ਡਿਜੀਟਲ ਤੰਦਰੁਸਤੀ ਵਾਸਤੇ Snap ਦੀ ਪਹਿਲੀ ਕੌਂਸਲ ਲਈ ਭਰਤੀ ਚਾਲੂ ਹੈ!

9 ਜਨਵਰੀ 2024

ਅਮਰੀਕਾ ਵਿੱਚ ਨੌਜਵਾਨਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ! ਇੱਥੇ ਆਨਲਾਈਨ ਸੁਰੱਖਿਆ ਦੇ ਮੁੱਦਿਆਂ ਅਤੇ ਆਨਲਾਈਨ ਜੀਵਨ ਬਾਰੇ ਤੁਹਾਡੀਆਂ ਗੱਲਾਂ ਦੀ ਸੁਣਵਾਈ ਕਰਵਾਉਣ ਦਾ ਵਿਲੱਖਣ ਮੌਕਾ ਹੈ। ਅੱਜ ਤੋਂ ਪ੍ਰਭਾਵੀ, Snap ਡਿਜੀਟਲ ਤੰਦਰੁਸਤੀ ਲਈ ਸਾਡੀ ਪਹਿਲੀ ਕੌਂਸਲ ਵਾਸਤੇ ਅਰਜ਼ੀਆਂ ਸਵੀਕਾਰ ਕਰ ਰਿਹਾ ਹੈ, ਜੋ ਕਿ ਅਮਰੀਕਾ ਵਿੱਚ 13 ਤੋਂ 16 ਸਾਲ ਦੀ ਉਮਰ ਦੇ ਨੌਜਵਾਨਾਂ ਲਈ 18 ਮਹੀਨਿਆਂ ਦਾ ਪਾਇਲਟ ਪ੍ਰੋਗਰਾਮ ਹੈ।

ਨਵੀਂ ਪੀੜ੍ਹੀ ਡਿਜੀਟਲ ਤੌਰ 'ਤੇ ਰੁੱਝੀ ਹੋਈ, ਸੂਝਵਾਨ ਅਤੇ ਸਰੋਤ-ਭਰਪੂਰ ਹੈ, ਅਤੇ Snap ਵਿਖੇ ਅਸੀਂ ਆਨਲਾਈਨ ਤਰੱਕੀ ਕਰਨ ਅਤੇ ਮਜ਼ਬੂਤ ਡਿਜੀਟਲ ਤੰਦਰੁਸਤੀ ਨੂੰ ਉਤਸ਼ਾਹਤ ਕਰਨ ਲਈ ਉਨ੍ਹਾਂ ਦੀਆਂ ਰਣਨੀਤੀਆਂ ਵਿੱਚ ਦਿਲਚਸਪੀ ਰੱਖਦੇ ਹਾਂ। ਸਾਨੂੰ Snapchat ਨੂੰ ਸਿਰਜਣਾਤਮਕਤਾ ਅਤੇ ਦੋਸਤਾਂ ਨਾਲ ਜੁੜਨ ਲਈ ਸੁਰੱਖਿਅਤ, ਸਿਹਤਮੰਦ ਅਤੇ ਵਧੇਰੇ ਮਜ਼ੇਦਾਰ ਜਗ੍ਹਾ ਬਣਾਉਣ ਲਈ ਉਨ੍ਹਾਂ ਦੇ ਵਿਚਾਰਾਂ ਨੂੰ ਸੁਣਨ ਦੀ ਵੀ ਤਾਂਘ ਹਾਂ। ਅਸੀਂ ਇਸ ਗੱਲ ਦੀ ਸ਼ਲਾਘਾ ਕਰਦੇ ਹਾਂ ਕਿ ਆਨਲਾਈਨ ਹੋਣਾ ਬਹੁਤ ਅਸਲ ਜੋਖਮ ਪੇਸ਼ ਕਰ ਸਕਦਾ ਹੈ, ਅਤੇ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਨੌਜਵਾਨ ਲੋਕ ਸਮਝਦੇ ਹਨ, ਪਛਾਣ ਸਕਦੇ ਹਨ, ਅਤੇ ਉਨ੍ਹਾਂ ਜੋਖਮਾਂ ਨੂੰ ਘਟਾਉਣ ਵਿੱਚ ਮਦਦ ਕਰਨ ਲਈ ਹੁਨਰ ਰੱਖਦੇ ਹਨ। ਇਸ ਲਈ ਅਸੀਂ ਇਸ ਕੌਂਸਲ ਦੀ ਅਗਵਾਈ ਕਰ ਰਹੇ ਹਾਂ: ਅੱਜ ਦੇ ਔਨਲਾਈਨ ਜੀਵਨ ਦੀ ਸਥਿਤੀ ਬਾਰੇ ਦੇਸ਼ ਭਰ ਦੇ ਕਿਸ਼ੋਰਾਂ ਦੇ ਵੱਖੋ-ਵੱਖਰੇ ਨਜ਼ਰੀਏ ਲੈਣ ਲਈ, ਨਾਲ ਹੀ ਹੋਰ ਸਕਾਰਾਤਮਕ ਅਤੇ ਲਾਭਦਾਇਕ ਤਜ਼ਰਬਿਆਂ ਲਈ ਉਹਨਾਂ ਦੀਆਂ ਉਮੀਦਾਂ ਅਤੇ ਆਦਰਸ਼ਾਂ ਨੂੰ ਪ੍ਰਾਪਤ ਕਰਨ ਲਈ।

