ਤੁਹਾਡੀ ਪਰਦੇਦਾਰੀ, ਸਮਝਾਈ ਗਈ ਹੈ

ਪਰਦੇਦਾਰੀ ਨੀਤੀਆਂ ਕਾਫੀ ਲੰਬੀਆਂ ਹੋ ਸਕਦੀਆਂ ਹਨ- ਅਤੇ ਕਾਫੀ ਉਲਝੀਆਂ ਹੋਈਆਂ ਵੀ। ਇਸ ਲਈ ਅਸੀਂ ਆਪਣੀ ਪਰਦੇਦਾਰੀ ਬਾਰੇ ਨੀਤੀ ਨੂੰ ਛੋਟਾ, ਸਪੱਸ਼ਟ ਅਤੇ ਪੜ੍ਹਨ ਵਿੱਚ ਆਸਾਨ ਬਣਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ!

ਤੁਹਾਨੂੰ ਸਾਡੀ ਪੂਰੀ ਪਰਦੇਦਾਰੀ ਨੀਤੀ ਪੜ੍ਹਨੀ ਚਾਹੀਦੀ ਹੈ, ਪਰ ਜੇ ਤੁਹਾਡੇ ਕੋਲ ਬਸ ਕੁਝ ਹੀ ਮਿੰਟ ਹਨ ਜਾਂ ਤੁਸੀਂ ਬਾਅਦ ਵਿੱਚ ਕੁਝ ਯਾਦ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਹਮੇਸ਼ਾ ਇਹ ਸਾਰ ਪੜ੍ਹ ਸਕਦੇ ਹੋ — ਤਾਂ ਜੋ ਤੁਸੀਂ ਕੁਝ ਮਿੰਟਾਂ ਵਿੱਚ ਹੀ ਥੋੜ੍ਹੀ-ਬਹੁਤ ਮੂਲ ਜਾਣਕਾਰੀ ਹਾਸਲ ਕਰ ਸਕੋ ਜਾਂ ਮੁੜ-ਧਿਆਨ ਵਿੱਚ ਲਿਆ ਸਕੋ।

ਅਸੀਂ Snap ਵਿਖੇ ਕੀ ਕਰਦੇ ਹਾਂ

Snap ਵਿਖੇ, ਸਾਡਾ ਉਦੇਸ਼ ਲੋਕਾਂ ਨੂੰ ਆਪਣੇ ਵਿਚਾਰ ਪੇਸ਼ ਕਰਨ, ਅੱਜ ਵਿੱਚ ਜਿਉਣ, ਦੁਨੀਆਂ ਬਾਰੇ ਸਿੱਖਣ, ਅਤੇ ਮਿਲ-ਜੁਲ ਕੇ ਮਜ਼ਾ ਕਰਨ ਦਾ ਮੰਚ ਦੇਣਾ ਹੈ।

ਸਾਡੀਆਂ ਸੇਵਾਵਾਂ ਦੇਣ ਅਤੇ ਉਹਨਾਂ ਨੂੰ ਬਿਹਤਰ ਬਣਾਉਣ ਲਈ, ਜਦੋਂ ਤੁਸੀਂ Snapchat, Bitmoji, ਅਤੇ ਸਾਡੀਆਂ ਹੋਰ ਸੇਵਾਵਾਂ ਦੀ ਵਰਤੋਂ ਕਰਦੇ ਹੋ ਤਾਂ ਅਸੀਂ ਤੁਹਾਡੇ ਤਜ਼ਰਬੇ ਨੂੰ ਵਿਅਕਤੀਗਤ ਬਣਾਉਣ ਲਈ ਤੁਹਾਡੇ ਬਾਰੇ ਕੁਝ ਗੱਲਾਂ ਸਿੱਖਦੇ ਹਾਂ। ਉਦਾਹਰਨ ਲਈ, ਜੇਕਰ ਸਾਨੂੰ ਪਤਾ ਹੈ ਕਿ ਅੱਜ ਤੁਹਾਡਾ ਜਨਮਦਿਨ ਹੈ, ਤਾਂ ਅਸੀਂ ਜਸ਼ਨ ਮਨਾਉਣ ਵਿੱਚ ਮਦਦ ਕਰਨ ਲਈ ਤੁਹਾਨੂੰ ਅਤੇ ਤੁਹਾਡੇ ਦੋਸਤਾਂ ਨੂੰ ਇੱਕ ਲੈਂਜ਼ ਭੇਜ ਸਕਦੇ ਹਾਂ! ਜਾਂ, ਜੇ ਅਸੀਂ ਦੇਖਦੇ ਹਾਂ ਕਿ ਤੁਸੀਂ ਬੀਚ ਤੇ ਸਮਾਂ ਬਿਤਾ ਰਹੇ ਹੋ, ਅਸੀਂ ਇਹ ਪੱਕਾ ਕਰਦੇ ਹਾਂ ਕਿ ਤੁਹਾਡੀ Bitmoji ਦੀ ਵਰਦੀ ਮੌਕੇ ਦੇ ਹਿਸਾਬ ਨਾਲ ਹੋਵੇ। ਚੰਗਾ, ਠੀਕ ਹੈ?

