ਅਸੀਂ ਤੁਹਾਡੀ ਜਾਣਕਾਰੀ ਦੀ ਵਰਤੋਂ ਕਿਵੇਂ ਕਰਦੇ ਹਾਂ

ਸਾਡੀਆਂ ਸੇਵਾਵਾਂ ਨੂੰ ਸਧਾਰਨ ਅਤੇ ਅਸਾਨੀ ਨਾਲ ਵਰਤਣ ਲਈ ਬਣਾਇਆ ਜਾਂਦਾ ਹੈ, ਪਰ ਉਹਨਾਂ ਨੂੰ ਇੰਞ ਭੱਜਦਾ ਰੱਖਣ ਲਈ ਬਹੁਤ ਸਾਰਾ ਕੰਮ ਚਲਦਾ ਹੈ! ਸਾਡੇ ਉਤਪਾਦਾਂ ਨੂੰ ਸ਼ਕਤੀ ਪ੍ਰਦਾਨ ਕਰਨ ਵਾਲਾ ਇਕ ਸਭ ਤੋਂ ਮਹੱਤਵਪੂਰਣ ਤੱਤ ਉਹ ਜਾਣਕਾਰੀ ਹੈ ਜੋ ਜਾਂ ਤਾਂ ਸਾਂਝੀ ਕੀਤੀ ਜਾਂਦੀ ਹੈ ਜਾਂ ਅਨੁਭਵੀ ਹੁੰਦੀ ਹੈ - ਇਸ ਲਈ ਇੱਥੇ ਇੱਕ ਫਟਾਫਟ ਸੈਰ ਹੈ ਸਾਡੇ ਦਵਾਰਾ ਇਸਤੇਮਾਲੀ ਕੀਤੀ ਜਾਣ ਵਾਲੀ ਜਾਣਕਾਰੀ ਦੀ, ਅਤੇ ਅਸੀਂ ਉਸਨੂੰ ਕਿਵੇਂ ਇਸਤੇਮਾਲ ਕਰਦੇ ਹਾਂ!

