ਅਸੀਂ Snapchat 'ਤੇ ਝੂਠੀ ਜਾਣਕਾਰੀ ਨੂੰ ਫ਼ੈਲਣ ਤੋਂ ਕਿਵੇਂ ਰੋਕਦੇ ਹਾਂ

8 ਸਤੰਬਰ 2022

ਸੰਯੁਕਤ ਰਾਜ ਅਮਰੀਕਾ ਵਿੱਚ ਆਉਣ ਵਾਲੀਆਂ ਮੱਧਕਾਲੀ ਚੋਣਾਂ ਨਾਲ ਅਸੀਂ Snapchat 'ਤੇ ਝੂਠੀ ਜਾਣਕਾਰੀ ਫ਼ੈਲਣ ਨੂੰ ਰੋਕਣ ਲਈ ਆਪਣੇ ਲੰਬੇ ਸਮੇਂ ਦੇ ਨਜ਼ਰੀਏ ਨੂੰ ਉਜਾਗਰ ਕਰਨਾ ਚਾਹੁੰਦੇ ਹਾਂ ਅਤੇ ਸਾਡੇ ਪਲੇਟਫਾਰਮ 'ਤੇ ਝੂਠੀ ਜਾਣਕਾਰੀ ਫ਼ੈਲਣ ਨੂੰ ਰੋਕਣ ਦੀ ਸਾਡੀ ਮਜ਼ਬੂਤ ਬੁਨਿਆਦ ਬਣਾਉਣ ਲਈ ਅਸੀਂ ਨਿਰੰਤਰ ਜਾਰੀ ਕਦਮਾਂ ਨੂੰ ਉਜਾਗਰ ਕਰਨਾ ਚਾਹੁੰਦੇ ਹਾਂ।
ਸਾਡੀਆਂ ਕੋਸ਼ਿਸ਼ਾਂ ਦੀ ਸ਼ੁਰੂਆਤ ਹਮੇਸ਼ਾ ਸਾਡੇ ਪਲੇਟਫਾਰਮ ਦੇ ਢਾਂਚੇ ਨਾਲ ਹੋਈ ਹੈ। Snapchat ਦੇ ਨਾਲ ਅਸੀਂ ਅਸਲ ਜੀਵਨ ਦੀਆਂ ਗੱਲਾਂਬਾਤਾਂ ਦੀ ਖੁਦਮੁਖਤਿਆਰੀ ਅਤੇ ਮਜ਼ੇ ਨੂੰ ਹਾਸਲ ਕਰਨ ਲਈ ਕੁਝ ਵੱਖਰਾ ਬਣਾਉਣਾ ਚਾਹੁੰਦੇ ਸੀ। ਸ਼ੁਰੂਆਤ ਤੋਂ ਹੀ, ਅਸੀਂ ਆਪਣੇ ਪਲੇਟਫਾਰਮ ਦੇ ਬੁਨਿਆਦੀ ਡਿਜ਼ਾਇਨ ਵਿੱਚ ਸੁਰੱਖਿਆ ਅਤੇ ਪਰਦੇਦਾਰੀ ਨੂੰ ਸ਼ਾਮਲ ਕੀਤਾ ਹੈ। ਇਸ ਕਰਕੇ Snapchat ਸਮੱਗਰੀ ਦੀ ਫੀਡ ਦੀ ਬਜਾਏ ਸਿੱਧੇ ਕੈਮਰੇ 'ਤੇ ਖੁੱਲ੍ਹਦੀ ਹੈ ਅਤੇ ਉਨ੍ਹਾਂ ਲੋਕਾਂ ਨੂੰ ਜੋੜਨ 'ਤੇ ਧਿਆਨ ਦਿੰਦੀ ਹੈ ਜੋ ਅਸਲ ਜੀਵਨ ਵਿੱਚ ਪਹਿਲਾਂ ਤੋਂ ਹੀ ਦੋਸਤ ਹਨ। ਅਸੀਂ ਹਮੇਸ਼ਾ ਇਹ ਚਾਹੁੰਦੇ ਹਾਂ ਕਿ Snapchatters ਖੁਦ ਨੂੰ ਜ਼ਾਹਰ ਕਰ ਸਕਣ ਅਤੇ ਆਪਣੇ ਦੋਸਤਾਂ ਨਾਲ ਮਸਤੀ ਕਰ ਸਕਣ — ਅਨੁਸਰਣਕਰਤਾਵਾਂ ਦੀ ਗਿਣਤੀ ਵਧਾਉਣ, ਦ੍ਰਿਸ਼ ਹਾਸਲ ਕਰਨ ਜਾਂ ਪਸੰਦਾਂ ਹਾਸਲ ਕਰਨ ਦੀ ਗਿਣਤੀ ਵਧਾਉਣ ਦੇ ਦਬਾਅ ਤੋਂ ਬਿਨਾਂ। Snapchat ਇਹ ਦਰਸਾਉਂਦੀ ਹੈ ਕਿ ਅਸੀਂ ਆਮ ਤੌਰ 'ਤੇ ਆਹਮੋ-ਸਾਹਮਣੇ ਜਾਂ ਫ਼ੋਨ 'ਤੇ ਸੰਚਾਰ ਕਿਵੇਂ ਕਰਦੇ ਹਾਂ, ਕਿਉਂਕਿ Snapchat 'ਤੇ ਡਿਜ਼ੀਟਲ ਸੰਚਾਰ ਆਪਣੇ ਆਪ ਹੀ ਮਿਟ ਜਾਂਦਾ ਹੈ। Snapchat 'ਤੇ ਅਸੀਂ ਬਿਨਾਂ ਜਾਂਚੀ ਸਮੱਗਰੀ ਦੀ ਦਰਸ਼ਕਾਂ ਦੀ ਵੱਡੀ ਗਿਣਤੀ ਤੱਕ ਪਹੁੰਚਣ ਦੀ ਯੋਗਤਾ ਨੂੰ ਸੀਮਿਤ ਕਰਦੇ ਹਾਂ। ਅਸੀਂ ਸਮੱਗਰੀ ਲਈ ਗੁਣਵੱਤਾ ਦੇ ਉੱਚ ਮਿਆਰ ਰੱਖ ਕੇ ਅਜਿਹਾ ਕਰਦੇ ਹਾਂ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਸਾਡੀਆਂ ਸਮੱਗਰੀ ਸੇਧਾਂ ਦੀ ਪਾਲਣਾ ਕਰਦੀ ਹੈ। ਜਦੋਂ ਕਿ Snapchat ਪਿਛਲੇ ਕੁਝ ਸਾਲਾਂ ਵਿੱਚ ਵਿਕਸਿਤ ਹੋਈ ਹੈ, ਅਸੀਂ ਹਮੇਸ਼ਾ ਅਜਿਹੀ ਤਕਨੀਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਰਚਨਾਤਮਕਤਾ ਨੂੰ ਸਮਰੱਥ ਬਣਾਉਂਦੀ ਹੈ ਅਤੇ ਸਾਡੇ ਭਾਈਚਾਰੇ ਦੀ ਸੁਰੱਖਿਆ, ਪਰਦੇਦਾਰੀ ਅਤੇ ਤੰਦਰੁਸਤੀ ਨੂੰ ਤਰਜੀਹ ਦਿੰਦੀ ਹੈ।
ਸਾਡੇ ਬੁਨਿਆਦੀ ਢਾਂਚੇ ਤੋਂ ਇਲਾਵਾ, ਅਜਿਹੀਆਂ ਕਈ ਮੁੱਖ ਨੀਤੀਆਂ ਹਨ ਜੋ Snapchat 'ਤੇ ਗਲਤ ਜਾਣਕਾਰੀ ਨੂੰ ਫੈਲਣ ਤੋਂ ਰੋਕਣ ਵਿੱਚ ਸਾਡੀ ਮਦਦ ਕਰਦੀਆਂ ਹਨ:
  • ਸਾਡੀਆਂ ਨੀਤੀਆਂ ਨੇ ਲੰਬੇ ਸਮੇਂ ਤੋਂ ਗਲਤ ਜਾਣਕਾਰੀ ਦੇ ਫੈਲਣ 'ਤੇ ਪਾਬੰਦੀ ਲਗਾਈ ਹੈ। ਸਾਡੀਆਂ ਭਾਈਚਾਰਕ ਸੇਧਾਂ, ਜੋ ਸਾਰੇ Snapchatters 'ਤੇ ਬਰਾਬਰ ਲਾਗੂ ਹੁੰਦੀਆਂ ਹਨ, ਅਤੇ ਸਾਡੀਆਂ ਸਮੱਗਰੀ ਸੇਧਾਂ, ਜੋ ਸਾਡੇ ਡਿਸਕਵਰ ਭਾਈਵਾਲਾਂ 'ਤੇ ਲਾਗੂ ਹੁੰਦੀਆਂ ਹਨ, ਦੋਵੇਂ ਹੀ ਨੁਕਸਾਨ ਕਰਨ ਵਾਲੀ ਸਮੱਗਰੀ — ਉਦਾਹਰਨ ਲਈ, ਸਾਜ਼ਿਸ਼ ਦੇ ਸਿਧਾਂਤ, ਦੁਖਦਾਈ ਘਟਨਾਵਾਂ ਦੀ ਹੋਂਦ ਤੋਂ ਇਨਕਾਰ, ਬੇਬੁਨਿਆਦ ਡਾਕਟਰੀ ਦਾਅਵੇ ਜਾਂ ਨਾਗਰਿਕ ਪ੍ਰਕਿਰਿਆਵਾਂ ਦੀ ਇਕਸਾਰਤਾ ਨੂੰ ਕਮਜ਼ੋਰ ਕਰਨ ਸਮੇਤ ਗਲਤ ਜਾਣਕਾਰੀ ਫੈਲਾਉਣ 'ਤੇ ਪਾਬੰਦੀ ਲਗਾਉਂਦੀਆਂ ਹਨ। ਇਸ ਵਿੱਚ ਉਸ ਮੀਡੀਆ ਨੂੰ ਸਾਂਝਾ ਕਰਨਾ ਸ਼ਾਮਲ ਹੈ ਜਿਸ ਵਿੱਚ ਅਸਲ-ਜੀਵਨ ਦੀਆਂ ਘਟਨਾਵਾਂ (ਨੁਕਸਾਨਦੇਹ ਝੂਠੀ ਜਾਂ ਮਨਘੜਤ ਜਾਣਕਾਰੀ ਸਮੇਤ) ਬਾਰੇ ਗੁੰਮਰਾਹ ਕਰਨ ਲਈ ਹੇਰਾਫੇਰੀ ਕੀਤੀ ਜਾਂਦੀ ਹੈ।
  • ਗਲਤ ਜਾਣਕਾਰੀ ਵਾਲੀ ਸਮੱਗਰੀ ਨਾਲ ਨਜਿੱਠਣ ਦਾ ਸਾਡਾ ਤਰੀਕਾ ਬਿਲਕੁਲ ਸਿੱਧਾ ਹੈ: ਅਸੀਂ ਇਸਨੂੰ ਹਟਾ ਦਿੰਦੇ ਹਾਂ। ਜਦੋਂ ਸਾਨੂੰ ਸਾਡੀਆਂ ਸੇਧਾਂ ਦੀ ਉਲੰਘਣਾ ਕਰਨ ਵਾਲੀ ਸਮੱਗਰੀ ਮਿਲਦੀ ਹੈ, ਤਾਂ ਸਾਡੀ ਨੀਤੀ ਇਸ ਨੂੰ ਹਟਾਉਣ ਦੀ ਹੁੰਦੀ ਹੈ, ਜੋ ਤੁਰੰਤ ਇਸਦੇ ਹੋਰ ਵਿਆਪਕ ਤੌਰ 'ਤੇ ਸਾਂਝੇ ਕੀਤੇ ਜਾਣ ਦੇ ਜੋਖਮ ਨੂੰ ਘਟਾਉਂਦੀ ਹੈ।
