ਕੋਰੀਆ ਗਣਰਾਜ ਦਾ ਪਰਦੇਦਾਰੀ ਨੋਟਿਸ

ਪ੍ਰਭਾਵੀ: 22 ਮਈ 2024

ਅਸੀਂ ਇਹ ਨੋਟਿਸ ਕੋਰੀਆ ਗਣਰਾਜ ਦੇ ਵਰਤੋਂਕਾਰਾਂ ਲਈ ਖਾਸ ਤੌਰ 'ਤੇ ਬਣਾਇਆ ਹੈ। ਕੋਰੀਆ ਗਣਰਾਜ ਦੇ ਵਰਤੋਂਕਾਰਾਂ ਕੋਲ ਕੁਝ ਖਾਸ ਪਰਦੇਦਾਰੀ ਅਧਿਕਾਰ ਹਨ ਜਿਵੇਂ ਕਿ ਕੋਰੀਆ ਗਣਰਾਜ ਦੇ ਕਾਨੂੰਨ ਦੇ ਅਧੀਨ ਨਿਰਧਾਰਤ ਕੀਤਾ ਗਿਆ ਹੈ, ਜਿਸ ਵਿੱਚ ਨਿੱਜੀ ਜਾਣਕਾਰੀ ਸੁਰੱਖਿਆ ਐਕਟ ਸ਼ਾਮਲ ਹੈ। ਸਾਡੇ ਪਰਦੇਦਾਰੀ ਸਿਧਾਂਤ ਅਤੇ ਪਰਦੇਦਾਰੀ ਨਿਯੰਤਰਣ ਜੋ ਅਸੀਂ ਸਾਰੇ ਵਰਤੋਂਕਾਰਾਂ ਨੂੰ ਪੇਸ਼ ਕਰਦੇ ਹਾਂ ਇਹਨਾਂ ਕਾਨੂੰਨਾਂ ਦੇ ਅਨੁਸਾਰ ਹਨ—ਇਹ ਨੋਟਿਸ ਪੱਕਾ ਕਰਦਾ ਹੈ ਕਿ ਅਸੀਂ ਕੋਰੀਆ ਗਣਰਾਜ-ਵਿਸ਼ੇਸ਼ ਜ਼ਰੂਰਤਾਂ ਨੂੰ ਪੂਰਾ ਕਰਦੇ ਹਾਂ। ਉਦਾਹਰਨ ਲਈ, ਸਾਰੇ ਵਰਤੋਂਕਾਰ ਐਪ ਵਿੱਚ ਆਪਣੇ ਡੈਟਾ ਦੀ ਕਾਪੀ ਦੀ ਬੇਨਤੀ ਕਰ ਸਕਦੇ ਹਨ, ਮਿਟਾਉਣ ਦੀ ਬੇਨਤੀ ਕਰ ਸਕਦੇ ਹਨ ਅਤੇ ਆਪਣੀਆਂ ਪਰਦੇਦਾਰੀ ਸੈਟਿੰਗਾਂ ਕੰਟਰੋਲ ਕਰ ਸਕਦੇ ਹਨ। ਪੂਰੀ ਜਾਣਕਾਰੀ ਲਈ, ਸਾਡੀ ਪਰਦੇਦਾਰੀ ਬਾਰੇ ਨੀਤੀ ਵੇਖੋ।

ਡੈਟਾ ਨਿਯੰਤਰਣਕਰਤਾ

ਜੇ ਤੁਸੀਂ ਕੋਰੀਆ ਗਣਰਾਜ ਵਿੱਚ ਵਰਤੋਂਕਾਰ ਹੋ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ Snap Inc. ਤੁਹਾਡੀ ਨਿੱਜੀ ਜਾਣਕਾਰੀ ਦਾ ਨਿਯੰਤਰਣਕਰਤਾ ਹੈ।

ਤੀਜੀਆਂ ਧਿਰਾਂ ਨੂੰ ਨਿਜੀ ਜਾਣਕਾਰੀ ਦੇਣ ਦਾ ਖੁਲਾਸਾ

ਇੱਥੇ ਵਰਣਨ ਕੀਤੇ ਅਨੁਸਾਰ ਕੁਝ ਤੀਜੀ-ਧਿਰ ਸੇਵਾ ਪ੍ਰਦਾਤਾ ਅਤੇ/ਜਾਂ ਕੰਪਨੀਆਂ ਦੇ Snap Inc. ਪਰਿਵਾਰ ਦੇ ਅੰਦਰ Snap ਭਾਗੀਦਾਰ Snap ਦੀ ਤਰਫ਼ੋਂ ਕੰਮ ਕਰ ਸਕਦੇ ਹਨ ਅਤੇ ਉਨ੍ਹਾਂ ਕੰਮਾਂ ਨੂੰ ਕਰਨ ਲਈ ਤੁਹਾਡੀ ਨਿੱਜੀ ਜਾਣਕਾਰੀ ਦੀ ਲੋੜ ਅਨੁਸਾਰ ਵਰਤੋਂ ਕਰ ਸਕਦੇ ਹਨ।