ਨਵੀਆਂ ਵਿਸ਼ੇਸ਼ਤਾਵਾਂ ਦਾ ਵਿਕਾਸ ਅਤੇ ਮੌਜੂਦਾ ਵਿਸ਼ੇਸ਼ਤਾਵਾਂ ਵਿੱਚ ਸੁਧਾਰ

ਪਹਿਲਾ ਪੜਾਅ: ਵਿਕਾਸ। ਸਾਡੀਆਂ ਟੀਮਾਂ ਬਹੁਤ ਨਜ਼ਦੀਕੀ ਨਾਲ ਇਕੱਠੀਆਂ ਹੋ ਕੇ ਮਜ਼ੇਦਾਰ, ਕਲਪਨਾਤਮਕ ਨਵੇਂ ਫੀਚਰਸ਼ ਦਾ ਵਿਕਾਸ ਕਰਦੀਆਂ ਹਨ। ਤੁਸੀਂ ਸਾਡੇ ਉਤਪਾਦਾਂ ਦਾ ਪ੍ਰਤੀਦਿਨ ਇਸਤੇਮਾਲ ਕਰਕੇ ਸਾਡੀ ਵਿਕਾਸ ਟੀਮ ਦੀ ਅਸਲ ਵਿੱਚ ਮਦਦ ਕਰ ਸਕਦੇ ਹੋ!
ਉਦਾਹਰਣ ਲਈ, ਅਸੀਂ ਉਹਨਾਂ ਫਿਲਟਰਸ ਅਤੇ ਲੈਂਜ਼ ਵੱਲ ਦੇਖਦੇ ਹਾਂ ਜੋ Snapchatters ਸਭ ਤੋਂ ਵੱਧ ਇਸਤੇਮਾਲ ਕਰਦੇ ਹਨ ਇਹ ਫੈਸਲਾ ਕਰਨ ਲਈ ਕਿ ਸਾਨੂੰ ਅੱਗੇ ਕਿਹੜੇ ਬਣਾਉਣੇ ਚਾਹੀਦੇ ਹਨ। ਅਸੀਂ ਸਮਾਨ ਪਹੁੰਚ ਦੇ ਨਾਲ ਬਹੁਤ ਸਾਰੇ ਫੀਚਰਸ ਦਾ ਵਿਕਾਸ ਕਰਿਆ, ਤਾਂਕਿ ਅਸੀਂ ਆਪਣੀ ਗੇਮ ਵਿੱਚ ਸਭ ਤੋਂ ਉੱਪਰ ਰਹੀਏ ਅਤੇ ਉਹ ਨਵੀਆਂ ਚੀਜ਼ਾਂ ਬਣਾਈਏ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ!
ਅਸੀਂ ਹਮੇਸ਼ਾਂ ਉਹਨਾਂ ਰਾਸਤਿਆਂ ਵੱਲ ਦੇਖਦੇ ਹਾਂ ਜਿਨ੍ਹਾਂ ਨਾਲ ਆਪਣੀਆਂ ਸੇਵਾਵਾਂ ਵਿੱਚ ਵੀ ਸੁਧਾਰ ਕਰ ਸਕਦੇ ਹਾਂ। ਕਈ ਵਾਰੀ, ਅਸੀਂ ਇਹ ਬਦਲ ਸਕਦੇ ਹਾਂ ਕਿ ਕਿਵੇਂ ਫੀਚਰ ਕੰਮ ਕਰਦੇ ਹਨ ਜਾਂ ਐਪ ਕਿਵੇਂ ਦਿਖਦੀ ਹੈ। ਤੁਹਾਡੀ ਜਾਣਕਾਰੀ ਸਾਨੂੰ ਇਹ ਫੈਸਲਾ ਕਰਨ ਵਿੱਚ ਮਦਦ ਕਰ ਸਕਦੀ ਹੈ ਕਿ ਸਾਨੂੰ ਕਿਸ ਤਰ੍ਹਾਂ ਦੇ ਸੁਧਾਰ ਲਿਆਉਣੇ ਚਾਹੀਦੇ ਹਨ। ਉਦਾਹਰਣ ਵਜੋਂ, ਤੁਸੀਂ ਕਿਦੇ ਨਾਲ ਸਭ ਤੋਂ ਵੱਧ ਗੱਲ ਕਰਦੇ ਹੋ ਇਸਦੇ ਆਧਾਰ 'ਤੇ Snapchat ਇਹ ਅਨੁਮਾਨ ਲਗਾ ਸਕਦਾ ਹੈ ਕਿ ਤੁਹਾਡੇ ਉੱਤਮ ਦੋਸਤ ਕੌਣ ਹਨ, ਇਸ ਕਰਕੇ ਐਪ ਉਹਨਾਂ ਨੂੰ ਸਿੱਧਾ ਹੀ ਤੁਹਾਡੀ 'ਇੱਥੇ ਭੇਜੋ' ਸਕ੍ਰੀਨ ਦੇ ਸਿਖਰ ਤੇ ਜਗ੍ਹਾ ਦਵੇ ਤਾਂਕਿ ਉਹਨਾਂ ਨਾਲ Snapping ਹੋਰ ਅਸਾਨ ਬਣ ਜਾਵੇ। ਬਹੁਤ ਸਾਰੇ Snapchatters ਤੋਂ ਡੇਟਾ ਦਾ ਅਧਿਐਨ ਕਰਨਾ ਲੋਕਾਂ ਦੇ ਐਪ ਦੀ ਵਰਤੋਂ ਕਰਨ ਦੇ ਤਰੀਕਿਆਂ ਨੂੰ ਵੇਖਣ ਵਿਚ ਸਾਡੀ ਸਹਾਇਤਾ ਕਰ ਸਕਦਾ ਹੈ। ਇਹ ਸਾਨੂੰ ਵੱਡੇ ਪੈਮਾਨੇ 'ਤੇ Snapchat ਨੂੰ ਬਿਹਤਰ ਬਣਾਉਣ ਲਈ ਪ੍ਰੇਰਿਤ ਕਰਨ ਵਿਚ ਸਹਾਇਤਾ ਕਰਦਾ ਹੈ!

