ਨਵੀਂ ਖੋਜ ਇਹ ਦਰਸਾਉਂਦੀ ਹੈ ਕਿ ਆਨਲਾਈਨ ਜੋਖਮ ਦਾ ਸਾਹਮਣਾ ਕਰਨ ਤੋਂ ਬਾਅਦ ਵੱਧ ਕਿਸ਼ੋਰ ਗੱਲ ਕਰ ਰਹੇ ਹਨ
13 ਨਵੰਬਰ 2025
ਨਵੀਂ ਖੋਜ ਦੇ ਅਨੁਸਾਰ ਵੱਡੀ ਗਿਣਤੀ ਵਿੱਚ ਕਿਸ਼ੋਰ ਆਨਲਾਈਨ ਜੋਖਮ ਦਾ ਸਾਹਮਣਾ ਕਰਨ ਤੋਂ ਬਾਅਦ ਆਪਣੀ ਜ਼ਿੰਦਗੀ ਵਿੱਚ ਮਾਪਿਆਂ, ਦੋਸਤਾਂ, ਭੈਣਾਂ-ਭਰਾਵਾਂ ਅਤੇ ਹੋਰ ਭਰੋਸੇਯੋਗ ਲੋਕਾਂ ਨਾਲ ਵਿਚਾਰ ਕਰ ਰਹੇ ਹਨ – ਜੋ ਬਹੁਤ ਹੀ ਚੰਗੀ ਗੱਲ ਹੈ। ਪਰ ਲੱਭਤਾਂ ਇਹ ਵੀ ਦਰਸਾਉਂਦੀਆਂ ਹਨ ਕਿ ਜਦੋਂ ਕਿਸ਼ੋਰ ਆਨਲਾਈਨ ਵਧੇਰੇ ਨਿੱਜੀ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ, ਜਿਸ ਵਿੱਚ ਜਿਨਸੀ ਜੋਖਮ ਅਤੇ ਸਵੈ-ਨੁਕਸਾਨ ਸ਼ਾਮਲ ਹਨ, ਤਾਂ ਉਹ ਘੱਟ ਹੀ ਖੁੱਲ੍ਹ ਕੇ ਗੱਲ ਕਰਦੇ ਹਨ।
ਛੇ ਦੇਸ਼ਾਂ ਦੇ 13 ਤੋਂ 17 ਸਾਲ ਦੀ ਉਮਰ ਦੇ 10 ਕਿਸ਼ੋਰਾਂ (71%) ਵਿੱਚੋਂ ਸੱਤ ਨੇ ਕਿਹਾ ਕਿ ਉਨ੍ਹਾਂ ਨੇ ਆਨਲਾਈਨ ਜੋਖਮ ਜਿਵੇਂ ਕਿ ਅਣਚਾਹੇ ਸੰਪਰਕ ਜਾਂ ਆਨਲਾਈਨ ਧੌਂਸਪੁਣੇ ਦਾ ਸਾਹਮਣਾ ਕਰਨ ਤੋਂ ਬਾਅਦ ਮਦਦ ਮੰਗੀ ਜਾਂ ਕਿਸੇ ਨਾਲ ਗੱਲਬਾਤ ਕੀਤੀ। ਇਹ ਪਿਛਲੇ ਸਾਲ ਦੇ 68% ਦੀ ਤੁਲਨਾ ਵਿੱਚ ਹੈ ਜਿਨ੍ਹਾਂ ਨੇ ਕਿਹਾ ਕਿ ਉਹਨਾਂ ਨੇ ਆਨਲਾਈਨ ਘਟਨਾ ਤੋਂ ਬਾਅਦ ਗੱਲ ਕੀਤੀ ਅਤੇ 2023 ਵਿੱਚ ਇਸ ਤੋਂ ਘੱਟ 59% ਨੇ ਗੱਲ ਕੀਤੀ ਗਈ ਸੀ। ਅਤੇ ਜਦੋਂ ਜੋਖਮ ਦੇ ਸਾਹਮਣੇ ਆਉਣ ਵਿੱਚ ਦੂਜਿਆਂ ਵੱਲੋਂ ਖਤਰੇ ਸ਼ਾਮਲ ਹੁੰਦੇ ਹਨ, ਜਿਵੇਂ ਕਿ ਕੈਟਫਿਸ਼ਿੰਗ 1 ਅਤੇ ਬਹਿਕਾਉਣਾ 2, ਇਸ ਤੋਂ ਵੀ ਵੱਧ ਪ੍ਰਤੀਸ਼ਤ (84%) ਵਿੱਚ ਕਿਸ਼ੋਰਾਂ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਨਾਲ ਗੱਲਬਾਤ ਕੀਤੀ, ਜੋ 2024 ਨਾਲੋਂ 10-ਪ੍ਰਤੀਸ਼ਤ ਅੰਕਾਂ ਦਾ ਵਾਧਾ ਹੈ। ਇਸ ਤੋਂ ਇਲਾਵਾ 13 ਤੋਂ 19 ਸਾਲਾਂ ਦੇ ਬੱਚਿਆਂ (88%) ਦੇ 10 ਵਿੱਚੋਂ ਲਗਭਗ ਨੌਂ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦੇ ਕਿਸ਼ੋਰਾਂ ਨੇ ਡਿਜੀਟਲ ਚੁਣੌਤੀਆਂ ਬਾਰੇ ਸਿੱਧੇ ਉਨ੍ਹਾਂ ਨਾਲ ਸੰਪਰਕ ਕੀਤਾ, ਜੋ ਪਿਛਲੇ ਤਿੰਨ ਸਾਲਾਂ ਵਿੱਚੋਂ ਹਰੇਕ ਵਿੱਚ 86% ਤੋਂ ਵੱਧ ਹੈ। ਹਾਲਾਂਕਿ, ਜਦੋਂ ਜਿਨਸੀ ਜੋਖਮਾਂ, ਹਿੰਸਕ ਕੱਟੜਪੰਥੀ ਸਮੱਗਰੀ ਅਤੇ ਸਵੈ-ਨੁਕਸਾਨ ਦਾ ਸਾਹਮਣਾ ਕਰਨਾ ਪਿਆ, ਤਾਂ ਬਹੁਤ ਘੱਟ ਕਿਸ਼ੋਰਾਂ ਨੇ ਆਪਣੇ ਮਾਪਿਆਂ ਨਾਲ ਗੱਲ ਕੀਤੀ, ਜਿਸ ਨਾਲ ਬਾਲਗਾਂ ਨੂੰ ਇਸ ਕਿਸਮ ਦੇ ਕਿਸ਼ੋਰਾਂ ਦੇ ਸੰਘਰਸ਼ਾਂ ਬਾਰੇ ਖੁਦ ਤੋਂ ਜਾਂ ਕਿਸੇ ਹੋਰ ਤੋਂ ਪਤਾ ਲੱਗਿਆ।
ਇਹ ਲੱਭਤਾਂ Snap ਵੱਲੋਂ ਆਸਟ੍ਰੇਲੀਆ, ਫਰਾਂਸ, ਜਰਮਨੀ, ਭਾਰਤ, ਯੂਕੇ ਅਤੇ ਅਮਰੀਕਾ ਵਿੱਚ ਡਿਜੀਟਲ ਤੰਦਰੁਸਤੀ ਬਾਰੇ ਨਵੀਂ ਪੀੜ੍ਹੀ ਵਿਚਕਾਰ ਕੀਤੇ ਜਾ ਰਹੇ ਪੰਜ ਸਾਲਾਂ ਦੇ ਅਧਿਐਨ ਦਾ ਹਿੱਸਾ ਹਨ। ਅਸੀਂ ਨੌਜਵਾਨਾਂ ਦੇ ਆਨਲਾਈਨ ਜੋਖਮ ਦਾ ਸਾਹਮਣਾ ਕਰਨ ਬਾਰੇ ਕਿਸ਼ੋਰਾਂ (13-17 ਉਮਰ), ਨੌਜਵਾਨ ਬਾਲਗਾਂ (18-24 ਉਮਰ), ਅਤੇ 13 ਤੋਂ 19 ਸਾਲ ਦੇ ਨੌਜਵਾਨਾਂ ਦੇ ਮਾਪਿਆਂ ਦਾ ਸਰਵੇਖਣ ਕਰਦੇ ਹਾਂ। 