ਅਸੀਂ ਤੁਹਾਡੇ ਬਾਰੇ ਜਾਣਕਾਰੀ ਉਨ੍ਹਾਂ ਭਾਗੀਦਾਰਾਂ ਅਤੇ ਰਚਨਾਕਾਰਾਂ ਨਾਲ ਵੀ ਸਾਂਝੀ ਕਰ ਸਕਦੇ ਹਾਂ ਜਿਨ੍ਹਾਂ ਨਾਲ ਅਸੀਂ Snapchat ਵਿੱਚ ਮਜ਼ੇਦਾਰ ਨਵੀਆਂ ਵਿਸ਼ੇਸ਼ਤਾਵਾਂ ਲਿਆਉਣ ਲਈ ਕੰਮ ਕਰਦੇ ਹਾਂ। ਸਾਡੀਆਂ ਸੇਵਾਵਾਂ 'ਤੇ ਤੀਜੀਆਂ ਧਿਰਾਂ ਵੱਲੋਂ ਇਕੱਠੀ ਕੀਤੀ ਜਾਣਕਾਰੀ ਬਾਰੇ ਹੋਰ ਜਾਣਕਾਰੀ ਲਈ, ਸਾਡੀ ਸਹਾਇਤਾ ਸਾਈਟ 'ਤੇ ਜਾਓ। ਕਿਰਪਾ ਕਰਕੇ ਲਾਗੂ ਧਾਰਨਾ ਮਿਆਦਾਂ ਲਈ ਹਰੇਕ ਭਾਗੀਦਾਰ ਦੀ ਪਰਦੇਦਾਰੀ ਬਾਰੇ ਨੀਤੀ ਨੂੰ ਵੇਖੋ।

ਕਿਰਪਾ ਕਰਕੇ ਧਿਆਨ ਦਿਓ, ਅਸੀਂ ਤੁਹਾਡੀ ਸਹਿਮਤੀ ਤੋਂ ਬਿਨਾਂ ਤੀਜੀਆਂ ਧਿਰਾਂ ਨਾਲ ਤੁਹਾਡੇ ਬਾਰੇ ਨਿੱਜੀ ਜਾਣਕਾਰੀ ਸਾਂਝੀ ਨਹੀਂ ਕਰਾਂਗੇ, ਜਦੋਂ ਤੱਕ ਕਾਨੂੰਨ ਵੱਲੋਂ ਇਜਾਜ਼ਤ ਨਹੀਂ ਦਿੱਤੀ ਜਾਂਦੀ।

