ਵਿਸ਼ਵ ਦਿਆਲਤਾ ਦਿਵਸ 'ਤੇ ਆਨਲਾਈਨ ਦਿਆਲਤਾ ਦਾ ਅਭਿਆਸ
10 ਨਵੰਬਰ 2022
ਐਤਵਾਰ ਨੂੰ ਵਿਸ਼ਵ ਦਿਆਲਤਾ ਦਿਵਸ ਹੈ, ਅਜਿਹਾ ਦਿਨ ਜੋ ਸਿੱਖਿਆ ਨੂੰ ਸਮਰਪਿਤ ਹੈ ਅਤੇ ਲੋਕਾਂ ਨੂੰ - ਅਸਲ ਜੀਵਨ ਅਤੇ ਆਨਲਾਈਨ ਜ਼ਿੰਦਗੀ ਵਿੱਚ ਦਿਆਲੂ ਬਣਨ ਲਈ ਪ੍ਰੇਰਿਤ ਕਰਦਾ ਹੈ। Snap ਵਿਖੇ ਦਿਆਲਤਾ ਸਾਡੇ ਮੂਲ ਮੁੱਲਾਂ ਵਿੱਚੋਂ ਇੱਕ ਹੋਣ ਕਰਕੇ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਦਿਸਦੀ ਹੈ। ਦਿਆਲਤਾ ਵਿਖਾਉਣਾ ਅਤੇ ਉਸਦਾ ਵਿਸਤਾਰ ਸੁਰੱਖਿਆ ਨਾਲ ਅੱਗੇ ਵੱਧਦਾ ਹੈ, ਕਿਉਂਕਿ ਬਹੁਤ ਸਾਰੇ ਆਨਲਾਈਨ ਸੁਰੱਖਿਆ ਮੁੱਦੇ ਲਾਪਰਵਾਹੀ ਜਾਂ ਮਾੜੇ ਸਲੂਕ ਤੋਂ ਪੈਦਾ ਹੋ ਸਕਦੇ ਹਨ।
Snap ਦੀ ਨਵੀਂ ਖੋਜ ਦਰਸਾਉਂਦੀ ਹੈ ਕਿ ਨੌਜਵਾਨਾਂ ਦੇ ਤਿੰਨ-ਚੌਥਾਈ ਜਵਾਬ ਦੇਣ ਵਾਲਿਆਂ ਨੇ ਇਸ ਸਾਲ ਦੇ ਸ਼ੁਰੂ ਵਿੱਚ ਤਿੰਨ ਮਹੀਨਿਆਂ ਦੀ ਮਿਆਦ ਵਿੱਚ ਘੱਟੋ-ਘੱਟ ਇੱਕ ਆਨਲਾਈਨ ਜੋਖਮ ਦਾ ਸਾਹਮਣਾ ਕਰਨ ਦੀ ਰਿਪੋਰਟ ਕੀਤੀ। ਦੋ-ਤਿਹਾਈ (68%) ਤੋਂ ਵੱਧ ਕਿਸ਼ੋਰਾਂ ਅਤੇ 83% ਨੌਜਵਾਨ ਬਾਲਗਾਂ ਨੇ ਕਿਹਾ ਕਿ ਉਹ ਨਿੱਜੀ ਤੌਰ 'ਤੇ ਕਿਸੇ ਨਾ ਕਿਸੇ ਡਿਜੀਟਲ ਜੋਖਮ ਦਾ ਸ਼ਿਕਾਰ ਹੋਏ ਹਨ। ਪੰਜਾਂ ਵਿੱਚੋਂ ਇੱਕ ਕਿਸ਼ੋਰ (19%) ਨੇ ਇਸ ਜੋਖਮ ਨੂੰ ਆਨਲਾਈਨ ਧੌਂਸਪੁਣਾ ਜਾਂ ਸਤਾਉਣਾ ਕਿਹਾ, ਅਤੇ ਨੌਜਵਾਨ ਬਾਲਗਾਂ ਲਈ ਇਹ ਗਿਣਤੀ 22% ਤੱਕ ਵੱਧ ਸੀ। ਦੋਨਾਂ ਉਮਰ ਸਮੂਹਾਂ ਦੇ ਲੋਕਾਂ ਲਈ ਹੋਰ ਨਿੱਜੀ ਜੋਖਮਾਂ ਵਿੱਚ ਨਫ਼ਰਤ ਭਰੇ ਭਾਸ਼ਣ ਅਤੇ ਵੱਖ-ਵੱਖ ਜਿਨਸੀ ਜੋਖਮ ਸ਼ਾਮਲ ਹਨ।