2025 ਦਾ ਸਰਵੇਖਣ 29 ਅਪ੍ਰੈਲ ਅਤੇ 1 ਮਈ ਦੇ ਵਿਚਕਾਰ ਕੀਤਾ ਗਿਆ ਸੀ ਅਤੇ ਇਸ ਵਿੱਚ ਤਿੰਨ ਉਮਰ-ਸਮੂਹਾਂ ਦੀ ਆਬਾਦੀ ਅਤੇ ਛੇ ਭੂਗੋਲਿਕ ਖੇਤਰਾਂ ਦੇ 9,037 ਜਵਾਬ ਦੇਣ ਵਾਲਿਆਂ ਨੂੰ ਸ਼ਾਮਲ ਕੀਤਾ ਗਿਆ ਸੀ। Snap ਹਰ ਸਾਲ ਇਹ ਖੋਜ ਸ਼ੁਰੂ ਕਰਦਾ ਹੈ, ਪਰ ਇਹ ਸਾਰੇ ਆਨਲਾਈਨ ਪਲੇਟਫਾਰਮਾਂ ਅਤੇ ਸੇਵਾਵਾਂ ਵਿੱਚ ਨਵੀਂ ਪੀੜ੍ਹੀ ਦੇ ਤਜ਼ਰਬਿਆਂ ਦੀ ਜਾਣਕਾਰੀ ਦਿੰਦੀ ਹੈ, ਜਿਸ ਵਿੱਚ ਸਿਰਫ਼ Snapchat 'ਤੇ ਹੀ ਖਾਸ ਧਿਆਨ ਨਹੀਂ ਦਿੱਤਾ ਜਾਂਦਾ ਹੈ।
ਅਸੀਂ ਇਹ ਨਤੀਜੇ ਵਿਸ਼ਵ ਦਿਆਲਤਾ ਦਿਵਸ 2025 ਦੇ ਮੌਕੇ 'ਤੇ ਜਾਰੀ ਕਰ ਰਹੇ ਹਾਂ ਤਾਂ ਜੋ ਮਾਪਿਆਂ, ਦੇਖਭਾਲ ਕਰਨ ਵਾਲਿਆਂ ਅਤੇ ਹੋਰ ਭਰੋਸੇਯੋਗ ਬਾਲਗਾਂ ਨੂੰ ਨਵੀਂ ਪੀੜ੍ਹੀ ਨਾਲ ਉਹਨਾਂ ਦੀ ਜ਼ਿੰਦਗੀ ਵਿੱਚ ਨਿਯਮਿਤ ਤੌਰ 'ਤੇ ਡਿਜੀਟਲ ਜਾਂਚਾਂ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ। ਆਨਲਾਈਨ ਦੋਸਤਾਂ ਅਤੇ ਸਰਗਰਮੀਆਂ ਬਾਰੇ ਸਵਾਲ ਪੁੱਛੋ; ਸਹੀ ਡਿਜੀਟਲ ਆਦਤਾਂ ਅਤੇ ਅਭਿਆਸਾਂ ਨੂੰ ਉਜਾਗਰ ਕਰਨ ਵਾਲੀਆਂ ਗੱਲਬਾਤਾਂ ਸ਼ੁਰੂ ਕਰੋ; Snap ਦਾ ਨਵਾਂ, ਅੰਤਰਕਿਰਿਆਤਮਕ ਆਨਲਾਈਨ ਸੁਰੱਖਿਆ ਸਿਖਲਾਈ ਕੋਰਸ ਕੁੰਜੀਆਂ ਦੀ ਪੜਚੋਲ ਕਰੋ; ਅਤੇ ਖਾਸ ਤੌਰ 'ਤੇ ਨੌਜਵਾਨ ਕਿਸ਼ੋਰਾਂ ਦੀਆਂ ਆਨਲਾਈਨ ਸਰਗਰਮੀਆਂ ਦੀ ਨਿਗਰਾਨੀ ਕਰਨ ਵਿੱਚ ਮਦਦ ਕਰਨ ਲਈ Snapchat ਦੇ ਪਰਿਵਾਰ ਕੇਂਦਰ ਲਈ ਸਾਈਨ ਅੱਪ ਕਰੋ।
ਕੁੰਜੀਆਂ: ਡਿਜੀਟਲ ਸੁਰੱਖਿਆ ਲਈ ਗਾਈਡ
