ਡਿਜੀਟਲ ਤੰਦਰੁਸਤੀ ਕ੍ਰਮ-ਸੂਚੀ ਨਾਲ ਜਾਣ-ਪਛਾਣ

6 ਫ਼ਰਵਰੀ 2023

ਅੱਜ ਸੁਰੱਖਿਅਤ ਇੰਟਰਨੈੱਟ ਦਿਵਸ (SID) ਹੈ ਜਦੋਂ ਹਰ ਫਰਵਰੀ ਨੂੰ ਡਿਜੀਟਲ ਟੈਕਨੋਲੋਜੀ ਦੀ ਸੁਰੱਖਿਅਤ ਅਤੇ ਜ਼ਿੰਮੇਵਾਰ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਦੁਨੀਆ ਇਕੱਠੇ ਹੁੰਦੀ ਹੈ, 2023 ਦਾ ਵਿਸ਼ਾ ਹੈ: “ਬਿਹਤਰ ਇੰਟਰਨੈੱਟ ਲਈ ਇਕੱਠੇ ਹੋਵੋ।" SID ਦੀ 20ਵੀਂ ਵਰ੍ਹੇਗੰਢ 'ਤੇ ਅਸੀਂ ਸਾਡੀ ਉਦਘਾਟਨੀ ਡਿਜੀਟਲ ਤੰਦਰੁਸਤੀ ਕ੍ਰਮ-ਸੂਚੀ (DWBI) ਨੂੰ ਜਾਰੀ ਕਰ ਰਹੇ ਹਾਂ, ਜੋ ਕਿ ਨਵੀਂ ਪੀੜ੍ਹੀ ਦੀ ਔਨਲਾਈਨ ਮਨੋਵਿਗਿਆਨਕ ਤੰਦਰੁਸਤੀ ਦਾ ਮਾਪ ਹੈ।

ਸਭ ਪਲੇਟਫ਼ਾਰਮਾਂ ਅਤੇ ਡੀਵਾਈਸਾਂ 'ਤੇ ਕਿਸ਼ੋਰਾਂ ਅਤੇ ਨੌਜਵਾਨਾਂ ਦੇ ਆਨਲਾਈਨ ਵਿਚਰਨ ਬਾਰੇ ਅੰਦਰੂਨੀ-ਝਾਤਾਂ ਲੈਣ ਲਈ - ਅਸੀਂ ਹਾਲ ਹੀ ਵਿੱਚ ਪਰਿਵਾਰ ਕੇਂਦਰ ਸਬੰਧੀ ਜਾਣਕਾਰੀ ਦੇਣ ਵਿੱਚ ਮਦਦ ਕਰਨ ਲਈ ਛੇ ਦੇਸ਼ਾਂ ਵਿੱਚ ਤਿੰਨ ਉਮਰ ਸੀਮਾਵਾਂ ਦੀ ਮਨੁੱਖੀ ਵਸੋਂ ਵਿੱਚ 9,000 ਤੋਂ ਵੱਧ ਲੋਕਾਂ ਦਾ ਪੱਖ ਜਾਣਿਆ। ਚਾਰ ਦਹਾਕਿਆਂ ਤੋਂ ਵੱਧ ਪੁਰਾਣੀ ਅੰਤਰੀਵ ਤੰਦਰੁਸਤੀ ਖੋਜ ਅਤੇ ਔਨਲਾਈਨ ਮਾਹੌਲ ਦੀ ਅਨੁਕੂਲਤਾ ਮੁਤਾਬਕ, ਅਸੀਂ ਕਿਸ਼ੋਰ (13-17 ਦੀ ਉਮਰ), ਨੌਜਵਾਨ ਬਾਲਗ (18-24 ਦੀ ਉਮਰ) ਅਤੇ ਆਸਟ੍ਰੇਲੀਆ, ਫਰਾਂਸ, ਜਰਮਨੀ, ਭਾਰਤ, ਯੂਕੇ ਅਤੇ ਅਮਰੀਕਾ ਵਿੱਚ 13 ਤੋਂ 19 ਸਾਲ ਦੀ ਉਮਰ ਦੇ ਕਿਸ਼ੋਰ ਦੇ ਮਾਪਿਆਂ ਦੇ ਜਵਾਬਾਂ ਦੇ ਹਿਸਾਬ ਨਾਲ DWB ਕ੍ਰਮ-ਸੂਚੀ ਨੂੰ ਤਿਆਰ ਕੀਤਾ। ਅਸੀਂ ਨੌਜਵਾਨਾਂ ਨੂੰ ਕਈ ਔਨਲਾਈਨ ਜੋਖਮਾਂ ਤੋਂ ਜਾਣੂ ਹੋਣ ਬਾਰੇ ਪੁੱਛਿਆ, ਅਤੇ ਉਨ੍ਹਾਂ ਅਤੇ ਹੋਰ ਜਵਾਬਾਂ ਮੁਤਾਬਕ ਹਰੇਕ ਦੇਸ਼ ਲਈ DWB ਕ੍ਰਮ-ਸੂਚੀ ਅਤੇ ਸਾਰੇ ਛੇ ਦੇਸ਼ਾਂ ਮੁਤਾਬਕ ਸੰਯੁਕਤ ਸਕੋਰ ਦੀ ਗਣਨਾ ਕੀਤੀ।

