ਸਾਡੇ ਪਰਦੇਦਾਰੀ ਸਿਧਾਂਤ

Snap ਵਿਖੇ ਅਸੀਂ ਤੁਹਾਡੀ ਪਰਦੇਦਾਰੀ ਨੂੰ ਤਰਜੀਹ ਦਿੰਦੇ ਹਾਂ। ਅਸੀਂ ਜਾਣਦੇ ਹਾਂ ਕਿ ਅਸੀਂ ਉਸ ਵੇਲੇ ਤੁਹਾਡਾ ਭਰੋਸਾ ਹਾਸਲ ਕਰਦੇ ਹਾਂ ਜਦੋਂ ਤੁਸੀਂ Snapchat ਜਾਂ ਸਾਡੇ ਉਤਪਾਦਾਂ ਅਤੇ ਸੇਵਾਵਾਂ ਵਿੱਚੋਂ ਕਿਸੇ ਨੂੰ ਵੀ ਵਰਤਦੇ ਹੋ।

ਅਸੀਂ ਤੁਹਾਡੇ ਨਿੱਜੀ ਸੁਨੇਹੇ ਇਕੱਠੇ ਨਹੀਂ ਕਰਦੇ ਅਤੇ ਜੋ ਵੀ ਤੁਸੀਂ ਪੋਸਟ ਕੀਤਾ ਹੈ ਅਸੀਂ ਤੁਹਾਡੀ ਸਮਾਂਰੇਖਾ ਨੂੰ ਜਨਤਕ ਤੌਰ 'ਤੇ ਨਹੀਂ ਵਿਖਾਉਂਦੇ। Snapchat ਨੂੰ ਇਸ ਤਰ੍ਹਾਂ ਇਸ ਕਰਕੇ ਤਿਆਰ ਕੀਤਾ ਗਿਆ ਤਾਂ ਕਿ ਲੋਕ ਓਹੀ ਚੀਜ਼ਾਂ ਦੇਖ ਸਕਣ ਜਿਨ੍ਹਾਂ ਨੂੰ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ, ਜਿੰਨ੍ਹੇ ਲੰਬੇ ਸਮੇਂ ਤੱਕ ਤੁਸੀਂ ਉਹਨਾਂ ਨੂੰ ਸਾਂਝਾ ਕਰਨਾ ਚਾਹੁੰਦੇ ਹੋ। ਸਾਡਾ ਵਿਸ਼ਵਾਸ ਹੈ ਕਿ ਇਸ ਸਭ ਕਰਕੇ Snapchat ਖ਼ਾਸ ਹੈ ਕਿ ਇਹ ਚੀਜ਼ਾਂ ਨੂੰ ਸਥਾਈ ਰੱਖਣ ਨਾਲੋਂ ਦੋਸਤਾਂ ਦੀ ਆਪਸੀ ਗੱਲਬਾਤ ਦਾ ਜ਼ਰੀਆ ਹੈ।

ਭਾਵੇਂ ਸਾਡੇ ਉਤਪਾਦਾਂ ਵਿੱਚ ਲਗਾਤਾਰ ਤਬਦੀਲੀ ਹੁੰਦੀ ਰਹਿੰਦੀ ਹੈ, ਪਰ ਸਾਡੇ ਪਰਦੇਦਾਰੀ ਸਿਧਾਂਤ ਕਦੇ ਨਹੀਂ ਬਦਲਦੇ ਹਨ:

ਅਸੀਂ ਇਮਾਨਦਾਰੀ ਨਾਲ ਅਤੇ ਖੁੱਲੇ ਤੌਰ 'ਤੇ ਸੰਚਾਰ ਕਰਦੇ ਹਾਂ

ਜਦੋਂ ਤੁਸੀਂ Snap ਦੀਆਂ ਸੇਵਾਵਾਂ ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ ਸਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹੋ। ਇਸ ਲਈ ਤੁਹਾਨੂੰ ਇਹ ਸਮਝਣ ਵਿੱਚ ਮਦਦ ਕਰਨਾ ਸਾਡੀ ਜ਼ਿੰਮੇਵਾਰੀ ਹੈ ਕਿ ਇਹ ਜਾਣਕਾਰੀ ਕਿਵੇਂ ਵਰਤੀ ਜਾਂਦੀ ਹੈ। ਸਾਡੀ ਪਰਦੇਦਾਰੀ ਬਾਰੇ ਨੀਤੀ ਦੱਸਦੀ ਹੈ ਕਿ ਅਸੀਂ ਜਾਣਕਾਰੀ ਕਿਵੇਂ ਇਕੱਠੀ ਕਰਦੇ ਹਾਂ, ਵਰਤਦੇ ਹਾਂ, ਸਾਂਝਾ ਕਰਦੇ ਹਾਂ ਅਤੇ ਰੱਖਦੇ ਹਾਂ — ਤੁਸੀਂ ਇੱਥੇ ਝਲਕੀਆਂ ਪੜ੍ਹ ਸਕਦੇ ਹੋ। ਜੇ ਤੁਹਾਨੂੰ ਇਹ ਜਾਣਨ ਦੀ ਤਾਂਘ ਹੈ ਕਿ ਕੋਈ ਖਾਸ ਵਿਸ਼ੇਸ਼ਤਾ ਤੁਹਾਡੇ ਡੈਟਾ ਦੀ ਵਰਤੋਂ ਕਿਵੇਂ ਕਰਦੀ ਹੈ, ਤਾਂ ਉਤਪਾਦ ਅਨੁਸਾਰ ਪਰਦੇਦਾਰੀ ਥੋੜ੍ਹਾ ਵਿਸਤਾਰ ਨਾਲ ਦੱਸਦੀ ਹੈ। ਅਸੀਂ ਇਹ ਵੀ ਸਮਝਾਉਂਦੇ ਹਾਂ ਕਿ ਵਿਸ਼ੇਸ਼ਤਾਵਾਂ ਸਾਡੀਆਂ ਐਪਾਂ ਦੇ ਅੰਦਰ ਡੈਟਾ ਦੀ ਵਰਤੋਂ ਕਿਵੇਂ ਕਰਦੀਆਂ ਹਨ ਅਤੇ ਸਾਡੀ ਸਹਾਇਤਾ ਸਾਈਟ ਵਿੱਚ ਵੀ ਜਾਣਕਾਰੀ ਹੈ। ਬੇਸ਼ੱਕ, ਜੇ ਤੁਸੀਂ ਅਜੇ ਵੀ ਉਹ ਚੀਜ਼ ਨਹੀਂ ਲੱਭ ਸਕਦੇ ਜਿਸਦੀ ਤੁਹਾਨੂੰ ਲੋੜ ਹੈ, ਤਾਂ ਤੁਸੀਂ ਹਮੇਸ਼ਾ ਪੁੱਛ ਸਕਦੇ ਹੋ!