ਚੀਜ਼ਾਂ ਨੂੰ ਕਾਰਜਸ਼ੀਲ ਅਤੇ ਚੱਲਦਾ ਰੱਖਣਾ

ਅੱਗੇ: ਓਪਰੇਸ਼ਨਜ਼। ਸਾਡੇ ਉਤਪਾਦ ਤੁਹਾਡੇ ਦਵਾਰਾ ਸਾਨੂੰ ਪੁੱਛੀ ਗਈ ਕੁਝ ਜਾਣਕਾਰੀ ਨੂੰ ਸਾਂਝਾ ਕਰਨ ਤੇ ਕੰਮ ਕਰਦੇ ਹਨ - ਜਿਵੇਂ ਕਿ Snap ਤੁਸੀਂ ਆਪਣੇ ਦੋਸਤਾ ਨੂੰ ਭੇਜਣਾ ਚਾਹੁੰਦੇ ਹੋ ਜਾਂ ਸਾਡੀ ਕਹਾਣੀ ਵਿੱਚ ਜੋੜਨਾ ਚਾਹੁੰਦੇ ਹੋ। ਖਾਸ ਫੀਚਰਸ, ਜਿਵੇਂ ਕਿ Snap Map, ਤੁਹਾਡੇ ਲੋਕੇਸ਼ਨ ਡੇਟਾ ਨੂੰ ਇਸਤੇਮਾਲ ਕਰਕੇ Map ਦੀ ਪੜਚੋਲ ਕਰਨ ਅਤੇ ਦੋਸਤਾਂ ਨਾਲ ਤੁਹਾਡੀ ਲੋਕੇਸ਼ਨ ਸਾਂਝੀ ਕਰਨ ਵਿੱਚ ਮਦਦ ਕਰਦਾ ਹੈ। ਤੁਸੀਂ ਹੋਰਾਂ Snapchatters ਨਾਲ ਵੈੱਬਸਾਈਟਸ, ਲੈਂਜ਼ ਅਤੇ ਦੋਸਤਾਂ ਨੂੰ ਸਾਂਝਾ ਕਰਨ ਲਈ Snapcodes ਦਾ ਇਸਤੇਮਾਲ ਵੀ ਕਰ ਸਕਦੇ ਹੋ।
ਚੀਜ਼ਾਂ ਦੇ ਚਲਦੇ ਰਹਿਣ ਲਈ, ਅਸੀਂ ਉਸ ਤਰੀਕੇ ਦੀ ਨਿਗਰਾਨੀ ਰੱਖਦੇ ਹਾਂ ਜਿਸ ਨਾਲ ਸਾਡੇ ਉਤਪਾਦ ਅਤੇ ਫੀਚਰਸ ਇਸਤੇਮਾਲ ਕੀਤੇ ਜਾਂਦੇ ਹਨ, ਰੁਝਾਨਾਂ ਦਾ ਵਿਸ਼ਲੇਸ਼ਣ ਕਰਦੇ ਹਨ ਅਤੇ ਉਹਨਾਂ ਦੇ ਵਿੱਚ ਪ੍ਰਤੀਦਿਨ ਸੁਧਾਰ ਲਈ ਤੁਹਾਡੀ ਫੀਡਬੈਕ ਨੂੰ ਸੁਣਦੇ ਹਨ! ਉਦਾਹਰਨ ਵਜੋਂ, ਅਸੀਂ ਸ਼ਾਇਦ ਇਹ ਵਿਸ਼ਲੇਸ਼ਣ ਕਰ ਸਕਦੇ ਹਾਂ ਕਿ ਤੁਸੀਂ ਐਪ ਵਿੱਚ ਕਿੰਨਾ ਸਮਾਂ ਬਿਤਾਉਂਦੇ ਹੋ, ਕਿਹੜੇ ਲੈਂਜ਼ ਅਤੇ ਫਿਲਟਰ ਤੁਸੀਂ ਸਭ ਤੋਂ ਵੱਧ ਵਰਤਦੇ ਹੋ, ਅਤੇ ਕਿਹੜੀ ਸਪੌਟਲਾਈਟ ਸਮੱਗਰੀ ਨੂੰ ਦੇਖਣਾ ਪਸੰਦ ਕਰਦੇ ਹੋ। ਇਹ ਸਾਨੂੰ ਵਧੀਆ ਤੌਰ ਤੇ ਸਮਝਣ ਵਿੱਚ ਮਦਦ ਕਰਦਾ ਹੈ ਕਿ ਸਾਡੀ ਕਮਯੂਨਿਟੀ ਦੇ ਵਿੱਚ ਕੀ ਚੱਲ ਰਿਹਾ ਹੈ- ਅਤੇ ਪਬਲਿਸ਼ਰਾਂ ਨੂੰ ਇਹ ਦੱਸਦਾ ਹੈ ਕਿ ਕਿਹੜੀਆਂ ਸਟੋਰੀਜ਼ ਦਾ ਲੋਕ ਸਭ ਤੋਂ ਵੱਧ ਆਨੰਦ ਮਾਣ ਰਹੇ ਹਨ!
