੋਸੇਯੋਗ ਬਾਲਗ ਨਾਲ ਗੱਲਬਾਤ ਕਰੋ। ਤੁਸੀਂ ਹਮੇਸ਼ਾ ਉਸ ਵਿਅਕਤੀ ਨੂੰ ਬਲੌਕ ਵੀ ਕਰ ਸਕਦੇ ਹੋ ਅਤੇ ਜਿੱਥੇ ਧੱਕੇਸ਼ਾਹੀ ਹੋ ਰਹੀ ਹੈ ਅਜਿਹੀ ਕੋਈ ਵੀ ਗਰੁੱਪ ਚੈਟ ਨੂੰ ਛੱਡ ਸਕਦੇ ਹੋ।

  • ਵਾਧੂ ਮਦਦ: Snapchat ਨੇ ਅਮਰੀਕਾ ਵਿੱਚ Snapchatters ਨੂੰ ਵਾਧੂ ਸਹਾਇਤਾ ਅਤੇ ਸਰੋਤ ਦੇਣ ਲਈ ਕ੍ਰਾਇਸਿਸ ਟੈਕਸਟ ਲਾਈਨ (Crisis Text Line) ਨਾਲ ਵੀ ਭਾਈਵਾਲੀ ਕੀਤੀ ਹੈ। ਕ੍ਰਾਇਸਿਸ ਟੈਕਸਟ ਲਾਈਨ 'ਤੇ ਲਾਈਵ, ਸਿਖਲਾਈ ਪ੍ਰਾਪਤ ਸੰਕਟ ਸਲਾਹਕਾਰ ਨਾਲ ਚੈਟ ਕਰਨ ਲਈ ਸਿਰਫ਼ 741741 'ਤੇ KIND ਲਿੱਖ ਕੇ ਭੇਜੋ। ਇਹ ਸੇਵਾ ਮੁਫਤ ਅਤੇ 24/7 ਉਪਲਬਧ ਹੈ!

ਪਾਸਵਰਡ ਸੁਰੱਖਿਆ

ਆਪਣਾ ਪਾਸਵਰਡ ਸੁਰੱਖਿਅਤ ਰੱਖੋ ਅਤੇ ਕਿਸੇ ਵੀ ਸਥਿਤੀ ਵਿੱਚ ਇਸ ਨੂੰ ਹੋਰਨਾਂ ਲੋਕਾਂ, ਐਪਲੀਕੇਸ਼ਨਾਂ ਜਾਂ ਵੈੱਬਸਾਈਟਾਂ ਨਾਲ ਸਾਂਝਾ ਨਾ ਕਰੋ। ਅਸੀਂ ਤੁਹਾਡੇ ਵੱਲੋਂ ਵਰਤੀ ਜਾਂਦੀ ਹਰੇਕ ਸੇਵਾ ਲਈ ਵੱਖਰਾ ਪਾਸਵਰਡ ਵਰਤਣ ਦਾ ਵੀ ਸੁਝਾਅ ਦਿੰਦੇ ਹਾਂ।

ਸੁਰੱਖਿਆ ਸਨੈਪਸ਼ਾਟ ਦੀ ਗਾਹਕੀ ਲਓ

ਇਹ ਡਿਸਕਵਰ ਚੈਨਲ ਡਿਜੀਟਲ ਸਾਖਰਤਾ ਵਧਾਉਣ ਅਤੇ Snapchatters ਨੂੰ ਸੁਰੱਖਿਆ ਅਤੇ ਪਰਦੇਦਾਰੀ ਦੇ ਸੁਝਾਵਾਂ ਅਤੇ ਜੁਗਤਾਂ ਬਾਰੇ ਸਿੱਖਿਆ ਦੇਣ ਲਈ ਬਣਾਇਆ ਗਿਆ ਸੀ।

ਆਪਣੀ ਡਿਸਕਵਰ ਸਮੱਗਰੀ ਦਾ ਪ੍ਰਬੰਧਨ ਕਰੋ

ਡਿਸਕਵਰ 'ਤੇ ਤੁਸੀਂ ਦੋਸਤਾਂ ਦੀਆਂ ਕਹਾਣੀਆਂ, ਪ੍ਰਕਾਸ਼ਕ ਕਹਾਣੀਆਂ, ਸ਼ੋਅ ਵੇਖ ਸਕਦੇ ਹੋ ਅਤੇ Snap ਨਕਸ਼ੇ 'ਤੇ ਦੁਨੀਆ ਭਰ ਵਿੱਚ ਚੱਲ ਰਹੀਆਂ ਚੀਜ਼ਾਂ ਬਾਰੇ ਜਾਣ ਸਕਦੇ ਹੋ! ਤੁਸੀਂ ਇਹ ਵੀ ਫੈਸਲਾ ਕਰ ਸਕਦੇ ਹੋ ਕਿ ਤੁਸੀਂ ਕਿਹੜੀ ਡਿਸਕਵਰ ਸਮੱਗਰੀ ਦੇਖਣਾ ਚਾਹੁੰਦੇ ਹੋ।

  • ਗਾਹਕੀਆਂ: ਦੋਸਤ ਸੈਕਸ਼ਨ ਦੇ ਬਿਲਕੁਲ ਹੇਠਾਂ ਤੁਸੀਂ ਉਹਨਾਂ ਪ੍ਰਕਾਸ਼ਕਾਂ, ਰਚਨਾਕਾਰਾਂ ਅਤੇ ਹੋਰ ਚੈਨਲਾਂ ਤੋਂ ਆਪਣੀ ਮਨਪਸੰਦ ਸਮੱਗਰੀ ਦੇਖੋਗੇ ਜਿਨ੍ਹਾਂ ਦੀ ਤੁਸੀਂ ਗਾਹਕੀ ਲਈ ਹੈ। ਇਹਨਾਂ ਨੂੰ ਸਭ ਤੋਂ ਹਾਲ ਹੀ ਵਿੱਚ ਅੱਪਡੇਟ ਕੀਤੀ ਗਈ ਕਹਾਣੀ ਦੇ ਅਨੁਸਾਰ ਕ੍ਰਮਬੱਧ ਕੀਤਾ ਜਾਂਦਾ ਹੈ।

