AI ਮਾਹਰ Snap ਦੇ ਸੁਰੱਖਿਆ ਸਲਾਹਕਾਰ ਬੋਰਡ ਵਿੱਚ ਸ਼ਾਮਲ ਹੋਏ ਹਨ

31 ਜੁਲਾਈ 2023

ਇਸ ਸਾਲ ਦੇ ਸ਼ੁਰੂ ਵਿੱਚ, Snap ਨੇ ਘੋਸ਼ਣਾ ਕੀਤੀ ਸੀ ਕਿ ਇਹ ਸਾਡੇ ਸੁਰੱਖਿਆ ਸਲਾਹਕਾਰ ਬੋਰਡ (SAB), ਵਿੱਚ ਸ਼ਾਮਲ ਹੋਣ ਲਈ ਮਸ਼ੀਨੀ ਸੂਝ (AI) ਵਿੱਚ ਯੋਗਤਾ ਪ੍ਰਾਪਤ ਮਾਹਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ, ਜੋ ਹੁਣ 16 ਪੇਸ਼ੇਵਰਾਂ ਅਤੇ ਤਿੰਨ ਨੌਜਵਾਨ ਵਕਾਲਤੀਆਂ ਦਾ ਗਰੁੱਪ ਹੈ, ਜੋ ਪਲੇਟਫਾਰਮ ਸੁਰੱਖਿਆ ਸੰਬੰਧੀ ਮੁੱਦਿਆਂ 'ਤੇ Snap ਦੇ ਸਾਊਂਡਿੰਗ ਬੋਰਡ ਵਜੋਂ ਕੰਮ ਕਰਦਾ ਹੈ। ਸਾਨੂੰ ਇਹ ਸਾਂਝਾ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਦੋ AI ਮਾਹਰ ਸਾਡੇ ਬੋਰਡ ਵਿੱਚ ਸ਼ਾਮਲ ਹੋਏ ਅਤੇ ਪਿਛਲੇ ਮਹੀਨੇ ਸਾਡੀ ਨਵੀਂ SAB ਦੀ ਪਹਿਲੀ ਵਿਅਕਤੀਗਤ ਬੈਠਕ ਵਿੱਚ ਭਾਗ ਲਿਆ।

ਫਿਨਲੈਂਡ-ਆਧਾਰਿਤ Saidot ਦੇ ਸੀਈਓ ਮੀਰੀ ਹਾਤਾਜਾ, ਅਤੇ ਯੂ.ਐੱਸ. ਵਿੱਚ ਵਕੀਲ ਪੈਟਰਿਕ ਕੇ, ਲਿਨ, ਜੋ ਕਿ Machine See, Machine Do ਦੇ ਲੇਖਕ ਵੀ ਹਨ, ਉਨ੍ਹਾਂ ਨੂੰ Snap ਦੇ SAB ਵਿੱਚ ਦੋ AI-ਮਾਹਰ ਸੀਟਾਂ ਲਈ ਦਰਜਨਾਂ ਬਿਨੈਕਾਰਾਂ ਵਿੱਚ ਚੁਣਿਆ ਗਿਆ। ਮੀਰੀ ਅਤੇ ਪੈਟਰਿਕ ਗਿਆਨ ਅਤੇ ਤਜ਼ਰਬੇ ਦਾ ਖਜ਼ਾਨਾ ਲੈ ਕੇ ਆਏ ਹਨ ਅਤੇ AI ਅਤੇ ਔਨਲਾਈਨ ਸੁਰੱਖਿਆ ਦੀ ਕਾਟ 'ਤੇ ਮੁੱਦਿਆਂ 'ਤੇ ਸਾਡੀ ਸੋਚ ਨੂੰ ਫ਼ੈਸਲੇ ਕਰਨ ਵਿੱਚ ਮਦਦ ਕਰ ਰਹੇ ਹਨ। ਇੱਥੇ ਮੀਰੀ ਅਤੇ ਪੈਟਰਿਕ ਵੱਲੋਂ ਉਹਨਾਂ ਦੇ ਆਪਣੇ ਸ਼ਬਦਾਂ ਵਿੱਚ ਕੁਝ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ: 

ਮੀਰੀ: “ਮੈਂ ਇਸ ਗਰੁੱਪ ਵਿੱਚ ਸ਼ਾਮਲ ਹੋ ਕੇ ਅਤੇ Snap ਦੇ AI ਸਫ਼ਰ ਵਿੱਚ ਉਹਨਾਂ ਨਾਲ ਸਹਿਯੋਗ ਕਰਕੇ ਬਹੁਤ ਖੁਸ਼ ਹਾਂ। ਅਸੀਂ ਮਹੱਤਵਪੂਰਨ ਸਮੇਂ ਵਿੱਚ ਰਹਿ ਰਹੇ ਹਾਂ ਜਿੱਥੇ AI ਤਕਨਾਲੋਜੀਆਂ ਸੋਸ਼ਲ ਮੀਡੀਆ ਕੰਪਨੀਆਂ ਲਈ ਆਪਣੀ ਕਦਰ ਅਤੇ ਸੇਵਾਵਾਂ ਨੂੰ ਵਧਾਉਣ ਅਤੇ ਸੋਧਣ ਲਈ ਨਵੇਂ ਮੌਕੇ ਪੈਦਾ ਕਰਦੀਆਂ ਹਨ। ਪ੍ਰਭਾਵ ਦੇ ਅਜਿਹੇ ਪੈਮਾਨੇ ਦੇ ਕਾਰਨ, Snap ਦੀ ਆਪਣੇ ਨੌਜਵਾਨ ਵਰਤੋਂਕਾਰਾਂ ਦੀ ਭਲਾਈ ਨੂੰ ਤਰਜੀਹ ਦੇਣ ਅਤੇ ਉਨ੍ਹਾਂ ਨੂੰ ਸੰਭਾਵਿਤ ਜੋਖਮਾਂ ਤੋਂ ਬਚਾਉਣ ਲਈ ਧਿਆਨ ਨਾਲ ਇਹਨਾਂ ਨਵੇਂ AI ਮੌਕਿਆਂ ਦੀ ਪੜਚੋਲ ਕਰਨ ਦੀ ਬਹੁਤ ਹੀ ਮਹੱਤਵਪੂਰਨ ਜ਼ਿੰਮੇਵਾਰੀ ਹੈ। ਮੈਂ ਸੁਰੱਖਿਅਤ ਅਤੇ ਜ਼ਿੰਮੇਵਾਰ AI ਤਾਇਨਾਤੀਆਂ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰਨ ਲਈ ਬਹੁ-ਅਨੁਸ਼ਾਸਨੀ ਸੁਰੱਖਿਆ ਸਲਾਹਕਾਰ ਬੋਰਡ ਰਾਹੀਂ Snap ਨਾਲ ਸਹਿਯੋਗ ਕਰਨ ਦਾ ਮਾਣ ਮਹਿਸੂਸ ਕਰਦੀ ਹਾਂ ਅਤੇ, ਉਮੀਦ ਹੈ ਕਿ ਸੋਸ਼ਲ ਮੀਡੀਆ ਵਿੱਚ ਵੀ AI ਲਈ ਜ਼ਿੰਮੇਵਾਰ ਉਦਯੋਗਿਕ ਰੀਤਾਂ ਦੀ ਸਿਰਜਣਾ ਵਿੱਚ ਯੋਗਦਾਨ ਪਾਵਾਂਗੀ।"