ਸਾਡੇ ਵੱਲੋਂ ਵਿਅਕਤੀਗਤ ਬਣਾਈ ਸੇਵਾ ਦੇਣ ਦਾ ਹੋਰ ਤਰੀਕਾ ਸਾਡੇ ਵੱਲੋਂ ਦਿਖਾਏ ਜਾਣ ਵਾਲੇ ਇਸ਼ਤਿਹਾਰਾਂ ਰਾਹੀਂ ਹੈ — ਇਹ ਉਹਨਾਂ ਤਰੀਕਿਆਂ ਵਿੱਚੋਂ ਇੱਕ ਹੈ ਜਿਸ ਰਾਹੀਂ ਅਸੀਂ ਬਿਨਾਂ ਕਿਸੇ ਖਰਚੇ ਦੇ ਮਜ਼ੇਦਾਰ, ਸੁਰੱਖਿਅਤ ਅਤੇ ਨਵੀਨਤਾਕਾਰੀ ਔਨਲਾਈਨ ਜਗ੍ਹਾ ਦੇਣ ਦੇ ਸਕਦੇ ਹਾਂ। ਸਾਨੂੰ ਤੁਹਾਡੇ ਬਾਰੇ ਜੋ ਪਤਾ ਹੈ ਉਸ ਵਿੱਚੋਂ ਥੋੜ੍ਹਾ ਵਰਤ ਕੇ ਤੁਹਾਨੂੰ ਤੁਹਾਡੀ ਦਿਲਚਸਪੀ ਵਾਲੇ ਇਸ਼ਤਿਹਾਰ ਦਿਖਾਉਂਦੇ ਹਾਂ - ਜਦੋਂ ਸ਼ਾਇਦ ਉਨ੍ਹਾਂ ਨੂੰ ਵੇਖਣ ਵਿੱਚ ਤੁਹਾਡੀ ਦਿਲਚਸਪੀ ਹੋਵੇ। ਉਦਾਹਰਨ ਲਈ, ਜੇਕਰ ਤੁਸੀਂ ਫੈਸ਼ਨ ਬਾਰੇ ਬਹੁਤ ਸਾਰੀਆਂ ਕਹਾਣੀਆਂ ਦੇਖ ਰਹੇ ਹੋ, ਤਾਂ ਅਸੀਂ ਤੁਹਾਨੂੰ ਜੀਨਸ ਦੀ ਨਵੀਨਤਮ ਸ਼ੈਲੀ ਦੇ ਇਸ਼ਤਿਹਾਰ ਦਿਖਾ ਸਕਦੇ ਹਾਂ। ਜਾਂ ਜੇ ਤੁਸੀਂ ਵੀਡੀਓ ਗੇਮਾਂ ਦੇ ਕਈ ਇਸ਼ਤਿਹਾਰਾਂ ਉੱਤੇ ਕਲਿੱਕ ਕਰਦੇ ਹੋ ਤਾਂ ਹੋ ਸਕਦਾ ਹੈ ਕਿ ਅਸੀਂ ਉਹਨਾਂ ਇਸ਼ਤਿਹਾਰਾਂ ਨੂੰ ਆਉਣ ਦਿੰਦੇ ਰਹੀਏ। ਪਰ ਅਸੀਂ ਤੁਹਾਡੀ ਜਾਣਕਾਰੀ ਦੀ ਵਰਤੋਂ ਕਰਕੇ ਉਹਨਾਂ ਇਸ਼ਤਿਹਾਰਾਂ ਨੂੰ ਦਿਖਾਉਣ ਤੋਂ ਬਚਾਂਗੇ ਜਿਨ੍ਹਾਂ ਨੂੰ ਸੰਭਵ ਤੌਰ 'ਤੇ ਤੁਸੀਂ ਪਸੰਦ ਨਹੀਂ ਕਰਦੇ। ਉਦਾਹਰਨ ਲਈ, ਜੇ ਕੋਈ ਟਿਕਟ ਸਾਈਟ ਸਾਨੂੰ ਦੱਸਦੀ ਹੈ ਕਿ ਤੁਸੀਂ ਪਹਿਲਾਂ ਹੀ ਫਿਲਮ ਲਈ ਟਿਕਟਾਂ ਖ਼ਰੀਦ ਲਈਆਂ ਹਨ — ਜਾਂ ਜੇ ਤੁਸੀਂ ਉਹਨਾਂ ਨੂੰ Snapchat ਰਾਹੀਂ ਖਰੀਦਿਆ ਹੈ — ਤਾਂ ਅਸੀਂ ਇਸ ਲਈ ਤੁਹਾਨੂੰ ਉਸਦੇ ਇਸ਼ਤਿਹਾਰ ਦਿਖਾਏ ਜਾਣ ਨੂੰ ਰੋਕ ਸਕਦੇ ਹਾਂ। ਹੋਰ ਜਾਣੋ