ਪ੍ਰੋਗਰਾਮ ਵਿੱਚ ਮਹੀਨਾਵਾਰ ਕਾਲਾਂ, ਪ੍ਰੋਜੈਕਟ ਦਾ ਕੰਮ ਅਤੇ ਸਾਡੇ ਸਮੁੱਚੇ ਸੁਰੱਖਿਆ ਸਲਾਹਕਾਰ ਬੋਰਡ ਨਾਲ ਸ਼ਮੂਲੀਅਤ ਸ਼ਾਮਲ ਹੋਵੇਗੀ। ਇਸ ਪਹਿਲੇ ਸਾਲ ਵਿੱਚ, ਚੁਣੇ ਗਏ ਕੌਂਸਲ ਮੈਂਬਰਾਂ ਨੂੰ ਦੋ ਦਿਨਾਂ ਸਿਖਰ ਸੰਮੇਲਨ ਲਈ ਸੈਂਟਾ ਮੋਨਿਕਾ, ਕੈਲੀਫੋਰਨੀਆ ਵਿੱਚ Snap ਦੇ ਮੁੱਖ ਦਫ਼ਤਰ ਵਿੱਚ ਸੱਦਾ ਦਿੱਤਾ ਜਾਵੇਗਾ ਅਤੇ ਦੂਜੇ ਸਾਲ ਵਿੱਚ, ਸਾਡੇ ਕੋਲ ਕੌਂਸਲ ਦੇ ਮੈਂਬਰਾਂ ਨੂੰ ਸ਼ਾਮਲ ਕਰਨ ਅਤੇ ਉਨ੍ਹਾਂ ਦੇ ਗਿਆਨ ਅਤੇ ਸਿਖਲਾਈ ਨੂੰ ਵਿਖਾਉਣ ਲਈ ਜਨਤਕ ਸਮਾਗਮ ਕਰਨ ਦੀਆਂ ਯੋਜਨਾਵਾਂ ਹਨ।

ਸਾਡੀ ਡਿਜੀਟਲ ਤੰਦਰੁਸਤੀ ਕੌਂਸਲ ਵਿੱਚ ਸ਼ਾਮਲ ਹੋਣ ਲਈ ਅਰਜ਼ੀ ਦਿਓ

ਸੰਯੁਕਤ ਰਾਜ ਵਿੱਚ ਰਹਿਣ ਵਾਲੇ 13 ਅਤੇ 16 ਸਾਲ ਦੀ ਉਮਰ ਦੇ ਦਿਲਚਸਪੀ ਰੱਖਣ ਵਾਲੇ ਕਿਸ਼ੋਰਾਂ ਨੂੰ ਇਸ ਔਨਲਾਈਨ ਅਰਜ਼ੀ ਨੂੰ ਕੰਮਕਾਜੀ ਦਿਨ ਦੀ ਸਮਾਪਤੀ ਸ਼ੁੱਕਰਵਾਰ 22 ਮਾਰਚ (ਪੈਸੀਫਿਕ ਸਮਾਂ 5:00 ਵਜੇ) ਤੱਕ ਭਰਨਾ ਅਤੇ ਸਪੁਰਦ ਕਰਵਾਉਣਾ ਚਾਹੀਦਾ ਹੈ।