ਅਸੀਂ ਆਪਣੇ ਉਤਪਾਦਾਂ ਨੂੰ ਆਧੁਨਿਕ ਰੱਖਣ ਲਈ ਤੁਹਾਡੀ ਕੁਝ ਜਾਣਕਾਰੀ ਵੀ ਵਰਤਦੇ ਹਾਂ। ਤਕਨਾਲੋਜੀ ਕੰਪਨੀ ਹੋਣ ਦੇ ਨਾਤੇ, ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਸਾਡਾ ਕੈਮਰਾ ਜ਼ਿਆਦਾਤਰ ਡਿਵਾਈਸਾਂ ਵਿੱਚ ਉੱਚ ਗੁਣਵੱਤਾ ਵਿੱਚ ਰਿਕਾਰਡ ਕਰ ਸਕਦਾ ਹੈ। ਇਸ ਲਈ, ਜੇ ਤੁਹਾਨੂੰ ਲਾਂਚ ਦੇ ਦਿਨ ਨਵਾਂ ਫੋਨ ਮਿਲਿਆ ਤਾਂ ਅਸੀਂ ਸ਼ਾਇਦ ਤੁਹਾਡੇ ਡਿਵਾਈਸ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰੀਏ ਇਹ ਪੱਕਾ ਕਰਨ ਲਈ ਕਿ ਅਸੀਂ Snapchat ਨੂੰ ਉਸ ਲਈ ਅਨੁਕੂਲ ਬਣਾ ਰਹੇ ਹਾਂ।
ਇਸੇ ਤਰ੍ਹਾਂ, ਜਦੋਂ ਅਸੀਂ ਐਪ ਦੇ ਨਵੇਂ ਸੰਸਕਰਣਾਂ ਨੂੰ ਜਾਰੀ ਕਰਦੇ ਹਾਂ, ਤਾਂ ਸਾਨੂੰ ਇਹ ਪੱਕਾ ਕਰਨ ਦੀ ਜ਼ਰੂਰਤ ਹੁੰਦੀ ਹੈ ਕਿ ਉਹ ਅਲੱਗ-ਅਲੱਗ ਓਪਰੇਟਿੰਗ ਸਿਸਟਮ ਅਤੇ ਡਿਵਾਇਸਾਂ ਦੇ ਉੱਤੇ ਸਹੀ ਕੰਮ ਕਰੇ। ਇੱਕ ਬਿਲੀਅਨ ਤੋਂ ਜ਼ਿਆਦਾ Snaps ਪ੍ਰਤੀਦਿਨ ਬਣਦੀਆਂ ਅਤੇ ਸਾਂਝੀਆਂ ਕੀਤੀਆਂ ਜਾਂਦੀਆਂ ਹਨ, ਇਸ ਕਰਕੇ ਅਸੀਂ ਵਾਲੀਅਮ ਦਾ ਵੀ ਵਿਸ਼ਲੇਸ਼ਣ ਕਰਦੇ ਹਾਂ ਇਹ ਪੱਕਾ ਕਰਨ ਲਈ ਕੀ ਅਸੀਂ ਉਹਨਾਂ ਸਾਰੀਆਂ Snaps ਨੂੰ ਤੇਜ਼ ਅਤੇ ਸੁਰੱਖਿਅਤ ਡਿਲੀਵਰ ਕਰ ਸਕੀਏ।

