Snaps ਅਤੇ ਚੈਟਾਂ

ਕਿਸੇ ਨਾਲ ਆਹਮੋ-ਸਾਹਮਣੇ ਜਾਂ ਫੋਨ ਉੱਤੇ ਗੱਲ ਕਰਨ ਵਾਂਗ ਹੀ Snaps ਅਤੇ ਚੈਟ ਰਾਹੀਂ ਗੱਲਬਾਤ ਕਰਕੇ ਤੁਸੀਂ ਉਸ ਸਮੇਂ ਤੁਹਾਡੇ ਮਨ ਵਿੱਚ ਚੱਲਦੇ ਵਿਚਾਰਾਂ ਨੂੰ ਬਿਆਨ ਕਰ ਸਕਦੇ ਹੋ — ਤੁਸੀਂ ਉਸ ਵੇਲੇ ਜੋ ਕਿਹਾ ਹੋਵੇਗਾ ਉਸ ਦਾ ਆਪਣੇ-ਆਪ ਕੋਈ ਵੀ ਪੱਕਾ ਰਿਕਾਰਡ ਰੱਖੇ ਬਿਨਾਂ।

ਬਿਲਕੁੱਲ, ਤੁਸੀਂ Snap ਨੂੰ ਭੇਜਣ ਤੋਂ ਪਹਿਲਾਂ ਹੀ ਉਸਨੂੰ ਸੁਰੱਖਿਅਤ ਕਰਨਾ ਵੀ ਚੁਣ ਸਕਦੇ ਹੋ ਅਤੇ ਪ੍ਰਾਪਤ ਕਰਨ ਵਾਲੇ ਹਮੇਸ਼ਾਂ ਉਸਦਾ ਸਕ੍ਰੀਨਸ਼ਾਟ ਲੈ ਸਕਦੇ ਹਨ। ਤੁਸੀਂ ਚੈਟ ਵਿੱਚ ਵੀ ਕਿਸੇ ਸੁਨੇਹੇ ਨੂੰ ਸੁਰੱਖਿਅਤ ਕਰ ਸਕਦੇ ਹੋ। ਬਸ ਇਸਨੂੰ ਟੈਪ ਕਰੋ। Snapchat ਮਹੱਤਵਪੂਰਨ ਚੀਜ਼ਾਂ ਨੂੰ ਸੁਰੱਖਿਅਤ ਕਰਨਾ ਆਸਾਨ ਬਣਾਉਂਦੀ ਹੈ, ਬਾਕੀ ਚੀਜ਼ਾਂ ਵਿੱਚ ਉਲਝੇ ਬਿਨਾਂ।

ਪਰਦੇਦਾਰੀ ਨੂੰ ਧਿਆਨ ਵਿੱਚ ਰੱਖ ਕੇ Snaps ਨੂੰ ਸੁਰੱਖਿਅਤ ਕਰਨਾ ਡਿਜ਼ਾਈਨ ਕੀਤਾ ਗਿਆ। ਤੁਸੀਂ ਇਹ ਨਿਯੰਤਰਿਤ ਕਰਦੇ ਹੋ ਕਿ Snapchat ਵਿੱਚ ਤੁਹਾਡੀ Snaps ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ। ਕਿਸੇ Snap ਨੂੰ ਸੁਰੱਖਿਅਤ ਕਰਨ ਦੇਣ ਲਈ Snap ਦੇ ਸਮੇਂ ਨੂੰ "ਕੋਈ ਸੀਮਾ ਨਹੀਂ' 'ਤੇ ਸੈੱਟ ਕਰੋ। ਤੁਸੀਂ ਹਮੇਸ਼ਾਂ ਤੁਹਾਡੇ ਵੱਲੋਂ ਭੇਜੇ ਕਿਸੇ ਵੀ ਸੁਨੇਹੇ ਨੂੰ ਮਿਟਾ ਸਕਦੇ ਹੋ, ਜਿਸ ਵਿੱਚ ਚੈਟ ਵਿੱਚ ਸੰਭਾਲੀਆਂ Snaps ਵੀ ਸ਼ਾਮਲ ਹਨ। ਅਣਸੁਰੱਖਿਅਤ ਕਰਨ ਲਈ ਬੱਸ ਦਬਾਓ ਅਤੇ ਦਬਾਈ ਰੱਖੋ। ਜਦੋਂ ਤੁਸੀਂ Snap ਨੂੰ ਸੁਰੱਖਿਅਤ ਕਰਦੇ ਹੋ, ਤਾਂ ਜਾਂ ਭੇਜਣ ਤੋਂ ਪਹਿਲਾਂ ਜਾਂ ਬਾਅਦ ਵਿੱਚ, ਇਹ ਤੁਹਾਡੀਆਂ ਯਾਦਾਂ ਦਾ ਹਿੱਸਾ ਬਣ ਸਕਦੀ ਹੈ। ਜਦੋਂ ਤੁਹਾਡਾ ਦੋਸਤ ਉਨ੍ਹਾਂ ਨੂੰ ਭੇਜੀ Snap ਨੂੰ ਸੁਰੱਖਿਅਤ ਕਰਦਾ ਹੈ, ਤਾਂ ਇਹ ਉਹਨਾਂ ਦੀਆਂ ਯਾਦਾਂ ਦਾ ਹਿੱਸਾ ਬਣ ਸਕਦੀ ਹੈ। ਯਾਦਾਂ ਬਾਰੇ ਹੋਰ ਵੇਰਵੇ ਸਹਿਤ ਜਾਣਕਾਰੀ ਲਈ ਹੇਠ ਯਾਦਾਂ ਭਾਗ ਵੇਖੋ।

ਆਵਾਜ਼ੀ ਅਤੇ ਵੀਡੀਓ ਚੈਟ ਨਾਲ ਤੁਸੀਂ ਦੋਸਤਾਂ ਦਾ ਹਾਲ-ਚਾਲ ਪੁੱਛ ਸਕਦੇ ਹੋ। ਜੇ ਤੁਸੀਂ ਸਿਰਫ਼ ਆਵਾਜ਼ੀ ਸੁਨੇਹੇ ਦੇਣਾ ਚਾਹੁੰਦੇ ਹੋ, ਤਾਂ ਸਾਡੇ ਕੋਲ ਤੁਹਾਡੇ ਲਈ ਉਹ ਵੀ ਵਿਕਲਪ ਹੈ, ਵੌਇਸ ਨੋਟ ਰਿਕਾਰਡ ਕਰਨ ਲਈ ਮਾਇਕ੍ਰੋਫੋਨ ਨੂੰ ਬੱਸ ਦਬਾਈ ਰੱਖੋ। Snapchatters ਸਾਡੀ ਅਵਾਜ਼ੀ ਨੋਟ ਪ੍ਰਤੀਲਿਪੀ ਵਿਸ਼ੇਸ਼ਤਾ ਵਰਤ ਸਕਦੇ ਹਨ ਜੋ ਸਾਨੂੰ ਅਵਾਜ਼ੀ ਚੈਟਾਂ ਦੀਆਂ ਪ੍ਰਤੀਲਿਪੀਆਂ ਬਣਾਉਣ ਅਤੇ ਉਪਲਬਧ ਕਰਵਾਉਣ ਦਿੰਦੀ ਹੈ ਤਾਂ ਜੋ ਤੁਸੀਂ ਉਨ੍ਹਾਂ ਨੂੰ ਪੜ੍ਹ ਸਕੋ।

Snaps ਅਤੇ ਚੈਟਾਂ ਨਿੱਜੀ ਹੁੰਦੀਆਂ ਹਨ ਅਤੇ ਤੁਹਾਡੇ ਅਤੇ ਤੁਹਾਡੇ ਦੋਸਤਾਂ ਵਿਚਕਾਰ ਅਵਾਜ਼ੀ ਅਤੇ ਵੀਡੀਓ ਚੈਟਾਂ ਸਮੇਤ ਪੂਰਵ-ਨਿਰਧਾਰਤ ਤੌਰ 'ਤੇ ਮਿਟਾਈਆਂ ਜਾਂਦੀਆਂ ਹਨ — ਮਤਲਬ ਕਿ ਅਸੀਂ ਤੁਹਾਡੇ ਤਜ਼ਰਬੇ ਨੂੰ ਵਿਅਕਤੀਗਤ ਬਣਾਉਣ, ਸਿਫ਼ਾਰਸ਼ਾਂ ਦੇਣ ਜਾਂ ਤੁਹਾਨੂੰ ਇਸ਼ਤਿਹਾਰ ਦਿਖਾਉਣ ਲਈ ਉਹਨਾਂ ਦੀ ਸਮੱਗਰੀ ਨੂੰ ਸਕੈਨ ਨਹੀਂ ਕਰਦੇ ਹਾਂ। ਇਸਦਾ ਮਤਲਬ ਹੈ ਕਿ ਅਸੀਂ ਨਹੀਂ ਜਾਣਦੇ ਕਿ ਤੁਸੀਂ ਸੀਮਤ, ਸੁਰੱਖਿਆ-ਸੰਬੰਧੀ ਹਾਲਾਤਾਂ ਨੂੰ ਛੱਡ ਕੇ ਕੀ ਚੈਟਿੰਗ ਜਾਂ Snap ਕਰ ਰਹੇ ਹੋ (ਉਦਾਹਰਨ ਲਈ, ਜੇਕਰ ਸਾਨੂੰ ਅਜਿਹੀ ਸਮੱਗਰੀ ਦੀ ਰਿਪੋਰਟ ਮਿਲਦੀ ਹੈ ਜੋ ਸਾਡੀਆਂ ਭਾਈਚਾਰਕ ਸੇਧਾਂ ਉਲੰਘਣਾ ਕਰਨ ਲਈ ਨਿਸ਼ਾਨਬੱਧ ਕੀਤੀ ਗਈ ਹੈ ਜਾਂ ਸਪੈਮਰਾਂ ਨੂੰ ਤੁਹਾਨੂੰ ਮਾਲਵੇਅਰ ਜਾਂ ਹੋਰ ਹਾਨੀਕਾਰਕ ਸਮੱਗਰੀ ਭੇਜਣ ਤੋਂ ਰੋਕਣ ਲਈ) ਜਾਂ ਜਦੋਂ ਤੱਕ ਤੁਸੀਂ ਸਾਨੂੰ ਅਜਿਹਾ ਕਰਨ ਲਈ ਨਹੀਂ ਕਹਿੰਦੇ (ਉਦਾਹਰਨ ਲਈ, ਜੇਕਰ ਤੁਸੀਂ ਸਾਡੀ ਵੌਇਸ ਚੈਟ ਪ੍ਰਤੀਲਿਪੀ ਵਿਸ਼ੇਸ਼ਤਾ ਦੀ ਵਰਤੋਂ ਕਰਦੇ ਹੋ)।

ਵੈੱਬ ਲਈ Snapchat

ਵੈੱਬ ਲਈ Snapchat ਨਾਲ ਤੁਸੀਂ ਤੁਹਾਡੇ ਕੰਪਿਊਟਰ ਦੀ ਸਹੂਲਤ ਤੋਂ Snapchat ਐਪ ਵਰਤ ਸਕਦੇ ਹੋ। ਸ਼ੁਰੂ ਕਰਨ ਲਈ, ਬੱਸ ਆਪਣੇ Snapchat ਪ੍ਰਮਾਣ-ਪੱਤਰਾਂ ਨਾਲ ਸਾਈਨ ਇਨ ਕਰੋ। ਸਾਈਨ ਇਨ ਕਰਨ ਤੋਂ ਬਾਅਦ, ਅਸੀਂ ਤੁਹਾਡੀ Snapchat ਐਪ ਵਿੱਚ ਪੁਸ਼ ਸੂਚਨਾ ਭੇਜ ਸਕਦੇ ਹਾਂ, ਇਹ ਯਕੀਨੀ ਬਣਾਉਣ ਲਈ ਕਿ ਇਹ ਅਸਲ ਵਿੱਚ ਤੁਸੀਂ ਹੀ ਹੋ।

ਇੱਕ ਵਾਰ ਜਦੋਂ ਤੁਸੀਂ ਇਸਨੂੰ ਵਰਤਣਾ ਸ਼ੁਰੂ ਕਰੋਗੇ, ਤਾਂ ਤੁਸੀਂ ਵੇਖੋਗੇ ਕਿ ਵੈੱਬ ਲਈ Snapchat, Snapchat ਐਪ ਵਾਂਗ ਹੀ ਹੈ, ਪਰ ਕੁਝ ਫ਼ਰਕ ਹਨ ਜਿਨ੍ਹਾਂ ਬਾਰੇ ਅਸੀਂ ਤੁਹਾਨੂੰ ਸੁਚੇਤ ਕਰਨਾ ਚਾਹੁੰਦੇ ਹਾਂ। ਉਦਾਹਰਨ ਲਈ, ਜੇਕਰ ਤੁਸੀਂ ਵੈੱਬ ਲਈ Snapchat 'ਤੇ ਕਿਸੇ ਨੂੰ ਕਾਲ ਕਰ ਰਹੇ ਹੋ, ਤਾਂ ਤੁਹਾਡੇ ਕੋਲ ਸਿਰਫ਼ ਲੈਂਜ਼ਾਂ ਦੇ ਚੁਣੇ ਸੈੱਟ ਤੱਕ ਪਹੁੰਚ ਹੋਵੇਗੀ, ਅਤੇ ਤੁਹਾਡੇ ਲਈ ਸਾਰੇ ਰਚਨਾਤਮਕ ਔਜ਼ਾਰ ਉਪਲਬਧ ਨਹੀਂ ਹੋ ਸਕਦੇ ਹਨ। ਤੁਸੀਂ ਅੱਗੇ ਹੋਰ ਤਬਦੀਲੀਆਂ ਆਉਣ ਦੀ ਉਮੀਦ ਕਰ ਸਕਦੇ ਹੋ, ਅਤੇ ਹੋਰ ਜਾਣਨ ਲਈ ਹੇਠਾਂ ਦਿੱਤੇ ਸਰੋਤ ਵੇਖੋ!