  • ਸਾਡੀ ਐਪ ਵਿੱਚ, ਅਸੀਂ ਅਣਪਛਾਤੀ ਸਮੱਗਰੀ ਨੂੰ 'ਸੁਰਖੀਆਂ ਵਿੱਚ ਆਉਣ' ਦਾ ਮੌਕਾ ਨਹੀਂ ਦਿੰਦੇ ਹਾਂ। Snapchat ਵੱਲੋਂ ਅਜਿਹੀ ਕਿਸੇ ਵੀ ਸੁਤੰਤਰ ਖ਼ਬਰ-ਫੀਡ ਦੀ ਪੇਸ਼ਕਸ਼ ਨਹੀਂ ਕੀਤੀ ਜਾਂਦੀ ਹੈ ਜਿੱਥੇ ਵਿਅਕਤੀ ਜਾਂ ਪ੍ਰਕਾਸ਼ਕ ਗਲਤ ਜਾਣਕਾਰੀ ਪ੍ਰਸਾਰਿਤ ਕਰ ਸਕਦੇ ਹਨ। ਸਾਡੇ ਡਿਸਕਵਰ ਪਲੇਟਫਾਰਮ ਵਿੱਚ ਨਿਰੀਖਣ ਕੀਤੇ ਮੀਡੀਆ ਪ੍ਰਕਾਸ਼ਕਾਂ ਦੀ ਸਮੱਗਰੀ ਸ਼ਾਮਲ ਹੁੰਦੀ ਹੈ ਅਤੇ ਸਮੱਗਰੀ ਨੂੰ ਦਰਸ਼ਕਾਂ ਦੀ ਵੱਡੀ ਗਿਣਤੀ ਤੱਕ ਪਹੁੰਚਣ ਦੇ ਯੋਗ ਹੋਣ ਤੋਂ ਪਹਿਲਾਂ ਸਾਡੇ ਸਪੌਟਲਾਈਟ ਪਲੇਟਫਾਰਮ ਨੂੰ ਸਰਗਰਮੀ ਨਾਲ ਸੋਧਿਆ ਜਾਂਦਾ ਹੈ। ਅਸੀਂ ਗਰੁੱਪ ਚੈਟਾਂ ਦੀ ਪੇਸ਼ਕਸ਼ ਕਰਦੇ ਹਾਂ, ਜੋ ਆਕਾਰ ਵਿੱਚ ਸੀਮਿਤ ਹਨ, ਉਨ੍ਹਾਂ ਦੀ ਐਲਗੋਰਿਦਮ ਵੱਲੋਂ ਸਿਫ਼ਾਰਸ਼ਾਂ ਨਹੀਂ ਕੀਤੀਆਂ ਜਾਂਦੀਆਂ ਹਨ ਅਤੇ ਜੇ ਤੁਸੀਂ ਉਸ ਗਰੁੱਪ ਦੇ ਸਦੱਸ ਨਹੀਂ ਹੋ ਤਾਂ ਸਾਡੇ ਪਲੇਟਫਾਰਮ 'ਤੇ ਜਨਤਕ ਤੌਰ 'ਤੇ ਉਸ ਨੂੰ ਖੋਜਿਆ ਨਹੀਂ ਜਾ ਸਕਦਾ।