ਤੁਸੀਂ ਆਪਣੀ ਜਾਣਕਾਰੀ ਨੂੰ ਕਿਵੇਂ ਨਿਯੰਤਰਿਤ ਕਰਦੇ ਹੋ

ਕੀ ਤੁਸੀਂ ਆਪਣੇ ਖਾਤੇ ਦੀ ਜਾਣਕਾਰੀ ਨੂੰ ਅਪਡੇਟ ਕਰਨਾ ਚਾਹੁੰਦੇ ਹੋ ਜਾਂ ਤੁਹਾਡੀ ਕਹਾਣੀ ਨੂੰ ਕੌਣ ਦੇਖ ਸਕਦਾ ਹੈ ਜਾਂ ਤੁਹਾਨੂੰ Snap ਨਕਸ਼ੇ 'ਤੇ ਕੌਣ ਦੇਖ ਸਕਦਾ ਹੈ ਇਹ ਬਦਲਣਾ ਚਾਹੁੰਦੇ ਹੋ? ਬਸ ਐਪ ਵਿੱਚ ਆਪਣੀ ਸੈਟਿੰਗਾਂ 'ਤੇ ਜਾਓ। ਤੁਹਾਨੂੰ ਉਸ ਜਾਣਕਾਰੀ ਦੀ ਤਾਂਘ ਹੈ ਜੋ ਐਪ ਵਿੱਚ ਨਹੀਂ ਹੈ? ਆਪਣਾ ਡੈਟਾ ਡਾਊਨਲੋਡ ਕਰਨ ਲਈ ਇੱਥੇ ਜਾਓ। ਜੇਕਰ ਤੁਸੀਂ ਕਦੇ Snapchat ਨੂੰ ਛੱਡਣਾ ਚਾਹੁੰਦੇ ਹੋ ਅਤੇ ਚੰਗੇ ਲਈ ਆਪਣਾ ਖਾਤਾ ਮਿਟਾਉਣਾ ਚਾਹੁੰਦੇ ਹੋ, ਤਾਂ ਸਾਡੇ ਕੋਲ ਇਸਦੇ ਲਈ ਵੀ ਔਜ਼ਾਰ ਹਨ। ਹੋਰ ਜਾਣੋ

