Snap ਦੇ ਸੁਰੱਖਿਆ ਸਲਾਹਕਾਰ ਬੋਰਡ ਲਈ AI ਮਾਹਰਾਂ ਦੀ ਮੰਗ

31 ਮਾਰਚ 2023

ਪਿਛਲੇ ਸਾਲ ਇਸ ਸਮੇਂ, Snap ਨੇ ਸਾਡੇ ਨਵੇਂ ਸੁਰੱਖਿਆ ਸਲਾਹਕਾਰ ਬੋਰਡ (SAB), ਵਿੱਚ ਅਰਜ਼ੀ ਦੇਣ ਲਈ ਯੋਗਤਾ ਪ੍ਰਾਪਤ ਮਾਹਰਾਂ ਨੂੰ ਸੱਦਾ ਦਿੱਤਾ, ਹੁਣ 14 ਪੇਸ਼ੇਵਰਾਂ ਅਤੇ ਤਿੰਨ ਨੌਜਵਾਨ ਵਕਾਲਤੀਆਂ ਦਾ ਗਰੁੱਪ ਜੋ Snap ਨੂੰ “ਸਭ ਚੀਜ਼ਾਂ ਦੀ ਸੁਰੱਖਿਆ" ਬਾਰੇ ਸਲਾਹ ਦਿੰਦਾ ਹੈ। ਇੱਕ ਸਾਲ ਬਾਅਦ, ਅਸੀਂ ਆਪਣੇ ਬੋਰਡ ਤੋਂ ਨਿਯਮਿਤ ਤੌਰ 'ਤੇ ਮਿਲਣ ਵਾਲੇ ਫੀਡਬੈਕ ਅਤੇ ਇਨਪੁਟਾਂ ਦੇ ਨਾਲ-ਨਾਲ ਸਾਡੇ ਵੱਲੋਂ ਬਣਾਏ ਭਰੋਸੇਮੰਦ ਅਤੇ ਸਮੂਹਿਕ ਭਾਈਚਾਰੇ ਦੀ ਬਹੁਤ ਹੀ ਸਲਾਘਾ ਕਰਦੇ ਹਾਂ।

ਜਿਵੇਂ ਕਿ ਪਿਛਲੇ ਸਾਲ ਵਿੱਚ SAB ਵਧਿਆ ਅਤੇ ਵਿਕਸਿਤ ਹੋਇਆ ਹੈ, ਉਸੇ ਤਰ੍ਹਾਂ My AI ਦੇ ਆਗਮਨ ਨਾਲ ਮਸ਼ੀਨੀ ਸੂਝ (AI) ਨੂੰ ਅਪਣਾਉਣ ਦਾ ਤਜ਼ਰਬਾ Snapchat ਕੋਲ ਵੀ ਹੈ। ਇਸ ਲਈ ਅੱਜ ਤੋਂ, ਅਸੀਂ ਸਾਡੇ ਸੁਰੱਖਿਆ ਸਲਾਹਕਾਰ ਬੋਰਡ ਵਿੱਚ ਸ਼ਾਮਲ ਹੋਣ ਅਤੇ AI ਵਿੱਚ ਉਹਨਾਂ ਦੇ ਵਿਸ਼ੇਸ਼ ਗਿਆਨ ਨੂੰ ਲਿਆਉਣ ਲਈ ਕੁਝ ਕੁ ਮਾਹਰਾਂ ਲਈ ਅਰਜ਼ੀਆਂ ਸਵੀਕਾਰ ਕਰ ਰਹੇ ਹਾਂ।