ਨਿੱਜੀ ਜਾਣਕਾਰੀ ਦੇ ਖਾਤਮੇ ਦੀਆਂ ਪ੍ਰਕਿਰਿਆਵਾਂ ਅਤੇ ਢੰਗ

ਅਸੀਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਉਦੋਂ ਨਸ਼ਟ ਕਰ ਦੇਵਾਂਗੇ ਜਦੋਂ ਤੁਹਾਡੇ ਵੱਲੋਂ ਸਹਿਮਤੀ ਦਿੱਤੀ ਗਈ ਸਮਾਂ ਮਿਆਦ ਖਤਮ ਹੋ ਜਾਂਦੀ ਹੈ ਜਾਂ ਜਦੋਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਉਨ੍ਹਾਂ ਉਦੇਸ਼ਾਂ ਲਈ ਬੇਲੋੜੀ ਬਣਾ ਦਿੱਤਾ ਜਾਂਦਾ ਹੈ ਜਿਨ੍ਹਾਂ ਲਈ ਇਸਨੂੰ ਇਕੱਠਾ ਕੀਤਾ ਗਿਆ ਸੀ। ਜਿਵੇਂਕਿ ਸਾਡੀ ਪਰਦੇਦਾਰੀ ਬਾਰੇ ਨੀਤੀ ਵਿੱਚ ਦੱਸਿਆ ਗਿਆ ਹੈ, ਜੇ ਤੁਸੀਂ ਕਦੇ ਵੀ Snapchat ਦੀ ਵਰਤੋਂ ਬੰਦ ਕਰਨ ਦਾ ਫੈਸਲਾ ਲੈਂਦੇ ਹੋ, ਤਾਂ ਤੁਸੀਂ ਸਾਨੂੰ ਆਪਣਾ ਖਾਤਾ ਮਿਟਾਉਣ ਲਈ ਕਹਿ ਸਕਦੇ ਹੋ। ਅਸੀਂ ਤੁਹਾਡੇ ਬਾਰੇ ਇਕੱਠੀ ਕੀਤੀ ਜ਼ਿਆਦਾਤਰ ਜਾਣਕਾਰੀ ਨੂੰ ਵੀ ਤੁਹਾਡੇ ਥੋੜੇ ਸਮੇਂ ਸਰਗਰਮ ਨਾ ਰਹਿਣ ਦੇ ਬਾਅਦ ਮਿਟਾ ਦੇਵਾਂਗੇ — ਪਰ ਚਿੰਤਾ ਨਾ ਕਰੋ, ਅਸੀਂ ਪਹਿਲਾਂ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ! ਤੁਹਾਡੇ ਡੈਟਾ ਨੂੰ ਤਬਾਹ ਕਰਨ ਵੇਲੇ, ਅਸੀਂ ਨਿੱਜੀ ਜਾਣਕਾਰੀ ਨੂੰ ਪੱਕੇ ਤੌਰ 'ਤੇ ਤਬਾਹ ਕਰਨ ਲਈ ਵਪਾਰਕ ਤੌਰ 'ਤੇ ਵਾਜਬ ਅਤੇ ਤਕਨੀਕੀ ਤੌਰ 'ਤੇ ਸੰਭਵ ਕਦਮ ਚੁੱਕਾਂਗੇ।

ਤੁਹਾਡੇ ਅਧਿਕਾਰ

ਅਸੀਂ ਚਾਹੁੰਦੇ ਹਾਂ ਕਿ ਤੁਹਾਡੀ ਜਾਣਕਾਰੀ 'ਤੇ ਤੁਹਾਡਾ ਨਿਯੰਤਰਣ ਰਹੇ, ਇਸ ਲਈ ਅਸੀਂ ਤੁਹਾਨੂੰ ਨਿੱਜੀ ਜਾਣਕਾਰੀ ਦੇ ਸੰਬੰਧ ਵਿੱਚ ਬਹੁਤ ਸਾਰੇ ਅਧਿਕਾਰ ਦਿੰਦੇ ਹਾਂ। ਕਿਰਪਾ ਕਰਕੇ ਪਰਦੇਦਾਰੀ ਬਾਰੇ ਨੀਤੀ ਦੇ ਤੁਹਾਡੀ ਜਾਣਕਾਰੀ 'ਤੇ ਨਿਯੰਤਰਣ ਵਾਲੇ ਭਾਗ ਨੂੰ ਵੇਖੋ।