Gen AI ✨

Generative AI is a type of technology that learns from large amounts of data and is designed to create new content – like text, images or visuals, and videos. Generative AI is part of the Snapchat experience and we are committed to its responsible development. We are constantly working on new ways to enhance our features with the use of generative AI to make Snapchat more interactive and personalized to you. For example, by offering generative AI Lenses that take you back to the 90s or imagine your next summer job. Many features are powered with generative AI, including My Selfies, AI Lenses, My AI (discussed in more detail below), Dreams, AI Snaps, and more 

We may indicate that a feature or a piece of content is powered by generative AI by including a sparkle icon ✨, adding specific disclaimers, or tool tips. When you export or save your visual content, we add a Snap Ghost with sparkles ✨ to indicate that the visual was generated by AI.

We are constantly improving our technology. In order to do that, we may use the content and feedback you submit and the generated content to improve the quality and safety of our products and features. This includes improving the underlying machine learning models and algorithms that make our generative AI features work and may include both automated and manual (i.e., human) review or labeling of the content and any feedback you submit. 

To make Snapchat’s generative AI features safe and meaningful for all users, please adhere to our Community Guidelines and our dos and don’ts of generative AI on Snapchat. 

My AI

My AI ਚੈਟਬੌਟ ਹੈ ਜੋ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਜਨਰੇਟਿਵ AI ਨਾਲ ਬਣਾਇਆ ਗਿਆ ਹੈ। ਤੁਸੀਂ My AI ਨਾਲ ਸਿੱਧਾ ਚੈਟ ਕਰ ਸਕਦੇ ਹੋ ਜਾਂ ਗੱਲਾਂਬਾਤਾਂ ਵਿੱਚ My AI ਦਾ @ ਜ਼ਿਕਰ ਕਰ ਸਕਦੇ ਹੋ। ਜਨਰੇਟਿਵ AI ਵਿਕਾਸਸ਼ੀਲ ਤਕਨੀਕ ਹੈ ਜੋ ਅਜਿਹੇ ਜਵਾਬ ਦੇ ਸਕਦੀ ਹੈ ਜੋ ਪੱਖੀ, ਗਲਤ, ਨੁਕਸਾਨਦੇਹ ਜਾਂ ਉਲਝਣ ਵਾਲੇ ਹੁੰਦੇ ਹਨ। ਇਸ ਲਈ, ਤੁਹਾਨੂੰ ਉਸ ਦੀ ਸਲਾਹ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ।, ਤੁਹਾਨੂੰ ਕਿਸੇ ਵੀ ਗੁਪਤ ਜਾਂ ਸੰਵੇਦਨਸ਼ੀਲ ਜਾਣਕਾਰੀ ਨੂੰ ਵੀ ਸਾਂਝਾ ਨਹੀਂ ਕਰਨਾ ਚਾਹੀਦਾ - ਜੇ ਤੁਸੀਂ ਅਜਿਹਾ ਕਰਦੇ ਹੋ, ਤਾਂ ਅਜਿਹੀ ਜਾਣਕਾਰੀ ਨੂੰ My AI ਵੱਲੋਂ ਵਰਤਿਆ ਜਾਵੇਗਾ।

My AI ਨਾਲ ਤੁਹਾਡੀਆਂ ਗੱਲਾਂਬਾਤਾਂ ਤੁਹਾਡੇ ਦੋਸਤਾਂ ਨਾਲ਼ ਚੈਟਾਂ ਅਤੇ Snaps ਨਾਲੋਂ ਵੱਖਰੇ ਤੌਰ 'ਤੇ ਕੰਮ ਕਰਦੀਆਂ ਹਨ - ਅਸੀਂ ਉਸ ਸਮੱਗਰੀ ਨੂੰ ਬਰਕਰਾਰ ਰੱਖਦੇ ਹਾਂ ਜੋ ਤੁਸੀਂ ਭੇਜਦੇ ਅਤੇ ਪ੍ਰਾਪਤ ਕਰਦੇ ਹੋ), ਜਦੋਂ ਤੱਕ ਤੁਸੀਂ ਆਪਣੀ ਸਮੱਗਰੀ ਐਪ-ਅੰਦਰ ਨਹੀਂਂ ਮਿਟਾਉਂਦੇ ਜਾਂ ਆਪਣੇ ਖਾਤੇ ਨੂੰ ਨਹੀਂ ਮਿਟਾਉਂਦੇ। ਜਦੋਂ ਤੁਸੀਂ My AI ਨਾਲ ਅੰਤਰਕਿਰਿਆ ਕਰਦੇ ਹੋ, ਤਾਂ ਅਸੀਂ Snap ਦੇ ਉਤਪਾਦਾਂ ਨੂੰ ਬਿਹਤਰ ਬਣਾਉਣ ਲਈ, My AI ਦੀ ਸੁਰੱਖਿਆ ਨੂੰ ਵਧਾਉਣ ਅਤੇ ਇਸ਼ਤਿਹਾਰਾਂ ਸਮੇਤ, ਤੁਹਾਡੇ ਤਜ਼ਰਬੇ ਨੂੰ ਵਿਅਕਤੀਗਤ ਬਣਾਉਣ ਲਈ ਤੁਹਾਡੇ ਵੱਲੋਂ ਸਾਂਝੀ ਕੀਤੀ ਸਮੱਗਰੀ ਅਤੇ ਤੁਹਾਡੇ ਟਿਕਾਣੇ (ਜੇ ਤੁਸੀਂ Snapchat ਨਾਲ ਟਿਕਾਣਾ ਸਾਂਝਾਕਰਨ ਯੋਗ ਬਣਾਇਆ ਹੋਇਆ ਹੈ) ਦੀ ਵਰਤੋਂ ਕਰਦੇ ਹਾਂ।

My AI ਤੁਹਾਡੇ ਟਿਕਾਣੇ ਜਾਂ ਜੀਵਨੀ ਦਾ ਵੀ ਜ਼ਿਕਰ ਕਰ ਸਕਦਾ ਹੈ ਜਿਸ ਨੂੰ ਤੁਸੀਂ My AI ਲਈ ਆਪਣੇ ਜਵਾਬਾਂ ਵਿੱਚ ਸੈੱਟ ਕੀਤਾ ਹੈ (ਉਹਨਾਂ ਗੱਲਾਂਬਾਤਾਂ ਸਮੇਤ ਜਿੱਥੇ ਤੁਸੀਂ @ My AI ਦਾ ਜ਼ਿਕਰ ਕਰਦੇ ਹੋ)।

ਜੇਕਰ ਤੁਸੀਂ 18 ਸਾਲ ਤੋਂ ਘੱਟ ਉਮਰ ਦੇ ਹੋ, ਤਾਂ ਕੋਈ ਭਰੋਸੇਯੋਗ ਬਾਲਗ — ਜਿਵੇਂ ਕਿ ਤੁਹਾਡੇ ਮਾਤਾ-ਪਿਤਾ ਜਾਂ ਸਰਪ੍ਰਸਤ — ਇਹ ਦੇਖਣ ਲਈ ਪਰਿਵਾਰ ਕੇਂਦਰ ਦੀ ਵਰਤੋਂ ਕਰ ਸਕਦਾ ਹੈ ਕਿ ਤੁਸੀਂ My AI ਨਾਲ ਚੈਟ ਕੀਤੀ ਹੈ ਜਾਂ ਨਹੀਂ ਅਤੇ My AI ਤੱਕ ਤੁਹਾਡੀ ਪਹੁੰਚ ਨੂੰ ਚਾਲੂ ਜਾਂ ਬੰਦ ਕਰਨ ਲਈ। ਭਰੋਸੇਯੋਗ ਬਾਲਗ My AI ਨਾਲ ਤੁਹਾਡੀਆਂ ਚੈਟਾਂ ਦੀ ਸਮੱਗਰੀ ਨਹੀਂ ਦੇਖ ਸਕਦੇ।

My AI ਦੇਣ ਲਈ, ਅਸੀਂ ਤੁਹਾਡੀ ਜਾਣਕਾਰੀ ਸਾਡੇ ਸੇਵਾ ਪ੍ਰਦਾਤਾਵਾਂ ਅਤੇ ਇਸ਼ਤਿਹਾਰਬਾਜ਼ੀ ਭਾਈਵਾਲਾਂ ਨਾਲ ਸਾਂਝੀ ਕਰਦੇ ਹਾਂ।

ਅਸੀਂ My AI ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕਰ ਰਹੇ ਹਾਂ। ਜੇ ਤੁਹਾਨੂੰ My AI ਦਾ ਕੋਈ ਜਵਾਬ ਪਸੰਦ ਨਹੀਂ ਹੈ, ਤਾਂ ਕਿਰਪਾ ਕਰਕੇ ਸਾਨੂੰ ਦੱਸੋ

ਹੋਰ ਜਾਣਨ ਲਈ ਹੇਠਾਂ ਦਿੱਤੇ ਸਰੋਤ ਵੇਖੋ!

ਕਹਾਣੀਆਂ

Snapchat 'ਤੇ ਕਈ ਵੱਖ-ਵੱਖ ਕਹਾਣੀ ਕਿਸਮਾਂ ਹਨ ਜੋ ਤੁਹਾਨੂੰ ਆਪਣੇ ਤਰਜੀਹੀ ਦਰਸ਼ਕਾਂ ਨਾਲ ਆਪਣੇ ਪਲ ਨੂੰ ਸਾਂਝਾ ਕਰਨ ਦਿੰਦੀਆਂ ਹਨ। ਇਸ ਵੇਲੇ, ਅਸੀਂ ਹੇਠ ਲਿਖੀਆਂ ਕਹਾਣੀ ਕਿਸਮਾਂ ਦੀ ਪੇਸ਼ਕਸ਼ ਕਰਦੇ ਹਾਂ:

  • ਨਿੱਜੀ ਕਹਾਣੀਜੇਕਰ ਤੁਸੀਂ ਸਿਰਫ਼ ਚੁਣੇ ਦੋਸਤਾਂ ਨਾਲ ਕਹਾਣੀ ਸਾਂਝੀ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਨਿੱਜੀ ਕਹਾਣੀ ਵਿਕਲਪ ਨੂੰ ਚੁਣ ਸਕਦੇ ਹੋ।

  • ਪੱਕੇ ਦੋਸਤਾਂ ਲਈ ਕਹਾਣੀ। ਜੇਕਰ ਤੁਸੀਂ ਸਿਰਫ਼ ਆਪਣੇ ਪੱਕੇ ਦੋਸਤਾਂ ਨਾਲ ਆਪਣੀ ਕਹਾਣੀ ਸਾਂਝੀ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਪੱਕੇ ਦੋਸਤਾਂ ਲਈ ਕਹਾਣੀ ਵਾਲੀ ਸ਼ੈਲੀ ਚੁਣ ਸਕਦੇ ਹੋ।

  • ਮੇਰੀ ਕਹਾਣੀ - ਦੋਸਤ ਦੋਸਤਾਂ ਲਈ ਮੇਰੀ ਕਹਾਣੀ ਤੁਹਾਨੂੰ ਤੁਹਾਡੇ ਸਾਰੇ ਦੋਸਤਾਂ ਨਾਲ ਕਹਾਣੀ ਸਾਂਝੀ ਕਰਨ ਦਿੰਦੀ ਹੈ। ਨੋਟ ਕਰੋ, ਜੇਕਰ ਤੁਸੀਂ ਸੈਟਿੰਗਾਂ ਵਿੱਚ 'ਹਰ ਕੋਈ' ਵੱਲੋਂ ਦੇਖਣਯੋਗ ਵਾਸਤੇ ਦੋਸਤਾਂ ਲਈ ਮੇਰੀ ਕਹਾਣੀ ਨੂੰ ਸੈੱਟ ਕਰਦੇ ਹੋ, ਤਾਂ ਤੁਹਾਡੀ ਮੇਰੀ ਕਹਾਣੀ ਨੂੰ ਜਨਤਕ ਮੰਨਿਆ ਜਾਂਦਾ ਹੈ ਅਤੇ ਉਹ ਕਿਸੇ ਨੂੰ ਵੀ ਦਿਸ ਸਕਦੀ ਹੈ।

  • ਸਾਂਝੀਆਂ ਕਹਾਣੀਆਂਸਾਂਝੀਆਂ ਕਹਾਣੀਆਂ ਤੁਹਾਡੇ ਅਤੇ ਹੋਰਾਂ Snapchatters ਦੇ ਗਰੁੱਪ ਵਿਚਕਾਰਲੀਆਂ ਕਹਾਣੀਆਂ ਹੁੰਦੀਆਂ ਹਨ।

  • ਭਾਈਚਾਰਾ ਕਹਾਣੀ ਜੇਕਰ ਤੁਸੀਂ Snapchat 'ਤੇ ਕਿਸੇ ਭਾਈਚਾਰੇ ਦਾ ਹਿੱਸਾ ਹੋ, ਤਾਂ ਤੁਸੀਂ ਭਾਈਚਾਰੇ ਦੀ ਕਹਾਣੀ ਸਪੁਰਦ ਕਰ ਸਕਦੇ ਹੋ। ਇਸ ਸਮੱਗਰੀ ਨੂੰ ਜਨਤਕ ਵੀ ਮੰਨਿਆ ਜਾਂਦਾ ਹੈ ਅਤੇ ਭਾਈਚਾਰੇ ਦੇ ਮੈਂਬਰਾਂ ਵੱਲੋਂ ਵੇਖੀ ਜਾ ਸਕਦੀ ਹੈ।

  • ਮੇਰੀ ਕਹਾਣੀ - ਜਨਤਕ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਕਹਾਣੀ ਜਨਤਕ ਹੋ ਕੇ ਵਿਆਪਕ ਦਰਸ਼ਕਾਂ ਤੱਕ ਪਹੁੰਚੇ, ਤਾਂ ਤੁਸੀਂ ਮੇਰੀ ਕਹਾਣੀ ਜਨਤਕ ਵਿੱਚ ਤੁਹਾਡੀ ਕਹਾਣੀ ਸਪੁਰਦ ਕਰ ਸਕਦੇ ਹੋ ਅਤੇ ਇਸ ਨੂੰ ਐਪ ਦੇ ਹੋਰ ਹਿੱਸਿਆਂ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਜਿਵੇਂ ਕਿ ਡਿਸਕਵਰ।

  • Snap ਨਕਸ਼ਾSnap ਨਕਸ਼ੇ ਵਿੱਚ ਸਪੁਰਦ ਕੀਤੀਆਂ ਕਹਾਣੀਆਂ ਜਨਤਕ ਹੁੰਦੀਆਂ ਹਨ ਅਤੇ Snap ਨਕਸ਼ੇ ਅਤੇ Snapchat ਤੋਂ ਬਾਹਰ ਦਿਸਣ ਲਈ ਯੋਗ ਹੁੰਦੀਆਂ ਹਨ।

ਜ਼ਿਆਦਾਤਰ ਕਹਾਣੀਆਂ 24 ਘੰਟਿਆਂ ਤੋਂ ਬਾਅਦ ਮਿਟਾਉਣ ਲਈ ਸੈੱਟ ਕੀਤੀਆਂ ਗਈਆਂ ਹਨ ਜਦੋਂ ਤੱਕ ਤੁਸੀਂ ਸੈਟਿੰਗਾਂ ਨਹੀਂ ਬਦਲਦੇ ਹੋ, ਆਪਣੀ ਜਨਤਕ ਪ੍ਰੋਫਾਈਲ ਵਿੱਚ ਕਹਾਣੀ ਨੂੰ ਸੁਰੱਖਿਅਤ ਨਹੀਂ ਕਰਦੇ ਹੋ ਜਾਂ ਤੁਸੀਂ ਜਾਂ ਦੋਸਤ ਇਸਨੂੰ ਚੈਟ ਵਿੱਚ ਨਹੀਂ ਸੰਭਾਲਦੇ ਹੋ। ਤੁਹਾਡੇ ਕਹਾਣੀ ਪੋਸਟ ਕਰਨ 'ਤੇ ਤੁਹਾਡੇ ਦੋਸਤ ਅਤੇ ਹੋਰ ਲੋਕ ਉਸ ਦੇ ਰੂਬਰੂ ਹੋ ਸਕਦੇ ਹਨ। ਉਦਾਹਰਨ ਲਈ, ਉਹ ਤੁਹਾਡੇ ਵੱਲੋਂ ਵਰਤੇ ਗਏ ਲੈਂਜ਼ ਦੀ ਵਰਤੋਂ ਕਰ ਸਕਦੇ ਹਨ, Snap ਨੂੰ ਰੀਮਿਕਸ ਕਰ ਸਕਦੇ ਹਨ ਜਾਂ ਦੋਸਤਾਂ ਅਤੇ ਹੋਰਾਂ ਨਾਲ ਸਾਂਝਾ ਕਰ ਸਕਦੇ ਹਨ।

ਯਾਦ ਰੱਖੋ: ਕੋਈ ਵੀ ਸਕ੍ਰੀਨਸ਼ਾਟ ਲੈ ਸਕਦਾ ਹੈ ਜਾਂ ਕਹਾਣੀ ਨੂੰ ਰਿਕਾਰਡ ਕਰ ਸਕਦਾ ਹੈ!

ਪ੍ਰੋਫਾਈਲਾਂ

ਪ੍ਰੋਫਾਈਲਾਂ ਉਹ ਜਾਣਕਾਰੀ ਅਤੇ Snapchat ਵਿਸ਼ੇਸ਼ਤਾਵਾਂ ਨੂੰ ਲੱਭਣਾ ਆਸਾਨ ਬਣਾਉਂਦੀਆਂ ਹਨ ਜਿਹਨਾਂ ਦੀ ਤੁਸੀਂ ਸਭ ਤੋਂ ਵੱਧ ਪਰਵਾਹ ਕਰਦੇ ਹੋ। Snapchat 'ਤੇ ਵੱਖ-ਵੱਖ ਕਿਸਮਾਂ ਦੀਆਂ ਪ੍ਰੋਫਾਈਲਾਂ ਹਨ, ਮੇਰੀ ਪ੍ਰੋਫਾਈਲ, ਦੋਸਤੀ ਪ੍ਰੋਫਾਈਲਾਂ, ਗਰੁੱਪ ਪ੍ਰੋਫਾਈਲਾਂ ਅਤੇ ਜਨਤਕ ਪ੍ਰੋਫਾਈਲਾਂ ਸਮੇਤ।

ਮੇਰੀ ਪ੍ਰੋਫਾਈਲ ਵਿੱਚ ਤੁਹਾਡੀ ਆਪਣੀ Snapchat ਜਾਣਕਾਰੀ ਜਿਵੇਂ ਕਿ ਤੁਹਾਡਾ Bitmoji, ਨਕਸ਼ੇ 'ਤੇ ਟਿਕਾਣਾ, ਦੋਸਤਾਂ ਦੀ ਜਾਣਕਾਰੀ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ। ਦੋਸਤੀ ਪ੍ਰੋਫਾਈਲ ਹਰੇਕ ਦੋਸਤੀ ਲਈ ਵਿਲੱਖਣ ਹੁੰਦੀ ਹੈ, ਇਹ ਉਹ ਥਾਂ ਹੈ ਜਿੱਥੇ ਤੁਸੀਂ ਉਹ Snaps ਅਤੇ ਚੈਟਾਂ ਲੱਭ ਸਕਦੇ ਹੋ ਜੋ ਤੁਸੀਂ ਸੁਰੱਖਿਅਤ ਕੀਤੀਆਂ ਹਨ, ਤੁਹਾਡੇ ਦੋਸਤ ਦੀ Snapchat ਜਾਣਕਾਰੀ ਜਿਵੇਂ ਕਿ ਉਹਨਾਂ ਦਾ Bitmoji ਅਤੇ ਨਕਸ਼ੇ 'ਤੇ ਟਿਕਾਣਾ (ਜੇ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਨ), ਅਤੇ ਇਹ ਉਹ ਥਾਂ ਹੈ ਜਿੱਥੇ ਤੁਸੀਂ ਆਪਣੀ ਦੋਸਤੀ ਦਾ ਪ੍ਰਬੰਧਨ ਕਰ ਸਕਦੇ ਹੋ ਅਤੇ ਦੋਸਤ ਦੀ ਰਿਪੋਰਟ ਕਰ ਸਕਦੇ ਹੋ, ਬਲੌਕ ਕਰ ਸਕਦੇ ਹੋ ਜਾਂ ਹਟਾ ਸਕਦੇ ਹੋ। ਗਰੁੱਪ ਪ੍ਰੋਫਾਈਲਾਂ ਨਾਲ ਕਿਸੇ ਗਰੁੱਪ ਚੈਟ ਦੇ ਅੰਦਰ ਤੁਹਾਡੇ ਵੱਲੋਂ ਸੁਰੱਖਿਅਤ ਕੀਤੀਆਂ Snaps ਅਤੇ ਚੈਟਾਂ ਅਤੇ ਤੁਹਾਡੇ ਦੋਸਤਾਂ ਦੀ Snapchat ਜਾਣਕਾਰੀ ਦਿਸਦੀ ਹੈ।

ਜਨਤਕ ਪ੍ਰੋਫਾਈਲਾਂ Snapchatters ਨੂੰ Snapchat ਵਿੱਚ ਲੱਭੇ ਜਾਣ ਦਿੰਦੀਆਂ ਹਨ। ਜ਼ਿਆਦਾਤਰ ਖੇਤਰਾਂ ਵਿੱਚ, ਜੇਕਰ ਤੁਸੀਂ 18 ਸਾਲ ਤੋਂ ਵੱਧ ਉਮਰ ਦੇ ਹੋ, ਤਾਂ ਤੁਸੀਂ ਜਨਤਕ ਪ੍ਰੋਫਾਈਲ ਲਈ ਯੋਗ ਹੋ। ਜਦੋਂ ਤੁਸੀਂ ਜਨਤਕ ਪ੍ਰੋਫਾਈਲ ਵਰਤਦੇ ਹੋ, ਤਾਂ ਤੁਸੀਂ ਤੁਹਾਡੀਆਂ ਮਨਪਸੰਦ ਜਨਤਕ ਕਹਾਣੀਆਂ, ਸਪੌਟਲਾਈਟਾਂ, ਲੈਂਜ਼ ਅਤੇ ਹੋਰ ਜਾਣਕਾਰੀ ਵਿਖਾ ਸਕਦੇ ਹੋ। ਹੋਰ Snapchatters ਤੁਹਾਡੀ ਜਨਤਕ ਪ੍ਰੋਫਾਈਲ ਦਾ ਅਨੁਸਰਣ ਕਰ ਸਕਣਗੇ। ਤੁਹਾਡੇ ਫ਼ਾਲੋਅਰਾਂ ਦੀ ਗਿਣਤੀ ਨੂੰ ਪੂਰਵ-ਨਿਰਧਾਰਤ ਤੌਰ 'ਤੇ ਬੰਦ ਕੀਤਾ ਹੋਇਆ ਹੈ, ਪਰ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਇਸਨੂੰ ਸੈਟਿੰਗਾਂ ਵਿੱਚ ਚਾਲੂ ਕਰ ਸਕਦੇ ਹੋ।

ਸਪੌਟਲਾਈਟ

ਸਪੌਟਲਾਈਟ ਰਾਹੀਂ ਤੁਸੀਂ Snapchat ਦੀ ਦੁਨੀਆ ਨਾਲ ਇੱਕ ਥਾਂ 'ਤੇ ਰੂਬਰੂ ਹੋ ਸਕਦੇ ਹੋ, ਅਤੇ ਸਭ ਤੋਂ ਮਨੋਰੰਜਕ Snaps ਦੇਖ ਸਕਦੇ ਹੋ, ਇਸ ਨਾਲ ਕੁਝ ਫ਼ਰਕ ਨਹੀਂ ਪੈਂਦਾ ਕਿ ਉਹਨਾਂ ਨੂੰ ਕਿਸਨੇ ਬਣਾਇਆ ਹੈ!