A cell phone with a navigation arrow overlapping

ਤੁਸੀਂ ਚੁਣਦੇ ਹੋ ਕਿ ਆਪਣੇ ਆਪ ਨੂੰ ਕਿਵੇਂ ਜ਼ਾਹਰ ਕਰਨਾ ਹੈ

ਸਾਡਾ ਵਿਸ਼ਵਾਸ ਹੈ ਕਿ ਪਰਦੇਦਾਰੀ ਸਵੈ-ਪ੍ਰਗਟਾਵੇ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਜ਼ਰੂਰੀ ਹੈ। ਇਸ ਲਈ ਤੁਸੀਂ ਇਸ ਗੱਲ 'ਤੇ ਨਿਯੰਤਰਣ ਰੱਖਦੇ ਹੋ ਕਿ ਤੁਸੀਂ ਚੀਜ਼ਾਂ ਨੂੰ ਕਿਸ ਨਾਲ ਸਾਂਝਾ ਕਰਦੇ ਹੋ, ਤੁਸੀਂ ਉਹਨਾਂ ਨੂੰ ਕਿਵੇਂ ਸਾਂਝਾ ਕਰਦੇ ਹੋ ਅਤੇ ਉਹਨਾਂ ਨੂੰ Snapchatters ਵੱਲੋਂ ਕਿੰਨੀ ਦੇਰ ਤੱਕ ਦੇਖਿਆ ਜਾ ਸਕਦਾ ਹੈ ਅਤੇ ਜੇਕਰ ਤੁਸੀਂ ਇੰਝ ਚਾਹੁੰਦੇ ਹੋ, ਤਾਂ ਜਨਤਕ ਵਿਕਲਪ ਚੁਣੋ। ਤੁਸੀਂ ਫੈਸਲਾ ਕਰੋ ਕਿ ਤੁਹਾਡੀ ਕਹਾਣੀ ਨੂੰ ਕੌਣ ਦੇਖ ਸਕਦਾ ਹੈ, Snap ਨਕਸ਼ੇ ਉੱਤੇ ਕਿਹੜੇ ਦੋਸਤ ਤੁਹਾਡੇ Bitmoji ਨੂੰ ਦੇਖ ਸਕਦੇ ਹਨ ਅਤੇ ਬੱਸ ਕਿੰਨੀ ਦੇਰ ਤੁਹਾਡੇ ਦੋਸਤਾਂ ਨਾਲ ਤੁਹਾਡੀਆਂ Snaps ਬਰਕਰਾਰ ਰਹਿਣਗੀਆਂ। ਤੁਸੀਂ ਚੀਜ਼ਾਂ ਨੂੰ ਸਿਰਫ ਆਪਣੇ ਅਤੇ ਦੋਸਤ ਵਿਚਕਾਰ ਰੱਖ ਸਕਦੇ ਹੋ, ਜਾਂ ਸਾਰੀ ਦੁਨੀਆਂ ਨਾਲ ਪਲ ਨੂੰ ਸਾਂਝਾ ਕਰ ਸਕਦੇ ਹੋ! ਹੋਰ ਜਾਣੋ

A ruler, pencil and paper with heart image on it

ਅਸੀਂ ਪਰਦੇਦਾਰੀ ਨੂੰ ਧਿਆਨ ਵਿੱਚ ਰੱਖ ਕੇ ਸਭ ਤਿਆਰ ਕਰਦੇ ਹਾਂ

ਨਵੀਆਂ ਵਿਸ਼ੇਸ਼ਤਾਵਾਂ ਤੀਬਰ ਪਰਦੇਦਾਰੀ ਸਮੀਖਿਆ ਪ੍ਰਕਿਰਿਆ ਵਿੱਚੋਂ ਲੰਘਦੀਆਂ ਹਨ — ਅਸੀਂ ਚੀਜ਼ਾਂ ਬਾਰੇ ਗੱਲ ਕਰਦੇ ਹਾਂ, ਅਸੀਂ ਉਹਨਾਂ ਬਾਰੇ ਬਹਿਸ ਕਰਦੇ ਹਾਂ ਅਤੇ ਅਸੀਂ ਉਨ੍ਹਾਂ ਉਤਪਾਦਾਂ ਅਤੇ ਸੇਵਾਵਾਂ ਨੂੰ ਬਣਾਉਣ ਲਈ ਸਖਤ ਮਿਹਨਤ ਕਰਦੇ ਹਾਂ ਜਿਨ੍ਹਾਂ 'ਤੇ ਮਾਣ ਕਰਦੇ ਹਾਂ ਅਤੇ ਜਿਨ੍ਹਾਂ ਨੂੰ ਅਸੀਂ ਵਰਤਣਾ ਚਾਹਾਂਗੇ। ਆਖ਼ਰਕਾਰ, ਅਸੀਂ ਇਹਨਾਂ ਉਤਪਾਦਾਂ ਅਤੇ ਸੇਵਾਵਾਂ ਦੀ ਵਰਤੋਂ ਹਰ ਰੋਜ਼ ਕਰਦੇ ਹਾਂ, ਕੰਮ 'ਤੇ ਅਤੇ ਸਾਡੀ ਨਿੱਜੀ ਜ਼ਿੰਦਗੀ ਦੋਵਾਂ ਵਿੱਚ। ਅਸੀਂ ਤੁਹਾਡੀ ਜਾਣਕਾਰੀ ਨੂੰ ਓਨੀ ਦੇਖਭਾਲ ਨਾਲ ਸੰਭਾਲਦੇ ਹਾਂ ਜਿੰਨੀ ਅਸੀਂ ਆਪਣੀ, ਆਪਣੀ ਕੰਪਨੀ, ਆਪਣੇ ਪਰਿਵਾਰ ਅਤੇ ਆਪਣੇ ਦੋਸਤਾਂ ਦੀ ਦੇਖਭਾਲ ਕਰਦੇ ਹਾਂ।