ਤੁਹਾਡੇ ਅਨੁਭਵ ਦਾ ਵਿਅਕਤੀਗਤ ਕਰਨਾ ਅਤੇ ਚੀਜ਼ਾਂ ਨੂੰ ਸੰਦਰਭ ਦੇਣਾ

ਹਰ ਦੋ ਬੰਦੇ ਇੱਕੋ ਜਿਹੇ ਨਹੀਂ ਹੁੰਦੇ, ਇਸ ਕਰਕੇ ਅਸੀਂ ਤੁਹਾਡੇ Snapchat ਦੇ ਤਜ਼ਰਬੇ ਨੂੰ ਵਿਸ਼ੇਸ਼ ਬਣਾਉਣ ਲਈ ਤੁਹਾਡੀ ਕੁਝ ਜਾਣਕਾਰੀ ਵਰਤਦੇ ਹਾਂ। ਉਦਾਹਰਨ ਲਈ, ਅਸੀਂ ਤੁਹਾਡੇ ਵੱਲੋਂ ਦੇਖੀ ਜਾਣ ਵਾਲ਼਼ੀ ਸਪੌਟਲਾਈਟ ਸਮੱਗਰੀ ਨੂੰ ਵਿਅਕਤੀਗਤ ਬਣਾਉਂਦੇ ਹਾਂ — ਇਸ ਲਈ ਜੇ ਤੁਸੀਂ ਖੇਡਾਂ ਦੇ ਵਿੱਚ ਦਿਲਚਸਪੀ ਦਿਖਾਉਂਦੇ ਹੋ, ਤਾਂ ਤੁਹਾਨੂੰ ਜ਼ਿਆਦਾਤਰ ਖੇਡਾਂ ਨਾਲ ਸੰਬੰਧਿਤ ਸਮੱਗਰੀ ਦੇਖਣ ਨੂੰ ਮਿਲ ਸਕਦੀ ਹੈ। ਜਾਂ, ਜੇ ਤੁਸੀਂ ਨਿਯਮਿਤ ਤੌਰ 'ਤੇ ਮੇਰੀ ਕਹਾਣੀ 'ਤੇ ਆਪਣੇ ਕਤੂਰੇ ਦੀਆਂ Snaps ਪੋਸਟ ਕਰਦੇ ਹੋ, ਤਾਂ ਅਸੀਂ ਇਹ ਅੰਦਾਜ਼ਾ ਲਗਾਉਣ ਦੇ ਯੋਗ ਹੋ ਸਕਦੇ ਹਾਂ ਕਿ ਤੁਸੀਂ ਕੁੱਤੇ ਪਸੰਦ ਕਰਦੇ ਹੋ ਅਤੇ ਤੁਹਾਨੂੰ ਉਹ ਸਮੱਗਰੀ ਦਿਖਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ ਜੋ ਤੁਹਾਡੀਆਂ ਦਿਲਚਸਪੀਆਂ ਨਾਲ ਸੰਬੰਧਿਤ ਹੋਵੇ!
ਅਸੀਂ ਸਰਚ ਸਕ੍ਰੀਨ ਨੂੰ ਵੀ ਵਿਅਕਤੀਗਤ ਬਣਾ ਸਕਦੇ ਹਾਂ ਉਸ ਸਮੱਗਰੀ ਨੂੰ ਉਭਾਰਨ ਲਈ ਜਿਸ ਵਿੱਚ ਸ਼ਾਇਦ ਤੁਹਾਡੀ ਦਿਲਚਸਪੀ ਹੋਵੇ, ਅਤੇ ਤੁਹਾਨੂੰ ਤੁਹਾਡੀਆਂ ਯਾਦਾਂ ਦੀ ਵਿਅਕਤੀਗਤ ਤੌਰ ਤੇ ਸੰਖੇਪ ਜਾਣਕਾਰੀ ਪੇਸ਼ ਕਰਦੇ ਹਾਂ। ਜੇ ਸਾਨੂੰ ਪਤਾ ਹੋਵੇ ਕਿ ਤੁਹਾਡਾ ਜਨਮਦਿਨ ਹੈ, ਤਾਂ ਅਸੀਂ ਅਤੇ ਤੁਹਾਡੇ ਦੋਸਤਾਂ ਨੂੰ ਜਸ਼ਨ ਮਨਾਉਣ ਲਈ ਇੱਕ ਖਾਸ ਲੈਂਜ਼ ਦੇ ਸਕਦੇ ਹਾਂ। ਅਸੀਂ ਵੀ ਤੁਹਾਡੇ Snapchat ਦੇ ਤਜ਼ਰਬੇ ਨੂੰ ਵਿਲੱਖਣ ਬਣਾਉਣ ਲਈ ਇਸ਼ਤਿਹਾਰ, ਸਰਚ, ਫਿਲਟਰਜ਼ ਅਤੇ ਲੈਂਜ਼ ਨੂੰ ਵਿਅਕਤੀਗੱਤ ਬਣਾ ਸਕਦੇ ਹਾਂ।
ਅਸੀਂ ਤੁਹਾਡੀਆਂ Snaps ਨੂੰ ਕੁਝ ਪ੍ਰਸੰਗ ਦੇਣ ਵਿੱਚ ਮਦਦ ਕਰਨ ਲਈ ਵੀ ਜਾਣਕਾਰੀ ਦਾ ਇਸਤੇਮਾਲ ਕਰਦੇ ਹਾਂ, ਜੋ ਕਿ ਤੁਸੀਂ ਕਿੱਥੇ ਹੋ ਅਤੇ ਤੁਹਾਡੇ ਆਲੇ-ਦੁਆਲੇ ਕੀ ਚੱਲ ਰਿਹਾ ਹੈ ਉਸ ਉੱਤੇ ਆਧਾਰਿਤ ਹੁੰਦੀ ਹੈ! ਇਸ ਵਿੱਚ ਉਹ ਸਟੀਕਰ ਸ਼ਾਮਲ ਹਨ ਜੋ ਕਿ ਸਮਾਂ ਦਿਖਾਉਂਦੇ ਹਨ, ਮੌਸਮ, ਜਾਂ ਜਿਸ ਈਵੇਂਟ ਵਿੱਚ ਤੁਸੀਂ ਹੋ ਉਸ ਲਈ ਬਣੇ ਖਾਸ ਲੈਂਜ਼ ਅਤੇ ਫਿਲਟਰਸ। ਨਾਲ ਹੀ, ਅਸੀਂ ਇਸ ਜਾਣਕਾਰੀ ਨੂੰ ਤੁਹਾਡੀਆਂ ਯਾਦਾਂ ਨੂੰ ਲੜੀਬੱਧ ਕਰਨ ਲਈ ਵਰਤਦੇ ਹਾਂ, ਇਸ ਲਈ ਉਹ ਤੁਹਾਡੇ ਲਈ ਪ੍ਰਬੰਧਿਤ ਹਨ ਇਸ ਆਧਾਰ ਤੇ ਕਿ ਉਹਨਾਂ ਨੂੰ ਕਦੋਂ ਅਤੇ ਕਿੱਥੇ ਕੈਪਚਰ ਕੀਤਾ ਗਿਆ ਸੀ।
ਸਾਡੇ ਵੱਲੋਂ ਤੁਹਾਡੇ ਅਨੁਭਵ ਨੂੰ ਵਿਅਕਤੀਗਤ ਬਣਾਉਣ ਦੇ ਤਰੀਕੇ ਬਾਰੇ ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਇੱਥੇ ਪੜ੍ਹੋ।

