Snap Values

Snapchat ਸੰਚਾਲਨ, ਅਮਲੀਕਰਨ ਅਤੇ ਅਪੀਲਾਂ

ਭਾਈਚਾਰਕ ਸੇਧਾਂ ਦੀ ਵਿਆਖਿਆਕਾਰ ਲੜੀ

ਅੱਪਡੇਟ ਕੀਤੀ: ਮਾਰਚ 2026

Snapchat ਵਿੱਚ ਅਸੀਂ ਆਪਣੇ ਭਾਈਚਾਰੇ ਦੇ ਪਰਦੇਦਾਰੀ ਹਿੱਤਾਂ ਦਾ ਆਦਰ ਕਰਦੇ ਹੋਏ ਸੁਰੱਖਿਆ ਨੂੰ ਵਧਾਉਣ ਲਈ ਵਚਨਬੱਧ ਹਾਂ। ਅਸੀਂ ਸੰਭਾਵੀ ਨੁਕਸਾਨਾਂ ਦਾ ਮੁਕਾਬਲਾ ਕਰਨ ਲਈ ਸੰਤੁਲਿਤ, ਜੋਖਮ-ਅਧਾਰਿਤ ਦ੍ਰਿਸ਼ਟੀਕੋਣ ਰੱਖਦੇ ਹਾਂ — ਸਾਡੀਆਂ ਨੀਤੀਆਂ ਨੂੰ ਨਿਰਪੱਖ ਤਰੀਕੇ ਨਾਲ ਲਾਗੂ ਕਰਨ ਲਈ ਆਪਣੇ ਆਪ ਨੂੰ ਜਵਾਬਦੇਹ ਮੰਨਦੇ ਹੋਏ ਪਾਰਦਰਸ਼ੀ ਸਮੱਗਰੀ ਸੰਚਾਲਨ ਅਭਿਆਸਾਂ, ਇਕਸਾਰ ਅਤੇ ਬਰਾਬਰੀ ਕਾਰਵਾਈ ਅਤੇ ਸਪਸ਼ਟ ਸੰਚਾਰ ਨੂੰ ਜੋੜਦੇ ਹਾਂ।

ਸਮੱਗਰੀ ਸੰਚਾਲਨ


ਅਸੀਂ Snapchat ਨੂੰ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਜ਼ਾਈਨ ਕੀਤਾ ਹੈ ਅਤੇ ਇਹ ਡਿਜ਼ਾਈਨ ਸੰਭਾਵੀ ਨੁਕਸਾਨਦੇਹ ਸਮੱਗਰੀ ਦੇ ਫੈਲਣ ਨੂੰ ਰੋਕਣ ਵਿੱਚ ਮਦਦ ਕਰਨ ਵਿੱਚ ਮਹੱਤਵਪੂਰਨ ਹੈ। ਉਦਾਹਰਨ ਲਈ Snapchat ਖੁੱਲ੍ਹੀ ਖਬਰਾਂ ਦੀ ਫੀਡ ਦੀ ਪੇਸ਼ਕਸ਼ ਨਹੀਂ ਕਰਦੀ ਜਿੱਥੇ ਰਚਨਾਕਾਰਾਂ ਕੋਲ ਸੰਭਾਵੀ ਨੁਕਸਾਨਦੇਹ ਜਾਂ ਉਲੰਘਣਾ ਕਰਨ ਵਾਲੀ ਸਮੱਗਰੀ ਦਾ ਪ੍ਰਸਾਰਣ ਕਰਨ ਦਾ ਮੌਕਾ ਹੁੰਦਾ ਹੈ ਅਤੇ ਦੋਸਤਾਂ ਦੀਆਂ ਸੂਚੀਆਂ ਨਿੱਜੀ ਹੁੰਦੀਆਂ ਹਨ।