ਉਦਘਾਟਨੀ DWBI ਪੜ੍ਹਤ

ਛੇ ਭੂਗੋਲਿਕ ਖੇਤਰਾਂ ਲਈ ਪਹਿਲੀ ਡਿਜੀਟਲ ਤੰਦਰੁਸਤੀ ਕ੍ਰਮ-ਸੂਚੀ 62 'ਤੇ ਹੈ, 0 ਤੋਂ 100 ਦੇ ਪੈਮਾਨੇ 'ਤੇ ਕੁਝ ਵੀ ਔਸਤ ਪੜ੍ਹਤ ਹੈ। ਦੇਸ਼ ਮੁਤਾਬਕ, ਭਾਰਤ ਨੇ 68 'ਤੇ ਸਭ ਤੋਂ ਵੱਧ DWBI ਦਰਜ ਕੀਤੀ, ਅਤੇ ਫਰਾਂਸ ਅਤੇ ਜਰਮਨੀ ਦੋਵੇਂ ਹੀ 60 'ਤੇ ਛੇ ਦੇਸ਼ਾਂ ਦੀ ਔਸਤ ਤੋਂ ਹੇਠਾਂ ਆਏ ਹਨ। ਆਸਟ੍ਰੇਲੀਆ ਦੀ DWBI 63 ਹੈ। ਯੂਕੇ ਦੀ 62 ਹੈ, ਜੋ ਛੇ ਦੇਸ਼ਾਂ ਦੀ ਔਸਤ ਦਾ ਮੇਲ ਹੈ ਅਤੇ ਅਮਰੀਕਾ ਦਾ ਸਕੋਰ 64 ਹੈ।