ਸਪੌਟਲਾਈਟ 'ਤੇ ਸਪੁਰਦ ਕੀਤੀਆਂ Snaps ਅਤੇ ਟਿੱਪਣੀਆਂ ਜਨਤਕ ਹਨ ਅਤੇ ਹੋਰ Snapchatters ਉਹਨਾਂ ਨੂੰ Snapchat 'ਤੇ ਅਤੇ ਇਸ ਤੋਂ ਬਾਹਰ ਸਾਂਝਾ ਕਰ ਸਕਣਗੇ ਜਾਂ ਇੱਥੋਂ ਤੱਕ ਕਿ ਸਪੌਟਲਾਈਟ Snaps ਨੂੰ 'ਰੀਮਿਕਸ' ਵੀ ਕਰ ਸਕਣਗੇ। ਉਦਾਹਰਨ ਲਈ, ਉਹ ਤੁਹਾਡੀ ਮਜ਼ਾਕੀਆ ਤੌਰ 'ਤੇ ਨੱਚਣ ਦੀ Snap ਨੂੰ ਲੈ ਸਕਦੇ ਹਨ ਅਤੇ ਇਸ 'ਤੇ ਪ੍ਰਤਿਕਿਰਿਆ ਦੇ ਸਕਦੇ ਹਨ। ਤੁਹਾਡੀ ਪ੍ਰੋਫ਼ਾਈਲ ਉਹ ਥਾਂ ਹੈ ਜਿੱਥੇ ਤੁਸੀਂ ਤੁਹਾਡੇ ਵੱਲੋਂ ਸਪੁਰਦ ਕੀਤੀਆਂ ਸਪੌਟਲਾਈਟ Snaps ਨੂੰ ਨਿਯੰਤ੍ਰਿਤ ਕਰਨ ਅਤੇ ਉਨ੍ਹਾਂ ਬਾਰੇ ਜਾਣਕਾਰੀ ਦੇਖਣ ਦੇ ਯੋਗ ਹੋ ਸਕਦੇ ਹੋ। ਤੁਸੀਂ ਸਪੌਟਲਾਈਟ ਸਮੱਗਰੀ ਨੂੰ ਮਨਪਸੰਦ ਵੀ ਬਣਾ ਸਕਦੇ ਹੋ ਅਤੇ ਜਦੋਂ ਤੁਸੀਂ ਅਜਿਹਾ ਕਰਦੇ ਹੋ, ਤਾਂ ਅਸੀਂ ਇਸਨੂੰ ਤੁਹਾਡੀ ਮਨਪਸੰਦ ਸੂਚੀ ਵਿੱਚ ਸ਼ਾਮਲ ਕਰਾਂਗੇ ਅਤੇ ਤੁਹਾਡੇ ਸਪੌਟਲਾਈਟ ਤਜ਼ਰਬੇ ਨੂੰ ਨਿੱਜੀ ਬਣਾਉਣ ਲਈ ਇਸਦੀ ਵਰਤੋਂ ਕਰਾਂਗੇ।

ਜਿਵੇਂ ਹੀ ਤੁਸੀਂ ਸਪੌਟਲਾਈਟ 'ਤੇ ਸਮੱਗਰੀ ਦੀ ਪੜਚੋਲ ਕਰਦੇ ਹੋ ਅਤੇ ਇਸ ਵਿੱਚ ਰੁੱਝਦੇ ਹੋ, ਤਾਂ ਅਸੀਂ ਤੁਹਾਡੇ ਸਪੌਟਲਾਈਟ ਤਜ਼ਰਬੇ ਨੂੰ ਅਨੁਕੂਲ ਬਣਾਵਾਂਗੇ ਅਤੇ ਤੁਹਾਨੂੰ ਹੋਰ ਸਮੱਗਰੀ ਦਿਖਾਵਾਂਗੇ ਜੋ ਸਾਨੂੰ ਲੱਗਦਾ ਹੈ ਕਿ ਤੁਸੀਂ ਪਸੰਦ ਕਰੋਗੇ। ਉਦਾਹਰਨ ਲਈ, ਜੇਕਰ ਤੁਸੀਂ ਨੱਚਣ ਦੀਆਂ ਚੁਣੌਤੀਆਂ ਨੂੰ ਦੇਖਣਾ ਬੰਦ ਨਹੀਂ ਕਰ ਸਕਦੇ ਹੋ, ਤਾਂ ਅਸੀਂ ਤੁਹਾਨੂੰ ਨੱਚਣ ਨਾਲ ਸਬੰਧਤ ਹੋਰ ਸਮੱਗਰੀ ਦਿਖਾਵਾਂਗੇ। ਅਸੀਂ ਤੁਹਾਡੇ ਦੋਸਤਾਂ ਨੂੰ ਇਹ ਵੀ ਦੱਸ ਸਕਦੇ ਹਾਂ ਕਿ ਤੁਸੀਂ ਕੋਈ ਸਪੌਟਲਾਈਟ Snap ਸਾਂਝੀ ਕੀਤੀ, ਸਿਫਾਰਸ਼ ਕੀਤੀ ਜਾਂ ਉਸ 'ਤੇ ਟਿੱਪਣੀ ਕੀਤੀ।

ਜਦੋਂ ਤੁਸੀਂ Snaps ਨੂੰ ਸਪੌਟਲਾਈਟ 'ਤੇ ਸਪੁਰਦ ਕਰਦੇ ਹੋ ਤਾਂ ਅਸੀਂ ਤੁਹਾਨੂੰ ਸਾਡੀਆਂ ਭਾਈਚਾਰਕ ਸੇਧਾਂ, ਸਪੌਟਲਾਈਟ ਦੀਆਂ ਮਦਾਂ ਅਤੇ ਸਪੌਟਲਾਈਟ ਦੀਆਂ ਸੇਧਾਂ ਦੀ ਪਾਲਣਾ ਕਰਨ ਲਈ ਕਹਿੰਦੇ ਹਾਂ। ਤੁਹਾਡੀਆਂ ਸਪੌਟਲਾਈਟ ਸਪੁਰਦਗੀਆਂ ਉਦੋਂ ਤੱਕ ਸਾਡੇ ਸਰਵਰਾਂ 'ਤੇ ਰੱਖੀਆਂ ਜਾਂਦੀਆਂ ਹਨ ਜਦੋਂ ਤੱਕ ਤੁਸੀਂ ਉਹਨਾਂ ਨੂੰ ਮਿਟਾਉਂਦੇ ਨਹੀਂ ਅਤੇ ਲੰਬੇ ਸਮੇਂ ਲਈ Snapchat 'ਤੇ ਦਿਸ ਸਕਦੀਆਂ ਹਨ। ਜੇ ਤੁਸੀਂ ਸਪੌਟਲਾਈਟ ਵਿੱਚ ਸਪੁਰਦ ਕੀਤੀ Snap ਨੂੰ ਹਟਾਉਣਾ ਚਾਹੁੰਦੇ ਹੋ, ਤਾਂ ਤੁਸੀਂ ਆਪਣੀ ਪ੍ਰੋਫਾਈਲ ਵਿੱਚ ਜਾ ਕੇ ਅਜਿਹਾ ਕਰ ਸਕਦੇ ਹੋ।

ਯਾਦਾਂ

ਯਾਦਾਂ, ਤੁਹਾਡੇ ਵੱਲੋਂ ਸੁਰੱਖਿਅਤ ਕੀਤੀਆਂ Snaps ਨੂੰ ਦੁਬਾਰਾ ਦੇਖਣਾ ਅਤੇ ਉਹਨਾਂ ਨੂੰ ਸੰਪਾਦਿਤ ਕਰਨਾ ਅਤੇ ਦੁਬਾਰਾ ਭੇਜਣਾ ਆਸਾਨ ਬਣਾਉਂਦੀਆਂ ਹਨ! ਅਸੀਂ ਤੁਹਾਡੇ ਤਜ਼ਰਬੇ ਨੂੰ ਵਿਅਕਤੀਗਤ ਬਣਾਉਣ ਲਈ ਯਾਦਾਂ (ਨਾਲ ਹੀ ਤੁਹਾਡੀ ਡੀਵਾਈਸ ਦੇ ਕੈਮਰਾ ਰੋਲ ਦੀ ਸਮੱਗਰੀ, ਜੇਕਰ ਤੁਸੀਂ ਸਾਨੂੰ ਇਸ ਤੱਕ ਪਹੁੰਚ ਕਰਨ ਦੀ ਇਜਾਜ਼ਤ ਦਿੱਤੀ ਹੋਵੇ) ਵਿੱਚ ਸੁਰੱਖਿਅਤ ਕੀਤੀ ਸਮੱਗਰੀ Snapchat ਦੀ ਜਾਦੂਗਰੀ ਜੋੜ ਸਕਦੇ ਹਾਂ। ਅਸੀਂ ਸਮੱਗਰੀ ਦੇ ਆਧਾਰ 'ਤੇ ਲੇਬਲ ਸ਼ਾਮਲ ਕਰਕੇ ਅਜਿਹਾ ਕਰਦੇ ਹਾਂ, ਤਾਂ ਜੋ ਤੁਸੀਂ ਇਸ ਨੂੰ ਆਸਾਨੀ ਨਾਲ ਤਲਾਸ਼ ਸਕੋ ਅਤੇ ਤੁਹਾਨੂੰ ਇਹ ਸੂਚਿਤ ਕਰਨ ਲਈ ਕਿ ਤੁਸੀਂ ਕਿਸ ਕਿਸਮ ਦੀ ਸਮੱਗਰੀ ਵਿੱਚ ਦਿਲਚਸਪੀ ਰੱਖਦੇ ਹੋ ਤਾਂ ਜੋ ਅਸੀਂ ਅਜਿਹੀ ਸਮੱਗਰੀ ਨੂੰ ਯਾਦਾਂ ਜਾਂ ਸਾਡੀਆਂ ਸੇਵਾਵਾਂ ਦੇ ਹੋਰ ਹਿੱਸਿਆਂ ਜਿਵੇਂ ਕਿ ਸਪੌਟਲਾਈਟ ਵਿੱਚ ਪੇਸ਼ ਕਰ ਸਕੀਏ। ਉਦਾਹਰਨ ਲਈ, ਜੇਕਰ ਤੁਸੀਂ ਯਾਦਾਂ ਵਿੱਚ ਤੁਹਾਡੇ ਕੁੱਤੇ ਦੀਆਂ ਬਹੁਤ ਸਾਰੀਆਂ Snaps ਨੂੰ ਸੁਰੱਖਿਅਤ ਕਰਦੇ ਹੋ ਤਾਂ ਅਸੀਂ ਇਹ ਪਛਾਣ ਸਕਦੇ ਹਾਂ ਕਿ ਇਹ ਕੁੱਤਾ ਹੈ ਅਤੇ ਤੁਹਾਨੂੰ ਕੁੱਤਿਆਂ ਦੇ ਸਭ ਤੋਂ ਵਧੀਆ ਖਿਡੌਣਿਆਂ ਬਾਰੇ ਸਪੌਟਲਾਈਟ Snaps ਜਾਂ ਇਸ਼ਤਿਹਾਰ ਵਿਖਾ ਕੇ ਤੁਹਾਡੇ ਤਜ਼ਰਬੇ ਨੂੰ ਵਿਅਕਤੀਗਤ ਬਣਾ ਸਕਦੇ ਹਾਂ!

ਅਸੀਂ ਤੁਹਾਡੀਆਂ ਯਾਦਾਂ ਅਤੇ ਕੈਮਰਾ ਰੋਲ ਸਮੱਗਰੀ ਨੂੰ ਬਦਲਵੇਂ ਰੂਪ ਵਿੱਚ ਦੋਸਤਾਂ ਨਾਲ ਸਾਂਝਾ ਕਰਨ ਦੇ ਤਰੀਕਿਆਂ ਦਾ ਸੁਝਾਅ ਵੀ ਦੇ ਸਕਦੇ ਹਾਂ — ਜਿਵੇਂ ਕੋਈ ਮਜ਼ੇਦਾਰ ਲੈਂਜ਼! - ਪਰ ਤੁਸੀਂ ਫੈਸਲਾ ਕਰਦੇ ਹੋ ਕਿ ਕਦੋਂ ਅਤੇ ਕਿੱਥੇ ਸਾਂਝਾ ਕਰਨਾ ਹੈ। ਅਸੀਂ ਤੁਹਾਡੀਆਂ ਸਾਰੀਆਂ ਯਾਦਾਂ ਵੇਖਣ ਵਿੱਚ ਵੀ ਤੁਹਾਡੀ ਮਦਦ ਕਰਾਂਗੇ, ਉਦਾਹਰਨ ਲਈ ਕਿਸੇ ਤੈਅ ਸਮੇਂ ਦੇ ਦੌਰਾਨ ਉਹਨਾਂ ਦਾ ਗਰੁੱਪ ਬਣਾ ਕੇ ਜਾਂ ਅਜਿਹੀ ਥਾਂ ਜਿੱਥੇ ਤੁਸੀਂ ਆਸਾਨੀ ਨਾਲ ਹੋਰ ਕਹਾਣੀਆਂ ਜਾਂ ਤੁਹਾਡੀਆਂ ਮਨਪਸੰਦ ਯਾਦਾਂ ਪੇਸ਼ ਕਰਨ ਵਾਲੀਆਂ ਸਪੌਟਲਾਈਟ Snaps ਬਣਾ ਸਕਦੇ ਹੋ।

ਯਾਦਾਂ ਦਾ ਆਨਲਾਈਨ ਬੈਕਅੱਪ ਲੈ ਕੇ ਰੱਖਣਾ ਉਹਨਾਂ ਨੂੰ ਗੁੰਮ ਜਾਣ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ, ਪਰ ਇਸਦਾ ਇਹ ਮਤਲਬ ਨਹੀਂ ਕਿ ਤੁਹਾਨੂੰ ਆਪਣੀ ਪਰਦੇਦਾਰੀ ਜਾਂ ਸੁਰੱਖਿਆ ਦੀ ਕੁਰਬਾਨੀ ਦੇਣੀ ਪਵੇਗੀ। ਇਸ ਕਰਕੇ ਅਸੀਂ “ਸਿਰਫ਼ ਮੇਰੇ ਵਾਸਤੇ” ਨੂੰ ਬਣਾਇਆ ਜੋ ਕਿ ਤੁਹਾਨੂੰ ਤੁਹਾਡੀਆਂ Snaps ਨੂੰ ਤੁਹਾਡੇ ਚੁਣੇ ਪਾਸਵਰਡ ਦੇ ਪਿੱਛੇ ਸੁਰੱਖਿਅਤ ਅਤੇ ਇਨਕ੍ਰਿਪਟਿਡ ਰੱਖਣ ਦਿੰਦਾ ਹੈ। ਉਸ ਤਰੀਕੇ ਨਾਲ, ਜੇਕਰ ਕੋਈ ਤੁਹਾਡੀ ਡੀਵਾਈਸ ਨੂੰ ਚੋਰੀ ਕਰਦਾ ਹੈ ਅਤੇ ਤੁਹਾਡੇ Snapchat ਵਿੱਚ ਕਿਸੇ ਤਰੀਕੇ ਲੌਗਇਨ ਕਰਦਾ ਹੈ, ਤਾਂ ਉਹ ਨਿੱਜੀ Snaps ਹਾਲੇ ਵੀ ਸੁਰੱਖਿਅਤ ਰਹਿਣਗੀਆਂ। ਪਾਸਵਰਡ ਤੋਂ ਬਿਨਾਂ, ਕੋਈ ਵੀ ਇਹਨਾਂ ਚੀਜ਼ਾਂ ਨੂੰ 'ਸਿਰਫ਼ ਮੇਰੇ ਵਾਸਤੇ' ਵਿੱਚ ਸੁਰੱਖਿਅਤ ਕੀਤੇ ਜਾਣ ਤੋਂ ਬਾਅਦ ਨਹੀਂ ਦੇਖ ਸਕਦਾ - ਅਸੀਂ ਵੀ ਨਹੀਂ! ਧਿਆਨ ਰੱਖੋ, ਕਿਉਂਕਿ ਜੇਕਰ ਤੁਸੀਂ ਪਾਸਵਰਡ ਭੁੱਲ ਗਏ, ਤਾਂ ਉਹਨਾਂ ਇਨਕ੍ਰਿਪਟਡ Snaps ਨੂੰ ਹਾਸਲ ਕਰਨ ਦਾ ਕੋਈ ਰਾਸਤਾ ਨਹੀਂ ਬਚੇਗਾ।

ਇਸ ਤੋਂ ਇਲਾਵਾ, ਯਾਦਾਂ ਵਿੱਚ, ਤੁਸੀਂ ਆਪਣੇ ਅਤੇ ਤੁਹਾਡੇ ਦੋਸਤਾਂ ਨਾਲ AI ਵੱਲੋਂ ਤਿਆਰ ਕੀਤੇ ਪੋਰਟਰੇਟ ਦੇਖ ਸਕਦੇ ਹੋ। ਇਹ ਪੋਰਟਰੇਟ ਬਣਾਉਣ ਲਈ ਤੁਸੀਂ ਜੋ ਸੈਲਫੀਜ਼ ਅਪਲੋਡ ਕਰਦੇ ਹੋ, ਉਹਨਾਂ ਦੀ ਵਰਤੋਂ ਤੁਹਾਡੇ ਅਤੇ ਤੁਹਾਡੇ ਦੋਸਤਾਂ ਦੀਆਂ ਨਵੀਆਂ ਤਸਵੀਰਾਂ ਬਣਾਉਣ ਲਈ ਜਨਰੇਟਿਵ AI ਦੀ ਮਦਦ ਨਾਲ ਕੀਤੀ ਜਾਂਦੀ ਹੈ।

ਲੈਂਜ਼

ਕਦੇ ਸੋਚਿਆ ਹੈ ਕਿ ਲੈਂਜ਼ ਤੁਹਾਨੂੰ ਕਤੂਰੇ ਦੇ ਕੰਨ ਕਿਵੇਂ ਦਿੰਦੇ ਜਾਂ ਤੁਹਾਡੇ ਵਾਲਾਂ ਦਾ ਰੰਗ ਕਿਵੇਂ ਬਦਲਦੇ ਹਨ?

ਲੈਂਜ਼ਾਂ ਦੀ ਇਸ ਬੇਮਿਸਾਲ ਕਾਰੀਗਰੀ ਦੇ ਪਿੱਛੇ "ਵਸਤੂ ਦੀ ਪਛਾਣ" ਐਲਗੋਰਿਥਮ ਹੈ। ਵਸਤੂ ਦੀ ਪਛਾਣ ਐਲਗੋਰਿਥਮ ਨੂੰ ਆਮ ਤੌਰ 'ਤੇ ਕੰਪਿਊਟਰ ਨੂੰ ਇਹ ਸਮਝਣ ਵਿੱਚ ਮਦਦ ਕਰਨ ਲਈ ਬਣਾਇਆ ਗਿਆ ਹੈ ਕਿ ਕਿਸੇ ਤਸਵੀਰ ਵਿੱਚ ਕਿਹੜੀਆਂ ਵਸਤੂਆਂ ਹਨ। ਇਸ ਮਾਮਲੇ ਵਿੱਚ, ਉਹ ਸਾਨੂੰ ਦੱਸਦਾ ਹੈ ਕਿ ਨੱਕ, ਨੱਕ ਹੁੰਦਾ ਹੈ ਅਤੇ ਅੱਖ, ਅੱਖ ਹੁੰਦੀ ਹੈ।

ਪਰ, ਵਸਤੂ ਦੀ ਪਛਾਣ ਤੁਹਾਡੇ ਚਿਹਰੇ ਦੀ ਪਛਾਣ ਕਰਨ ਦੇ ਬਰਾਬਰ ਨਹੀਂ ਹੈ। ਹਾਲਾਂਕਿ ਲੈਂਜ਼ ਇਹ ਦੱਸ ਸਕਦੇ ਹਨ ਕਿ ਕੋਈ ਚੀਜ਼ ਚਿਹਰਾ ਹੈ ਜਾਂ ਨਹੀਂ, ਇਹ ਕੁਝ ਵਿਸ਼ੇਸ਼ ਚਿਹਰਿਆਂ ਨੂੰ ਨਹੀਂ ਪਛਾਣਦੇ!

ਸਾਡੇ ਬਹੁਤ ਸਾਰੇ ਲੈਂਜ਼ ਮਜ਼ੇਦਾਰ ਤਜ਼ਰਬਾ ਬਣਾਉਣ ਅਤੇ ਤੁਹਾਡੇ ਚਿੱਤਰ ਅਤੇ ਤਜ਼ਰਬੇ ਨੂੰ ਕਿਸੇ ਖਾਸ ਵਿੱਚ ਬਦਲਣ ਲਈ ਜਨਰੇਟਿਵ AI 'ਤੇ ਨਿਰਭਰ ਕਰਦੇ ਹਨ।

Snap ਕਿੱਟ

Snap ਕਿੱਟ ਵਿਕਾਸਕਾਰ ਔਜ਼ਾਰਾਂ ਦਾ ਸੈੱਟ ਹੈ ਜੋ ਤੁਹਾਨੂੰ Snaps, ਕਹਾਣੀਆਂ ਅਤੇ Bitmojis ਨੂੰ ਤੁਹਾਡੀਆਂ ਮਨਪਸੰਦ ਐਪਾਂ ਵਿੱਚ ਜਾਂ ਐਪਾਂ ਅਤੇ ਵੈੱਬਸਾਈਟਾਂ ਤੋਂ ਤੁਹਾਡੇ Snapchat ਖਾਤੇ ਵਿੱਚ ਅਸਾਨੀ ਨਾਲ ਸਾਂਝਾ ਕਰਨ ਦਿੰਦਾ ਹੈ! ਜਦੋਂ ਤੁਸੀਂ ਕਿਸੇ ਐਪ ਜਾਂ ਵੈੱਬਸਾਈਟ ਨਾਲ ਜੁੜਨਾ ਚੁਣਦੇ ਹੋ, ਤਾਂ ਤੁਸੀਂ Snap ਕਿੱਟ ਰਾਹੀਂ ਸਾਂਝੀ ਕੀਤੀ ਜਾਂਦੀ ਜਾਣਕਾਰੀ ਦੀ ਸਮੀਖਿਆ ਕਰ ਸਕਦੇ ਹੋ। ਤੁਸੀਂ ਸਿੱਧਾ Snapchat ਦੀਆਂ ਸੈਟਿੰਗਾਂ ਵਿੱਚ ਕਦੇ ਵੀ ਐਪ ਜਾਂ ਵੈੱਬਸਾਈਟ ਦੀ ਪਹੁੰਚ ਨੂੰ ਹਟਾ ਸਕਦੇ ਹੋ।

ਜੇਕਰ ਤੁਸੀਂ 90 ਦਿਨਾਂ ਵਿੱਚ ਕੋਈ ਜੋੜੀ ਹੋਈ ਐਪ ਜਾਂ ਵੈੱਬਸਾਈਟ ਨਹੀਂ ਖੋਲ੍ਹੀ ਹੈ, ਤਾਂ ਅਸੀਂ ਇਸਦੀ ਪਹੁੰਚ ਨੂੰ ਹਟਾ ਦੇਵਾਂਗੇ, ਪਰ ਜੇਕਰ ਤੁਹਾਡੇ ਕੋਲ ਪਹਿਲਾਂ ਹੀ ਸਾਂਝਾ ਕੀਤੇ ਕਿਸੇ ਵੀ ਡੈਟਾ ਬਾਰੇ ਕੋਈ ਸਵਾਲ ਹਨ ਤਾਂ ਤੁਹਾਨੂੰ ਵਿਕਾਸਕਾਰ ਨਾਲ ਸੰਪਰਕ ਕਰਨ ਦੀ ਲੋੜ ਹੋ ਸਕਦੀ ਹੈ।

Spectacles

Spectacles Snap OS ਰਾਹੀਂ ਸੰਚਾਲਿਤ AR ਐਨਕਾਂ ਹਨ, ਜੋ ਨਵੀਂ ਦੁਨੀਆ ਦਿਖਾਉਂਦੀਆਂ ਹਨ ਅਤੇ ਤੁਹਾਨੂੰ ਦੋਸਤਾਂ ਅਤੇ ਪਰਿਵਾਰ ਨਾਲ ਮਗਨ ਕਰਨ ਵਾਲੇ ਲੈਂਜ਼ਾਂ ਦਾ ਤਜ਼ਰਬਾ ਲੈਣ ਦਿੰਦੀਆਂ ਹਨ, Gen AI ਦੀ ਵਰਤੋਂ ਕਰਨ ਦਿੰਦੀਆਂ ਹਨ, ਤੁਹਾਡੇ Snapchat ਅਤੇ ਹੋਰ ਫ਼ੋਨ ਤਜ਼ਰਬਿਆਂ ਨੂੰ ਵਧਾਉਂਦੀਆਂ ਹਨ ਅਤੇ ਹੋਰ ਬਹੁਤ ਕੁਝ। Lens Studio 5.0 ਨਾਲ ਤੁਸੀਂ ਆਸਾਨੀ ਨਾਲ ਲੈਂਜ਼ਾਂ ਨੂੰ ਬਣਾ ਸਕਦੇ ਹੋ ਅਤੇ ਉਨ੍ਹਾਂ ਵਿੱਚ ਵਾਧਾ ਕਰ ਸਕਦੇ ਹੋ, ਜਿਸ ਵਿੱਚ Gen AI ਸੁਈਟ ਵੀ ਸ਼ਾਮਲ ਹੈ।