  • ਡਿਸਕਵਰ: ਇੱਥੇ ਤੁਹਾਨੂੰ ਉਹਨਾਂ ਪ੍ਰਕਾਸ਼ਕਾਂ ਅਤੇ ਰਚਨਾਕਾਰਾਂ ਦੀਆਂ ਸਿਫ਼ਾਰਸ਼ ਕੀਤੀਆਂ ਕਹਾਣੀਆਂ ਦੀ ਵਧਦੀ ਸੂਚੀ ਮਿਲੇਗੀ ਜਿਨ੍ਹਾਂ ਦੇ ਤੁਸੀਂ ਅਜੇ ਤੱਕ ਗਾਹਕ ਨਹੀਂ ਬਣੇ ਹੋ— ਅਤੇ ਨਾਲ ਹੀ ਪ੍ਰਯੋਜਿਤ ਕਹਾਣੀਆਂ ਅਤੇ ਦੁਨੀਆ ਭਰ ਵਿੱਚੋਂ ਸਾਡੇ ਭਾਈਚਾਰੇ ਦੀਆਂ ਕਹਾਣੀਆਂ ਵੀ ਮਿਲਣਗੀਆਂ। ਜੇਕਰ ਤੁਸੀਂ ਸੱਚਮੁੱਚ ਕੋਈ ਖਾਸ ਕਹਾਣੀ ਪਸੰਦ ਨਹੀਂ ਕਰਦੇ ਜੋ ਤੁਹਾਡੇ ਸਾਹਮਣੇ ਆਉਂਦੀ ਹੈ, ਤਾਂ ਤੁਸੀਂ ਹਮੇਸ਼ਾ ਇਸ ਨੂੰ ਦਬਾ ਕੇ ਰੱਖ ਸਕਦੇ ਹੋ ਅਤੇ ਉਸ ਕਹਾਣੀ ਅਤੇ ਉਸ ਵਰਗੀਆਂ ਹੋਰਾਂ ਨੂੰ ਲੁਕਾਉਣ ਲਈ 'ਲੁਕਾਓ' 'ਤੇ ਟੈਪ ਕਰ ਸਕਦੇ ਹੋ।

  • ਡਿਸਕਵਰ 'ਤੇ ਕਹਾਣੀਆਂ ਲੁਕਾਉਣਾ: ਤੁਸੀਂ ਹਮੇਸ਼ਾ ਕਿਸੇ ਵੀ ਕਹਾਣੀ ਨੂੰ ਲੁਕਾ ਸਕਦੇ ਹੋ ਜੋ ਤੁਸੀਂ ਦੇਖਣਾ ਨਹੀਂ ਚਾਹੁੰਦੇ। ਬਸ ਕਹਾਣੀ ਨੂੰ ਦਬਾ ਕੇ ਰੱਖੋ ਅਤੇ 'ਲੁਕਾਓ' 'ਤੇ ਟੈਪ ਕਰੋ।

  • ਡਿਸਕਵਰ 'ਤੇ ਕਹਾਣੀਆਂ ਦੀ ਰਿਪੋਰਟ ਕਰਨਾ: ਜੇਕਰ ਤੁਹਾਨੂੰ ਡਿਸਕਵਰ 'ਤੇ ਕੋਈ ਅਢੁਕਵੀਂ ਚੀਜ਼ ਮਿਲਦੀ ਹੈ, ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ! ਬਸ ਅਢੁਕਵੀਂ Snap ਨੂੰ ਦਬਾ ਕੇ ਰੱਖੋ, ਅਤੇ ਇਸ ਦੀ ਰਿਪੋਰਟ ਕਰਨ ਲਈ 'Snap ਦੀ ਰਿਪੋਰਟ ਕਰੋ' ਬਟਨ 'ਤੇ ਟੈਪ ਕਰੋ।

ਘੱਟੋ-ਘੱਟ ਉਮਰ

Snapchat ਲਈ ਵਿਅਕਤੀਆਂ ਦੀ ਉਮਰ 13 ਸਾਲ (ਜਾਂ ਘੱਟੋ-ਘੱਟ ਉਮਰ ਜਿਸ 'ਤੇ ਕੋਈ ਵਿਅਕਤੀ ਸਥਾਨਕ ਕਾਨੂੰਨ ਦੇ ਅਨੁਸਾਰ ਪਲੇਟਫ਼ਾਰਮ ਦੀ ਵਰਤੋਂ ਕਰ ਸਕਦਾ ਹੈ) ਹੋਣੀ ਚਾਹੀਦੀ ਹੈ ਅਤੇ ਜੇਕਰ ਅਸੀਂ ਇਹ ਪਤਾ ਲਗਾਉਂਦੇ ਹਾਂ ਕਿ ਕੋਈ ਖਾਤਾ ਉਸ ਉਮਰ ਤੋਂ ਛੋਟੇ ਕਿਸੇ ਵਿਅਕਤੀ ਦਾ ਹੈ, ਤਾਂ ਅਸੀਂ ਇਸ ਨੂੰ ਖਤਮ ਕਰਨ ਲਈ ਕਾਰਵਾਈ ਕਰਦੇ ਹਾਂ।