ਇਨ੍ਹਾਂ ਡਿਜ਼ਾਈਨ ਦੇ ਸੁਰੱਖਿਆ ਬਚਾਵਾਂ ਤੋਂ ਇਲਾਵਾ ਅਸੀਂ ਸਾਡੀ ਜਨਤਕ ਸਮੱਗਰੀ ਦੀਆਂ ਤਹਿਆਂ (ਜਿਵੇਂ ਸਪੌਟਲਾਈਟ, ਜਨਤਕ ਕਹਾਣੀਆਂ ਅਤੇ ਨਕਸ਼ੇ) ਦਾ ਸੰਚਾਲਨ ਕਰਨ ਲਈ ਸਵੈਚਾਲਿਤ ਔਜ਼ਾਰਾਂ ਅਤੇ ਮਨੁੱਖੀ ਸਮੀਖਿਆ ਦਾ ਸੁਮੇਲ ਵਰਤਦੇ ਹਾਂ। ਜਨਤਕ ਤਹਿਆਂ 'ਤੇ ਸਿਫ਼ਾਰਸ਼ ਕੀਤੀ ਸਮੱਗਰੀ ਵੀ ਉੱਚ ਮਿਆਰ ਦੇ ਅਨੁਸਾਰ ਹੁੰਦੀ ਹੈ ਅਤੇ ਵਾਧੂ ਸੇਧਾਂ ਨੂੰ ਪੂਰਾ ਕਰਨਾ ਲਾਜ਼ਮੀ ਹੁੰਦਾ ਹੈ। ਸਪੌਟਲਾਈਟ 'ਤੇ ਉਦਾਹਰਨ ਲਈ, ਰਚਨਾਕਾਰ ਵਿਆਪਕ Snapchat ਭਾਈਚਾਰੇ ਨਾਲ ਸਾਂਝਾ ਕਰਨ ਲਈ ਰਚਨਾਤਮਕ ਅਤੇ ਮਨੋਰੰਜਕ ਵੀਡੀਓਜ਼ ਸਪੁਰਦ ਕਰ ਸਕਦੇ ਹਨ, ਸਾਰੀ ਸਮੱਗਰੀ ਦੀ ਕੋਈ ਵੰਡ ਹੋਣ ਤੋਂ ਪਹਿਲਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਹੋਰ ਤਕਨਾਲੋਜੀ ਵੱਲੋਂ ਸਵੈਚਾਲਨ ਰਾਹੀਂ ਸਮੀਖਿਆ ਕੀਤੀ ਜਾਂਦੀ ਹੈ। Snap ਨੂੰ ਦਰਸ਼ਕਾਂ ਦੀ ਵੱਡੀ ਗਿਣਤੀ ਨੂੰ ਵੰਡਣ ਲਈ ਸਿਫ਼ਾਰਸ਼ ਕਰਨ ਦਾ ਮੌਕਾ ਦੇਣ ਤੋਂ ਪਹਿਲਾਂ ਇਸ ਦੀ ਮਨੁੱਖੀ ਸੰਚਾਲਕਾਂ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ। ਸਪੌਟਲਾਈਟ 'ਤੇ ਸਮੱਗਰੀ ਦਾ ਸੰਚਾਲਨ ਕਰਨ ਲਈ ਇਹ ਪੱਧਰੀ ਪਹੁੰਚ ਇਸ ਜੋਖਮ ਨੂੰ ਘਟਾਉਂਦੀ ਹੈ ਕਿ ਸੰਭਾਵੀ ਨੁਕਸਾਨਦੇਹ ਸਮੱਗਰੀ ਫੈਲ ਜਾਵੇਗੀ ਅਤੇ ਇਸ ਤਰ੍ਹਾਂ ਹਰੇਕ ਲਈ ਮਜ਼ੇਦਾਰ ਅਤੇ ਸਕਾਰਾਤਮਕ ਤਜ਼ਰਬੇ ਨੂੰ ਉਤਸ਼ਾਹਤ ਕਰਨ ਵਿੱਚ ਮਦਦ ਕਰਦੀ ਹੈ।

ਇਸੇ ਤਰ੍ਹਾਂ ਸੰਪਾਦਕੀ ਸਮੱਗਰੀ ਜੋ ਮੀਡੀਆ ਕੰਪਨੀਆਂ ਵੱਲੋਂ ਤਿਆਰ ਕੀਤੀ ਗਈ ਹੈ, ਜਿਵੇਂ ਕਿ ਪ੍ਰਕਾਸ਼ਕ ਕਹਾਣੀਆਂ ਜਾਂ ਸ਼ੋਅ, ਸੁਰੱਖਿਆ ਅਤੇ ਅਖੰਡਤਾ ਲਈ ਉੱਚ ਮਿਆਰਾਂ 'ਤੇ ਖੜ੍ਹੇ ਹੁੰਦੇ ਹਨ। ਇਸ ਤੋਂ ਇਲਾਵਾ ਅਸੀਂ ਸੰਭਾਵੀ ਨੁਕਸਾਨਦੇਹ ਸਮੱਗਰੀ ਦੀ ਪਛਾਣ ਕਰਨ ਵਿੱਚ ਮਦਦ ਕਰਨ ਲਈ ਹੋਰ ਜਨਤਕ ਜਾਂ ਉੱਚ-ਦਿਖਣਯੋਗਤਾ ਤਹਿਆਂ––ਜਿਵੇਂ ਕਿ ਕਹਾਣੀਆਂ–– 'ਤੇ ਸਰਗਰਮ ਨੁਕਸਾਨ-ਪਛਾਣ ਤਕਨੀਕ ਦੀ ਵਰਤੋਂ ਕਰਦੇ ਹਾਂ ਅਤੇ ਅਸੀਂ ਅਜਿਹੀ ਸਮੱਗਰੀ (ਉਦਾਹਰਨ ਲਈ ਗੈਰ-ਕਾਨੂੰਨੀ ਨਸ਼ਿਆਂ ਜਾਂ ਹੋਰ ਗੈਰ-ਕਾਨੂੰਨੀ ਵਸਤੂਆਂ ਦਾ ਵਿਗਿਆਪਨ ਦੇਣ ਦੀ ਕੋਸ਼ਿਸ਼ ਕਰਨ ਵਾਲੇ ਖਾਤਿਆਂ ਲਈ) ਨੂੰ ਖੋਜ ਨਤੀਜਿਆਂ ਵਿੱਚ ਦਿਖਾਈ ਦੇਣ ਤੋਂ ਰੋਕਣ ਵਿੱਚ ਮਦਦ ਲਈ ਮੁੱਖ-ਸ਼ਬਦ ਛਾਂਟੀ ਦੀ ਵਰਤੋਂ ਕਰਦੇ ਹਾਂ। 