Notebook with heart shaped image

ਤੁਸੀਂ ਆਪਣੀ ਜਾਣਕਾਰੀ ਕਿਵੇਂ ਨਿਯੰਤਰਿਤ ਕਰਦੇ ਹੋ

ਤੁਹਾਨੂੰ ਆਪਣੀ ਜਾਣਕਾਰੀ ਨੂੰ ਨਿਯੰਤਰਿਤ ਕਰਨ ਦਾ ਅਧਿਕਾਰ ਹੈ। ਇਸ ਲਈ ਅਸੀਂ ਤੁਹਾਡੀ ਜਾਣਕਾਰੀ ਤੱਕ ਪਹੁੰਚਣ ਅਤੇ ਉਸਨੂੰ ਤਾਜ਼ਾ ਰੱਖਣ ਲਈ ਅਸਾਨ ਤਰੀਕੇ ਦਿੰਦੇ ਹਾਂ, ਇਹ ਤਰਤੀਬ ਦਿੰਦੇ ਹਾਂ ਕਿ ਤੁਸੀਂ ਸਾਡੇ ਨਾਲ ਕਿੰਨੀ ਜਾਣਕਾਰੀ ਸਾਂਝੀ ਕਰਦੇ ਹੋ ਅਤੇ ਬੇਨਤੀ ਕਰਦੇ ਹੋ ਕਿ ਅਸੀਂ ਤੁਹਾਡੀ ਜਾਣਕਾਰੀ ਨੂੰ ਮਿਟਾ ਦਈਏ- ਜਾਂ ਤੁਹਾਡੇ ਖਾਤੇ ਨੂੰ ਵੀ, ਸਾਰਾ ਕੁਝ ਇਕੱਠੇ ਹੀ। ਤੁਸੀਂ ਸਾਡੀਆਂ ਐਪਾਂ ਵਿੱਚ ਸਿੱਧੇ ਆਪਣੀਆਂ ਜ਼ਿਆਦਾਤਰ ਪਰਦੇਦਾਰੀ ਸੈਟਿੰਗਾਂ ਨੂੰ ਨਿਯੰਤਰਿਤ ਕਰ ਸਕਦੇ ਹੋ। ਤੁਸੀਂ ਇੱਥੇ ਲੌਗ ਇਨ ਵੀ ਕਰ ਸਕਦੇ ਹੋ ਅਤੇ ਆਪਣੀ Snapchat ਜਾਣਕਾਰੀ ਨੂੰ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਹਾਡੇ ਕੋਲ ਕਦੇ ਵੀ ਆਪਣੇ ਡੈਟਾ ਬਾਰੇ ਕੋਈ ਖਾਸ ਸਵਾਲ ਹਨ, ਤਾਂ ਸੰਕੋਚ ਨਾ ਕਰੋ ਸਾਡੇ ਨਾਲ ਸੰਪਰਕ ਕਰੋ!