ਇਸ ਸਤੰਬਰ ਵਿੱਚ ਸ਼ੁਰੂ ਕੀਤਾ, ਕੁੰਜੀਆਂ ਅੰਤਰਕਿਰਿਆਤਮਕ ਆਨਲਾਈਨ ਸੁਰੱਖਿਆ ਸਿਖਲਾਈ ਪ੍ਰੋਗਰਾਮ ਹੈ ਜੋ ਖਾਸ ਤੌਰ 'ਤੇ ਕਿਸ਼ੋਰਾਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਤਿਆਰ ਕੀਤਾ ਹੈ। ਪ੍ਰੋਗਰਾਮ ਨੂੰ ਵਿਲੱਖਣ ਬਣਾਉਣ ਵਾਲੀ ਗੱਲ ਇਹ ਹੈ ਕਿ ਇਹ ਜਾਗਰੂਕਤਾ ਪੈਦਾ ਕਰਨ ਤੋਂ ਅੱਗੇ ਵੱਧਦਾ ਹੈ ਅਤੇ ਕਿਸ਼ੋਰਾਂ ਨੂੰ ਆਨਲਾਈਨ ਸਾਹਮਣਾ ਕਰਨ ਵਾਲੀਆਂ ਕੁਝ ਸਭ ਤੋਂ ਵੱਧ ਚੁਣੌਤੀਪੂਰਨ ਸਥਿਤੀਆਂ – ਜਿਵੇਂ ਕਿ ਧੌਂਸਪੁਣਾ ਅਤੇ ਸਤਾਉਣਾ, ਗੈਰ-ਕਾਨੂੰਨੀ ਨਸ਼ੇ ਦੀ ਸਰਗਰਮੀ, ਨਗਨ ਅਤੇ ਨਿੱਜੀ ਤਸਵੀਰਾਂ ਅਤੇ ਜਿਨਸੀ ਜਬਰਦਸਤੀ ਨੂੰ ਸਿੱਧੇ ਬੇਝਿਝਕ ਹੋਕੇ ਹੱਲ ਕਰਨ ਦੇ ਸੁਭਾਵੀ ਹੁਨਰ ਪੈਦਾ ਕਰਨ ਵਿੱਚ ਮਦਦ ਕਰਦਾ ਹੈ।
ਕੁੰਜੀਆਂ ਲਈ ਸਾਡਾ ਟੀਚਾ ਇਹ ਹੈ ਕਿ ਜਿੰਨਾ ਹੋ ਸਕੇ ਵੱਧ ਤੋਂ ਵੱਧ ਕਿਸ਼ੋਰਾਂ ਨੂੰ ਕੋਰਸ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਆਪਣੇ ਲਈ ਅਤੇ ਦੂਜਿਆਂ ਲਈ ਆਨਲਾਈਨ ਸਹੀ ਵਿਕਲਪ ਚੁਣਨ ਦਾ ਵਾਅਦਾ ਕਰਨਾ ਚਾਹੀਦਾ ਹੈ। ਆਦਰਸ਼ਕ ਤੌਰ 'ਤੇ ਉਹ ਸਾਰਥਕ ਗੱਲਬਾਤ ਸ਼ੁਰੂ ਕਰਨ ਅਤੇ ਕੁਝ ਸੰਵੇਦਨਸ਼ੀਲ ਮੁੱਦਿਆਂ ਨੂੰ ਇਕੱਠੇ ਵਿਚਾਰ ਕਰਨ ਲਈ ਮਾਪਿਆਂ, ਦੇਖਭਾਲ ਕਰਨ ਵਾਲਿਆਂ ਜਾਂ ਹੋਰ ਭਰੋਸੇਯੋਗ ਬਾਲਗਾਂ ਦੇ ਨਾਲ ਕੋਰਸ ਕਰਦੇ ਹਨ। ਅਸੀਂ ਕਿਸ਼ੋਰਾਂ ਨੂੰ ਜੋਖਮਾਂ ਦੀ ਪਛਾਣ ਕਰਨ ਲਈ ਗਿਆਨ ਅਤੇ ਹੁਨਰ ਦੇਣ ਵਿੱਚ ਮਦਦ ਕਰਨਾ ਚਾਹੁੰਦੇ ਹਾਂ ਅਤੇ ਉਨ੍ਹਾਂ ਵਿੱਚ ਉਹ ਵਿਸ਼ਵਾਸ ਭਰਨਾ ਚਾਹੁੰਦੇ ਹਾਂ ਜੋ ਉਨ੍ਹਾਂ ਨੂੰ ਆਪਣੀ ਰੱਖਿਆ ਕਰਨ ਵਿੱਚ ਮਦਦ ਵਾਸਤੇ ਕਾਰਵਾਈ ਕਰਨ ਲਈ ਲੁੜੀਂਦਾ ਹੈ। thekeys.snapchat.com 'ਤੇ ਹੋਰ ਜਾਣੋ।
