ਗੈਰ-ਕਨੂੰਨੀ ਜਾਂ ਨਿਯੰਤ੍ਰਿਤ ਸਰਗਰਮੀਆਂ

ਭਾਈਚਾਰਕ ਸੇਧਾਂ ਦੀ ਵਿਆਖਿਆਕਾਰ ਲੜੀ

ਅੱਪਡੇਟ ਕੀਤਾ ਗਿਆ: ਜਨਵਰੀ 2024

  • ਕਿਸੇ ਵੀ ਗੈਰ-ਕਨੂੰਨੀ ਸਰਗਰਮੀ ਲਈ Snapchat ਨਾ ਵਰਤੋ। ਇਸ ਵਿੱਚ ਗੈਰ-ਕਨੂੰਨੀ ਜਾਂ ਨਿਯੰਤ੍ਰਿਤ ਨਸ਼ੀਲੇ ਪਦਾਰਥਾਂ, ਤਸਕਰੀ (ਜਿਵੇਂ ਕਿ ਬਾਲ ਜਿਨਸੀ ਸ਼ੋਸ਼ਣ ਜਾਂ ਸ਼ੋਸ਼ਣ ਚਿੱਤਰ), ਹਥਿਆਰਾਂ ਜਾਂ ਨਕਲੀ ਵਸਤੂਆਂ ਜਾਂ ਦਸਤਾਵੇਜ਼ਾਂ ਦੀ ਖਰੀਦ, ਵਿਕਰੀ, ਵਟਾਂਦਰਾ ਜਾਂ ਵਿਕਰੀ ਦੀ ਸਹੂਲਤ ਵਰਗੀਆਂ ਅਪਰਾਧਿਕ ਸਰਗਰਮੀਆਂ ਨੂੰ ਉਤਸ਼ਾਹਿਤ ਕਰਨਾ, ਸਹੂਲਤ ਦੇਣਾ ਜਾਂ ਉਨ੍ਹਾਂ ਵਿੱਚ ਭਾਗ ਲੈਣਾ ਸ਼ਾਮਲ ਹੈ। ਇਸ ਵਿੱਚ ਮਨੁੱਖੀ ਤਸਕਰੀ ਜਾਂ ਜਿਨਸੀ ਤਸਕਰੀ ਸਮੇਤ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਨੂੰ ਹੱਲਾਸ਼ੇਰੀ ਦੇਣਾ ਜਾਂ ਉਸ ਵਿੱਚ ਸਹਾਇਤਾ ਕਰਨਾ ਵੀ ਸ਼ਾਮਲ ਹੈ।

  • ਅਸੀਂ ਜੂਏਬਾਜ਼ੀ, ਤੰਬਾਕੂ ਉਤਪਾਦਾਂ ਅਤੇ ਸ਼ਰਾਬ ਦੇ ਅਣਅਧਿਕਾਰਤ ਪ੍ਰਚਾਰ ਸਮੇਤ ਨਿਯੰਤ੍ਰਿਤ ਵਸਤੂਆਂ ਜਾਂ ਉਦਯੋਗਾਂ ਦੇ ਗੈਰ-ਕਨੂੰਨੀ ਪ੍ਰਚਾਰ 'ਤੇ ਪਾਬੰਦੀ ਲਗਾਉਂਦੇ ਹਾਂ।ਆਮ ਜਾਣਕਾਰੀ

ਗੈਰ-ਕਨੂੰਨੀ ਅਤੇ ਨਿਯੰਤ੍ਰਿਤ ਸਰਗਰਮੀਆਂ ਦੇ ਵਿਰੁੱਧ ਸਾਡੀ ਪਾਬੰਦੀ Snapchat 'ਤੇ ਸੁਰੱਖਿਆ ਪ੍ਰਤੀ ਸਾਡੀ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਨਾਲ ਨਾ ਸਿਰਫ਼ ਇਹ ਯਕੀਨੀ ਬਣਾਉਣ ਵਿੱਚ ਮਦਦ ਮਿਲਦੀ ਹੈ ਕਿ ਸਾਡੇ ਪਲੇਟਫਾਰਮ ਦੀ ਗੈਰ-ਕਨੂੰਨੀ ਉਦੇਸ਼ਾਂ ਲਈ ਦੁਰਵਰਤੋਂ ਨਾ ਹੋਵੇ, ਸਗੋਂ Snapchatters ਨੂੰ ਗੰਭੀਰ ਨੁਕਸਾਨ ਦੇ ਜੋਖਮ ਤੋਂ ਬਚਾਉਣ ਵਿੱਚ ਵੀ ਮਦਦ ਮਿਲਦੀ ਹੈ। ਇਨ੍ਹਾਂ ਟੀਚਿਆਂ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਨ ਲਈ, ਅਸੀਂ ਆਪਣੇ ਭਾਈਚਾਰੇ ਨੂੰ ਵਿਦਿਅਕ ਸਰੋਤ ਦੇਣ ਅਤੇ ਆਮ ਤੌਰ 'ਤੇ ਜਨਤਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਸੁਰੱਖਿਆ ਹਿੱਸੇਦਾਰਾਂ, ਗੈਰ-ਸਰਕਾਰੀ ਸੰਗਠਨਾਂ, ਅਤੇ ਕਨੂੰਨ ਲਾਗੂ ਕਰਨ ਵਾਲੇ ਸੰਗਠਨਾਂ ਨਾਲ ਵਿਆਪਕ ਤੌਰ 'ਤੇ ਭਾਈਵਾਲੀ ਕਰਦੇ ਹਾਂ।


