Privacy and Safety Hub

2022 ਦੀ ਪਹਿਲੀ ਛਿਮਾਹੀ ਲਈ ਸਾਡੀ ਪਾਰਦਰਸ਼ਤਾ ਰਿਪੋਰਟ

29 ਨਵੰਬਰ, 2022

ਅੱਜ, ਅਸੀਂ ਆਪਣੀ ਨਵੀਂ ਪਾਰਦਰਸ਼ਤਾ ਰਿਪੋਰਟ, ਜਾਰੀ ਕਰ ਰਹੇ ਹਾਂ, ਜੋ 2022 ਦੀ ਪਹਿਲੀ ਛਿਮਾਹੀ ਨੂੰ ਕਵਰ ਕਰਦੀ ਹੈ
Snap 'ਤੇ, ਸਾਡੇ ਭਾਈਚਾਰੇ ਦੀ ਸੁਰੱਖਿਆ ਅਤੇ ਸਲਾਮਤੀ ਸਾਡੀ ਸਭ ਤੋਂ ਵੱਡੀ ਤਰਜੀਹ ਹੈ, ਅਤੇ ਸਾਡੀਆਂ ਦੋ-ਸਾਲਾ ਪਾਰਦਰਸ਼ਤਾ ਰਿਪੋਰਟਾਂ ਇੱਕ ਜ਼ਰੂਰੀ ਸਾਧਨ ਹਨ ਜੋ ਅਸੀਂ ਮੁੱਖ ਜਾਣਕਾਰੀ ਸਾਂਝੀ ਕਰਨ ਅਤੇ ਆਪਣੇ ਆਪ ਨੂੰ ਜਵਾਬਦੇਹ ਰੱਖਣ ਲਈ ਵਰਤਦੇ ਹਾਂ।
2015 ਦੀ ਸਾਡੀ ਪਹਿਲੀ ਪਾਰਦਰਸ਼ਤਾ ਰਿਪੋਰਟ ਤੋਂ ਬਾਅਦ, ਅਸੀਂ ਹਰੇਕ ਰਿਪੋਰਟ ਨੂੰ ਪਿਛਲੀ ਨਾਲੋਂ ਵਧੇਰੇ ਜਾਣਕਾਰੀ ਭਰਪੂਰ, ਜਾਇਜ ਅਤੇ ਪ੍ਰਭਾਵੀ ਬਣਾਉਣ ਦੇ ਯਤਨ ਕਰ ਰਹੇ ਹਾਂ। ਸਾਡੀ ਨਵੀਨਤਮ ਰਿਪੋਰਟ ਵਿੱਚ, ਅਸੀਂ ਭਾਈਚਾਰੇ ਨੂੰ ਸਾਡੀ ਰਿਪੋਰਟਿੰਗ ਨੂੰ ਬਿਹਤਰ ਢੰਗ ਨਾਲ ਸਮਝਣ ਅਤੇ ਇਸਨੂੰ ਹੋਰ ਵਿਆਪਕ ਅਤੇ ਸੂਚਨਾਤਮਕ ਬਣਾਉਣ ਲਈ ਸਾਡੀ ਵਚਨਬੱਧਤਾ ਦਾ ਨਿਰਮਾਣ ਕਰਨ ਵਿੱਚ ਕਈ ਸੋਧਾਂ ਅਤੇ ਸੁਧਾਰ ਕੀਤੇ ਹਨ।
ਦੇਸ਼ ਪੱਧਰ 'ਤੇ ਗਲਤ ਜਾਣਕਾਰੀ ਡੇਟਾ ਉਪਲਬਧ ਕਰਵਾਉਣਾ
ਪਹਿਲੀ ਵਾਰ, ਅਸੀਂ ਵਿਸ਼ਵ ਪੱਧਰ 'ਤੇ ਉਪਲਬਧ "ਗਲਤ ਸੂਚਨਾ" ਨੂੰ ਇੱਕ ਵੱਖਰੀ ਸ਼੍ਰੇਣੀ ਵਜੋਂ ਪੇਸ਼ ਕਰ ਰਹੇ ਹਾਂ, ਜੋ ਵਿਸ਼ਵ ਪੱਧਰ 'ਤੇ ਗਲਤ ਸੂਚਨਾ ਦੀ ਰਿਪੋਰਟਿੰਗ ਦੇ ਸਾਡੇ ਪਿਛਲੇ ਅਭਿਆਸ 'ਤੇ ਅਧਾਰਿਤ ਹੈ। ਅਸੀਂ ਦੇਸ਼ ਵਲੋਂ ਅਜਿਹੀ ਜਾਣਕਾਰੀ ਪ੍ਰਦਾਨ ਕਰਨ ਵਾਲੇ ਇਕਮਾਤਰ ਪਲੇਟਫਾਰਮਾਂ ਵਿੱਚੋਂ ਇੱਕ ਹਾਂ। ਇਸ ਛਿਮਾਹੀ ਵਿੱਚ, ਕੁੱਲ 4,877 ਗਲਤ ਜਾਂ ਗੁੰਮਰਾਹਕੁੰਨ ਸਮੱਗਰੀ ਨੂੰ ਸੰਭਾਵੀ ਤੌਰ 'ਤੇ ਹਾਨੀਕਾਰਕ ਜਾਂ ਖਤਰਨਾਕ ਵਜੋਂ ਲਾਗੂ ਕੀਤਾ ਹੈ। ਅਸੀਂ Snapchat 'ਤੇ ਗਲਤ ਜਾਣਕਾਰੀ ਦੇ ਫੈਲਾਵ ਨੂੰ ਰੋਕਣ ਲਈ ਹਮੇਸ਼ਾ ਇੱਕ ਵੱਖਰਾ ਤਰੀਕਾ ਅਪਣਾਇਆ ਹੈ ਜਿਸਦੀ ਸ਼ੁਰੁਆਤ ਸਾਡੇ ਪਲੇਟਫਾਰਮ ਦੇ ਡਿਜ਼ਾਇਨ ਤੋਂ ਹੁੰਦੀ ਹੈ ਪੂਰੇ Snapchat ਵਿੱਚ, ਅਸੀਂ ਅਣਪਛਾਤੀ ਸਮੱਗਰੀ ਨੂੰ ਵਾਇਰਲ ਹੋਣ ਦੀ ਇਜਾਜ਼ਤ ਨਹੀਂ ਦਿੰਦੇ ਹਾਂ, ਅਤੇ ਜਦੋਂ ਸਾਨੂੰ ਸਾਡੇ ਭਾਈਚਾਰਕ ਜਨਤਕ ਸੇਧਾਂ ਦੀ ਉਲੰਘਣਾ ਕਰਨ ਵਾਲੀ ਸਮੱਗਰੀ ਮਿਲਦੀ ਹੈ, ਤਾਂ ਸਾਡੀ ਨੀਤੀ ਇਸਨੂੰ ਹਟਾਉਣ ਦੀ ਹੁੰਦੀ ਹੈ, ਜਿਸ ਨਾਲ ਇਸਦੇ ਵਧੇਰੇ ਵਿਆਪਕ ਤੌਰ 'ਤੇ ਸਾਂਝਾ ਕੀਤੇ ਜਾਣ ਦਾ ਜੋਖ਼ਿਮ ਘੱਟ ਜਾਂਦਾ ਹੈ। ਗਲਤ ਸੂਚਨਾ ਵਾਲੀ ਸਮੱਗਰੀ ਦੇ ਖਿਲਾਫ਼ ਕਾਰਵਾਈ ਕਰਨ ਦਾ ਸਾਡਾਬਿਲਕੁਲ ਸਿੱਧਾ ਤਰੀਕਾ ਹੈ: ਅਸੀਂ ਇਸਨੂੰ ਹਟਾ ਦਿੰਦੇ ਹਾਂ
ਹਾਲ ਹੀ ਦੇ ਅਮਰੀਕਾ ਦੀਆਂ ਮੱਧਕਾਲੀ ਚੋਣਾਂ ਅਤੇ ਵਿਸ਼ਵ ਪੱਧਰ 'ਤੇ ਹੋ ਰਹੀਆਂ ਹੋਰ ਚੋਣਾਂ ਨਾਲ, ਅਸੀਂ ਮੰਨਦੇ ਹਾਂ ਕਿ ਗਲਤ ਸੂਚਨਾ ਵਿਰੁੱਧ ਕਾਰਵਾਈ ਲਈ ਦੇਸ਼-ਵਿਸ਼ਿਸ਼ਟ ਡੇਟਾ ਕੀਮਤੀ ਹੈ। ਤੁਸੀਂ ਇਸ ਬਾਰੇ ਇੱਥੇ ਹੋਰ ਪੜ੍ਹ ਸਕਦੇ ਹੋ ਕਿ ਅਸੀਂ Snapchat 'ਤੇ ਗਲਤ ਜਾਣਕਾਰੀ ਦੇ ਪ੍ਰਸਾਰ ਨੂੰ ਕਿਵੇਂ ਰੋਕਦੇ ਹਾਂ
ਬਾਲ ਜਿਨਸੀ ਸ਼ੋਸ਼ਣ ਅਤੇ ਦੁਰਵਿਵਹਾਰ ਵਿਰੁੱਧ ਕਾਰਵਾਈ ਕਰਨਾ 