Snapchat ਨੂੰ ਰਿਪੋਰਟ ਕਰਨਾ 

ਸਾਡੇ ਸਾਰੇ ਉਤਪਾਦਾਂ ਦੀਆਂ ਤਹਿਆਂ 'ਤੇ ਵਰਤੋਂਕਾਰ ਸਾਡੀਆਂ ਨੀਤੀਆਂ ਦੀ ਸੰਭਾਵਿਤ ਉਲੰਘਣਾ ਲਈ ਖਾਤਿਆਂ ਅਤੇ ਸਮੱਗਰੀ ਦੀ ਰਿਪੋਰਟ ਕਰ ਸਕਦੇ ਹਨ। ਅਸੀਂ Snapchatters ਲਈ ਸਿੱਧੇ ਸਾਡੀਆਂ ਸੁਰੱਖਿਆ ਟੀਮਾਂ ਨੂੰ ਗੁਪਤ ਰਿਪੋਰਟ ਸਪੁਰਦ ਕਰਨਾ ਅਸਾਨ ਬਣਾਉਂਦੇ ਹਾਂ, ਜੋ ਰਿਪੋਰਟਾਂ ਦਾ ਮੁਲਾਂਕਣ ਕਰਨ; ਸਾਡੀਆਂ ਨੀਤੀਆਂ ਦੇ ਅਨੁਸਾਰ ਢੁੱਕਵੀਂ ਕਾਰਵਾਈ ਕਰਨ; ਅਤੇ ਆਮ ਤੌਰ 'ਤੇ ਮਾਮਲੇ ਦੇ ਕੁਝ ਹੀ ਘੰਟਿਆਂ ਦੇ ਅੰਦਰ ਹੀ––ਨਤੀਜੇ ਦੀ ਰਿਪੋਰਟਿੰਗ ਕਰਨ ਵਾਲੀ ਧਿਰ ਨੂੰ ਸੂਚਿਤ ਕਰਨ ਲਈ ਸਿੱਖਿਅਤ ਹੁੰਦੀਆਂ ਹਨ। (ਕੁਝ ਮਾਮਲਿਆਂ ਵਿੱਚ ਜੇਕਰ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਦੀ ਵਰਤੋਂ ਕਰਕੇ ਰਿਪੋਰਟ 'ਤੇ ਉੱਚ-ਸ਼ੁੱਧਤਾ ਨਾਲ ਸੰਚਾਲਨ ਦਾ ਫੈਸਲਾ ਲੈਣ ਦੇ ਯੋਗ ਹੁੰਦੇ ਹਾਂ, ਤਾਂ ਅਸੀਂ ਅਜਿਹਾ ਕਰ ਸਕਦੇ ਹਾਂ।) 

ਜੇਕਰ ਤੁਹਾਨੂੰ ਅਜਿਹੀ ਸਮੱਗਰੀ ਦਿਸਦੀ ਹੈ ਜੋ ਸਾਡੀਆਂ ਭਾਈਚਾਰਕ ਸੇਧਾਂ ਦੀ ਉਲੰਘਣਾ ਕਰਦੀ ਹੈ, ਤਾਂ ਕਿਰਪਾ ਕਰਕੇ ਜਿੰਨੀ ਜਲਦੀ ਹੋ ਸਕੇ ਇਸ ਦੀ ਰਿਪੋਰਟ ਕਰੋ। ਜਦੋਂ ਤੁਸੀਂ ਐਪ ਵਿੱਚ ਸਮੱਗਰੀ ਦੀ ਰਿਪੋਰਟ ਕਰਦੇ ਹੋ, ਤਾਂ ਅਸੀਂ ਇਸ ਦੀ ਸਮੀਖਿਆ ਕਰਦੇ ਅਤੇ ਇਸ ਨੂੰ ਬਰਕਰਾਰ ਰੱਖਦੇ ਹਾਂ, ਭਾਵੇਂ ਇਹ ਮੂਲ ਰੂਪ ਵਿੱਚ ਮਿਟਾ ਦਿੱਤੀ ਜਾਵੇ। ਸੰਭਾਵਿਤ ਨੁਕਸਾਨਦੇਹ ਸਮੱਗਰੀ ਜਾਂ ਵਤੀਰੇ ਦੀ ਰਿਪੋਰਟ ਕਰਨ ਬਾਰੇ ਵਧੇਰੇ ਜਾਣਕਾਰੀ ਲਈ ਸਾਡੀ ਸਹਾਇਤਾ ਸਾਈਟ 'ਤੇ ਇਸ ਸਰੋਤ 'ਤੇ ਜਾਓ। ਤੁਸੀਂ ਉਲੰਘਣਾ ਕਰਨ ਵਾਲੀ ਸਮੱਗਰੀ ਦੀ ਪਛਾਣ ਕਰਨ ਅਤੇ ਉਸ ਨੂੰ ਹਟਾਉਣ ਅਤੇ Snapchat 'ਤੇ ਸੁਰੱਖਿਆ ਅਤੇ ਤੰਦਰੁਸਤੀ ਨੂੰ ਉਤਸ਼ਾਹਤ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਵੀ ਇੱਥੇ ਹੋਰ ਜਾਣ ਸਕਦੇ ਹੋ। ਜੇ ਤੁਹਾਡੇ ਵੱਲੋਂ ਸਪੁਰਦ ਕੀਤੀ ਰਿਪੋਰਟ ਦੇ ਨਤੀਜੇ ਬਾਰੇ ਤੁਹਾਡਾ ਕੋਈ ਸਵਾਲ ਜਾਂ ਚਿੰਤਾ ਹੈ, ਤਾਂ ਤੁਸੀਂ ਸਾਡੀ ਸਹਾਇਤਾ ਸਾਈਟ ਰਾਹੀਂ ਪੈਰਵਾਈ ਕਰ ਸਕਦੇ ਹੋ।