ਜਦੋਂ ਤੁਸੀਂ ਆਪਣੀਆਂ Spectacles ਪਾ ਕੇ ਦੁਨੀਆ ਵਿੱਚ ਘੁੰਮਦੇ ਹੋ - ਚਾਹੇ ਤੁਸੀਂ ਕਿਸੇ ਸਾਹਸੀ ਦੌਰੇ 'ਤੇ ਹੋ ਜਾਂ ਸਿਰਫ਼ ਆਪਣਾ ਰੋਜ਼ਾਨਾ ਦਾ ਕੰਮਕਾਜ ਪੂਰਾ ਕਰ ਰਹੇ ਹੋ, ਤਾਂ ਤੁਸੀਂ ਆਪਣੀਆਂ Spectacles ਨਾਲ ਤਸਵੀਰਾਂ ਅਤੇ ਰਿਕਾਰਡਿੰਗਾਂ ਕੈਪਚਰ ਕਰ ਸਕਦੇ ਹੋ ਅਤੇ LED ਤੁਹਾਡੇ ਦੋਸਤਾਂ ਨੂੰ ਦੱਸਣ ਲਈ ਰੌਸ਼ਨ ਹੋਣਗੇ। Spectacles ਨਾਲ ਖਿੱਚੇ ਚਿੱਤਰ ਜਾਂ ਬਣਾਈਆਂ ਵੀਡੀਓ ਡਿਵਾਈਸ 'ਤੇ ਸਥਾਨਕ ਤੌਰ 'ਤੇ ਸਟੋਰ ਕੀਤੀਆਂ ਜਾਂਦੀਆਂ ਹਨ; ਕੋਈ ਕਲਾਉਡ ਸਟੋਰੇਜ ਉਪਲਬਧ ਨਹੀਂ ਹੈ। ਤੁਸੀਂ Spectacles ਐਪ ਦੀ ਵਰਤੋਂ ਕਰਕੇ ਆਪਣੇ ਡਿਵਾਈਸ 'ਤੇ ਫ਼ੋਟੋ ਲਾਇਬ੍ਰੇਰੀ ਵਿੱਚ ਆਸਾਨੀ ਨਾਲ ਕੈਪਚਰ ਕੀਤੇ ਚਿੱਤਰ ਜਾਂ ਰਿਕਾਰਡਿੰਗ ਨੂੰ ਆਯਾਤ ਕਰ ਸਕਦੇ ਹੋ। 

ਤੁਹਾਡੇ Spectacles ਡਿਵਾਈਸ 'ਤੇ ਕੈਮਰੇ ਅਤੇ ਮਾਈਕਰੋਫੋਨ ਤੱਕ ਪਹੁੰਚ ਇਸ ਦੇ ਕੰਮ ਲਈ ਵਰਤੀ ਜਾਂਦੀ ਹੈ। ਕੈਮਰਾ ਚਿਹਰੇ, ਹੱਥਾਂ ਅਤੇ ਤੁਹਾਡੇ ਆਲੇ-ਦੁਆਲੇ ਬਾਰੇ ਜਾਣਕਾਰੀ ਦੀ ਵਰਤੋਂ ਕਰਦਾ ਹੈ ਤਾਂ ਜੋ ਤੁਸੀਂ AR ਸਮੱਗਰੀ ਨਾਲ ਅੰਤਰਕਿਰਿਆ ਕਰ ਸਕੋ, ਜਦੋਂ ਕਿ ਮਾਈਕ੍ਰੋਫ਼ੋਨ ਰਿਕਾਰਡ ਕੀਤੀਆਂ ਵੀਡੀਓਜ਼ ਜਾਂ ਆਵਾਜ਼ੀ ਆਦੇਸ਼ਾਂ ਵਰਗੀਆਂ ਵਿਸ਼ੇਸ਼ਤਾਵਾਂ ਦੇ ਕੰਮ ਕਰਨ ਲਈ ਤੁਹਾਡੀ ਆਵਾਜ਼ ਬਾਰੇ ਜਾਣਕਾਰੀ ਦੀ ਵਰਤੋਂ ਕਰਦਾ ਹੈ। ਤੁਸੀਂ Spectacles ਐਪ ਦੀ ਕੈਮਰੇ ਅਤੇ ਮਾਈਕਰੋਫੋਨ ਤੱਕ ਪਹੁੰਚ ਨੂੰ ਆਪਣੇ Spectacles ਡਿਵਾਈਸ ਦੀ ਵਰਤੋਂ ਨੂੰ ਰੋਕਣ ਜਾਂ ਖਾਤੇ ਨੂੰ ਹਟਾਉਣ ਨਾਲ ਹਟਾ ਸਕਦੇ ਹੋ। 

ਟਿਕਾਣੇ ਮੁਤਾਬਕ ਜਾਣਕਾਰੀ ਕੈਪਚਰ ਕਰਨ ਲਈ Spectacles ਵਿੱਚ GPS ਅਤੇ GNSS ਹਨ। ਜਦੋਂ ਤੁਸੀਂ ਪਹਿਲੀ ਵਾਰ ਆਪਣੀਆਂ ਨਵੀਆਂ Spectacles ਨੂੰ Spectacles ਐਪ ਵਿੱਚ ਸੈੱਟ ਕਰ ਕੇ ਜੋੜਾਬੱਧ ਕਰਦੇ ਹੋ, ਤਾਂ ਤੁਹਾਨੂੰ ਪੁੱਛਿਆ ਜਾਵੇਗਾ ਕਿ ਕੀ ਤੁਸੀਂ ਟਿਕਾਣਾ ਡੈਟਾ ਨੂੰ ਯੋਗ ਕਰਨਾ ਚਾਹੁੰਦੇ ਹੋ। ਤੁਸੀਂ ਇੱਥੇ ਦੱਸੇ ਕਦਮਾਂ ਦੀ ਪਾਲਣਾ ਕਰ ਕੇ ਕਿਸੇ ਵੀ ਸਮੇਂ ਟਿਕਾਣਾ ਡੈਟਾ ਨੂੰ ਅਯੋਗ ਕਰ ਸਕਦੇ ਹੋ।

Spectacles ਵਿੱਚ My AI ਅਤੇ ਹੋਰ ਲੈਂਜ਼ ਜਨਰੇਟਿਵ AI ਦੀ ਵਰਤੋਂ ਕਰਦੇ ਹਨ, ਜਿਨ੍ਹਾਂ ਬਾਰੇ ਤੁਸੀਂ ਇੱਥੇ ਹੋਰ ਪੜ੍ਹ ਸਕਦੇ ਹੋ।

ਤੁਹਾਡਾ Snapchat ਖਾਤਾ

ਤੁਸੀਂ ਸਿੱਧਾ Snapchat ਦੇ ਅੰਦਰ ਹੀ ਆਪਣੇ ਖਾਤੇ ਦੀ ਜ਼ਰੂਰੀ ਜਾਣਕਾਰੀ ਅਤੇ ਪਰਦੇਦਾਰੀ ਸੈਟਿੰਗਾਂ ਨੂੰ ਵੇਖ ਅਤੇ ਸੰਪਾਦਿਤ ਕਰ ਸਕਦੇ ਹੋ। ਪਰ ਜੇ ਤੁਹਾਨੂੰ ਕਿਸੇ ਅਜਿਹੀ ਚੀਜ਼ ਦੀ ਤਾਂਘ ਹੈ ਜੋ ਸਾਡੀਆਂ ਐਪਾਂ ਵਿੱਚ ਨਹੀਂ ਹੈ, ਤਾਂ ਤੁਸੀਂ accounts.snapchat.com 'ਤੇ ਜਾ ਸਕਦੇ ਹੋ, ‘ਮੇਰਾ ਡੈਟਾ’ 'ਤੇ ਕਲਿੱਕ ਕਰਕੇ ਫਿਰ ‘ਬੇਨਤੀ ਸਪੁਰਦ ਕਰੋ’ 'ਤੇ ਕਲਿੱਕ ਕਰ ਸਕਦੇ ਹੋ। ਅਸੀਂ ਤੁਹਾਡੀ ਖਾਤਾ ਜਾਣਕਾਰੀ ਦੀ ਕਾਪੀ ਤਿਆਰ ਕਰਾਂਗੇ ਅਤੇ ਤੁਹਾਨੂੰ ਦੱਸਾਂਗੇ ਕਿ ਇਹ ਤੁਹਾਡੇ ਲਈ ਡਾਊਨਲੋਡ ਕਰਨ ਲਈ ਕਦੋਂ ਤਿਆਰ ਹੈ। ਜੇਕਰ ਤੁਸੀਂ ਕਦੇ ਵੀ Snapchat ਨੂੰ ਛੱਡਣਾ ਚਾਹੁੰਦੇ ਹੋ, ਤਾਂ ਤੁਸੀਂ accounts.snapchat.com 'ਤੇ ਵੀ ਆਪਣੇ ਖਾਤੇ ਨੂੰ ਮਿਟਾ ਸਕਦੇ ਹੋ।

ਸਕੈਨ

ਤੁਸੀਂ ਸਾਡੀ ਸਕੈਨ ਕਾਰਜਕੁਸ਼ਲਤਾ ਰਾਹੀਂ Snapcodes ਅਤੇ QR ਕੋਡ ਨੂੰ ਸਕੈਨ ਕਰਨ ਲਈ ਆਪਣਾ ਫ਼ੋਨ ਵਰਤ ਸਕਦੇ ਹੋ। ਜਦੋਂ ਤੁਸੀਂ ਸਕੈਨ ਸ਼ੁਰੂ ਕਰਦੇ ਹੋ, ਤਾਂ ਤੁਹਾਨੂੰ ਕੋਡ ਦੀ ਤੈਅ ਜਗ੍ਹਾ 'ਤੇ ਲਿੰਕ ਵਾਲਾ ਉਤਪ੍ਰੇਰਕ ਦਿਸੇਗਾ।

Snap ਨਕਸ਼ਾ

Snap ਨਕਸ਼ਾ ਸਭ ਤੋਂ ਵਿਅਕਤੀਗਤ ਬਣਾਇਆ ਨਕਸ਼ਾ ਹੈ ਅਤੇ ਤੁਹਾਨੂੰ ਇਹ ਵੇਖਣ ਦਿੰਦਾ ਹੈ ਕਿ ਤੁਸੀਂ ਕਿੱਥੇ ਹੋ ਅਤੇ ਤੁਹਾਡੇ ਦੋਸਤ ਕਿੱਥੇ ਹਨ ਅਤੇ ਕਿੱਥੇ ਗਏ, ਤੁਹਾਡੇ ਆਲੇ-ਦੁਆਲੇ ਕੀ ਹੋ ਰਿਹਾ ਹੈ, ਆਪਣੇ ਮਨਪਸੰਦ ਰੈਸਟੋਰੈਂਟ ਅਤੇ ਬਾਰ ਸੁਰੱਖਿਅਤ ਕਰੋ ਅਤੇ ਲੱਭੋ ਅਤੇ ਵੇਖੋ ਕਿ ਦੁਨੀਆ ਵਿੱਚ ਕੀ ਚੱਲ ਰਿਹਾ ਹੈ।