ਪਾਵਰ ਆਫ਼ ਜ਼ੀਰੋ ਜਿਹੜੀ ਗੈਰ-ਮੁਨਾਫ਼ਾ ਸੰਸਥਾ ਹੈ ਜੋ Snap ਦੇ ਨਾਲ ਮਿਲ ਕੇ ਕੰਮ ਕਰਦੀ ਹੈ ਜਿਸ ਦੇ ਸੀਈਓ ਨਿਕੋਲਸ ਕਾਰਲਾਇਲ ਨੇ ਕਿਹਾ ਕਿ "ਆਨਲਾਈਨ-ਧੌਸਪੁਣਾ ਆਨਲਾਈਨ ਸੰਸਾਰ ਨੂੰ ਬਰਬਾਦ ਕਰ ਰਿਹਾ ਹੈ ਅਤੇ ਛੋਟੀ ਉਮਰ ਤੋਂ ਆਨਲਾਈਨ ਦਿਆਲਤਾ ਸਿਖਾਉਣ ਲਈ ਵਿਸ਼ਵਵਿਆਪੀ ਪ੍ਰੋਗਰਾਮ ਸ਼ੁਰੂ ਕਰ ਰਹੇ ਹਨ। "ਇਹ ਕੁਝ ਲੋਕਾਂ ਆਨਲਾਈਨ ਧੌਂਸਪੁਣਾ ਛੱਡਣ ਲਈ ਮਜ਼ਬੂਰ ਕਰਦਾ ਹੈ, ਬਾਕੀਆਂ ਦੀ ਆਨਲਾਈਨ ਵਰਤੀ ਜਾਣ ਵਾਲੀ ਭਾਸ਼ਾ ਦੀ ਸ਼ਿਕਾਇਤ ਕਰਦਾ ਹੈ, ਅਤੇ ਇਹ ਮੇਲ-ਜੋਲ, ਸਹਿਯੋਗ ਅਤੇ ਰਚਨਾਤਮਕਤਾ ਸਬੰਧੀ ਇੰਟਰਨੈੱਟ ਦੇ ਮੂਲ ਵਾਅਦਿਆਂ ਦੀ ਰਾਹ ਵਿੱਚ ਆਉਂਦਾ ਹੈ। ਸਾਡੇ ਸਾਰਿਆਂ ਲਈ ਇਹੋ ਹੱਲ ਹੈ ਕਿ ਅਸੀਂ ਆਨਲਾਈਨ ਵਰਤੀ ਜਾਣ ਵਾਲੀ ਸਾਡੀ ਭਾਸ਼ਾ ਵਿੱਚ ਦਿਆਲਤਾ ਵਿਖਾਉਣ ਲਈ ਨਿਰੰਤਰ ਵਚਨਬੱਧ ਰਹੀਏ ਅਤੇ ਉੁਹ ਔਜ਼ਾਰ ਵਰਤੀਏ ਜੋ ਸਾਡੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਬਲੌਕ ਕਰਨ, ਰਿਪੋਰਟ ਕਰਨ ਅਤੇ ਮਦਦ ਲੈਣ ਲਈ ਦਿੱਤੇ ਜਾਂਦੇ ਹਨ।"
ਧੌਂਸਪੁਣੇ ਅਤੇ ਸਤਾਉਣ ਦਾ ਮੁਕਾਬਲਾ ਕਰਨਾ