  • ਅਸੀਂ ਸਾਰੇ ਰਾਜਨੀਤਿਕ ਅਤੇ ਵਕਾਲਤੀ ਇਸ਼ਤਿਹਾਰਾਂ ਦੇ ਤੱਥਾਂ ਦੀ ਜਾਂਚ ਕਰਨ ਲਈ ਮਨੁੱਖੀ ਸਮੀਖਿਆ ਪ੍ਰਕਿਰਿਆਵਾਂ ਵਰਤਦੇ ਹਾਂ। ਚੋਣ ਇਸ਼ਤਿਹਾਰਬਾਜ਼ੀ ਅਤੇ ਮੁੱਦਿਆਂ ਦੀ ਵਕਾਲਤ ਕਰਨ ਵਾਲੀ ਇਸ਼ਤਿਹਾਰਬਾਜ਼ੀ ਸਮੇਤ ਸਾਰੇ ਰਾਜਨੀਤਿਕ ਇਸ਼ਤਿਹਾਰਾਂ ਵਿੱਚ ਪਾਰਦਰਸ਼ੀ "ਭੁਗਤਾਨ ਕੀਤਾ ਗਿਆ" ਸੁਨੇਹਾ ਸ਼ਾਮਲ ਹੋਣਾ ਚਾਹੀਦਾ ਹੈ ਜੋ ਪ੍ਰਾਯੋਜਿਤ ਕਰਨ ਵਾਲੀ ਸੰਸਥਾ ਨੂੰ ਉਜਾਗਰ ਕਰਦਾ ਹੈ, ਅਤੇ ਅਸੀਂ ਉਨ੍ਹਾਂ ਸਾਰੇ ਇਸ਼ਤਿਹਾਰਾਂ ਬਾਰੇ ਜਾਣਕਾਰੀ ਤੱਕ ਪਹੁੰਚ ਦਿੰਦੇ ਹਾਂ ਜੋ ਸਾਡੀ ਰਾਜਨੀਤਿਕ ਇਸ਼ਤਿਹਾਰਾਂ ਦੀ ਲਾਇਬ੍ਰੇਰੀ ਵਿੱਚ ਸਾਡੀ ਸਮੀਖਿਆ ਨੂੰ ਪਾਸ ਕਰਦੇ ਹਨ। ਅਮਰੀਕੀ ਚੋਣਾਂ ਦੇ ਸੰਬੰਧ ਵਿੱਚ, ਅਸੀਂ ਸਿਆਸੀ ਇਸ਼ਤਿਹਾਰਬਾਜ਼ੀ ਬਿਆਨਾਂ ਦੀ ਸੁਤੰਤਰ ਤੌਰ 'ਤੇ ਤੱਥ-ਜਾਂਚ ਕਰਨ ਲਈ ਗੈਰ-ਪੱਖਪਾਤੀ ਪੋਇਨਟਰ ਸੰਸਥਾ ਨਾਲ ਭਾਈਵਾਲੀ ਕਰਦੇ ਹਾਂ। ਇਸ ਤੋਂ ਇਲਾਵਾ, ਚੋਣਾਂ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੇ ਜੋਖਮਾਂ ਨੂੰ ਘਟਾਉਣ ਵਿੱਚ ਮਦਦ ਕਰਨ ਲਈ, ਅਸੀਂ ਉਸ ਦੇਸ਼ ਤੋਂ ਬਾਹਰ ਦੇ ਰਾਜਨੀਤਿਕ ਇਸ਼ਤਿਹਾਰਾਂ ਦੀ ਖਰੀਦ 'ਤੇ ਪਾਬੰਦੀ ਲਗਾਉਂਦੇ ਹਾਂ ਜਿਸ ਵਿੱਚ ਇਸ਼ਤਿਹਾਰ ਚੱਲਣਗੇ।
  • ਅਸੀਂ ਗਲਤ ਜਾਣਕਾਰੀ ਦਾ ਮੁਕਾਬਲਾ ਕਰਨ ਲਈ ਆਪਣੇ ਯਤਨਾਂ ਵਿੱਚ ਪਾਰਦਰਸ਼ਤਾ ਵਧਾਉਣ ਲਈ ਵਚਨਬੱਧ ਹਾਂ। ਸਾਡੀ ਸਭ ਤੋਂ ਨਵੀਨਤਮ ਪਾਰਦਰਸ਼ਤਾ ਰਿਪੋਰਟ, ਜਿਸ ਵਿੱਚ ਕਈ ਨਵੇਂ ਤੱਤਾਂ ਸਮੇਤ 2021 ਦੇ ਦੂਜੇ ਅੱਧ ਦੀ ਜਾਣਕਾਰੀ ਹੈ, ਜਿਸ ਵਿੱਚ ਵਿਸ਼ਵ ਪੱਧਰ 'ਤੇ ਗਲਤ ਜਾਣਕਾਰੀ ਦੇ ਵਿਰੁੱਧ ਸਾਡੇ ਕਨੂੰਨ ਅਮਲੀਕਰਨ ਦੇ ਯਤਨਾਂ ਬਾਰੇ ਡੇਟਾ ਵੀ ਸ਼ਾਮਲ ਹੈ। ਇਸ ਮਿਆਦ ਦੇ ਦੌਰਾਨ, ਅਸੀਂ ਗਲਤ ਜਾਣਕਾਰੀ ਕਰਕੇ ਸਾਡੀਆਂ ਨੀਤੀਆਂ ਦੀ ਉਲੰਘਣਾ ਲਈ ਸਮੱਗਰੀ ਦੇ 14,613 ਭਾਗਾਂ ਅਤੇ ਖਾਤਿਆਂ ਦੇ ਵਿਰੁੱਧ ਕਾਰਵਾਈ ਕੀਤੀ — ਅਤੇ ਅਸੀਂ ਸਾਡੀਆਂ ਭਵਿੱਖੀ ਰਿਪੋਰਟਾਂ ਵਿੱਚ ਇਨ੍ਹਾਂ ਉਲੰਘਣਾਵਾਂ ਦੀ ਵਧੇਰੇ ਵਿਸਤ੍ਰਿਤ ਵੰਡ ਦੇਣ ਦੀ ਯੋਜਨਾ ਬਣਾ ਰਹੇ ਹਾਂ।
ਇਸ ਨੂੰ ਅਗਾਂਹ ਵਧਾਉਂਦੇ ਹੋਏ, ਮੱਧਕਾਲੀ ਚੋਣਾਂ ਤੋਂ ਪਹਿਲਾਂ, ਅਸੀਂ ਜਾਣਕਾਰੀ ਸਾਂਝੀ ਕਰਨ ਅਤੇ ਸਾਡੀਆਂ ਨੀਤੀਆਂ ਦੀ ਪ੍ਰਭਾਵਸ਼ੀਲਤਾ ਅਤੇ ਹੋਰ ਨੁਕਸਾਨ ਘਟਾਉਣ ਦੇ ਯਤਨਾਂ ਦੀ ਨਿਗਰਾਨੀ ਕਰਨ ਲਈ ਸਮਰਪਿਤ ਅੰਦਰੂਨੀ ਪ੍ਰਕਿਰਿਆਵਾਂ ਦੀ ਸਥਾਪਨਾ ਕੀਤੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਸੀਂ ਆਪਣੀ ਪਹੁੰਚ ਨੂੰ ਲੋੜ ਅਨੁਸਾਰ ਦਰਜਾਬੰਦ ਕਰਦੇ ਹਾਂ। ਅਸੀਂ ਚੋਣ ਇਕਸਾਰਤਾ, ਜ਼ਮਹੂਰੀਅਤ ਅਤੇ ਸੂਚਨਾ ਇਕਸਾਰਤਾ ਭਾਈਚਾਰਿਆਂ ਦੇ ਖੋਜਕਰਤਾਵਾਂ, NGOs ਅਤੇ ਹੋਰ ਹਿੱਸੇਦਾਰਾਂ ਨਾਲ ਸਰਗਰਮੀ ਨਾਲ ਜੁੜ ਰਹੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਡੇ ਸੁਰੱਖਿਆ ਉਪਾਅ ਉਭਰ ਰਹੇ ਰੁਝਾਨਾਂ ਦੇ ਵਿਆਪਕ ਸੰਦਰਭ ਵਿੱਚ ਜ਼ਿੰਮੇਵਾਰੀ ਨਾਲ ਜੁੜੇ ਹੋਏ ਹਨ ਅਤੇ ਮਾਹਰ ਦ੍ਰਿਸ਼ਟੀਕੋਣਾਂ ਵੱਲੋਂ ਸੁਚੇਤ ਕੀਤੇ ਜਾਂਦੇ ਹਨ।