ਜਦੋਂ ਤੁਸੀਂ ਰਿਪੋਰਟ ਸਪੁਰਦ ਕਰਦੇ ਹੋ, ਤਾਂ ਤੁਸੀਂ ਇਸ ਗੱਲ ਦੀ ਤਸਦੀਕ ਕਰ ਰਹੇ ਹੁੰਦੇ ਹੋ ਕਿ ਇਹ ਤੁਹਾਡੇ ਸਭ ਤੋਂ ਵਧੀਆ ਗਿਆਨ ਦੇ ਅਨੁਸਾਰ ਸੰਪੂਰਨ ਅਤੇ ਸਹੀ ਹੈ। ਕਿਰਪਾ ਕਰਕੇ Snap ਦੀਆਂ ਰਿਪੋਰਟਿੰਗ ਪ੍ਰਣਾਲੀਆਂ ਦੀ ਦੁਰਵਰਤੋਂ ਨਾ ਕਰੋ, ਜਿਸ ਵਿੱਚ ਵਾਰ-ਵਾਰ ਜਾਅਲੀ ਜਾਂ ਹੋਰ “ਬੇਲੋੜੀਆਂ” ਰਿਪੋਰਟਾਂ ਭੇਜਣਾ ਸ਼ਾਮਲ ਹੈ। ਜੇ ਤੁਸੀਂ ਇਸ ਵਤੀਰੇ ਵਿੱਚ ਸ਼ਾਮਲ ਹੁੰਦੇ ਹੋ, ਤਾਂ ਅਸੀਂ ਤੁਹਾਡੀਆਂ ਰਿਪੋਰਟਾਂ ਦੀ ਸਮੀਖਿਆ ਨੂੰ ਤਰਜੀਹ ਨਾ ਦੇਣ ਦਾ ਅਧਿਕਾਰ ਰੱਖਦੇ ਹਾਂ। ਜੇ ਤੁਸੀਂ ਅਕਸਰ ਦੂਜਿਆਂ ਦੀ ਸਮੱਗਰੀ ਜਾਂ ਖਾਤਿਆਂ ਦੇ ਵਿਰੁੱਧ ਬੇਬੁਨਿਆਦ ਰਿਪੋਰਟਾਂ ਸਪੁਰਦ ਕਰਦੇ ਹੋ, ਤਾਂ ਅਸੀਂ ਤੁਹਾਨੂੰ ਚੇਤਾਵਨੀ ਭੇਜਣ ਤੋਂ ਬਾਅਦ ਇੱਕ ਸਾਲ ਤੱਕ ਦੀਆਂ ਰਿਪੋਰਟਾਂ ਦੀ ਸਮੀਖਿਆ ਨੂੰ ਮੁਅੱਤਲ ਕਰ ਸਕਦੇ ਹਾਂ ਅਤੇ ਗੰਭੀਰ ਸਥਿਤੀਆਂ ਵਿੱਚ ਤੁਹਾਡੇ ਖਾਤੇ ਨੂੰ ਅਯੋਗ ਕਰ ਸਕਦੇ ਹਾਂ।

ਕਿਰਪਾ ਕਰਕੇ ਧਿਆਨ ਦਿਓ ਕਿ ਸਾਡੇ ਕੋਲ ਕੈਲੀਫੋਰਨੀਆ ਵਿੱਚ ਸਥਿਤ K-12 ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਸਮਾਨ ਪ੍ਰਸ਼ਾਸਕਾਂ ਅਤੇ ਕੈਲੀਫੋਰਨੀਆ-ਅਧਾਰਿਤ ਨਾਬਾਲਗਾਂ ਨੂੰ ਸੇਵਾਵਾਂ ਦੇਣ ਵਾਲੇ ਮਾਨਸਿਕ ਸਿਹਤ ਪੇਸ਼ੇਵਰਾਂ ਲਈ ਸਮਰਪਿਤ ਰਿਪੋਰਟਿੰਗ ਚੈਨਲ ਹੈ, ਜਿਵੇਂ ਕਿ ਕੈਲੀਫੋਰਨੀਆ ਕਾਰੋਬਾਰ ਅਤੇ ਪੇਸ਼ੇ ਸੰਹਿਤਾ, ਭਾਗ 8, ਅਧਿਆਇ 22.2.8 ਮੁਤਾਬਕ ਲੋੜੀਂਦਾ ਹੈ। ਇਨ੍ਹਾਂ ਰਿਪੋਰਟਿੰਗ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਇੱਥੇ ਮਿਲ ਸਕਦੀ ਹੈ।