ਸਾਡੀਆਂ ਸੇਵਾਵਾਂ ਨੂੰ ਸੁਰੱਖਿਅਤ ਅਤੇ ਮਹਿਫੂਜ਼ ਰੱਖਣਾ

ਜਦੋਂ ਤੁਸੀਂ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਦੇ ਹੋ ਤਾਂ ਇਹ ਸਾਡੇ ਲਈ ਜ਼ਰੂਰੀ ਹੈ ਕਿ ਜਿੰਨ੍ਹਾ ਮੁਮਕਿਨ ਹੋ ਸਕੇ ਓਨਾ ਤੁਹਾਨੂੰ ਸੁਰੱਖਿਅਤ ਅਤੇ ਮਹਿਫੂਜ਼ ਰੱਖੀਏ, ਇਸ ਲਈ ਅਸੀਂ ਆਪਣੇ ਉਤਪਾਦਾਂ ਦੇ ਇਹਨਾਂ ਪਹਿਲੂਆਂ ਨੂੰ ਵਧਾਉਣ ਲਈ ਤੁਹਾਡੀ ਕੁਝ ਜਾਣਕਾਰੀ ਦੀ ਵਰਤੋਂ ਕਰਦੇ ਹਾਂ! ਉਦਾਹਰਨ ਵਜੋਂ, ਅਸੀਂ ਤੁਹਾਡੇ ਖਾਤੇ ਨੂੰ ਮਹਿਫੂਜ਼ ਕਰਨ ਲਈ ਦੋ-ਕਾਰਕ ਪ੍ਰਮਾਣਿਕਤਾ ਪ੍ਰਦਾਨ ਕਰਦੇ ਹਾਂ ਅਤੇ ਜੇ ਅਸੀਂ ਕੋਈ ਸ਼ੱਕੀ ਸਰਗਰਮੀ ਦਾ ਪਤਾ ਲਗਾਉਂਦੇ ਹਾਂ ਤਾਂ ਤੁਹਾਨੂੰ ਈਮੇਲ ਜਾਂ ਲਿਖਤੀ ਸੁਨੇਹਾ ਭੇਜ ਸਕਦੇ ਹਾਂ। ਅਸੀਂ Snapchat 'ਤੇ ਭੇਜੇ URLs ਨੂੰ ਵੀ ਸਕੈਨ ਕਰ ਸਕਦੇ ਹਾਂ ਇਹ ਦੇਖਣ ਲਈ ਕਿ ਉਹ ਵੈੱਬਪੇਜ ਸੰਭਾਵਿਤ ਤੌਰ 'ਤੇ ਨੁਕਸਾਨਦੇਹ ਹੈ, ਅਤੇ ਇਸ ਬਾਰੇ ਤੁਹਾਨੂੰ ਚੇਤਾਵਨੀ ਵੀ ਦੇ ਸਕਦੇ ਹਾਂ।