ਤੁਹਾਨੂੰ ਕੀ ਉਮੀਦ ਕਰਨੀ ਚਾਹੀਦੀ ਹੈ

ਜਦੋਂ ਕਿ ਕਨੂੰਨ ਅਤੇ ਨਿਯਮ ਦੁਨੀਆ ਭਰ ਦੇ ਅਧਿਕਾਰ ਖੇਤਰਾਂ ਵਿੱਚ ਵੱਖਰੇ ਹਨ--ਅਤੇ Snapchat ਵਧਦਾ ਦੁਨੀਆਵੀ ਭਾਈਚਾਰਾ ਹੈ--ਵਰਤੋਂਕਾਰ ਉਮੀਦ ਕਰ ਸਕਦੇ ਹਨ ਕਿ ਅਸੀਂ ਕਿਸੇ ਵੀ ਅਜਿਹੀ ਸਰਗਰਮੀ ਦੇ ਵਿਰੁੱਧ ਕਾਰਵਾਈ ਕਰਾਂਗੇ ਜੋ ਜਨਤਕ ਸੁਰੱਖਿਆ ਨੂੰ ਕਮਜ਼ੋਰ ਕਰਦੀ ਹੈ ਜਾਂ ਮਨੁੱਖੀ ਅਧਿਕਾਰਾਂ, ਸੰਯੁਕਤ ਰਾਜ ਅਮਰੀਕਾ ਦੇ ਕਨੂੰਨਾਂ ਜਾਂ ਉਸ ਦੇਸ਼ ਦੇ ਕਨੂੰਨਾਂ ਦੀ ਉਲੰਘਣਾ ਕਰਦੀ ਹੈ ਜਿਸ ਵਿੱਚ ਵਰਤੋਂਕਾਰ ਰਹਿੰਦਾ ਹੋਵੇ।

ਸਾਰੇ ਮਾਮਲਿਆਂ ਵਿੱਚ, ਵਰਜਿਤ ਗੈਰ-ਕਨੂੰਨੀ ਸਰਗਰਮੀਆਂ ਵਿੱਚ ਅਪਰਾਧਿਕ ਸਰਗਰਮੀ ਨੂੰ ਉਤਸ਼ਾਹਿਤ ਕਰਨਾ; ਸਾਈਬਰ ਅਪਰਾਧ ਵਿੱਚ ਸਹਾਇਤਾ ਕਰਨਾ ਜਾਂ ਭਾਗੀਦਾਰੀ; ਅਤੇ ਗੈਰ-ਕਨੂੰਨੀ ਜਾਂ ਨਿਯੰਤ੍ਰਿਤ ਨਸ਼ੀਲੇ ਪਦਾਰਥਾਂ, ਤਸਕਰੀ, ਹਥਿਆਰਾਂ ਅਤੇ ਨਕਲੀ ਵਸਤੂਆਂ ਜਾਂ ਦਸਤਾਵੇਜ਼ਾਂ ਦੀ ਖਰੀਦ, ਵਿਕਰੀ ਜਾਂ ਵਿਕਰੀ ਦੀ ਸਹੂਲਤ ਸ਼ਾਮਲ ਹੋਵੇਗੀ।

ਸਾਡੇ ਨਿਯਮ ਉਨ੍ਹਾਂ ਵਸਤੂਆਂ ਜਾਂ ਸਰਗਰਮੀਆਂ ਦੀ ਅਣਅਧਿਕਾਰਿਤ ਵਿਕਰੀ ਜਾਂ ਪ੍ਰਚਾਰ ਲਈ ਸਾਡੇ ਪਲੇਟਫਾਰਮ ਦੀ ਵਰਤੋਂ ਕਰਨ 'ਤੇ ਵੀ ਪਾਬੰਦੀ ਲਗਾਉਂਦੇ ਹਨ ਜੋ ਸਰਕਾਰੀ ਅਧਿਕਾਰੀਆਂ ਵਲੋਂ ਉਨ੍ਹਾਂ ਤਰੀਕਿਆਂ ਨਾਲ ਨਿਯੰਤ੍ਰਿਤ ਕੀਤੇ ਜਾਂਦੇ ਹਨ, ਜਿਨ੍ਹਾਂ ਨੂੰ ਕਨੂੰਨੀ ਤੌਰ 'ਤੇ ਖਰੀਦਣ, ਵੇਚਣ ਜਾਂ ਵਰਤਣ ਲਈ ਵਿਸ਼ੇਸ਼ ਲਾਇਸੈਂਸ ਦੀ ਲੋੜ ਹੁੰਦੀ ਹੈ ਜਾਂ ਹੋਰ ਪ੍ਰਬੰਧਕੀ ਪਾਲਣਾ ਦੀ ਲੋੜ ਹੁੰਦੀ ਹੈ। ਨਿਯੰਤ੍ਰਿਤ ਸਰਗਰਮੀਆਂ ਦੀਆਂ ਉਦਾਹਰਨਾਂ ਜਿਨ੍ਹਾਂ ਲਈ Snap ਤੋਂ ਪੂਰਵ ਮਨਜ਼ੂਰੀ ਦੀ ਲੋੜ ਹੁੰਦੀ ਹੈ, ਉਨ੍ਹਾਂ ਵਿੱਚ ਆਨਲਾਈਨ ਜੂਏਬਾਜ਼ੀ ਦੀਆਂ ਸਰਗਰਮੀਆਂ ਨੂੰ ਸਹੂਲਤ ਦੇਣਾ; ਸ਼ਰਾਬ ਵਰਗੇ ਪੀਣ ਵਾਲੇ ਪਦਾਰਥ ਵੇਚਣਾ; ਅਤੇ THC ਕਾਰੋਬਾਰਾਂ ਦਾ ਪ੍ਰਚਾਰ ਕਰਨਾ ਸ਼ਾਮਲ ਹੈ। Snapchat 'ਤੇ ਢੁਕਵੇਂ ਵਣਜ ਅਤੇ ਇਸ਼ਤਿਹਾਰਬਾਜ਼ੀ ਸਰਗਰਮੀਆਂ ਦੇ ਸੰਬੰਧ ਵਿੱਚ ਮਾਰਗਦਰਸ਼ਨ ਲਈ ਕਾਰੋਬਾਰਾਂ ਨੂੰ ਇਸ ਸਰੋਤ ਨੂੰ ਵਿਚਾਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। 

ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ Snapchatters ਕੋਲ ਅਜਿਹੇ ਆਨਲਾਈਨ ਵਤੀਰੇ ਅਤੇ ਸਰਗਰਮੀਆਂ ਦੀਆਂ ਕਿਸਮਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਹੋਵੇ ਜੋ ਕਨੂੰਨ ਦੀ ਉਲੰਘਣਾ ਕਰ ਸਕਦੀਆਂ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਪੇਸ਼ ਕਰ ਸਕਦੀਆਂ ਹਨ। ਗੈਰ-ਮੁਨਾਫ਼ਾ ਸੰਸਥਾਵਾਂ ਨਾਲ ਭਾਈਵਾਲੀਆਂ ਅਤੇ ਵੱਖ-ਵੱਖ ਸੁਰੱਖਿਆ ਹਿੱਸੇਦਾਰਾਂ ਦੇ ਸਹਿਯੋਗ ਨਾਲ, ਅਸੀਂ ਉੱਚ-ਜੋਖਮ ਵਾਲੀਆਂ ਸਰਗਰਮੀਆਂ ਅਤੇ Snapchatters ਦੇ ਸੁਰੱਖਿਅਤ ਰਹਿਣ ਦੇ ਤਰੀਕਿਆਂ ਬਾਰੇ ਜਾਗਰੂਕਤਾ ਵਧਾਉਣ ਲਈ ਵਚਨਬੱਧ ਹਾਂ। ਇਸ ਵਿੱਚ ਐਪ-ਵਿਚਲੇ ਸਰੋਤ ਸ਼ਾਮਲ ਹਨ, ਜਿਵੇਂ ਕਿ ਇੱਥੇ ਤੁਹਾਡੇ ਲਈ ਅਤੇ Heads Up, ਨਾਲ ਹੀ AdCouncil ਅਤੇ ਵਾਈਟ ਹਾਊਸ ਵਰਗੇ ਹਿੱਸੇਦਾਰਾਂ ਨਾਲ ਬਾਹਰੀ ਭਾਈਵਾਲੀਆਂ। ਅਸੀਂ Snapchat 'ਤੇ ਸਰਗਰਮੀਆਂ ਨਾਲ ਸੰਬੰਧਿਤ ਵੈਧ ਕਨੂੰਨੀ ਪ੍ਰਕਿਰਿਆ ਦੇ ਜਵਾਬ ਵਿੱਚ ਕਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਨਾਲ ਵੀ ਸਹਿਯੋਗ ਕਰਦੇ ਹਾਂ ਜੋ ਜ਼ੁਰਮ ਦਾ ਸਬੂਤ ਦੇ ਸਕਦੀਆਂ ਹਨ।


ਅਸੀਂ ਇਨ੍ਹਾਂ ਨੀਤੀਆਂ ਨੂੰ ਕਿਵੇਂ ਲਾਗੂ ਕਰਦੇ ਹਾਂ

ਗੈਰ-ਕਨੂੰਨੀ ਜਾਂ ਨਿਯੰਤ੍ਰਿਤ ਸਰਗਰਮੀਆਂ ਦੇ ਵਿਰੁੱਧ ਸਾਡੇ ਨਿਯਮਾਂ ਦੀ ਉਲੰਘਣਾ ਕਰਨ ਵਾਲੀ ਸਮੱਗਰੀ ਹਟਾ ਦਿੱਤੀ ਜਾਵੇਗੀ। ਬਹੁਤ ਸਾਰੇ ਮਾਮਲਿਆਂ ਵਿੱਚ, ਉਲੰਘਣਾ ਕਰਨ ਵਾਲੀ ਸਮੱਗਰੀ ਨੂੰ ਸਾਂਝਾ ਕਰਨ, ਪ੍ਰਚਾਰ ਕਰਨ ਜਾਂ ਵੰਡਣ ਵਾਲੇ ਵਰਤੋਂਕਾਰਾਂ ਨੂੰ ਚੇਤਾਵਨੀ ਨੋਟਿਸ ਮਿਲੇਗਾ, ਅਤੇ ਇਨ੍ਹਾਂ ਨੀਤੀਆਂ ਦੀ ਵਾਰ-ਵਾਰ ਉਲੰਘਣਾ ਕਰਨ ਵਾਲੇ ਵਰਤੋਂਕਾਰਾਂ ਦੀ ਉਨ੍ਹਾਂ ਦੇ ਖਾਤਿਆਂ ਤੱਕ ਪਹੁੰਚ ਪ੍ਰਤਿਬੰਧਿਤ ਹੋਵੇਗੀ। ਹਾਲਾਂਕਿ, ਕੁਝ ਗੈਰ-ਕਨੂੰਨੀ ਸਰਗਰਮੀਆਂ ਹਨ--ਜਿਵੇਂ ਕਿ ਨਸ਼ੀਲੇ ਪਦਾਰਥਾਂ ਦਾ ਵਪਾਰ ਜਾਂ ਮਨੁੱਖੀ ਤਸਕਰੀ, ਉਦਾਹਰਨ ਲਈ--ਜਿਸ ਲਈ ਸਾਡੇ ਕੋਲ ਅਸਲ ਵਿੱਚ ਸਿਫ਼ਰ ਸਹਿਣਸ਼ੀਲਤਾ ਹੈ; ਇਨ੍ਹਾਂ ਉਲੰਘਣਾਵਾਂ ਦੇ ਨਤੀਜੇ ਵਜੋਂ ਇੱਕ ਵਾਰ ਉਲੰਘਣਾ ਕਰਨ ਤੋਂ ਬਾਅਦ ਖਾਤੇ ਦੇ ਵਿਸ਼ੇਸ਼ ਅਧਿਕਾਰਾਂ ਦਾ ਨੁਕਸਾਨ ਹੋ ਜਾਵੇਗਾ।