Snap 'ਤੇ ਨੀਤੀ ਅਮਲੀਕਰਨ

Snap 'ਤੇ ਸਾਡੇ ਲਈ ਮਹੱਤਵਪੂਰਨ ਹੈ ਕਿ ਸਾਡੀਆਂ ਨੀਤੀਆਂ ਇਕਸਾਰ ਅਤੇ ਨਿਰਪੱਖ ਅਮਲੀਕਰਨ ਨੂੰ ਉਤਸ਼ਾਹਤ ਕਰਦੀਆਂ ਹਨ। ਅਸੀਂ ਸਾਡੀਆਂ ਭਾਈਚਾਰਕ ਸੇਧਾਂ ਦੀਆਂ ਉਲੰਘਣਾਵਾਂ ਲਈ ਢੁੱਕਵੇਂ ਜੁਰਮਾਨੇ ਨਿਰਧਾਰਿਤ ਕਰਨ ਲਈ ਸੰਦਰਭ, ਨੁਕਸਾਨ ਦੀ ਗੰਭੀਰਤਾ ਅਤੇ ਖਾਤੇ ਦੇ ਇਤਿਹਾਸ 'ਤੇ ਵਿਚਾਰ ਕਰਦੇ ਹਾਂ।

ਸਾਡਾ ਰਵੱਈਆ ਉਨ੍ਹਾਂ ਖਾਤਿਆਂ ਨੂੰ ਤੁਰੰਤ ਅਯੋਗ ਕਰਨਾ ਹੈ ਜਿਨ੍ਹਾਂ ਨੂੰ ਅਸੀਂ ਗੰਭੀਰ ਨੁਕਸਾਨਾਂ ਵਿੱਚ ਸ਼ਾਮਲ ਮੰਨਦੇ ਹਾਂ। ਗੰਭੀਰ ਨੁਕਸਾਨਾਂ ਦੀਆਂ ਉਦਾਹਰਨਾਂ ਵਿੱਚ ਜਿਨਸੀ ਸ਼ੋਸ਼ਣ ਜਾਂ ਬੱਚਿਆਂ ਨਾਲ ਮਾੜਾ ਸਲੂਕ, ਗੈਰ-ਕਾਨੂੰਨੀ ਨਸ਼ਿਆਂ ਦੀ ਵੰਡ ਦੀ ਕੋਸ਼ਿਸ਼ ਅਤੇ ਹਿੰਸਕ ਕੱਟੜਪੰਥੀ ਜਾਂ ਅੱਤਵਾਦੀ ਸਰਗਰਮੀ ਨੂੰ ਉਤਸ਼ਾਹਤ ਕਰਨਾ ਸ਼ਾਮਲ ਹੈ।

ਸਾਡੀ ਨੀਤੀ ਘੱਟ ਗੰਭੀਰ ਨੁਕਸਾਨਾਂ ਲਈ ਵੀ ਮੁੱਖ ਤੌਰ 'ਤੇ ਸਾਡੀਆਂ ਭਾਈਚਾਰਕ ਸੇਧਾਂ ਦੀ ਉਲੰਘਣਾ ਕਰਨ ਲਈ ਬਣਾਏ ਜਾਂ ਵਰਤੇ ਖਾਤਿਆਂ ਨੂੰ ਅਯੋਗ ਕਰਨਾ ਵੀ ਹੈ। ਉਦਾਹਰਣ ਲਈ, ਕਿਸੇ ਖਾਤੇ ਨੂੰ ਤੁਰੰਤ ਅਯੋਗ ਕੀਤਾ ਜਾ ਸਕਦਾ ਹੈ ਜੇ ਇਸਦਾ ਵਰਤੋਂਕਾਰ ਨਾਮ ਜਾਂ ਪ੍ਰਦਰਸ਼ਿਤ ਨਾਮ ਉਲੰਘਣਾ ਕਰ ਰਿਹਾ ਹੋਵੇ ਜਾਂ ਜੇ ਇਸ ਨੇ ਕਈ ਵਾਰ ਉਲੰਘਣਾ ਕਰਨ ਵਾਲੀ ਸਮੱਗਰੀ ਪੋਸਟ ਕੀਤੀ ਹੋਵੇ।

ਸਾਡੀਆਂ ਭਾਈਚਾਰਕ ਸੇਧਾਂ ਦੀਆਂ ਹੋਰ ਉਲੰਘਣਾਵਾਂ ਲਈ Snap ਆਮ ਤੌਰ 'ਤੇ ਤਿੰਨ-ਹਿੱਸੇ ਵਾਲੀ ਅਮਲੀਕਰਨ ਪ੍ਰਕਿਰਿਆ ਦੀ ਪਾਲਣਾ ਕਰਦਾ ਹੈ:

  • ਕਦਮ ਪਹਿਲਾ: ਉਲੰਘਣਾ ਕਰਨ ਵਾਲੀ ਸਮੱਗਰੀ ਨੂੰ ਹਟਾ ਦਿੱਤਾ ਜਾਂਦਾ ਹੈ।

  • ਕਦਮ ਦੂਜਾ: Snapchatter ਨੂੰ ਸੂਚਨਾ ਮਿਲਦੀ ਹੈ ਜੋ ਇਹ ਦਰਸਾਉਂਦੀ ਹੈ ਕਿ ਉਨ੍ਹਾਂ ਨੇ ਸਾਡੀਆਂ ਭਾਈਚਾਰਕ ਸੇਧਾਂ ਦੀ ਉਲੰਘਣਾ ਕੀਤੀ ਹੈ, ਉਨ੍ਹਾਂ ਦੀ ਸਮੱਗਰੀ ਨੂੰ ਹਟਾ ਦਿੱਤਾ ਗਿਆ ਹੈ, ਅਤੇ ਇਹ ਕਿ ਦੁਹਰਾਉਣ ਵਾਲੀਆਂ ਉਲੰਘਣਾਵਾਂ ਦੇ ਨਤੀਜੇ ਵਜੋਂ ਵਾਧੂ ਅਮਲੀਕਰਨ ਦੀਆਂ ਕਾਰਵਾਈਆਂ ਹੋਣਗੀਆਂ, ਜਿਸ ਵਿੱਚ ਉਨ੍ਹਾਂ ਦਾ ਖਾਤਾ ਅਯੋਗ ਕੀਤਾ ਜਾ ਸਕਦਾ ਹੈ।

  • ਕਦਮ ਤੀਜਾ: ਸਾਡੀ ਟੀਮ Snapchatter ਦੇ ਖਾਤੇ ਦੇ ਵਿਰੁੱਧ “ਸਟ੍ਰਾਈਕ” ਰਿਕਾਰਡ ਕਰਦੀ ਹੈ।

ਸਟ੍ਰਾਈਕ ਕਿਸੇ ਖਾਸ Snapchatter ਵੱਲੋਂ ਉਲੰਘਣਾਵਾਂ ਦਾ ਰਿਕਾਰਡ ਬਣਾਉਂਦੀ ਹੈ। ਸਟ੍ਰਾਈਕਾਂ ਦੇ ਨਾਲ Snapchatter ਨੂੰ ਨੋਟਿਸ ਦਿੱਤਾ ਜਾਂਦਾ ਹੈ। ਜੇ ਕਿਸੇ Snapchatter ਨੂੰ ਨਿਰਧਾਰਿਤ ਸਮੇਂ ਵਿੱਚ ਬਹੁਤ ਸਾਰੇ ਸਟ੍ਰਾਈਕ ਮਿਲਦੇ ਹਨ, ਤਾਂ ਉਨ੍ਹਾਂ ਦਾ ਖਾਤਾ ਅਯੋਗ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਜਦੋਂ Snapchatter ਇੱਕ ਜਾਂ ਵਧੇਰੇ ਸਟ੍ਰਾਈਕ ਇਕੱਠੇ ਕਰਦਾ ਹੈ, ਤਾਂ ਅਸੀਂ Snapchat 'ਤੇ ਕੁਝ ਵਿਸ਼ੇਸ਼ਤਾਵਾਂ ਤੱਕ ਪਹੁੰਚ ਨੂੰ ਸੀਮਿਤ ਕਰ ਸਕਦੇ ਹਾਂ ਜਾਂ ਉਨ੍ਹਾਂ ਦੀ ਸਮੱਗਰੀ ਦੀ ਜਨਤਕ ਵੰਡ ਨੂੰ ਸੀਮਿਤ ਕਰ ਸਕਦੇ ਹਾਂ। ਇਹ ਸ਼ਿਕਾਇਤ ਪ੍ਰਣਾਲੀ (ਸਟ੍ਰਾਈਕ) ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੀ ਹੈ ਕਿ ਅਸੀਂ ਭਾਈਚਾਰਕ ਸੇਧਾਂ ਨੂੰ ਲਗਾਤਾਰ ਲਾਗੂ ਕਰਦੇ ਹਾਂ ਅਤੇ ਇਸ ਤਰ੍ਹਾਂ ਵਰਤੋਂਕਾਰਾਂ ਨੂੰ ਚੇਤਾਵਨੀ ਅਤੇ ਸਿੱਖਿਆ ਦਿੰਦੇ ਹਾਂ।