ਕ੍ਰਮ-ਸੂਚੀ PERNA ਮਾਡਲ ਦਾ ਲਾਭ ਲੈਂਦੀ ਹੈ, ਮੌਜੂਦਾ ਤੰਦਰੁਸਤੀ ਸਿਧਾਂਤ 'ਤੇ ਵਿਭਿੰਨਤਾ1ਜਿਸ ਵਿੱਚ ਪੰਜ ਸ਼੍ਰੇਣੀਆਂ ਵਿੱਚ 20 ਭਾਵਨਾਤਮਕ ਬਿਆਨ ਸ਼ਾਮਲ ਹਨ: ਕਾਰਾਤਮਕ ਭਾਵਨਾ, ਰੁਝੇਵੇਂ, ਸੰਬੰਧ, ਕਾਰਾਤਮਕ ਭਾਵਨਾ, ਅਤੇ ਪ੍ਰਾਪਤੀ। ਕਿਸੇ ਵੀ ਡਿਵਾਇਸ ਜਾਂ ਐਪ 'ਤੇ – ਸਿਰਫ਼ Snapchat ਹੀ ਨਹੀਂ – ਉਨ੍ਹਾਂ ਦੇ ਸਾਰੇ ਆਨਲਾਈਨ ਅਨੁਭਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਪਿਛਲੇ ਤਿੰਨ ਮਹੀਨਿਆਂ ਵਿੱਚ,2ਜਵਾਬ ਦੇਣ ਵਾਲਿਆਂ ਨੂੰ 20 ਬਿਆਨਾਂ ਵਿੱਚੋਂ ਹਰੇਕ ਦੇ ਨਾਲ ਉਨ੍ਹਾਂ ਦੀ ਸਹਿਮਤੀ ਦੇ ਪੱਧਰ ਬਾਰੇ ਦੱਸਣ ਲਈ ਕਿਹਾ ਗਿਆ। ਉਦਾਹਰਨ ਲਈ, ਸ਼ਮੂਲੀਅਤ ਦੀ ਸ਼੍ਰੇਣੀ ਦੇ ਤਹਿਤ, ਬਿਆਨ ਇਹ ਹੈ: "ਮੇਰੇ ਵੱਲੋਂ ਔਨਲਾਈਨ ਜੋ ਵੀ ਕੀਤਾ ਜਾ ਰਿਹਾ ਸੀ ਮੈਂ ਉਸ ਵਿੱਚ ਪੂਰੀ ਤਰ੍ਹਾਂ ਮਗਨ ਸੀ,” ਅਤੇ ਸਬੰਧਾਂ ਦੇ ਤਹਿਤ: “ਆਨਲਾਈਨ ਮੇਰੇ ਰਿਸ਼ਤਿਆਂ ਨਾਲ ਮੈਂ ਬਹੁਤ ਸੰਤੁਸ਼ਟ ਸੀ।" (DWBI ਬਿਆਨਾਂ ਦੀ ਪੂਰੀ ਸੂਚੀ ਲਈ ਇਸ ਲਿੰਕ ਨੂੰ ਵੇਖੋ।)

ਸੋਸ਼ਲ ਮੀਡੀਆ ਦੀ ਭੂਮਿਕਾ

20 ਭਾਵਨਾ ਬਿਆਨਾਂ ਨਾਲ ਸਹਿਮਤੀ ਦੇ ਪੱਧਰ 'ਤੇ ਹਰੇਕ ਜਵਾਬ ਦੇਣ ਵਾਲੇ ਲਈ DWBI ਸਕੋਰ ਦੀ ਗਣਨਾ ਕੀਤੀ ਗਈ। ਉਨ੍ਹਾਂ ਦੇ ਅੰਕਾਂ ਨੂੰ ਚਾਰ DWBI ਸਮੂਹਾਂ ਵਿੱਚ ਜੋੜਿਆ ਗਿਆ: ਪ੍ਰਫ਼ੁੱਲਤ (10%), ਸੰਪੰਨ (43%), ਮੱਧ (40%) ਅਤੇ ਸੰਘਰਸ਼ਸ਼ੀਲ (7%) । (ਵੇਰਵਿਆਂ ਲਈ ਹੇਠਾਂ ਚਾਰਟ ਅਤੇ ਗਰਾਫ਼ ਨੂੰ ਵੇਖੋ।)

