2023 ਦੇ ਪਹਿਲੇ ਅੱਧ ਲਈ ਸਾਡੀ ਪਾਰਦਰਸ਼ਤਾ ਰਿਪੋਰਟ

25 ਅਕਤੂਬਰ 2023

ਅੱਜ, ਅਸੀਂ ਆਪਣੀ ਨਵੀਂ ਪਾਰਦਰਸ਼ਤਾ ਰਿਪੋਰਟ ਜਾਰੀ ਕਰ ਰਹੇ ਹਾਂ ਜੋ ਕਿ 2023 ਦੇ ਪਹਿਲੇ ਅੱਧ ਦੇ ਸਮੱਗਰੀ ਮਾਮਲਿਆਂ ਦੀ ਜਾਣਕਾਰੀ ਦਿੰਦੀ ਹੈ।

ਸਾਡਾ ਉਦੇਸ਼ ਲੋਕਾਂ ਨੂੰ ਆਪਣੇ ਵਿਚਾਰ ਪੇਸ਼ ਕਰਨ, ਅੱਜ ਵਿੱਚ ਜਿਉਣ, ਦੁਨੀਆ ਬਾਰੇ ਸਿੱਖਣ ਅਤੇ ਮਿਲ-ਜੁਲ ਕੇ ਮਸਤੀ ਕਰਨ ਦੇ ਕਾਬਲ ਬਣਾਉਣਾ ਹੈ। ਇਹ ਸਭ ਕੁਝ ਕਰਨ ਵਿੱਚ Snapchatters ਨੂੰ ਸਹਿਜ ਮਹਿਸੂਸ ਕਰਵਾਉਣ ਵਾਸਤੇ ਸਾਡੇ ਭਾਈਚਾਰੇ ਦੀ ਸੁਰੱਖਿਆ ਅਤੇ ਤੰਦਰੁਸਤੀ ਜ਼ਰੂਰੀ ਹੈ। ਸਾਡੀਆਂ ਅਰਧ-ਸਲਾਨਾ ਪਾਰਦਰਸ਼ਤਾ ਰਿਪੋਰਟਾਂ ਆਪਣੇ ਆਪ ਨੂੰ ਜਵਾਬਦੇਹ ਰੱਖਣ ਅਤੇ ਸਾਡੇ ਪਲੇਟਫਾਰਮ 'ਤੇ ਉਲੰਘਣਾ ਕਰਨ ਵਾਲ਼ੀ ਸਮੱਗਰੀ ਅਤੇ ਖਾਤਿਆਂ ਨੂੰ ਰੋਕਣ ਦੇ ਸਾਡੇ ਯਤਨਾਂ ਬਾਰੇ ਜਾਣਕਾਰੀ ਅਤੇ ਅਪਡੇਟਾਂ ਨੂੰ ਸਾਂਝਾ ਕਰਨ ਲਈ ਮਹੱਤਵਪੂਰਨ ਸਾਧਨ ਹਨ।

ਹਰ ਪਾਰਦਰਸ਼ਤਾ ਰਿਪੋਰਟ ਦੇ ਨਾਲ਼, ਅਸੀਂ ਸੁਧਾਰ ਕਰਨ ਲਈ ਕੰਮ ਕੀਤੇ ਹਨ ਤਾਂ ਜੋ ਇਹ ਰਿਪੋਰਟ ਸਾਡੇ ਭਾਈਚਾਰੇ ਅਤੇ ਪ੍ਰਮੁੱਖ ਹਿੱਸੇਦਾਰਾਂ ਦੀ ਵਧੀਆ ਤਰੀਕੇ ਨਾਲ਼ ਮਦਦ ਕਰ ਸਕੇ। ਇਸ ਰਿਪੋਰਟ ਵਿੱਚ, ਅਸੀਂ ਕਈ ਨਵੇਂ ਡੈਟਾ ਬਿੰਦੂ ਸ਼ਾਮਲ ਕੀਤੇ ਹਨ, ਜਿਸ ਵਿੱਚ ਕੁਝ ਖ਼ਾਸ ਤੌਰ 'ਤੇ ਯੂਰਪੀ ਡਿਜੀਟਲ ਸੇਵਾਵਾਂ ਅਧਿਨਿਯਮ ਨਾਲ਼ ਸਬੰਧਤ ਹਨ, ਜਿਨ੍ਹਾਂ ਵਿੱਚ ਸ਼ਾਮਲ ਹਨ:

ਖਾਤਾ ਅਪੀਲਾਂ

ਅਸੀਂ ਖਾਤਾ ਅਪੀਲਾਂ ਦੀ ਸਾਡੀ ਸ਼ੁਰੂਆਤੀ ਪੇਸ਼ਕਸ਼ ਬਾਰੇ ਜਾਣਕਾਰੀ ਸ਼ਾਮਲ ਕੀਤੀ ਹੈ। ਖਾਤਾ ਅਪੀਲਾਂ ਉਹਨਾਂ Snapchatters ਨੂੰ ਮੁੜ ਤੋਂ ਪਹੁੰਚ ਪ੍ਰਾਪਤ ਕਰਨ ਦਿੰਦੀਆਂ ਹਨ ਜੋ ਆਪਣੇ ਖਾਤੇ ਤੋਂ ਪਹੁੰਚ ਗੁਆ ਬੈਠੇ ਹਨ ਜੇਕਰ ਸਾਡੀ ਸੰਚਾਲਨ ਟੀਮ ਇਹ ਨਿਰਧਾਰਿਤ ਕਰਦੀ ਹੈ ਕਿ ਸ਼ੁਰੂਆਤੀ ਫੈਸਲੇ ਵਿੱਚ ਕੋਈ ਗੜਬੜ ਹੋਈ ਸੀ। ਅਸੀਂ ਅਪੀਲਾਂ ਰਾਹੀਂ ਭਵਿੱਖ ਵਿੱਚ ਪਾਰਦਰਸ਼ਤਾ ਰਿਪੋਰਟਾਂ ਦੀਆਂ ਹੋਰ ਸ਼੍ਰੇਣੀਆਂ ਦੇ ਨਾਲ਼ ਇਸ ਭਾਗ ਨੂੰ ਅੱਗੇ ਵਧਾਵਾਂਗੇ।

ਇਸ਼ਤਿਹਾਰਬਾਜ਼ੀ ਸੰਚਾਲਨ ਕਾਰਵਾਈਆਂ

ਅਸੀਂ ਯੂਰਪੀ ਸੰਘ ਦੀ ਸਮੱਗਰੀ ਵਿੱਚ ਆਪਣੇ ਇਸ਼ਤਿਹਾਰਬਾਜ਼ੀ ਸੰਚਾਲਨ ਦੇ ਯਤਨਾਂ ਦੀ ਪਾਰਦਰਸ਼ਤਾ ਦਾ ਵਿਸਤਾਰ ਕਰ ਰਹੇ ਹਾਂ। ਸਾਡੀ Snapchat ਇਸ਼ਤਿਹਾਰ ਗੈਲਰੀ (ਖ਼ਾਸਕਰ EU ਲਈ) ਨੂੰ ਜਾਰੀ ਕਰਨ ਤੋਂ ਇਲਾਵਾ, ਹੁਣ ਅਸੀਂ Snapchat ਤੋਂ ਇਸ਼ਤਿਹਾਰਾਂ ਦੀ ਬਰਖਾਸਤਗੀ ਦੀ ਗਿਣਤੀ ਨੂੰ ਪੇਸ਼ ਕਰਦੇ ਹਾਂ। ਸਾਡੀ ਪਾਰਦਰਸ਼ਤਾ ਰਿਪੋਰਟ ਵਿੱਚ, ਅਸੀਂ Snapchat ਨੂੰ ਉਹਨਾਂ ਸਾਰੇ ਇਸ਼ਤਿਹਾਰਾਂ ਦੀ ਕੁੱਲ ਸੰਖਿਆ ਦਿੱਤੀ ਜਿਨ੍ਹਾਂ ਨੂੰ ਰਿਪੋਰਟ ਕੀਤਾ ਗਿਆ ਅਤੇ ਸਾਡੀਆਂ ਭਾਈਚਾਰਕ ਸੇਧਾਂ ਦੀ ਉਲੰਘਣਾ ਕਰਕੇ ਹਟਾਏ ਇਸ਼ਤਿਹਾਰਾਂ ਦੀ ਕੁੱਲ ਸੰਖਿਆ ਦੀ ਰੂਪ-ਰੇਖਾ ਦਿੱਤੀ।