ਕੁਝ ਮੁੱਢਲੀ ਜਾਣਕਾਰੀ ਤੋਂ ਇਲਾਵਾ, ਅਰਜ਼ੀ ਸੋਸ਼ਲ ਮੀਡੀਆ ਦੀ ਵਰਤੋਂ ਅਤੇ ਆਮ ਤੌਰ 'ਤੇ ਔਨਲਾਈਨ ਜੀਵਨ ਬਾਰੇ ਸਵਾਲਾਂ ਲਈ ਲੇਖ ਜਾਂ ਛੋਟੇ ਵੀਡੀਓ ਜਵਾਬਾਂ ਦੀ ਮੰਗ ਕਰਦੀ ਹੈ, ਨਾਲ ਹੀ Snapchat ਐਪ ਅਤੇ ਕੰਪਨੀ ਵਜੋਂ Snap ਦੇ ਵਿਚਾਰਾਂ ਦੀ ਸਮਝ ਅਤੇ ਕੌਂਸਲ ਦੇ ਤਜ਼ਰਬੇ ਤੋਂ ਉਮੀਦਾਂ ਬਾਰੇ ਪੁੱਛਿਆ ਜਾ ਸਕਦਾ ਹੈ। 

ਪਹਿਲੇ ਸਾਲ ਵਿੱਚ ਦੋ-ਦਿਨਾਂ ਸੰਮੇਲਨ

ਸਾਡੀ ਅੰਦਰੂਨੀ ਕਮੇਟੀ ਵੱਲੋਂ ਅਰਜ਼ੀ ਸਮੀਖਿਆਵਾਂ ਅਤੇ ਚੋਣ ਤੋਂ ਬਾਅਦ, ਅਸੀਂ ਉਦਘਾਟਨੀ ਕੌਂਸਲ ਵਿੱਚ ਸ਼ਾਮਲ ਹੋਣ ਲਈ ਪੂਰੇ ਯੂ.ਐੱਸ. ਵਿੱਚੋਂ ਲਗਭਗ 15 ਨੌਜਵਾਨਾਂ ਨੂੰ ਸੱਦਾ ਦੇਵਾਂਗੇ, ਜਿਸ ਕਰਕੇ ਪਹਿਲੇ ਸਾਲ ਦੌਰਾਨ ਹਰੇਕ ਕੌਂਸਲ ਮੈਂਬਰ ਅਤੇ ਮਾਂ-ਪਿਓ, ਸਰਪ੍ਰਸਤ ਜਾਂ ਸਾਂਭ-ਸੰਭਾਲ ਕਰਨ ਵਾਲੇ ਨੂੰ ਸਾਡੀ ਕੰਪਨੀ ਦੇ ਮੁੱਖ ਦਫ਼ਤਰ ਵਿਖੇ ਕੌਂਸਲ ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਦੋ ਦਿਨਾਂ ਲਈ ਬੁਲਾਇਆ ਜਾਵੇਗਾ। ਹਵਾਈ ਕਿਰਾਏ, ਰਿਹਾਇਸ਼, ਭੋਜਨ ਅਤੇ ਸੰਬੰਧਿਤ ਯਾਤਰਾ ਦੇ ਖਰਚਿਆਂ ਦਾ ਭੁਗਤਾਨ Snap ਵੱਲੋਂ ਕੀਤਾ ਜਾਵੇਗਾ। 