ਹੈਰਾਨੀ ਦੀ ਗੱਲ ਨਹੀਂ, ਖੋਜ ਨੇ ਦਿਖਾਇਆ ਕਿ ਸੋਸ਼ਲ ਮੀਡੀਆ ਨਵੀਂ ਪੀੜ੍ਹੀ ਦੀ ਡਿਜੀਟਲ ਤੰਦਰੁਸਤੀ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ, ਤਿੰਨ-ਚੌਥਾਈ ਤੋਂ ਵੱਧ (78%) ਜਵਾਬ ਦੇਣ ਵਾਲਿਆਂ ਨੇ ਕਿਹਾ ਕਿ ਸੋਸ਼ਲ ਮੀਡੀਆ ਦਾ ਉਨ੍ਹਾਂ ਦੇ ਜੀਵਨ ਦੀ ਗੁਣਵੱਤਾ 'ਤੇ ਸਕਾਰਾਤਮਕ ਅਸਰ ਹੈ। ਇਹ ਵਿਸ਼ਵਾਸ ਨਵੀਂ ਪੀੜ੍ਹੀ ਦੇ ਨੌਜਵਾਨ ਬਾਲਗਾਂ (71%) ਅਤੇ ਔਰਤਾਂ (75%) ਨਾਲੋਂ ਤੁਲਨਾ ਵਿੱਚ ਕਿਸ਼ੋਰਾਂ (84%) ਅਤੇ ਪੁਰਸ਼ਾਂ (81%) ਵਿੱਚ ਹੋਰ ਮਜ਼ਬੂਤ ਸੀ। ਸੋਸ਼ਲ ਮੀਡੀਆ ਦੇ ਅਸਰ ਬਾਰੇ ਮਾਪਿਆਂ ਦੀ ਰਾਏ (73%) ਨਵੀਂ ਪੀੜ੍ਹੀ ਦੇ ਨੌਜਵਾਨ ਬਾਲਗਾਂ ਦੇ ਨਾਲ ਹੋਰ ਨੇੜਿਓਂ ਮੇਲ ਖਾਂਦੀ ਹੈ। ਪ੍ਰਫ਼ੁੱਲਤ DWBI ਸ਼੍ਰੇਣੀ ਵਿੱਚ ਉਨ੍ਹਾਂ ਨੇ ਸੋਸ਼ਲ ਮੀਡੀਆ ਨੂੰ ਉਨ੍ਹਾਂ ਦੇ ਜੀਵਨ (95%) ਵਿੱਚ ਸਕਾਰਾਤਮਕ ਅਸਰ ਵਜੋਂ ਦੇਖਿਆ, ਜਦੋਂ ਕਿ ਸੰਘਰਸ਼ਸ਼ੀਲ ਲੋਕਾਂ ਨੇ ਕਿਹਾ ਕਿ ਇਹ ਬਹੁਤ ਘੱਟ ਸੀ (43%)। ਪ੍ਰਫ਼ੁੱਲਤ ਸਮੂਹ ਵਿੱਚ ਉਨ੍ਹਾਂ ਵਿੱਚੋਂ ਇੱਕ ਤਿਹਾਈ (36%) ਤੋਂ ਵੱਧ ਬਿਆਨ ਨਾਲ ਸਹਿਮਤ ਹੋਏ, “ਸੋਸ਼ਲ ਮੀਡੀਆ ਤੋਂ ਬਿਨਾਂ ਮੇਰੇ ਕੋਲੋਂ ਜ਼ਿੰਦਗੀ ਨਹੀਂ ਜੀਈ ਜਾ ਸਕਦੀ,” ਜਦੋਂ ਕਿ ਉਨ੍ਹਾਂ ਵਿੱਚੋਂ ਸੰਘਰਸ਼ਸ਼ੀਲ ਮੰਨੇ ਲੋਕ ਸਿਰਫ਼ 18%, ਉਸ ਬਿਆਨ ਨਾਲ ਸਹਿਮਤ ਹੋਏ। ਉਹ ਪ੍ਰਤੀਸ਼ਤ ਲਾਜ਼ਮੀ ਤੌਰ 'ਤੇ ਇਸ ਉਲਟ ਬਿਆਨ ਦੇ ਸੰਬੰਧ ਵਿੱਚ ਪਲਟੇ ਸਨ, “ਸੋਸ਼ਲ ਮੀਡੀਆ ਤੋਂ ਬਿਨਾਂ ਦੁਨੀਆ ਬਿਹਤਰ ਜਗ੍ਹਾ ਹੋਵੇਗੀ।" (ਪ੍ਰਫ਼ੁੱਲਿਤ: 22% ਸਹਿਮਤ ਹੋਏ, ਸੰਘਰਸ਼ਸ਼ੀਲ: 33%)।