ਧੌਂਸਪੁਣਾ ਅਜਿਹੀ ਚੀਜ਼ ਹੈ ਜੋ ਕਿਸੇ ਨੂੰ ਝੱਲਣਾ ਨਹੀਂ ਚਾਹੀਦਾ, ਭਾਵੇਂ ਨਿੱਜੀ ਰੂਪ ਵਿੱਚ ਜਾਂ ਆਨਲਾਈਨ। Snapchat ਦੀਆਂ ਭਾਈਚਾਰਕ ਸੇਧਾਂ ਸਾਫ਼ ਅਤੇ ਸਪਸ਼ਟ ਤੌਰ 'ਤੇ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ, ਡਰਾਉਣ ਅਤੇ ਸਤਾਉਣ ਦੀ ਮਨਾਹੀ ਕਰਦੀਆਂ ਹਨ। ਅਸੀਂ ਨਹੀਂ ਚਾਹੁੰਦੇ ਕਿ ਪਲੇਟਫਾਰਮ 'ਤੇ ਅਜਿਹਾ ਕੁਝ ਵੀ ਹੋਵੇ; ਇਹ Snapchat ਬਣਾਉਣ ਅਤੇ ਡਿਜ਼ਾਈਨ ਕਰਨ ਦੇ ਉਦੇਸ਼ ਲਈ ਢੁਕਵਾਂ ਨਹੀਂ ਹੈ। ਜੇਕਰ ਕੋਈ ਸਾਡੀਆਂ ਨੀਤੀਆਂ ਦੀ ਸੰਭਾਵਿਤ ਉਲੰਘਣਾ ਦਾ ਸਾਹਮਣਾ ਕਰ ਰਿਹਾ ਹੈ ਜਾਂ ਅਜਿਹਾ ਹੁੰਦਾ ਵੇਖ ਰਿਹਾ ਹੈ ਜਿਸ ਵਿੱਚ ਧੌਂਸਪੁਣਾ ਜਾਂ ਸਤਾਉਣਾ ਸ਼ਾਮਲ ਹੈ, ਤਾਂ ਅਸੀਂ ਉਹਨਾਂ ਨੂੰ ਜਲਦੀ ਇਸਦੀ ਰਿਪੋਰਟ ਕਰਨ ਲਈ ਉਤਸ਼ਾਹਿਤ ਕਰਦੇ ਹਾਂ।
ਸਾਡੇ ਕੋਲ ਐਪ-ਵਿੱਚ ਰਿਪੋਰਟਿੰਗ ਔਜ਼ਾਰ ਹਨ ਜਿੱਥੇ ਲੋਕ ਕੁਝ ਖਾਸ Snaps (ਫ਼ੋਟੋਆਂ ਜਾਂ ਵੀਡੀਓ) ਅਤੇ ਖਾਤਿਆਂ ਦੀ ਰਿਪੋਰਟ ਕਰ ਸਕਦੇ ਹਨ। Snapchatters ਆਸਾਨੀ ਨਾਲ ਕਿਸੇ ਵੀ ਸਮੱਗਰੀ 'ਤੇ ਸਿਰਫ਼ ਦਬਾ ਕੇ ਰੱਖਣ ਨਾਲ ਸਾਨੂੰ ਰਿਪੋਰਟ ਕਰ ਸਕਦੇ ਹਨ ਜਾਂ ਸਾਡੀ ਸਹਾਇਤਾ ਸਾਈਟ 'ਤੇ ਇਸਆਨਲਾਈਨ ਫਾਰਮ ਨੂੰ ਭਰ ਸਕਦੇ ਹਨ। ਕੋਈ ਵੀ ਇਹ ਫਾਰਮ ਸਪੁਰਦ ਕਰ ਸਕਦਾ ਹੈ, ਭਾਵੇਂ ਉਨ੍ਹਾਂ ਕੋਲ Snapchat ਖਾਤਾ ਨਾ ਹੋਵੇ। (ਇਸ ਬਾਰੇ ਇੱਥੇ ਹੋਰ ਜਾਣੋ ਕਿ Snapchat ‘ਤੇ ਰਿਪੋਰਟਿੰਗ ਕਿਵੇਂ ਕੰਮ ਕਰਦੀ ਹੈ।) ਰਿਪੋਰਟਾਂ ਦੀ ਸਮੀਖਿਆ ਅਤੇ ਉਨ੍ਹਾਂ 'ਤੇ ਕਾਰਵਾਈ Snap ਦੀਆਂ ਭਰੋਸਾ ਅਤੇ ਸੁਰੱਖਿਆ ਟੀਮਾਂ ਵੱਲੋਂ ਕੀਤੀ ਜਾਂਦੀ ਹੈ, ਜੋ ਹਰ ਵੇਲੇ ਕੰਮ ਕਰਦੀਆਂ ਹਨ। ਕਨੂੰਨੀ ਕਾਰਵਾਈ ਵਿੱਚ ਅਪਰਾਧੀ ਨੂੰ ਚਿਤਾਵਨੀ ਦੇਣਾ, ਖਾਤੇ ਨੂੰ ਮੁਅੱਤਲ ਕਰਨਾ ਜਾਂ ਖਾਤੇ ਨੂੰ ਪੂਰੀ ਤਰ੍ਹਾਂ ਬੰਦ ਕਰਨਾ ਸ਼ਾਮਲ ਹੋ ਸਕਦਾ ਹੈ।
ਕਿਸੇ ਵੀ ਅਪਰਾਧੀ ਦੇ ਨਾਮ ਨੂੰ ਦਬਾ ਕੇ ਰੱਖਣ ਨਾਲ "ਦੋਸਤੀ ਦਾ ਪ੍ਰਬੰਧਨ ਕਰੋ" ਸਿਰਲੇਖ ਸਮੇਤ ਮੀਨੂ ਦਿਸਣ 'ਤੇ ਉਸਨੂੰ ਬਲੌਕ ਕੀਤਾ ਜਾ ਸਕਦਾ ਹੈ ਜਾਂ ਹਟਾਇਆ ਜਾ ਸਕਦਾ ਹੈ। ਉਸ ਡਰਾਪਡਾਊਨ 'ਤੇ ਰਿਪੋਰਟ ਕਰਨ, ਬਲੌਕ ਕਰਨ ਅਤੇ ਦੋਸਤ ਹਟਾਉਣ ਦੇ ਵਿਕਲਪ ਲਾਲ ਰੰਗ ਵਿੱਚ ਦਿਸਦੇ ਹਨ। ਬੇਸ਼ੱਕ ਅਸੀਂ ਸਲਾਹ ਦਿੰਦੇ ਹਾਂ ਕਿ ਜੇ ਕਿਸੇ ਵੀ ਗਰੁੱਪ ਚੈਟ ਵਿੱਚ ਧੱਕੇਸ਼ਾਹੀ ਜਾਂ ਕੋਈ ਵੀ ਅਣਚਾਹਾ ਵਤੀਰਾ ਹੋ ਰਿਹਾ ਹੋਵੇ ਤਾਂ ਉਸ ਨੂੰ ਛੱਡ ਦਿਓ ਅਤੇ ਤੁਰੰਤ ਇਸਦੀ Snap ਨੂੰ ਰਿਪੋਰਟ ਕਰੋ। ਸਾਨੂੰ ਅਪਮਾਨਜਨਕ ਜਾਂ ਹਾਨੀਕਾਰਕ ਸਮੱਗਰੀ ਅਤੇ ਵਤੀਰੇ ਬਾਰੇ ਦੱਸਣ ਨਾਲ ਸਾਰਿਆਂ ਲਈ ਭਾਈਚਾਰੇ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲਦੀ ਹੈ।
