ਤੁਰਕੀ ਪਰਦੇਦਾਰੀ ਨੋਟਿਸ

ਪ੍ਰਭਾਵੀ: 13 ਜਨਵਰੀ 2022

ਅਸੀਂ ਇਹ ਨੋਟਿਸ ਖਾਸ ਤੌਰ 'ਤੇ ਤੁਰਕੀ ਦੇ ਵਰਤੋਂਕਾਰਾਂ ਲਈ ਬਣਾਇਆ ਹੈ। ਤੁਰਕੀ ਦੇ ਵਰਤੋਂਕਾਰਾਂ ਕੋਲ ਤੁਰਕੀ ਕਾਨੂੰਨ ਦੇ ਅਧੀਨ ਨਿਰਧਾਰਤ ਕੀਤੇ ਕੁਝ ਪਰਦੇਦਾਰੀ ਅਧਿਕਾਰ ਹਨ। ਸਾਡੇ ਪਰਦੇਦਾਰੀ ਸਿਧਾਂਤ ਅਤੇ ਪਰਦੇਦਾਰੀ ਨਿਯੰਤਰਣ ਜੋ ਅਸੀਂ ਵਰਤੋਂਕਾਰਾਂ ਨੂੰ ਪੇਸ਼ ਕਰਦੇ ਹਾਂ ਇਹਨਾਂ ਕਾਨੂੰਨਾਂ ਦੇ ਅਨੁਸਾਰ ਹਨ—ਇਹ ਨੋਟਿਸ ਪੱਕਾ ਕਰਦਾ ਹੈ ਕਿ ਅਸੀਂ ਤੁਰਕੀ-ਮੁਤਾਬਕ ਜ਼ਰੂਰਤਾਂ ਨੂੰ ਪੂਰਾ ਕਰ ਸਕਦੇ ਹਾਂ। ਉਦਾਹਰਨ ਲਈ, ਸਾਰੇ ਵਰਤੋਂਕਾਰ ਐਪ ਵਿੱਚ ਆਪਣੇ ਡੈਟਾ ਦੀ ਕਾਪੀ ਦੀ ਬੇਨਤੀ ਕਰ ਸਕਦੇ ਹਨ, ਮਿਟਾਉਣ ਦੀ ਬੇਨਤੀ ਕਰ ਸਕਦੇ ਹਨ ਅਤੇ ਆਪਣੀਆਂ ਪਰਦੇਦਾਰੀ ਸੈਟਿੰਗਾਂ ਕੰਟਰੋਲ ਕਰ ਸਕਦੇ ਹਨ। ਪੂਰੀ ਜਾਣਕਾਰੀ ਲਈ, ਸਾਡੀ ਪਰਦੇਦਾਰੀ ਬਾਰੇ ਨੀਤੀ ਵੇਖੋ।

ਡੈਟਾ ਨਿਯੰਤਰਣਕਰਤਾ

ਜੇ ਤੁਸੀਂ ਤੁਰਕੀ ਵਿੱਚ ਵਰਤੋਂਕਾਰ ਹੋ, ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ 3000 31st Street, Santa Monica, California 90405 ਵਿਖੇ ਸਥਿਤ Snap Inc. ਤੁਹਾਡੀ ਨਿੱਜੀ ਜਾਣਕਾਰੀ ਦਾ ਕੰਟਰੋਲਰ ਹੈ।

ਤੁਹਾਡੇ ਅਧਿਕਾਰ

ਅਸੀਂ ਚਾਹੁੰਦੇ ਹਾਂ ਕਿ ਤੁਹਾਡੀ ਜਾਣਕਾਰੀ 'ਤੇ ਤੁਹਾਡਾ ਨਿਯੰਤਰਣ ਰਹੇ, ਇਸ ਲਈ ਅਸੀਂ ਤੁਹਾਨੂੰ ਨਿੱਜੀ ਜਾਣਕਾਰੀ ਦੇ ਸੰਬੰਧ ਵਿੱਚ ਬਹੁਤ ਸਾਰੇ ਅਧਿਕਾਰ ਦਿੰਦੇ ਹਾਂ। ਕਿਰਪਾ ਕਰਕੇ ਪਰਦੇਦਾਰੀ ਬਾਰੇ ਨੀਤੀ ਦੇ ਤੁਹਾਡੀ ਜਾਣਕਾਰੀ 'ਤੇ ਨਿਯੰਤਰਣ ਵਾਲੇ ਭਾਗ ਨੂੰ ਵੇਖੋ।