ਅਸੀਂ ਜਾਣਕਾਰੀ ਨੂੰ ਕਿਵੇਂ ਇਕੱਤਰ ਕਰਦੇ ਹਾਂ

ਪਹਿਲਾਂ, ਤੁਸੀਂ ਜੋ ਵੀ ਜਾਣਕਾਰੀ ਸਾਨੂੰ ਦੇਣ ਲਈ ਚੁਣਦੇ ਹੋ, ਅਸੀਂ ਉਸ ਨੂੰ ਜਾਣਦੇ ਹਾਂ। ਉਦਾਹਰਨ ਲਈ, ਜਦੋਂ ਤੁਸੀਂ Snapchat ਖਾਤਾ ਬਣਾਉਂਦੇ ਹੋ, ਤਾਂ ਅਸੀਂ ਤੁਹਾਡਾ ਜਨਮਦਿਨ, ਈਮੇਲ ਪਤਾ ਅਤੇ ਤੁਸੀਂ ਜਿਸ ਵਿਲੱਖਣ ਨਾਮ ਨਾਲ ਜਾਣੇ ਜਾਣਾ ਚਾਹੁੰਦੇ ਹੋ - ਤੁਹਾਡਾ ਵਰਤੋਂਕਾਰ-ਨਾਮ ਜਾਣਦੇ ਹਾਂ।

ਦੂਜਾ, ਜਦੋਂ ਤੁਸੀਂ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਦੇ ਹੋ। ਇਸ ਲਈ, ਤੁਸੀਂ ਚਾਹੇ ਸਾਨੂੰ ਨਾ ਦੱਸੋ ਕਿ ਤੁਸੀਂ ਖੇਡ ਪ੍ਰੇਮੀ ਹੋ, ਜੇ ਤੁਸੀਂ ਸਪੌਟਲਾਈਟ ਉੱਤੇ ਹਰ ਸਮੇਂ ਬਾਸਕਟਬਾਲ ਦੀਆਂ ਝਲਕੀਆਂ ਦੇਖਦੇ ਹੋ ਅਤੇ ਤੁਹਾਡੇ Bitmoji ਨੇ ਤੁਹਾਡੀ ਟੀਮ ਦੇ ਰੰਗ ਵਾਲੇ ਕੱਪੜੇ ਪਾਏ ਹੁੰਦੇ ਨੇ, ਤਾਂ ਇਹ ਵਧੀਆ ਅੰਦਾਜ਼ਾ ਹੋਵੇਗਾ।

ਤੀਜਾ, ਕਦੇ-ਕਦੇ ਅਸੀਂ ਤੁਹਾਡੇ ਬਾਰੇ ਹੋਰਾਂ ਲੋਕਾਂ ਅਤੇ ਸੇਵਾਵਾਂ ਤੋਂ ਜਾਣਦੇ ਹਾਂ। ਜਿਵੇਂਕਿ, ਜੇਕਰ ਕੋਈ ਦੋਸਤ ਆਪਣੀ ਕੰਟੈਕਟ ਲਿਸਟ ਨੂੰ ਅਪਲੋਡ ਕਰਦਾ ਹੈ, ਤਾਂ ਸ਼ਾਇਦ ਅਸੀਂ ਤੁਹਾਡੀ ਫੋਨ ਨੰਬਰ ਦੇਖ ਸਕਦੇ ਹਾਂ। ਜਾਂ, ਜੇ ਤੁਸੀਂ ਵੀਡੀਓ ਗੇਮ ਦੇ ਕਿਸੇ ਇਸ਼ਤਿਹਾਰ 'ਤੇ ਟੈਪ ਕਰਦੇ ਹੋ, ਤਾਂ ਇਸ਼ਤਿਹਾਰ ਦੇਣ ਵਾਲਾ ਸਾਨੂੰ ਇਹ ਦੱਸ ਸਕਦਾ ਹੈ ਕਿ ਤੁਸੀਂ ਇਸਨੂੰ ਇੰਸਟਾਲ ਕੀਤਾ ਹੈ। ਹੋਰ ਜਾਣੋ