ਜਦੋਂ ਸਾਨੂੰ ਇਹ ਦੋਸ਼ ਲਗਾਉਣ ਵਾਲੀਆਂ ਰਿਪੋਰਟਾਂ ਮਿਲਦੀਆਂ ਹਨ ਕਿ ਸਮੱਗਰੀ ਜਾਂ ਖਾਤੇ ਸਥਾਨਕ ਕਾਨੂੰਨਾਂ ਦੀ ਉਲੰਘਣਾ ਕਰਦੇ ਹਨ, ਤਾਂ ਅਸੀਂ ਪਹਿਲਾਂ ਭਾਈਚਾਰਕ ਸੇਧਾਂ ਮੁਤਾਬਕ ਸਮੱਗਰੀ ਦਾ ਮੁਲਾਂਕਣ ਕਰਦੇ ਹਾਂ। ਜੇਕਰ ਕੋਈ ਉਲੰਘਣਾ ਨਹੀਂ ਮਿਲਦੀ ਹੈ, ਤਾਂ ਅਸੀਂ ਫਿਰ ਪੋਸਟ ਕਰਨ ਵਾਲੇ ਵਰਤੋਂਕਾਰ ਦੇ ਅਧਿਕਾਰ ਖੇਤਰ 'ਤੇ ਲਾਗੂ ਕਾਨੂੰਨਾਂ ਦੇ ਤਹਿਤ ਸਮੱਗਰੀ ਦਾ ਮੁਲਾਂਕਣ ਕਰਦੇ ਹਾਂ। ਜਿੱਥੇ ਸਮੱਗਰੀ ਪੋਸਟ ਕਰਨ ਵਾਲੇ ਵਰਤੋਂਕਾਰ ਦੇ ਸਥਾਨਕ ਕਾਨੂੰਨ ਦੇ ਤਹਿਤ ਗੈਰ-ਕਾਨੂੰਨੀ ਹੋਣ ਦਾ ਫ਼ੈਸਲਾ ਕੀਤਾ ਜਾਂਦਾ ਹੈ, ਅਸੀਂ ਸਮੱਗਰੀ ਨੂੰ ਹਟਾਵਾਂਗੇ ਜਾਂ ਮਨੁੱਖੀ ਅਧਿਕਾਰਾਂ ਦਾ ਆਦਰ ਕਰਨ ਦੀ Snap ਦੀ ਵਚਨਬੱਧਤਾ ਦੇ ਅਨੁਸਾਰ ਢੁਕਵੀਂ ਅਮਲੀਕਰਨ ਕਾਰਵਾਈ ਕਰਾਂਗੇ। ਅਸੀਂ ਉੱਪਰ ਦੱਸੇ ਗਏ ਨੁਕਤੇ ਵਾਂਗ ਹੀ ਸ਼ਿਕਾਇਤ ਪ੍ਰਣਾਲੀ ਵੀ ਲਗਾ ਸਕਦੇ ਹਾਂ। ਅਜਿਹੀਆਂ ਸਥਿਤੀਆਂ ਵਿੱਚ ਜਿੱਥੇ ਸਮੱਗਰੀ ਪੋਸਟ ਕਰਨ ਵਾਲੇ ਵਰਤੋਂਕਾਰ ਦੇ ਅਧਿਕਾਰ ਖੇਤਰ ਵਿੱਚ ਕਾਨੂੰਨੀ ਹੈ ਪਰ ਰਿਪੋਰਟ ਕਰਨ ਵਾਲੇ ਵਰਤੋਂਕਾਰ ਦੇ ਅਧਿਕਾਰ ਖੇਤਰ ਵਿੱਚ ਗੈਰ-ਕਾਨੂੰਨੀ ਜਾਂ ਪਾਬੰਦੀਸ਼ੁਦਾ ਹੈ, ਅਸੀਂ ਸਥਾਨਕ ਅਮਲੀਕਰਨ ਉਪਾਅ ਕਰ ਸਕਦੇ ਹਾਂ, ਜਿਵੇਂ ਕਿ ਪ੍ਰਭਾਵਿਤ ਅਧਿਕਾਰ ਖੇਤਰ ਵਿੱਚ ਸਮੱਗਰੀ ਜਾਂ ਖਾਤੇ ਦੀ ਦ੍ਰਿਸ਼ਟਤਾ ਨੂੰ ਘਟਾਉਣਾ, ਭਾਵੇਂ ਸਮੱਗਰੀ ਵਿਸ਼ਵ ਪੱਧਰ 'ਤੇ ਨਹੀਂ ਹਟਾਈ ਜਾਂਦੀ।

ਨੋਟਿਸ ਅਤੇ ਅਪੀਲਾਂ ਦੀਆਂ ਪ੍ਰਕਿਰਿਆਵਾਂ

Snapchatters ਨੂੰ ਇਹ ਸਪਸ਼ਟ ਸਮਝਣ ਵਿੱਚ ਮਦਦ ਕਰਨ ਲਈ ਕਿ ਉਨ੍ਹਾਂ ਦੇ ਵਿਰੁੱਧ ਅਮਲੀਕਰਨ ਦੀ ਕਾਰਵਾਈ ਕਿਉਂ ਕੀਤੀ ਗਈ ਅਤੇ ਅਪੀਲ ਕਰਨ ਦਾ ਮੌਕਾ ਦੇਣ ਲਈ ਅਸੀਂ ਨੋਟਿਸ ਅਤੇ ਅਪੀਲ ਪ੍ਰਕਿਰਿਆਵਾਂ ਸਥਾਪਿਤ ਕੀਤੀਆਂ ਹਨ ਜਿਨ੍ਹਾਂ ਦਾ ਉਦੇਸ਼ Snapchatters ਦੇ ਅਧਿਕਾਰਾਂ ਦੀ ਰੱਖਿਆ ਕਰਦੇ ਹੋਏ ਸਾਡੇ ਭਾਈਚਾਰੇ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ।

