ਡੇਟਾ ਪਰਦੇਦਾਰੀ ਦਿਵਸ: Snap ਦੇ ਨਵੇਂ ਪਰਦੇਦਾਰੀ ਅਤੇ ਸੁਰੱਖਿਆ ਕੇਂਦਰ ਅਤੇ ਪਰਦੇਦਾਰੀ ਸੈਟਿੰਗਾਂ ਬਾਰੇ ਹੋਰ ਜਾਣੋ

26 ਜਨਵਰੀ 2023

Snap ਵਿਖੇ ਪਰਦੇਦਾਰੀ ਸਾਡੇ ਮੁੱਢ ਵਿੱਚ ਹੈ। ਪਹਿਲੇ ਦਿਨ ਤੋਂ ਹੀ Snapchat ਦੀਆਂ ਤੈਅ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਨਿੱਜੀ ਸੰਚਾਰ ਅਤੇ ਗੱਲਬਾਤ ਰਾਹੀਂ ਲੋਕਾਂ ਨੂੰ ਉਨ੍ਹਾਂ ਦੀ ਦੋਸਤੀ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਨ 'ਤੇ ਸਾਡਾ ਧਿਆਨ ਰਿਹਾ ਹੈ।

ਜਿਵੇਂ ਕਿ ਅਸੀਂ ਵਧਦੇ ਅਤੇ ਵਿਕਸਿਤ ਹੁੰਦੇ ਹਾਂ, ਸਾਡਾ ਪਲੇਟਫਾਰਮ ਦੋ ਬੁਨਿਆਦੀ ਪਰ ਅਹਿਮ ਕਦਰਾਂ-ਕੀਮਤਾਂ: ਪਰਦੇਦਾਰੀ ਅਤੇ ਸੁਰੱਖਿਆ ਨਾਲ ਆਪਣੇ ਆਪ ਨੂੰ ਲਗਾਤਾਰ ਜੋੜੇ ਰੱਖਦਾ ਹੈ। Snapchatters ਨੂੰ ਸੁਰੱਖਿਅਤ ਅਤੇ ਮਹਿਫੂਜ਼ ਰੱਖਣ ਲਈ ਸਪਸ਼ਟ ਪਰਦੇਦਾਰੀ ਸਿਧਾਂਤ ਦਾ ਹੋਣਾ ਜ਼ਰੂਰੀ ਹੈ ਅਤੇ ਮਜ਼ਬੂਤ ਸੁਰੱਖਿਆ ਅਭਿਆਸ Snapchatter ਦੀ ਪਰਦੇਦਾਰੀ ਦੀ ਰੱਖਿਆ ਕਰਨ ਵਿੱਚ ਮਦਦ ਕਰਦੇ ਹਨ। ਇਸ ਲਈ, ਜਦੋਂ ਵੀ ਅਸੀਂ ਕੋਈ ਨਵੀਂ ਵਿਸ਼ੇਸ਼ਤਾ ਵਿਕਸਿਤ ਕਰਦੇ ਹਾਂ ਤਾਂ ਇਹ ਸਭ ਤੋਂ ਪਹਿਲਾਂ ਤੀਬਰ ਪਰਦੇਦਾਰੀ ਅਤੇ ਸੁਰੱਖਿਆ ਸਮੀਖਿਆ ਵਿੱਚੋਂ ਲੰਘਦੀ ਹੈ, ਅਤੇ ਜੇ ਉਹ ਨਵੀਂ ਵਿਸ਼ੇਸ਼ਤਾ ਜਾਂਚ 'ਤੇ ਖਰੀ ਨਹੀਂ ਉਤਰਦੀ, ਤਾਂ ਅਸੀਂ ਉਸਦੇ ਨਾਲ ਅੱਗੇ ਨਹੀਂ ਵਧਦੇ ਹਾਂ।