ਅਸੀਂ ਜਾਣਕਾਰੀ ਨੂੰ ਕਿਵੇਂ ਸਾਂਝਾ ਕਰਦੇ ਹਾਂ

ਅਸੀਂ ਉਦੋਂ ਜਾਣਕਾਰੀ ਸਾਂਝੀ ਕਰਦੇ ਹਾਂ, ਜਦੋਂ ਤੁਸੀਂ ਸਾਨੂੰ ਅਜਿਹਾ ਕਰਨ ਲਈ ਕਹਿੰਦੇ ਹੋ - ਜਿਵੇਂ ਕਿ ਜਦੋਂ ਤੁਹਾਨੂੰ ਸਾਡੀ ਕਹਾਣੀ ਵਿੱਚ Snap ਪਾਉਣ ਦੀ ਜਾਂ ਦੋਸਤ ਨਾਲ ਚੈਟ ਕਰਨ ਦੀ ਜ਼ਰੂਰਤ ਹੁੰਦੀ ਹੈ। ਤੁਹਾਡੀ ਕੁਝ ਜਾਣਕਾਰੀ, ਜਿਵੇਂ ਕਿ ਤੁਹਾਡਾ ਵਰਤੋਂਕਾਰ ਨਾਮ ਅਤੇ Snapcode, ਮੂਲ ਰੂਪ ਵਿੱਚ ਜਨਤਾ ਨੂੰ ਦਿਸਦਾ ਰਹਿੰਦਾ ਹੈ।

ਅਸੀਂ ਕੰਪਨੀਆਂ ਦੇ Snap ਪਰਿਵਾਰ, ਕਾਰੋਬਾਰਾਂ ਅਤੇ ਏਕੀਕਿਰਤ ਭਾਈਵਾਲਾਂ ਨਾਲ ਵੀ ਜਾਣਕਾਰੀ ਸਾਂਝੀ ਕਰਦੇ ਹਾਂ ਜੋ ਸਾਨੂੰ ਸਾਡੀਆਂ ਸੇਵਾਵਾਂ ਦੇਣ ਵਿੱਚ ਮਦਦ ਕਰਦੇ ਹਨ, ਜਦੋਂ ਸਾਨੂੰ ਲਗਦਾ ਹੈ ਕਿ ਇਹ ਕਾਨੂੰਨ ਮੁਤਾਬਕ ਜ਼ਰੂਰੀ ਹੈ, ਅਤੇ ਜਦੋਂ ਅਸੀਂ ਮੰਨਦੇ ਹਾਂ ਕਿ Snapchatters, ਸਾਡੇ ਜਾਂ ਹੋਰਾਂ ਦੀ ਸੁਰੱਖਿਆ ਲਈ ਇਸਦੀ ਲੋੜ ਹੈ।

ਹੋਰ ਬਹੁਤ ਕੁਝ ਲਈ, ਤੁਹਾਡੇ ਕੋਲ ਨਿਯੰਤਰਣ ਹੈ! ਹੋਰ ਜਾਣੋ

ਅਸੀਂ ਜਾਣਕਾਰੀ ਕਿੰਨਾ ਚਿਰ ਰੱਖਦੇ ਹਾਂ

Snapchat ਪਲਾਂ ਨੂੰ ਜੀਉਣ ਬਾਰੇ ਹੈ। ਇਸ ਲਈ ਜਦੋਂ ਤੁਸੀਂ ਕਿਸੇ ਦੋਸਤ ਨੂੰ Snap ਭੇਜਦੇ ਜਾਂ ਚੈਟ ਕਰਦੇ ਹੋ, ਤਾਂ ਸਾਡਾ ਸਿਸਟਮ ਇਸਨੂੰ ਪੂਰਵ-ਨਿਰਧਾਰਤ ਤੌਰ 'ਤੇ ਹਟਾਉਣ ਲਈ ਤਿਆਰ ਕੀਤਾ ਗਿਆ ਹੈ ਜਦੋਂ ਇਸਨੂੰ ਵੇਖ ਲਿਆ ਹੋਵੇ ਜਾਂ ਇਸ ਦੀ ਮਿਆਦ ਪੁੱਗ ਗਈ ਹੋਵੇ (ਤੁਹਾਡੀ ਸੈਟਿੰਗਾਂ 'ਤੇ ਨਿਰਭਰ ਕਰਦਾ ਹੈ)। ਹਾਲੇ ਵੀ, ਜਦੋਂ ਤੁਸੀਂ ਜਾਂ ਕੋਈ ਦੋਸਤ ਸਾਨੂੰ ਕਹੇਗਾ ਤਾਂ ਅਸੀਂ ਸੁਨੇਹਿਆਂ ਨੂੰ ਰੱਖ ਵੀ ਸਕਦੇ ਹਾਂ, ਜਦੋਂ ਤੁਸੀਂ ਚੈਟ ਵਿੱਚ ਸੁਨੇਹੇ ਨੂੰ ਸੁਰੱਖਿਅਤ ਕਰੋਗੇ ਜਾਂ ਯਾਦਾਂ ਵਿੱਚ Snap ਨੂੰ।

ਅਤੇ ਯਾਦ ਰੱਖੋ: Snapchatters ਹਮੇਸ਼ਾ ਸਕ੍ਰੀਨਸ਼ਾਟ ਲੈ ਸਕਦੇ ਹਨ!