ਪਰਿਵਾਰ ਕੇਂਦਰ
ਪਰਿਵਾਰ ਕੇਂਦਰ ਮਾਪਿਆਂ ਦੇ ਔਜ਼ਾਰਾਂ ਦਾ Snapchat ਦਾ ਸਮੂਹ ਹੈ ਜੋ ਮਾਪਿਆਂ, ਦੇਖਭਾਲ ਕਰਨ ਵਾਲਿਆਂ ਅਤੇ ਹੋਰ ਭਰੋਸੇਯੋਗ ਬਾਲਗਾਂ ਨੂੰ Snapchat 'ਤੇ ਕਿਸ਼ੋਰਾਂ ਦੇ ਅਸਲ ਸੁਨੇਹਿਆਂ ਨੂੰ ਨਿੱਜੀ ਰੱਖਦੇ ਹੋਏ ਉਹਨਾਂ ਦੇ ਕਿਸ਼ੋਰਾਂ ਦੇ ਦੋਸਤਾਂ ਅਤੇ ਸਰਗਰਮੀਆਂ ਬਾਰੇ ਅੰਦਰੂਨੀ-ਝਾਤ ਦਿੰਦਾ ਹੈ। 2022 ਵਿੱਚ ਸ਼ੁਰੂ ਕੀਤਾ ਗਿਆ, ਪਰਿਵਾਰ ਕੇਂਦਰ ਮਾਪਿਆਂ ਨੂੰ ਨੌਜਵਾਨ ਦੇ ਸੁਨੇਹਿਆਂ ਦੀ ਸਮੱਗਰੀ ਦਾ ਖੁਲਾਸਾ ਕੀਤੇ ਬਿਨਾਂ ਇਹ ਦੇਖਣ ਦਿੰਦਾ ਹੈ ਕਿ ਉਨ੍ਹਾਂ ਦੇ ਕਿਸ਼ੋਰ Snapchat 'ਤੇ ਕਿਸਦੇ ਦੋਸਤ ਹਨ ਅਤੇ ਉਹ ਪਿਛਲੇ ਸੱਤ ਦਿਨਾਂ ਤੋਂ ਕਿਸ ਨਾਲ ਗੱਲਬਾਤ ਕਰ ਰਹੇ ਹਨ। ਪਰਿਵਾਰ ਕੇਂਦਰ ਦਾ ਮੁੱਖ ਟੀਚਾ ਸੰਤੁਲਨ ਸੀ – ਕਿਸ਼ੋਰਾਂ ਦੇ ਨਿੱਜੀ ਵਿਕਾਸ ਦੇ ਮਹੱਤਵਪੂਰਨ ਮੋੜ 'ਤੇ ਪਰਦੇਦਾਰੀ ਦੀ ਲੋੜ ਲਈ ਸੰਤੁਲਨ ਬਣਾਉਂਦੇ ਹੋਏ ਮਾਪਿਆਂ ਨੂੰ ਉਨ੍ਹਾਂ ਦੇ ਕਿਸ਼ੋਰਾਂ ਦੇ Snapchat ਦੋਸਤਾਂ ਅਤੇ ਹਾਲੀਆ ਗੱਲਬਾਤਾਂ ਬਾਰੇ ਅੰਦਰੂਨੀ-ਝਾਤ ਦੇਣਾ ਸੀ।
ਪਰਿਵਾਰ ਕੇਂਦਰ ਦੇ ਜਾਰੀ ਹੋਣ ਤੋਂ ਬਾਅਦ ਅਸੀਂ ਨਵੀਆਂ ਵਿਸ਼ੇਸ਼ਤਾਵਾਂ ਅਤੇ ਕਾਰਜਸ਼ੀਲਤਾ ਨੂੰ ਸ਼ਾਮਲ ਕਰਨਾ ਜਾਰੀ ਰੱਖਿਆ ਹੈ, ਜਿਸ ਵਿੱਚ ਬਾਲਗਾਂ ਵੱਲੋਂ My AI, Snapchat ਦੇ ਗੱਲਬਾਤ ਚੈਟਬੋਟ ਨਾਲ ਸ਼ਾਮਲ ਹੋਣ ਦੀ ਕਿਸ਼ੋਰਾਂ ਦੀ ਸਮਰੱਥਾ ਨੂੰ ਅਯੋਗ ਕਰਨ; Snap ਨਕਸ਼ੇ 'ਤੇ ਕਿਸ਼ੋਰਾਂ ਦੇ ਟਿਕਾਣੇ ਦੀ ਬੇਨਤੀ ਕਰਨ ਅਤੇ ਦੇਖਣ; ਅਤੇ ਕਿਸ਼ੋਰਾਂ ਦੀ ਜਨਮ ਮਿਤੀ ਅਤੇ ਜਨਮ ਸਾਲ ਦੇਖਣ ਦੀ ਸਮਰੱਥਾ ਸ਼ਾਮਲ ਹੈ, ਜੋ ਉਹਨਾਂ ਨੇ Snapchat ਲਈ ਰਜਿਸਟਰ ਕਰਨ ਵੇਲੇ ਦਾਖਲ ਕੀਤਾ। ਅਸੀਂ Snapchat 'ਤੇ ਕਿਸ਼ੋਰ ਨਾਲ ਜੁੜਨ ਦੀ ਬਾਲਗ ਲਈ ਘੱਟੋ-ਘੱਟ ਉਮਰ ਵੀ ਘਟਾ ਕੇ 18 ਸਾਲ ਕਰ ਦਿੱਤੀ ਹੈ, ਜਿਸ ਨਾਲ ਵੱਡੇ ਭੈਣ-ਭਰਾਵਾਂ, ਰਿਸ਼ਤੇਦਾਰ ਭੈਣ-ਭਰਾਵਾਂ ਅਤੇ ਹੋਰ ਪਰਿਵਾਰ ਦੇ ਮੈਂਬਰਾਂ (ਜੋ ਸ਼ਾਇਦ Snapchat ਨਾਲ ਵਧੇਰੇ ਸਹਿਜ ਹੋ ਸਕਦੇ ਹਨ) ਲਈ ਐਪ 'ਤੇ “ਕਿਸ਼ੋਰਾਂ ਦਾ ਸਹਾਰਾ ਬਣਨ” ਦਾ ਰਸਤਾ ਖੁੱਲ੍ਹਦਾ ਹੈ।
ਵਿਸ਼ਵ ਦਿਆਲਤਾ ਦਿਵਸ ਤੋਂ ਲੈ ਕੇ ਸੁਰੱਖਿਅਤ ਇੰਟਰਨੈੱਟ ਦਿਵਸ ਤੱਕ
ਤਿੰਨ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਅਸੀਂ ਅੰਤਰਰਾਸ਼ਟਰੀ ਸੁਰੱਖਿਅਤ ਇੰਟਰਨੈੱਟ ਦਿਵਸ (SID) ਦੀ 22ਵੀਂ ਵਰ੍ਹੇਗੰਢ ਮਨਾਵਾਂਗੇ। SID 2026 'ਤੇ ਅਸੀਂ ਆਪਣੇ 2025 ਡਿਜੀਟਲ ਤੰਦਰੁਸਤੀ ਅਧਿਐਨ ਦੇ ਪੂਰੇ ਨਤੀਜੇ ਜਾਰੀ ਕਰਾਂਗੇ। ਉਦੋਂ ਤੱਕ ਅਸੀਂ ਕਿਸ਼ੋਰਾਂ, ਮਾਪਿਆਂ ਅਤੇ ਹੋਰ ਬਾਲਗਾਂ ਨੂੰ Snapchat 'ਤੇ ਅਤੇ ਡਿਜੀਟਲ ਥਾਵਾਂ 'ਤੇ ਆਨਲਾਈਨ ਸੁਰੱਖਿਆ, ਰਚਨਾਤਮਕਤਾ ਅਤੇ ਮੇਲਜੋਲ ਦੇ ਵਿਸ਼ਵਵਿਆਪੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਨ ਲਈ ਸਾਡੇ ਵੱਲੋਂ – ਐਪ-ਵਿੱਚ ਅਤੇ ਆਨਲਾਈਨ – ਮੁਹੱਈਆ ਕਰਵਾਏ ਔਜ਼ਾਰਾਂ ਅਤੇ ਸਰੋਤਾਂ ਦਾ ਲਾਭ ਲੈਣ ਵਾਸਤੇ ਉਤਸ਼ਾਹਿਤ ਕਰਦੇ ਹਾਂ।
-ਜੈਕਲੀਨ ਬੀਊਚੇਰ, ਪਲੇਟਫ਼ਾਰਮ ਸੁਰੱਖਿਆ ਦੀ ਗਲੋਬਲ ਮੁਖੀ