ਇਸ ਲਈ ਡੇਟਾ ਪਰਦੇਦਾਰੀ ਦਿਵਸ ਦੇ ਸਨਮਾਨ ਵਿੱਚ, ਅਸੀਂ ਹਾਲ ਹੀ ਵਿੱਚ ਆਪਣਾ ਪਰਦੇਦਾਰੀ ਅਤੇ ਸੁਰੱਖਿਆ ਕੇਂਦਰ – values.snap.com – ਲਾਂਚ ਕੀਤਾ ਹੈ, ਜਿਸ ਵਿੱਚ ਸਾਡੀ ਸਾਰੀ ਪਰਦੇਦਾਰੀ ਅਤੇ ਸੁਰੱਖਿਆ ਸਮੱਗਰੀ ਅਤੇ ਨੀਤੀਆਂ ਇੱਕ ਥਾਂ 'ਤੇ ਮੌਜੂਦ ਹਨ। ਲੋਕ ਹੁਣ ਇਸ ਕੇਂਦਰ 'ਤੇ ਜਾ ਸਕਦੇ ਹਨ ਅਤੇ ਛੋਟੀ ਸਮੱਗਰੀ ਲੱਭ ਸਕਦੇ ਹਨ ਜੋ ਉਨ੍ਹਾਂ ਨੂੰ ਸਮਝਣ ਵਿੱਚ ਆਸਾਨ ਤਰੀਕੇ ਨਾਲ ਪਰਦੇਦਾਰੀ ਅਤੇ ਸੁਰੱਖਿਆ ਲਈ Snap ਦੀ ਵਿਲੱਖਣ ਪਹੁੰਚ ਬਾਰੇ ਇਸ ਤਰੀਕੇ ਨਾਲ ਸਿੱਖਿਅਤ ਕਰਦੀ ਹੈ। ਪਹਿਲਾਂ, ਸਾਡੇ ਪਰਦੇਦਾਰੀ ਅਤੇ ਸੁਰੱਖਿਆ ਕੇਂਦਰ ਵੱਖਰੇ ਸਨ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਜਾਣਕਾਰੀ ਨੂੰ ਸੁਚਾਰੂ ਬਣਾਉਣ ਅਤੇ ਇੱਕ ਕੇਂਦਰੀ ਥਾਂ ਬਣਾ ਕੇ, ਵੱਧ ਤੋਂ ਵੱਧ ਲੋਕ ਸਾਡੀਆਂ ਨੀਤੀਆਂ, ਸਰੋਤਾਂ ਅਤੇ ਔਜ਼ਾਰਾਂ ਬਾਰੇ ਪੜਚੋਲ ਕਰ ਸਕਣਗੇ ਅਤੇ ਬਿਹਤਰ ਢੰਗ ਨਾਲ ਇਹ ਸਮਝ ਸਕਣਗੇ ਕਿ Snap ਵੱਲੋਂ ਸਾਡੇ ਪਲੇਟਫਾਰਮ 'ਤੇ ਲੋਕਾਂ ਦੀ ਸੁਰੱਖਿਆ ਲਈ ਕੀ ਕੀਤਾ ਜਾ ਰਿਹਾ ਹੈ ਅਤੇ ਲੋਕ ਆਪਣੀ ਸੁਰੱਖਿਆ ਲਈ ਕੀ ਕਰ ਸਕਦੇ ਹਨ।