ਢੁਕਵੇਂ ਇਸ਼ਤਿਹਾਰ ਦੇਣਾ

ਅਸੀਂ ਸੋਚਦੇ ਹਾਂ ਕਿ ਇਸ਼ਤਿਹਾਰ ਸਭ ਤੋਂ ਵਧੀਆ ਹੁੰਦੇ ਹਨ ਜਦੋਂ ਉਹ ਢੁਕਵੇਂ ਹੋਣ — ਇਸ਼ਤਿਹਾਰ ਦੇਣ ਵਾਲ਼ੇ ਉਹਨਾਂ ਨੂੰ ਤਰਜੀਹ ਦਿੰਦੇ ਹਨ ਅਤੇ ਅਸੀਂ ਸੋਚਦੇ ਹਾਂ ਕਿ ਤੁਸੀਂ ਵੀ ਉਨ੍ਹਾਂ ਨੂੰ ਹੋਰ ਜ਼ਿਆਦਾ ਪਸੰਦ ਕਰੋਗੇ। ਇਸ ਕਰਕੇ, ਅਸੀਂ ਤੁਹਾਡੀ ਥੋੜ੍ਹੀ ਜਿਹੀ ਜਾਣਕਾਰੀ ਦੀ ਵਰਤੋਂ ਕਰਦੇ ਹਾਂ ਜੋ ਕਿ ਅਸੀਂ ਤੁਹਾਡੇ ਬਾਰੇ ਜਾਣੀ ਸੀ ਅਤੇ ਸਹੀ ਸਮੇਂ 'ਤੇ ਸਹੀ ਇਸ਼ਤਿਹਾਰ ਚੁਣਦੇ ਹਾਂ। ਉਦਾਹਰਨ ਵਜੋਂ, ਜੇਕਰ ਤੁਸੀਂ ਵੀਡੀਓ ਗੇਮਾਂ ਲਈ ਕਈ ਇਸ਼ਤਿਹਾਰਾਂ 'ਤੇ ਕਲਿਕ ਕੀਤਾ ਤਾਂ ਸ਼ਾਇਦ ਅਸੀਂ ਉਹਨਾਂ ਇਸ਼ਤਿਹਾਰਾਂ ਨੂੰ ਆਉਂਦੇ ਰਹਿਣ ਦਈਏ! ਪਰ ਅਸੀਂ ਤੁਹਾਡੀ ਜਾਣਕਾਰੀ ਦੀ ਵਰਤੋਂ ਕਰਕੇ ਉਹਨਾਂ ਇਸ਼ਤਿਹਾਰਾਂ ਨੂੰ ਦਿਖਾਉਣ ਤੋਂ ਬਚਾਂਗੇ ਜਿਨ੍ਹਾਂ ਨੂੰ ਸੰਭਵ ਤੌਰ 'ਤੇ ਤੁਸੀਂ ਪਸੰਦ ਨਹੀਂ ਕਰਦੇ। ਉਦਾਹਰਨ ਲਈ, ਜੇ ਕੋਈ ਟਿਕਟਿੰਗ ਸਾਈਟ ਸਾਨੂੰ ਦੱਸਦੀ ਹੈ ਕਿ ਤੁਸੀਂ ਪਹਿਲਾਂ ਹੀ ਫਿਲਮ ਲਈ ਟਿਕਟਾਂ ਖਰੀਦ ਲਈਆਂ ਹਨ - ਜਾਂ ਜੇ ਤੁਸੀਂ ਉਨ੍ਹਾਂ ਨੂੰ Snapchat ਰਾਹੀਂ ਖਰੀਦਿਆ ਹੈ ਤਾਂ- ਅਸੀਂ ਤੁਹਾਨੂੰ ਉਸਦੇ ਵਿਗਿਆਪਨ ਦਿਖਾਉਣੇ ਬੰਦ ਕਰ ਸਕਦੇ ਹਾਂ। ਹੋਰ ਜਾਣੋ