ਪੈਟਰਿਕ: "AI ਸੋਸ਼ਲ ਮੀਡੀਆ 'ਤੇ ਨਵੇਂ ਸੰਵਾਦਾਂ ਅਤੇ ਵਿਸ਼ੇਸ਼ਤਾਵਾਂ ਨੂੰ ਪੇਸ਼ ਕਰਨ ਦੇ ਦਿਲਚਸਪ ਮੌਕੇ ਦਿੰਦੀ ਹੈ। ਹਾਲਾਂਕਿ, AI ਦੇ ਸੰਭਾਵਿਤ ਲਾਭਾਂ ਨੂੰ ਤਕਨਾਲੋਜੀ ਦੇ ਜੋਖਮਾਂ ਬਾਰੇ ਵਿਚਾਰਸ਼ੀਲ ਅਤੇ ਨਿਰੰਤਰ ਵਿਚਾਰ-ਵਟਾਂਦਰੇ ਤੋਂ ਬਿਨਾਂ ਪੂਰੀ ਤਰ੍ਹਾਂ ਮਹਿਸੂਸ ਨਹੀਂ ਕੀਤਾ ਜਾ ਸਕਦਾ। ਸੁਰੱਖਿਅਤ ਡਿਜੀਟਲ ਥਾਂ ਵਿਕਸਿਤ ਕਰਨ ਲਈ ਤਕਨਾਲੋਜੀ ਦੀ ਵਰਤੋਂ ਕਰਨ ਦੇ ਤਰੀਕਿਆਂ 'ਤੇ ਵਿਚਾਰ ਕਰਦੇ ਹੋਏ, ਖਾਸ ਕਰਕੇ ਅੱਲ੍ਹੜ ਉਮਰ ਦੇ ਮੁੰਡੇ-ਕੁੜੀਆਂ ਅਤੇ ਨੌਜਵਾਨ ਲੋਕਾਂ ਲਈ, Snap ਇਹਨਾਂ ਖਤਰਿਆਂ ਦੀ ਪਛਾਣ ਕਰਦੇ ਹੋਏ ਭਵਿੱਖ ਵਿੱਚ ਤਰੱਕੀ ਵੱਲ ਵੱਧ ਰਿਹਾ ਹੈ। ਮੈਨੂੰ Snap ਦੇ ਸੁਰੱਖਿਆ ਸਲਾਹਕਾਰ ਬੋਰਡ ਵਿੱਚ AI ਮਾਹਰ ਵਜੋਂ ਚੱਲ ਰਹੀਆਂ ਇਹਨਾਂ ਕੋਸ਼ਿਸ਼ਾਂ ਵਿੱਚ ਯੋਗਦਾਨ ਪਾਉਣ ਦੀ ਬੇਸਬਰੀ ਨਾਲ ਉਡੀਕ ਹੈ।

2022 ਵਿੱਚ, ਅਸੀਂ ਵਿਭਿੰਨ ਭੂਗੋਲਿਕ ਸਥਾਨਾਂ, ਅਨੁਸ਼ਾਸਨਾਂ ਅਤੇ ਸੁਰੱਖਿਆ-ਸਬੰਧਿਤ ਭੂਮਿਕਾਵਾਂ ਤੋਂ ਪੇਸ਼ੇਵਰਾਂ ਦੇ ਹੋਰ ਵੀ ਵਧੇਰੇ ਵੰਨ-ਸੁਵੰਨੇ ਗਰੁੱਪ ਨੂੰ ਸ਼ਾਮਲ ਕਰਨ ਲਈ ਸਾਡੇ SAB ਦਾ ਵਿਸਤਾਰ ਕੀਤਾ ਅਤੇ ਮੁੜ-ਸੁਰਜੀਤ ਕੀਤਾ। ਅਸੀਂ ਨੌਜਵਾਨ ਪੀੜ੍ਹੀ ਦੇ ਤਿੰਨ ਮੈਂਬਰਾਂ ਦੀ ਵੀ ਚੋਣ ਕੀਤੀ ਹੈ, ਜੋ ਸਾਰੇ Snapchat ਦੇ ਮਾਹਰ-ਵਰਤੋਂਕਾਰ ਹਨ, ਤਾਂ ਜੋ ਸਭ ਤੋਂ ਮਹੱਤਵਪੂਰਨ ਨੌਜਵਾਨਾਂ ਦੀ – ਇਸ ਰਣਨੀਤਕ ਪੱਧਰ 'ਤੇ – ਨੁਮਾਇੰਦਗੀ ਨੂੰ ਯਕੀਨੀ ਬਣਾਇਆ ਜਾ ਸਕੇ। MY AI ਦੇ ਆਗਮਨ ਨੇ ਸਾਨੂੰ ਇਸ ਵਿਲੱਖਣ ਅਤੇ ਵਧ ਰਹੇ ਖੇਤਰ ਵਿੱਚ ਮਾਹਰਾਂ ਨੂੰ ਸ਼ਾਮਲ ਕਰਨ ਲਈ ਆਪਣੇ SAB ਨੂੰ ਹੋਰ ਵਧਾਉਣ ਲਈ ਪ੍ਰੇਰਿਆ।

ਅਸੀਂ ਮੀਰੀ ਅਤੇ ਪੈਟਰਿਕ, ਅਤੇ ਸਾਡੇ SAB ਮੈਂਬਰਾਂ ਦਾ, ਉਹਨਾਂ ਦੀਆਂ ਡੂੰਘੀਆਂ ਅੰਦਰੂਨੀ-ਝਾਤਾਂ ਅਤੇ ਦ੍ਰਿਸ਼ਟੀਕੋਣਾਂ ਲਈ ਧੰਨਵਾਦ ਕਰਦੇ ਹਾਂ ਜੋ ਉਹਨਾਂ ਨੇ Snap ਦੇ ਮੁੱਖ ਦਫ਼ਤਰ ਵਿਖੇ ਪਿਛਲੇ ਮਹੀਨੇ ਹੋਈ ਉਦਘਾਟਨੀ ਅੰਦਰੂਨੀ-ਬੈਠਕ ਵਿੱਚ ਸਾਂਝੇ ਕੀਤੇ ਸਨ। ਅਸੀਂ ਸਮੂਹਿਕ ਤੌਰ 'ਤੇ ਨਵੀਆਂ ਅਤੇ ਮੌਜੂਦਾ ਉਤਪਾਦ ਵਿਸ਼ੇਸ਼ਤਾਵਾਂ ਅਤੇ ਕਾਰਜਾਤਮਕਤਾ, ਗੁੰਝਲਦਾਰ ਦੁਨੀਆਵੀ ਵਿਧਾਨਕ ਅਤੇ ਅਧਿਨਿਯਮਕ ਮੁੱਦਿਆਂ, ਅਤੇ ਸੁਰੱਖਿਅਤ ਰਹਿਣ ਲਈ ਪ੍ਰਮੁੱਖ ਜਾਗਰੂਕਤਾ-ਵਧਾਉਣ ਵਾਲੇ ਅਤੇ ਜਾਣਕਾਰੀ ਭਰਪੂਰ ਨੁਕਤਿਆਂ ਦੇ ਨਾਲ Snapchatters ਅਤੇ ਸਾਡੇ ਸਭ ਤੋਂ ਨੌਜਵਾਨ ਵਰਤੋਂਕਾਰਾਂ ਦੇ ਮਾਪਿਆਂ ਤੱਕ ਪਹੁੰਚ ਕਰਨ ਦੇ ਵਿਚਾਰਾਂ ਬਾਰੇ ਚਰਚਾ ਕੀਤੀ।

ਸਾਨੂੰ ਆਉਣ ਵਾਲੇ ਕਈ ਮਹੀਨਿਆਂ ਅਤੇ ਸਾਲਾਂ ਵਾਸਤੇ ਸਾਡੇ SAB ਨਾਲ ਕੰਮ ਕਰਨ ਦੀ ਬੇਸਬਰੀ ਨਾਲ ਉਡੀਕ ਹੈ।

- ਜੈਕਲੀਨ ਬਿਉਸ਼ੇਰ, Snap ਗਲੋਬਲ ਪਲੇਟਫਾਰਮ ਸੁਰੱਖਿਆ ਦੀ ਮੁਖੀ

ਖ਼ਬਰਾਂ 'ਤੇ ਵਾਪਸ ਜਾਓ
1 Member until November 10, 2023