Snapchat ਨੂੰ ਸੁਰੱਖਿਅਤ ਰੱਖਣ ਵਿੱਚ ਸਾਡੀ ਮਦਦ ਕਰਨ ਦਾ ਮਹੱਤਵਪੂਰਨ ਤਰੀਕਾ ਇਹ ਹੈ ਕਿ ਸਾਡੇ ਐਪ-ਵਿਚਲੇ ਰਿਪੋਰਟਿੰਗ ਔਜ਼ਾਰ ਦੀ ਵਰਤੋਂ ਕਰਦੇ ਹੋਏ ਗੈਰ-ਕਨੂੰਨੀ ਸਰਗਰਮੀ ਦੀ ਤੁਰੰਤ ਰਿਪੋਰਟ ਕਰੋ। ਇੱਕ ਵਾਰ ਰਿਪੋਰਟ ਪ੍ਰਾਪਤ ਹੋਣ ਤੋਂ ਬਾਅਦ, ਸਾਡੀ ਭਰੋਸਾ ਅਤੇ ਸੁਰੱਖਿਆ ਟੀਮ ਨੁਕਸਾਨ ਨਾਲ ਨਜਿੱਠਣ ਲਈ ਤੁਰੰਤ ਕਾਰਵਾਈ ਕਰ ਸਕਦੀ ਹੈ। ਸਾਡੀਆਂ ਉੱਚ-ਪਹੁੰਚ ਵਾਲੀਆਂ ਸਾਈਟਾਂ ਜਿਵੇਂ ਕਿ ਸਪੌਟਲਾਈਟ ਅਤੇ ਡਿਸਕਵਰ 'ਤੇ ਅਸੀਂ ਸਮੱਗਰੀ ਵਿੱਚ ਸੁਧਾਰ ਕਰਨ ਅਤੇ ਜਾਣਕਾਰੀ ਦੀ ਇਕਸਾਰਤਾ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਹੀ ਕਿਰਿਆਸ਼ੀਲ ਦ੍ਰਿਸ਼ਟੀਕੋਣ ਅਪਣਾਉਂਦੇ ਹਾਂ, ਪਰ ਇਨ੍ਹਾਂ ਸਾਈਟਾਂ 'ਤੇ ਤੁਹਾਡੇ ਸਾਹਮਣੇ ਆਉਣ ਵਾਲੀ ਕਿਸੇ ਵੀ ਨੁਕਸਾਨਦੇਹ ਸਮੱਗਰੀ ਬਾਰੇ ਵਰਤੋਂਕਾਰ ਰਿਪੋਰਟਾਂ ਪ੍ਰਾਪਤ ਕਰਨਾ ਅਜੇ ਵੀ ਬਹੁਤ ਕੀਮਤੀ ਹੈ; ਉਹ ਇਨ੍ਹਾਂ ਸਥਾਨਾਂ ਨੂੰ ਗੈਰ-ਕਨੂੰਨੀ ਜਾਂ ਅਸੁਰੱਖਿਅਤ ਸਰਗਰਮੀ ਤੋਂ ਮੁਕਤ ਰੱਖਣ ਲਈ ਸਾਡੀਆਂ ਪ੍ਰਕਿਰਿਆਵਾਂ ਵਿੱਚ ਕਿਸੇ ਵੀ ਖਾਮੀਆਂ ਪ੍ਰਤੀ ਸਾਨੂੰ ਸੁਚੇਤ ਕਰਨ ਵਿੱਚ ਮਦਦ ਕਰਦੀਆਂ ਹਨ।


ਸਿੱਟਾ

ਜਨਤਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਅਤੇ Snapchatters ਨੂੰ ਨੁਕਸਾਨਦੇਹ ਜਾਂ ਗੈਰ-ਕਨੂੰਨੀ ਸਰਗਰਮੀਆਂ ਤੋਂ ਬਚਾਉਣ ਲਈ ਆਪਣੀ ਭੂਮਿਕਾ ਨਿਭਾਉਣਾ ਇੱਕ ਜ਼ਿੰਮੇਵਾਰੀ ਹੈ ਜੋ ਅਸੀਂ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ।

