ਖੋਜਕਰਤਾਵਾਂ ਵੱਲੋਂ ਡੈਟਾ ਤੱਕ ਪਹੁੰਚ ਸੰਬੰਧੀ ਹਿਦਾਇਤਾਂ

ਜੇ ਤੁਸੀਂ ਗੈਰ-ਵਪਾਰਕ ਉਦੇਸ਼ਾਂ ਵਾਲੇ ਖੋਜਕਰਤਾ ਹੋ, ਅਤੇ ਡਿਜੀਟਲ ਸੇਵਾ ਕਾਨੂੰਨ (DSA) ਦੇ ਅਨੁਸਾਰ Snap ਦੇ ਜਨਤਕ ਤੌਰ 'ਤੇ ਉਪਲਬਧ ਡੈਟਾ ਤੱਕ ਪਹੁੰਚ ਦੀ ਬੇਨਤੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਹੇਠਾਂ ਦਿੱਤੀ ਜਾਣਕਾਰੀ ਦੇ ਨਾਲ DSA-Researcher-Access[at]snapchat.com 'ਤੇ ਆਪਣੀ ਖੋਜ ਬੇਨਤੀ ਸਪੁਰਦ ਕਰ ਸਕਦੇ ਹੋ:

  • ਤੁਹਾਡਾ ਨਾਮ ਅਤੇ ਸੰਬੰਧਿਤ ਖੋਜ ਸੰਸਥਾ ਦਾ ਨਾਮ

  • ਉਸ ਡੈਟਾ ਦਾ ਵਿਸਤ੍ਰਿਤ ਵੇਰਵਾ ਜਿਸ ਤੱਕ ਤੁਸੀਂ ਪਹੁੰਚਣਾ ਚਾਹੁੰਦੇ ਹੋ

  • ਉਸ ਉਦੇਸ਼ ਦਾ ਵਿਸਤ੍ਰਿਤ ਵਰਣਨ ਜਿਸ ਲਈ ਤੁਸੀਂ ਡੈਟਾ ਲਈ ਬੇਨਤੀ ਕਰ ਰਹੇ ਹੋ

  • ਯੋਜਨਾਬੱਧ ਖੋਜ ਸਰਗਰਮੀਆਂ ਅਤੇ ਕਾਰਜਪ੍ਰਣਾਲੀ ਦਾ ਵਿਸਤ੍ਰਿਤ ਵੇਰਵਾ

  • ਤੁਹਾਡੇ ਵੱਲੋਂ ਕੀਤੀ ਜਾ ਰਹੀ ਖੋਜ ਲਈ ਫੰਡਿੰਗ ਦੇ ਸਰੋਤਾਂ ਦੇ ਵੇਰਵੇ

  • ਪੁਸ਼ਟੀ ਕਰੋ ਕਿ ਤੁਹਾਡੀ ਖੋਜ ਗੈਰ-ਵਪਾਰਕ ਉਦੇਸ਼ਾਂ ਲਈ ਹੈ

  • ਬੇਨਤੀ ਕੀਤੇ ਡੈਟਾ ਦੀ ਸਮਾਂ-ਸੀਮਾ ਦੇ ਵੇਰਵੇ

ਬੇਨਤੀ ਪ੍ਰਾਪਤ ਹੋਣ 'ਤੇ ਅਸੀਂ ਯੋਗਤਾ ਅਤੇ ਕਾਨੂੰਨਾਂ ਦੀ ਪਾਲਣਾ ਲਈ ਤੁਹਾਡੀ ਬੇਨਤੀ ਦੀ ਸਮੀਖਿਆ ਕਰਾਂਗੇ ਅਤੇ ਤੁਹਾਡੇ ਨਾਲ ਸੰਪਰਕ ਕਰਾਂਗੇ।