ਮੈਕਸੀਕੋ ਪਰਦੇਦਾਰੀ ਨੀਤੀ

ਪ੍ਰਭਾਵੀ : 30 ਸਤੰਬਰ 2021

ਅਸੀੰ ਇਸ ਨੋਟਿਸ ਨੂੰ ਖ਼ਾਸ ਤੌਰ 'ਤੇ ਮੈਕਸੀਕੋ ਦੇ ਵਰਤੋਂਕਾਰਾਂ ਲਈ ਬਣਾਇਆ ਹੈ। ਮੈਕਸੀਕੋ ਦੇ ਵਰਤੋਂਕਾਰਾਂ ਕੋਲ਼ ਮੈਕਸੀਕਨ ਕਾਨੂੰਨ ਦੇ ਅਨੁਸਾਰ ਨਿਰਧਾਰਤ ਕੁਝ ਪਰਦੇਦਾਰੀ ਅਧਿਕਾਰ ਹਨ, ਜਿਸ ਵਿੱਚ Ley Federal de Protección de Datos Personales en Posesión de los Particulares ਸ਼ਾਮਲ ਹੈ। ਸਾਡੇ ਪਰਦੇਦਾਰੀ ਸਿਧਾਂਤਅਤੇ ਪਰਦੇਦਾਰੀ ਨਿਯੰਤਰਣ ਜੋ ਅਸੀਂ ਸਾਰੇ ਵਰਤੋਂਕਾਰਾਂ ਨੂੰ ਪੇਸ਼ ਕਰਦੇ ਹਾਂ ਉਹ ਇਹਨਾਂ ਕਨੂੰਨਾਂ ਦੇ ਅਨੁਸਾਰ ਹਨ—ਇਹ ਨੋਟਿਸ ਇਹ ਯਕੀਨੀ ਬਣਾਉਂਦਾ ਹੈ ਕਿ ਅਸੀਂ ਮੈਕਸੀਕੋ-ਵਿਸ਼ੇਸ਼ ਲੋੜਾਂ ਨੂੰ ਪੂਰਾ ਕਰਦੇ ਹਾਂ। ਉਦਾਹਰਨ ਲਈ, ਸਾਰੇ ਵਰਤੋਂਕਾਰ ਐਪ ਵਿੱਚ ਆਪਣੇ ਡੈਟਾ ਦੀ ਕਾਪੀ ਦੀ ਬੇਨਤੀ ਕਰ ਸਕਦੇ ਹਨ, ਮਿਟਾਉਣ ਦੀ ਬੇਨਤੀ ਕਰ ਸਕਦੇ ਹਨ ਅਤੇ ਆਪਣੀਆਂ ਪਰਦੇਦਾਰੀ ਸੈਟਿੰਗਾਂ ਕੰਟਰੋਲ ਕਰ ਸਕਦੇ ਹਨ। ਪੂਰੀ ਜਾਣਕਾਰੀ ਲਈ, ਸਾਡੀ ਪਰਦੇਦਾਰੀ ਬਾਰੇ ਨੀਤੀ ਦੇਖੋ।

ਡੈਟਾ ਨਿਯੰਤਰਣਕਰਤਾ

ਜੇ ਤੁਸੀਂ ਮੈਕਸਿਕੋ ਵਿੱਚ ਵਰਤੋਂਕਾਰ ਹੋ, ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ 3000 31st Street, Santa Monica, California 90405, ਵਿਖੇ ਸਥਿਤ Snap Inc. ਤੁਹਾਡੀ ਨਿੱਜੀ ਜਾਣਕਾਰੀ ਦਾ ਨਿਯੰਤਰਣਕਰਤਾ ਹੈ।

ਪਹੁੰਚ, ਸੁਧਾਰ ਅਤੇ ਰੱਦ ਕਰਨ ਦੇ ਅਧਿਕਾਰ

ਤੁਸੀਂ ਪਰਦੇਦਾਰੀ ਬਾਰੇ ਨੀਤੀ ਦੇ ਤੁਹਾਡੀ ਜਾਣਕਾਰੀ 'ਤੇ ਨਿਯੰਤਰਣ ਵਾਲੇ ਭਾਗ ਵਿੱਚ ਵਰਣਨ ਕੀਤੇ ਅਨੁਸਾਰ ਪਹੁੰਚ, ਸੁਧਾਰ ਅਤੇ ਰੱਦ ਕਰਨ ਦੇ ਆਪਣੇ ਅਧਿਕਾਰਾਂ ਦੀ ਵਰਤੋਂ ਕਰ ਸਕਦੇ ਹੋ।