ਤੁਹਾਡੇ ਨਾਲ ਸੰਪਰਕ ਕਰਨਾ

ਕਈ ਵਾਰ ਅਸੀਂ ਤੁਹਾਡੇ ਨਾਲ ਸੰਪਰਕ ਵਿੱਚ ਆਵਾਂਗੇ ਤੁਹਾਨੂੰ ਨਵੀਆਂ ਵਿਸ਼ੇਸ਼ਤਾਵਾਂ ਦੇ ਜਾਰੀ ਹੋਣ ਬਾਰੇ ਦੱਸਣ, ਪ੍ਰਚਾਰਾਂ ਅਤੇ ਉਹਨਾਂ ਵਰਗੀਆਂ ਹੋਰ ਚੀਜ਼ਾਂ ਦੀ ਝਲਕ ਦੇਣ ਲਈ। ਉਦਾਹਰਨ ਵਜੋਂ, ਅਸੀਂ ਬਹੁਤ ਸਾਰੇ Snapchatters ਨੂੰ ਚੈਟ ਭੇਜੀ ਤਾਂਕਿ ਉਹਨਾਂ ਨੂੰ ਇਹ ਪਤਾ ਲੱਗ ਸਕੇ ਕਿ ਗਰੁੱਪ ਵੀਡੀਓ ਚੈਟ ਜਾਰੀ ਕਰ ਦਿੱਤੀ ਗਈ ਹੈ। ਅਸੀਂ ਮੁੱਖ ਤੌਰ 'ਤੇ ਇਹ ਐਪ ਵਿੱਚ ਕਰਦੇ ਹਾਂ, ਪਰ ਕਈ ਵਾਰ ਅਸੀਂ ਤੁਹਾਨੂੰ ਈਮੇਲ, ਲਿਖਤੀ ਸੰਦੇਸ਼ ਭੇਜ ਸਕਦੇ ਹਾਂ ਜਾਂ ਹੋਰ ਸੁਨੇਹਾ ਪਲੇਟਫਾਰਮਾਂ ਰਾਹੀਂ ਤੁਹਾਡੇ ਨਾਲ਼ ਸੰਚਾਰ ਕਰ ਸਕਦੇ ਹਾਂ। ਜਦੋਂ ਤੁਸੀਂ ਸਾਡੀ ਸਹਾਇਤਾ ਟੀਮ ਨਾਲ਼ ਸੰਪਰਕ ਕਰਦੇ ਹੋ ਤਾਂ ਅਸੀਂ ਵੀ ਤੁਹਾਡੀ ਜਾਣਕਾਰੀ ਦੀ ਵਰਤੋਂ ਤੁਹਾਨੂੰ ਵਾਪਸ ਸੰਪਰਕ ਕਰਨ ਲਈ ਜਾਂ ਉਹਨਾਂ ਸੁਨੇਹਿਆਂ ਜਾਂ ਬੇਨਤੀਆਂ ਬਾਰੇ ਤੁਹਾਨੂੰ ਯਾਦ ਦਵਾਉਣ ਲਈ ਕਰਦੇ ਹਾਂ ਜੋ ਤੁਹਾਡੀ ਉਡੀਕ ਕਰ ਰਹੇ ਹਨ। ਯਕੀਨੀ ਤੌਰ 'ਤੇ ਅਸੀਂ ਖ਼ੁਦ ਹੀ ਸਪੈਮ ਪਸੰਦ ਨਹੀਂ ਕਰਦੇ, ਇਸ ਲਈ ਅਸੀਂ ਸਾਡੇ ਵੱਲ਼ੋਂ ਭੇਜੀਆਂ ਈਮੇਲਾਂ ਅਤੇ ਸੁਨੇਹਿਆਂ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕਰਦੇ ਹਾਂ।

ਸਾਡੀਆਂ ਮਦਾਂ ਅਤੇ ਨੀਤੀਆਂ ਨੂੰ ਲਾਗੂ ਕਰਨਾ

ਆਖਰੀ ਸ਼੍ਰੇਣੀ ਕਾਨੂੰਨੀ ਹੈ। ਇਹ ਆਮ ਤੌਰ ਤੇ ਬਹੁਤ ਅਕਾਊ ਸ਼੍ਰੇਣੀ ਹੁੰਦੀ ਹੈ, ਪਰ ਇਹ ਇੱਕ ਜ਼ਰੂਰੀ ਹੈ! ਕਈ ਕੇਸਾਂ ਵਿੱਚ, ਅਸੀਂ ਤੁਹਾਡੀ ਜਾਣਕਾਰੀ ਨੂੰ ਕਾਨੂੰਨੀ ਉਦੇਸ਼ਾਂ ਲਈ ਇਸਤੇਮਾਲ ਕਰਦੇ ਹਾਂ। ਉਦਾਹਰਣ ਲਈ, ਜਦੋਂ Snapchat ਜਾਂ ਸਾਡੀਆਂ ਕਿਸੇ ਹੋਰ ਸੇਵਾਵਾਂ ਤੇ ਗੈਰ-ਕਾਨੂੰਨੀ ਸਮੱਗਰੀ ਪੋਸਟ ਕੀਤੀ ਜਾਂਦੀ ਹੈ ਤਾਂ ਸਾਨੂੰ ਸਾਡੀਆਂ ਸੇਵਾ ਦੀਆਂ ਮਦਾਂ ਅਤੇ ਹੋਰ ਨੀਤੀਆਂ ਨੂੰ ਲਾਗੂ ਕਰਨ ਦੀ ਲੋੜ ਹੋ ਸਕਦੀ ਹੈ। ਕੁਝ ਮਾਮਲਿਆਂ ਵਿੱਚ, ਅਸੀਂ ਕਾਨੂੰਨ ਲਾਗੂ ਕਰਨ ਦੀਆਂ ਬੇਨਤੀਆਂ ਵਿੱਚ ਸਹਿਯੋਗ ਕਰਨ ਜਾਂ ਸਾਡੀਆਂ ਕਾਨੂੰਨੀ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਲਈ ਤੁਹਾਡੀ ਜਾਣਕਾਰੀ ਦੀ ਵਰਤੋਂ ਜਾਂ ਉਸਨੂੰ ਸਾਂਝਾ ਕਰ ਸਕਦੇ ਹਾਂ। ਹੋਰ ਜਾਣਕਾਰੀ ਲਈ ਸਾਡੀ ਪਾਰਦਰਸ਼ਤਾ ਰਿਪੋਰਟ ਨੂੰ ਵੇਖੋ।