ਅਸੀਂ ਚਾਹੁੰਦੇ ਹਾਂ ਕਿ Snapchatters ਉਨ੍ਹਾਂ ਵਲੋਂ ਸਾਂਝੀ ਕੀਤੀ ਸਮੱਗਰੀ ਨੂੰ ਨਿਯੰਤਰਿਤ ਕਰ ਸਕਣ, ਅਤੇ ਇਸ ਨੂੰ ਆਸਾਨ ਬਣਾਉਣ ਲਈ, ਅਸੀਂ ਢੁਕਵੀਆਂ ਸੈਟਿੰਗਾਂ ਨੂੰ ਲੱਭਣ ਅਤੇ ਸਮਝਣ ਲਈ ਹੋਰ ਵੀ ਆਸਾਨ ਬਣਾਉਣ ਵਾਸਤੇ ਸਾਡੇ ਸੈਟਿੰਗਾਂ ਪੰਨੇ ਨੂੰ ਤਾਜ਼ਾ ਕਰ ਰਹੇ ਹਾਂ। Snapchat ਅਜਿਹੀ ਐਪ ਹੈ ਜੋ ਲੋਕਾਂ ਨੂੰ ਖੁਦ ਨੂੰ ਜ਼ਾਹਰ ਕਰਨ, ਹਰ ਪਲ ਵਿੱਚ ਜੀਉਣ, ਸੰਸਾਰ ਬਾਰੇ ਜਾਣਨ ਅਤੇ ਇਕੱਠੇ ਮੌਜ-ਮਸਤੀ ਕਰਨ ਦੇ ਕਾਬਲ ਬਣਾਉਂਦੀ ਹੈ, ਇਸ ਲਈ ਅਸੀਂ ਅੰਤਰਕਿਰਿਆ ਔਜ਼ਾਰਾਂ ਦੀ ਲੜੀ ਵੀ ਲਾਂਚ ਕਰ ਰਹੇ ਹਾਂ, ਜਿਵੇਂ ਕਿ ਪਰਦੇਦਾਰੀ ਦੀ ਥੀਮ ਵਾਲਾ Bitmoji, ਪਰਦੇਦਾਰੀ ਪੇਸ਼ੇਵਰਾਂ ਦਾ ਅੰਤਰਰਾਸ਼ਟਰੀ ਸੰਘ (IAPP) ਦੇ ਨਾਲ ਸਾਂਝੇਦਾਰੀ ਵਿੱਚ ਸਟਿੱਕਰ ਪੈਕ, ਅਤੇ ਪ੍ਰਮੁੱਖ ਪਰਦੇਦਾਰੀ ਸੰਗਠਨ, ਫਿਊਚਰ ਪ੍ਰਾਈਵੇਸੀ ਫੋਰਮ (FPF) ਦੇ ਸਹਿਯੋਗ ਨਾਲ ਬਣਾਇਆ ਲੈਂਜ਼, ਜਿਸ ਵਿੱਚ ਤੁਹਾਡੀ ਆਨਲਾਈਨ ਪਰਦੇਦਾਰੀ ਦੀ ਰੱਖਿਆ ਲਈ, ਜਿਵੇਂ ਕਿ ਵਿਦਿਆਰਥੀ ਪਰਦੇਦਾਰੀ ਸੰਚਾਰ ਔਜ਼ਾਰ ਕਿੱਟ, ਵਧੀਆ ਅਭਿਆਸਾਂ ਵਾਲੇ ਸਰੋਤਾਂ ਲਈ ਸਵਾਈਪ-ਅੱਪ ਲਿੰਕ ਸ਼ਾਮਲ ਹੈ। ਅਖੀਰ ਵਿੱਚ, Snapchatters ਸਾਡੀ ਕਹਾਣੀਆਂ ਦੇ ਪੰਨੇ ਵਿੱਚ ਸਾਡੇ ਪਰਦੇਦਾਰੀ-ਕੇਂਦਰਿਤ ਚੈਨਲ 'ਤੇ ਜਾ ਕੇ, ਸੁਰੱਖਿਆ ਸਨੈਪਸ਼ਾਟ ਦੇ ਐਪੀਸੋਡ ਵੇਖ ਸਕਦੇ ਹਨ, ਜਿਸ ਵਿੱਚ ਮੀਡੀਆ ਭਾਈਵਾਲਾਂ ਅਤੇ ਰਚਨਾਕਾਰਾਂ ਦੀ ਸਮੱਗਰੀ ਸ਼ਾਮਲ ਹੁੰਦੀ ਹੈ। ਐਪੀਸੋਡ ਵਿਲੱਖਣ ਖਾਤਾ ਨਾਮ/ਪਾਸਵਰਡ ਬਣਾਉਣ ਅਤੇ ਦੋ-ਕਾਰਕ ਪ੍ਰਮਾਣਿਕਤਾ ਲਗਾਉਣ ਬਾਰੇ ਨੁਕਤੇ ਦਿੰਦਾ ਹੈ।

ਇਸ ਡੇਟਾ ਪਰਦੇਦਾਰੀ ਦਿਵਸ ਅਤੇ ਹਰ ਦਿਨ, Snap ਸਾਡੇ ਭਾਈਚਾਰਿਆਂ ਦੀ ਪਰਦੇਦਾਰੀ ਅਤੇ ਸੁਰੱਖਿਆ ਦੀ ਸਲਾਮਤੀ ਲਈ ਵਚਨਬੱਧ ਹੈ। ਅਸੀਂ ਦੁਨੀਆ ਭਰ ਦੇ Snapchatters ਲਈ ਮਜ਼ੇਦਾਰ, ਰੁਝੇਵੇਂ ਭਰੇ ਅਤੇ ਸੁਰੱਖਿਅਤ ਮਾਹੌਲ ਨੂੰ ਬਣਾਈ ਰੱਖਦੇ ਹੋਏ ਪਰਦੇਦਾਰੀ ਅਤੇ ਸੁਰੱਖਿਆ ਅਭਿਆਸਾਂ ਦੇ ਉੱਚੇ ਮਿਆਰਾਂ ਨੂੰ ਕਾਇਮ ਰੱਖਾਂਗੇ।

ਖ਼ਬਰਾਂ 'ਤੇ ਵਾਪਸ ਜਾਓ