Trash can with heart shaped image

ਮਿਟਾਉਣਾ ਸਾਡਾ ਪੂਰਵ-ਨਿਰਧਾਰਤ ਵਿਕਲਪ ਹੈ

Snapchat ਦਾ ਉਦੇਸ਼ ਵਿਅਕਤੀਗਤ ਤੌਰ 'ਤੇ ਦੋਸਤਾਂ ਨਾਲ ਸਮਾਂ ਬਿਤਾਉਣ ਦੀ ਭਾਵਨਾ ਨੂੰ ਹਾਸਲ ਕਰਨਾ ਹੈ — ਇਸ ਲਈ ਸਾਡੇ ਸਿਸਟਮ ਦੋਸਤਾਂ ਨਾਲ Snaps ਅਤੇ ਚੈਟਾਂ ਨੂੰ ਦੇਖਣ ਜਾਂ ਮਿਆਦ ਪੁੱਗ ਜਾਣ ਤੋਂ ਬਾਅਦ (ਤੁਹਾਡੀਆਂ ਸੈਟਿੰਗਾਂ 'ਤੇ ਨਿਰਭਰ ਕਰਦੇ ਹੋਏ) ਉਨ੍ਹਾਂ ਨੂੰ ਸਾਡੇ ਸਰਵਰਾਂ ਤੋਂ ਮਿਟਾਉਣ ਲਈ ਤਿਆਰ ਕੀਤੇ ਜਾਂਦੇ ਹਨ। ਕਿਸੇ ਦੋਸਤ ਨਾਲ Snap ਜਾਂ ਚੈਟ ਮਿਟਾਏ ਜਾਣ ਤੋਂ ਬਾਅਦ, ਅਸੀਂ ਮੁੱਖ ਤੌਰ 'ਤੇ ਬੁਨਿਆਦੀ ਵੇਰਵਿਆਂ ਨੂੰ ਦੇਖ ਸਕਾਂਗੇ (ਅਸੀਂ ਇਸਨੂੰ "ਮੈਟਾਡੈਟਾ" ਕਹਿੰਦੇ ਹਾਂ) — ਜਿਵੇਂ ਕਿ ਇਸ ਨੂੰ ਕਦੋਂ ਅਤੇ ਕਿਸ ਨੂੰ ਭੇਜਿਆ ਗਿਆ ਸੀ। ਬੇਸ਼ੱਕ, ਤੁਸੀਂ ਹਮੇਸ਼ਾ ਆਪਣੀਆਂ ਯਾਦਾਂ ਵਿੱਚ Snaps ਨੂੰ ਸੁਰੱਖਿਅਤ ਕਰਨਾ ਚੁਣ ਸਕਦੇ ਹੋ। ਹੋਰ ਜਾਣੋ

ਅਸੀਂ ਤੁਹਾਡੀਆਂ ਗੱਲਾਂਬਾਤਾਂ ਅਤੇ ਤੁਹਾਡੇ ਵੱਲੋਂ My AI ਨਾਲ ਸਾਂਝੀ ਕੀਤੀ ਸਮੱਗਰੀ ਨੂੰ ਥੋੜਾ ਵੱਖਰਾ ਸਮਝਦੇ ਹਾਂ — ਅਸੀਂ ਇਸਨੂੰ ਉਦੋਂ ਤੱਕ ਬਰਕਰਾਰ ਰੱਖਦੇ ਹਾਂ ਜਦੋਂ ਤੱਕ ਤੁਸੀਂ ਸਾਨੂੰ ਇਸਨੂੰ ਮਿਟਾਉਣ ਜਾਂ ਆਪਣਾ ਖਾਤਾ ਮਿਟਾਉਣ ਲਈ ਨਹੀਂ ਕਹਿੰਦੇ।

ਇਹ ਧਿਆਨ ਵਿੱਚ ਰੱਖਣਾ ਮਹੱਤਵਪੂਰਨ ਹੈ ਕਿ ਦੂਜੇ Snapchatters ਹਮੇਸ਼ਾਂ ਸਕ੍ਰੀਨਸ਼ਾਟ ਲੈ ਸਕਦੇ ਹਨ ਜਾਂ ਤੀਜੀ-ਧਿਰ ਦੀ ਐਪ ਵਰਤ ਕੇ ਚੀਜ਼ਾਂ ਨੂੰ ਸੁਰੱਖਿਅਤ ਕਰ ਸਕਦੇ ਹਨ। ਅਖੀਰ ਵਿੱਚ, ਸਿਰਫ਼ ਉਹਨਾਂ ਲੋਕਾਂ ਨਾਲ ਜਾਣਕਾਰੀ ਭਰਪੂਰ ਸਮੱਗਰੀ ਸਾਂਝੀ ਕਰਨਾ ਸਭ ਤੋਂ ਵਧੀਆ ਹੈ ਜਿਨ੍ਹਾਂ 'ਤੇ ਤੁਸੀਂ ਸੱਚਮੁੱਚ ਭਰੋਸਾ ਕਰਦੇ ਹੋ — ਜਿਵੇਂ ਤੁਸੀਂ ਅਸਲ ਜ਼ਿੰਦਗੀ ਵਿੱਚ ਕਰਦੇ ਹੋ!

ਹੈਪੀ ਸਨੈਪਿੰਗ!