ਅੰਤਰਰਾਸ਼ਟਰੀ ਡੈਟਾ ਤਬਾਦਲੇ

ਕੰਪਨੀਆਂ ਅਤੇ ਸੇਵਾ ਪ੍ਰਦਾਤਿਆਂ ਦਾ ਵਿਦੇਸ਼ੀ Snap Inc. ਪਰਿਵਾਰ।  ਤੁਹਾਨੂੰ ਸਾਡੀਆਂ ਸੇਵਾਵਾਂ ਦੇਣ ਲਈ, ਅਸੀਂ ਸੰਯੁਕਤ ਰਾਜ ਅਮਰੀਕਾ ਅਤੇ ਉਸ ਤੋਂ ਬਾਹਰ ਦੇ ਦੂਜੇ ਦੇਸ਼ਾਂ ਵਿੱਚ, ਤੁਸੀਂ ਜਿੱਥੇ ਰਹਿੰਦੇ ਹੋ, Snap ਦੀ ਤਰਫ਼ੋਂ ਇੱਥੇ ਵਰਣਨ ਕੀਤੇ ਅਨੁਸਾਰ ਕੰਮ ਕਰਨ ਲਈ ਕੰਪਨੀਆਂ ਦੇ Snap Inc. ਪਰਿਵਾਰ ਅਤੇ ਕੁਝ ਤੀਜੀ-ਧਿਰ ਸੇਵਾ ਪ੍ਰਦਾਤਿਆਂ ਤੋਂ ਤੁਹਾਡੀ ਨਿੱਜੀ ਜਾਣਕਾਰੀ ਇਕੱਠੀ ਕਰ ਸਕਦੇ ਹਾਂ, ਇਸਦਾ ਤਬਾਦਲਾ ਕਰ ਸਕਦੇ ਹਾਂ ਅਤੇ ਇਸਨੂੰ ਸਟੋਰ ਅਤੇ ਇਸ 'ਤੇ ਪ੍ਰਕਿਰਿਆ ਕਰ ਸਕਦੇ ਹਾਂ। ਜਦੋਂ ਵੀ ਅਸੀਂ ਤੁਹਾਡੀ ਰਹਿਣ ਦੀ ਥਾਂ ਤੋਂ ਬਾਹਰ ਜਾਣਕਾਰੀ ਸਾਂਝੀ ਕਰਦੇ ਹਾਂ, ਅਸੀਂ ਇਹ ਪੱਕਾ ਕਰਦੇ ਹਾਂ ਕਿ ਟ੍ਰਾਂਸਫਰ ਤੁਹਾਡੇ ਸਥਾਨਕ ਕਾਨੂੰਨ ਦੀ ਪਾਲਣਾ ਕਰਦਾ ਹੈ ਤਾਂ ਜੋ ਤੁਹਾਡੀ ਨਿੱਜੀ ਜਾਣਕਾਰੀ ਨੂੰ ਢੁੱਕਵੀਂ ਸੁਰੱਖਿਆ ਦਿੱਤੀ ਜਾ ਸਕੇ।

  • ਉਹ ਦੇਸ਼ ਜਿਸ ਨੂੰ ਨਿੱਜੀ ਜਾਣਕਾਰੀ ਦਾ ਤਬਾਦਲਾ ਕੀਤਾ ਜਾਂਦਾ ਹੈ: ਸੰਯੁਕਤ ਰਾਜ ਅਮਰੀਕਾ

  • ਤਬਾਦਲੇ ਦੀ ਮਿਤੀ ਅਤੇ ਢੰਗ: ਸਟੋਰੇਜ ਅਤੇ ਪ੍ਰਕਿਰਿਆ ਲਈ ਸਪੁਰਦਗੀ ਵਾਸਤੇ ਤਬਾਦਲਾ ਕੀਤਾ ਗਿਆ

  • ਤਬਾਦਲਾ ਕੀਤੀ ਨਿੱਜੀ ਜਾਣਕਾਰੀ: ਕਿਰਪਾ ਕਰਕੇ ਪਰਦੇਦਾਰੀ ਬਾਰੇ ਨੀਤੀ ਦੇ ਸਾਡੇ ਵੱਲੋਂ ਇਕੱਠੀ ਕੀਤੀ ਜਾਂਦੀ ਜਾਣਕਾਰੀ ਵਾਲੇ ਭਾਗ ਨੂੰ ਵੇਖੋ

  • ਨਿੱਜੀ ਜਾਣਕਾਰੀ ਰੱਖਣਾ: ਕਿਰਪਾ ਕਰਕੇ ਪਰਦੇਦਾਰੀ ਬਾਰੇ ਨੀਤੀ ਦੇ ਅਸੀਂ ਤੁਹਾਡੀ ਜਾਣਕਾਰੀ ਨੂੰ ਕਿੰਨ੍ਹੀ ਦੇਰ ਤੱਕ ਰੱਖਦੇ ਹਾਂ ਵਾਲੇ ਭਾਗ ਨੂੰ ਵੇਖੋ।

ਵਿਦੇਸ਼ੀ ਭਾਗੀਦਾਰ।  ਅਸੀਂ Snapchat ਵਿੱਚ ਮਜ਼ੇਦਾਰ ਨਵੀਆਂ ਵਿਸ਼ੇਸ਼ਤਾਵਾਂ ਸ਼ਾਮਲ ਕਰਨ ਲਈ ਕੋਰੀਆ ਗਣਰਾਜ ਦੇ ਬਾਹਰ ਸਥਿਤ ਭਾਗੀਦਾਰਾਂ ਅਤੇ ਰਚਨਾਕਾਰਾਂ ਨਾਲ ਤੁਹਾਡੇ ਬਾਰੇ ਜਾਣਕਾਰੀ ਸਾਂਝੀ ਕਰ ਸਕਦੇ ਹਾਂ। ਸਾਡੇ ਭਾਗੀਦਾਰਾਂ ਬਾਰੇ ਹੋਰ ਜਾਣਕਾਰੀ ਲਈ, ਸਾਡੀ ਸਹਾਇਤਾ ਸਾਈਟ 'ਤੇ ਜਾਓ।