ਅੰਤਰਰਾਸ਼ਟਰੀ ਡੈਟਾ ਟ੍ਰਾਂਸਫਰ

ਤੁਹਾਨੂੰ ਸਾਡੀਆਂ ਸੇਵਾਵਾਂ ਪ੍ਰਦਾਨ ਕਰਨ ਲਈ, ਅਸੀਂ ਤੁਹਾਡੀ ਨਿੱਜੀ ਜਾਣਕਾਰੀ ਇਕੱਠੀ ਕਰ ਸਕਦੇ ਹਾਂ, ਇਸਨੂੰ ਟ੍ਰਾਂਸਫਰ ਕਰ ਸਕਦੇ ਹਾਂ, ਅਤੇ ਇਸ ਨੂੰ ਸੰਯੁਕਤ ਰਾਜ ਅਮਰੀਕਾ ਅਤੇ ਹੋਰ ਦੇਸ਼ਾਂ ਵਿੱਚ, ਜਿੱਥੇ ਤੁਸੀਂ ਰਹਿੰਦੇ ਹੋ, ਉਸ ਤੋਂ ਬਾਹਰ ਸਟੋਰ ਕਰ ਸਕਦੇ ਹਾਂ ਅਤੇ ਪ੍ਰਕਿਰਿਆ ਕਰ ਸਕਦੇ ਹਾਂ। ਜਦੋਂ ਵੀ ਅਸੀਂ ਤੁਹਾਡੀ ਰਹਿਣ ਦੀ ਥਾਂ ਤੋਂ ਬਾਹਰ ਜਾਣਕਾਰੀ ਸਾਂਝੀ ਕਰਦੇ ਹਾਂ, ਅਸੀਂ ਇਹ ਪੱਕਾ ਕਰਦੇ ਹਾਂ ਕਿ ਟ੍ਰਾਂਸਫਰ ਤੁਹਾਡੇ ਸਥਾਨਕ ਕਾਨੂੰਨ ਦੀ ਪਾਲਣਾ ਕਰਦਾ ਹੈ ਤਾਂ ਜੋ ਤੁਹਾਡੀ ਨਿੱਜੀ ਜਾਣਕਾਰੀ ਨੂੰ ਢੁੱਕਵੀਂ ਸੁਰੱਖਿਆ ਦਿੱਤੀ ਜਾ ਸਕੇ।

  • ਉਹ ਦੇਸ਼ ਜਿਸ ਨੂੰ ਨਿੱਜੀ ਜਾਣਕਾਰੀ ਟ੍ਰਾਂਸਫਰ ਕੀਤੀ ਜਾਂਦੀ ਹੈ: ਸੰਯੁਕਤ ਰਾਜ ਅਮਰੀਕਾ

  • ਟ੍ਰਾਂਸਫਰ ਦੀ ਮਿਤੀ ਅਤੇ ਢੰਗ: ਸਟੋਰੇਜ ਅਤੇ ਪ੍ਰਕਿਰਿਆ ਲਈ ਸਪੁਰਦਗੀ ਵਾਸਤੇ ਟ੍ਰਾਂਸਫਰ ਕੀਤੀ ਗਈ

  • ਟ੍ਰਾਂਸਫਰ ਕੀਤੀ ਨਿੱਜੀ ਜਾਣਕਾਰੀ: ਕਿਰਪਾ ਕਰਕੇ ਪਰਦੇਦਾਰੀ ਬਾਰੇ ਨੀਤੀ ਦੇ ਸਾਡੇ ਵੱਲੋਂ ਇਕੱਠੀ ਕੀਤੀ ਜਾਂਦੀ ਜਾਣਕਾਰੀ ਵਾਲੇ ਭਾਗ ਨੂੰ ਵੇਖੋ

  • ਨਿੱਜੀ ਜਾਣਕਾਰੀ ਰੱਖਣਾ: ਕਿਰਪਾ ਕਰਕੇ ਪਰਦੇਦਾਰੀ ਬਾਰੇ ਨੀਤੀ ਦੇ ਅਸੀਂ ਤੁਹਾਡੀ ਜਾਣਕਾਰੀ ਨੂੰ ਕਿੰਨ੍ਹੀ ਦੇਰ ਤੱਕ ਰੱਖਦੇ ਹਾਂ ਵਾਲੇ ਭਾਗ ਨੂੰ ਵੇਖੋ।

ਪ੍ਰਤੀਨਿਧੀ

Snap Inc. ਨੇ ਡੈਟਾ ਰਜਿਸਟਰਾਰ Danışmanlık Hizmetleri Anonim Şirketi ਨੂੰ ਆਪਣਾ ਤੁਰਕੀ ਪ੍ਰਤੀਨਿਧੀ ਨਿਯੁਕਤ ਕੀਤਾ ਹੈ। ਤੁਸੀਂ ਪ੍ਰਤੀਨਿਧੀ ਨਾਲ਼ ਇੱਥੇ ਸੰਪਰਕ ਕਰ ਸਕਦੇ ਹੋ:

ਡੈਟਾ ਰਜਿਸਟਰਾਰ Danışmanlık Hizmetleri Anonim Şirketi Maslak Mahallesi Eski Büyükdere Caddesi İz Plaza Giz Apt. ਨੰਬਰ: 9/78 Sarıyer/İstanbul 34485 snapchat@data-registrar.com