ਡਿਜੀਟਲ ਸੇਵਾਵਾਂ ਅਧਿਨਿਯਮ ਪਾਰਦਰਸ਼ਤਾ

ਅਸੀਂ ਆਪਣੇ ਯੂਰਪੀ ਸੰਘ ਦੇ ਪੰਨੇ ਨੂੰ ਅੱਪਡੇਟ ਕੀਤਾ ਹੈ, ਜਿਸ ਨੂੰ ਸਾਡੀਆਂ DSA ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਲਈ ਪਹਿਲੀ ਵਾਰ ਗਰਮੀ ਦੀ ਇਸ ਰੁੱਤ ਵਿੱਚ ਸ਼ਾਮਲ ਕੀਤਾ ਗਿਆ ਸੀ, ਸਾਡੇ ਸੰਚਾਲਨ ਅਭਿਆਸਾਂ ਅਤੇ EU-ਸੰਬੰਧਿਤ ਜਾਣਕਾਰੀ ਵਿੱਚ ਵਾਧੂ ਜਾਣਕਾਰੀ ਅਤੇ ਅੰਦਰੂਨੀ-ਝਾਤਾਂ ਸਮੇਤ। ਉਦਾਹਰਨ ਲਈ, ਅਸੀਂ ਸਮੱਗਰੀ ਦੀ ਸਮੀਖਿਆ ਕਰਨ ਵੇਲ਼ੇ ਉਹਨਾਂ ਭਾਸ਼ਾਵਾਂ ਬਾਰੇ ਜਾਣਕਾਰੀ ਸ਼ਾਮਲ ਕੀਤੀ ਹੈ ਜਿਨ੍ਹਾਂ ਬਾਰੇ ਸਾਡੇ ਸੰਚਾਲਕ ਸਹਾਇਤਾ ਕਰ ਸਕਦੇ ਹਨ। ਅਸੀਂ ਆਪਣੇ ਸਵੈਚਾਲਤ ਸਮੱਗਰੀ ਸੰਚਾਲਨ ਸਾਧਨਾਂ, ਸਮੱਗਰੀ ਸੰਚਾਲਨ ਸੁਰੱਖਿਆ ਅਤੇ EU ਵਿੱਚ ਸਾਡੀ Snapchat ਐਪ ਦੇ ਔਸਤ ਮਹੀਨਾਵਾਰ ਸਰਗਰਮ ਪ੍ਰਾਪਤਕਰਤਾਵਾਂ ਦੇ ਨਾਲ-ਨਾਲ਼ ਹੋਰਾਂ ਚੀਜ਼ਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ।