ਅਸੀਂ ਬਿਹਤਰ ਜਾਣਕਾਰੀ ਦੀ ਇਕਸਾਰਤਾ ਨੂੰ ਵਧਾਉਣ ਲਈ ਮਾਹਰਾਂ ਨਾਲ ਭਾਈਵਾਲੀ ਕਰਨ 'ਤੇ ਵੀ ਧਿਆਨ ਦੇ ਰਹੇ ਹਾਂ। ਸਾਡੇ ਡਿਸਕਵਰ ਸਮੱਗਰੀ ਪਲੇਟਫਾਰਮ ਰਾਹੀਂ ਅਸੀਂ ਆਪਣੇ ਭਾਈਚਾਰੇ ਨੂੰ ਦ ਵਾਲ ਸਟਰੀਟ ਜਰਨਲ, ਦ ਵਾਸ਼ਿੰਗਟਨ ਪੋਸਟ, ਵਾਈਸ ਅਤੇ ਐਨਬੀਸੀ ਨਿਊਜ਼ ਵਰਗੇ ਪ੍ਰਕਾਸ਼ਕਾਂ ਤੋਂ ਭਰੋਸੇਯੋਗ ਅਤੇ ਸਹੀ ਖਬਰਾਂ ਦੇਣ 'ਤੇ ਧਿਆਨ ਦੇ ਰਹੇ ਹਾਂ।
ਅਸੀਂ ਵਰਤੋਂਕਾਰਾਂ ਨੂੰ ਨਾਗਰਿਕ ਜਾਣਕਾਰੀ ਨਾਲ ਜੋੜਨ ਲਈ ਐਪ-ਵਿਚਲੇ ਸਰੋਤਾਂ ਦੀ ਵਿਸ਼ਾਲ ਸ਼੍ਰੇਣੀ ਵੀ ਵਿਕਸਤ ਕੀਤੀ ਹੈ, ਜਿਸ ਵਿੱਚ ਵੋਟ ਕਰਨ ਲਈ ਪੰਜੀਕਰਨ ਕਰਨ ਦੇ ਮੌਕੇ ਜਾਂ ਇੱਥੋਂ ਤੱਕ ਕਿ ਸਥਾਨਕ ਦਫਤਰ ਨੂੰ ਚਲਾਉਣ ਦੇ ਮੌਕੇ ਵੀ ਸ਼ਾਮਲ ਹੈ।
ਜ਼ਿੰਮੇਵਾਰੀ ਵਾਲੀ ਜਾਣਕਾਰੀ ਦੇ ਮਾਹੌਲ ਨੂੰ ਵਧਾਉਣ ਲਈ ਸਾਡੀ ਕੰਪਨੀ ਵਿੱਚ ਪ੍ਰਮੁੱਖ ਤਰਜੀਹ ਬਣੀ ਹੋਈ ਹੈ, ਅਤੇ ਅਸੀਂ Snapchat ਨੂੰ ਸੁਰਖੀਆਂ ਵਿੱਚ ਆਉਣ ਵਾਲੀ ਗਲਤ ਜਾਣਕਾਰੀ ਦੇ ਖਤਰੇ ਤੋਂ ਬਚਾਉਣ ਲਈ ਆਪਣੇ ਯਤਨਾਂ ਨੂੰ ਮਜ਼ਬੂਤ ​​ਕਰਦੇ ਹੋਏ Snapchatters ਤੱਕ ਜਿੱਥੇ ਉਹ ਹਨ, ਉੱਥੇ ਪਹੁੰਚਣ ਦੇ ਨਵੇਂ ਤਰੀਕੇ ਲੱਭਦੇ ਰਹਾਂਗੇ।
ਖ਼ਬਰਾਂ 'ਤੇ ਵਾਪਸ ਜਾਓ