  • ਦੇਸ਼, ਜਿਸ ਨੂੰ ਨਿੱਜੀ ਜਾਣਕਾਰੀ ਦਾ ਤਬਾਦਲਾ ਕੀਤਾ ਜਾਂਦਾ ਹੈ: ਕਿਰਪਾ ਕਰਕੇ ਭਾਗੀਦਾਰ ਦੀ ਪਰਦੇਦਾਰੀ ਬਾਰੇ ਨੀਤੀ ਨੂੰ ਵੇਖੋ ਜੋ ਇੱਥੇ ਸਹਾਇਤਾ ਸਾਈਟ 'ਤੇ ਪਹੁੰਚਯੋਗ ਹੈ

  • ਤਬਾਦਲੇ ਦੀ ਮਿਤੀ ਅਤੇ ਢੰਗ: ਸਟੋਰੇਜ ਅਤੇ ਪ੍ਰਕਿਰਿਆ ਲਈ ਸਪੁਰਦਗੀ ਵਾਸਤੇ ਤਬਾਦਲਾ ਕੀਤਾ ਗਿਆ

  • ਤਬਾਦਲਾ ਕੀਤੀ ਨਿੱਜੀ ਜਾਣਕਾਰੀ: ਕਿਰਪਾ ਕਰਕੇ ਪਰਦੇਦਾਰੀ ਬਾਰੇ ਨੀਤੀ ਦੇ ਸਾਡੇ ਵੱਲੋਂ ਇਕੱਠੀ ਕੀਤੀ ਜਾਂਦੀ ਜਾਣਕਾਰੀ ਵਾਲੇ ਭਾਗ ਨੂੰ ਵੇਖੋ

  • ਨਿੱਜੀ ਜਾਣਕਾਰੀ ਰੱਖਣਾ: ਕਿਰਪਾ ਕਰਕੇ ਭਾਗੀਦਾਰ ਦੀ ਪਰਦੇਦਾਰੀ ਬਾਰੇ ਨੀਤੀ ਨੂੰ ਵੇਖੋ ਜੋ ਇੱਥੇ ਸਹਾਇਤਾ ਸਾਈਟ 'ਤੇ ਪਹੁੰਚਯੋਗ ਹੈ

ਨਿੱਜੀ ਜਾਣਕਾਰੀ ਦੀ ਸੁਰੱਖਿਆ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦਾ ਵਿਭਾਗ

Snap ਦੇ ਪਰਦੇਦਾਰੀ ਅਧਿਕਾਰੀ ਨਾਲ Snap ਦੇ ਸਥਾਨਕ ਏਜੰਟ ਰਾਹੀਂ ਸੰਪਰਕ ਕਰਨ ਦਾ ਪਤਾ: General Agent Co. Ltd (ਪ੍ਰਤੀਨਿਧੀ: Ms. Eun-Mi Kim)
ਪਤਾ: Rm. 1216, 28, Saemunan-ro 5ga-gil, Jongno-gu, Seoul
ਟੈਲੀਫ਼ੋਨ: 02 735 6118
ਈ-ਮੇਲ: snap @ generalagent.co.kr
ਨਿਰਧਾਰਤ ਕੰਮ: ਨਿੱਜੀ ਜਾਣਕਾਰੀ ਸੁਰੱਖਿਆ ਐਕਟ ਅਤੇ ਨੈੱਟਵਰਕ ਐਕਟ ਤਹਿਤ ਦਿੱਤੀ ਘਰੇਲੂ ਨੁਮਾਇੰਦਗੀ ਨਾਲ ਜੁੜੇ ਮਾਮਲੇ

ਇਸ ਤੋਂ ਇਲਾਵਾ, ਤੁਸੀਂ ਹੇਠਾਂ ਵਰਣਨ ਕੀਤੇ ਅਨੁਸਾਰ Snap ਦੇ ਪਰਦੇਦਾਰੀ ਅਧਿਕਾਰੀ ਨਾਲ ਸੰਪਰਕ ਕਰ ਸਕਦੇ ਹੋ।

Snap Inc.
ਅਟਾ: ਕਨੂੰਨੀ ਵਿਭਾਗ (ਕੋਰੀਆਈ ਮੈਂਬਰ ਪੁੱਛਗਿੱਛ)
3000 31st Street
Santa Monica, CA 90405
USA
ਟੈਲੀਫ਼ੋਨ: 02 735 6118
ਈ-ਮੇਲ: koreaprivacy @ snap.com