ਸਾਡੇ ਭਾਈਚਾਰੇ ਦੇ ਕਿਸੇ ਵੀ ਮੈਂਬਰ, ਖਾਸ ਕਰਕੇ ਨਾਬਾਲਗਾਂ ਦਾ ਜਿਨਸੀ ਸ਼ੋਸ਼ਣ ਗ਼ੈਰ-ਕਾਨੂੰਨੀ ਹੈ, ਘਿਣਾਉਣਾ ਹੈ, ਅਤੇ ਇਸ 'ਤੇ ਸਾਡੀਆਂ ਜਨਤਕ ਸੇਧਾਂਅਨੁਸਾਰ ਪਾਬੰਦੀ ਲਗਾਈ ਹੈ। ਸਾਡੇ ਪਲੇਟਫਾਰਮ 'ਤੇ ਇਰੇਡੀਕੇਟਿੰਗ ਚਾਇਲਡ ਸੈਕਸ਼ੁਅਲ ਐਕਸਪਲੋਟੇਸ਼ਨ ਐਂਡ ਅਬਿਉਜ਼ ਇਮੇਜਰੀ (CSEAI) ਨੂੰ ਰੋਕਣ, ਖੋਜਣ, ਅਤੇ ਖ਼ਤਮ ਕਰਨ ਦੀ ਸਾਡੀ ਪਹਿਲ ਹੈ ਅਤੇ ਅਸੀਂ ਆਪਣੇ ਪਲੇਟਫਾਰਮ 'ਤੇ ਇਸ ਤਰ੍ਹਾਂ ਦੇ ਦੁਰਵਿਵਹਾਰ ਨੂੰ ਨਿਪਟਾਉਣ ਵਿੱਚ ਮਦਦ ਕਰਨ ਲਈ ਸਾਡੀਆਂ ਸਮਰੱਥਾਵਾਂ ਵਿਕਸਤ ਕਰ ਰਹੇ ਹਾਂ। 2022 ਦੀ ਪਹਿਲੀ ਛਿਮਾਹੀ ਵਿੱਚ, ਅਸੀਂ ਇਸ ਰਿਪੋਰਟ ਵਿੱਚ ਕੁੱਲ ਬਾਲ ਜਿਨਸੀ ਸ਼ੋਸ਼ਣ ਅਤੇ ਦੁਰਵਿਵਹਾਰ ਦੀਆਂ ਉਲੰਘਣਾਵਾਂ ਵਿੱਚੋਂ 94 ਪ੍ਰਤੀਸ਼ਤ ਨੂੰ ਸਰਗਰਮੀ ਨਾਲ ਖੋਜਿਆ ਅਤੇ ਕਾਰਵਾਈ ਕੀਤੀ - ਸਾਡੀ ਪਿਛਲੀ ਰਿਪੋਰਟ ਨਾਲੋਂ ਛੇ ਪ੍ਰਤੀਸ਼ਤ ਜ਼ਿਆਦਾ
ਅਸੀਂ CSEAI ਦਾ ਮੁਕਾਬਲਾ ਕਰਨ ਲਈ ਸਾਡੇ ਯਤਨਾਂ ਵਿੱਚ ਨਵੀਂ ਭਾਸ਼ਾ ਅਤੇ ਵਧੀ ਹੋਈ ਅੰਤਰਦ੍ਰਿਸ਼ਟੀ ਵੀ ਪ੍ਰਦਾਨ ਕਰ ਰਹੇ ਹਾਂ। ਅਸੀਂ ਹੁਣ CSEAI ਸਮੱਗਰੀ ਦੀ ਕੁੱਲ ਸੰਖਿਆ ਸਾਂਝੀ ਕਰ ਰਹੇ ਹਾਂ ਜੋ ਅਸੀਂ ਹਟਾਈ ਹੈ, ਨਾਲ ਹੀ CSEAI ਰਿਪੋਰਟਾਂ ਦੀ ਕੁੱਲ ਸੰਖਿਆ ਜੋ ਸਾਡੇ ਟਰੱਸਟ ਅਤੇ ਸੁਰੱਖਿਆ ਟੀਮਾਂ ਨੇ ਯੂ.ਐੱਸ. ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪਲੋਇਟਡ ਚਿਲਡਰਨ (NCMEC) ਨੂੰ ਦਿੱਤੀਆਂ ਹਨ।