ਪਰਿਵਾਰ ਕੇਂਦਰ ਦੀ ਜਾਣਕਾਰੀ

ਮਾਪਿਆਂ ਨੂੰ ਉਨ੍ਹਾਂ ਦੇ ਕਿਸ਼ੋਰਾਂ ਦੇ ਆਨਲਾਈਨ ਜੋਖਮਾਂ ਦੇ ਖ਼ਤਰੇ ਵਿੱਚ ਪੈਣ ਦੀ ਗੁੰਜਾਇਸ਼ ਬਾਰੇ ਸਵਾਲ ਪੁੱਛਣਾ ਸ਼ਾਮਲ ਸੀ ਅਤੇ ਨਤੀਜੇ ਦਸਦੇ ਹਨ ਕਿ ਮਾਪਿਆਂ ਨੂੰ ਉਨ੍ਹਾਂ ਦੇ ਕਿਸ਼ੋਰਾਂ ਦੀ ਆਨਲਾਈਨ ਤੰਦਰੁਸਤੀ ਬਾਰੇ ਕਾਫ਼ੀ ਹੱਦ ਤੱਕ ਪਤਾ ਹੈ। ਅਸਲ ਵਿੱਚ, ਜਿਨ੍ਹਾਂ ਦੇ ਮਾਪਿਆਂ ਨੇ ਨਿਯਮਿਤ ਤੌਰ 'ਤੇ ਕਿਸ਼ੋਰਾਂ ਦੀ ਔਨਲਾਈਨ ਅਤੇ ਸੋਸ਼ਲ ਮੀਡੀਆ ਸਰਗਰਮੀ ਦੀ ਜਾਂਚ ਕੀਤੀ, ਉਨ੍ਹਾਂ ਦੀ ਡਿਜੀਟਲ ਤੰਦਰੁਸਤੀ ਵੱਧ ਸੀ ਅਤੇ ਉਨ੍ਹਾਂ 'ਤੇ ਉਨ੍ਹਾਂ ਦੇ ਮਾਪਿਆਂ ਦਾ ਉੱਚ ਪੱਧਰ ਦਾ ਭਰੋਸਾ ਬਰਕਰਾਰ ਰਿਹਾ। ਇਸ ਦੇ ਉਲਟ, ਉਹ ਮਾਪੇ ਜਿਨ੍ਹਾਂ ਨੇ ਨਿਯਮਿਤ ਤੌਰ 'ਤੇ ਕਿਸ਼ੋਰ ਦੀਆਂ ਡਿਜੀਟਲ ਸਰਗਰਮੀਆਂ ਦੀ ਨਿਗਰਾਨੀ ਨਹੀਂ ਕੀਤੀ ਸੀ, ਉਨ੍ਹਾਂ ਨੇ ਕਿਸ਼ੋਰਾਂ ਦੇ ਜੋਖਮ ਵਿੱਚ ਪੈਣ ਦਾ ਅਨੁਮਾਨ (ਲਗਭਗ 20 ਪੁਆਇੰਟਾਂ ਤੱਕ) ਕਾਫ਼ੀ ਘੱਟ ਲਗਾਇਆ। ਔਸਤਨ, 62% ਕਿਸ਼ੋਰਾਂ (13-19 ਦੀ ਉਮਰ) ਨੇ ਉਨ੍ਹਾਂ ਦੇ ਮਾਪਿਆਂ ਨੂੰ ਆਨਲਾਈਨ ਜੋਖਮ ਦਾ ਸਾਹਮਣਾ ਕਰਨ ਤੋਂ ਬਾਅਦ ਜੋ ਵੀ ਹੋਇਆ ਉਸ ਬਾਰੇ ਦੱਸਿਆ ਸੀ। ਫਿਰ ਵੀ, ਨਤੀਜੇ ਸਾਹਮਣੇ ਆਏ ਕਿ ਜਿਵੇਂ ਕਿ ਗੰਭੀਰ ਜੋਖ਼ਮਾਂ ਵਾਲੇ ਕਿਸ਼ੋਰਾਂ ਨੇ ਮਾਪਿਆਂ ਨੂੰ ਦੱਸਣ ਵਿੱਚ ਕਮੀ ਲਿਆਂਦੀ।

