ਵਿਆਖਿਆਕਾਰ - My AI ਅਤੇ ਟਿਕਾਣਾ ਸਾਂਝਾਕਰਨ

25 ਅਪ੍ਰੈਲ 2023

ਪਿਛਲੇ ਹਫ਼ਤੇ ਅਸੀਂ ਐਲਾਨ ਕੀਤਾ ਕਿ My AI, ਸਾਡਾ AI ਸੰਚਾਲਿਤ ਚੈਟਬੋਟ, Snapchat ਭਾਈਚਾਰੇ ਲਈ ਪੇਸ਼ ਕੀਤਾ ਜਾ ਰਿਹਾ ਹੈ। Snapchatters ਦੀਆਂ ਸ਼ੁਰੂਆਤੀ ਪ੍ਰਤਿਕਿਰਿਆਵਾਂ ਵੇਖਣਾ ਦਿਲਚਸਪ ਰਿਹਾ, ਅਤੇ ਅਸੀਂ My AI ਨੂੰ ਹੋਰ ਬਿਹਤਰ ਬਣਾਉਣ ਵਾਸਤੇ ਉਨ੍ਹਾਂ ਦੇ ਫੀਡਬੈਕ ਲਈ ਧੰਨਵਾਦੀ ਹਾਂ। ਅਸੀਂ ਉਨ੍ਹਾਂ ਤਰੀਕਿਆਂ ਨੂੰ ਸਪਸ਼ਟ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਰਾਹੀਂ My AI ਵੱਲੋਂ Snapchatters ਦੀ ਟਿਕਾਣਾ ਜਾਣਕਾਰੀ ਵਰਤੀ ਜਾ ਸਕਦੀ ਹੈ।

ਇਹ ਜਾਣਨਾ ਮਹੱਤਵਪੂਰਨ ਹੈ ਕਿ My AI ਵੱਲੋਂ Snapchatters ਦੀ ਕੋਈ ਨਵੀਂ ਟਿਕਾਣਾ ਜਾਣਕਾਰੀ ਨਹੀਂ ਇਕੱਤਰ ਕੀਤੀ ਜਾਂਦੀ ਹੈ। ਜਿਵੇਂ ਸਾਡੇ ਸਹਾਇਤਾ ਪੰਨੇ 'ਤੇ ਵੇਰਵਾ ਦਿੱਤਾ ਗਿਆ ਹੈ, ਚੈਟਬੋਟ ਕੋਲ ਸਿਰਫ਼ Snapchatter ਦੇ ਟਿਕਾਣੇ ਤੱਕ ਪਹੁੰਚ ਹੈ ਜੇਕਰ ਉਹਨਾਂ ਨੇ ਪਹਿਲਾਂ ਹੀ Snapchat ਨੂੰ ਇਜਾਜ਼ਤਾਂ ਦਿੱਤੀਆਂ ਹੋਈਆਂ ਹਨ (ਜੋ Snap ਨਕਸ਼ੇ 'ਤੇ ਉਹਨਾਂ ਦੇ ਟਿਕਾਣੇ ਨੂੰ ਸਾਂਝਾ ਕਰਨਾ ਵੀ ਸੰਭਵ ਬਣਾਉਂਦਾ ਹੈ)। ਸਾਡੇ ਭਾਈਚਾਰੇ ਲਈ ਹੋਰ ਪਾਰਦਰਸ਼ਤਾ ਪੇਸ਼ ਕਰਨ ਲਈ, ਸਾਡੀ ਟੀਮ My AI ਨੂੰ ਅੱਪਡੇਟ ਕਰ ਚੁੱਕੀ ਹੈ ਜੋ ਇਹ ਸਪਸ਼ਟ ਕਰਦਾ ਹੈ ਕਿ ਇਸ ਨੂੰ ਕਦੋਂ Snapchatter ਦਾ ਟਿਕਾਣਾ ਪਤਾ ਹੁੰਦਾ ਹੈ, ਅਤੇ ਕਦੋਂ ਨਹੀਂ।