ਪੇਸ਼ ਹੈ ਨੀਤੀ ਅਤੇ ਡੇਟਾ ਪਰਿਭਾਸ਼ਾਵਾਂ ਦੀ ਸ਼ਬਦਾਵਲੀ
ਅਸੀਂ ਅੱਗੇ ਜਾਣ ਵਾਲੀਆਂ ਸਾਰੀਆਂ ਰਿਪੋਰਟਾਂ ਵਿੱਚ ਸ਼ਾਮਲ ਕਰਨ ਲਈ ਇੱਕ ਨੀਤੀ ਅਤੇ ਡੇਟਾ ਪਰਿਭਾਸ਼ਾਵਾਂ ਦੀ ਸ਼ਬਦਾਵਲੀ ਸ਼ਾਮਲ ਕੀਤੀ ਹੈ। ਇਸ ਸ਼ਬਦਾਵਲੀ ਦੁਆਰਾ ਸਾਡਾ ਟੀਚਾ ਉਪਯੋਗ ਦੀਆਂ ਮਦਾਂ ਅਤੇ ਮੈਟ੍ਰਿਕਸ ਦੁਆਲੇ ਵੱਧ ਰਹੀ ਪਾਰਦਰਸ਼ਤਾ ਪ੍ਰਦਾਨ ਕਰਨਾ ਹੈ, ਜੋ ਸਪਸ਼ਟ ਤੌਰ 'ਤੇ ਇਹ ਦਰਸਾਏ ਕਿ ਹਰੇਕ ਸ਼੍ਰੇਣੀ ਦੇ ਵਿਰੁੱਧ ਉਲੰਘਣਾ ਕਰਨ ਵਾਲੀ ਸਮੱਗਰੀ ਦੇ ਕਿਹੜੇ ਰੂਪ ਸ਼ਾਮਿਲ ਅਤੇ ਲਾਗੂ ਕੀਤੇ ਗਏ ਹਨ। ਉਦਾਹਰਨ ਲਈ, ਜੇਕਰ ਪਾਠਕ ਨਿਸ਼ਚਿਤ ਨਹੀਂ ਹਨ ਕਿ "ਧਮਕੀਆਂ ਅਤੇ ਹਿੰਸਾ", "ਨਫ਼ਰਤ ਵਾਲਾ ਭਾਸ਼ਣ," "ਹੋਰ ਨਿਯੰਤ੍ਰਿਤ ਵਸਤੂਆਂ" ਜਾਂ ਹੋਰ ਸਮੱਗਰੀ ਸ਼੍ਰੇਣੀਆਂ ਤੋਂ ਸਾਡਾ ਕੀ ਭਾਵ ਹੈ, ਤਾਂ ਉਹ ਵਰਣਨ ਲਈ ਆਸਾਨੀ ਨਾਲ ਸ਼ਬਦਾਵਲੀ ਦਾ ਹਵਾਲਾ ਲੈ ਸਕਦੇ ਹਨ।
ਉਲੰਘਣਾ ਕਰਨ ਵਾਲੀ ਸਮੱਗਰੀ ਨੂੰ ਸਰਗਰਮੀ ਨਾਲ ਹਟਾਉਣਾ 
ਰਿਪੋਰਟ ਵਿਚਲੇ ਅੰਕੜਿਆਂ ਨੂੰ ਦੇਖਦੇ ਸਮੇਂ, ਇਹ ਨੋਟ ਕਰਨਾ ਵੀ ਮਹੱਤਵਪੂਰਨ ਹੈ ਕਿ ਕੁੱਲ ਰਿਪੋਰਟਾਂ ਅਤੇ ਲਾਗੂਕਰਨ ਦੇ ਅੰਕੜੇ ਸਿਰਫ਼ ਉਸ ਸਮੱਗਰੀ ਨੂੰ ਹੀ ਗਿਣਦੇ ਹਨ ਜੋ ਸਾਨੂੰ ਰਿਪੋਰਟ ਕੀਤੀ ਜਾਂਦੀ ਹੈ। ਇਹ ਉਨ੍ਹਾਂ ਘਟਨਾਵਾਂ ਦੀ ਗਿਣਤੀ ਨਹੀਂ ਕਰਦਾ ਜਿਹਨਾਂ 'ਤੇ Snap ਨੇ ਰਿਪੋਰਟ ਕੀਤੇ ਜਾਣ ਤੋਂ ਪਹਿਲਾਂ ਹੀ ਸਮੱਗਰੀ ਨੂੰ ਖੋਜ ਕੇ ਉਸ ਵਿਰੁੱਧ ਸਰਗਰਮੀ ਨਾਲ ਕਾਰਵਾਈ ਕਰ ਦਿੱਤੀ ਹੋਵੇ ਸਾਡਾ ਮੰਨਣਾ ਹੈ ਕਿ ਕਿਰਿਆਸ਼ੀਲ ਖੋਜ ਯਤਨਾਂ ਵਿੱਚ ਕੀਤੇ ਗਏ ਸੁਧਾਰਾਂ ਨੇ ਸਾਡੀ ਨਵੀਂ ਰਿਪੋਰਟ ਵਿੱਚ ਪ੍ਰਮੁਖ ਸ਼੍ਰੇਣੀਆਂ ਦੀਆਂ ਕੁੱਲ ਰਿਪੋਰਟਾਂ, ਲਾਗੂਕਰਨ ਸੰਖਿਆਵਾਂ, ਅਤੇ ਕਾਰਜ ਪੂਰਤੀ ਦੇ ਸਮੇਂ ਨੂੰ ਘਟਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਕਿਉਂਕਿ ਸਾਡੇ ਵਿਸਤ੍ਰਿਤ, ਸਵੈਚਲਿਤ-ਖੋਜ ਟੂਲਸ ਨੇ Snapchatters ਤੱਕ ਪਹੁੰਚਣ ਤੋਂ ਪਹਿਲਾਂ ਹੀ ਸਮੱਗਰੀ ਦੀ ਪਛਾਣ ਕਰਕੇ ਇਸਨੂੰ ਹਟਾ ਦਿੱਤਾ , ਅਸੀਂ ਪ੍ਰਤੀਕਿਰਿਆਸ਼ੀਲ ਸਮੱਗਰੀ ਲਾਗੂ ਕਰਨ ਵਿੱਚ ਕਮੀ ਵੇਖੀ ਹੈ (ਭਾਵ, Snapchatters ਦੀਆਂ ਰਿਪੋਰਟਾਂ) 
ਖਾਸ ਤੌਰ 'ਤੇ, ਸਾਡੀ ਪਿਛਲੀ ਰਿਪੋਰਟ ਤੋਂ, ਅਸੀਂ Snapchatters ਦੀਆਂ ਰਿਪੋਰਟਾਂ 'ਤੇ ਖ਼ਤਰਨਾਕ ਅਤੇ ਹਿੰਸਕ ਸਮੱਗਰੀ ਪਰਿਵਰਤਨ ਵਿੱਚ 44% ਕਮੀ ਵੇਖੀ, ਅਤੇ ਡਰੱਗ ਸਮੱਗਰੀ ਪਰਿਵਰਤਨ ਵਿੱਚ 37% ਅਤੇ ਨਫ਼ਰਤੀ ਭਾਸ਼ਣ ਸਮੱਗਰੀ ਵਿੱਚ 34% ਆਈ ਹੈ। ਔਸਤਨ, ਉਲੰਘਣਾ ਕਰਨ ਵਾਲੀ ਸਮੱਗਰੀ ਨੂੰ ਹਟਾਉਣ ਦਾ ਸਾਡਾ ਔਸਤ ਕਾਰਜ ਪੂਰਤੀ ਸਮਾਂ ਪਿਛਲੀ ਛਿਮਾਹੀ ਨਾਲੋਂ ਇੱਕ ਮਿੰਟ ਪਿੱਛੇ 33% ਸੁਧਰਿਆ ਹੈ।
ਜਦ ਕਿ Snapchat ਸਾਲ ਦਰ ਸਾਲ ਵਿਕਸਿਤ ਹੋਇਆ ਹੈ, ਪਾਰਦਰਸ਼ਤਾ ਅਤੇ ਸਾਡੇ ਭਾਈਚਾਰੇ ਦੀ ਸੁਰੱਖਿਆ ਅਤੇ ਭਲਾਈ ਨੂੰ ਤਰਜੀਹ ਦੇਣ ਲਈ ਸਾਡੀ ਵਚਨਬੱਧਤਾ ਵਿੱਚ ਕੋਈ ਬਦਲਾਵ ਨਹੀਂ ਹੈ। ਅਸੀਂ ਆਪਣੀ ਪ੍ਰਗਤੀ 'ਤੇ ਆਪਣੇ ਆਪ ਨੂੰ ਜਵਾਬਦੇਹ ਰੱਖਣ ਅਤੇ ਸੰਚਾਰ ਦੇ ਅੱਪਡੇਟ ਕਰਨਾ ਜਾਰੀ ਰੱਖਾਂਗੇ।