ਤੁਸੀਂ ਆਪਣੇ ਦੋਸਤਾਂ ਦੇ Snap ਨਕਸ਼ੇ 'ਤੇ ਉਦੋਂ ਤੱਕ ਨਹੀਂ ਦਿਸੋਂਗੇ ਜਦੋਂ ਤੱਕ ਤੁਸੀਂ ਦੋਵੇਂ ਦੋਸਤ ਵਜੋਂ ਸ਼ਾਮਲ ਨਹੀਂ ਹੁੰਦੇ, ਪਹਿਲੀ ਵਾਰ ਨਕਸ਼ੇ ਨੂੰ ਖੋਲ੍ਹਦੇ ਹੋ, ਡਿਵਾਈਸ ਟਿਕਾਣਾ ਇਜਾਜ਼ਤ ਦਿੰਦੇ ਹੋ ਅਤੇ ਆਪਣੇ ਦੋਸਤਾਂ ਨਾਲ ਆਪਣਾ ਟਿਕਾਣਾ ਸਾਂਝਾ ਕਰਨਾ ਨਹੀਂ ਚੁਣਦੇ। ਜੇ ਤੁਸੀਂ 24 ਘੰਟਿਆਂ ਲਈ ਐਪ ਨੂੰ ਨਹੀਂ ਖੋਲ੍ਹਦੇ ਹੋ, ਤਾਂ ਤੁਸੀਂ ਨਕਸ਼ੇ 'ਤੇ ਦੋਸਤਾਂ ਨੂੰ ਉਦੋਂ ਤੱਕ ਦਿਖਾਈ ਨਹੀਂ ਦੇਵੋਂਗੇ ਜਦੋਂ ਤੱਕ ਤੁਸੀਂ Snapchat ਨੂੰ ਦੁਬਾਰਾ ਨਹੀਂ ਖੋਲ੍ਹਦੇ, ਜਦ ਤੱਕ ਤੁਸੀਂ ਉਨ੍ਹਾਂ ਨਾਲ ਆਪਣਾ ਲਾਈਵ ਟਿਕਾਣਾ ਅਣਮਿੱਥੇ ਸਮੇਂ ਲਈ ਸਾਂਝਾ ਕਰਨ ਦੀ ਚੋਣ ਨਹੀਂ ਕੀਤੀ ਹੁੰਦੀ। ਤੁਸੀਂ Snap ਨਕਸ਼ੇ ਦੀਆਂ ਸੈਟਿੰਗਾਂ ਵਿੱਚ ਹਮੇਸ਼ਾ ਉਨ੍ਹਾਂ ਲੋਕਾਂ ਨੂੰ ਅੱਪਡੇਟ ਕਰ ਸਕਦੇ ਹੋ ਜਿਨ੍ਹਾਂ ਨਾਲ ਤੁਸੀਂ ਆਪਣਾ ਟਿਕਾਣਾ ਸਾਂਝਾ ਕਰ ਰਹੇ ਹੋ, ਜਾਂ ਉਹਨਾਂ ਲੋਕਾਂ ਤੋਂ ਇਲਾਵਾ ਜਿਨ੍ਹਾਂ ਨਾਲ ਤੁਸੀਂ ਆਪਣਾ ਲਾਈਵ ਟਿਕਾਣਾ ਸਾਂਝਾ ਕਰ ਰਹੇ ਹੋ, ਆਪਣਾ ਟਿਕਾਣਾ ਹਰ ਕਿਸੇ ਤੋਂ ਲੁਕਾਉਣ ਲਈ 'ਭੂਤੀਆ ਮੋਡ' ਵਿੱਚ ਜਾ ਸਕਦੇ ਹੋ। ਜੇਕਰ ਤੁਸੀਂ ਆਪਣਾ ਲਾਈਵ ਟਿਕਾਣਾ ਸਾਂਝਾ ਕਰਨਾ ਬੰਦ ਕਰਨਾ ਚਾਹੁੰਦੇ ਹੋ, ਤਾਂ ਇਸਦੇ ਲਈ ਵੱਖਰੀ ਸੈਟਿੰਗ ਹੈ। ਅਸੀਂ ਤੁਹਾਨੂੰ ਇਹ ਯਾਦ ਵੀ ਕਰਵਾ ਸਕਦੇ ਹਾਂ ਜੇ ਤੁਸੀਂ ਟਿਕਾਣੇ ਨੂੰ ਸਾਂਝਾ ਕਰਨ ਨੂੰ ਕੁਝ ਸਮੇਂ ਲਈ ਯੋਗ ਕਰਕੇ ਛੱਡਿਆ ਹੋਵੇ।

Snap ਨਕਸ਼ੇ 'ਤੇ ਸਪੁਰਦ ਕੀਤੀਆਂ ਜਾਂ ਸਪੌਟਲਾਈਟ ਵਿੱਚ ਥਾਂ-ਟੈਗ ਨਾਲ ਦਿਸਣ ਵਾਲੀਆਂ Snaps ਨਕਸ਼ੇ 'ਤੇ ਦਿਸ ਸਕਦੀਆਂ ਹਨ — ਪਰ ਹਰੇਕ Snap ਉੱਥੇ ਨਹੀਂ ਦਿਸੇਗੀ। ਨਕਸ਼ੇ ਉੱਤੇ ਦੀਆਂ ਜ਼ਿਆਦਾਤਰ Snaps ਸਵੈਚਲਿਤ ਪ੍ਰਕਿਰਿਆ ਰਾਹੀਂ ਚੁਣੀਆਂ ਜਾਂਦੀਆਂ ਹਨ। ਧਿਆਨ ਵਿੱਚ ਰੱਖੋ: Snaps ਜੋ Snap ਨਕਸ਼ੇ 'ਤੇ ਸਪੁਰਦ ਕੀਤੀਆਂ ਜਾਂਦੀਆਂ ਹਨ ਜਾਂ ਸਪੌਟਲਾਈਟ ਵਿੱਚ ਥਾਂ-ਟੈਗ ਕੀਤੀਆਂ ਜਾਂਦੀਆਂ ਹਨ, ਉਹ ਜਨਤਕ ਸਮੱਗਰੀ ਹਨ, ਅਤੇ ਤੁਹਾਡੀ Snap Snapchat ਤੋਂ ਬਾਹਰ ਦਿਸ ਸਕਦੀ ਹੈ ਜੇਕਰ ਇਹ Snapchat ਤੋਂ ਬਾਹਰ ਸਾਂਝੀ ਕੀਤੀ ਗਈ ਹੈ। ਨਾਲ ਹੀ, Snap ਨਕਸ਼ਾ ਸਪੁਰਦਗੀਆਂ ਨੂੰ ਕੁਝ ਸਮੇਂ ਲਈ ਸਟੋਰ ਕੀਤਾ ਜਾ ਸਕਦਾ ਹੈ ਅਤੇ ਇਹ ਲੰਬੇ ਸਮੇਂ ਲਈ - ਕਈ ਵਾਰ ਸਾਲਾਂ ਤੱਕ Snapchat 'ਤੇ ਦਿਸ ਸਕਦੀਆਂ ਹਨ। ਜੇ ਤੁਸੀਂ ਤੁਹਾਡੇ ਵੱਲੋਂ Snap ਨਕਸ਼ੇ ਵਿੱਚ ਸਪੁਰਦ ਕੀਤੀ ਜਾਂ ਸਪੌਟਲਾਈਟ ਵਿੱਚ ਥਾਂ-ਟੈਗ ਕੀਤੀ ਕਿਸੇ Snap ਨੂੰ ਮਿਟਾਉਣਾ ਚਾਹੁੰਦੇ ਹੋ, ਤਾਂ ਤੁਸੀਂ ਆਪਣੀ ਪ੍ਰੋਫਾਈਲ ਵਿੱਚ ਜਾ ਕੇ ਅਜਿਹਾ ਕਰ ਸਕਦੇ ਹੋ। ਤੁਸੀਂ Snap ਨੂੰ ਤੁਹਾਡੇ ਨਾਮ ਅਤੇ ਹੋਰ ਪ੍ਰੋਫਾਈਲ ਵੇਰਵਿਆਂ ਨਾਲ ਜੋੜਨ ਤੋਂ ਬਿਨਾਂ Snap ਨਕਸ਼ੇ 'ਤੇ ਸਪੁਰਦ ਕਰਨਾ ਵੀ ਚੁਣ ਸਕਦੇ ਹੋ।

ਜਦੋਂ ਇਹ ਲੱਗਦਾ ਹੈ ਕਿ ਕੁਝ ਦਿਲਚਸਪ ਹੋ ਰਿਹਾ ਹੈ, ਤਾਂ ਕਹਾਣੀ ਦਾ ਲਘੂ-ਚਿੱਤਰ ਨਕਸ਼ੇ 'ਤੇ ਦਿਸ ਸਕਦਾ ਹੈ। ਥਾਵਾਂ ਲਈ ਕਹਾਣੀਆਂ ਵੀ ਉਦੋਂ ਦਿਸ ਸਕਦੀਆਂ ਹਨ ਜਦੋਂ ਤੁਸੀਂ ਨਕਸ਼ੇ ਵਿੱਚ ਜ਼ੂਮ ਇਨ ਕਰਦੇ ਹੋ। ਜ਼ਿਆਦਾਤਰ ਹਿੱਸੇ ਲਈ, ਇਹ ਆਪਣੇ ਆਪ ਹੀ ਬਣਾਈਆਂ ਜਾਂਦੀਆਂ ਹਨ — ਜਦ ਕਿ ਵੱਡੇ ਸਮਾਗਮਾਂ ਲਈ ਕਹਾਣੀਆਂ ਵਧੇਰੇ ਹੱਥਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ।

ਕਿਰਪਾ ਕਰਕੇ Snap ਨਕਸ਼ੇ ਅਤੇ Snapchat ਦੇ ਹੋਰ ਜਨਤਕ ਹਿੱਸਿਆਂ ਵਿੱਚ ਤੁਹਾਡੇ ਵੱਲੋਂ ਸਪੁਰਦ ਕੀਤੀਆਂ ਜਾਂਦੀਆਂ Snaps ਬਾਰੇ ਧਿਆਨ ਰੱਖੋ ਕਿਉਂਕਿ ਇਨ੍ਹਾਂ ਨਾਲ ਤੁਹਾਡੇ ਟਿਕਾਣੇ ਦਾ ਪਤਾ ਲਗਾਇਆ ਜਾ ਸਕਦਾ ਹੈ। ਉਦਾਹਰਨ ਲਈ, ਜੇ ਤੁਸੀਂ ਤਾਜਮਹਿਲ ਦੀ Snap ਨੂੰ Snap ਨਕਸ਼ੇ 'ਤੇ ਸਪੁਰਦ ਕਰਦੇ ਹੋ, ਤਾਂ ਤੁਹਾਡੀ Snap ਦੀ ਸਮੱਗਰੀ ਤੋਂ ਇਹ ਪਤਾ ਲੱਗੇਗਾ ਕਿ ਤੁਸੀਂ ਆਗਰੇ ਵਿੱਚ ਤਾਜਮਹਿਲ ਦੇ ਨੇੜੇ ਸੀ।

Snap ਨਕਸ਼ੇ 'ਤੇ ਥਾਵਾਂ ਸਥਾਨਕ ਕਾਰੋਬਾਰਾਂ ਨਾਲ ਗੱਲਬਾਤ ਕਰਨਾ ਅਸਾਨ ਬਣਾਉਂਦੀਆਂ ਹਨ। ਕਿਸੇ ਥਾਂ ਦੀ ਸੂਚੀ ਨੂੰ ਦੇਖਣ ਲਈ ਸਿਰਫ਼ ਨਕਸ਼ੇ ਉੱਤੇ ਉਸ ਥਾਂ 'ਤੇ ਟੈਪ ਕਰੋ, ਜਾਂ ਕੋਈ ਥਾਂ ਲੱਭਣ ਲਈ ਨਕਸ਼ੇ ਦੀ ਸਕ੍ਰੀਨ ਦੇ ਸਿਖਰ ਉੱਤੇ 'ਤਲਾਸ਼ ਕਰੋੋ' 'ਤੇ ਟੈਪ ਕਰੋ। ਥਾਵਾਂ ਵਿਅਕਤੀਗਤ ਨਕਸ਼ੇ ਦਾ ਤਜ਼ਰਬਾ ਦਿੰਦੀਆਂ ਹਨ।

ਜੇਕਰ ਤੁਹਾਨੂੰ ਕੋਈ ਵੀ ਚੀਜ਼ ਮਿਲਦੀ ਹੈ ਜੋ ਸਾਡੀਆਂ ਭਾਈਚਾਰਕ ਸੇਧਾਂ ਦੀ ਉਲੰਘਣਾ ਕਰਦੀ ਹੈ, ਤਾਂ ਕਿਰਪਾ ਕਰਕੇ ਸਾਡੇ ਤੱਕ ਪਹੁੰਚੋ ਅਤੇ ਇਸਦੀ ਰਿਪੋਰਟ ਕਰੋ!