ਹੋਰ ਜਾਣਕਾਰੀ ਲੰਬੇ ਸਮੇਂ ਲਈ ਰੱਖੀ ਜਾ ਸਕਦੀ ਹੈ। ਉਦਾਹਰਨ ਲਈ, ਅਸੀਂ ਤੁਹਾਡੀ ਬੁਨਿਆਦੀ ਖਾਤਾ ਜਾਣਕਾਰੀ ਨੂੰ ਉਦੋਂ ਤੱਕ ਸਟੋਰ ਕਰਦੇ ਹਾਂ ਜਦੋਂ ਤੱਕ ਤੁਸੀਂ ਸਾਨੂੰ ਇਸਨੂੰ ਮਿਟਾਉਣ ਲਈ ਨਹੀਂ ਕਹਿੰਦੇ ਹੋ। ਅਤੇ ਅਸੀਂ ਉਹਨਾਂ ਚੀਜ਼ਾਂ ਬਾਰੇ ਲਗਾਤਾਰ ਜਾਣਕਾਰੀ ਇਕੱਠੀ ਅਤੇ ਅੱਪਡੇਟ ਕਰ ਰਹੇ ਹਾਂ ਜੋ ਤੁਸੀਂ ਪਸੰਦ ਅਤੇ ਨਾਪਸੰਦ ਕਰ ਸਕਦੇ ਹੋ, ਤਾਂ ਜੋ ਅਸੀਂ ਤੁਹਾਨੂੰ ਬਿਹਤਰ ਸਮੱਗਰੀ ਅਤੇ ਇਸ਼ਤਿਹਾਰ ਦੇ ਸਕੀਏ। ਹੋਰ ਜਾਣੋ

ਤੁਸੀਂ ਹੋਰ ਕਿਵੇਂ ਜਾਣ ਸਕਦੇ ਹੋ

ਸਾਡੀ ਪੂਰੀ ਪਰਦੇਦਾਰੀ ਬਾਰੇ ਨੀਤੀ 'ਤੇ ਨਜ਼ਰ ਮਾਰੋ!

ਕੀ ਤੁਸੀਂ ਜਾਣਦੇ ਹੋ ਕਿ ਉਤਪਾਦ ਅਨੁਸਾਰ ਪਰਦੇਦਾਰੀ ਖਾਸ ਵਿਸ਼ੇਸ਼ਤਾਵਾਂ ਬਾਰੇ ਵਧੇਰੀ ਜਾਣਕਾਰੀ ਦਿੰਦੀ ਹੈ ਅਤੇ ਅਸੀਂ ਤੁਹਾਨੂੰ ਇਹ ਜਾਣਨ ਵਿੱਚ ਮਦਦ ਕਰਨ ਲਈ ਬਹੁਤ ਸਾਰੇ ਸਹਾਇਤਾ ਪੰਨੇ ਵੀ ਬਣਾਏ ਹਨ ਕਿ ਐਪ ਦੇ ਵੱਖ-ਵੱਖ ਹਿੱਸੇ ਕਿਵੇਂ ਕੰਮ ਕਰਦੇ ਹਨ?

ਹਾਲੇ ਵੀ ਉਹ ਲੱਭ ਨਹੀਂ ਸਕੇ ਜੋ ਤੁਸੀਂ ਤਲਾਸ਼ ਕਰ ਰਹੇ ਹੋ? ਚਿੰਤਾ ਨਾ ਕਰੋ, ਬੱਸ ਸਾਡੇ ਨਾਲ ਸੰਪਰਕ ਕਰੋ ਅਤੇ ਸਾਡੀ ਦੋਸਤਾਨਾ ਸਹਾਇਤਾ ਟੀਮ ਤੁਹਾਡੇ ਨਾਲ ਸੰਪਰਕ ਕਰੇਗੀ!