ਜਿਵੇਂ ਕਿ ਅਸੀਂ ਇਨ੍ਹਾਂ ਯਤਨਾਂ ਨੂੰ ਜਾਰੀ ਰੱਖਦੇ ਹਾਂ, ਅਸੀਂ ਸਾਡੇ ਨਜ਼ਰੀਏ ਦੀ ਪ੍ਰਭਾਵਸ਼ੀਲਤਾ ਬਾਰੇ ਪਾਰਦਰਸ਼ੀ ਅੰਦਰੂਨੀ-ਝਾਤਾਂ ਦੇਣ ਲਈ ਵਚਨਬੱਧ ਹਾਂ। ਸਾਡੀ ਪਾਰਦਰਸ਼ਤਾ ਰਿਪੋਰਟ ਰਾਹੀਂ, ਅਸੀਂ ਗੈਰ-ਕਨੂੰਨੀ ਜਾਂ ਨਿਯੰਤ੍ਰਿਤ ਸਰਗਰਮੀਆਂ ਦੇ ਵਿਰੁੱਧ ਸਾਡੇ ਅਮਲੀਕਰਨ ਨਾਲ ਸੰਬੰਧਿਤ ਦੇਸ਼-ਪੱਧਰੀ ਜਾਣਕਾਰੀ ਦਿੰਦੇ ਹਾਂ। ਇਨ੍ਹਾਂ ਯਤਨਾਂ ਦੇ ਸੰਬੰਧ ਵਿੱਚ ਵਾਧੂ ਸਪੱਸ਼ਟਤਾ ਦੇਣ ਲਈ, ਅਸੀਂ ਆਪਣੀ ਪਾਰਦਰਸ਼ਤਾ ਰਿਪੋਰਟ ਵਿੱਚ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਨਾਲ ਸੰਬੰਧਿਤ ਉਲੰਘਣਾਵਾਂ ਲਈ ਸਾਡੇ ਰਿਪੋਰਟਿੰਗ ਅਤੇ ਅਮਲੀਕਰਨ ਡੇਟਾ ਨੂੰ ਤਕਸੀਮ ਕੀਤਾ ਹੈ, ਅਤੇ ਅਸੀਂ ਸਾਡੀਆਂ ਭਵਿੱਖ ਦੀਆਂ ਰਿਪੋਰਟਾਂ ਵਿੱਚ ਇਨ੍ਹਾਂ ਉਲੰਘਣਾਵਾਂ ਦਾ ਵਧੇਰੇ ਵਿਸਤ੍ਰਿਤ ਵਿਸ਼ਲੇਸ਼ਣ ਦੇਣ ਦੀ ਯੋਜਨਾ ਬਣਾ ਰਹੇ ਹਾਂ।

ਅਸੀਂ ਵਰਤੋਂਕਾਰਾਂ ਨੂੰ Snapchat ਨੂੰ ਸਾਰਿਆਂ ਲਈ ਸੁਰੱਖਿਅਤ ਅਤੇ ਸ਼ਮੂਲੀਅਤ ਵਾਲਾ ਸਥਾਨ ਰੱਖਣ ਵਿੱਚ ਮਦਦ ਕਰਨ ਲਈ ਗੈਰ-ਕਾਨੂੰਨੀ ਸਰਗਰਮੀ ਦੀਆਂ ਘਟਨਾਵਾਂ ਦੀ ਰਿਪੋਰਟ ਕਰਨ ਲਈ ਉਤਸ਼ਾਹਤ ਕਰਦੇ ਹਾਂ। ਅਸੀਂ ਹਮੇਸ਼ਾ ਨੁਕਸਾਨਦੇਹ ਸਮੱਗਰੀ ਜਾਂ ਵਤੀਰੇ ਨੂੰ ਹੱਲ ਕਰਨ ਦੀ ਸਾਡੀ ਯੋਗਤਾ ਵਿੱਚ ਸੁਧਾਰ ਕਰਨ ਦੇ ਮੌਕਿਆਂ ਦੀ ਤਲਾਸ਼ ਕਰ ਰਹੇ ਹਾਂ, ਅਤੇ ਅਸੀਂ ਸੁਰੱਖਿਆ ਭਾਈਚਾਰੇ ਦੇ ਵੱਖ-ਵੱਖ ਆਗੂਆਂ ਨਾਲ਼ ਕੰਮ ਕਰਨ ਲਈ ਵਚਨਬੱਧ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਸੀਂ ਇਹਨਾਂ ਉਦੇਸ਼ਾਂ ਨੂੰ ਜ਼ਿੰਮੇਵਾਰੀ ਨਾਲ ਅੱਗੇ ਵਧਾ ਰਹੇ ਹਾਂ। ਸਾਡੇ ਸੁਰੱਖਿਆ ਯਤਨਾਂ ਬਾਰੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਸਾਡੇ ਪਰਦੇਦਾਰੀ ਅਤੇ ਸੁਰੱਖਿਆ ਕੇਂਦਰ 'ਤੇ ਜਾਓ।