ਟਿਕਾਣਾ

Snapchat ਨਾਲ ਤੁਹਾਡੇ ਸਟੀਕ ਟਿਕਾਣੇ ਨੂੰ ਸਾਂਝਾ ਕਰਨਾ, ਜਿਵੇਂ ਕਿ GPS ਡੈਟਾ, ਪੂਰਵ-ਨਿਰਧਾਰਤ ਤੌਰ 'ਤੇ ਅਯੋਗ ਕੀਤਾ ਹੋਇਆ ਹੈ। ਜੇ ਤੁਸੀਂ ਟਿਕਾਣਾ ਸਾਂਝਾ ਕਰਨਾ ਚੁਣਦੇ ਹੋ, ਤਾਂ ਅਸੀਂ ਤੁਹਾਡੇ ਤਜ਼ਰਬੇ ਨੂੰ ਬਿਹਤਰ ਬਣਾਉਣ ਵਾਲੇ ਉਤਪਾਦਾਂ ਅਤੇ ਸੇਵਾਵਾਂ ਦੀ ਪੇਸ਼ਕਸ਼ ਕਰ ਸਕਦੇ ਹਾਂ। ਉਦਾਹਰਨ ਲਈ, ਕੁਝ ਇਲਾਕਾ-ਫ਼ਿਲਟਰ ਅਤੇ ਲੈਂਜ਼ ਸਿਰਫ਼ ਇਸ ਆਧਾਰ 'ਤੇ ਕੰਮ ਕਰਦੇ ਹਨ ਕਿ ਤੁਸੀਂ ਕਿੱਥੇ ਹੋ ਜਾਂ ਤੁਹਾਡੇ ਆਲੇ-ਦੁਆਲੇ ਕੀ ਹੋ ਰਿਹਾ ਹੈ। ਜੇ ਤੁਸੀਂ ਟਿਕਾਣਾ ਸਾਂਝਾਕਰਨ ਨੂੰ ਯੋਗ ਬਣਾਉਂਦੇ ਹੋ, ਤਾਂ ਅਸੀਂ ਤੁਹਾਡੇ ਚੁਣੇ ਦੋਸਤਾਂ ਨੂੰ ਨਕਸ਼ੇ 'ਤੇ ਤੁਹਾਡਾ ਟਿਕਾਣਾ ਦਿਖਾ ਸਕਾਂਗੇ ਅਤੇ ਤੁਹਾਨੂੰ ਤੁਹਾਡੇ ਆਲੇ-ਦੁਆਲੇ ਦੀਆਂ ਅਜਿਹੀਆਂ ਚੀਜ਼ਾਂ ਦਿਖਾ ਸਕਾਂਗੇ ਜਿਨ੍ਹਾਂ ਵਿੱਚ ਤੁਹਾਡੀ ਦਿਲਚਸਪੀ ਹੋ ਸਕਦੀ ਹੈ। ਟਿਕਾਣਾ ਸਾਂਝਾਕਰਨ ਚਾਲੂ ਕਰਕੇ, ਤੁਸੀਂ My AI ਨਾਲ ਗੱਲਬਾਤ ਕਰਨ ਵੇਲੇ ਨੇੜਲੇ ਟਿਕਾਣਿਆਂ ਦੀਆਂ ਸਿਫ਼ਾਰਸ਼ਾਂ ਵਾਸਤੇ ਵੀ ਕਹਿ ਸਕਦੇ ਹੋ। ਟਿਕਾਣਾ ਜਾਣਕਾਰੀ ਸਾਨੂੰ ਇਹ ਜਾਣਨ ਵਿੱਚ ਵੀ ਮਦਦ ਕਰਦੀ ਹੈ ਕਿ ਤੁਸੀਂ ਕੀ ਦੇਖਣਾ ਚਾਹੁੰਦੇ ਹੋ — ਇਸ ਕਰਕੇ ਫਰਾਂਸ ਦੇ ਲੋਕ ਫਰਾਂਸੀਸੀ ਪ੍ਰਕਾਸ਼ਕਾਂ, ਫਰਾਂਸੀਸੀ ਇਸ਼ਤਿਹਾਰ ਅਤੇ ਹੋਰ ਬਹੁਤ ਸਾਰੀ ਸਮੱਗਰੀ ਨੂੰ ਦੇਖ ਰਹੇ ਹਨ।

ਅਸੀਂ ਨਕਸ਼ੇ ਅਤੇ ਹੋਰ ਵਿਸ਼ੇਸ਼ਤਾਵਾਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨ ਲਈ ਅਤੇ ਤੁਹਾਡੇ ਲਈ ਵਧੇਰੇ ਢੁਕਵੀਆਂ ਥਾਵਾਂ ਨੂੰ ਸਹੀ ਢੰਗ ਨਾਲ ਵਿਖਾਉਣ ਵਾਸਤੇ ਕੁਝ ਸਮੇਂ ਵਾਸਤੇ GPS ਟਿਕਾਣਿਆਂ ਨੂੰ ਸਟੋਰ ਕਰਦੇ ਹਾਂ। ਉਦਾਹਰਨ ਵਜੋਂ, ਅਸੀਂ ਕੁਝ ਟਿਕਾਣਿਆਂ ਨੂੰ ਸਟੋਰ ਕਰਕੇ ਵੀ ਰੱਖ ਸਕਦੇ ਹਾਂ ਜਿਨ੍ਹਾਂ 'ਤੇ ਤੁਸੀਂ ਸਭ ਤੋਂ ਵੱਧ ਜਾਂਦੇ ਹੋ ਤਾਂਕਿ ਅਸੀਂ ਤੁਹਾਨੂੰ ਹੋਰ ਢੁਕਵੀਂ ਤਲਾਸ਼ ਸਮੱਗਰੀ ਦਿਖਾ ਸਕੀਏ ਜਾਂ ਤੁਹਾਡੀ Bitmoji ਦੀ ਸਰਗਰਮੀ ਨੂੰ ਨਕਸ਼ੇ ਉੱਤੇ ਅਪਡੇਟ ਕਰ ਸਕੀਏ। ਅਸੀਂ ਉਹਨਾਂ Snaps ਦੀ ਟਿਕਾਣਾ ਜਾਣਕਾਰੀ ਨੂੰ ਸਟੋਰ ਕਰਕੇ ਵੀ ਰੱਖ ਸਕਦੇ ਹਾਂ ਜਿਨ੍ਹਾਂ ਨੂੰ ਤੁਸੀਂ ਯਾਦਾਂ ਦੇ ਵਿੱਚ ਸੁਰੱਖਿਅਤ ਕਰਦੇ ਹੋ ਜਾਂ ਕਹਾਣੀਆਂ, ਸਪੌਟਲਾਈਟ ਜਾਂ Snap ਨਕਸ਼ੇ ਵਿੱਚ ਆਪਣੇ ਤਜ਼ਰਬੇ ਨੂੰ ਨਿੱਜੀ ਰੱਖਣ ਲਈ ਸਪੁਰਦ ਕਰਦੇ ਹੋ।

ਨਵੀਆਂ Spectacles ਵਿੱਚ, ਕੁਝ ਵਿਸ਼ੇਸ਼ਤਾਵਾਂ ਨੂੰ ਸਹੀ ਤਰ੍ਹਾਂ ਕੰਮ ਕਰਨ ਲਈ ਟਿਕਾਣਾ ਡੈਟਾ ਦੀ ਲੋੜ ਪੈ ਸਕਦੀ ਹੈ। ਅਸੀਂ ਤੁਹਾਡੇ ਟਿਕਾਣੇ ਦੀ ਵਧੇਰੇ ਸਹੀ ਪੇਸ਼ਕਾਰੀ ਲਈ ਕੁਝ ਸਰੋਤਾਂ ਤੋਂ ਡੇਟਾ ਦੀ ਵਰਤੋਂ ਕਰ ਸਕਦੇ ਹਾਂ। ਜਿਵੇਂ ਕਿ, ਜੇ ਤੁਹਾਡੀਆਂ ਧੁੱਪ ਦੀਆਂ ਐਨਕਾਂ ਲਈ ਸਹੀ ਟਿਕਾਣਾ ਉਪਲਬਧ ਨਹੀਂ ਹੈ, ਤਾਂ ਅਸੀਂ ਟਿਕਾਣਾ-ਅਧਾਰਿਤ ਵਿਸ਼ੇਸ਼ਤਾਵਾਂ ਦੀ ਪੇਸ਼ਕਸ਼ ਕਰਨ ਲਈ ਤੁਹਾਡੀ ਡਿਵਾਈਸ ਦੇ GPS ਦੀ Snapchat ਵੱਲੋਂ ਕੀਤੀ ਜਾਂਦੀ ਵਰਤੋਂ 'ਤੇ ਭਰੋਸਾ ਕਰ ਸਕਦੇ ਹਾਂ।

ਜੇ ਤੁਸੀਂ ਆਪਣੀ ਡਿਵਾਈਸ ਦੀਆਂ ਸੈਟਿੰਗਾਂ ਵਿੱਚ ਟਿਕਾਣਾ ਇਜਾਜ਼ਤਾਂ ਨੂੰ ਅਯੋਗ ਕਰ ਦਿੰਦੇ ਹੋ ਤਾਂ ਵੀ ਤੁਸੀਂ Snapchat ਅਤੇ Spectacles ਦੀ ਵਰਤੋਂ ਕਰ ਸਕਦੇ ਹੋ। ਪਰ ਇਨ੍ਹਾਂ ਵਿੱਚੋਂ ਕੁਝ ਵਿਸ਼ੇਸ਼ਤਾਵਾਂ ਕੰਮ ਨਹੀਂ ਕਰਨਗੀਆਂ (ਜਾਂ ਸਭ!) ਇਸ ਦੇ ਬਿਨਾਂ। ਕਈ ਵਾਰ ਅਸੀਂ IP ਪਤੇ ਦੇ ਆਧਾਰ 'ਤੇ ਹਾਲੇ ਵੀ ਕਿਸੇ ਦੇਸ਼ ਜਾਂ ਸ਼ਹਿਰ ਵਰਗੇ ਅੰਦਾਜ਼ਨ ਟਿਕਾਣੇ ਦਾ ਪਤਾ ਲਗਾ ਸਕਦੇ ਹਾਂ - ਪਰ ਇਹ ਪੂਰੀ ਤਰ੍ਹਾਂ ਸਹੀ ਨਹੀਂ ਹੁੰਦਾ।

Cameos

Cameos ਤੁਹਾਨੂੰ ਆਪਣੀਆਂ ਛੋਟੀਆਂ, ਵਾਰ-ਵਾਰ ਚੱਲਣ ਵਾਲੀਆਂ ਵੀਡੀਓਜ਼ ਵਿੱਚ ਸਟਾਰ ਬਣਨ ਦਿੰਦਾ ਹੈ। Cameos ਨੂੰ ਯੋਗ ਬਣਾਉਣ ਲਈ ਅਸੀਂ ਤੁਹਾਨੂੰ ਸੈਲਫੀ ਲੈਣ ਲਈ ਆਖਦੇ ਹਾਂ ਤਾਂ ਕਿ ਤੁਹਾਨੂੰ ਮਜ਼ੇਦਾਰ ਦ੍ਰਿਸ਼ਾਂ ਵਿੱਚ ਪਾ ਸਕੀਏ। ਅਸੀਂ ਚਿਹਰੇ ਦੀ ਪਛਾਣ ਕਰਨ ਵਾਲੇ ਸਾਫਟਵੇਅਰ ਦੀ ਵਰਤੋਂ ਨਹੀਂ ਕਰਦੇ। ਇਸਦੀ ਬਜਾਏ, Cameos ਤੁਹਾਨੂੰ ਦ੍ਰਿਸ਼ਾਂ ਵਿੱਚ ਲਿਆਉਣ ਅਤੇ Cameos ਨੂੰ ਹੋਰ ਵਧੀਆ ਬਣਾਉਣ ਲਈ ਤੁਹਾਡੇ ਚਿਹਰੇ ਦੇ ਆਕਾਰ ਅਤੇ ਵਾਲਾਂ ਨੂੰ ਹਿੱਸਿਆਂ ਵਿੱਚ ਵੰਡਦਾ ਹੈ।

ਤੁਸੀਂ ਆਪਣੀ ਸੈਲਫੀ ਨੂੰ ਨਿਯੰਤਰਿਤ ਕਰਦੇ ਹੋ ਅਤੇ ਇਸਨੂੰ ਬਦਲ ਅਤੇ ਮਿਟਾ ਸਕਦੇ ਹੋ ਅਤੇ ਤੁਹਾਡੀਆਂ Snapchat ਸੈਟਿੰਗਾਂ ਵਿੱਚ ਦੋ-ਵਿਅਕਤੀ ਵਾਲੇ Cameos ਵਿੱਚ ਤੁਹਾਡੀ ਸੈਲਫੀ ਦੀ ਵਰਤੋਂ ਕਰਨ ਤੋਂ ਦੂਜਿਆਂ ਨੂੰ ਰੋਕ ਸਕਦੇ ਹੋ।