ਵਿਆਖਿਆਕਾਰ ਗਾਈਡ ਅਤੇ ਸ਼ਬਦਾਵਲੀ

ਜਿਵੇਂ ਇਹਨਾਂ ਰਿਪੋਰਟਾਂ ਲਈ ਸਾਡਾ ਮੁੱਖ ਉਦੇਸ਼ ਹਿੱਸੇਦਾਰਾਂ ਨੂੰ ਬਹੁਤ ਜ਼ਿਆਦਾ ਜਾਣਕਾਰੀ ਦੇਣਾ ਹੈ, ਅਸੀਂ ਜਾਣਦੇ ਹਾਂ ਕਿ ਸਾਡੀਆਂ ਪਾਰਦਰਸ਼ਤਾ ਰਿਪੋਰਟਾਂ ਬਹੁਤ ਵੱਡੀਆਂ ਹੋ ਸਕਦੀਆਂ ਹਨ। ਇਸਨੂੰ ਅਸਾਨ ਬਣਾਉਣ ਲਈ, ਅਸੀਂ "Snap ਦੀਆਂ ਪਾਰਦਰਸ਼ਤਾ ਰਿਪੋਰਟਾਂ ਲਈ ਗਾਈਡ" ਨੂੰ ਸ਼ਾਮਲ ਕੀਤਾ ਹੈ ਅਤੇ ਸ਼ਬਦਾਵਲੀ ਦਾ ਵਿਸਤਾਰ ਕਰਕੇ ਸਾਡੀਆਂ ਭਾਈਚਾਰਕ ਸੇਧਾਂ ਵਿੱਚ ਹੋਰ ਜਾਣਕਾਰੀ ਅਤੇ ਵਿਆਖਿਆਕਾਰ ਸ਼ਾਮਲ ਕਰਨਾ ਜਾਰੀ ਰੱਖਿਆ ਹੈ। ਇਹ ਜਾਣਕਾਰੀ ਮਾਤਾ-ਪਿਤਾ, ਦੇਖਭਾਲ ਕਰਨ ਵਾਲ਼ਿਆਂ, ਸਾਡੇ ਭਾਈਚਾਰੇ ਦੇ ਮੈਂਬਰਾਂ ਅਤੇ ਹੋਰ ਹਿੱਸੇਦਾਰਾਂ ਨੂੰ ਇਹ ਚੰਗੀ ਤਰ੍ਹਾਂ ਸਮਝਣ ਦਿੰਦੀ ਹੈ ਕਿ ਪਾਰਦਰਸ਼ਤਾ ਰਿਪੋਰਟਾਂ ਦੀ ਵਿਆਖਿਆ ਕਿਵੇਂ ਕਰਨੀ ਹੈ, ਜਿਸ ਵਿੱਚ ਸਮੱਗਰੀ ਦੀ ਹਰੇਕ ਸ਼੍ਰੇਣੀ ਦਾ ਕੀ ਮਤਲਬ ਹੈ, ਅਤੇ ਸਾਡੀਆਂ ਪਿਛਲੀਆਂ ਰਿਪੋਰਟਾਂ ਮੁਕਾਬਲੇ ਕੀ ਨਵਾਂ ਹੈ ਇਸਦੀ ਅਸਾਨੀ ਨਾਲ਼ ਤੁਲਨਾ ਕੀਤੀ ਜਾ ਸਕਦੀ ਹੈ। ਹੁਣ, ਜੇ ਲੋਕ ਰਿਪੋਰਟ ਵਿੱਚ ਤਤਕਾਲ ਪਰਿਭਾਸ਼ਾ ਤੋਂ ਅੱਗੇ ਪੜਚੋਲ ਕਰਨਾ ਚਾਹੁੰਦੇ ਹਨ, ਤਾਂ ਉਹ ਵਧੇਰੇ ਜਾਣਕਾਰੀ 'ਤੇ ਕਲਿੱਕ ਕਰਕੇ ਉਸਦੀ ਡੂੰਘਾਈ ਤੱਕ ਜਾ ਸਕਦੇ ਹਨ।

ਅਸੀਂ ਸਾਡੇ ਭਾਈਚਾਰਿਆਂ ਅਤੇ ਹਿੱਸੇਦਾਰਾਂ ਦਾ ਭਰੋਸਾ ਹਾਸਲ ਕਰਨ ਅਤੇ ਬਰਕਰਾਰ ਰੱਖਣ ਲਈ ਹਮੇਸ਼ਾਂ ਵਚਨਬੱਧ ਰਹਿੰਦੇ ਹਾਂ। ਅਸੀਂ ਆਪਣੇ ਭਾਈਚਾਰੇ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ, ਆਪਣੀ ਤਰੱਕੀ ਦੀ ਰਿਪੋਰਟ ਤਿਆਰ ਕਰਨ ਅਤੇ ਖ਼ੁਦ ਦੀ ਜਵਾਬਦੇਹੀ ਤੈਅ ਕਰਨ ਲਈ ਕੰਮ ਕਰਨਾ ਜਾਰੀ ਰੱਖਾਂਗੇ।

ਖ਼ਬਰਾਂ 'ਤੇ ਵਾਪਸ ਜਾਓ