ਸਿਖਰ ਸੰਮੇਲਨ ਵਿੱਚ ਛੋਟੇ ਸਮੂਹ ਅਤੇ ਪੂਰਨ-ਕੌਂਸਲ ਵਿਚਾਰ ਵਟਾਂਦਰੇ, ਸਰਪ੍ਰਸਤਾਂ ਅਤੇ ਸਾਂਭ-ਸੰਭਾਲ ਕਰਨ ਵਾਲਿਆਂ ਲਈ ਵੱਖਰਾ "ਪੇਰੈਂਟ ਟ੍ਰੈਕ", ਮਹਿਮਾਨ ਬੁਲਾਰਿਆਂ ਨਾਲ ਗੱਲਾਂਬਾਤਾਂ, Snap ਲੀਡਰਾਂ ਨਾਲ ਸ਼ਮੂਲੀਅਤ ਅਤੇ ਮਜ਼ੇਦਾਰ ਸਰਗਰਮੀਆਂ ਸ਼ਾਮਲ ਹੋਣ ਦੀ ਉਮੀਦ ਹੈ। ਸਿਖਰ ਸੰਮੇਲਨ ਤੋਂ ਬਾਅਦ, ਅਸੀਂ ਉਮੀਦ ਕਰਦੇ ਹਾਂ ਕਿ ਕੌਂਸਲ ਦੇ ਮੈਂਬਰ ਅਤੇ ਉਨ੍ਹਾਂ ਦੇ ਬਾਲਗ ਪ੍ਰਾਯੋਜਕ ਆਪਣੇ ਸਕੂਲਾਂ ਅਤੇ ਭਾਈਚਾਰਿਆਂ ਵਿੱਚ Snapchat 'ਤੇ ਡਿਜੀਟਲ ਤੰਦਰੁਸਤੀ ਅਤੇ ਸਕਾਰਾਤਮਕ ਸ਼ਮੂਲੀਅਤ ਲਈ ਰਾਜਦੂਤ ਵਜੋਂ ਕੰਮ ਕਰਨਗੇ। ਕੌਂਸਲ ਜਾਂ ਯੋਜਨਾਬੱਧ ਸਰਗਰਮੀਆਂ ਬਾਰੇ ਸਵਾਲਾਂ ਲਈ, platform-safety@snapchat.com 'ਤੇ ਸੰਪਰਕ ਕਰੋ। 

ਆਮ ਤੌਰ 'ਤੇ ਔਨਲਾਈਨ ਸੁਰੱਖਿਆ ਪ੍ਰਤੀ Snap ਦੀ ਵਚਨਬੱਧਤਾ ਅਤੇ ਕੰਮ ਕਰਨ ਬਾਰੇ ਹੋਰ ਜਾਣਨ ਲਈ, ਸਾਡੇ ਪਰਦੇਦਾਰੀ ਅਤੇ ਸੁਰੱਖਿਆ ਕੇਂਦਰ 'ਤੇ ਜਾਓ ਅਤੇ ਅਮਰੀਕਾ ਅਤੇ ਪੰਜ ਹੋਰ ਦੇਸ਼ਾਂ ਵਿੱਚ ਡਿਜੀਟਲ ਤੰਦਰੁਸਤੀ ਬਾਰੇ ਸਾਡੀ ਨਵੀਨਤਮ ਵਿਸ਼ਵਵਿਆਪੀ ਖੋਜ ਨੂੰ ਵੇਖਣਾ ਯਕੀਨੀ ਬਣਾਓ ਜੋ ਸੁਰੱਖਿਅਤ ਇੰਟਰਨੈੱਟ ਦਿਵਸ 6 ਫਰਵਰੀ 2024 ਨੂੰ ਪੇਸ਼ ਕੀਤੇ ਜਾਣ ਲਈ ਤਿਆਰ ਹੈ। ਸਾਨੂੰ ਇਸ ਬਸੰਤ ਰੁੱਤ ਵਿੱਚ ਚੁਣੇ ਕੌਂਸਲ ਮੈਂਬਰਾਂ ਬਾਰੇ ਖ਼ਬਰਾਂ ਸਾਂਝੀਆਂ ਕਰਨ ਦੀ ਉਡੀਕ ਹੈ!

- ਜੈਕਲੀਨ ਬੇਉਚੇਰੇ, ਗੋਲਬਲ ਪਲੇਟਫਾਰਮ ਸੁਰੱਖਿਆ ਦੀ ਮੁਖੀ

ਖ਼ਬਰਾਂ 'ਤੇ ਵਾਪਸ ਜਾਓ