ਅਸੀਂ ਦਿਲਚਸਪੀ ਰੱਖਣ ਵਾਲਿਆਂ ਨੂੰ ਇਸ ਛੋਟੇ ਬਿਨੈ-ਪੱਤਰ ਫਾਰਮ ਨੂੰ ਮੰਗਲਵਾਰ 25 ਅਪ੍ਰੈਲ ਤੱਕ ਭਰਨ ਅਤੇ ਸਪੁਰਦ ਕਰਨ ਲਈ ਬੇਨਤੀ ਕਰਦੇ ਹਾਂ। ਸਾਡਾ ਟੀਚਾ ਚੁਣੇ AI ਮਾਹਰਾਂ ਨੂੰ ਮਈ ਦੇ ਅੱਧ ਤੱਕ SAB ਵਿੱਚ ਸ਼ਾਮਲ ਹੋਣ ਲਈ ਸੱਦਾ ਦੇਣ ਦਾ ਹੈ। Snap ਸੁਰੱਖਿਆ ਸਲਾਹਕਾਰ ਬੋਰਡ ਦੇ ਮੈਂਬਰਾਂ ਨੂੰ ਉਨ੍ਹਾਂ ਦੇ ਸਮੇਂ ਲਈ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਹੈ, ਪਰ Snap ਕੋਲ ਕਿਸੇ ਸੰਸਥਾ ਦੇ ਪ੍ਰੋਗਰਾਮਾਂ ਅਤੇ ਪਹਿਲਕਦਮੀਆਂ ਦੀ ਸਹਾਇਤਾ ਕਰਨ ਦੀ ਸਮਰੱਥਾ ਹੈ ਜੋ Snap ਦੇ ਉਦੇਸ਼ਾਂ ਦੇ ਅਨੁਰੂਪ ਹਨ। ਸਲਾਨਾ ਵਚਨਬੱਧਤਾ ਵਿੱਚ ਦੋ ਵਰਚੁਅਲ 90-ਮਿੰਟ ਦੀਆਂ ਬੋਰਡ ਮੀਟਿੰਗਾਂ ਅਤੇ ਇੱਕ ਬਹੁ-ਦਿਵਸ ਵਿਅਕਤੀਗਤ ਮੀਟਿੰਗ ਸ਼ਾਮਲ ਹੈ। ਹੋਰ ਵਰਚੁਅਲ ਸੈਸ਼ਨ ਵਿਕਲਪਿਕ ਹਨ, ਅਤੇ SAB ਮੈਂਬਰ ਉਹਨਾਂ ਦੇ ਕਾਰਜਕ੍ਰਮ ਮੁਤਾਬਕ ਸ਼ਾਮਲ ਹੁੰਦੇ ਹਨ। ਨਵੇਂ SAB ਮੈਂਬਰਾਂ ਨੂੰ ਬੋਰਡ ਦੇ ਸੰਦਰਭ ਦੀਆਂ ਮਦਾਂ ਨਾਲ ਸਹਿਮਤ ਹੋਣ ਅਤੇ ਇਸ ਸਾਲ ਦੇ ਸ਼ੁਰੂ ਵਿੱਚ ਤੈਅ ਕੀਤੀਆਂ ਸੰਚਾਲਨ ਸੇਧਾਂ ਨੂੰ ਅਪਣਾਉਣ ਲਈ ਵੀ ਕਿਹਾ ਜਾਵੇਗਾ।

ਜਦੋਂ ਅਸੀਂ 2022 ਵਿੱਚ ਆਪਣੇ SAB ਦਾ ਵਿਸਤਾਰ ਕੀਤਾ, ਤਾਂ ਸਾਡਾ ਟੀਚਾ ਵਿਸ਼ਾ-ਵਸਤੂ ਦੀ ਮੁਹਾਰਤ ਦੇ ਨਾਲ-ਨਾਲ ਸੁਰੱਖਿਆ-ਸੰਬੰਧੀ ਅਨੁਸ਼ਾਸ਼ਨ ਅਤੇ ਭੂਗੋਲਿਕ ਨੁਮਾਇੰਦਗੀ ਦੇ ਰੂਪ ਵਿੱਚ ਬੋਰਡ ਨੂੰ ਵਧਾਉਣਾ ਸੀ। ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਅਜਿਹਾ ਕਰ ਲਿਆ ਹੈ, ਪਰ AI ਵਿਲੱਖਣ ਅਤੇ ਵਧ ਰਿਹਾ ਖੇਤਰ ਹੈ, ਜਿਵੇਂ ਕਿ ਵਧੀਕ ਮਾਹਰ ਗਿਆਨ ਸਿਰਫ਼ Snap, ਪੁਨਰਨਿਰਮਿਤ ਬੋਰਡ, ਅਤੇ ਸਭ ਤੋਂ ਮਹੱਤਵਪੂਰਨ, ਸਾਡੇ ਭਾਈਚਾਰੇ ਨੂੰ ਲਾਭ ਦੇਵੇਗਾ। ਕਿਰਪਾ ਕਰਕੇ ਇਸ ਮੌਕੇ ਲਈ ਅਰਜ਼ੀ ਦੇਣ ਜਾਂ ਇਸ ਨੂੰ ਦੂਜਿਆਂ ਨਾਲ ਸਾਂਝਾ ਕਰਨ ਬਾਰੇ ਵਿਚਾਰ ਕਰੋ। ਅਸੀਂ ਜਲਦੀ ਹੀ ਨਵੇਂ SAB ਮੈਂਬਰਾਂ ਨੂੰ ਜੀ ਆਇਆਂ ਨੂੰ ਕਹਾਂਗੇ!

ਖ਼ਬਰਾਂ 'ਤੇ ਵਾਪਸ ਜਾਓ