ਅਸੀਂ ਆਪਣੀਆਂ ਭਾਈਚਾਰਕ ਸੇਧਾਂ ਅਤੇ ਸੇਵਾ ਦੀਆਂ ਮਦਾਂ ਨੂੰ ਲਾਗੂ ਕਰਦੇ ਹਾਂ ਜਦੋਂ ਅਸੀਂ ਮੁਲਾਂਕਣ ਕਰਦੇ ਹਾਂ ਕਿ ਕਿਸੇ ਖਾਤੇ ਦੇ ਵਿਰੁੱਧ ਜੁਰਮਾਨੇ ਨੂੰ ਲਾਗੂ ਕਰਨਾ ਹੈ ਜਾਂ ਨਹੀਂ, ਅਤੇ ਸਾਡੀਆਂ ਭਾਈਚਾਰਕ ਸੇਧਾਂ, ਸੇਵਾ ਦੀਆਂ ਮਦਾਂ ਅਤੇ ਸਿਫ਼ਾਰਸ਼ ਯੋਗਤਾ ਲਈ ਸਮੱਗਰੀ ਸੇਧਾਂ ਨੂੰ ਪ੍ਰਸਾਰਿਤ ਕੀਤੀ ਜਾਂ ਸਿਫ਼ਾਰਸ਼ ਕੀਤੀ ਸਮੱਗਰੀ ਦਾ ਸੰਚਾਲਨ ਕਰਨ ਲਈ ਲਾਗੂ ਕਰਦੇ ਹਾਂ। ਸਾਡੀਆਂ ਅਪੀਲ ਦੀਆਂ ਪ੍ਰਕਿਰਿਆਵਾਂ ਕਿਵੇਂ ਕੰਮ ਕਰਦੀਆਂ ਹਨ, ਇਸ ਬਾਰੇ ਜਾਣਕਾਰੀ ਲਈ ਅਸੀਂ ਖਾਤੇ ਲਈ ਅਪੀਲਾਂ ਅਤੇ ਸਮੱਗਰੀ ਲਈ ਅਪੀਲਾਂ 'ਤੇ ਸਹਾਇਤਾ ਲੇਖ ਵਿਕਸਿਤ ਕੀਤੇ ਹਨ। ਕਿਰਪਾ ਕਰਕੇ ਧਿਆਨ ਦਿਓ ਕਿ ਭਾਈਚਾਰਕ ਸੇਧਾਂ ਦੀਆਂ ਉਲੰਘਣਾਵਾਂ ਨਾਲ ਸੰਬੰਧਿਤ ਸਾਰੀਆਂ Snapchat ਅਪੀਲਾਂ ਮਨੁੱਖੀ ਸਮੀਖਿਆਕਾਰ ਵੱਲੋਂ ਸੰਚਾਲਿਤ ਕੀਤੀਆਂ ਜਾਂਦੀਆਂ ਹਨ। ਜਦੋਂ Snapchat ਖਾਤੇ ਨੂੰ ਲਾਕ ਕਰਨ ਵਿਰੁੱਧ ਅਪੀਲ ਕਰਨ ਦਿੰਦੀ ਹੈ, ਤਾਂ Snapchater ਦੇ ਖਾਤੇ ਤੱਕ ਪਹੁੰਚ ਬਹਾਲ ਕਰ ਦਿੱਤੀ ਜਾਂਦੀ ਹੈ। ਭਾਵੇਂ ਅਪੀਲ ਸਫਲ ਹੈ ਜਾਂ ਨਹੀਂ, ਅਸੀਂ ਆਪਣੇ ਫੈਸਲੇ ਬਾਰੇ ਅਪੀਲ ਕਰਨ ਵਾਲੀ ਧਿਰ ਨੂੰ ਸਮੇਂ ਸਿਰ ਸੂਚਿਤ ਕਰਦੇ ਹਾਂ।

ਕਿਰਪਾ ਕਰਕੇ ਆਪਣੀ ਅਪੀਲ ਬਾਰੇ ਵਾਰ-ਵਾਰ ਬੇਨਤੀਆਂ ਸਪੁਰਦ ਕਰਕੇ Snap ਦੀ ਅਪੀਲ ਵਿਧੀ ਦੀ ਦੁਰਵਰਤੋਂ ਨਾ ਕਰੋ। ਜੇ ਤੁਸੀਂ ਇਸ ਵਤੀਰੇ ਵਿੱਚ ਸ਼ਾਮਲ ਹੁੰਦੇ ਹੋ, ਤਾਂ ਅਸੀਂ ਤੁਹਾਡੀਆਂ ਬੇਨਤੀਆਂ ਦੀ ਸਮੀਖਿਆ ਨੂੰ ਤਰਜੀਹ ਨਾ ਦੇਣ ਦਾ ਅਧਿਕਾਰ ਰੱਖਦੇ ਹਾਂ। ਜੇ ਤੁਸੀਂ ਅਕਸਰ ਬੇਬੁਨਿਆਦ ਅਪੀਲਾਂ ਸਪੁਰਦ ਕਰਦੇ ਹੋ, ਤਾਂ ਅਸੀਂ ਤੁਹਾਨੂੰ ਚੇਤਾਵਨੀ ਭੇਜਣ ਤੋਂ ਬਾਅਦ ਇੱਕ ਸਾਲ ਤੱਕ ਲਈ ਤੁਹਾਡੀਆਂ ਅਪੀਲਾਂ (ਸੰਬੰਧਿਤ ਬੇਨਤੀਆਂ ਸਮੇਤ) ਦੀ ਸਮੀਖਿਆ ਨੂੰ ਮੁਅੱਤਲ ਕਰ ਸਕਦੇ ਹਾਂ।