ਤੁਹਾਡਾ ਇਤਰਾਜ਼ ਜ ਚੁਣੌਤੀ ਦਾ ਅਧਿਕਾਰ

ਤੁਹਾਨੂੰ ਸਾਡੀ ਜਾਣਕਾਰੀ ਦੀ ਵਰਤੋਂ ਕਰਨ 'ਤੇ ਇਤਰਾਜ਼ ਜ ਚੁਣੌਤੀ ਦੇਣ ਦਾ ਅਧਿਕਾਰ ਹੈ। ਕਈ ਕਿਸਮਾਂ ਦੇ ਡੇਟਾ ਨਾਲ, ਅਸੀਂ ਤੁਹਾਨੂੰ ਡਾਟੇ ਨੂੰ ਮਿਟਾਉਣ ਦੀ ਯੋਗਤਾ ਦਿੱਤੀ ਹੈ ਜੇ ਤੁਸੀਂ ਨਹੀਂ ਚਾਹੁੰਦੇ ਕਿ ਅਸੀਂ ਇਸ 'ਤੇ ਹੋਰ ਪ੍ਰਕਿਰਿਆ ਕਰੀਏ। ਹੋਰ ਕਿਸਮਾਂ ਦੇ ਡੈਟਾ ਲਈ, ਅਸੀਂ ਤੁਹਾਨੂੰ ਵਿਸ਼ੇਸ਼ਤਾ ਨੂੰ ਪੂਰੀ ਤਰ੍ਹਾਂ ਅਯੋਗ ਕਰ ਕੇ ਤੁਹਾਡੇ ਡੈਟਾ ਦੀ ਵਰਤੋਂ ਨੂੰ ਰੋਕਣ ਦੀ ਯੋਗਤਾ ਦਿੱਤੀ ਹੈ। ਤੁਸੀਂ ਐਪ ਵਿੱਚ ਇਹ ਚੀਜ਼ਾਂ ਕਰ ਸਕਦੇ ਹੋ। ਜੇ ਹੋਰ ਕਿਸਮ ਦੀ ਜਾਣਕਾਰੀ ਹੈ ਜਿਸ ਕਰਕੇ ਤੁਸੀਂ ਸਾਡੇ ਕਰਕੇ ਪ੍ਰਕਿਰਿਆ ਨਾਲ ਸਹਿਮਤ ਨਹੀਂ ਹੋ, ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।

ਕੂਕੀਜ਼

ਜ਼ਿਆਦਾਤਰ ਔਨਲਾਈਨ ਸੇਵਾਵਾਂ ਅਤੇ ਮੋਬਾਈਲ ਐਪਲੀਕੇਸ਼ਨਾਂ ਵਾਂਗ, ਅਸੀਂ ਕੂਕੀਜ਼ ਅਤੇ ਹੋਰ ਤਕਨਾਲੋਜੀਆਂ ਜਿਵੇਂ ਕਿ ਵੈਬ ਬੀਕਨ, ਵੈੱਬ ਸਟੋਰੇਜ ਅਤੇ ਇਸ਼ਤਿਹਾਰਬਾਜ਼ੀ ਪਛਾਣਕਰਤਾਵਾਂ ਦੀ ਵਰਤੋਂ ਕਰ ਸਕਦੇ ਹਾਂ, ਤੁਹਾਡੀ ਸਰਗਰਮੀ ਬਾਰੇ, ਬ੍ਰਾਊਜ਼ਰ ਅਤੇ ਡੀਵਾਈਸ ਬਾਰੇ ਜਾਣਕਾਰੀ ਇਕੱਠੀ ਕਰਨ ਲਈ।  ਇਸ ਬਾਰੇ ਕਿ ਅਸੀਂ ਅਤੇ ਸਾਡੇ ਭਾਈਵਾਲ ਸਾਡੀਆਂ ਸੇਵਾਵਾਂ 'ਤੇ ਕੂਕੀਜ਼ ਦੀ ਵਰਤੋਂ ਕਿਵੇਂ ਕਰਦੇ ਹਾਂ ਅਤੇ ਤੁਹਾਡੀਆਂ ਚੋਣਾਂ ਬਾਰੇ ਜਾਣਨ ਲਈ, ਕਿਰਪਾ ਕਰਕੇ ਪਰਦੇਦਾਰੀ ਬਾਰੇ ਨੀਤੀ ਦੇ ਕੂਕੀਜ਼ ਅਤੇ ਹੋਰ ਤਕਨੀਕਾਂ ਰਾਹੀਂ ਇਕੱਤਰ ਕੀਤੀ ਜਾਂਦੀ ਜਾਣਕਾਰੀ ਵਾਲੇ ਭਾਗ ਨੂੰ ਦੇਖੋ।