ਇਹ ਅਤੇ ਹੋਰ ਖੋਜ Snap ਦੇ ਨਵੇਂ ਪਰਿਵਾਰ ਕੇਂਦਰ ਦੇ ਵਿਕਾਸ ਨੂੰ ਜਾਣਕਾਰੀ ਦੇਣ ਲਈ ਵਰਤੀ ਗਈ ਜਿਸ ਵਿੱਚ ਅਜਿਹੀਆਂ ਵਿਸ਼ੇਸ਼ਤਾਵਾਂ ਹਨ ਜੋ ਮਾਪਿਆਂ, ਦੇਖਭਾਲ ਕਰਨ ਵਾਲਿਆਂ ਅਤੇ ਹੋਰ ਭਰੋਸੇਯੋਗ ਬਾਲਗਾਂ ਨੂੰ Snapchat 'ਤੇ ਉਨ੍ਹਾਂ ਦੇ ਕਿਸ਼ੋਰਾਂ ਦੇ ਸੰਚਾਰ ਬਾਰੇ ਅੰਦਰੂਨੀ-ਝਾਤ ਦਿੰਦੀਆਂ ਹਨ। ਅਕਤੂਬਰ 2022 ਵਿੱਚ ਦੁਨੀਆ ਭਰ ਵਿੱਚ ਲਾਂਚ ਕੀਤਾ ਪਰਿਵਾਰ ਕੇਂਦਰ ਮਾਪਿਆਂ ਨੂੰ ਕਿਸ਼ੋਰਾਂ ਦੀਆਂ ਦੋਸਤ ਸੂਚੀਆਂ ਨੂੰ ਵੇਖਣ ਦੀ ਸਮਰੱਥਾ ਦਿੰਦਾ ਹੈ ਅਤੇ ਇਹ ਕਿ ਉਹ ਪਿਛਲੇ ਸੱਤ ਦਿਨਾਂ ਤੋਂ ਕਿਸ ਨਾਲ ਸੰਚਾਰ ਕਰ ਰਹੇ ਹਨ, ਕਿਸ਼ੋਰਾਂ ਦੀ ਪਰਦੇਦਾਰੀ ਅਤੇ ਖੁਦਮੁਖਤਿਆਰੀ ਦੀ ਕਦਰ ਕਰਦੇ ਹੋਏ ਉਨ੍ਹਾਂ ਸੁਨੇਹਿਆਂ ਵਿੱਚੋਂ ਕਿਸੇ ਦੀ ਵੀ ਸਮੱਗਰੀ ਨੂੰ ਜ਼ਾਹਰ ਨਹੀਂ ਕੀਤਾ ਜਾਂਦਾ। ਪਰਿਵਾਰ ਕੇਂਦਰ ਨਿਗਰਾਨੀ ਵਾਲੇ ਬਾਲਗਾਂ ਨੂੰ ਉਨ੍ਹਾਂ ਖਾਤਿਆਂ ਦੀ ਰਿਪੋਰਟ ਕਰਨ ਬਾਰੇ ਵੀ ਉਤਸ਼ਾਹਿਤ ਕਰਦਾ ਹੈ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਫ਼ਿਕਰ ਹੋਵੇ। ਪਰਿਵਾਰ ਕੇਂਦਰ ਦੀਆਂ ਨਵੇਂ ਵਿਸ਼ੇਸ਼ਤਾਵਾਂ ਜਲਦੀ ਆ ਰਹੀਆਂ ਹਨ।

ਇਸ ਦੇ ਮੁੱਢ ਤੋਂ, ਪਰਿਵਾਰ ਕੇਂਦਰ ਨੂੰ ਔਨਲਾਈਨ ਸੁਰੱਖਿਅਤ ਰਹਿਣ ਅਤੇ ਡਿਜੀਟਲ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਕਿਸ਼ੋਰ ਅਤੇ ਉਨ੍ਹਾਂ ਦੇ ਮਾਪਿਆਂ, ਦੇਖਭਾਲ ਕਰਨ ਵਾਲਿਆਂ ਅਤੇ ਹੋਰ ਭਰੋਸੇਯੋਗ ਬਾਲਗਾਂ ਵਿਚਾਲੇ ਸੁਚਾਰੂ ਗੱਲਬਾਤ ਸ਼ੁਰੂ ਕਰਨ ਵਾਸਤੇ ਤਿਆਰ ਕੀਤਾ ਗਿਆ ਹੈ। ਉਨ੍ਹਾਂ ਗੱਲਬਾਤਾਂ ਨੂੰ ਕਰਨ ਲਈ ਸੁਰੱਖਿਅਤ ਇੰਟਰਨੈੱਟ ਦਿਵਸ ਨਾਲੋਂ ਵਧੀਆ ਮੌਕਾ ਕਿਹੜਾ ਹੋ ਸਕਦਾ ਹੈ!