ਮਾਪੇ, ਦੇਖਭਾਲ ਕਰਨ ਵਾਲੇ ਅਤੇ ਹੋਰ ਭਰੋਸੇਯੋਗ ਬਾਲਗ ਜੋ ਆਪਣੇ ਕਿਸ਼ੋਰਾਂ ਨਾਲ Snapchat ਦੀ ਨਵੀਂ ਪਰਿਵਾਰ ਕੇਂਦਰ ਵਿਸ਼ੇਸ਼ਤਾ ਦੀ ਵਰਤੋਂ ਕਰਦੇ ਹੋਏ ਜੁੜਦੇ ਹਨ, ਉਹ ਵੀ ਉਨ੍ਹਾਂ ਖਾਤਿਆਂ ਦੀ ਰਿਪੋਰਟ ਕਰ ਸਕਦੇ ਹਨ ਜੋ ਉਨ੍ਹਾਂ ਲਈ ਚਿੰਤਾ ਦਾ ਕਾਰਨ ਹੋ ਸਕਦੇ ਹਨ – ਅਤੇ ਉਹ ਅਜਿਹਾ ਸਿੱਧਾ ਐਪ ਵਿੱਚ ਕਰ ਸਕਦੇ ਹਨ। ਭਵਿੱਖ ਵਿੱਚ ਪਰਿਵਾਰ ਕੇਂਦਰ ਦੇ ਅੱਪਡੇਟਾਂ ਵਿੱਚ ਇਹ ਵੀ ਸ਼ਾਮਲ ਕੀਤਾ ਜਾਵੇਗਾ ਕਿ ਕਿਸ਼ੋਰ ਆਪਣੇ ਬਾਲਗ ਸਰਪ੍ਰਸਤਾਂ ਨੂੰ ਦੱਸ ਸਕਣਗੇ ਕਿ ਉਨ੍ਹਾਂ ਨੇ Snap ਨੂੰ ਰਿਪੋਰਟ ਕੀਤੀ ਹੈ।
ਖੋਜ ਦੀਆਂ ਹੋਰ ਅੰਦਰੂਨੀ-ਝਾਤਾਂ
Snap ਦੀ ਨਵੀਂ ਖੋਜ ਆਨਲਾਈਨ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਦੀ ਜਾਂਚ ਕਰਦੀ ਹੈ ਜੋ ਸਮੁੱਚੀ ਡਿਜੀਟਲ ਤੰਦਰੁਸਤੀ ਵਿੱਚ ਯੋਗਦਾਨ ਪਾਉਂਦੇ ਹਨ। ਇਸ ਅਧਿਐਨ ਵਿੱਚ 22 ਅਪ੍ਰੈਲ ਤੋਂ 10 ਮਈ 2022 ਦਰਮਿਆਨ ਆਸਟ੍ਰੇਲੀਆ, ਫਰਾਂਸ, ਜਰਮਨੀ, ਭਾਰਤ, ਯੂਕੇ ਅਤੇ ਅਮਰੀਕਾ ਦੇ 13-19 ਸਾਲ ਦੀ ਉਮਰ ਦੇ ਕਿਸ਼ੋਰਾਂ, ਨੌਜਵਾਨ ਬਾਲਗਾਂ ਅਤੇ ਕਿਸ਼ੋਰਾਂ ਦੇ ਮਾਪਿਆਂ ਦਾ ਸਰਵੇਖਣ ਕੀਤਾ ਗਿਆ। ਉਨ੍ਹਾਂ ਦੇ ਜਵਾਬਾਂ ਵਿੱਚ ਫਰਵਰੀ ਤੋਂ ਅਪ੍ਰੈਲ ਤੱਕ ਦੀ ਆਨਲਾਈਨ ਗੱਲਬਾਤ ਸ਼ਾਮਲ ਸੀ।
ਇਸ ਖੋਜ ਵਿੱਚ ਕੁੱਲ 9,003 ਲੋਕਾਂ ਨੇ ਹਿੱਸਾ ਲਿਆ ਅਤੇ ਪੂਰੇ ਨਤੀਜੇ* ਅੰਤਰਰਾਸ਼ਟਰੀ ਸੁਰੱਖਿਅਤ ਇੰਟਰਨੈੱਟ ਦਿਵਸ 2023 ਦੇ ਨਾਲ 7 ਫਰਵਰੀ ਨੂੰ ਜਾਰੀ ਕੀਤੇ ਜਾਣਗੇ। ਹਾਲਾਂਕਿ, ਅਸੀਂ Snapchat ਅਤੇ ਸੋਸ਼ਲ ਮੀਡੀਆ 'ਤੇ ਵਧੇਰੇ ਹਮਦਰਦੀ ਭਰੀ ਅਤੇ ਆਦਰਮਈ ਗੱਲਬਾਤ ਨੂੰ ਹੁੰਗਾਰਾ ਦੇਣ ਲਈ ਵਿਸ਼ਵ ਦਿਆਲਤਾ ਦਿਵਸ 'ਤੇ ਚੋਣਵੀਆਂ ਲੱਭਤਾਂ ਨੂੰ ਸਾਂਝਾ ਕਰ ਰਹੇ ਹਾਂ।
ਅਸੀਂ ਅਗਲੇ ਸਾਲ ਦੇ ਸ਼ੁਰੂ ਵਿੱਚ ਹਰੇਕ ਦੇਸ਼ ਅਤੇ ਸਾਰੇ ਛੇ ਦੇਸ਼ਾਂ ਲਈ ਸਾਡੀ ਪਹਿਲੀ ਡਿਜੀਟਲ ਤੰਦਰੁਸਤੀ ਅੰਕ ਸੂਚੀ ਸਮੇਤ ਪੂਰੇ ਨਤੀਜੇ ਸਾਂਝੇ ਕਰਨ ਦੀ ਉਮੀਦ ਕਰਦੇ ਹਾਂ।
ਉਦੋਂ ਤੱਕ ਤੁਹਾਨੂੰ ਵਿਸ਼ਵ ਦਿਆਲਤਾ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਅਤੇ ਆਓ ਅਸੀਂ ਸਿਰਫ਼ 13 ਨਵੰਬਰ ਨੂੰ ਹੀ ਨਹੀਂ, ਸਗੋਂ ਪੂਰੇ ਸਾਲ ਵਿੱਚ ਦਿਆਲਤਾ ਵਿਖਾਉਣ ਦਾ ਟੀਚਾ ਰੱਖੀਏ।
- ਜੈਕਲੀਨ ਬਿਉਸ਼ੇਰ, Snap ਗਲੋਬਲ ਪਲੇਟਫਾਰਮ ਸੁਰੱਖਿਆ ਦੀ ਮੁਖੀ
*ਇਸ ਵਿੱਚ 6,002 ਕਿਸ਼ੋਰ ਅਤੇ ਨੌਜਵਾਨ ਸ਼ਾਮਲ ਸਨ, ਜਿਨ੍ਹਾਂ ਵਿੱਚੋਂ 4,654 ਅਜਿਹੇ ਲੋਕ ਹਨ ਜੋ Snapchat ਵਰਤਦੇ ਹਨ। ਕੁੱਲ 6,087 ਜਵਾਬ ਦੇਣ ਵਾਲਿਆਂ ਦੀ ਪਛਾਣ Snapchat ਦੇ ਵਰਤੋਂਕਾਰਾਂ ਵਜੋਂ ਕੀਤੀ ਗਈ (ਜਿਸ ਵਿੱਚ ਮਾਪੇ ਸ਼ਾਮਲ ਹਨ)। ਸਵਾਲ ਖਾਸ ਤੌਰ 'ਤੇ ਕਿਸੇ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਦੇ ਵਰਤੋਂਕਾਰਾਂ 'ਤੇ ਕੇਂਦਰਿਤ ਨਹੀਂ ਸਨ ਬਲਕਿ ਆਮ ਤੌਰ 'ਤੇ ਆਨਲਾਈਨ ਗੱਲਬਾਤਾਂ ਬਾਰੇ ਪੁੱਛੇ ਗਏ ਸਨ।