Snapchat 'ਤੇ ਟਿਕਾਣਾ-ਸਾਂਝਾਕਰਨ

ਪਰਦੇਦਾਰੀ ਸਾਡੇ ਲਈ ਬੁਨਿਆਦੀ ਮੁੱਲ ਹੈ - ਇਹ ਲੋਕਾਂ ਨੂੰ ਦੋਸਤ ਅਤੇ ਪਰਿਵਾਰ ਨਾਲ ਸੰਪਰਕ ਕਰਨ ਵਿੱਚ ਮਦਦ ਕਰਨ ਦੇ ਸਾਡੇ ਮੁੱਖ ਵਰਤੋਂ ਮਾਮਲੇ ਲਈ ਮਹੱਤਵਪੂਰਨ ਹੈ। ਸਮੁੱਚੀ ਐਪ ਵਿੱਚ, ਅਸੀਂ ਇਕੱਤਰ ਕੀਤੇ ਡੈਟਾ ਦੀ ਮਾਤਰਾ ਨੂੰ ਘੱਟ ਕਰਨ ਅਤੇ ਸਾਡੇ ਭਾਈਚਾਰੇ ਨਾਲ ਜਿੰਨਾ ਸੰਭਵ ਹੋ ਸਕੇ ਪਾਰਦਰਸ਼ੀ ਰਹਿਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਡਾ ਹਰੇਕ ਉਤਪਾਦ ਉਨ੍ਹਾਂ ਦਾ ਡੈਟਾ ਕਿਵੇਂ ਵਰਤਦਾ ਹੈ।

ਸਾਰੇ Snapchatters, ਲਈ, ਸਹੀ ਟਿਕਾਣਾ-ਸਾਂਝਾਕਰਨ ਪੂਰਵ-ਨਿਰਧਾਰਤ ਤੌਰ ’ਤੇ ਬੰਦ ਹੈ, ਅਤੇ Snapchat ਸਿਰਫ਼ ਤਾਂ ਤੁਹਾਡੇ ਟਿਕਾਣੇ ਤੱਕ ਪਹੁੰਚ ਸਕਦੀ ਹੈ ਜੇਕਰ ਤੁਸੀਂ ਇਸ ਨੂੰ ਸਾਂਝਾ ਕਰਨ ਦੀ ਸਹਿਮਤੀ ਦਿੰਦੇ ਹੋ। Snapchat ਨਾਲ ਟਿਕਾਣਾ ਸਾਂਝਾ ਕਰਨ ਨਾਲ ਲੈਂਜ਼ ਵਰਗੀਆਂ ਭੂਗੋਲਿਕ ਤੌਰ 'ਤੇ ਸੰਬੰਧਤ ਵਿਸ਼ੇਸ਼ਤਾਵਾਂ ਨਾਲ Snapchat ਤਜ਼ਰਬੇ ਨੂੰ ਬਿਹਤਰ ਬਣਾਉਣ ਲਈ ਮਦਦ ਮਿਲਦੀ ਹੈ।

ਸਾਡਾ Snap ਨਕਸ਼ਾ ਵਰਤੋਂਕਾਰਾਂ ਨੂੰ ਆਪਣੇ ਮੌਜੂਦਾ ਦੋਸਤਾਂ ਨਾਲ ਟਿਕਾਣਾ ਸਾਂਝਾ ਕਰਨਾ ਚੁਣਨ ਦਾ ਵਿਕਲਪ ਦਿੰਦਾ ਹੈ, ਪਰ ਉਨ੍ਹਾਂ ਸੰਪਰਕਾਂ ਨਾਲ ਨਹੀਂ ਜੋ ਪਹਿਲਾਂ ਤੋਂ Snapchat 'ਤੇ ਦੋਸਤ ਨਹੀਂ ਹਨ।

ਇਹ My AI 'ਤੇ ਕਿਵੇਂ ਲਾਗੂ ਹੁੰਦਾ ਹੈ

ਜਦੋਂ ਕੋਈ Snapchatter ਪਹਿਲੀ ਵਾਰ My AI ਵਰਤਦਾ ਹੈ, ਤਾਂ ਉਸ ਨੂੰ ਇਹ ਦੱਸਦਿਆਂ ਨੋਟਿਸ ਮਿਲਦਾ ਹੈ ਕਿ ਇਹ ਜਵਾਬਾਂ ਨੂੰ ਵਿਅਕਤੀਗਤ ਬਣਾਉਣ ਲਈ ਉਸ ਜਾਣਕਾਰੀ ਨੂੰ ਵਰਤ ਸਕਦਾ ਹੈ ਜੋ ਉਹ Snapchat ਨਾਲ ਸਾਂਝਾ ਕਰਦੇ ਹਨ। My AI ਵੱਲੋਂ ਤੁਹਾਡੀਆਂ ਬੇਨਤੀਆਂ ਦੇ ਜਵਾਬ ਵਿੱਚ ਤੁਹਾਡੇ ਨਾਲ ਸਿਰਫ਼ ਤਾਂ ਵਿਅਕਤੀਗਤ ਬਣਾਈਆਂ ਟਿਕਾਣਾ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਜੇਕਰ ਤੁਸੀਂ Snapchat ਨਾਲ ਟਿਕਾਣਾ ਜਾਣਕਾਰੀ ਸਾਂਝਾ ਕਰ ਰਹੇ ਹੋ।

ਜੇ ਤੁਸੀਂ Snapchat ਨਾਲ ਆਪਣਾ ਟਿਕਾਣਾ ਸਾਂਝਾ ਕਰਨਾ ਚੁਣਦੇ ਹੋ ਤਾਂ My AI ਕੋਲ Snapchat ਦਾ ਇਹ ਗਿਆਨ ਵਰਤਣ ਦੀ ਯੋਗਤਾ ਹੈ ਕਿ ਤੁਸੀਂ ਕਿੱਥੇ ਹੋ ਅਤੇ ਤੁਹਾਡੇ ਆਲੇ-ਦੁਆਲੇ ਕਿਹੜੀਆਂ ਥਾਵਾਂ ਹਨ ਤਾਂ ਕਿ ਤੁਹਾਡੇ ਪੁੱਛਣ 'ਤੇ ਲਾਹੇਵੰਦ ਥਾਵਾਂ ਦੀਆਂ ਸਿਫ਼ਾਰਸ਼ਾਂ ਦਿੱਤੀਆਂ ਜਾ ਸਕਣ। ਉਦਾਹਰਨ ਲਈ - ਜੇ ਤੁਸੀਂ ਆਪਣਾ ਟਿਕਾਣਾ Snapchat ਨਾਲ ਸਾਂਝਾ ਕੀਤਾ ਹੈ ਅਤੇ My AI ਨੂੰ ਪੁੱਛਦੇ ਹੋ ਕਿ "ਮੇਰੇ ਨੇੜੇ ਕਿਹੜੇ ਵਧੀਆ ਇਤਾਲਵੀ ਰੈਸਟੋਰੈਂਟ ਹਨ?," ਤਾਂ ਇਹ Snap ਨਕਸ਼ੇ ਤੋਂ ਨੇੜਲੇ ਸੁਝਾਅ ਦਿੰਦਾ ਹੈ।

ਜੇ Snapchatters Snapchat ਨਾਲ ਉਨ੍ਹਾਂ ਦਾ ਟਿਕਾਣਾ ਸਾਂਝਾ ਕਰਨਾ ਬੰਦ ਕਰਦੇ ਹਨ, ਤਾਂ My AI ਵਿੱਚ ਇਸ ਦਾ ਅਸਰ ਦਿਸਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਅਸੀਂ Snapchatters ਨੂੰ My AI ਬਾਰੇ ਸਾਡੇ ਨਾਲ ਫੀਡਬੈਕ ਸਾਂਝਾ ਕਰਨਾ ਜਾਰੀ ਰੱਖਣ ਅਤੇ ਸਾਡੀਆਂ ਟੀਮਾਂ ਨੂੰ ਕਿਸੇ ਵੀ ਗਲਤ ਜਵਾਬਾਂ ਦੀ ਰਿਪੋਰਟ ਕਰਨ ਲਈ ਉਤਸ਼ਾਹਿਤ ਕਰਦੇ ਹਾਂ — ਤਾਂ ਜੋ ਅਸੀਂ My AI ਨੂੰ ਵਧੇਰੇ ਸਟੀਕ, ਮਜ਼ੇਦਾਰ ਅਤੇ ਲਾਹੇਵੰਦ ਬਣਾਉਣ ਲਈ ਕੰਮ ਕਰਨਾ ਜਾਰੀ ਰੱਖ ਸਕੀਏ।

ਖ਼ਬਰਾਂ 'ਤੇ ਵਾਪਸ ਜਾਓ