- Jacqueline beauchere, ਪਲੇਟਫਾਰਮ ਸੁਰੱਖਿਆ ਦੀ ਗਲੋਬਲ ਮੁਖੀ

ਸਾਡੀ ਡਿਜੀਟਲ ਤੰਦਰੁਸਤੀ ਦੀ ਖੋਜ ਨੇ ਔਨਲਾਈਨ ਜੋਖਮਾਂ ਦੇ ਖਤਰਿਆਂ, ਉਨ੍ਹਾਂ ਦੇ ਸਬੰਧਾਂ, ਖਾਸ ਤੌਰ 'ਤੇ ਉਨ੍ਹਾਂ ਦੇ ਮਾਪਿਆਂ ਨਾਲ ਸੰਪਰਕ ਅਤੇ ਪਿਛਲੇ ਮਹੀਨਿਆਂ ਵਿੱਚ ਉਨ੍ਹਾਂ ਦੀਆਂ ਸਰਗਰਮੀਆਂ ਬਾਰੇ ਉਨ੍ਹਾਂ ਦੇ ਵਿਚਾਰਾਂ ਲਈ ਨਵੀਂ ਪੀੜ੍ਹੀ ਬਾਰੇ ਨਤੀਜੇ ਦਿੱਤੇ। ਇਸ ਬਲੌਗ ਪੋਸਟ ਵਿੱਚ ਅਸੀਂ ਜੋ ਸਾਂਝਾ ਕਰਨ ਲੱਗੇ ਹਾਂ ਉਸ ਤੋਂ ਵੱਧ ਖੋਜ ਲਈ ਬਹੁਤ ਕੁਝ ਹੈ। ਡਿਜੀਟਲ ਕ੍ਰਮ-ਸੂਚੀ ਅਤੇ ਖੋਜ ਬਾਰੇ ਹੋਰ ਜਾਣਕਾਰੀ ਲਈ, ਸਾਡੀ ਵੈੱਬਸਾਈਟ ਦੇ ਨਾਲ-ਨਾਲ ਇਸ ਵਿਆਖਿਆਕਾਰ, ਮੁੱਖ ਖੋਜ ਲੱਭਤਾਂ ਦੇ ਸੰਗ੍ਰਹਿ, ਪੂਰੇ ਖੋਜ ਨਤੀਜੇ ਅਤੇ ਛੇ-ਦੇਸ਼ਾਂ ਵਿੱਚ ਹਰੇਕ ਦੇ ਜਾਣਕਾਰੀ-ਚਿੱਤਰਨ ਨੂੰ ਵੇਖੋ: ਆਸਟ੍ਰੇਲੀਆ, ਫ਼ਰਾਂਸ, ਜਰਮਨੀ, ਭਾਰਤ, ਯੂਨਾਈਟਿਡ ਕਿੰਗਡਮ ਅਤੇ ਸੰਯੁਕਤ ਰਾਜ ਅਮਰੀਕਾ

ਖ਼ਬਰਾਂ 'ਤੇ ਵਾਪਸ ਜਾਓ

1 ਮੌਜੂਦਾ ਖੋਜ ਦਾ ਸਿਧਾਂਤ PERMA ਮਾਡਲ ਹੈ, ਜੋ ਇਸ ਪ੍ਰਕਾਰ ਵੰਡਿਆ ਜਾਂਦਾ ਹੈ: ਸਕਾਰਾਤਮਕ ਭਾਵਨਾ (P), ਸ਼ਮੂਲੀਅਤ (E), ਸਬੰਧ (R), ਮਤਲਬ (M) ਅਤੇ ਪੂਰਨਤਾ (A)।

2 ਅਧਿਐਨ 22 ਅਪ੍ਰੈਲ 2022 ਤੋਂ 10 ਮਈ 2022 ਤੱਕ ਕੀਤਾ ਗਿਆ।